ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨ ॥
raag soratth baanee bhagat naamade jee kee ghar 2 | Ang 656
Sant Singh KhalsaRaag Sorat'h, The Word Of Devotee Naam Dayv Jee, Second House:
Manmohan SinghSorath Measure. Hymns of Sire Saint Namdev ji.
Manmohan Singh (Punjabi)ਰਾਗੁ ਸੋਰਠਿ। ਬਾਣੀ ਮਹਾਰਾਜ ਸੰਤ ਨਾਮ ਦੇਵ ਜੀ।
Prof. Sahib Singhਰਾਗ ਸੋਰਠਿ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Sorath, la Palabra del Bhagat Nam Dev yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 656
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਊਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਜਬ ਦੇਖਾ; ਤਬ ਗਾਵਾ ॥
jab dekhaa; tab gaavaa | Ang 656
Sant Singh KhalsaWhen I see Him, I sing His Praises.
Manmohan SinghWhen I see my Lord, then sing I His praise.
Manmohan Singh (Punjabi)ਜਦ ਮੈਂ ਸੁਆਮੀ ਨੂੰ ਵੇਖਦਾ ਹਾਂ, ਤਦ ਮੈਂ ਉਸ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਤਿਸ ਉਪਦੇਸ ਸੇ ਜਬ ਮੈਨੇ ਪਰਮੇਸ਼੍ਵਰ ਕੇ ਜਸ ਕੋ ਗਾਇਨ ਕੀਆ ਤਬ ਤਿਸ ਕੇ ਸਰੂਪ ਕੋ ਮੈਨੇ ਦੇਖਾ॥
Prof. Sahib Singh(ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,ਪਦ ਅਰਥ ਦੇਖਾ = ਦੇਖਾਂ, ਵੇਖਦਾ ਹਾਂ; ਪ੍ਰਭੂ ਦਾ ਦੀਦਾਰ ਕਰਦਾ ਹਾਂ। ਗਾਵਾ = ਗਾਵਾਂ, ਮੈਂ (ਉਸ ਦੇ ਗੁਣ) ਗਾਉਂਦਾ ਹਾਂ।
SikhNet (Spanish)Cuando veo a mi Señor, canto Su Alabanza;
ਤਉ ਜਨ ਧੀਰਜੁ ਪਾਵਾ ॥੧॥
tau jan dheeraj paavaa |1| Ang 656
Sant Singh KhalsaThen I, his humble servant, become patient. ||1||
Manmohan SinghIt is then, that I, His slave, obtain forbearance.
Manmohan Singh (Punjabi)ਤਾਂ ਹੀ ਮੈਂ ਉਸ ਦਾ ਗੋਲਾ, ਸਬਰ ਸਿਦਕ ਨੂੰ ਪਾਉਂਦਾ ਹਾਂ।
Fareedkot Teekaਤਿਸੀ ਤੇ ਮੇਂ ਜਨ ਨੇ ਧੀਰਜ ਪਾਇਆ ਹੈ॥੧॥
Prof. Sahib Singhਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ ॥੧॥ਪਦ ਅਰਥ ਤਉ = ਤਦੋਂ। ਜਨ = ਹੇ ਭਾਈ! ਪਾਵਾ = ਮੈਂ ਹਾਸਲ ਕਰਦਾ ਹਾਂ। ਧੀਰਜੁ = ਸ਼ਾਂਤੀ, ਅਡੋਲਤਾ, ਟਿਕਾਉ ॥੧॥
SikhNet (Spanish)entonces, yo, Su Esclavo, me pongo contento. (1)
ਨਾਦਿ ਸਮਾਇਲੋ ਰੇ; ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥
naad samaaeilo re; satigur bhettile devaa |1| rahaau | Ang 657
Sant Singh KhalsaMeeting the Divine True Guru, I merge into the sound current of the Naad. ||1||Pause||
Manmohan SinghMeeting with the Bright True Guru. I have merged in the world-incarnate Lord. Pause.
Manmohan Singh (Punjabi)ਪ੍ਰਕਾਸ਼ਵਾਨ ਸੱਚੇ ਗੁਰਾਂ ਨਾਲ ਮਿਲ ਕੇ ਮੈਂ ਸ਼ਬਦ ਸਰੂਪ ਸੁਆਮੀ ਅੰਦਰ ਲੀਨ ਹੋ ਗਿਆ ਹਾਂ। ਠਹਿਰਾਉ।
Fareedkot Teekaਹੇ ਭਾਈ! ਜਬ ਮੁਝ ਕੋ ਪ੍ਰਕਾਸ਼ ਸਰੂਪ ਸਤਗੁਰ ਬ੍ਰਹਮ ਗਿਆਨੀ ਮਿਲੇ ਤਬ ਤਿਨ ਕਾ (ਨਾਦਿ) ਉਪਦੇਸ ਮੇਰੇ ਰਿਦੇ ਮੇਂ ਸਮਾਯਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ॥੧॥ ਰਹਾਉ ॥ਪਦ ਅਰਥ ਨਾਦਿ = ਨਾਦ ਵਿਚ, (ਗੁਰੂ ਦੇ) ਸ਼ਬਦ ਵਿਚ। ਸਮਾਇਲੋ = ਸਮਾ ਗਿਆ ਹੈ, ਲੀਨ ਹੋ ਗਿਆ ਹੈ। ਰੇ = ਹੇ ਭਾਈ! ਭੇਟਿਲੇ = ਮਿਲਾ ਦਿੱਤਾ ਹੈ। ਦੇਵਾ = ਹਰੀ ਨੇ ॥੧॥ ਰਹਾਉ ॥
SikhNet (Spanish)Encontrando al Divino Guru, me inmerjo en la Corriente de Sonido del Naad. (1-Pausa)
ਜਹ. ਝਿਲਿ ਮਿਲਿ ਕਾਰੁ ਦਿਸੰਤਾ ॥
jeh. jhil mil kaar disantaa | Ang 657
Sant Singh KhalsaWhere the dazzling white light is seen,
Manmohan SinghWhere the dazzling light is seen,
Manmohan Singh (Punjabi)ਜਿਥੇ ਚੁੰਧਿਆਉਣ ਵਾਲਾ ਚਾਨਣ ਦਿਸਦਾ ਹੈ,
Fareedkot Teekaਜਿਸ ਕੇ ਰਿਦੇ ਮੇਂ ਸੁਭ ਗੁਨੋਂ ਕਾ (ਝਿਲਿ ਮਿਲਿ) ਪ੍ਰਕਾਸ਼ ਦੇਖੀਤਾ ਹੈ॥
Prof. Sahib Singh(ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ,ਪਦ ਅਰਥ ਜਹ = ਜਿੱਥੇ, ਜਿਸ (ਮਨ) ਵਿਚ। ਝਿਲਿਮਿਲਿਕਾਰੁ = ਇੱਕ-ਰਸ ਚੰਚਲਤਾ, ਸਦਾ ਚੰਚਲਤਾ ਹੀ ਚੰਚਲਤਾ। ਦਿਸੰਤਾ = ਦਿੱਸਦੀ ਸੀ।
SikhNet (Spanish)Ahí donde la Luz destellante es vista,
ਤਹ. ਅਨਹਦ ਸਬਦ ਬਜੰਤਾ ॥
teh. anahad sabad bajantaa | Ang 657
Sant Singh Khalsathere the unstruck sound current of the Shabad resounds.
Manmohan Singhthere plays the celestial strain.
Manmohan Singh (Punjabi)ਓਥੇ ਈਸ਼ਵਰੀ ਕੀਰਤਨ ਹੁੰਦਾ ਹੈ।
Fareedkot Teekaਤਹਾਂ ਹੀ ਗੁਰੋਂ ਕਾ ਉਪਦੇਸ਼ ਏਕ ਰਸ (ਬਜੰਤਾ) ਚਿੰਤਨ ਕਰੀਤਾ ਹੈ॥
Prof. Sahib Singhਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ।ਪਦ ਅਰਥ ਤਹ = ਉੱਥੇ, ਉਸ (ਮਨ) ਵਿਚ। ਅਨਹਦ = ਇੱਕ-ਰਸ। ਸਬਦ ਬਜੰਤਾ = ਸ਼ਬਦ ਵੱਜ ਰਿਹਾ ਹੈ, ਸਤਿਗੁਰੂ ਦੇ ਸ਼ਬਦ ਦਾ ਪ੍ਰਭਾਵ ਜ਼ੋਰਾਂ ਵਿਚ ਹੈ।
SikhNet (Spanish)ahí la Corriente de Sonido Celestial del Shabd resuena
ਜੋਤੀ ਜੋਤਿ ਸਮਾਨੀ ॥
jotee jot samaanee | Ang 657
Sant Singh KhalsaOne's light merges in the Light;
Manmohan SinghThe Light of the Luminous Lord is pervading there.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਦੀ ਰੌਸ਼ਨੀ ਉਥੇ ਵਿਆਪਕ ਹੋ ਰਹੀ ਹੈ।
Fareedkot Teekaਜੋਤੀ ਕੀ ਜੋਤਿ ਜੋ ਸਰਬ ਪਿੰਡ ਔ ਬ੍ਰਹਮੰਡ ਮੇਂ ਸਮਾਈ ਹੂਈ ਹੈ॥
Prof. Sahib Singhਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ,ਪਦ ਅਰਥ ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਮੇਰੀ ਜਿੰਦ, ਮੇਰੀ ਆਤਮਾ। ਸਮਾਨ੍ਹ੍ਹੀ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)।
SikhNet (Spanish)y la luz de uno se inmerge en la Luz Divina,
ਮੈ. ਗੁਰ ਪਰਸਾਦੀ ਜਾਨੀ ॥੨॥
mai. gur parasaadee jaanee |2| Ang 657
Sant Singh Khalsaby Guru's Grace, I know this. ||2||
Manmohan SinghBy Guru's grace I have known it.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਇਸ ਨੂੰ ਜਾਣ ਲਿਆ ਹੈ।
Fareedkot Teekaਸੋ ਮੈਨੇ ਗੁਰੋਂ ਕੀ ਕ੍ਰਿਪਾ ਸੇ ਜਾਣੀ ਹੈ॥੨॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ॥੨॥ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਜਾਨੀ = ਜਾਣੀ ਹੈ, ਸਾਂਝ ਪਈ ਹੈ ॥੨॥
SikhNet (Spanish)es por la Gracia del Guru que conozco esto. (2)
ਰਤਨ ਕਮਲ ਕੋਠਰੀ ॥
ratan kamal kottharee | Ang 657
Sant Singh KhalsaThe jewels are in the treasure chamber of the heart-lotus.
Manmohan SinghIn the heat-lotus chamber are the jewels.
Manmohan Singh (Punjabi)ਦਿਲ ਕੰਵਲ ਦੀ ਕੋਠੜੀ ਵਿੱਚ ਜਵਾਹਿਰਾਤ ਹਨ।
Fareedkot Teekaਇਸ ਦੇਹ ਰੂਪੀ ਕੋਠੜੀ ਮੇਂ ਜੋ ਰਿਦਾ ਕਮਲ ਹੈ, ਤਿਸੀ ਮੇਂ ਵਈਰਾਗ ਆਦੀ ਰਤਨ ਹੈਂ॥
Prof. Sahib Singhਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ);ਪਦ ਅਰਥ ਕਮਲ ਕੋਠਰੀ = (ਹਿਰਦਾ-) ਕਮਲ-ਕੋਠੜੀ ਵਿਚ। ਰਤਨ = (ਰੱਬੀ ਗੁਣਾਂ ਦੇ) ਰਤਨ (ਪਏ ਹੋਏ ਸਨ, ਪਰ ਮੈਨੂੰ ਪਤਾ ਨਹੀਂ ਸੀ)।
SikhNet (Spanish)En el loto de la mente están atesoradas las Joyas,
ਚਮਕਾਰ. ਬੀਜੁਲ ਤਹੀ ॥
chamakaar. beejul tahee | Ang 657
Sant Singh KhalsaThey sparkle and glitter like lightning.
Manmohan SinghThere they glitter like lightning.
Manmohan Singh (Punjabi)ਓਥੇ ਉਹ ਬਿਜਲੀ ਦੀ ਤਰ੍ਹਾਂ ਲਿਸ਼ਕਦੇ ਹਨ।
Fareedkot Teekaਔਰ ਤਹਾਂ ਹੀ ਤਿਸ ਕੀ ਸੱਤਾ ਕਾ ਬਿਜਲੀ ਸਮ ਪ੍ਰਕਾਸ਼ ਹੋ ਰਹਾ ਹੈ, ਭਾਵ ਸੇ ਜੀਵ ਕਲਾ ਕਾ ਤਹਾਂ ਹੀ ਨਿਵਾਸ ਹੈ॥
Prof. Sahib Singhਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ)।ਪਦ ਅਰਥ ਤਹੀ = ਉਸੇ (ਹਿਰਦੇ) ਵਿਚ। ਚਮਕਾਰ = ਲਿਸ਼ਕ, ਚਾਨਣ।
SikhNet (Spanish)y Su Luz brilla como relámpago.
ਨੇਰੈ. ਨਾਹੀ ਦੂਰਿ ॥
nerai. naahee door | Ang 657
Sant Singh KhalsaThe Lord is near at hand, not far away.
Manmohan SinghThe Lord is near, not distant.
Manmohan Singh (Punjabi)ਪ੍ਰਭੂ ਨੇੜੇ ਹੈ, ਦੁਰੇਡੇ ਨਹੀਂ।
Fareedkot Teekaਸੋ ਵਾਹਿਗੁਰੂ ਸਮੀਪ ਔ ਦੂਰ ਕਹਾ ਨਹੀਂ ਜਾਤਾ ਹੈ॥
Prof. Sahib Singhਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ,
SikhNet (Spanish)Ahí uno siente a Dios cerca, y no lejos;
ਨਿਜ ਆਤਮੈ. ਰਹਿਆ ਭਰਪੂਰਿ ॥੩॥
nij aatamai. rahiaa bharapoor |3| Ang 657
Sant Singh KhalsaHe is totally permeating and pervading in my soul. ||3||
Manmohan SinghHe completely permeates my mind.
Manmohan Singh (Punjabi)ਉਹ ਮੇਰੇ ਹਿਰਦੇ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਕਿਉਂਕਿ ਵਹੁ ਅਪਨੇ ਆਪ ਮੇਂ ਭਰਪੂਰਿ ਹੋ ਰਹਾ ਹੈ॥੩॥
Prof. Sahib Singhਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ॥੩॥ਪਦ ਅਰਥ ਨਿਜ ਆਤਮੈ = ਮੇਰੇ ਆਪਣੇ ਅੰਦਰ ॥੩॥
SikhNet (Spanish)ahí uno Lo ve prevalecer en el Alma. (3)
ਜਹ. ਅਨਹਤ ਸੂਰ ਉਜੵਾਰਾ ॥
jeh. anahat soor ujayaaraa | Ang 657
Sant Singh KhalsaWhere the light of the undying sun shines,
Manmohan SinghWhere there is the light of the undying sun,
Manmohan Singh (Punjabi)ਜਿਥੇ ਨਾਂ ਨਾਸ਼ ਹੋਣ ਵਾਲੇ ਸੂਰਜ ਦਾ ਚਾਨਣ ਹੈ।
Fareedkot Teekaਜਹਾਂ ਗਿਆਨ ਰੂਪੀ ਸੂਰਜ ਕਾ ਏਕ ਰਸ ਪ੍ਰਕਾਸ਼ ਹੈ॥
Prof. Sahib Singhਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ,ਪਦ ਅਰਥ ਜਹ = ਜਿੱਥੇ (ਹੁਣ)। ਅਨਹਤ = ਇੱਕ-ਰਸ, ਲਗਾਤਾਰ।
SikhNet (Spanish)En donde brilla la Luz Infinita de Dios, ahí las lámparas
ਤਹ. ਦੀਪਕ ਜਲੈ ਛੰਛਾਰਾ ॥
teh. deepak jalai chhanchhaaraa | Ang 657
Sant Singh Khalsathe light of burning lamps seems insignificant.
Manmohan Singhthere, the burning lamps of the sum and the moon appear insignificant.
Manmohan Singh (Punjabi)ਓਥੇ ਜਲਦੇ ਹੋਏ ਸੂਰਜ ਤੇ ਚੰਦ ਦੇ ਦੀਵੇ ਤੁੱਛ ਪ੍ਰਤੀਤ ਹੁੰਦੇ ਹਨ।
Fareedkot Teekaਤਹਾਂ ਔਰ ਸਾਧਨ ਰੂਪ ਦੀਪਕ (ਛੰਛਾਰਾ) ਮਧਮ ਹੂਏ ਪ੍ਰਕਾਸ਼ਤੇ ਹੈਂ॥
Prof. Sahib Singhਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ।ਪਦ ਅਰਥ ਛੰਛਾਰਾ = ਮੱਧਮ। ਦੀਪਕ = ਦੀਵਾ। ਤਹ = ਉਸ (ਮਨ) ਵਿਚ (ਪਹਿਲਾਂ)।
SikhNet (Spanish)del sol y de la luna parecen insignificantes.
ਗੁਰ ਪਰਸਾਦੀ ਜਾਨਿਆ ॥
gur parasaadee jaaniaa | Ang 657
Sant Singh KhalsaBy Guru's Grace, I know this.
Manmohan SinghBy Guru's grace, I have known this.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਮੈਂ ਇਹ ਕੁਝ ਜਾਣ ਲਿਆ ਹੈ।
Fareedkot Teekaਜਬ ਇਸ ਪ੍ਰਕਾਰ ਮੈਨੇ ਗੁਰੋਂ ਕੀ ਕ੍ਰਿਪਾ ਸੇ ਅਪਨੇ ਸਰੂਪ ਕੋ ਜਾਨਿਆ ਹੈ
Prof. Sahib Singhਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ,
SikhNet (Spanish)Esto lo he conocido a través del Guru, y Nam Dev
ਜਨੁ ਨਾਮਾ. ਸਹਜ ਸਮਾਨਿਆ ॥੪॥੧॥
jan naamaa. sehaj samaaniaa |4|1| Ang 657
Sant Singh KhalsaServant Naam Dayv is absorbed in the Celestial Lord. ||4||1||
Manmohan SinghSlave Nama is absorbed in his Lord.
Manmohan Singh (Punjabi)ਗੋਲਾ ਨਾਮਦੇਵ ਆਪਣੇ ਪ੍ਰਭੂ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਤਬ ਮੈਂ ਜਨ (ਸਹਜ) ਸੁਭਾਵਕ ਹੀ ਤਿਸ ਪਾਰਬ੍ਰਹਮ ਮੇਂ ਸਮਾਯਾ ਹੂੰ॥੪॥੧॥☬ਸ੍ਰੀ ਨਾਮਦੇਵ ਜੀ ਆਪ ਤੋ ਭਜਨ ਮੇਂ ਲੀਨ ਰਹੈਂ ਔ ਤਿਨ ਕੇ ਨਾਨੀ ਨਾਨਾ ਬ੍ਰਿਧ ਥੇ। ਜਿਸ ਛਪਰੀ ਮੇਂ ਰਹਿਤੇ ਥੇ ਵਹੁ ਪੁਰਾਤਨ ਭਈ। ਤਬ ਹਰੀ ਨੇ ਬਿਚਾਰਾ ਇਹੁ ਨਈ ਬਨਾਵਤੇ ਨਹੀਂ। ਇਹ ਸਭ ਦੂਰ ਹੋਗੀ ਤੋ ਬਨਾਵੇਂਗੇ। ਐਸੇ ਵੀਚਾਰ ਕਰ ਤਿਸ ਕੋ ਅਗਨੀ ਲਗਾ ਦਈ। ਤਬ ਭਗਤ ਜੀ ਨੇ ਅਗਨੀ ਕੋ ਭੀ ਹਰੀ ਰੂਪ ਜਾਨ ਕਰ ਅਸਬਾਬ ਬੀਚ ਹੀ ਪਾਇ ਦੀਆ ਔਰ ਕਹਾ, 'ਯਹ ਸਭ ਵਸਤੂ ਕੋ ਭੋਗ ਲਗਾਈਏ'। ਤਬ ਨਾਨੇ ਨੇ ਬੀਸ ਰੁਪਏ ਦੀਏ ਕਿ ਛੰਨ ਬਧਵਾਇ ਲੇਵੋ। ਵਹੁ ਰੁਪਯੇ ਲਿਜਾਇ ਕਰ ਸੰਤੋਂ ਕੋ ਖੁਆਇ ਦੀਏ, ਆਪ ਭੀ ਨਾ ਆਏ। ਤਬ ਹਰੀ ਆਪ ਬੇਢੀ ਰੂਪ ਹੋ ਕਰ ਆਇਗੋ, ਅਪਨੇ ਹਾਥੋਂ ਸੇ ਛਪਰੀ ਬਾਂਧੀ। ਵਹੁ ਪ੍ਰਮੇਸ਼੍ਵਰ ਕੇ ਹਾਥੋਂ ਕੀ ਬਾਂਧੀ ਹੂਈ ਛੰਨ ਐਸੇ ਦ੍ਰਿਸਟਿ ਆਵੈ ਜੈਸੇ ਹੀਰੇ ਪੰਨੇ ਜੜਤ ਕੀਏ ਹੋਵੈਂ। ਤਬ ਨਾਮਦੇਵ ਜੀ ਭੀ ਤਿਸ ਮੇਂ ਆਇ ਬੈਠੇ, ਸੁਆਮੀ ਕੀ ਕ੍ਰਿਪਾ ਜਾਨ ਕਰ ਪ੍ਰਸੰਨ ਭਏ। ਤਬ ਏਕ ਮਾਈ ਪੜੋਸ ਮੇਂ ਰਹਿਤੀ ਥੀ, ਨਾਮਦੇਵ ਜੀ ਸੇ ਪੂਛਤੀ ਭਈ, 'ਭਗਤ ਜੀ ਤੁਮਨੇ ਇਹੁ ਛੰਨ ਕਿਸ ਸੇ ਬਨਵਾਈ ਹੈ, ਵਹੁ ਮੁਝ ਕੋ ਬਤਾਵੋ ਤੌ ਮੈਂ ਭੀ ਤਿਸ ਸੇ ਬੰਧਵਾਇ ਲੇਵੋਂ'। ਤਿਸ ਪ੍ਰਥਾਇ ਜੋ ਸ੍ਰੀ ਨਾਮਦੇਵ ਜੀ ਕਹਤੇ ਭਏ ਸੋਈ ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਕੋ ਸੁਨਾਵਤੇ ਹੈਂ:
Prof. Sahib Singhਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੪॥੧॥* ਨੋਟ: ਇਸ ਸ਼ਬਦ ਦਾ ਸਹੀ ਅਰਥ ਸਮਝਣ ਲਈ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ, ਜੋ ਸੋਰਠਿ ਰਾਗ ਵਿਚ ਹੀ ਹੈ ਤੇ ਇਸ ਸ਼ਬਦ ਨਾਲ ਹਰ ਤਰ੍ਹਾਂ ਦਾ ਮੇਲ ਖਾਂਦਾ ਹੈ, ਇਸ ਸ਼ਬਦ ਦੇ ਨਾਲ ਪੜ੍ਹਨਾ ਜ਼ਰੂਰੀ ਹੈ। ਸੋਰਠਿ ਮਹਲਾ ੧ ਘਰੁ ੩ ਜਾ ਤਿਸੁ ਭਾਵਾ ਤਦ ਹੀ ਗਾਵਾ ॥ ਤਾ ਗਾਵੇ ਕਾ ਫਲੁ ਪਾਵਾ ॥ ਗਾਵੇ ਕਾ ਫਲੁ ਹੋਈ ॥ ਜਾ ਆਪੇ ਦੇਵੈ ਸੋਈ ॥੧॥ਰਹਾਉ॥ ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਤਾ ਤੇ ਸਚ ਮਹਿ ਰਹਿਆ ਸਮਾਈ ॥੧॥ਰਹਾਉ॥ ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥ ਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧਾਰਾ ॥੨॥ ਗੁਰ ਚਰਨੀ ਮਨੁ ਲਾਗਾ ॥ ਤਾ ਜਮ ਕਾ ਮਾਰਗੁ ਭਾਗਾ ॥ ਭੈ ਵਿਚਿ ਨਿਰਭਉ ਪਾਇਆ ॥ ਤਾ ਸਹਜੈ ਕੈ ਘਰ ਆਇਆ ॥੩॥ ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ਇਸੁ ਜਗ ਮਹਿ ਕਰਣੀ ਸਾਰੀ ॥ ਕਰਣੀ ਕੀਰਤਿ ਹੋਈ ॥ ਜਾ ਆਪੇ ਮਿਲਿਆ ਸੋਈ ॥੪॥੧॥੧੨॥ (ਪੰਨਾ ੫੯੯)। * ਨੋਟ: ਦੋਹਾਂ ਸ਼ਬਦਾਂ ਨੂੰ ਰਲਾ ਕੇ ਗਹੁ ਨਾਲ ਪੜ੍ਹੋ, ਇਹਨਾਂ ਵਿਚ ਕਈ ਸੁਆਦਲੀਆਂ ਸਾਂਝੀਆਂ ਗੱਲਾਂ ਮਿਲਦੀਆਂ ਹਨ। ਦੋਹਾਂ ਸ਼ਬਦਾਂ ਦੀ ਚਾਲ ਇੱਕੋ ਜਿਹੀ ਹੈ; ਬਹੁਤ ਸਾਰੇ ਲਫ਼ਜ਼ ਸਾਂਝੇ ਹਨ; ਖ਼ਿਆਲ ਭੀ ਦੋਹਾਂ ਸ਼ਬਦਾਂ ਵਿਚ ਇੱਕੋ ਹੀ ਹੈ। ਹਾਂ, ਜਿਨ੍ਹਾਂ ਖ਼ਿਆਲਾਂ ਨੂੰ ਭਗਤ ਨਾਮਦੇਵ ਜੀ ਨੇ ਡੂੰਘੇ ਗੂਝ ਲਫ਼ਜ਼ਾਂ ਦੀ ਰਾਹੀਂ ਬਿਆਨ ਕੀਤਾ ਸੀ, ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਸਾਦਾ ਤੇ ਸੁਖੱਲੇ ਲਫ਼ਜ਼ਾਂ ਵਿਚ ਪਰਗਟ ਕਰ ਦਿੱਤਾ ਹੈ; ਜਿਵੇਂ, ਝਿਲਿਮਿਲਿਕਾਰੁ-ਚੰਚਲ ਮਤਿ; ਅਨਹਤ ਸਬਦ-ਗੁਰ ਸਾਖੀ ਕਾ
SikhNet (Spanish)está imbuido en el Estado de Equilibrio. (4‑1)