ਛੰਤੁ ॥
chhant |
Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।ਪਦ ਅਰਥ ਛੰਤੁ।
SikhNet (Spanish)Chhant
ਰੁਤਿ ਬਰਸੁ ਸੁਹੇਲੀਆ; ਸਾਵਣ ਭਾਦਵੇ ਆਨੰਦ ਜੀਉ ॥
rut baras suheleea; saavan bhaadave aanand jeeo |
Sant Singh KhalsaThe rainy season is beautiful; the months of Saawan and Bhaadon bring bliss.
Manmohan SinghThe pleasant rainy season of Sawan and Bhadon, bestows bliss.
Manmohan Singh (Punjabi)ਸਾਉਣ ਅਤੇ ਭਾਦੋਂ ਦਾ ਖੁਸ਼ਗਵਾਰ ਬਰਸਾਤ ਦਾ ਮੌਸਮ ਖੁਸ਼ੀ ਬਖ਼ਸ਼ਦਾ ਹੈ।
Fareedkot Teekaਬਰਖਾ ਕੀ ਰੁਤ ਸੁਖਾਲੀ ਹੈ ਵਾ ਸੁਖਦਾਇਕ ਹੈ। ਸਾਵਨ ਭਾਦ੍ਰੋਂ ਜੋ ਆਨੰਦ ਰੂਪ ਮਹੀਨੇ ਹੈਂ॥
Prof. Sahib Singh(ਹੇ ਸਹੇਲੀਏ! ਜਿਵੇਂ) ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ਵਿਚ (ਵਰਖਾ ਦੇ ਕਾਰਨ) ਬੜੀਆਂ ਮੌਜਾਂ ਬਣੀਆਂ ਰਹਿੰਦੀਆਂ ਹਨ,ਪਦ ਅਰਥ ਰੁਤਿ = ਮੌਸਮ। ਬਰਸੁ = ਵਰਖਾ (ਦਾ ਮੌਸਮ)। ਸੁਹੇਲੀਆ = ਸੁਖਦਾਈ।
SikhNet (Spanish)Bendita es la estación de lluvia cuando uno está en Éxtasis.
ਘਣ ਉਨਵਿ ਵੁਠੇ; ਜਲ ਥਲ ਪੂਰਿਆ ਮਕਰੰਦ ਜੀਉ ॥
ghan unav vutthe; jal thal pooriaa makarand jeeo |
Sant Singh KhalsaThe clouds are low, and heavy with rain; the waters and the lands are filled with honey.
Manmohan SinghThe low clouds rain and sea and land are filled with the water-honey.
Manmohan Singh (Punjabi)ਨੀਵੇਂ ਬੱਦਲ ਵਰ੍ਹਦੇ ਹਨ ਅਤੇ ਸਮੁੰਦਰ ਤੇ ਧਰਤੀ ਪਾਣੀ ਦੇ ਸ਼ਹਿਦ ਨਾਲ ਭਰ ਜਾਂਦੇ ਹਨ।
Fareedkot Teekaਜੈਸੇ ਬਦਲ ਝੁਕ ਕਰ ਕੇ ਵਰਸੇ ਹੈਂ ਔ (ਮਕਰੰਦ) ਪਾਨੀ ਜਲ ਕੇ ਥਲਾਸਥਾਨਾ ਮੇਂ ਪੂਰਿਆ ਹੈ॥
Prof. Sahib Singhਬੱਦਲ ਝੁਕ ਝੁਕ ਕੇ ਵਰ੍ਹਦੇ ਹਨ, ਤਲਾਬਾਂ-ਛੱਪੜਾਂ ਵਿਚ, ਧਰਤੀ ਦੇ ਟੋਇਆਂ ਵਿਚ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰ ਜਾਂਦਾ ਹੈ,ਪਦ ਅਰਥ ਘਣ = ਬੱਦਲ। ਉਨਵਿ = ਨੀਵੇਂ ਹੋ ਕੇ, ਝੁਕ ਕੇ। ਵੁਠੇ = ਵਰ੍ਹਨ ਲੱਗ ਪਏ। ਮਕਰੰਦ = ਸੁਗੰਧੀ ਭਰਿਆ ਜਲ। ਪੂਰਿਆ = ਭਰ ਗਿਆ।
SikhNet (Spanish)Las nubes pesadas abren sus corazones llenando los mares y la tierra, y las flores desbordan de fragancia.
ਪ੍ਰਭੁ ਪੂਰਿ ਰਹਿਆ ਸਰਬ ਠਾਈ; ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥
prabh poor rahiaa sarab tthaaee; har naam nav nidh grih bhare |
Sant Singh KhalsaGod is all-pervading everywhere; the nine treasures of the Lord's Name fill the homes of all hearts.
Manmohan SinghThe Lord is fully filling all the places and with the nine treasures of God's Name all the heart-homes are fully-filled.
Manmohan Singh (Punjabi)ਸੁਆਮੀ ਸਾਰਿਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਨਵਾਂ ਖ਼ਜਾਨਿਆਂ ਨਾਲ ਸਮੂਹ ਦਿਲ ਘਰ ਪਰੀਪੂਰਨ ਹਨ।
Fareedkot Teekaਤੈਸੇ ਹੀ ਸਮਰਥ ਪ੍ਰਮਾਤਮਾ ਸਰਬ ਥਾਈਂ ਪੂਰ ਰਹਾ ਹੈ। ਹਰੀ ਨਾਮ ਜੋ ਨੌ ਨਿਧ ਰੂਪ ਹੈ ਤਿਸ ਕਰ ਕੇ (ਗ੍ਰਿਹ) ਅੰਤਹਕਰਨ ਭਰੇ ਹੈਂ॥
Prof. Sahib Singh(ਤਿਵੇਂ ਜਿਨ੍ਹਾਂ ਦੇ ਹਿਰਦੇ-) ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕਾ-ਨਕਾ ਭਰ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਸਭਨੀਂ ਥਾਈਂ ਦਿੱਸਣ ਲੱਗ ਪੈਂਦਾ ਹੈ।ਪਦ ਅਰਥ ਸਰਬ ਠਾਈ = ਸਭਨੀਂ ਥਾਈਂ। ਨਵ ਨਿਧਿ = ਨੌ ਖ਼ਜ਼ਾਨੇ। ਗ੍ਰਿਹ = ਘਰ।
SikhNet (Spanish)El Señor prevalece en todas partes y todos los corazones disfrutan de los Tesoros de Su Nombre.
ਸਿਮਰਿ ਸੁਆਮੀ ਅੰਤਰਜਾਮੀ; ਕੁਲ ਸਮੂਹਾ ਸਭਿ ਤਰੇ ॥
simar suaamee antarajaamee; kul samoohaa sabh tare |
Sant Singh KhalsaMeditating in remembrance on the Lord and Master, the Searcher of hearts, all one's ancestry is saved.
Manmohan SinghContemplating the Lord, the Searcher of hearts, all the generations are wholly saved.
Manmohan Singh (Punjabi)ਦਿਲਾਂ ਦੀਆਂ ਜਾਣਨਹਾਰ ਸਾਹਿਬ ਦਾ ਆਰਾਧ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਮੁਕੰਮਲ ਤੌਰ ਤੇ ਪਾਰ ਉੱਤਰ ਜਾਂਦੀਆਂ ਹਨ।
Fareedkot Teekaਜਿਨੋਂ ਨੇ ਸੁਆਮੀ ਅੰਤਰਜਾਮੀ ਸਿਮਰਿਆ ਹੈ, ਤਿਨ ਕੇ ਕੁਲ ਜੋ ਸਮੂਹ ਹੈਂ, ਸੋ ਸਭ ਤਰ ਗਏ ਹੈਂ॥
Prof. Sahib Singhਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ।ਪਦ ਅਰਥ ਸਿਮਰਿ = ਸਿਮਰ ਕੇ। ਸਮੂਹਾ = ਢੇਰ। ਸਭਿ = ਸਾਰੇ।
SikhNet (Spanish)Así es que contempla al Maestro, el Conocedor de lo íntimo, para que estén elevados todos los tuyos.
ਪ੍ਰਿਅ ਰੰਗਿ ਜਾਗੇ. ਨਹ ਛਿਦ੍ਰ ਲਾਗੇ; ਕ੍ਰਿਪਾਲੁ ਸਦ ਬਖਸਿੰਦੁ ਜੀਉ ॥
pria rang jaage. neh chhidr laage; kripaal sad bakhasind jeeo |
Sant Singh KhalsaNo blemish sticks to that being who remains awake and aware in the Love of the Lord; the Merciful Lord is forever forgiving.
Manmohan SinghThose who are awake in the love of their Beloved; To them no sin attaches, Ever Forgiving is my Merciful Master.
Manmohan Singh (Punjabi)ਜੋ ਆਪਣੇ ਪ੍ਰੀਤਮ ਦੇ ਪਿਆਰ ਅੰਦਰ ਜਾਂਗਦੇ ਹਨ, ਉਨ੍ਹਾਂ ਨੂੰ ਕੋਈ ਪਾਪ ਨਹੀਂ ਚਿੰਮੜਦਾ। ਸਦੀਵ ਹੀ ਬਖਸ਼ਣਹਾਰ ਹੈ ਮੇਰਾ ਮਿਹਰਬਾਨ ਮਾਲਕ।
Fareedkot Teekaਵਹੁ ਪ੍ਰਭੂ ਕੇ ਪ੍ਰੇਮ ਮੇਂ ਜਾਗੇ ਹੈਂ ਉਨ ਕੋ ਕੋਈ ਦੋਸ ਨਹੀਂ ਲਗਦਾ ਹੈ। ਪਰਮੇਸ੍ਵਰ ਜੋ ਕ੍ਰਿਪਾਲ ਸਦਾ ਬਖਸੰਦ ਹੈ ਤਿਸ ਨੇ ਤਿਨ ਕੋ ਬਖਸ਼ ਲੀਆ ਹੈ॥
Prof. Sahib Singhਹੇ ਸਹੇਲੀਏ! ਜਿਹੜੇ ਵਡਭਾਗੀ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਟਿਕ ਕੇ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਹੋ ਜਾਂਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਕੋਈ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉਤੇ ਤ੍ਰੁੱਠਿਆ ਰਹਿੰਦਾ ਹੈ।ਪਦ ਅਰਥ ਪ੍ਰਿਅ ਰੰਗਿ = ਪਿਆਰੇ ਦੇ ਪ੍ਰੇਮ-ਰੰਗ ਵਿਚ। ਜਾਗੇ = ਸੁਚੇਤ ਹੋ ਗਏ। ਛਿਦ੍ਰ = ਐਬ, ਦਾਗ਼। ਸਦ = ਸਦਾ। ਬਖਸਿੰਦੁ = ਦਇਆਵਾਨ।
SikhNet (Spanish)Despierto a Su Amor, ya no me mancha ningún error, porque nuestro Dios es Compasivo y continuamente perdona.
ਬਿਨਵੰਤਿ ਨਾਨਕ. ਹਰਿ ਕੰਤੁ ਪਾਇਆ; ਸਦਾ ਮਨਿ ਭਾਵੰਦੁ ਜੀਉ ॥੪॥
binavant naanak. har kant paaeaa; sadaa man bhaavand jeeo |4|
Sant Singh KhalsaPrays Nanak, I have found my Husband Lord, who is forever pleasing to my mind. ||4||
Manmohan SinghPrays Nanak, I have obtained God, who is ever pleasing to my mind.
Manmohan Singh (Punjabi)ਗੁਰੂ ਜੀ ਬਿਨੇ ਕਰਦੇ ਹਨ ਮੈਂ ਵਾਹਿਗੁਰੂ ਨੂੰ ਆਪਣੇ ਭਰਤੇ ਵਜੋਂ ਪ੍ਰਾਪਤ ਕਰ ਲਿਆ ਹੈ, ਜੋ ਹਮੇਸ਼ਾਂ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਦਾ ਜੋ ਮਨ ਕੋ ਭਾਵਤਾ ਥਾ, ਸੋ ਹਰੀ ਰੂਪ ਕੰਤ ਪਾਇਆ ਹੈ॥੪॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਏ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ ॥੪॥ਪਦ ਅਰਥ ਕੰਤੁ = ਕਸਮ। ਮਨਿ = ਮਨ ਵਿਚ। ਭਾਵੰਦੁ = ਪਿਆਰਾ ਲੱਗਣ ਵਾਲਾ ॥੪॥
SikhNet (Spanish)Reza Nanak, he obtenido a mi Señor, de Cuyo Amor y Presencia he disfrutado siempre (4)