ੴ

ਸਿੱਖਬਾਣੀ · SikhBani

ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥

guramukh antar saant hai man tan naam samaae
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1317 · 6 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਗੁਰਮੁਖਿ ਅੰਤਰਿ ਸਾਂਤਿ ਹੈ; ਮਨਿ ਤਨਿ ਨਾਮਿ ਸਮਾਇ ॥

guramukh antar saant hai; man tan naam samaae |

Sant Singh KhalsaThe Gurmukh is filled with peace and tranquility deep within. His mind and body are absorbed in the Naam, the Name of the Lord.
Manmohan SinghWithin the mind the Guru-ward attains peace and his soul and body are merged in the Name.
Manmohan Singh (Punjabi)ਗੁਰੂ-ਅਨੁਸਾਰੀ ਦੇ ਮਨ ਅੰਦਰ ਠੰਢ-ਚੈਨ ਹੈ ਅਤੇ ਉਸ ਦੀ ਆਤਮਾਂ ਤੇ ਦੇਹ ਨਾਮ ਅੰਦਰ ਲੀਨ ਹੋਏ ਹੋਏ ਹਨ।
Fareedkot Teekaਗੁਰਮੁਖਿ ਪੁਰਸ ਕੋ ਅੰਤਹਕਰਣ ਮੇਂ ਸਦਾ ਸਾਂਤੀ ਹੈ, ਕ੍ਯੋਂਕਿ ਵਹੁ ਮਨ ਤਨ ਕਰ ਕੇ ਨਾਮੀ ਮੇਂ ਸਮਾਇ ਰਹਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਸ ਦੇ ਅੰਦਰ ਸ਼ਾਂਤੀ ਰਹਿੰਦੀ ਹੈ ਉਹ ਮਨੋਂ ਤਨੋਂ (ਹਰ ਵੇਲੇ ਪਰਮਾਤਮਾ ਦੇ) ਨਾਮ ਵਿਚ ਲੀਨ ਰਹਿੰਦਾ ਹੈ,

ਪਦ ਅਰਥ ਗੁਰਮੁਖਿ = ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ। ਅੰਤਰਿ = ਅੰਦਰ। ਮਨਿ ਤਨਿ = ਮਨ ਦੀ ਰਾਹੀਂ ਤਨ ਦੀ ਰਾਹੀਂ; ਮਨੋਂ ਤਨੋਂ। ਨਾਮਿ = ਨਾਮ ਵਿਚ।

SikhNet (Spanish)El Gurmukj excede Paz y Tranquilidad desde lo profundo de su ser, pues su cuerpo y su mente viven fundidos en el Naam, el Nombre del Señor.

ਨਾਮੁ ਚਿਤਵੈ. ਨਾਮੋ ਪੜੈ; ਨਾਮਿ ਰਹੈ ਲਿਵ ਲਾਇ ॥

naam chitavai. naamo parrai; naam rahai liv laae |

Sant Singh KhalsaHe thinks of the Naam, and reads the Naam; he remains lovingly attuned to the Naam.
Manmohan SinghHe contemplates the Name, reads the Name and remains attuned only to the Name.
Manmohan Singh (Punjabi)ਉਹ ਨਾਮ ਨੂੰ ਸਿਮਰਦਾ ਹੈ, ਨਾਮ ਨੂੰ ਵਾਚਦਾ ਹੈ ਅਤੇ ਉਹ ਕੇਵਲ ਨਾਮ ਨਾਲ ਹੀ ਪਿਰਹੜੀ ਪਾਈ ਰੱਖਦਾ ਹੈ।
Fareedkot Teekaਵਹੁ ਨਾਮ ਕੋ ਹੀ ਚਿਤਵਨ ਕਰਤਾ ਹੈ ਔਰ ਨਾਮ ਕੋ ਹੀ ਪੜਤਾ ਹੈ ਔਰ ਨਾਮ ਮੇਂ ਹੀ ਆਪਣੀ ਬਿਰਤੀ ਕੋ ਲਗਾਇ ਰਹਿਤਾ ਹੈ॥
Prof. Sahib Singhਉਹ (ਸਦਾ) ਨਾਮ ਚੇਤੇ ਕਰਦਾ ਹੈ ਉਹ ਸਦਾ ਨਾਮ ਹੀ ਪੜ੍ਹਦਾ ਹੈ, ਉਹ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਚਿਤਵੈ = ਚੇਤੇ ਕਰਦਾ ਹੈ। ਲਿਵ = ਲਗਨ। ਲਾਇ = ਲਾ ਕੇ।

SikhNet (Spanish)El Gurmukj piensa en el Naam y lee del Naam, permaneciendo amorosamente entonado en al Naam.

ਨਾਮੁ ਪਦਾਰਥੁ ਪਾਈਐ; ਚਿੰਤਾ ਗਈ ਬਿਲਾਇ ॥

naam padaarath paaeeai; chintaa gee bilaae |

Sant Singh KhalsaHe obtains the Treasure of the Naam, and is rid of anxiety.
Manmohan SinghHe is blessed with the wealth of the Lord's Name and is rid of anxiety.
Manmohan Singh (Punjabi)ਉਸ ਨੂੰ ਪ੍ਰਭੂ ਦੇ ਨਾਮ ਦੀ ਦੌਲਤ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਫਿਕਰ ਦੂਰ ਹੋ ਜਾਂਦਾ ਹੈ।
Fareedkot Teekaਹੇ ਭਾਈ! ਨਾਮ ਰੂਪੀ ਪਦਾਰਥ ਕੋ ਪਾਈਏ ਅਰਥਾਤ ਪਾਕੇ ਤਿਸ ਕੀ ਚਿੰਤਾ ਚਲੀ ਗਈ ਹੈ॥
Prof. Sahib Singh(ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ) ਕੀਮਤੀ ਨਾਮ ਹਾਸਲ ਹੋ ਜਾਂਦਾ ਹੈ (ਜਿਸ ਨੂੰ ਹਾਸਲ ਹੁੰਦਾ ਹੈ ਉਸ ਦੇ ਅੰਦਰੋਂ) ਚਿੰਤਾ ਦੂਰ ਹੋ ਜਾਂਦੀ ਹੈ।

ਪਦ ਅਰਥ ਪਾਈਐ = ਮਿਲਦਾ ਹੈ। ਗਈ ਬਿਲਾਇ = ਦੂਰ ਹੋ ਜਾਂਦੀ ਹੈ।

SikhNet (Spanish)Él obtiene el Tesoro del Naam y se libera de su ansiedad.

ਸਤਿਗੁਰਿ ਮਿਲਿਐ. ਨਾਮੁ ਊਪਜੈ; ਤ੍ਰਿਸਨਾ ਭੁਖ ਸਭ ਜਾਇ ॥

satigur miliai. naam aoopajai; trisanaa bhukh sabh jaae |

Sant Singh KhalsaMeeting with the True Guru, the Naam wells up, and all hunger and thirst depart.
Manmohan SinghMeeting with the True Guru, God's Name wells up in man and all his cravings and hunger depart.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਬੰਦੇ ਅੰਦਰ ਵਾਹਿਗੁਰੂ ਦਾ ਨਾਮ ਉਤਪੰਨ ਥੀ ਵੰਞਦਾ ਹੈ ਅਤੇ ਉਸ ਦੀ ਖਾਹਿਸ਼ ਤੇ ਖੁਧਿਆ ਸਮੂਹ ਦੂਰ ਹੋ ਜਾਂਦੀਆਂ ਹਨ।
Fareedkot Teekaਸਤਿਗੁਰੋਂ ਕੇ ਮਿਲਣੇ ਸੇ ਰਿਦੇ ਮੇਂ ਨਾਮੁ ਉਤਪਿਤ ਹੋਤਾ ਹੈ, ਭਾਵ ਪ੍ਰਗਟਤਾ ਹੈ, ਤਿਸ ਕਰ ਤ੍ਰਿਸਨਾ ਭੂਖ ਸਭ ਦੂਰ ਹੋ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰ) ਨਾਮ (ਦਾ ਬੂਟਾ) ਉੱਗ ਪੈਂਦਾ ਹੈ (ਜਿਸ ਦੀ ਬਰਕਤਿ ਨਾਲ ਮਾਇਆ ਦੀ) ਤ੍ਰੇਹ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ।

ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ।

SikhNet (Spanish)Encontrando al Verdadero Guru el Naam es edificado y el hambre y la sed desaparecen.

ਨਾਨਕ. ਨਾਮੇ ਰਤਿਆ; ਨਾਮੋ ਪਲੈ ਪਾਇ ॥੨॥

naanak. naame ratiaa; naamo palai paae |2|

Sant Singh KhalsaO Nanak, one who is imbued with the Naam, gathers the Naam in his lap. ||2||
Manmohan SinghNanak, whosoever is imbued with the Name, he gathers the Name in his lap.
Manmohan Singh (Punjabi)ਨਾਨਕ, ਜੋ ਕੋਈ ਭੀ ਨਾਮ ਨਾਲ ਰੰਗਿਆ ਜਾਂਦਾ ਹੈ, ਉਹ ਨਾਮ ਨੂੰ ਆਪਣੀ ਝੋਲੀ ਵਿੱਚ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਮੇਂ ਪ੍ਰੀਤ ਕਰਨੇ ਸੇ ਨਾਮੀ ਵਾਹਿਗੁਰੂ ਰਿਦੇ ਰੂਪੀ ਪਲੇ ਮੇਂ ਪੜਤਾ ਹੈ॥੨॥
Prof. Sahib Singhਹੇ ਨਾਨਕ! ਜੇ ਪਰਮਾਤਮਾ ਦੇ ਨਾਮ ਵਿਚ ਰੰਗੇ ਰਹੀਏ ਤਾਂ ਨਾਮ ਹੀ ਮਿਲਦਾ ਹੈ ॥੨॥

ਪਦ ਅਰਥ ਨਾਮੇ = ਨਾਮ ਵਿਚ ਹੀ। ਨਾਮੋ = ਨਾਮ ਹੀ। ਪਲੈ ਪਾਇ = ਮਿਲਦਾ ਹੈ ॥੨॥

SikhNet (Spanish)Oh, dice Nanak, quién se encuentra imbuido en el Naam, lo trae a Su regazo. (2)
Answers quote the Granth verbatim with Ang citations. AI commentary is not Gurbani and not a religious ruling.