ਸਿਰੀਰਾਗੁ ਮਹਲਾ ੩ ॥
sireeraag mahalaa 3 |
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਕਾਂਇਆ ਸਾਧੈ. ਉਰਧ ਤਪੁ ਕਰੈ; ਵਿਚਹੁ ਹਉਮੈ. ਨ ਜਾਇ ॥
kaaneaa saadhai. uradh tap karai; vichahu haumai. na jaae |
Sant Singh KhalsaYou may torment your body with extremes of self-discipline, practice intensive meditation and hang upside-down, but your ego will not be eliminated from within.
Manmohan SinghMan may torment his body and perform penance, with body reversed, his pride would not go from within him.
Manmohan Singh (Punjabi)ਆਦਮੀ ਆਪਣੀ ਦੇਹਿ ਨੂੰ ਦੁਖ ਦੇਵੇ ਅਤੇ ਮੂਧਾ ਹੋ ਕੇ ਤਪੱਸਿਆ ਕਰੇ, ਉਸਦਾ ਹੰਕਾਰ ਉਸ ਦੇ ਅੰਦਰੋਂ ਨਹੀਂ ਜਾਂਦਾ।
Fareedkot Teekaਹੇ ਮਨ! ਜਪ ਤਪਾਦਿਕੋਂ ਕਰ ਜੋ (ਕਾਂਇਆ) ਸਰੀਰ ਕੋ ਸਾਧ ਲੈਨਾ, ਕ੍ਯਾ ਕ੍ਰਿਸ ਕਰ ਕੇ ਸ੍ਵਾਧੀਨ ਕਰ ਲੈਨਾ ਹੈ, ਔਰ (ਉਰਧ) ਉਚੇ ਖੜੇ ਹੋ ਕਰ ਵਾ ਊਪਰ ਕੋ ਭੁਜਾ ਉਠਾ ਕਰ ਤਪੁ ਕਰਨਾ ਹੈ। ਇਨ ਕਰਮੋਂ ਕੇ ਕਰਨੇ ਪਰ ਅੰਤਸਕਰਨ ਸੇ ਅਹੰਤਾ ਔਰ ਮਮਤਾ ਕੀ ਨਿਬ੍ਰਿਤੀ ਨਹੀਂ ਹੋਤੀ ਹੈ॥
Prof. Sahib Singhਮਨੁੱਖ ਸਰੀਰ ਨੂੰ (ਭਾਵ, ਗਿਆਨ-ਇੰਦ੍ਰਿਆਂ ਨੂੰ) ਆਪਣੇ ਵੱਸ ਵਿਚ ਰੱਖਣ ਦੇ ਜਤਨ ਕਰਦਾ ਹੈ, ਪੁੱਠਾ ਲਟਕ ਕੇ ਤਪ ਕਰਦਾ ਹੈ, (ਪਰ ਇਸ ਤਰ੍ਹਾਂ) ਅੰਦਰੋਂ ਹਉਮੈ ਦੂਰ ਨਹੀਂ ਹੁੰਦੀ।ਪਦ ਅਰਥ ਕਾਂਇਆ = ਸਰੀਰ। ਸਾਧੈ = ਸਾਧਦਾ ਹੈ, ਵੱਸ ਵਿਚ ਰੱਖਣ ਦੇ ਜਤਨ ਕਰਦਾ ਹੈ। ਉਧਰ = ਪੁੱਠਾ ਲਟਕ ਕੇ।
SikhNet (Spanish)Aquél que controla su cuerpo y se para sobre la cabeza para meditar pero no controla su ego,
ਅਧਿਆਤਮ ਕਰਮ ਜੇ ਕਰੇ; ਨਾਮੁ. ਨ ਕਬ ਹੀ ਪਾਇ ॥
adhiaatam karam je kare; naam. na kab hee paae |
Sant Singh KhalsaYou may perform religious rituals, and still never obtain the Naam, the Name of the Lord.
Manmohan SinghIf he performs artificial spiritual rites, he shall never attain to God's Name.
Manmohan Singh (Punjabi)ਜੇਕਰ ਉਹ ਬਨਾਵਟੀ ਰੂਹਾਨੀ ਸੰਸਕਾਰ ਕਰੇ ਉਸ ਨੂੰ ਹਰੀ ਦਾ ਨਾਮ ਕਦਾਚਿੱਤ ਪਰਾਪਤ ਨਹੀਂ ਹੋਣਾ।
Fareedkot Teekaਆਤਮ ਸਬਦ ਵਾਚੀ ਮਨ ੧, ਬੁਧੀ ੨, ਚਿਤੁ ੩, ਹੰਕਾਰੁ ੪, ਜੀਤ ੫, ਸੁਭਾਵ ੬, ਸਰੀਰੁ ੭, ਪਰਮੁ ੮ ਹੈਂ, ਇਨ ਮੇਂ ਸੇ ਜੋ ਸਰੀਰ ਆਤਮਾ ਕੇ ਲੀਏ ਕਰਮ ਹੋ ਸੋ ਅਧ੍ਯਾਤਮ ਕਰਮ ਹੈ, ਭਾਵ ਏਹ ਕਿ ਜੋ ਸਰੀਰ ਕੇ ਸੁਖ ਨਮਿਤ ਜਪੁ ਤਪੁ ਤਥਾ ਤੀਰਥਾਦਿਕ ਕਰਮ ਹੈਂ, ਤਿਨ ਸੇ ਨਾਮ ਕੀ ਪ੍ਰਾਪਤੀ ਕਬੀ ਨਹੀਂ ਹੋਤੀ ਹੈ, ਕ੍ਯੋਂਕਿ ਸਬ ਨਿਸਕਾਮ ਕਰਮ ਕਰਨੇ ਕਰ ਅੰਤਹਕਰਣ ਕੀ ਸੁੱਧੀ ਦ੍ਵਾਰਾ ਗੁਰੋਂ ਕੀ ਸਰਣ ਮੇਂ ਪ੍ਰਾਪਤਿ ਹੋਵੇਗਾ, ਤਬੀ ਨਾਮ ਕੋ ਪਾਵੇਗਾ॥☬ਸੋਈ ਸਫੁਟ ਕਰ ਕਹਤੇ ਹੈਂ:
Prof. Sahib Singhਜੇ ਮਨੁੱਖ ਆਤਮਕ ਉੱਨਤੀ ਸੰਬੰਧੀ (ਅਜੇਹੇ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਰਹੇ, ਤਾਂ ਕਦੇ ਭੀ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ।ਪਦ ਅਰਥ ਅਧਿਆਤਮ ਕਰਮ = ਆਤਮਾ ਸੰਬੰਧੀ (ਧਾਰਮਿਕ) ਕੰਮ। ਅਧਿਆਤਮ = ਆਤਮਾ ਸੰਬੰਧੀ। ਕਬ ਹੀ = ਕਦੇ ਭੀ।
SikhNet (Spanish)nunca encontrará el Nombre del Señor, aunque realice obras espirituales.
ਗੁਰ ਕੈ ਸਬਦਿ ਜੀਵਤੁ ਮਰੈ; ਹਰਿ ਨਾਮੁ ਵਸੈ ਮਨਿ ਆਇ ॥੧॥
gur kai sabad jeevat marai; har naam vasai man aae |1|
Sant Singh KhalsaThrough the Word of the Guru's Shabad, remain dead while yet alive, and the Name of the Lord shall come to dwell within the mind. ||1||
Manmohan SinghThe Name of God comes and abides in the mind of him, who under Guru's instruction while alive, remains dead.
Manmohan Singh (Punjabi)ਵਾਹਿਗੁਰੂ ਦਾ ਨਾਮ ਆ ਕੇ ਉਸ ਦੇ ਅੰਤਰ-ਆਤਮੇ ਟਿਕ ਜਾਂਦਾ ਹੈ, ਜੋ ਗੁਰਾਂ ਦੇ ਉਪਦੇਸ਼ ਤਾਬੇ, ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਜਬ ਹਰੀ ਕਾ ਨਾਮੁ ਹਿਰਦੇ ਮੇਂ ਆਇ ਬਸਤਾ ਹੈ, ਤਬ ਜੀਵ ਭਾਵ ਨਸਟੁ ਹੋ ਜਾਤਾ ਹੈ ਅਰਥਾਤ ਬ੍ਰਹਮ ਰੂਪ ਹੋ ਜਾਤਾ ਹੈ॥੧॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹੈਤਾ ਨਾਲ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਵਲੋਂ ਬਚਦਾ ਹੈ, ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ॥੧॥ਪਦ ਅਰਥ ਜੀਵਤੁ ਮਰੈ = ਜੀਊਂਦਾ ਮਰੇ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਵਲੋਂ ਬਚਿਆ ਰਹੇ। ਮਨਿ = ਮਨ ਵਿਚ॥੧॥
SikhNet (Spanish)Pero si funde su vida en la Palabra del Shabd del Guru, el Naam, el Nombre del Señor vendrá a su corazón. (1)
ਸੁਣਿ ਮਨ ਮੇਰੇ; ਭਜੁ ਸਤਗੁਰ ਸਰਣਾ ॥
sun man mere; bhaj satagur saranaa |
Sant Singh KhalsaListen, O my mind: hurry to the Protection of the Guru's Sanctuary.
Manmohan SinghHearken, O my soul! hasten thou to the sanctuary of the True Guru.
Manmohan Singh (Punjabi)ਸ੍ਰਵਣ ਕਰ, ਹੇ ਮੇਰੀ ਜਿੰਦੜੀਏ! ਤੂੰ ਦੌੜ ਕੇ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲ।
Fareedkot Teekaਹੇ ਮੇਰੇ ਮਨ! ਤੂੰ ਮੇਰੇ ਕਥਨ ਕੋ ਸ੍ਰਵਨ ਕਰੁ, ਸੋ ਕਥਨੁ ਕੈਸਾ ਹੈ ਕਿ ਸਤਿਗੁਰੋਂ ਕੀ ਸਰਨ ਕੋ ਪ੍ਰਾਪਤਿ ਹੋ॥
Prof. Sahib Singhਹੇ ਮੇਰੇ ਮਨ! (ਮੇਰੀ ਗੱਲ) ਸੁਣ, ਸਤਿਗੁਰੂ ਦੀ ਸਰਨ ਪਉ।ਪਦ ਅਰਥ ਭਜੁ ਸਰਣਾ = ਸਰਨ ਪਉ।
SikhNet (Spanish)Escucha oh mi mente, busca el Santuario del Señor
ਗੁਰ ਪਰਸਾਦੀ ਛੁਟੀਐ; ਬਿਖੁ ਭਵਜਲੁ. ਸਬਦਿ ਗੁਰ ਤਰਣਾ ॥੧॥ ਰਹਾਉ ॥
gur parasaadee chhutteeai; bikh bhavajal. sabad gur taranaa |1| rahaau |
Sant Singh KhalsaBy Guru's Grace you shall be saved. Through the Word of the Guru's Shabad, you shall cross over the terrifying world-ocean of poison. ||1||Pause||
Manmohan SinghBy Guru's grace, thou shalt be exonerated. Thou shalt cross the terrible world-ocean of poison by Guru's Word. Pause.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਤੂੰ ਸੁਰਖਰੂ ਹੋ ਜਾਵੇਗੀ। ਗੁਰਾਂ ਦੇ ਸ਼ਬਦ ਦੁਆਰਾ ਤੂੰ ਜ਼ਹਿਰ ਦੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗੀ। ਠਹਿਰਾਉ।
Fareedkot Teekaਕ੍ਯੋਂਕਿ ਗੁਰੋਂ ਕੀ ਕ੍ਰਿਪਾ ਕਰ ਕੇ (ਸਬਦਿ) ਸੱਤ ਉਪਦੇਸੁ ਪ੍ਰਾਪਤਿ ਹੋਤਾ ਹੈ, ਔਰੁ ਬਿਖ ਰੂਪੁ ਜੋ ਸੰਸਾਰ ਕੈ ਬਿਖੇ ਹੈਂ ਤਿਨ ਸੇ ਛੁਟੀਤਾ ਹੈ, ਪੁਨਃ ਜੋ ਜਨਮ ਮਰਨ ਕੇ ਭੈ ਦੇਨੇ ਵਾਲਾ ਮਹਾਂ ਭਉਜਲ ਰੂਪੁ ਸੰਸਾਰ ਸਮੁਦ੍ਰ ਹ, ਤਿਸ ਸੇ ਤਰਨਾ ਭੀ ਗੁਰ ਸਬਦ ਕਰ ਕੇ ਹੀ ਹੋਤਾ ਹੈ॥੧॥ ਰਹਾਉ ॥☬ਸਤਿਗੁਰੂ ਕੀ ਸਰਨ ਸੇ ਬਿਨਾ ਔਰੁ ਜੋ ਕਰਮ ਕਰਨੇ ਹੈਂ, ਤਿਨ ਕਾ ਪ੍ਰਕਾਰੁ ਆਗੇ ਕਹਤੇ ਹੈਂ:
Prof. Sahib Singh(ਮਾਇਆ ਦੇ ਪ੍ਰਭਾਵ ਤੋਂ) ਗੁਰੂ ਦੀ ਕਿਰਪਾ ਨਾਲ ਹੀ ਬਚੀਦਾ ਹੈ, ਇਹ ਜ਼ਹਰ-(ਭਰਿਆ) ਸੰਸਾਰ-ਸਮੁੰਦਰ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਤਰ ਸਕੀਦਾ ਹੈ ॥੧॥ ਰਹਾਉ ॥ਪਦ ਅਰਥ ਛੁਟੀਐ = (ਮਾਇਆ ਦੇ ਪ੍ਰਭਾਵ ਤੋਂ) ਬਚੀਦਾ ਹੈ। ਬਿਖੁ = ਜ਼ਹਰ, ਮਾਇਆ ਦਾ ਜ਼ਹਰੀਲਾ ਅਸਰ। ਭਵ ਜਲੁ = ਸੰਸਾਰ-ਸਮੁੰਦਰ॥੧॥ਰਹਾਉ॥
SikhNet (Spanish)porque uno es salvado sólo por la Gracia del Señor y cruza el océano de veneno a través de la Palabra del Guru. (1-Pausa)
ਤ੍ਰੈ ਗੁਣ ਸਭਾ ਧਾਤੁ ਹੈ; ਦੂਜਾ ਭਾਉ ਵਿਕਾਰੁ ॥
trai gun sabhaa dhaat hai; doojaa bhaau vikaar |
Sant Singh KhalsaEverything under the influence of the three qualities shall perish; the love of duality is corrupting.
Manmohan SinghPerishable are all the deeds pertaining to the three qualities for in duality is the sin.
Manmohan Singh (Punjabi)ਨਾਸਵੰਤ ਹਨ ਤਿੰਨਾਂ ਲੱਛਣਾ ਨਾਲ ਸੰਬਧਤ ਸਮੂਹ ਕਰਮ, ਕਿਉਂਕਿ ਦੂਜੇ ਭਾਵ ਵਿੱਚ ਪਾਪ ਹੈ।
Fareedkot Teekaਏਹ ਜੋ ਤ੍ਰਿਗੁਣਾਤਮਕ ਪ੍ਰਪੰਚੁ ਹੈ, ਸੋ ਸਭੁ (ਧਾਤੁ) ਧਾਇ ਜਾਨੇ ਅਰਥਾਤ ਨਾਸੁ ਹੋ ਜਾਨੇ ਵਾਲਾ ਹੈ, ਇਸ ਮੇਂ ਜੋ ਦ੍ਵੈਤ ਭਾਵਨਾ ਕਰਨੀ ਹੈ, ਇਹੀ ਬਿਕਾਰੁ ਹੈ॥
Prof. Sahib Singhਤਿੰਨ ਗੁਣਾਂ ਦੇ ਅਧੀਨ ਰਹਿ ਕੇ ਕੰਮ ਕਰਨੇ-ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ, ਤੇ ਮਾਇਆ ਦਾ ਪਿਆਰ (ਮਨ ਵਿਚ) ਵਿਕਾਰ (ਹੀ) ਪੈਦਾ ਕਰਦਾ ਹੈ।ਪਦ ਅਰਥ ਤ੍ਰੈ ਗੁਣ = ਮਾਇਆ ਦੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਧਾਤੁ = ਮਾਇਆ। ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਹੋਰ ਪਿਆਰ।
SikhNet (Spanish)Todos están involucrados en la tres Gunas mundanas y así se pierden en el error y en la dualidad.
ਪੰਡਿਤੁ ਪੜੈ. ਬੰਧਨ ਮੋਹ ਬਾਧਾ; ਨਹ ਬੂਝੈ. ਬਿਖਿਆ ਪਿਆਰਿ ॥
panddit parrai. bandhan moh baadhaa; neh boojhai. bikhiaa piaar |
Sant Singh KhalsaThe Pandits, the religious scholars, read the scriptures, but they are trapped in the bondage of emotional attachment. In love with evil, they do not understand.
Manmohan SinghBound with the bonds of worldly love the Pandit reads scriptures and being attached to sin he realises not God.
Manmohan Singh (Punjabi)ਸੰਸਾਰੀ ਮਮਤਾ ਦੇ ਜੂੜਾਂ ਨਾਲ ਜਕੜਿਆਂ ਹੋਇਆ ਪੰਡਿਤ ਧਰਮ ਗ੍ਰੰਥ ਵਾਚਦਾ ਹੈ ਅਤੇ ਪਾਪ ਨਾਲ ਰਚਿਆ ਹੋਇਆ, ਉਹ ਹਰੀ ਨੂੰ ਨਹੀਂ ਸਮਝਦਾ।
Fareedkot Teekaਹੇ ਭਾਈ! ਜੇ ਕੇਵਲ ਬੇਦ ਔਰ ਸਾਸਤ੍ਰੋਂ ਕੇ ਪੜਨੇ ਮਾਤ੍ਰ ਸੇ ਹੀ ਪੰਡਤੁ ਕਹਾਉਤਾ ਹੈ, ਏਕਤਾ ਕੋ ਪ੍ਰਤਿਪਾਦਕ ਜੋ ਵਾਕ੍ਯ ਹੈਂ ਤਿਨ ਕੋ ਨਹੀਂ ਜਾਨਤਾ ਹੈ, ਕ੍ਯੋਂਕਿ ਵਹੁ ਮੋਹਿ ਬੰਧਨ ਮੇਂ ਬਾਧ ਹੈ, ਅਰੁ ਬਿਸੈ ਬਿਕਾਰੋਂ ਮੇਂ ਤਿਨ ਕਾ ਪ੍ਯਾਰੁ ਲਗ ਰਹਾ ਹੈ॥
Prof. Sahib Singhਮਾਇਆ ਦੇ ਬੰਧਨਾਂ ਵਿਚ ਮਾਇਆ ਦੇ ਮੋਹ ਦਾ ਬੱਝਾ ਹੋਇਆ ਪੰਡਿਤ (ਧਰਮ-ਪੁਸਤਕ) ਪੜ੍ਹਦਾ ਹੈ, ਪਰ ਮਾਇਆ ਦੇ ਪਿਆਰ ਵਿਚ (ਫਸਿਆ ਰਹਿਣ ਕਰਕੇ ਉਹ ਜੀਵਨ ਦਾ ਸਹੀ ਰਸਤਾ) ਨਹੀਂ ਸਮਝ ਸਕਦਾ।ਪਦ ਅਰਥ ਬਿਖਿਆ ਪਿਆਰਿ = ਮਾਇਆ ਦੇ ਪਿਆਰ ਵਿਚ।
SikhNet (Spanish)El intelectual del espíritu lee las escrituras pero está lleno de avaricia y no concibe al Señor porque está enamorado de Maya.
ਸਤਗੁਰਿ ਮਿਲਿਐ. ਤ੍ਰਿਕੁਟੀ ਛੂਟੈ; ਚਉਥੈ ਪਦਿ ਮੁਕਤਿ ਦੁਆਰੁ ॥੨॥
satagur miliai. trikuttee chhoottai; chauthai pad mukat duaar |2|
Sant Singh KhalsaMeeting the Guru, the bondage of the three qualities is cut away, and in the fourth state, the Door of Liberation is attained. ||2||
Manmohan SinghBy meeting the True Guru, man is relieved of the bondage of three qualities and obtains the door of salvation in the fourth state.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੁਆਰਾ ਆਦਮੀ ਸੁਭਾਵਾਂ ਦੀ ਕੈਦ ਤੋਂ ਛੁਟਕਾਰਾ ਪਾ ਜਾਂਦਾ ਹੈ ਅਤੇ ਚੋਥੀ ਅਵਸਥਾ ਅੰਦਰ ਮੋਖ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
Fareedkot Teekaਤਾਂ ਤੇ ਜਬ ਸਤਿਗੁਰੂ ਮਿਲਤੇ ਹੈਂ ਤਬ ਕਰਤਾ ਕ੍ਰਿਯਾ ਕਰਮ, ਗ੍ਯਾਤਾ ਗ੍ਯਾਨੁ ਗੇਯ, ਧ੍ਯਾਤਾ ਧ੍ਯਾਨੁ ਧੇਯ ਆਦਿਕ ਜੋ ਤ੍ਰਿਕੁਟੀਆਂ ਹੈਂ, ਸੋ ਛੁਟ ਜਾਤੀ ਹੈਂ। ਤਿਨ ਕਾ ਛੂਟਨਾ ਕ੍ਯਾ ਹੈ ਕਿ ਇਨ ਕੋ ਕਲਪਤ ਜਾਨਨਾ ਹੈ, ਜਬ ਐਸੇ ਸਮਝਾ ਤਬ ਤੁਰੀਆ ਜੋ ਇਨਤ੍ਰਿਕੁਟੀਓਂ ਕਾ ਸਾਛੀ ਚੌਥਾ ਪਦੁ ਹੈ, ਉਸ ਕੋ ਜਾਨਤਾ ਹੈ ਕਿ ਮੇਰਾ ਸ੍ਵਰੂਪ ਸਾਛੀ ਹੈ, ਤਿਸ ਚੌਥੈ ਪਦ ਕਾ ਗ੍ਯਾਨੁ ਜੋ ਹੈ, ਸੋ ਮੁਕਤਿ ਕਾ ਦ੍ਵਾਰਾ ਹੈ॥੨॥
Prof. Sahib Singhਜੇ ਸਤਿਗੁਰੂ ਮਿਲ ਪਏ ਤਾਂ (ਮਾਇਆ-ਮੋਹ ਦੇ ਕਾਰਨ ਪੈਦਾ ਹੋਈ ਅੰਦਰਲੀ) ਖਿੱਝ ਦੂਰ ਹੋ ਜਾਂਦੀ ਹੈ, ਮਾਇਆ ਦੇ ਤਿੰਨ ਗੁਣਾਂ ਤੋਂ ਉਤਲੇ ਆਤਮਕ ਦਰਜੇ ਵਿਚ (ਪਹੁੰਚਿਆਂ) (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੨॥ਪਦ ਅਰਥ ਤ੍ਰਿਕੁਟੀ = {त्रि कुटी = ਤਿੰਨ ਵਿੰਗੀਆਂ ਲਕੀਰਾਂ} ਮੱਥੇ ਦੀ ਤਿਊੜੀ, ਅੰਦਰ ਦੀ ਖਿੱਝ। ਚਉਥੈ ਪਦਿ = ਉਸ ਆਤਮਕ ਦਰਜੇ ਵਿਚ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ॥੨॥
SikhNet (Spanish)Cuando él encuentra al Guru, su actividad en las tres Gunas cesa y encuentra la verdadera Libertad en el Cuarto Estado de Éxtasis. (2)
ਗੁਰ ਤੇ. ਮਾਰਗੁ ਪਾਈਐ; ਚੂਕੈ ਮੋਹੁ ਗੁਬਾਰੁ ॥
gur te. maarag paaeeai; chookai mohu gubaar |
Sant Singh KhalsaThrough the Guru, the Path is found, and the darkness of emotional attachment is dispelled.
Manmohan SinghThrough the Guru, God's way is found and the darkness of temporal love is dispelled.
Manmohan Singh (Punjabi)ਗੁਰਾਂ ਦੇ ਰਾਹੀਂ ਰੱਬ ਦਾ ਰਾਹ ਲੱਭਦਾ ਹੈ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਏਹ ਜੋ ਗ੍ਯਾਨ ਮਾਰਗੁ ਹੈ, ਸੋ ਗੁਰੋਂ ਸੇ ਪ੍ਰਾਪਤਿ ਹੋਤਾ ਹੈ, ਔਰੁ ਜਬ ਗ੍ਯਾਨੁ ਪ੍ਰਾਪਤਿ ਹੋਤਾ ਹੈ ਤਬ (ਮੋਹੁ) ਅਗ੍ਯਾਨ ਰੂਪੀ (ਗੁਬਾਰੁ) ਅੰਧਕਾਰੁ ਨਿਬ੍ਰਿਤ ਹੋ ਜਾਤਾ ਹੈ॥☬ਪੂਰਬ ਕਹੇ ਅਰਥ ਕੋ ਸਫੁਟ ਕਰ ਦਿਖਾਵਤੇ ਹੈਂ।
Prof. Sahib Singhਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਪੈਂਦਾ ਹੈ (ਮਨ ਵਿਚੋਂ) ਮੋਹ (ਦਾ) ਹਨੇਰਾ ਦੂਰ ਹੋ ਜਾਂਦਾ ਹੈ।ਪਦ ਅਰਥ ਤੇ = ਤੋਂ। ਮਾਰਗੁ = (ਜੀਵਨ ਦਾ ਸਹੀ) ਰਸਤਾ। ਗੁਬਾਰੁ = ਹਨੇਰਾ।
SikhNet (Spanish)Cuando encontramos el Sendero hacia el Guru, la oscuridad del apego se disipa.
ਸਬਦਿ ਮਰੈ ਤਾ ਉਧਰੈ; ਪਾਏ ਮੋਖ ਦੁਆਰੁ ॥
sabad marai taa udharai; paae mokh duaar |
Sant Singh KhalsaIf one dies through the Shabad, then salvation is obtained, and one finds the Door of Liberation.
Manmohan SinghIf man dies by God's Name he is saved then and obtains the door of salvation.
Manmohan Singh (Punjabi)ਜੇ ਆਦਮੀ ਵਾਹਿਗੁਰੂ ਦੇ ਨਾਮ ਦੁਆਰਾ ਮਰ ਜਾਵੇ, ਤਦ ਉਹ ਬਚ ਜਾਂਦਾ ਹੈ ਤੇ ਮੁਕਤੀ ਦਾ ਦਰ ਪਾ ਲੈਂਦਾ ਹੈ।
Fareedkot Teekaਜਬ ਗੁਰ ਉਪਦੇਸ ਕਰ ਕੇ ਜੀਵ ਭਾਉ ਮਰ ਜਾਏ, ਤਬ ਸੋ ਮੁਕਤੀ ਕਾ ਦ੍ਵਾਰਾ ਜੋ ਗ੍ਯਾਨੁ ਹੈ ਤਿਸ ਕੋ ਪਾਇ ਕਰ ਕੇ ਸੰਸਾਰ ਤੇ ਉਧਰਤਾ ਹੈ॥
Prof. Sahib Singhਜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਮਰ ਜਾਏ ਤਾਂ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦਾ ਹੈ, ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਧਰੈ = ਬਚ ਜਾਂਦਾ ਹੈ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।
SikhNet (Spanish)Cuando nos fundimos en la Palabra Shabd, somos salvados y la puerta de la felicidad nos es abierta.
ਗੁਰ ਪਰਸਾਦੀ ਮਿਲਿ ਰਹੈ; ਸਚੁ ਨਾਮੁ ਕਰਤਾਰੁ ॥੩॥
gur parasaadee mil rahai; sach naam karataar |3|
Sant Singh KhalsaBy Guru's Grace, one remains blended with the True Name of the Creator. ||3||
Manmohan SinghBy Guru's grace he remains blended with the True Name of the Creator.
Manmohan Singh (Punjabi)ਗੁਰਾਂ ਦੀ ਦਇਆ ਦੁਆਰ ਉਹ ਸਿਰਜਣਹਾਰ ਦੇ ਸੱਚੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਤਾਂ ਤੇ ਗੁਰੋਂ ਕੀ ਕ੍ਰਿਪਾ ਹੀ ਸੇ ਸੱਚੇ ਨਾਮ ਵਾਲਾ ਜੋ ਕਰਤਾਰੁ ਹੈ, ਤਿਸ ਮੇਂ ਅਭੇਦ ਹੋ ਰਹਿਤਾ ਹੈ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਨਾਮ ਪ੍ਰਾਪਤ ਕਰ ਸਕਦਾ ਹੈ ॥੩॥ਪਦ ਅਰਥ ਮਿਲਿ ਰਹੈ = ਜੁੜਿਆ ਰਹੇ॥੩॥
SikhNet (Spanish)Mediante la Gracia del Señor, lo encontramos, Él es La Verdad, El Creador, El Nombre. (3)
ਇਹੁ ਮਨੂਆ. ਅਤਿ ਸਬਲ ਹੈ; ਛਡੇ ਨ. ਕਿਤੈ ਉਪਾਇ ॥
eihu manooaa. at sabal hai; chhadde na. kitai upaae |
Sant Singh KhalsaThis mind is very powerful; we cannot escape it just by trying.
Manmohan SinghThis mind is extremely powerful and by no endeavours, what ever, it leaves the man.
Manmohan Singh (Punjabi)ਇਹ ਮਨ ਅਤਿਅੰਤ ਬਲਵਾਨ ਹੈ ਅਤੇ ਕਿਸੇ ਭੀ ਯਤਨ ਦੁਆਰਾ ਇਹ ਆਦਮੀ ਦੀ ਖਲਾਸੀ ਨਹੀਂ ਕਰਦਾ।
Fareedkot Teekaਇਹੁ ਜੋ ਮਨੁ ਹੈ, ਸੋ ਸੰਕਲਪ ਵਿਕਲਪਾਦਿ ਬਲ ਕੇ ਸਹਿਤ ਅਤ੍ਯੰਤ ਬਲਵਾਨੁ ਹੈ, ਯਾਂ ਤੇ ਬਿਨਾ ਸ੍ਵਰੂਪ ਗ੍ਯਾਨ ਹੂਏ ਔਰ ਕਿਸੀ (ਉਪਾਇ) ਯਤਨ ਕਰ ਜੀਵ ਕੋ ਛੋਡਤਾ ਨਹੀਂ ਹੈ॥
Prof. Sahib Singh(ਨਹੀਂ ਤਾਂ) ਇਹ ਮਨ (ਤਾਂ) ਬੜਾ ਬਲਵਾਨ ਹੈ (ਗੁਰੂ ਦੀ ਸਰਨ ਤੋਂ ਬਿਨਾ ਹੋਰ) ਕਿਸੇ ਭੀ ਹੀਲੇ ਨਾਲ ਇਹ (ਕੁਰਾਹੇ ਪਾਣੋਂ) ਛੱਡਦਾ ਨਹੀਂ।ਪਦ ਅਰਥ ਸਬਲ = ਬਲਵਾਨ। ਕਿਤੈ ਉਪਾਇ = ਕਿਸੇ ਉਪਾਵ ਦੀ ਰਾਹੀਂ ਭੀ।
SikhNet (Spanish)La mente es tan poderosa que no deja ninguna puerta para nuestro escape.
ਦੂਜੈ ਭਾਇ ਦੁਖੁ ਲਾਇਦਾ; ਬਹੁਤੀ ਦੇਇ ਸਜਾਇ ॥
doojai bhaae dukh laaeidaa; bahutee dee sajaae |
Sant Singh KhalsaIn the love of duality, people suffer in pain, condemned to terrible punishment.
Manmohan SinghThe mind affects man with the disease of duality and inflicts severe punishment on him.
Manmohan Singh (Punjabi)ਮਨੂਆ ਮਨੁੱਖ ਨੂੰ ਦਵੈਤ-ਭਾਵ ਦੀ ਬੀਮਾਰੀ ਚਮੇੜ ਦਿੰਦਾ ਹੈ ਅਤੇ ਉਸ ਨੂੰ ਸਖਤ ਦੰਡ ਦਿੰਦਾ ਹੈ।
Fareedkot Teekaਔਰੁ ਇਹ ਮਨੁ ਦ੍ਵੈਤ ਭਾਵਨਾ ਕਰ ਕੇ ਦੁਖੁ ਲਗਾਇ ਦੇਤਾ ਹੈ, ਭਾਵ ਏਹਿ ਕਿ ਕਾਮ ਕ੍ਰੋਧਾਦਿ ਜੋ ਸੰਪੂਰਣ ਵਿਕਾਰ ਹੈਂ, ਸੋ ਦ੍ਵੈਤ ਭਾਵਨਾ ਕਰ ਫੁਰਤੇ ਹੈਂ, ਔਰੁ ਅਦ੍ਵੈਤ ਭਾਵਨਾ ਕਰ ਨਹੀਂ ਫੁਰਤੇ। ਤਾਂ ਤੇ ਜਬ ਦ੍ਵੈਤ ਭਾਵਨਾ ਭਈ ਤਬ ਤਿਸ ਕਰ ਕਾਮ ਕ੍ਰੋਧਾਦਿ ਬਿਕਾਰ ਭੀ ਉਤਪਤਿ ਹੂਏ। ਔਰੁ ਜਬ ਬਿਕਾਰੁ ਉਪਜਤੇ ਹੈਂ ਤਬ ਤਿਨੋਂ ਕਰ ਅਤਯੰਤ ਦੁਖੋਂ ਕੀ ਪ੍ਰਾਪਤੀ ਹੋਤੀ ਹੈ, ਕ੍ਯੋਂਕਿ ਪਰਲੋਕ ਮੇਂ ਜਮ ਬਹੁਤੀ ਸਜਾਇ ਦੇਤਾ ਹੈ॥
Prof. Sahib Singhਮਾਇਆ ਦੇ ਪਿਆਰ ਵਿਚ ਫਸਾ ਕੇ (ਮਨੁੱਖ ਨੂੰ) ਦੁੱਖ ਚੰਬੋੜ ਦੇਂਦਾ ਹੈ, ਤੇ ਬੜੀ ਸਜ਼ਾ ਦੇਂਦਾ ਹੈ।ਪਦ ਅਰਥ ਦੂਜੈ ਭਾਇ = ਮਾਇਆ ਦੇ ਪ੍ਰੇਮ ਵਿਚ (ਜੋੜ ਕੇ)।
SikhNet (Spanish)deja apegados a la dualidad y nos abandona en el sufrimiento y en la aflicción.
ਨਾਨਕ. ਨਾਮਿ ਲਗੇ ਸੇ ਉਬਰੇ; ਹਉਮੈ ਸਬਦਿ ਗਵਾਇ ॥੪॥੧੮॥੫੧॥
naanak. naam lage se ubare; haumai sabad gavaae |4|18|51|
Sant Singh KhalsaO Nanak, those who are attached to the Naam are saved; through the Shabad, their ego is banished. ||4||18||51||
Manmohan SinghNanak, they who are attached with Name are saved and God's Name banishes their ego.
Manmohan Singh (Punjabi)ਨਾਨਕ, ਜੋ ਨਾਮ ਨਾਲ ਜੁੜੇ ਹਨ, ਉਹ ਤਰ ਜਾਂਦੇ ਹਨ ਅਤੇ ਰੱਬ ਦਾ ਨਾਮ ਉਨ੍ਹਾਂ ਦੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਗੁਰ ਉਪਦੇਸ ਦ੍ਵਾਰਾ ਅਹੰਤਾ ਮਮਤਾ ਕੋ ਗਵਾਇ ਕਰ ਨਾਮੀ ਵਾਹਿਗੁਰੂ ਮੇਂ (ਲਗੇ) ਮਿਲੇ ਹੈਂ, ਸੋਈ ਦੁਖੋਂ ਸੇ (ਉਬਰੇ) ਬਚੇ ਹੈਂ॥੪॥੧੮॥੫੧॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ (ਇਸ ਦੇ ਪੰਜੇ ਤੋਂ) ਬਚਦੇ ਹਨ ॥੪॥੧੮॥੫੧॥ਪਦ ਅਰਥ ਦੇਇ = ਦੇਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ॥੪॥
SikhNet (Spanish)Dice Nanak, los que se hicieron Devotos del Nombre del Señor lo lograron, y a través de la Palabra del Shabd del Guru su ego fue canalizado. (4-18-51)