ਗੂਜਰੀ ਮਹਲਾ ੫ ॥
goojaree mahalaa 5 |
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਜਨ ਕੀ ਪੈਜ; ਸਵਾਰੀ ਆਪ ॥
jan kee paij; savaaree aap |
Sant Singh KhalsaThe Lord Himself has protected the honor of His humble servant.
Manmohan SinghThe Lord Himself has protected the honour of His slave.
Manmohan Singh (Punjabi)ਪ੍ਰਭੂ ਨੇ ਖੁਦ ਦੀ ਲਾਜ ਰੱਖੀ ਹੈ।
Fareedkot Teekaਆਪਨੇ ਦਾਸ ਕੀ ਪ੍ਰਭੂ ਨੇ ਆਪ ਪ੍ਰਤਿਗ੍ਯਾ ਸਵਾਰੀ ਹੈ॥
Prof. Sahib Singhਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਆਪ ਵਧਾਂਦਾ ਹੈ।ਪਦ ਅਰਥ ਪੈਜ = ਇੱਜ਼ਤ। ਸਵਾਰੀ = ਕਾਇਮ ਰੱਖੀ, ਵਧਾਈ।
SikhNet (Spanish)El Señor ha protegido el honor de su Sirviente;
ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ; ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥
har har naam deeo gur avakhadh; utar geo sabh taap |1| rahaau |
Sant Singh KhalsaThe Guru has given the medicine of the Lord's Name, Har, Har, and all afflictions are gone. ||1||Pause||
Manmohan SinghThe Guru has given the medicine of Lord God's Name and all his anguish has departed. Pause.
Manmohan Singh (Punjabi)ਗੁਰਾਂ ਨੇ ਵਾਹਿਗੁਰੂ ਸੁਆਮੀ ਨੇ ਨਾਮ ਦਾ ਦਾਰੂ ਦਿੱਤਾ ਹੈ ਅਤੇ ਸਾਰਾ ਬੁਖਾਰ ਲਹਿ ਗਿਆ ਹੈ। ਠਹਿਰਾਉ।
Fareedkot Teekaਗੁਰੋਂ ਨੇ ਹਰਿ ਹਰਿ ਨਾਮ ਔਖਧਿ ਦੀਆ ਹੈ, ਜਿਸ ਸੇ ਤਾਪੁ ਸਭ ਪ੍ਰਕਾਰ ਸੇ ਉਤਰਾ ਹੈ॥੧॥ ਰਹਾਉ ॥
Prof. Sahib Singh(ਪਰਮਾਤਮਾ ਦਾ ਨਾਮ ਦਵਾਈ ਹੈ) ਗੁਰੂ ਨੇ ਜਿਸ ਮਨੁੱਖ ਨੂੰ ਹਰਿ-ਨਾਮ ਦੀ ਦਵਾਈ ਦੇ ਦਿੱਤੀ, ਉਸ ਦਾ ਹਰੇਕ ਕਿਸਮ ਦਾ ਤਾਪ (ਦੁੱਖ-ਕਲੇਸ਼) ਦੂਰ ਹੋ ਗਿਆ ॥੧॥ ਰਹਾਉ ॥ਪਦ ਅਰਥ ਗੁਰਿ = ਗੁਰੂ ਨੇ। ਅਵਖਧੁ = ਦਵਾਈ। ਸਭੁ = ਸਾਰਾ ॥੧॥ ਰਹਾਉ ॥
SikhNet (Spanish)el Guru me ha bendecido con la panacea del Nombre del Señor y todas mis penas y aflicciones han pasado. (1‑Pausa)
ਹਰਿਗੋਬਿੰਦੁ ਰਖਿਓ ਪਰਮੇਸਰਿ; ਅਪੁਨੀ ਕਿਰਪਾ ਧਾਰਿ ॥
harigobind rakhio paramesar; apunee kirapaa dhaar |
Sant Singh KhalsaThe Transcendent Lord, in His Mercy, has preserved Har Gobind.
Manmohan SinghThe Exalted Lord, in His mercy has preserved Har Gobind.
Manmohan Singh (Punjabi)ਉਤਕ੍ਰਿਸ਼ਟ ਸੁਆਮੀ ਨੇ ਆਪਣੀ ਦਇਆ ਧਾਰ ਕੇ ਹਰਿ ਗੋਬਿੰਦ ਨੂੰ ਬਚਾ ਲਿਆ ਹੈ।
Fareedkot Teekaਹਰਿ ਗੋਬਿੰਦ ਜੀ ਕੋ ਪਰਮੇਸ੍ਵਰ ਨੇ ਅਪਨੀ ਕ੍ਰਿਪਾ ਧਾਰਨ ਕਰ ਰਖ ਲੀਆ ਹੈ॥
Prof. Sahib Singh(ਕਮਜ਼ੋਰ-ਦਿਲ ਲੋਕ ਦੇਵੀ ਦੀ ਪੂਜਾ ਨੂੰ ਤੁਰ ਪੈਂਦੇ ਹਨ, ਪਰ ਵੇਖੋ! (ਪਰਮਾਤਮਾ ਨੇ ਮੇਹਰ ਕਰ ਕੇ ਹਰਿ ਗੋਬਿੰਦ (ਜੀ) ਨੂੰ ਆਪ (ਚੇਚਕ ਦੇ ਤਾਪ ਤੋਂ) ਬਚਾ ਲਿਆ।ਪਦ ਅਰਥ ਪਰਮੇਸਰਿ = ਪਰਮੇਸਰ ਨੇ। ਧਾਰਿ = ਧਾਰ ਕੇ।
SikhNet (Spanish)Mi Señor Trascendente ha protegido a mi hijo Jargobind en Su Misericordia y su enfermedad se ha ido;
ਮਿਟੀ ਬਿਆਧਿ. ਸਰਬ ਸੁਖ ਹੋਏ; ਹਰਿ ਗੁਣ ਸਦਾ ਬੀਚਾਰਿ ॥੧॥
mittee biaadh. sarab sukh hoe; har gun sadaa beechaar |1|
Sant Singh KhalsaThe disease is over, and there is joy all around; we ever contemplate the Glories of God. ||1||
Manmohan SinghThe calamity is over there is joy all round and we ever ponder over God's praise.
Manmohan Singh (Punjabi)ਮੁਸੀਬਤ ਟਲ ਗਈ ਹੈ, ਸਾਰੀ ਪਾਸੀਂ ਖੁਸ਼ੀ ਹੈ ਅਤੇ ਅਸੀਂ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਦਾ ਚਿੰਤਨ ਕਰਦੇ ਹਾਂ।
Fareedkot Teekaਅਬ ਬਿਆਧੀ ਮਿਟਿ ਗਈ ਸਭ ਪ੍ਰਕਾਰ ਕੇ ਸੁਖ ਪ੍ਰਾਪਤ ਹੂਏ ਹੈਂ ਔਰ ਹਰਿ ਕੇ ਗੁਣ ਨਿਤ ਬਿਚਾਰਤੇ ਹੈਂ॥੧॥
Prof. Sahib Singhਪਰਮਾਤਮਾ ਦੇ ਗੁਣਾਂ ਨੂੰ ਮਨ ਵਿਚ ਟਿਕਾ ਕੇ ਹਰੇਕ ਰੋਗ ਦੂਰ ਹੋ ਜਾਂਦਾ ਹੈ, ਸਾਰੇ ਸੁਖ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥ਪਦ ਅਰਥ ਬਿਆਧਿ = ਰੋਗ, ਬੀਮਾਰੀ। ਬੀਚਾਰਿ = ਵਿਚਾਰੇ, ਸੋਚ = ਮੰਡਲ ਵਿਚ ਟਿਕਾਏ ॥੧॥
SikhNet (Spanish)estamos todos en Dicha y vivimos siempre alabando al Señor. (1)
ਅੰਗੀਕਾਰੁ ਕੀਓ. ਮੇਰੈ ਕਰਤੈ; ਗੁਰ ਪੂਰੇ ਕੀ ਵਡਿਆਈ ॥
angeekaar keeo. merai karatai; gur poore kee vaddiaaee |
Sant Singh KhalsaMy Creator Lord has made me His own; such is the glorious greatness of the Perfect Guru.
Manmohan SinghSuch is the magnification greatness of the Perfect Guru that my Creator has assisted me.
Manmohan Singh (Punjabi)ਐਹੋ ਜੇਹੀ ਉਤਕ੍ਰਿਸ਼ਟਤਾ ਹੈ ਮੇਰੇ ਪੂਰਨ ਗੁਰਾਂ ਦੀ, ਕਿ ਮੈਂਡੇ ਸਿਰਜਣਹਾਰ ਨੇ ਮੇਰੀ ਸਹਾਇਤਾ ਕੀਤੀ ਹੈ।
Fareedkot Teekaਪੂਰੇ ਗੁਰੋਂ ਕੀ ਵਡਿਆਈ ਕਰ ਕੇ ਮੇਰੀ ਸੇਵਾ ਕੋ ਮੇਰੇ ਕਰ ਕੇ ਪ੍ਰਭੂ ਨੇ (ਅੰਗੀਕਾਰੁ) ਗ੍ਰਹਣ ਕੀਆ ਵਾ ਮੇਰਾ ਪਖੁ ਕੀਆ ਹੈ॥
Prof. Sahib Singhਮੇਰੇ ਕਰਤਾਰ ਨੇ (ਡੋਲਣ ਤੋਂ ਬਚਾ ਕੇ ਮੈਨੂੰ) ਆਪਣੇ ਚਰਨਾਂ ਵਿਚ ਜੋੜੀ ਰੱਖਿਆ-ਇਹ ਸਾਰੀ ਪੂਰੇ ਗੁਰੂ ਦੀ ਵਡਿਆਈ (ਦਾ ਸਦਕਾ) ਸੀ।ਪਦ ਅਰਥ ਅੰਗੀਕਾਰੁ ਕੀਓ = ਆਪਣੇ ਨਾਲ ਮਿਲਾਇਆ, ਆਪਣੇ ਚਰਨਾਂ ਵਿਚ ਜੋੜਿਆ। ਕਰਤੈ = ਕਰਤਾਰ ਨੇ।
SikhNet (Spanish)Tal es la Gloria de nuestro Guru Perfecto que nos ha abrazado en su pecho.
ਅਬਿਚਲ ਨੀਵ. ਧਰੀ ਗੁਰ ਨਾਨਕ; ਨਿਤ ਨਿਤ ਚੜੈ ਸਵਾਈ ॥੨॥੧੫॥੨੪॥
abichal neev. dharee gur naanak; nit nit charrai savaaee |2|15|24|
Sant Singh KhalsaGuru Nanak laid the immovable foundation, which grows higher and higher each day. ||2||15||24||
Manmohan SinghGuru Nanak has laid and immovable foundation which grows higher with the passage of each day.
Manmohan Singh (Punjabi)ਗੁਰੂ ਨਾਨਕ ਜੀ ਨੇ ਅਚੱਲ ਨੀਂਹ ਰੱਖੀ ਹੈ, ਜਿਹੜੀ ਰੋਜ਼-ਬ-ਰੋਜ਼ ਵਧੇਰੇ ਪੱਕੀ ਹੁੰਦੀ ਜਾਂਦੀ ਹੈ।
Fareedkot Teekaਐਸੀ ਗੁਰੂ ਨਾਨਕ ਜੀ ਨੇ ਇਸ ਸੋਢ ਬੰਸ ਕੀ ਵਾ ਭਗਤੀ ਰੂਪੁ ਅਬਚਲ ਨੀਵ ਧਾਰਨ ਕਰੀ ਹੈ, ਜੋ ਨਿਤ੍ਯੰਪ੍ਰਤਿ (ਸਵਾਈ) ਬਿਸੇਖ ਹੀ ਚੜਤੀ ਰਹੇਗੀ॥੨॥੧੫॥੨੪॥
Prof. Sahib Singhਗੁਰੂ ਦੀ ਰੱਖੀ ਹੋਈ ਹਰਿ-ਨਾਮ ਸਿਮਰਨ ਦੀ ਨੀਂਹ ਕਦੇ ਡੋਲਣ ਵਾਲੀ ਨਹੀਂ ਹੈ। ਹੇ ਨਾਨਕ! (ਆਖ-) (ਇਹ ਨੀਂਹ ਜਿਸ ਹਿਰਦੇ-ਧਰਤੀ ਵਿਚ ਰੱਖੀ ਜਾਂਦੀ ਹੈ, ਉਥੇ) ਸਦਾ ਹੀ ਵਧਦੀ ਜਾਂਦੀ ਹੈ ॥੨॥੧੫॥੨੪॥ਪਦ ਅਰਥ ਅਬਿਚਲ = ਕਦੇ ਨਾਹ ਹਿੱਲਣ ਵਾਲੀ। ਨੀਵ = ਨੀਂਹ। ਗੁਰ ਧਰੀ ਨੀਵ = ਗੁਰੂ ਦੀ ਰੱਖੀ ਹੋਈ ਨੀਂਹ। ਚੜੈ ਸਵਾਈ = ਵਧਦੀ ਹੈ ॥੨॥੧੫॥੨੪॥
* ਨੋਟ: ਸ਼ਬਦ ਦਾ ਕੇਂਦਰੀ ਭਾਵ 'ਰਹਾਉ' ਵਾਲੀ ਤੁਕ ਵਿਚ ਹੈ ਕਿ ਪ੍ਰਭੂ ਦਾ ਨਾਮ ਸਾਰੇ ਰੋਗਾਂ ਦਾ ਦੂਰ ਕਰਨ ਵਾਲਾ ਹੈ। ਇਸ ਅਸੂਲ ਦੀ ਪ੍ਰੋੜਤਾ ਕਰਨ ਲਈ ਮਿਸਾਲ ਵਜੋਂ ਗੁਰੂ ਹਰਿ ਗੋਬਿੰਦ ਸਾਹਿਬ ਦੇ ਅਰੋਗ ਹੋ ਜਾਣ ਦਾ ਜ਼ਿਕਰ ਕੀਤਾ ਹੈ। ਚੇਚਕ (ਮਾਤਾ ਦੀ ਬੀਮਾਰੀ) ਤੋਂ ਬਚਣ ਲਈ ਆਂਢ ਗੁਆਂਢ ਤੋਂ ਦੇਵੀ ਪੂਜਣ ਦੀ ਪ੍ਰੇਰਨਾ ਹੋ ਰਹੀ ਸੀ, ਜੋ ਗੁਰੂ ਅਰਜਨ ਸਾਹਿਬ ਨੂੰ ਪੋਹ ਨ ਸਕੀ। ਇਹ ਸ਼ਬਦ ਅਜੇਹੀ ਬਿਪਤਾ ਸਮੇ ਰਾਹਬਰੀ ਵਜੋਂ ਹੈ।
SikhNet (Spanish)Dice Nanak, eternos son los cimientos que el Guru ha puesto en mi hogar y se refinan al pasar los días. (2‑15‑24)