ੴ

ਸਿੱਖਬਾਣੀ · SikhBani

Ang 500

Sri Guru Granth Sahib · Raag Gujri · 6 shabads, 37 lines
Translations
Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਕਰਿ ਕਿਰਪਾ. ਅਪਨਾ ਦਰਸੁ ਦੀਜੈ; ਜਸੁ ਗਾਵਉ. ਨਿਸਿ ਅਰੁ ਭੋਰ ॥

kar kirapaa. apanaa daras deejai; jas gaavau. nis ar bhor |

Sant Singh KhalsaShow Mercy to me, and grant me the Blessed Vision of Your Darshan. I sing Your Praises night and day.
Manmohan SinghShow mercy, my Lord and grant me Thine vision. Thine praises, I sing night and day.
Manmohan Singh (Punjabi)ਰਹਿਮਤ ਧਾਰ, ਮੈਂਡੇ ਸੁਆਮੀ, ਮੈਨੂੰ ਆਪਣਾ ਦੀਦਾਰ ਬਖਸ਼। ਤੇਰੀਆਂ ਸਿਫ਼ਤ-ਸ਼ਲਾਘਾ ਮੈਂ ਰੈਣ ਅਤੇ ਦਿਹੁੰ ਗਾਉਂਦਾ ਹਾਂ।
Fareedkot Teekaਕ੍ਰਿਪਾ ਕਰ ਕੇ ਆਪਨਾ ਦਰਸਨ ਦੀਜੀਏ। ਜਿਸ ਸੇਂ ਮੈਂ ਤੁਮਾਰਾ ਜਸ ਰਾਤ ਔ (ਭੋਰ) ਦਿਨ ਗਾਉਤਾ ਰਹੂੰ॥
Prof. Sahib Singhਹੇ ਮੇਰੇ ਮਾਲਕ! ਮੇਹਰ ਕਰ, ਮੈਨੂੰ ਆਪਣਾ ਦਰਸਨ ਦੇਹ, ਮੈਂ ਦਿਨ ਰਾਤ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ।

ਪਦ ਅਰਥ ਦੀਜੈ = ਦੇਹ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਗਾਵਉ = ਗਾਵਉਂ, ਮੈਂ ਗਾਵਾਂ। ਨਿਸਿ = ਰਾਤ। ਅਰੁ = ਅਤੇ। ਭੋਰ = ਸਵੇਰੇ।

SikhNet (Spanish)Muestra Tu Compasión, oh Señor, y bendíceme con Tu Visión para que pueda por siempre cantar Tu Alabanza.

ਕੇਸ ਸੰਗਿ. ਦਾਸ ਪਗ ਝਾਰਉ; ਇਹੈ ਮਨੋਰਥ ਮੋਰ ॥੧॥

kes sang. daas pag jhaarau; ihai manorath mor |1|

Sant Singh KhalsaWith my hair, I wash the feet of Your slave; this is my life's purpose. ||1||
Manmohan SinghWith my head hair, I cleanse the feet of Thine slave and this is my life's object.
Manmohan Singh (Punjabi)ਆਪਣੇ ਵਾਲਾਂ ਨਾਲ ਮੈਂ ਤੇਰੇ ਗੋਲੇ ਦੇ ਪੈਰ ਸਾਫ ਕਰਦਾ ਹਾਂ। ਏਹੀ ਮੇਰੀ ਜਿੰਦਗੀ ਦਾ ਪ੍ਰਯੋਜਨ ਹੈ।
Fareedkot Teekaਮੇਰਾ ਇਹ ਮਨੋਰਥ ਹੈ ਕਿ ਅਪਨੇ ਕੇਸੋਂ ਸੇ ਆਪ ਕੇ ਦਾਸੋਂ ਕੇ ਚਰਣ ਝਾੜੋਂ॥੧॥
Prof. Sahib Singhਆਪਣੇ ਕੇਸਾਂ ਨਾਲ ਮੈਂ ਤੇਰੇ ਸੇਵਕਾਂ ਦੇ ਪੈਰ ਝਾੜਦਾ ਰਹਾਂ-ਬੱਸ! ਇਹ ਹੀ ਮੇਰੇ ਮਨ ਦੀ ਤਾਂਘ ਹੈ ॥੧॥

ਪਦ ਅਰਥ ਸੰਗਿ = ਨਾਲ। ਪਗ = ਪੈਰ। ਝਾਰਉ = ਮੈਂ ਝਾੜਾਂ। ਇਹੈ = ਇਹ ਹੀ। ਮੋਰ = ਮੇਰਾ ॥੧॥

SikhNet (Spanish)Bendíceme para que pueda limpiar el Polvo de los Pies de Tus Esclavos con mi cabello. Este, en realidad, es el objetivo de mi vida. (1)

ਠਾਕੁਰ ਤੁਝ ਬਿਨੁ; ਬੀਆ ਨ ਹੋਰ ॥

tthaakur tujh bin; beea na hor |

Sant Singh KhalsaO Lord and Master, without You, there is no other at all.
Manmohan SinghO Master, without Thee there is no other and second.
Manmohan Singh (Punjabi)ਹੇ ਮਾਲਕ! ਤੇਰੇ ਬਗੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਹੇ ਠਾਕੁਰ ਜੀ! ਤੁਮਾਰੇ ਬਿਨਾ ਦੂਸਰਾ ਔਰ ਕੋਈ ਨਹੀਂ ਹੈ॥
Prof. Sahib Singhਹੇ ਮੇਰੇ ਮਾਲਕ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ।

ਪਦ ਅਰਥ ਠਾਕੁਰ = ਹੇ ਠਾਕੁਰ! ਬੀਆ = ਦੂਜਾ।

SikhNet (Spanish)Oh Maestro, no hay nadie más sin Ti; Te alabo en la mente,

ਚਿਤਿ ਚਿਤਵਉ. ਹਰਿ ਰਸਨ ਅਰਾਧਉ; ਨਿਰਖਉ ਤੁਮਰੀ ਓਰ ॥੧॥ ਰਹਾਉ ॥

chit chitvau. har rasan araadhau; nirkhau tumaree or |1| rahaau |

Sant Singh KhalsaO Lord, in my mind I remain conscious of You; with my tongue I worship You, and with my eyes, I gaze upon You. ||1||Pause||
Manmohan SinghMy God, in my mind I remember Thee, and with my tongue, I repeat Thy Name and with mine eyes I look towards Thee. Pause.
Manmohan Singh (Punjabi)ਮੇਰੇ ਵਾਹਿਗੁਰੂ ਆਪਣੇ ਮਨ ਵਿੱਚ ਮੈਂ ਤੈਨੂੰ ਚੇਤੇ ਕਰਦਾ ਹਾਂ ਆਪਣੀ ਜੀਭ੍ਹਾ ਨਾਲ ਮੈਂ ਤੇਰਾ ਨਾਮ ਉਚਾਰਦਾ ਹਾਂ ਅਤੇ ਆਪਣਿਆਂ ਨੇਤ੍ਰਾਂ ਨਾਲ ਮੈਂ ਤੇਰੇ ਵੱਲ ਝਾਕਦਾ ਹਾਂ। ਠਹਿਰਾਉ।
Fareedkot Teekaਹੇ ਹਰਿ! ਚਿਤ ਕਰ ਕੇ ਤੁਮਾਰਾ ਹੀ ਚਿੰਤਨ ਕਰਤਾ ਹੂੰ, ਰਸਨਾ ਕਰ ਕੇ ਅਰਾਧਨਾ, ਭਾਵ ਜਾਪੁ ਕਰਤਾ ਹੂੰ, ਨੇਤ੍ਰ ਕਰ ਕੇ ਤੁਮਾਰੀ ਓਰ ਦੇਖਤਾ ਹੂੰ॥੧॥ ਰਹਾਉ ॥
Prof. Sahib Singhਹੇ ਹਰੀ! ਮੈਂ ਆਪਣੇ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ, ਜੀਭ ਨਾਲ ਤੇਰੀ ਹੀ ਆਰਾਧਨਾ ਕਰਦਾ ਹਾਂ, (ਤੇ ਸਦਾ ਸਹਾਇਤਾ ਲਈ) ਤੇਰੇ ਵਲ ਹੀ ਤੱਕਦਾ ਰਹਿੰਦਾ ਹਾਂ ॥੧॥ ਰਹਾਉ ॥

ਪਦ ਅਰਥ ਚਿਤਿ = ਚਿਤ ਵਿਚ। ਚਿਤਵਉ = ਚਿਤਵਉਂ, ਮੈਂ ਯਾਦ ਕਰਦਾ ਹਾਂ। ਰਸਨ = ਜੀਭ (ਨਾਲ)। ਨਿਰਖਉ = ਨਿਰਖਉਂ, ਮੈਂ ਵੇਖਦਾ ਹਾਂ। ਓਰ = ਤਰਫ਼, ਪਾਸਾ ॥੧॥ ਰਹਾਉ ॥

SikhNet (Spanish)Te pronuncio con mi lengua y siempre miro hacia Ti. (1‑Pausa)

ਦਇਆਲ ਪੁਰਖ ਸਰਬ ਕੇ ਠਾਕੁਰ; ਬਿਨਉ ਕਰਉ ਕਰ ਜੋਰਿ ॥

deaal purakh sarab ke tthaakur; binau krau kar jor |

Sant Singh KhalsaO Merciful Lord, O Lord and Master of all, with my palms pressed together I pray to You.
Manmohan SinghMy Merciful Master, Thou art the Lord of all and with joined hands I make a supplication before Thee.
Manmohan Singh (Punjabi)ਮੇਰੇ ਮਿਹਰਬਾਨ ਮਾਲਕ! ਤੂੰ ਸਾਰਿਆਂ ਦਾ ਸੁਆਮੀ ਹੈ। ਹੱਥ ਬੰਨ੍ਹ ਕੇ ਮੈਂ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਦ੍ਯਾਲ ਪੁਰਖੁ! ਸਰਬ ਕੇ ਸ੍ਵਾਮੀ ਮੈਂ ਹਾਥ ਜੋੜ ਕਰ ਯਹ ਬੇਨਤੀ ਕਰਤਾ ਹੂੰ॥
Prof. Sahib Singhਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਸਭਨਾਂ ਦੇ ਮਾਲਕ! ਮੈਂ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ,

ਪਦ ਅਰਥ ਬਿਨਉ = ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਕਰ ਜੋਰਿ = (ਦੋਵੇਂ) ਹੱਥ ਜੋੜ ਕੇ।

SikhNet (Spanish)Con mis manos juntas Te ruego, oh Purusha Compasivo, Maestro de todo;

ਨਾਮੁ ਜਪੈ ਨਾਨਕੁ ਦਾਸੁ. ਤੁਮਰੋ; ਉਧਰਸਿ ਆਖੀ ਫੋਰ ॥੨॥੧੧॥੨੦॥

naam japai naanak daas. tumaro; udharas aakhee for |2|11|20|

Sant Singh KhalsaNanak, Your slave, chants Your Name, and is redeemed in the twinkling of an eye. ||2||11||20||
Manmohan SinghNanak, Thy slave, meditates on Thy Name and is redeemed in the twinkling of an eye.
Manmohan Singh (Punjabi)ਤੇਰਾ ਗੋਲਾ, ਨਾਨਕ ਤੇਰੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਅੱਖ ਦੇ ਇਕ ਫੋਰੇ ਵਿੱਚ ਉਹ ਪਾਰ ਉਤਰ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਤੇਰਾ ਨਾਮੁ ਜਪਤਾ ਰਹਾਂ, ਜਿਸ ਜਪਨੇ ਸੇ ਮੈਂ ਜੀਵ ਸੰਸਾਰ ਸਮੁੰਦ੍ਰ ਸੇ (ਆਖੀ ਫੋਰਿ) ਆਂਖ ਫਰਕਨੇ ਮਾਤ੍ਰ (ਉਧਰਸਿ) ਪਾਰ ਹੋ ਜਾਵੇਂਗਾ॥੨॥੧੧॥੨੦॥☬ਮਾਇਆ ਰੂਪ ਅਗਨਿ ਕੀ ਪ੍ਰਬਲਤਾ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singh(ਮੇਹਰ ਕਰ) ਤੇਰਾ ਦਾਸ ਨਾਨਕ (ਸਦਾ ਤੇਰਾ) ਨਾਮ ਜਪਦਾ ਰਹੇ। (ਜੇਹੜਾ) ਮਨੁੱਖ ਤੇਰਾ ਨਾਮ ਜਪਦਾ ਰਹੇਗਾ ਉਹ (ਸੰਸਾਰ-ਸਮੁੰਦਰ ਵਿਚੋਂ) ਅੱਖ ਝਮਕਣ ਜਿਤਨੇ ਸਮੇ ਵਿਚ ਬਚ ਨਿਕਲੇਗਾ ॥੨॥੧੧॥੨੦॥

ਪਦ ਅਰਥ ਉਧਰਸਿ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਗਾ। ਫੋਰ = ਅੱਖ ਝਮਕਣ ਜਿਤਨਾ ਸਮਾ ॥੨॥੧੧॥੨੦॥

SikhNet (Spanish)Nanak, tu sirviente, contempla Tu Nombre y es así redimido en un abrir y cerrar de ojos. (2‑11‑20)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਬ੍ਰਹਮ ਲੋਕ ਅਰੁ ਰੁਦ੍ਰ ਲੋਕ; ਆਈ ਇੰਦ੍ਰ ਲੋਕ ਤੇ ਧਾਇ ॥

braham lok ar rudr lok; aaee indr lok te dhaae |

Sant Singh KhalsaOverwhelming the realm of Brahma, the realm of Shiva and the realm of Indra, Maya has come running here.
Manmohan SinghOverwhelming the realm of Brahma, the realm of Shiva and the realm of Indra, the mammon has come running here.
Manmohan Singh (Punjabi)ਬ੍ਰਹਮਾ ਦੇ ਮੰਡਲ, ਸ਼ਿਵਜੀ ਦੇ ਮੰਡਲ ਅਤੇ ਇੰਦਰ ਦੇ ਮੰਡਲ ਨੂੰ ਨਿਸੱਲ ਕਰ ਕੇ, ਮਾਇਆ ਏਥੇ ਦੌੜ ਕੇ ਆ ਗਈ ਹੈ।
Fareedkot Teekaਬ੍ਰਹਮ ਲੋਕ ਅਰ ਰੁਦ੍ਰ ਲੋਕ ਇੰਦ੍ਰ ਲੋਕ ਸੇ ਜਲਾਉਤੀ ਹੂਈ ਦੌੜੀ ਆਈ ਹੈ॥
Prof. Sahib Singh(ਮਾਇਆ ਬ੍ਰਹਮਾ ਸ਼ਿਵ ਇੰਦ੍ਰ ਆਦਿਕ ਦੇਵਤਿਆਂ ਉਤੇ ਭੀ ਆਪਣਾ (ਪ੍ਰਭਾਵ ਪਾ ਕੇ) ਬ੍ਰਹਮ-ਪੁਰੀ, ਸ਼ਿਵ-ਪੁਰੀ ਅਤੇ ਇੰਦ੍ਰ-ਪੁਰੀ ਤੋਂ ਹੱਲਾ ਕਰ ਕੇ (ਸੰਸਾਰਕ ਜੀਵਾਂ ਵਲ) ਆਈ ਹੈ।

ਪਦ ਅਰਥ ਬ੍ਰਹਮ ਲੋਕ = ਬ੍ਰਹਮਾ ਦੀ ਪੁਰੀ। ਅਰੁ = ਅਤੇ। ਰੁਦ੍ਰ = ਸ਼ਿਵ। ਤੇ = ਤੋਂ। ਧਾਇ = ਦੌੜ ਕੇ, ਹੱਲਾ ਕਰ ਕੇ।

SikhNet (Spanish)Maya controla las esferas de Indra, Shiva y Brahma, pero no ha podido poner su mirada de maldad sobre la Sociedad de los Santos;

ਸਾਧਸੰਗਤਿ ਕਉ. ਜੋਹਿ ਨ ਸਾਕੈ; ਮਲਿ ਮਲਿ ਧੋਵੈ ਪਾਇ ॥੧॥

saadhasangat kau. johi na saakai; mal mal dhovai paae |1|

Sant Singh KhalsaBut she cannot touch the Saadh Sangat, the Company of the Holy; she washes and massages their feet. ||1||
Manmohan SinghIt cannot touch the society of saints and ever rubs and washes saints feet.
Manmohan Singh (Punjabi)ਪ੍ਰੰਤੂ ਇਹ ਸਤਿਸੰਗਤ ਨੂੰ ਛੂਹ ਤੱਕ ਨਹੀਂ ਸਕਦੀ ਅਤੇ ਸਾਧੂਆਂ ਦੇ ਪੈਰਾਂ ਨੂੰ ਹਮੇਸ਼ਾਂ ਲਈ ਅਤੇ ਧੋਂਦੀ ਹੈ।
Fareedkot Teekaਪਰੰਤੂ ਸਾਧ ਸੰਗਤ ਕੀ ਓਰ ਨਿਗਾਹ ਨਹੀਂ ਕਰ ਸਕਤੀ, ਮਲ ਮਲ ਕਰ ਪੈਰ ਧੋਤੀ ਹੈ॥੧॥
Prof. Sahib Singh(ਪਰ) ਸਾਧ ਸੰਗਤਿ ਵਲ (ਤਾਂ ਇਹ ਮਾਇਆ) ਤੱਕ ਭੀ ਨਹੀਂ ਸਕਦੀ, (ਇਹ ਮਾਇਆ ਸਤਸੰਗੀਆਂ ਦੇ) ਪੈਰ ਮਲ ਮਲ ਕੇ ਧੋਂਦੀ ਹੈ ॥੧॥

ਪਦ ਅਰਥ ਕਉ = ਨੂੰ। ਜੋਹਿ ਨ ਸਾਕੈ = ਤੱਕ ਨਹੀਂ ਸਕਦੀ। ਮਲਿ = ਮਲ ਕੇ। ਪਾਇ = ਪੈਰ ॥੧॥

SikhNet (Spanish)por el contrario, se le ve lavando siempre Sus Pies. (1)

ਅਬ ਮੋਹਿ; ਆਇ ਪਰਿਓ ਸਰਨਾਇ ॥

ab mohi; aae pario saranaae |

Sant Singh KhalsaNow, I have come and entered the Lord's Sanctuary.
Manmohan SinghNow, I have come and entered the Guru's asylum.
Manmohan Singh (Punjabi)ਹੁਣ ਮੈਂ ਆ ਕੇ ਗੁਰਾਂ ਦੀ ਓਟ ਲੈ ਲਈ ਹੈ।
Fareedkot Teekaਅਬ ਮੈਂ ਸਤਗੁਰੋਂ ਕੀ ਸਰਨ ਮੇਂ ਆਇ ਪੜਾ ਹੂੰ॥
Prof. Sahib Singh(ਸੰਸਾਰ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਵੇਖ ਕੇ) ਹੁਣ ਮੈਂ (ਆਪਣੇ ਸਤਿਗੁਰੂ ਦੀ) ਸਰਨ ਆ ਪਿਆ ਹਾਂ।

ਪਦ ਅਰਥ ਮੋਹਿ = ਮੈਂ। ਸਰਨਾਇ = (ਗੁਰੂ ਦੀ) ਸਰਨ ਵਿਚ।

SikhNet (Spanish)Busco el Refugio del Señor, pues mi Verdadero Guru

ਗੁਹਜ ਪਾਵਕੋ ਬਹੁਤੁ ਪ੍ਰਜਾਰੈ; ਮੋ ਕਉ. ਸਤਿਗੁਰਿ ਦੀਓ ਹੈ ਬਤਾਇ ॥੧॥ ਰਹਾਉ ॥

guhaj paavako bahut prajaarai; mo kau. satigur deeo hai bataae |1| rahaau |

Sant Singh KhalsaThis awful fire has burned so many; the True Guru has cautioned me about it. ||1||Pause||
Manmohan SinghThis severe fire of mammon has badly burnt many and the True Guru has cautioned me regarding this. Pause.
Manmohan Singh (Punjabi)ਮਾਇਆ ਦੀ ਇਸ ਅਦ੍ਰਿਸ਼ਟ ਅੱਗ ਨੇ ਘਣੇਰਿਆ (ਬਹੁਤਿਆਂ) ਨੂੰ ਬੁਰੀ ਤਰ੍ਹਾਂ ਸਾੜ ਸੁੱਟਿਆ ਹੈ। ਸੱਚੇ ਗੁਰਾਂ ਨੇ ਮੈਨੂੰ ਇਸ ਬਾਰੇ ਖਬਰਦਾਰ ਕਰ ਦਿੱਤਾ ਹੈ। ਠਹਿਰਾਉ।
Fareedkot Teekaਛਿਪੀ ਹੋਈ ਮਾਯਾ ਰੂਪ ਅਗਨਿ ਨੇ ਬਹੁਤ ਪੁਰਸ ਵਸੇਸ ਕਰ ਕੇ ਜਲਾਏ ਹੈਂ। ਸੋ ਸਤਗੁਰੋਂ ਨੇ ਮੈਨੂੰ ਤਿਸ ਸੇ ਬਚਣੇ ਕਾ ਪ੍ਰਕਾਰੁ ਬਤਾਇ ਦੀਆ ਹੈ ਕਿ ਇਸ ਪ੍ਰਕਾਰ ਯਹ ਬੁਝੈਗੀ॥੧॥ ਰਹਾਉ ॥
Prof. Sahib Singh(ਤ੍ਰਿਸ਼ਨਾ ਦੀ) ਗੁੱਝੀ ਅੱਗ (ਸੰਸਾਰ ਨੂੰ) ਬਹੁਤ ਬੁਰੀ ਤਰ੍ਹਾਂ ਸਾੜ ਰਹੀ ਹੈ (ਇਸ ਤੋਂ ਬਚਣ ਲਈ) ਗੁਰੂ ਨੇ ਮੈਨੂੰ (ਤਰੀਕਾ) ਦੱਸ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਗੁਹਜ = ਗੁੱਝੀ, ਲੁਕਵੀਂ। ਪਾਵਕੋ = ਪਾਵਕੁ, ਅੱਗ। ਪ੍ਰਜਾਰੈ = ਚੰਗੀ ਤਰ੍ਹਾਂ ਸਾੜਦੀ ਹੈ। ਮੋ ਕਉ = ਮੈਨੂੰ। ਸਤਿਗੁਰਿ = ਗੁਰੂ ਨੇ ॥੧॥ ਰਹਾਉ ॥

SikhNet (Spanish)me ha enseñado que el fuego interior de Maya lo consume todo. (1‑Pausa)

ਸਿਧ ਸਾਧਿਕ ਅਰੁ ਜਖੵ ਕਿੰਨਰ ਨਰ; ਰਹੀ ਕੰਠਿ ਉਰਝਾਇ ॥

sidh saadhik ar jakhay kinar nar; rahee kantth urajhaae |

Sant Singh KhalsaIt clings to the necks of the Siddhas, and the seekers, the demi-gods, angels and mortals.
Manmohan SinghIt is clinging to the neck of adepts, strivers, super gods, celestial singers and men.
Manmohan Singh (Punjabi)ਇਹ ਪੂਰਨ ਪੁਰਸ਼ਾਂ, ਅਭਿਆਸੀਆਂ, ਸ਼ਰੋਮਣੀ ਦੇਵਤਿਆਂ, ਸਵਰਗੀ ਗਵੱਈਆ ਅਤੇ ਇਨਸਾਨਾਂ ਦੇ ਗਲ ਨੂੰ ਚਿਮੜੀ ਹੋਈ ਹੈ।
Fareedkot Teeka(ਸਿਧ ਸਾਧਿਕ) ਸਿਧੀਓਂ ਕੇ ਸਾਧਨ ਹਾਰੋਂ ਕੇ ਜਛ ਕਿੰਨਾਰਦਿਕੋਂ ਕੇ ਗਲੇ ਮੇਂ ਲਿਪਟ ਰਹੀ ਹੈ॥
Prof. Sahib Singhਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਸਾਧੂ, ਜਖ੍ਯ੍ਯ, ਕਿੰਨਰ, ਮਨੁੱਖ-ਇਹਨਾਂ ਸਭਨਾਂ ਦੇ ਗਲ ਨਾਲ ਮਾਇਆ ਚੰਬੜੀ ਰਹਿੰਦੀ ਹੈ।

ਪਦ ਅਰਥ ਸਿਧ = ਜੋਗ-ਸਾਧਨਾ ਵਿਚ ਉੱਘੇ ਹੋ ਚੁਕੇ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਜਖ੍ਯ੍ਯ = ਦੇਵਤਿਆਂ ਦੀ ਇਕ ਕਿਸਮ। ਕਿੰਨਰ = ਦੇਵਤਿਆਂ ਦੀ ਇਕ ਕਿਸਮ। ਨਰ = ਮਨੁੱਖ। ਕੰਠਿ = ਗਲ ਨਾਲ। ਉਰਝਾਇ = ਚੰਬੜੀ ਹੋਈ।

SikhNet (Spanish)Se aferra al cuello de los adeptos, los buscadores, los ángeles y todos los hombres.

ਜਨ ਨਾਨਕ. ਅੰਗੁ ਕੀਆ ਪ੍ਰਭਿ ਕਰਤੈ; ਜਾ ਕੈ ਕੋਟਿ ਐਸੀ ਦਾਸਾਇ ॥੨॥੧੨॥੨੧॥

jan naanak. ang keea prabh karatai; jaa kai kott aisee daasaae |2|12|21|

Sant Singh KhalsaServant Nanak has the support of God the Creator, who has millions of slaves like her. ||2||12||21||
Manmohan SinghNanak has the prop of the Creator Lord who has millions of such like hand-maidens.
Manmohan Singh (Punjabi)ਨਾਨਕ ਨੂੰ ਉਸ ਸਿਰਜਣਹਾਰ ਸੁਆਮੀ ਦਾ ਆਸਰਾ ਹੈ, ਜਿਸ ਦੀਆਂ ਕ੍ਰੋੜਾਂ ਹੀ ਐਹੋ ਜਿਹੀਆਂ ਦਾਸੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸੁ ਕੀਆਂ ਕਰੋੜੋਂ ਅਰਥਾਤ ਅਨੰਤ ਐਸੀਆਂ ਸਕਤੀਆਂ ਦਾਸੀ ਹੈਂ, ਤਿਸੁ ਪ੍ਰਭੂ ਕਰਤੇ ਨੇ ਮੇਰਾ (ਅੰਗੁ) ਪਖ੍ਯੁ ਕੀਆ ਹੈ ਅਰਥਾਤ ਮੇਰੀ ਰਖ੍ਯਾ ਕਰੀ ਹੈ॥੨॥੧੨॥੨੧॥☬ਪ੍ਰਭੂ ਕੇ ਸਿਮਰਨ ਕਾ ਮਹਾਤਮ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਪਰ, ਹੇ ਨਾਨਕ! ਆਪਣੇ ਦਾਸਾਂ ਦਾ ਪੱਖ ਉਸ ਪ੍ਰਭੂ ਨੇ ਉਸ ਕਰਤਾਰ ਨੇ ਕੀਤਾ ਹੋਇਆ ਹੈ ਜਿਸ ਦੇ ਦਰ ਤੇ ਇਹੋ ਜਿਹੀਆਂ (ਇਸ ਮਾਇਆ ਜਿਹੀਆਂ) ਕ੍ਰੋੜਾਂ ਹੀ ਦਾਸੀਆਂ ਹਨ ॥੨॥੧੨॥੨੧॥

ਪਦ ਅਰਥ ਅੰਗੁ = ਪੱਖ। ਜਨ ਅੰਗੁ = ਦਾਸਾਂ ਦਾ ਪੱਖ। ਪ੍ਰਭਿ = ਪ੍ਰਭੂ ਨੇ। ਕਰਤੈ = ਕਰਤਾਰ ਨੇ। ਕੋਟਿ = ਕ੍ਰੋੜਾਂ। ਦਾਸਾਇ = ਦਾਸੀਆਂ ॥੨॥੧੨॥੨੧॥

SikhNet (Spanish)Pero Nanak tiene el Soporte del Señor Creador, ante Quien millones de esclavos, incluyendo Maya, se postran. (2‑12‑21)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਅਪਜਸੁ ਮਿਟੈ, ਹੋਵੈ ਜਗਿ ਕੀਰਤਿ; ਦਰਗਹ ਬੈਸਣੁ ਪਾਈਐ ॥

apajas mittai, hovai jag keerat; daragah baisan paaeeai |

Sant Singh KhalsaHis bad reputation is erased, he is acclaimed all over the world, and he obtains a seat in the Court of the Lord.
Manmohan SinghBy Lord's meditation, infamy is shelved, celebrity is gained in the world and a seat is obtained in Lord's court.
Manmohan Singh (Punjabi)ਸਾਹਿਬ ਦੇ ਸਿਮਰਨ ਦੁਆਰਾ ਬਦਨਾਮੀ ਮਿੱਟ ਜਾਂਦੀ ਹੈ, ਜਗਤ ਅੰਦਰ ਨੇਕ-ਨਾਮੀ ਹੋ ਜਾਂਦੀ ਹੈ ਅਤੇ ਪ੍ਰਭੂ ਦੇ ਦਰਬਾਰ ਅੰਦਰ ਜਗ੍ਹਾ ਮਿਲ ਜਾਂਦੀ ਹੈ।
Fareedkot Teekaਜਿਸ ਸੇ ਅਪ ਕੀਰਤੀ ਦੂਰ ਹੋਇ ਸੰਸਾਰ ਮੇਂ ਕੀਰਤਿ ਹੋ ਜਾਇ ਔਰ ਹੇ ਪ੍ਰਭੂ! ਤੇਰੇ (ਦਰਗਹ) ਦਰਬਾਰ ਮੇਂ ਬੈਠਨੇ ਕੀ ਜਗਾਹ ਮਿਲੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ ਪਹਿਲੀ) ਬਦਨਾਮੀ ਮਿਟ ਜਾਂਦੀ ਹੈ, ਜਗਤ ਵਿਚ ਸੋਭਾ ਹੋਣ ਲੱਗ ਪੈਂਦੀ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਬੈਠਣ ਲਈ ਥਾਂ ਮਿਲ ਜਾਂਦਾ ਹੈ।

ਪਦ ਅਰਥ ਅਪਜਸੁ = ਬਦਨਾਮੀ। ਜਗਿ = ਜਗਤ ਵਿਚ। ਕੀਰਤਿ = ਸੋਭਾ। ਬੈਸਣੁ = ਬੈਠਣ ਲਈ ਥਾਂ।

SikhNet (Spanish)Aquél que contempla el Nombre del Señor se deshace de su mala fama y el mundo entero lo alaba, pues encuentra un lugar en la

ਜਮ ਕੀ ਤ੍ਰਾਸ. ਨਾਸ ਹੋਇ ਖਿਨ ਮਹਿ; ਸੁਖ ਅਨਦ ਸੇਤੀ. ਘਰਿ ਜਾਈਐ ॥੧॥

jam kee traas. naas hoe khin meh; sukh anad setee. ghar jaaeeai |1|

Sant Singh KhalsaThe fear of death is removed in an instant, and he goes to the Lord's House in peace and bliss. ||1||
Manmohan SinghThe fear of death is removed in an instant and the man goes to God's mansion with peace and pleasure.
Manmohan Singh (Punjabi)ਮੌਤ ਦਾ ਡਰ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ ਅਤੇ ਬੰਦਾ ਆਰਾਮ ਤੇ ਖੁਸ਼ੀ ਨਾਲ ਵਾਹਿਗੁਰੂ ਦੇ ਮਹਿਲ ਨੂੰ ਜਾਂਦਾ ਹੈ।
Fareedkot Teekaਜਮ ਕਾ ਭੈ ਖਿਣ ਮਾਤ੍ਰ ਮੇਂ ਨਾਸ ਹੋ ਜਾਇ, ਸੁਖ ਆਨੰਦ ਪੂਰਬਕ ਘਰ ਸ੍ਵਰੂਪ ਮੇਂ ਪ੍ਰਾਪਤਿ ਹੋਈਐ॥੧॥
Prof. Sahib Singh(ਸਿਮਰਨ ਦੀ ਸਹਾਇਤਾ ਨਾਲ) ਮੌਤ ਦਾ ਸਹਮ ਇਕ ਖਿਨ ਵਿਚ ਮੁੱਕ ਜਾਂਦਾ ਹੈ, ਸੁਖ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਪਹੁੰਚ ਜਾਈਦਾ ਹੈ ॥੧॥

ਪਦ ਅਰਥ ਤ੍ਰਾਸ = ਸਹਮ। ਸੇਤੀ = ਨਾਲ। ਘਰਿ = ਪ੍ਰਭੂ-ਚਰਨਾਂ ਵਿਚ ॥੧॥

SikhNet (Spanish)Corte del Señor. El miedo a la muerte ha sido borrado de su mente en un instante, y en total Éxtasis procede hasta su verdadero hogar. (1)

ਜਾ ਤੇ; ਘਾਲ ਨ ਬਿਰਥੀ ਜਾਈਐ ॥

jaa te; ghaal na birathee jaaeeai |

Sant Singh KhalsaHis works do not go in vain.
Manmohan SinghWherefore his service goes not in vain.
Manmohan Singh (Punjabi)ਇਸ ਲਈ ਉਸ ਦੀ ਸੇਵਾ ਵਿਅਰਥ ਨਹੀਂ ਜਾਂਦੀ।
Fareedkot Teekaਹੇ ਪ੍ਰਭੂ! ਜਿਸ ਕਰ ਕੇ (ਘਾਲ) ਸੇਵਾ ਬ੍ਯਰਥ ਨ ਜਾਇ॥
Prof. Sahib Singhਜਿਸ (ਸਿਮਰਨ) ਦੀ ਬਰਕਤਿ ਨਾਲ ਮਨੁੱਖ ਦੀ ਮੇਹਨਤ ਵਿਅਰਥ ਨਹੀਂ ਜਾਂਦੀ,

ਪਦ ਅਰਥ ਜਾ ਤੇ = ਜਿਸ ਦੀ ਬਰਕਤਿ ਨਾਲ। ਘਾਲ = ਮੇਹਨਤ। ਬਿਰਥੀ = ਵਿਅਰਥ।

SikhNet (Spanish)A Aquél que siempre complace tus deseos y tus esfuerzos, oh hombre,

ਆਠ ਪਹਰ ਸਿਮਰਹੁ ਪ੍ਰਭੁ ਅਪਨਾ; ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥

aatth pehar simarahu prabh apanaa; man tan sadaa dhiaaeeai |1| rahaau |

Sant Singh KhalsaTwenty-four hours a day, remember your God in meditation; meditate on Him continually in your mind and body. ||1||Pause||
Manmohan SinghThroughout the eight-watches, contemplate thou on Thy Lord and, with thy soul and body, ever remember Him. Pause.
Manmohan Singh (Punjabi)ਅੱਠੇ ਪਹਿਰ ਹੀ ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਆਪਣੀ ਆਤਮਾ ਤੇ ਦੇਹ ਨਾਲ ਸਦੀਵ ਹੀ ਉਸ ਦਾ ਚਿੰਤਨ ਕਰ। ਠਹਿਰਾਉ।
Fareedkot Teekaਐਸਾ ਆਪ ਕਾ ਸਿਮਰਨ ਮਨ ਤਨ ਕਰ ਕੇ ਸਦੀਵਕਾਲ ਆਠ ਪਹਰ ਕਰੂੰ ਔ ਧ੍ਯਾਨ ਕਰੂੰ॥੧॥ ਰਹਾਉ ॥
Prof. Sahib Singhਅੱਠੇ ਪਹਰ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਰਹੋ। ਮਨ ਵਿਚ ਹਿਰਦੇ ਵਿਚ ਸਦਾ ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)Contémplalo en las ocho rondas del día y de la noche, alábalo siempre en tu cuerpo y en tu mente. (1‑Pausa)

ਮੋਹਿ ਸਰਨਿ ਦੀਨ ਦੁਖ ਭੰਜਨ; ਤੂੰ ਦੇਹਿ ਸੋਈ ਪ੍ਰਭ ਪਾਈਐ ॥

mohi saran deen dukh bhanjan; toon dehi soee prabh paaeeai |

Sant Singh KhalsaI seek Your Sanctuary, O Destroyer of the pains of the poor; whatever You give me, God, that is what I receive.
Manmohan SinghO Lord, the Destroyer of the sorrow of the poor, I have sought Thy shelter and I receives only that which Thou givest me.
Manmohan Singh (Punjabi)ਹੇ ਗਰੀਬਾਂ ਦੇ ਦੁੱਖੜੇ ਦੂਰ ਕਰਨ ਵਾਲੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ ਅਤੇ ਮੈਂ ਕੇਵਲ ਓਹੀ ਪਰਾਪਤ ਕਰਦਾ ਹਾਂ, ਜੋ ਤੂੰ ਮੈਨੂੰ ਦਿੰਦਾ ਹੈ।
Fareedkot Teekaਹੇ ਦੀਨ ਦੁਖ ਭੰਜਨ! ਮੈਂ ਤੁਮਾਰੀ ਸ਼ਰਨ ਹੂੰ। ਜੋ ਤੁਮ ਦੇਤੇ ਹੋ, ਹੇ ਪ੍ਰਭੂ! ਹਮ ਜੀਵ ਸੋਈ ਪਾਵਤੇ ਹੈਂ॥
Prof. Sahib Singhਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਜੋ ਕੁਝ ਤੂੰ ਆਪ ਦੇਂਦਾ ਹੈਂ ਜੀਵਾਂ ਨੂੰ ਉਹੀ ਕੁਝ ਮਿਲ ਸਕਦਾ ਹੈ।

ਪਦ ਅਰਥ ਮੋਹਿ = ਮੈਂ। ਪ੍ਰਭ = ਹੇ ਪ੍ਰਭੂ!

SikhNet (Spanish)Yo, el humilde, busco Tu Refugio, oh Destructor de las penas, pues recibo lo que sea que me des.

ਚਰਣ ਕਮਲ ਨਾਨਕ ਰੰਗਿ ਰਾਤੇ; ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥

charan kamal naanak rang raate; har daasah paij rakhaaeeai |2|13|22|

Sant Singh KhalsaNanak is imbued with the love of Your lotus feet; O Lord, please preserve the honor of Your slave. ||2||13||22||
Manmohan SinghWith the love of Thine lotus feet, Nanak is imbued O God, preserve Thou the honour of Thy slave.
Manmohan Singh (Punjabi)ਤੇਰੇ ਕੰਵਲ ਪੈਰਾਂ ਦੀ ਪ੍ਰੀਤ ਨਾਲ ਨਾਨਕ ਰੰਗਿਆ ਗਿਆ ਹੈ। ਹੇ ਵਾਹਿਗੁਰੂ! ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਬਰਕਰਾਰ ਹੱਖ।
Fareedkot Teekaਹੇ ਹਰਿ! ਆਪ ਕੇ ਚਰਨ ਕਮਲੋਂ ਕੇ ਪ੍ਰੇਮ ਮੇਂ ਰਾਤੇ ਹੈਂ, ਹਮ ਦਾਸੋਂ ਕੀ ਪ੍ਰਤਗ੍ਯਾ ਰਖੀਏ॥੨॥੧੩॥੨੨॥
Prof. Sahib Singhਹੇ ਨਾਨਕ! (ਆਖ-) ਤੇਰੇ ਦਾਸ ਤੇਰੇ ਸੋਹਣੇ ਕੋਮਲ ਚਰਨਾਂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੂੰ ਆਪਣੇ ਦਾਸਾਂ ਦੀ ਇੱਜ਼ਤ ਆਪ ਰੱਖਦਾ ਹੈਂ ॥੨॥੧੩॥੨੨॥

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਦਾਸਹ = ਦਾਸਾਂ ਦੀ। ਪੈਜ = ਇੱਜ਼ਤ ॥੨॥੧੩॥੨੨॥

SikhNet (Spanish)Dice Nanak, estoy imbuido en el Amor de Tus Pies de Loto; salva mi honor, oh Señor. (2‑13‑22)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਬਿਸ੍ਵੰਭਰ ਜੀਅਨ ਕੋ ਦਾਤਾ; ਭਗਤਿ ਭਰੇ ਭੰਡਾਰ ॥

bisvanbhar jeean ko daataa; bhagat bhare bhanddaar |

Sant Singh KhalsaThe all-sustaining Lord is the Giver of all beings; His devotional worship is an overflowing treasure.
Manmohan SinghThe All-sustaining Lord is Beneficent to the living beings and brimful are His treasures of devotion.
Manmohan Singh (Punjabi)ਸਾਰਿਆਂ ਨੂੰ ਪਾਲਣ ਵਾਲਾ ਸੁਆਮੀ ਪ੍ਰਾਣਧਾਰੀਆਂ ਦਾ ਦਾਤਾਰ ਹੈ। ਲਬਾਲਬ (ਭਰਪੂਰ) ਹਨ ਉਸ ਦੇ ਸ਼ਰਧਾ ਪ੍ਰੇਮ ਦੇ ਖਜਾਨੇ।
Fareedkot Teekaਵਹੁ ਅਕਾਲ ਪੁਰਖ ਬਿਸ੍ਵੰਭਰ ਸੰਸਾਰ ਕੋ ਭਰਨ ਕਰਤਾ ਹੈ। ਧਰਮ ਅਰਥ ਕਾਮ ਮੋਖ ਸਭ ਜੀਵੋਂ ਕੋ ਦੇਤਾ ਹੈ, ਭਗਤੀ ਕੇ ਭੰਡਾਰੇ ਜਿਸ ਕੇ ਭਰੇ ਹੀ ਰਹਤੇ ਹੈਂ॥
Prof. Sahib Singhਹੇ ਮਨ! ਉਹ ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਉਹ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਖ਼ਜ਼ਾਨੇ ਭਗਤੀ (ਦੇ ਧਨ) ਨਾਲ ਭਰੇ ਪਏ ਹਨ।

ਪਦ ਅਰਥ ਬਿਸ੍ਵੰਭਰ = {विश्व = ਜਗਤ। ਭਰ = ਪਾਲਣ ਵਾਲਾ} ਸਾਰੇ ਸੰਸਾਰ ਨੂੰ ਪਾਲਣ ਵਾਲਾ। ਕੋ = ਨਾ। ਭੰਡਾਰ = ਖ਼ਜ਼ਾਨੇ।

SikhNet (Spanish)El Señor es el Dador de Plenitud del mundo; Benévolo es con todos. Su Tesoro de Alabanza es Inacabable;

ਜਾ ਕੀ ਸੇਵਾ. ਨਿਫਲ ਨ ਹੋਵਤ; ਖਿਨ ਮਹਿ ਕਰੇ ਉਧਾਰ ॥੧॥

jaa kee sevaa. nifal na hovat; khin meh kare udhaar |1|

Sant Singh KhalsaService to Him is not wasted; in an instant, He emancipates. ||1||
Manmohan SinghHe is such, whose service becomes not unfruitful and in an instant, He emancipates the mortal.
Manmohan Singh (Punjabi)ਉਹ ਐਸਾ ਹੈ, ਜਿਸ ਦੀ ਘਾਲ ਨਿਸਫਲ ਨਹੀਂ ਹੁੰਦੀ। ਇਕ ਛਿਨ ਵਿੱਚ ਉਹ ਪ੍ਰਾਣੀ ਨੂੰ ਬੰਦ-ਖਲਾਸ ਕਰ ਦਿੰਦਾ ਹੈ।
Fareedkot Teekaਜਿਸ ਕੀ ਸੇਵਾ ਨਿਸਫਲ ਨਹੀਂ ਹੋਤੀ, ਸੋ ਪਰਮੇਸ੍ਵਰ ਏਕ ਖਿ੍ਯਨ ਮੇਂ ਉਧਾਰ ਕਰ ਦੇਤਾ ਹੈ॥੧॥
Prof. Sahib Singhਉਸ ਪਰਮਾਤਮਾ ਦੀ ਕੀਤੀ ਹੋਈ ਸੇਵਾ ਭਗਤੀ ਵਿਅਰਥ ਨਹੀਂ ਜਾਂਦੀ, (ਸੇਵਾ-ਭਗਤੀ ਕਰਨ ਵਾਲੇ ਦਾ) ਉਹ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ ॥੧॥

ਪਦ ਅਰਥ ਜਾ ਕੀ = ਜਿਸ (ਪਰਮਾਤਮਾ) ਦੀ। ਨਿਫਲ = ਵਿਅਰਥ। ਉਧਾਰ = ਪਾਰ-ਉਤਾਰਾ ॥੧॥

SikhNet (Spanish)Su Servicio nunca se desperdicia y en un instante emancipa a todos. (1)

ਮਨ ਮੇਰੇ; ਚਰਨ ਕਮਲ ਸੰਗਿ ਰਾਚੁ ॥

man mere; charan kamal sang raach |

Sant Singh KhalsaO my mind, immerse yourself in the Lord's lotus feet.
Manmohan SinghMy soul, remain thou merged with Lord, lotus feet.
Manmohan Singh (Punjabi)ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਰਾਂ ਨਾਲ ਲੀਨ ਹੋਈ ਰਹੁ।
Fareedkot Teekaਹੇ ਮੇਰੇ ਮਨ! ਤੂੰ ਅਕਾਲ ਪੁਰਖ ਕੇ ਚਰਨ ਕਮਲੋਂ ਕੇ ਸਾਥ (ਰਾਚੁ) ਖਚਤ ਹੋ॥
Prof. Sahib Singhਹੇ ਮੇਰੇ ਮਨ! ਤੂੰ ਉਸ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਕਰਿਆ ਕਰ,

ਪਦ ਅਰਥ ਮਨ = ਹੇ ਮਨ! ਸੰਗਿ = ਨਾਲ। ਰਾਚੁ = ਮਸਤ ਰਹੁ।

SikhNet (Spanish)Oh mi mente, alaba los Pies de Loto del Señor;

ਸਗਲ ਜੀਅ. ਜਾ ਕਉ ਆਰਾਧਹਿ; ਤਾਹੂ ਕਉ ਤੂੰ ਜਾਚੁ ॥੧॥ ਰਹਾਉ ॥

sagal jeea. jaa kau aaraadheh; taahoo kau toon jaach |1| rahaau |

Sant Singh KhalsaSeek from Him, who is worshipped by all beings. ||1||Pause||
Manmohan SinghDo thou beg of Him, whom all the beings worship. Pause.
Manmohan Singh (Punjabi)ਤੂੰ ਕੇਵਲ ਉਸ ਪਾਸੋਂ ਹੀ ਮੰਗ, ਇਸ ਨੂੰ ਸਾਰੇ ਜੀਵ ਪੂਜਦੇ ਹਨ। ਠਹਿਰਾਉ।
Fareedkot Teekaਸਭ ਜੀਵ ਜਿਸ ਕਾ ਆਰਾਧਨ ਕਰਤੇ ਹੈਂ, ਤਿਸੀ ਕੋ, ਭਾਵ ਤਿਸ ਪ੍ਰਭ ਸੇ ਤੂੰ ਭੀ ਨਾਮ ਦਾਨ ਮਾਂਗੁ॥੧॥ ਰਹਾਉ ॥
Prof. Sahib Singhਜਿਸ ਨੂੰ (ਸੰਸਾਰ ਦੇ) ਸਾਰੇ ਜੀਵ ਆਰਾਧਦੇ ਹਨ, ਤੂੰ ਉਸ ਦੇ ਹੀ ਦਰ ਤੋਂ ਮੰਗਿਆ ਕਰ ॥੧॥ ਰਹਾਉ ॥

ਪਦ ਅਰਥ ਜਾ ਕਉ = ਜਿਸ (ਪਰਮਾਤਮਾ) ਨੂੰ। ਤਾਹੂ ਕਉ = ਉਸ ਨੂੰ ਹੀ। ਜਾਚੁ = ਮੰਗ ॥੧॥ ਰਹਾਉ ॥

SikhNet (Spanish)sí, busca Aquél que propicia la vida. (1‑Pausa)

ਨਾਨਕ. ਸਰਣਿ ਤੁਮੑਾਰੀ ਕਰਤੇ; ਤੂੰ ਪ੍ਰਭ ਪ੍ਰਾਨ ਅਧਾਰ ॥

naanak. saran tumaaree karate; toon prabh praan adhaar |

Sant Singh KhalsaNanak has entered Your Sanctuary, O Creator Lord; You, O God, are the support of my breath of life.
Manmohan SinghThine sanctuary Nanak has entered, O Creator. Thou, O Lord, art the support of my soul.
Manmohan Singh (Punjabi)ਤੇਰੀ ਪਨਾਹ (ਸ਼ਰਨ) ਨਾਨਕ ਨੇ ਲਈ ਹੈ, ਹੇ ਸਿਰਜਣਹਾਰ! ਤੂੰ ਹੇ ਸਾਹਿਬ! ਮੇਰੀ ਜਿੰਦੜੀ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਆਗੇ ਐਸੇ ਬੇਨਤੀ ਕਰ ਕੇ ਹੇ ਪ੍ਰਭੂ ਕਰਤੇ! ਤੇਰੀ ਸਰਨ ਹੈਂ, ਤੂੰ ਹਮਾਰੇ ਪ੍ਰਾਣੋਂ ਕਾ ਆਸਰਾ ਹੈਂ॥
Prof. Sahib Singhਹੇ ਨਾਨਕ! (ਆਖ-) ਹੇ ਕਰਤਾਰ! ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ ਹੀ ਮੇਰੀ ਜਿੰਦ ਦਾ ਆਸਰਾ ਹੈਂ।

ਪਦ ਅਰਥ ਕਰਤੇ = ਹੇ ਕਰਤਾਰ! ਪ੍ਰਾਨ ਅਧਾਰ = ਜਿੰਦ ਦਾ ਆਸਰਾ।

SikhNet (Spanish)Nanak busca Tu Refugio, oh Señor Creador, pues sólo Tú eres su Respiración Vital,

ਹੋਇ ਸਹਾਈ ਜਿਸੁ ਤੂੰ ਰਾਖਹਿ; ਤਿਸੁ ਕਹਾ ਕਰੇ ਸੰਸਾਰੁ ॥੨॥੧੪॥੨੩॥

hoe sahaaee jis toon raakheh; tis kahaa kare sansaar |2|14|23|

Sant Singh KhalsaHe who is protected by You, O Helper Lord - what can the world do to him? ||2||14||23||
Manmohan SinghWhat can the world do unto him whom Thou, O Helper, protectest?
Manmohan Singh (Punjabi)ਜਗਤ ਉਸ ਨੂੰ ਕੀ ਕਰ ਸਕਦਾ ਹੈ, ਜਿਸ ਦੀ ਤੂੰ ਹੇ ਸਹਾਇਕ! ਰਖਿਆ ਕਰਦਾ ਹੈ?
Fareedkot Teekaਜਿਸ ਕਾ ਤੂੰ ਸਹਾਇਕ ਹੋ ਕਰ ਰਖ੍ਯਾ ਕਰੇ, ਤਿਸ ਕਾ ਸੰਸਾਰ ਕ੍ਯਾ ਕਰ ਸਕਤਾ ਹੈ॥੨॥੧੪॥੨੩॥☬ਸ੍ਰੀ ਗੁਰੂ ਹਰਿ ਗੋਬਿੰਦ ਜੀ ਕੋ ਤਾਪ ਆਵਤਾ ਥਾ। ਤਿਸ ਕੇ ਉਤਰਨੇ ਪਰ ਬਚਨ ਹੂਆ:
Prof. Sahib Singhਮਦਦਗਾਰ ਬਣ ਕੇ ਜਿਸ ਮਨੁੱਖ ਦੀ ਤੂੰ ਰਾਖੀ ਕਰਦਾ ਹੈਂ, ਸਾਰਾ ਜਗਤ (ਭੀ ਜੇ ਉਸ ਦਾ ਵੈਰੀ ਬਣ ਜਾਏ ਤਾਂ) ਉਸ ਦਾ ਕੁਝ ਭੀ ਵਿਗਾੜ ਨਹੀਂ ਸਕਦਾ ॥੨॥੧੪॥੨੩॥

ਪਦ ਅਰਥ ਸਹਾਈ = ਮਦਦਗਾਰ। ਕਹਾ ਕਰੇ = ਕੀਹ ਵਿਗਾੜ ਸਕਦਾ ਹੈ? ॥੨॥੧੪॥੨੩॥

SikhNet (Spanish)y a ese a quien apoyas, ¿qué mal le puede causar el mundo? (2‑14‑23)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਜਨ ਕੀ ਪੈਜ; ਸਵਾਰੀ ਆਪ ॥

jan kee paij; savaaree aap |

Sant Singh KhalsaThe Lord Himself has protected the honor of His humble servant.
Manmohan SinghThe Lord Himself has protected the honour of His slave.
Manmohan Singh (Punjabi)ਪ੍ਰਭੂ ਨੇ ਖੁਦ ਦੀ ਲਾਜ ਰੱਖੀ ਹੈ।
Fareedkot Teekaਆਪਨੇ ਦਾਸ ਕੀ ਪ੍ਰਭੂ ਨੇ ਆਪ ਪ੍ਰਤਿਗ੍ਯਾ ਸਵਾਰੀ ਹੈ॥
Prof. Sahib Singhਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਆਪ ਵਧਾਂਦਾ ਹੈ।

ਪਦ ਅਰਥ ਪੈਜ = ਇੱਜ਼ਤ। ਸਵਾਰੀ = ਕਾਇਮ ਰੱਖੀ, ਵਧਾਈ।

SikhNet (Spanish)El Señor ha protegido el honor de su Sirviente;

ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ; ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥

har har naam deeo gur avakhadh; utar geo sabh taap |1| rahaau |

Sant Singh KhalsaThe Guru has given the medicine of the Lord's Name, Har, Har, and all afflictions are gone. ||1||Pause||
Manmohan SinghThe Guru has given the medicine of Lord God's Name and all his anguish has departed. Pause.
Manmohan Singh (Punjabi)ਗੁਰਾਂ ਨੇ ਵਾਹਿਗੁਰੂ ਸੁਆਮੀ ਨੇ ਨਾਮ ਦਾ ਦਾਰੂ ਦਿੱਤਾ ਹੈ ਅਤੇ ਸਾਰਾ ਬੁਖਾਰ ਲਹਿ ਗਿਆ ਹੈ। ਠਹਿਰਾਉ।
Fareedkot Teekaਗੁਰੋਂ ਨੇ ਹਰਿ ਹਰਿ ਨਾਮ ਔਖਧਿ ਦੀਆ ਹੈ, ਜਿਸ ਸੇ ਤਾਪੁ ਸਭ ਪ੍ਰਕਾਰ ਸੇ ਉਤਰਾ ਹੈ॥੧॥ ਰਹਾਉ ॥
Prof. Sahib Singh(ਪਰਮਾਤਮਾ ਦਾ ਨਾਮ ਦਵਾਈ ਹੈ) ਗੁਰੂ ਨੇ ਜਿਸ ਮਨੁੱਖ ਨੂੰ ਹਰਿ-ਨਾਮ ਦੀ ਦਵਾਈ ਦੇ ਦਿੱਤੀ, ਉਸ ਦਾ ਹਰੇਕ ਕਿਸਮ ਦਾ ਤਾਪ (ਦੁੱਖ-ਕਲੇਸ਼) ਦੂਰ ਹੋ ਗਿਆ ॥੧॥ ਰਹਾਉ ॥

ਪਦ ਅਰਥ ਗੁਰਿ = ਗੁਰੂ ਨੇ। ਅਵਖਧੁ = ਦਵਾਈ। ਸਭੁ = ਸਾਰਾ ॥੧॥ ਰਹਾਉ ॥

SikhNet (Spanish)el Guru me ha bendecido con la panacea del Nombre del Señor y todas mis penas y aflicciones han pasado. (1‑Pausa)

ਹਰਿਗੋਬਿੰਦੁ ਰਖਿਓ ਪਰਮੇਸਰਿ; ਅਪੁਨੀ ਕਿਰਪਾ ਧਾਰਿ ॥

harigobind rakhio paramesar; apunee kirapaa dhaar |

Sant Singh KhalsaThe Transcendent Lord, in His Mercy, has preserved Har Gobind.
Manmohan SinghThe Exalted Lord, in His mercy has preserved Har Gobind.
Manmohan Singh (Punjabi)ਉਤਕ੍ਰਿਸ਼ਟ ਸੁਆਮੀ ਨੇ ਆਪਣੀ ਦਇਆ ਧਾਰ ਕੇ ਹਰਿ ਗੋਬਿੰਦ ਨੂੰ ਬਚਾ ਲਿਆ ਹੈ।
Fareedkot Teekaਹਰਿ ਗੋਬਿੰਦ ਜੀ ਕੋ ਪਰਮੇਸ੍ਵਰ ਨੇ ਅਪਨੀ ਕ੍ਰਿਪਾ ਧਾਰਨ ਕਰ ਰਖ ਲੀਆ ਹੈ॥
Prof. Sahib Singh(ਕਮਜ਼ੋਰ-ਦਿਲ ਲੋਕ ਦੇਵੀ ਦੀ ਪੂਜਾ ਨੂੰ ਤੁਰ ਪੈਂਦੇ ਹਨ, ਪਰ ਵੇਖੋ! (ਪਰਮਾਤਮਾ ਨੇ ਮੇਹਰ ਕਰ ਕੇ ਹਰਿ ਗੋਬਿੰਦ (ਜੀ) ਨੂੰ ਆਪ (ਚੇਚਕ ਦੇ ਤਾਪ ਤੋਂ) ਬਚਾ ਲਿਆ।

ਪਦ ਅਰਥ ਪਰਮੇਸਰਿ = ਪਰਮੇਸਰ ਨੇ। ਧਾਰਿ = ਧਾਰ ਕੇ।

SikhNet (Spanish)Mi Señor Trascendente ha protegido a mi hijo Jargobind en Su Misericordia y su enfermedad se ha ido;

ਮਿਟੀ ਬਿਆਧਿ. ਸਰਬ ਸੁਖ ਹੋਏ; ਹਰਿ ਗੁਣ ਸਦਾ ਬੀਚਾਰਿ ॥੧॥

mittee biaadh. sarab sukh hoe; har gun sadaa beechaar |1|

Sant Singh KhalsaThe disease is over, and there is joy all around; we ever contemplate the Glories of God. ||1||
Manmohan SinghThe calamity is over there is joy all round and we ever ponder over God's praise.
Manmohan Singh (Punjabi)ਮੁਸੀਬਤ ਟਲ ਗਈ ਹੈ, ਸਾਰੀ ਪਾਸੀਂ ਖੁਸ਼ੀ ਹੈ ਅਤੇ ਅਸੀਂ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਦਾ ਚਿੰਤਨ ਕਰਦੇ ਹਾਂ।
Fareedkot Teekaਅਬ ਬਿਆਧੀ ਮਿਟਿ ਗਈ ਸਭ ਪ੍ਰਕਾਰ ਕੇ ਸੁਖ ਪ੍ਰਾਪਤ ਹੂਏ ਹੈਂ ਔਰ ਹਰਿ ਕੇ ਗੁਣ ਨਿਤ ਬਿਚਾਰਤੇ ਹੈਂ॥੧॥
Prof. Sahib Singhਪਰਮਾਤਮਾ ਦੇ ਗੁਣਾਂ ਨੂੰ ਮਨ ਵਿਚ ਟਿਕਾ ਕੇ ਹਰੇਕ ਰੋਗ ਦੂਰ ਹੋ ਜਾਂਦਾ ਹੈ, ਸਾਰੇ ਸੁਖ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥

ਪਦ ਅਰਥ ਬਿਆਧਿ = ਰੋਗ, ਬੀਮਾਰੀ। ਬੀਚਾਰਿ = ਵਿਚਾਰੇ, ਸੋਚ = ਮੰਡਲ ਵਿਚ ਟਿਕਾਏ ॥੧॥

SikhNet (Spanish)estamos todos en Dicha y vivimos siempre alabando al Señor. (1)

ਅੰਗੀਕਾਰੁ ਕੀਓ. ਮੇਰੈ ਕਰਤੈ; ਗੁਰ ਪੂਰੇ ਕੀ ਵਡਿਆਈ ॥

angeekaar keeo. merai karatai; gur poore kee vaddiaaee |

Sant Singh KhalsaMy Creator Lord has made me His own; such is the glorious greatness of the Perfect Guru.
Manmohan SinghSuch is the magnification greatness of the Perfect Guru that my Creator has assisted me.
Manmohan Singh (Punjabi)ਐਹੋ ਜੇਹੀ ਉਤਕ੍ਰਿਸ਼ਟਤਾ ਹੈ ਮੇਰੇ ਪੂਰਨ ਗੁਰਾਂ ਦੀ, ਕਿ ਮੈਂਡੇ ਸਿਰਜਣਹਾਰ ਨੇ ਮੇਰੀ ਸਹਾਇਤਾ ਕੀਤੀ ਹੈ।
Fareedkot Teekaਪੂਰੇ ਗੁਰੋਂ ਕੀ ਵਡਿਆਈ ਕਰ ਕੇ ਮੇਰੀ ਸੇਵਾ ਕੋ ਮੇਰੇ ਕਰ ਕੇ ਪ੍ਰਭੂ ਨੇ (ਅੰਗੀਕਾਰੁ) ਗ੍ਰਹਣ ਕੀਆ ਵਾ ਮੇਰਾ ਪਖੁ ਕੀਆ ਹੈ॥
Prof. Sahib Singhਮੇਰੇ ਕਰਤਾਰ ਨੇ (ਡੋਲਣ ਤੋਂ ਬਚਾ ਕੇ ਮੈਨੂੰ) ਆਪਣੇ ਚਰਨਾਂ ਵਿਚ ਜੋੜੀ ਰੱਖਿਆ-ਇਹ ਸਾਰੀ ਪੂਰੇ ਗੁਰੂ ਦੀ ਵਡਿਆਈ (ਦਾ ਸਦਕਾ) ਸੀ।

ਪਦ ਅਰਥ ਅੰਗੀਕਾਰੁ ਕੀਓ = ਆਪਣੇ ਨਾਲ ਮਿਲਾਇਆ, ਆਪਣੇ ਚਰਨਾਂ ਵਿਚ ਜੋੜਿਆ। ਕਰਤੈ = ਕਰਤਾਰ ਨੇ।

SikhNet (Spanish)Tal es la Gloria de nuestro Guru Perfecto que nos ha abrazado en su pecho.

ਅਬਿਚਲ ਨੀਵ. ਧਰੀ ਗੁਰ ਨਾਨਕ; ਨਿਤ ਨਿਤ ਚੜੈ ਸਵਾਈ ॥੨॥੧੫॥੨੪॥

abichal neev. dharee gur naanak; nit nit charrai savaaee |2|15|24|

Sant Singh KhalsaGuru Nanak laid the immovable foundation, which grows higher and higher each day. ||2||15||24||
Manmohan SinghGuru Nanak has laid and immovable foundation which grows higher with the passage of each day.
Manmohan Singh (Punjabi)ਗੁਰੂ ਨਾਨਕ ਜੀ ਨੇ ਅਚੱਲ ਨੀਂਹ ਰੱਖੀ ਹੈ, ਜਿਹੜੀ ਰੋਜ਼-ਬ-ਰੋਜ਼ ਵਧੇਰੇ ਪੱਕੀ ਹੁੰਦੀ ਜਾਂਦੀ ਹੈ।
Fareedkot Teekaਐਸੀ ਗੁਰੂ ਨਾਨਕ ਜੀ ਨੇ ਇਸ ਸੋਢ ਬੰਸ ਕੀ ਵਾ ਭਗਤੀ ਰੂਪੁ ਅਬਚਲ ਨੀਵ ਧਾਰਨ ਕਰੀ ਹੈ, ਜੋ ਨਿਤ੍ਯੰਪ੍ਰਤਿ (ਸਵਾਈ) ਬਿਸੇਖ ਹੀ ਚੜਤੀ ਰਹੇਗੀ॥੨॥੧੫॥੨੪॥
Prof. Sahib Singhਗੁਰੂ ਦੀ ਰੱਖੀ ਹੋਈ ਹਰਿ-ਨਾਮ ਸਿਮਰਨ ਦੀ ਨੀਂਹ ਕਦੇ ਡੋਲਣ ਵਾਲੀ ਨਹੀਂ ਹੈ। ਹੇ ਨਾਨਕ! (ਆਖ-) (ਇਹ ਨੀਂਹ ਜਿਸ ਹਿਰਦੇ-ਧਰਤੀ ਵਿਚ ਰੱਖੀ ਜਾਂਦੀ ਹੈ, ਉਥੇ) ਸਦਾ ਹੀ ਵਧਦੀ ਜਾਂਦੀ ਹੈ ॥੨॥੧੫॥੨੪॥

ਪਦ ਅਰਥ ਅਬਿਚਲ = ਕਦੇ ਨਾਹ ਹਿੱਲਣ ਵਾਲੀ। ਨੀਵ = ਨੀਂਹ। ਗੁਰ ਧਰੀ ਨੀਵ = ਗੁਰੂ ਦੀ ਰੱਖੀ ਹੋਈ ਨੀਂਹ। ਚੜੈ ਸਵਾਈ = ਵਧਦੀ ਹੈ ॥੨॥੧੫॥੨੪॥

* ਨੋਟ: ਸ਼ਬਦ ਦਾ ਕੇਂਦਰੀ ਭਾਵ 'ਰਹਾਉ' ਵਾਲੀ ਤੁਕ ਵਿਚ ਹੈ ਕਿ ਪ੍ਰਭੂ ਦਾ ਨਾਮ ਸਾਰੇ ਰੋਗਾਂ ਦਾ ਦੂਰ ਕਰਨ ਵਾਲਾ ਹੈ। ਇਸ ਅਸੂਲ ਦੀ ਪ੍ਰੋੜਤਾ ਕਰਨ ਲਈ ਮਿਸਾਲ ਵਜੋਂ ਗੁਰੂ ਹਰਿ ਗੋਬਿੰਦ ਸਾਹਿਬ ਦੇ ਅਰੋਗ ਹੋ ਜਾਣ ਦਾ ਜ਼ਿਕਰ ਕੀਤਾ ਹੈ। ਚੇਚਕ (ਮਾਤਾ ਦੀ ਬੀਮਾਰੀ) ਤੋਂ ਬਚਣ ਲਈ ਆਂਢ ਗੁਆਂਢ ਤੋਂ ਦੇਵੀ ਪੂਜਣ ਦੀ ਪ੍ਰੇਰਨਾ ਹੋ ਰਹੀ ਸੀ, ਜੋ ਗੁਰੂ ਅਰਜਨ ਸਾਹਿਬ ਨੂੰ ਪੋਹ ਨ ਸਕੀ। ਇਹ ਸ਼ਬਦ ਅਜੇਹੀ ਬਿਪਤਾ ਸਮੇ ਰਾਹਬਰੀ ਵਜੋਂ ਹੈ।

SikhNet (Spanish)Dice Nanak, eternos son los cimientos que el Guru ha puesto en mi hogar y se refinan al pasar los días. (2‑15‑24)

Open this shabad →

Shabad Guru Arjan Dev Ji Raag Gujri continues on Ang 501

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਕਬਹੂ; ਹਰਿ ਸਿਉ ਚੀਤੁ. ਨ ਲਾਇਓ ॥

kabahoo; har siau cheet. na laaeo |

Sant Singh KhalsaYou never focused your consciousness on the Lord.
Manmohan SinghThou hast never fixed thy attention on God.
Manmohan Singh (Punjabi)ਤੂੰ ਕਦੇ ਭੀ ਆਪਣੀ ਬਿਰਤੀ ਵਾਹਿਗੁਰੂ ਨਾਲ ਨਹੀਂ ਜੋੜੀ।
Fareedkot Teekaਹੇ ਗੁਣ ਨਿਧਿ! ਮੈਨੇ ਕਬੀ ਤੇਰੇ ਸਿਮਰਨ ਮੇਂ ਚਿਤ ਨ ਲਗਾਇਆ॥
Prof. Sahib Singh(ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ।

ਪਦ ਅਰਥ ਕਬ ਹੂ = ਕਦੇ ਭੀ। ਸਿਉ = ਨਾਲ। ਨ ਲਾਇਓ = ਨਹੀਂ ਜੋੜਿਆ।

SikhNet (Spanish)No has enfocado tu Conciencia en el Señor.

Open this shabad (7 lines, Angs 500-501) →

Ang 500 of 1430