ਸੋਰਠਿ ਮਹਲਾ ੪ ॥
soratth mahalaa 4 |
Sant Singh KhalsaSorat'h, Fourth Mehl:
Manmohan SinghSorath 4th Guru.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ।
SikhNet (Spanish)Sorath, Mejl Guru Ram Das, Cuarto Canal Divino.
ਆਪੇ ਹੀ ਸਭੁ ਆਪਿ ਹੈ ਪਿਆਰਾ; ਆਪੇ ਥਾਪਿ ਉਥਾਪੈ ॥
aape hee sabh aap hai piaaraa; aape thaap uthaapai |
Sant Singh KhalsaHe Himself, the Beloved, is Himself all-in-all; He Himself establishes and disestablishes.
Manmohan SinghThe Darling Himself is all-in-all; He Himself establishes and disestablishes.
Manmohan Singh (Punjabi)ਦਿਲਬਰ ਹਰੀ ਖੁਦ ਹੀ ਸਾਰ ਕੁਛ ਹੈ। ਉਹ ਖੁਦ ਹੀ ਸਥਿਰ ਕਰਦਾ ਹੈ ਅਤੇ ਉਖੇੜਦਾ ਹੈ।
Fareedkot Teekaਸੋ ਪ੍ਯਾਰਾ ਸਭ ਮੇਂ ਆਪ ਹੀ ਆਪ ਹੈ ਅਰੁ ਆਪ ਹੀ ਸੰਸਾਰ ਕੋ ਥਾਪ ਕਰ ਕੇ ਫਿਰ (ਉਥਾਪੈ) ਨਾਸ ਕਰ ਦੇਤਾ ਹੈ॥
Prof. Sahib Singhਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, ਆਪ ਹੀ (ਜਗਤ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰ ਦੇਂਦਾ ਹੈ।ਪਦ ਅਰਥ ਸਭੁ = ਹਰ ਥਾਂ। ਥਾਪਿ = ਪੈਦਾ ਕਰ ਕੇ। ਉਥਾਪੈ = ਨਾਸ ਕਰਦਾ ਹੈ।
SikhNet (Spanish)Él, el Señor, es en Sí Mismo Todo en todo; sólo Él hace y deshace.
ਆਪੇ ਵੇਖਿ ਵਿਗਸਦਾ ਪਿਆਰਾ; ਕਰਿ ਚੋਜ ਵੇਖੈ ਪ੍ਰਭੁ ਆਪੈ ॥
aape vekh vigasadaa piaaraa; kar choj vekhai prabh aapai |
Sant Singh KhalsaThe Beloved Himself beholds, and rejoices; God Himself works wonders, and beholds them.
Manmohan SinghHimself the Beloved beholds and rejoices. The Lord Himself, works miracles and watches them.
Manmohan Singh (Punjabi)ਪਿਆਰਾ-ਪ੍ਰਭੂ ਆਪ ਦੇਖਦਾ ਹੈ ਤੇ ਪ੍ਰਸੰਨ ਹੁੰਦਾ ਹੈ। ਉਹ ਸਾਈਂ ਆਪ ਹੀ ਕਰਾਂਮਾਤਾਂ ਕਰਦਾ ਹੈ ਤੇ ਉਨ੍ਹਾਂ ਤੂੰ ਤੱਕਦਾ ਹੈ।
Fareedkot Teekaਪ੍ਰਭੂ ਪ੍ਯਾਰਾ ਆਪ ਹੀ ਕੌਤਕੋਂ ਕੋ ਕਰ ਕੇ ਦੇਖਤਾ ਹੈ, ਪੁਨਾ ਆਪ ਹੀ ਵੇਖ ਕਰ ਕੇ ਪ੍ਰਸੰਨ ਹੋਤਾ ਹੈ॥
Prof. Sahib Singhਪ੍ਰਭੂ ਆਪ ਹੀ (ਜਗਤ-ਰਚਨਾ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ, ਕੌਤਕ-ਤਮਾਸ਼ੇ ਰਚ ਕੇ ਆਪ ਹੀ ਵੇਖਦਾ ਹੈ, ਆਪਣੇ ਆਪ ਨੂੰ ਹੀ ਵੇਖਦਾ ਹੈ।ਪਦ ਅਰਥ ਵੇਖਿ = ਵੇਖ ਕੇ। ਵਿਗਸਦਾ = ਖ਼ੁਸ਼ ਹੁੰਦਾ ਹੈ। ਕਰਿ = ਕਰ ਕੇ। ਚੋਜ = ਤਮਾਸ਼ੇ। ਆਪੈ = ਆਪਣੇ ਆਪ ਨੂੰ।
SikhNet (Spanish)Él Mismo conoce Sus Milagros y después, observándolos, se complace a Sí Mismo.
ਆਪੇ ਵਣਿ ਤਿਣਿ ਸਭਤੁ ਹੈ ਪਿਆਰਾ; ਆਪੇ ਗੁਰਮੁਖਿ ਜਾਪੈ ॥੧॥
aape van tin sabhat hai piaaraa; aape guramukh jaapai |1|
Sant Singh KhalsaThe Beloved Himself is contained in all the woods and meadows; as Gurmukh, He reveals Himself. ||1||
Manmohan SinghIn all woods and grass-blades, the Darling Himself is contained and through the Guru, Becomes manifest He.
Manmohan Singh (Punjabi)ਸਮੂਹ ਬਣਾ ਤੇ ਘਾਅ ਦੀਆਂ ਤਿੜਾਂ ਵਿੱਚ ਦਿਲਬਰ ਖੁਦ ਰਮਿਆ ਹੋਇਆ ਹੈ। ਉਹ ਗੁਰਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ।
Fareedkot Teekaਪ੍ਯਾਰਾ ਪ੍ਰਭੂ ਬਣ ਤ੍ਰਿਣ ਸਰਬ ਰੂਪ ਆਪ ਹੀ ਹੈ, ਆਪ ਹੀ ਗੁਰੋਂ ਦ੍ਵਾਰੇ ਜਾਨਾ ਜਾਤਾ ਹੈ॥੧॥
Prof. Sahib Singhਪ੍ਰਭੂ ਆਪ ਹੀ (ਹਰੇਕ) ਵਣ ਵਿਚ (ਹਰੇਕ) ਤੀਲੇ ਵਿਚ ਹਰ ਥਾਂ ਮੌਜੂਦ ਹੈ। ਗੁਰੂ ਦੀ ਸ਼ਰਨ ਪਿਆਂ ਉਹ ਪ੍ਰਭੂ ਦਿੱਸ ਪੈਦਾ ਹੈ ॥੧॥ਪਦ ਅਰਥ ਵਣਿ = ਵਣ ਵਿਚ। ਤਿਣਿ = ਤ੍ਰਿਣ ਵਿਚ। ਸਭਤੁ = ਹਰ ਥਾਂ। ਗੁਰਮੁਖਿ = ਗੁਰੂ ਦੀ ਰਾਹੀਂ। ਜਾਪੈ = ਦਿੱਸਦਾ ਹੈ ॥੧॥
SikhNet (Spanish)Él Mismo está en los bosques, en los claros de los bosques, en realidad, en todo. Y se vuelve Manifiesto a través del Guru. (1)
ਜਪਿ ਮਨ; ਹਰਿ ਹਰਿ ਨਾਮ ਰਸਿ ਧ੍ਰਾਪੈ ॥
jap man; har har naam ras dhraapai |
Sant Singh KhalsaMeditate, O mind, on the Lord, Har, Har; through the sublime essence of Lord's Name, you shall be satisfied.
Manmohan SinghO man, meditate thou on the Lord Master. With Lord's Name-Nectar thou shalt be satiated.
Manmohan Singh (Punjabi)ਹੇ ਬੰਦੇ! ਤੂੰ ਸੁਆਮੀ ਮਾਲਕ ਦਾ ਸਿਮਰਨ ਕਰ। ਸਾਈਂ ਦੇ ਨਾਮ-ਅੰਮ੍ਰਿਤ ਨਾਲ ਤੂੰ ਰੱਜ ਜਾਵੇਗਾ।
Fareedkot Teekaਹੇ ਮਨ! ਹਰਿ ਹਰਿ ਨਾਮੁ ਕੋ ਜਪੁ, ਜਿਸ (ਰਸਿ) ਪ੍ਰੇਮ ਕਰ ਕੇ ਤੂੰ (ਧ੍ਰਾਪੈ) ਤ੍ਰਿਪਤ ਹੋਵੈ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ (ਦੇ ਨਾਮ) ਨੂੰ ਜਪਿਆ ਕਰ, (ਜੇਹੜਾ ਮਨੁੱਖ ਜਪਦਾ ਹੈ ਉਹ) ਨਾਮ ਦੇ ਰਸ ਨਾਲ (ਮਾਇਆ ਵਲੋਂ) ਰੱਜ ਜਾਂਦਾ ਹੈ।ਪਦ ਅਰਥ ਰਸਿ = ਰਸ ਨਾਲ। ਧ੍ਰਾਪੈ = ਰੱਜ ਜਾਂਦਾ ਹੈ।
SikhNet (Spanish)Medita en el Nombre del Señor, oh mi mente, para que seas liberado. El Néctar de Su Nombre es Dulce;
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ; ਗੁਰਸਬਦੀ ਚਖਿ ਜਾਪੈ ॥ ਰਹਾਉ ॥
amrit naam mahaa ras meetthaa; gurasabadee chakh jaapai | rahaau |
Sant Singh KhalsaThe Ambrosial Nectar of the Naam, is the sweetest juice; through the Word of the Guru's Shabad, its taste is revealed. ||Pause||
Manmohan SinghVery sweet is the relish of the Name-Nectar; by Guru's instruction its taste is revealed. Pause.
Manmohan Singh (Punjabi)ਨਿਹਾਇਤ ਹੀ ਮਿੱਠਾ ਹੈ। ਸੁਆਦ ਨਾਮ ਦੇ ਅੰਮ੍ਰਿਤ-ਹਿਯਾਤ ਦਾ। ਗੁਰਾਂ ਦੇ ਉਪਦੇਸ਼ ਦੁਆਰਾ ਇਯ ਦਾ ਸੁਆਦ ਮਾਲੂਮ ਹੁੰਦਾ ਹੈ। ਠਹਿਰਾਉ।
Fareedkot Teekaਹਰਿ ਕਾ ਅੰਮ੍ਰਿਤ ਰੂਪ ਜੋ ਨਾਮੁ ਹੈ ਇਸ ਕਾ ਰਸੁ ਮਹਾਂ ਮੀਠਾ ਹੈ, ਗੁਰ ਸਬਦ ਕੇ ਚਾਖਨੇ ਕਰ ਕੇ (ਜਾਪੈ) ਜਾਨੀਤਾ ਹੈ॥ ਰਹਾਉ ॥
Prof. Sahib Singhਹੇ ਮਨ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਬਹੁਤ ਸੁਆਦਲਾ ਹੈ, ਬਹੁਤ ਮਿੱਠਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਚੱਖ ਕੇ ਹੀ ਪਤਾ ਲੱਗਦਾ ਹੈ ਰਹਾਉ॥ਪਦ ਅਰਥ ਚਖਿ = ਚੱਖ ਕੇ। ਜਾਪੈ = ਮਲੂਮ ਹੁੰਦਾ ਹੈ ॥ਰਹਾਉ॥
SikhNet (Spanish)es la Gran Esencia, y a través de la Palabra del Shabd del Guru, Su Sabor es revelado. (Pausa)
ਆਪੇ ਤੀਰਥੁ ਤੁਲਹੜਾ ਪਿਆਰਾ; ਆਪਿ ਤਰੈ ਪ੍ਰਭੁ ਆਪੈ ॥
aape teerath tulaharraa piaaraa; aap tarai prabh aapai |
Sant Singh KhalsaThe Beloved is Himself the place of pilgrimage and the raft; God Himself ferries Himself across.
Manmohan SinghMy Beloved Himself is the pilgrim place and the raft and Himself the Lord ferries across.
Manmohan Singh (Punjabi)ਮੇਰਾ ਦਿਲਬਰ ਖੁਦ ਯਾਤਰਾ ਅਸਥਾਨ ਤੇ ਤੁਲ੍ਹਾ ਹੈ ਅਤੇ ਖੁਦ ਹੀ ਸੁਆਮੀ ਪਾਰ ਲੰਘਾਂਦਾ ਹੈ।
Fareedkot Teekaਪਰਮੇਸਰੁ ਪ੍ਯਾਰਾ ਗੰਗਾਦਿ ਤੀਰਥ ਰੂਪ ਆਪ ਹੀ ਹੈ ਪ੍ਰਤਖ੍ਯ ਤੁਲਹਾ, ਵੇਲ ਕੇ ਤੂੰਬੇ ਵਾ ਕਖੋਂ ਕਾ ਸਮੁਦਾਉ ਤੁਲਹਾ ਕਹੀਦਾ ਹੈ। ਜੀਵ ਰੂਪ ਹੋ ਕਰ ਆਪੇ ਆਪ ਪ੍ਰਭੂ ਤਰਦਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਦਰਿਆ ਦਾ ਕੰਢਾ ਹੈ, ਆਪ ਹੀ (ਦਰਿਆ ਤੋਂ ਲੰਘਣ ਲਈ) ਤੁਲਹਾ ਹੈ, ਆਪ ਹੀ (ਦਰਿਆ ਤੋਂ) ਪਾਰ ਲੰਘਦਾ ਹੈ, ਆਪਣੇ ਆਪ ਨੂੰ ਹੀ ਲੰਘਾਂਦਾ ਹੈ।ਪਦ ਅਰਥ ਆਪੇ = ਆਪ ਹੀ। ਤੀਰਥੁ = ਦਰਿਆ ਦਾ ਕੰਢਾ। ਤੁਲਹੜਾ = ਦਰਿਆ ਤੋਂ ਪਾਰ ਲੰਘਣ ਲਈ ਲੱਕੜ ਬੰਨ੍ਹ ਕੇ ਬਣਾਇਆ ਹੋਇਆ ਗੱਠਾ।
SikhNet (Spanish)El Señor Mismo es el Lugar de peregrinaje y la Balsa, y Él es Quien lo lleva a través.
ਆਪੇ ਜਾਲੁ ਵਤਾਇਦਾ ਪਿਆਰਾ; ਸਭੁ ਜਗੁ ਮਛੁਲੀ ਹਰਿ ਆਪੈ ॥
aape jaal vataaeidaa piaaraa; sabh jag machhulee har aapai |
Sant Singh KhalsaThe Beloved Himself casts the net over all the world; the Lord Himself is the fish.
Manmohan SinghThe Beloved Himself casts the net over the whole world and God Himself is the fish.
Manmohan Singh (Punjabi)ਪਿਆਰਾ-ਪ੍ਰਭੂ ਖੁਦ ਸਾਰੇ ਜਹਾਨਾਂ ਉਤੇ ਜਾਲ ਸੁੱਟਦਾ ਹੈ ਅਤੇ ਵਾਹਿਗੁਰੂ ਖੁਦ ਹੀ ਮੱਛੀ ਹੈ।
Fareedkot Teekaਪ੍ਯਾਰਾ ਆਪੇ ਹੀ ਜੀਵੋਂ ਪਰ ਮੋਹੁ ਰੂਪੀ ਜਾਲ (ਵਤਾਇਦਾ) ਫਿਰਾਉਤਾ ਹੈ ਔਰ ਸਭ ਜਗਤ ਮਛਲੀ ਰੂਪ ਭੀ ਹਰਿ ਆਪ ਹੀ ਹੈ॥
Prof. Sahib Singhਪ੍ਰਭੂ ਆਪ ਹੀ (ਮਾਇਆ ਦਾ) ਜਾਲ ਵਿਛਾਂਦਾ ਹੈ (ਉਹ ਜਾਲ ਵਿਚ ਫਸਣ ਵਾਲਾ) ਸਾਰਾ ਜਗਤ-ਮਛਲੀ ਆਪਣੇ ਆਪ ਨੂੰ ਹੀ ਬਣਾਂਦਾ ਹੈ।ਪਦ ਅਰਥ ਵਤਾਇਦਾ = ਖਿਲਾਰਦਾ ਹੈ।
SikhNet (Spanish)Él Mismo tira la red; Él Mismo es el Pez.
ਆਪਿ ਅਭੁਲੁ. ਨ ਭੁਲਈ ਪਿਆਰਾ; ਅਵਰੁ ਨ ਦੂਜਾ ਜਾਪੈ ॥੨॥
aap abhul. na bhulee piaaraa; avar na doojaa jaapai |2|
Sant Singh KhalsaThe Beloved Himself is infallible; He makes no mistakes. There is no other like Him to be seen. ||2||
Manmohan SinghHimself the Dear Lord is infallible and strays not. Like Him, I see not another second.
Manmohan Singh (Punjabi)ਆਪੇ ਪਿਆਰਾ-ਪ੍ਰੀਤਮ ਅਚੂਕ ਹੈ ਅਤੇ ਉਹ ਭੁੱਲਦਾ ਨਹੀਂ। ਉਸ ਵਰਗਾ, ਹੋਰ ਦੂਸਰਾ ਕੋਈ ਮੈਨੂੰ ਦਿਸ ਨਹੀਂ ਆਉਂਦਾ।
Fareedkot Teekaਆਪ ਪਿਆਰਾ ਅਭੁਲ ਹੈ ਕਬੀ ਭੁਲਤਾ ਨਹੀਂ ਹੈ ਅਰੁ ਤਿਸ ਸੇ ਦੂਸਰਾ ਔਰ ਨਹੀਂ (ਜਾਪੈ) ਜਾਣੀਤਾ ਅਰਥਾਤ ਦਿਖਲਾਈ ਪੜਤਾ ਹੈ॥੨॥
Prof. Sahib Singh(ਫਿਰ ਭੀ ਉਹ) ਆਪ ਭੁੱਲਣ ਵਾਲਾ ਨਹੀਂ ਹੈ, ਉਹ ਕਦੇ (ਮਾਇਆ-ਜਾਲ ਵਿਚ ਫਸਣ ਵਾਲੀ) ਭੁੱਲ ਨਹੀਂ ਕਰਦਾ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੨॥
SikhNet (Spanish)Pero Él, el Señor, no se pierde; no puedo ver a nadie más que a Él. (2)
ਆਪੇ ਸਿੰਙੀ ਨਾਦੁ ਹੈ ਪਿਆਰਾ; ਧੁਨਿ ਆਪਿ ਵਜਾਏ ਆਪੈ ॥
aape singee naad hai piaaraa; dhun aap vajaae aapai |
Sant Singh KhalsaThe Beloved Himself is the Yogi's horn, and the sound current of the Naad; He Himself plays the tune.
Manmohan SinghHimself the Darling is the Yogi's horn and also the horn's sound and, Himself, He plays the tune.
Manmohan Singh (Punjabi)ਆਪ ਦਿਲਬਰ ਯੋਗੀ ਦੀ ਵੀਣਾ ਅਤੇ ਵੀਣਾ ਦੀ ਆਵਾਜ ਹੈ ਅਤੇ ਆਪਣੇ ਆਪ ਹੀ ਸੁਰ ਅਲਾਪਦਾ ਹੈ।
Fareedkot Teekaਸਿੰਙੀ ਨਾਦ ਰੂਪ ਭੀ ਪ੍ਯਾਰਾ ਆਪ ਹੀ ਹੈ ਅਰੁ ਆਪ ਹੀ ਸਿੰਙੀ ਨਾਦ ਕੀ ਧੁਨਿ ਅਪਨੀ ਇੱਛਾ ਸੇ ਬਜਾਉਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਜੋਗੀ ਦੀ ਵਜਾਣ ਵਾਲੀ) ਸਿੰਙੀ ਹੈ, ਆਪ ਹੀ (ਉਸ ਵੱਜਦੀ ਸਿੰਙੀ ਦੀ) ਆਵਾਜ਼ ਹੈ, ਆਪ ਹੀ (ਸਿੰਙੀ ਦੀ) ਸੁਰ ਵਜਾਂਦਾ ਹੈ, ਆਪਣੇ ਆਪ ਨੂੰ ਹੀ ਵਜਾਂਦਾ ਹੈ।ਪਦ ਅਰਥ ਨਾਦੁ = (ਸਿੰਙੀ ਦੀ) ਆਵਾਜ਼। ਧੁਨਿ = ਸੁਰ।
SikhNet (Spanish)Él, el Señor, es el Corno del Yogui; Él Mismo es la Melodía de la música sutil.
ਆਪੇ ਜੋਗੀ ਪੁਰਖੁ ਹੈ ਪਿਆਰਾ; ਆਪੇ ਹੀ ਤਪੁ ਤਾਪੈ ॥
aape jogee purakh hai piaaraa; aape hee tap taapai |
Sant Singh KhalsaThe Beloved Himself is the Yogi, the Primal Being; He Himself practices intense meditation.
Manmohan SinghMy Darling is Himself the Yogi's personality and Himself He performs penance.
Manmohan Singh (Punjabi)ਮੇਰਾ ਦਿਲਬਰ ਆਪ ਹੀ ਯੋਗੀ ਹੈ ਅਤੇ ਆਪ ਹੀ ਤਪੱਸਿਆ ਕਰਦਾ ਹੈ।
Fareedkot Teekaਜੋਗੀ ਪੁਰਖ ਭੀ ਪ੍ਯਾਰਾ ਆਪ ਹੀ ਹੈ, ਤਪ ਤਾਪਨੇਹਾਰਾ ਭੀ ਆਪੇ ਹੀ ਹੈ॥
Prof. Sahib Singhਉਹ ਸਰਬ-ਵਿਆਪਕ ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ (ਧੂਣੀਆਂ ਆਦਿਕ ਨਾਲ) ਤਪ ਤਪਦਾ ਹੈ।ਪਦ ਅਰਥ ਤਾਪੈ = ਤਪਦਾ ਹੈ।
SikhNet (Spanish)Él Mismo, el Señor, es el Yogui, el Espíritu Divino, y Él Mismo practica austeridades.
ਆਪੇ ਸਤਿਗੁਰੁ ਆਪਿ ਹੈ ਚੇਲਾ; ਉਪਦੇਸੁ ਕਰੈ ਪ੍ਰਭੁ ਆਪੈ ॥੩॥
aape satigur aap hai chelaa; upades karai prabh aapai |3|
Sant Singh KhalsaHe Himself is the True Guru, and He Himself is the disciple; God Himself imparts the Teachings. ||3||
Manmohan SinghHe Himself is the true Guru and Himself the disciple. The Lord Himself imparts instruction.
Manmohan Singh (Punjabi)ਉਹ ਖੁਦ ਸੱਚਾ ਗੁਰੂ ਹੈ ਅਤੇ ਖੁਦ ਹੀ ਮੁਰੀਦ। ਸਾਹਿਬ ਖੁਦ ਹੀ ਸਿੱਖਮਤ ਦਿੰਦਾ ਹੈ।
Fareedkot Teekaਪ੍ਰਭੂ ਆਪ ਹੀ ਚੇਲਾ ਰੂਪ ਹੈ, ਪੁਨਃ ਆਪੇ ਆਪ ਸਤਗੁਰੁ ਰੂਪ ਹੋ ਕਰ ਉਪਦੇਸ਼ ਕਰਤਾ ਹੈ॥੩॥
Prof. Sahib Singhਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਆਪਣੇ ਆਪ ਨੂੰ ਉਪਦੇਸ਼ ਕਰਦਾ ਹੈ ॥੩॥
SikhNet (Spanish)Él Mismo instruye en forma de Maestro; Él Mismo es el Devoto que aprende. (3)
ਆਪੇ ਨਾਉ ਜਪਾਇਦਾ ਪਿਆਰਾ; ਆਪੇ ਹੀ ਜਪੁ ਜਾਪੈ ॥
aape naau japaaeidaa piaaraa; aape hee jap jaapai |
Sant Singh KhalsaThe Beloved Himself inspires us to chant His Name, and He Himself practices meditation.
Manmohan SinghThe Darling Himself makes man repeat the Name and Himself embraces meditation.
Manmohan Singh (Punjabi)ਦਿਲਬਰ ਖੁਦ ਬੰਦੇ ਪਾਸੋਂ ਨਾਮ ਦਾ ਉਚਾਰਨ ਕਰਵਾਉਂਦਾ ਹੈ ਅਤੇ ਖੁਦ ਹੀ ਸਿਮਰਨ ਕਰਦਾ ਹੈ।
Fareedkot Teekaਆਪੇ ਹੀ ਪ੍ਯਾਰਾ ਨਾਮ ਜਪਾਉਤਾ ਹੈ, ਆਪੇ ਹੀ ਜਪ ਨੂੰ ਜਪਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਆਪਣਾ ਨਾਮ ਜਪਦਾ ਹੈ।
SikhNet (Spanish)Él Mismo nos hace contemplar el Nombre; Él Mismo se contempla a Sí Mismo.
ਆਪੇ ਅੰਮ੍ਰਿਤੁ ਆਪਿ ਹੈ ਪਿਆਰਾ; ਆਪੇ ਹੀ ਰਸੁ ਆਪੈ ॥
aape amrit aap hai piaaraa; aape hee ras aapai |
Sant Singh KhalsaThe Beloved Himself is the Ambrosial Nectar; He Himself is the juice of it.
Manmohan SinghAll by Himself the Darling is the Nectar, and all by Himself He quaffs the nectar.
Manmohan Singh (Punjabi)ਆਪ ਹੀ ਪਿਆਰਾ ਅੰਮ੍ਰਿਤ ਹੈ ਅਤੇ ਆਪ ਹੀ ਆਬਿ-ਹਿਯਾਤ ਨੂੰ ਪਾਨ ਕਰਦਾ ਹੈ।
Fareedkot Teekaਪ੍ਰਭੂ ਪਿਆਰਾ ਆਪੇ ਆਪ ਅੰਮ੍ਰਿਤ ਕਾ (ਪ੍ਯਾਰਾ) ਪ੍ਯਾਲਾ ਹੈ ਅਰੁ ਆਪੇ ਤਿਸ ਅੰਮ੍ਰਿਤ ਰਸ ਕੋ (ਆਪੈ) ਪਾਨ ਕਾ ਕਰਤਾ ਹੈ॥
Prof. Sahib Singhਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਆਪ ਹੀ ਉਸ ਨਾਮ-ਰਸ ਨੂੰ ਪੀਂਦਾ ਹੈ, ਆਪਣੇ ਆਪ ਨੂੰ ਪੀਂਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਸੁ = ਸੁਆਦ।
SikhNet (Spanish)Él Mismo es el Néctar; Él Mismo es la Gran Esencia.
ਆਪੇ ਆਪਿ ਸਲਾਹਦਾ ਪਿਆਰਾ; ਜਨ ਨਾਨਕ. ਹਰਿ ਰਸਿ ਧ੍ਰਾਪੈ ॥੪॥੩॥
aape aap salaahadaa piaaraa; jan naanak. har ras dhraapai |4|3|
Sant Singh KhalsaThe Beloved Himself praises Himself; servant Nanak is satisfied, with the sublime essence of the Lord. ||4||3||
Manmohan SinghThe Lord Himself praises His ownself. Slave Nanak is satiated with the Lord's elixir.
Manmohan Singh (Punjabi)ਪ੍ਰੀਤਮ ਆਪ ਹੀ ਆਪਣੇ ਆਪ ਦੀ ਕੀਰਤੀ ਕਰਦਾ ਹੈ। ਗੋਲਾ ਨਾਨਕ ਪ੍ਰਭੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪੇ ਪ੍ਯਾਰਾ ਅਪਨੀ ਉਸਤਤਿ ਕਰਤਾ ਹੈ ਅਰੁ ਹਰੀ ਤਿਸ ਰਸਕਰ ਆਪੇ ਹੀ (ਧ੍ਰਾਪੈ) ਤ੍ਰਿਪਤ ਹੋਤਾ ਹੈ॥੩॥
Prof. Sahib Singhਹੇ ਦਾਸ ਨਾਨਕ! ਪ੍ਰਭੂ ਆਪ ਹੀ ਆਪਣੀ ਸਿਫ਼ਤ-ਸਾਲਾਹ ਕਰਦਾ ਹੈ, ਆਪ ਹੀ ਆਪਣੇ ਨਾਮ-ਰਸ ਨਾਲ ਰੱਜਦਾ ਹੈ ॥੪॥੩॥ਪਦ ਅਰਥ ਰਸਿ = ਰਸ ਨਾਲ। ਧ੍ਰਾਪੈ = ਰੱਜਦਾ ਹੈ ॥੪॥੩॥
SikhNet (Spanish)Él Mismo se alaba a Sí Mismo; Nanak está saciado con la Esencia del Señor. (4‑3)