ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਲਧਮੁ ਲਭਣਹਾਰੁ; ਕਰਮੁ ਕਰੰਦੋ ਮਾ ਪਿਰੀ ॥
ladham labhanahaar; karam karando maa piree |
Sant Singh KhalsaI have found the object of my search - my Beloved took pity on me.
Manmohan SinghMy Beloved took pity on me and I have found my Find.
Manmohan Singh (Punjabi)ਮੇਰੇ ਪ੍ਰੀਤਮ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਂ ਲੱਭਣ-ਯੋਗ (ਵਾਹਿਗੁਰੂ) ਨੂੰ ਲੱਭ ਲਿਆ ਹੈ।
Fareedkot Teekaਕ੍ਰਿਪਾ ਕਰਨੇ ਹਾਰਾ ਮੇਰਾ ਪਤੀ (ਲਭਣਹਾਰੁ) ਖੋਜਨੇ ਹਾਰੋਂ ਨੇ (ਲਧਮੁ) ਪਾਇਆ ਹੈ॥
Prof. Sahib Singhਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ।
ਪਦ ਅਰਥ ਲਭਣਹਾਰੁ = ਲੱਭਣ-ਯੋਗ ਪ੍ਰਭੂ। ਕਰਮੁ = ਬਖ਼ਸ਼ਸ਼। ਮਾ ਪਿਰੀ = ਮੇਰੇ ਪਿਰ ਨੇ।
SikhNet (Spanish)Mi Señor es Misericordioso puesto que he encontrado el objeto de mi búsqueda.
ਇਕੋ ਸਿਰਜਣਹਾਰੁ; ਨਾਨਕ. ਬਿਆ ਨ ਪਸੀਐ ॥੧॥
eiko sirajanahaar; naanak. biaa na paseeai |1|
Sant Singh KhalsaThere is One Creator; O Nanak, I do not see any other. ||1||
Manmohan SinghGod alone is the Creator, I see not another, O Nanak.
Manmohan Singh (Punjabi)ਕੇਵਲ ਵਾਹਿਗੁਰੂ ਹੀ ਰਚਨਹਾਰ ਹੈ। ਮੈਨੂੰ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਹੇ ਨਾਨਕ!
Fareedkot Teekaਸੋਈ ਏਕ ਉਤਪੰਨ ਕਰਨੇ ਹਾਰਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! (ਬਿਆ) ਦੂਸਰਾ ਕੋਈ ਨਹੀਂ ਦੇਖੀਤਾ॥੧॥
Prof. Sahib Singh(ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ ॥੧॥
ਪਦ ਅਰਥ ਬਿਆ = ਕੋਈ ਹੋਰ। ਪਸੀਐ = ਵੇਖੀਦਾ ਹੈ ॥੧॥
SikhNet (Spanish)Dice Nanak, el Señor Creador es el Único, puesto que ningún otro es visible. (1)