ੴ

ਸਿੱਖਬਾਣੀ · SikhBani

ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥

har prabh rate loeinaa giaan anjan gur dee
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1317 · 3 lines
Translations

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਹਰਿ ਪ੍ਰਭ ਰਤੇ ਲੋਇਣਾ; ਗਿਆਨ ਅੰਜਨੁ ਗੁਰੁ ਦੇਇ ॥

har prabh rate loeinaa; giaan anjan gur dee |

Sant Singh KhalsaOne's eyes are anointed by the Lord God, when the Guru bestows the ointment of spiritual wisdom.
Manmohan SinghHe, whom the Guru blesses with the salv of wisdom has his eye imbued with the God Lord's love.
Manmohan Singh (Punjabi)ਜਿਸਨੂੰ ਗੁਰੂ ਜੀ ਬ੍ਰਹਮਬੋਧ ਦਾ ਸਰੂਪ ਬਖਸ਼ਦੇ ਹਨ, ਉਸ ਦੀਆਂ ਅੱਖਾਂ ਹਰੀ ਸਾਈਂ ਦੇ ਪਿਆਰ ਨਾਲ ਰੰਗੀਆਂ ਜਾਂਦੀਆਂ ਹਨ।
Fareedkot Teekaਗੁਰੋਂ ਦੁਆਰੇ ਗ੍ਯਾਨ ਰੂਪ ਅੰਜਨ ਕੋ (ਦੇਇ) ਪਾਇਕਰ ਹਮਾਰੇ (ਲੋਇਣਾ) ਨੇਤ੍ਰ ਹਰੀ ਪ੍ਰਭ ਮੇਂ ਰਤੇ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਦੇਂਦਾ ਹੈ, ਉਹਨਾਂ ਦੀਆਂ ਅੱਖਾਂ ਪ੍ਰਭੂ ਦੇ ਪਿਆਰ ਨਾਲ ਰੰਗੀਆਂ ਜਾਂਦੀਆਂ ਹਨ,

ਪਦ ਅਰਥ ਰਤੇ = ਰੰਗੇ ਹੋਏ। ਲੋਇਣਾ = ਅੱਖਾਂ। ਗਿਆਨ = ਆਤਮਕ ਜੀਵਨ ਦੀ ਸੂਝ। ਅੰਜਨੁ = ਸੁਰਮਾ। ਦੇਇ = ਦੇਂਦਾ ਹੈ।

SikhNet (Spanish)Cuando el Guru otorga el Bálsamo de la Sabiduría Espiritual, los ojos de uno son ungidos por el Señor Dios.

ਮੈ ਪ੍ਰਭੁ ਸਜਣੁ ਪਾਇਆ; ਜਨ ਨਾਨਕ. ਸਹਜਿ ਮਿਲੇਇ ॥੧॥

mai prabh sajan paaeaa; jan naanak. sehaj milee |1|

Sant Singh KhalsaI have found God, my Best Friend; servant Nanak is intuitively absorbed into the Lord. ||1||
Manmohan SinghI have attained unto my Lord, the Friend, O slave Nanak and have merged with Him.
Manmohan Singh (Punjabi)ਮੈਂ ਆਪਣੇ ਸੁਆਮੀ ਮਿੱਤਰ ਨੂੰ ਪਾ ਲਿਆ ਹੈ, ਹੇ ਦਾਸ ਨਾਨਕ! ਅਤੇ ਸੁਖੈਨ ਹੀ ਉਸ ਨਾਲ ਮਿਲ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕੋ (ਸਹਿਜ) ਸ੍ਵਭਾਵ ਹੀ ਗੁਰੂ ਮਿਲੇ ਹੈਂ ਔਰ ਮੈਨੇ ਸਜਣ ਪ੍ਰਭੂ ਕੋ ਪਾਯਾ ਹੈ॥੧॥
Prof. Sahib Singhਉਹਨਾਂ ਨੂੰ ਮੇਰਾ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥

ਪਦ ਅਰਥ ਮੈ ਪ੍ਰਭੁ = ਮੇਰਾ ਪ੍ਰਭੂ, ਪਿਆਰਾ ਪ੍ਰਭੂ। ਸਹਜਿ = ਆਤਮਕ ਅਡੋਲਤਾ ਵਿਚ ॥੧॥

SikhNet (Spanish)Encontré a Dios, mi Mejor Amigo. El Sirviente Nanak está absorbido de manera intuitiva en el Señor. (1)
Answers quote the Granth verbatim with Ang citations. AI commentary is not Gurbani and not a religious ruling.