ੴ

ਸਿੱਖਬਾਣੀ · SikhBani

Ang 657

Sri Guru Granth Sahib · Raag Sorath · 4 shabads, 48 lines
Translations
Shabad Bhagat Namdev Ji Raag Sorath continued from Ang 656

ਨਾਦਿ ਸਮਾਇਲੋ ਰੇ; ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥

naad samaaeilo re; satigur bhettile devaa |1| rahaau |

Sant Singh KhalsaMeeting the Divine True Guru, I merge into the sound current of the Naad. ||1||Pause||
Manmohan SinghMeeting with the Bright True Guru. I have merged in the world-incarnate Lord. Pause.
Manmohan Singh (Punjabi)ਪ੍ਰਕਾਸ਼ਵਾਨ ਸੱਚੇ ਗੁਰਾਂ ਨਾਲ ਮਿਲ ਕੇ ਮੈਂ ਸ਼ਬਦ ਸਰੂਪ ਸੁਆਮੀ ਅੰਦਰ ਲੀਨ ਹੋ ਗਿਆ ਹਾਂ। ਠਹਿਰਾਉ।
Fareedkot Teekaਹੇ ਭਾਈ! ਜਬ ਮੁਝ ਕੋ ਪ੍ਰਕਾਸ਼ ਸਰੂਪ ਸਤਗੁਰ ਬ੍ਰਹਮ ਗਿਆਨੀ ਮਿਲੇ ਤਬ ਤਿਨ ਕਾ (ਨਾਦਿ) ਉਪਦੇਸ ਮੇਰੇ ਰਿਦੇ ਮੇਂ ਸਮਾਯਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ॥੧॥ ਰਹਾਉ ॥

ਪਦ ਅਰਥ ਨਾਦਿ = ਨਾਦ ਵਿਚ, (ਗੁਰੂ ਦੇ) ਸ਼ਬਦ ਵਿਚ। ਸਮਾਇਲੋ = ਸਮਾ ਗਿਆ ਹੈ, ਲੀਨ ਹੋ ਗਿਆ ਹੈ। ਰੇ = ਹੇ ਭਾਈ! ਭੇਟਿਲੇ = ਮਿਲਾ ਦਿੱਤਾ ਹੈ। ਦੇਵਾ = ਹਰੀ ਨੇ ॥੧॥ ਰਹਾਉ ॥

SikhNet (Spanish)Encontrando al Divino Guru, me inmerjo en la Corriente de Sonido del Naad. (1-Pausa)

ਜਹ. ਝਿਲਿ ਮਿਲਿ ਕਾਰੁ ਦਿਸੰਤਾ ॥

jeh. jhil mil kaar disantaa |

Sant Singh KhalsaWhere the dazzling white light is seen,
Manmohan SinghWhere the dazzling light is seen,
Manmohan Singh (Punjabi)ਜਿਥੇ ਚੁੰਧਿਆਉਣ ਵਾਲਾ ਚਾਨਣ ਦਿਸਦਾ ਹੈ,
Fareedkot Teekaਜਿਸ ਕੇ ਰਿਦੇ ਮੇਂ ਸੁਭ ਗੁਨੋਂ ਕਾ (ਝਿਲਿ ਮਿਲਿ) ਪ੍ਰਕਾਸ਼ ਦੇਖੀਤਾ ਹੈ॥
Prof. Sahib Singh(ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ,

ਪਦ ਅਰਥ ਜਹ = ਜਿੱਥੇ, ਜਿਸ (ਮਨ) ਵਿਚ। ਝਿਲਿਮਿਲਿਕਾਰੁ = ਇੱਕ-ਰਸ ਚੰਚਲਤਾ, ਸਦਾ ਚੰਚਲਤਾ ਹੀ ਚੰਚਲਤਾ। ਦਿਸੰਤਾ = ਦਿੱਸਦੀ ਸੀ।

SikhNet (Spanish)Ahí donde la Luz destellante es vista,

ਤਹ. ਅਨਹਦ ਸਬਦ ਬਜੰਤਾ ॥

teh. anahad sabad bajantaa |

Sant Singh Khalsathere the unstruck sound current of the Shabad resounds.
Manmohan Singhthere plays the celestial strain.
Manmohan Singh (Punjabi)ਓਥੇ ਈਸ਼ਵਰੀ ਕੀਰਤਨ ਹੁੰਦਾ ਹੈ।
Fareedkot Teekaਤਹਾਂ ਹੀ ਗੁਰੋਂ ਕਾ ਉਪਦੇਸ਼ ਏਕ ਰਸ (ਬਜੰਤਾ) ਚਿੰਤਨ ਕਰੀਤਾ ਹੈ॥
Prof. Sahib Singhਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ।

ਪਦ ਅਰਥ ਤਹ = ਉੱਥੇ, ਉਸ (ਮਨ) ਵਿਚ। ਅਨਹਦ = ਇੱਕ-ਰਸ। ਸਬਦ ਬਜੰਤਾ = ਸ਼ਬਦ ਵੱਜ ਰਿਹਾ ਹੈ, ਸਤਿਗੁਰੂ ਦੇ ਸ਼ਬਦ ਦਾ ਪ੍ਰਭਾਵ ਜ਼ੋਰਾਂ ਵਿਚ ਹੈ।

SikhNet (Spanish)ahí la Corriente de Sonido Celestial del Shabd resuena

ਜੋਤੀ ਜੋਤਿ ਸਮਾਨੀ ॥

jotee jot samaanee |

Sant Singh KhalsaOne's light merges in the Light;
Manmohan SinghThe Light of the Luminous Lord is pervading there.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਦੀ ਰੌਸ਼ਨੀ ਉਥੇ ਵਿਆਪਕ ਹੋ ਰਹੀ ਹੈ।
Fareedkot Teekaਜੋਤੀ ਕੀ ਜੋਤਿ ਜੋ ਸਰਬ ਪਿੰਡ ਔ ਬ੍ਰਹਮੰਡ ਮੇਂ ਸਮਾਈ ਹੂਈ ਹੈ॥
Prof. Sahib Singhਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ,

ਪਦ ਅਰਥ ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਮੇਰੀ ਜਿੰਦ, ਮੇਰੀ ਆਤਮਾ। ਸਮਾਨ੍ਹ੍ਹੀ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)।

SikhNet (Spanish)y la luz de uno se inmerge en la Luz Divina,

ਮੈ. ਗੁਰ ਪਰਸਾਦੀ ਜਾਨੀ ॥੨॥

mai. gur parasaadee jaanee |2|

Sant Singh Khalsaby Guru's Grace, I know this. ||2||
Manmohan SinghBy Guru's grace I have known it.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਇਸ ਨੂੰ ਜਾਣ ਲਿਆ ਹੈ।
Fareedkot Teekaਸੋ ਮੈਨੇ ਗੁਰੋਂ ਕੀ ਕ੍ਰਿਪਾ ਸੇ ਜਾਣੀ ਹੈ॥੨॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ॥੨॥

ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਜਾਨੀ = ਜਾਣੀ ਹੈ, ਸਾਂਝ ਪਈ ਹੈ ॥੨॥

SikhNet (Spanish)es por la Gracia del Guru que conozco esto. (2)

ਰਤਨ ਕਮਲ ਕੋਠਰੀ ॥

ratan kamal kottharee |

Sant Singh KhalsaThe jewels are in the treasure chamber of the heart-lotus.
Manmohan SinghIn the heat-lotus chamber are the jewels.
Manmohan Singh (Punjabi)ਦਿਲ ਕੰਵਲ ਦੀ ਕੋਠੜੀ ਵਿੱਚ ਜਵਾਹਿਰਾਤ ਹਨ।
Fareedkot Teekaਇਸ ਦੇਹ ਰੂਪੀ ਕੋਠੜੀ ਮੇਂ ਜੋ ਰਿਦਾ ਕਮਲ ਹੈ, ਤਿਸੀ ਮੇਂ ਵਈਰਾਗ ਆਦੀ ਰਤਨ ਹੈਂ॥
Prof. Sahib Singhਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ);

ਪਦ ਅਰਥ ਕਮਲ ਕੋਠਰੀ = (ਹਿਰਦਾ-) ਕਮਲ-ਕੋਠੜੀ ਵਿਚ। ਰਤਨ = (ਰੱਬੀ ਗੁਣਾਂ ਦੇ) ਰਤਨ (ਪਏ ਹੋਏ ਸਨ, ਪਰ ਮੈਨੂੰ ਪਤਾ ਨਹੀਂ ਸੀ)।

SikhNet (Spanish)En el loto de la mente están atesoradas las Joyas,

ਚਮਕਾਰ. ਬੀਜੁਲ ਤਹੀ ॥

chamakaar. beejul tahee |

Sant Singh KhalsaThey sparkle and glitter like lightning.
Manmohan SinghThere they glitter like lightning.
Manmohan Singh (Punjabi)ਓਥੇ ਉਹ ਬਿਜਲੀ ਦੀ ਤਰ੍ਹਾਂ ਲਿਸ਼ਕਦੇ ਹਨ।
Fareedkot Teekaਔਰ ਤਹਾਂ ਹੀ ਤਿਸ ਕੀ ਸੱਤਾ ਕਾ ਬਿਜਲੀ ਸਮ ਪ੍ਰਕਾਸ਼ ਹੋ ਰਹਾ ਹੈ, ਭਾਵ ਸੇ ਜੀਵ ਕਲਾ ਕਾ ਤਹਾਂ ਹੀ ਨਿਵਾਸ ਹੈ॥
Prof. Sahib Singhਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ)।

ਪਦ ਅਰਥ ਤਹੀ = ਉਸੇ (ਹਿਰਦੇ) ਵਿਚ। ਚਮਕਾਰ = ਲਿਸ਼ਕ, ਚਾਨਣ।

SikhNet (Spanish)y Su Luz brilla como relámpago.

ਨੇਰੈ. ਨਾਹੀ ਦੂਰਿ ॥

nerai. naahee door |

Sant Singh KhalsaThe Lord is near at hand, not far away.
Manmohan SinghThe Lord is near, not distant.
Manmohan Singh (Punjabi)ਪ੍ਰਭੂ ਨੇੜੇ ਹੈ, ਦੁਰੇਡੇ ਨਹੀਂ।
Fareedkot Teekaਸੋ ਵਾਹਿਗੁਰੂ ਸਮੀਪ ਔ ਦੂਰ ਕਹਾ ਨਹੀਂ ਜਾਤਾ ਹੈ॥
Prof. Sahib Singhਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ,
SikhNet (Spanish)Ahí uno siente a Dios cerca, y no lejos;

ਨਿਜ ਆਤਮੈ. ਰਹਿਆ ਭਰਪੂਰਿ ॥੩॥

nij aatamai. rahiaa bharapoor |3|

Sant Singh KhalsaHe is totally permeating and pervading in my soul. ||3||
Manmohan SinghHe completely permeates my mind.
Manmohan Singh (Punjabi)ਉਹ ਮੇਰੇ ਹਿਰਦੇ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਕਿਉਂਕਿ ਵਹੁ ਅਪਨੇ ਆਪ ਮੇਂ ਭਰਪੂਰਿ ਹੋ ਰਹਾ ਹੈ॥੩॥
Prof. Sahib Singhਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ॥੩॥

ਪਦ ਅਰਥ ਨਿਜ ਆਤਮੈ = ਮੇਰੇ ਆਪਣੇ ਅੰਦਰ ॥੩॥

SikhNet (Spanish)ahí uno Lo ve prevalecer en el Alma. (3)

ਜਹ. ਅਨਹਤ ਸੂਰ ਉਜੵਾਰਾ ॥

jeh. anahat soor ujayaaraa |

Sant Singh KhalsaWhere the light of the undying sun shines,
Manmohan SinghWhere there is the light of the undying sun,
Manmohan Singh (Punjabi)ਜਿਥੇ ਨਾਂ ਨਾਸ਼ ਹੋਣ ਵਾਲੇ ਸੂਰਜ ਦਾ ਚਾਨਣ ਹੈ।
Fareedkot Teekaਜਹਾਂ ਗਿਆਨ ਰੂਪੀ ਸੂਰਜ ਕਾ ਏਕ ਰਸ ਪ੍ਰਕਾਸ਼ ਹੈ॥
Prof. Sahib Singhਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ,

ਪਦ ਅਰਥ ਜਹ = ਜਿੱਥੇ (ਹੁਣ)। ਅਨਹਤ = ਇੱਕ-ਰਸ, ਲਗਾਤਾਰ।

SikhNet (Spanish)En donde brilla la Luz Infinita de Dios, ahí las lámparas

ਤਹ. ਦੀਪਕ ਜਲੈ ਛੰਛਾਰਾ ॥

teh. deepak jalai chhanchhaaraa |

Sant Singh Khalsathe light of burning lamps seems insignificant.
Manmohan Singhthere, the burning lamps of the sum and the moon appear insignificant.
Manmohan Singh (Punjabi)ਓਥੇ ਜਲਦੇ ਹੋਏ ਸੂਰਜ ਤੇ ਚੰਦ ਦੇ ਦੀਵੇ ਤੁੱਛ ਪ੍ਰਤੀਤ ਹੁੰਦੇ ਹਨ।
Fareedkot Teekaਤਹਾਂ ਔਰ ਸਾਧਨ ਰੂਪ ਦੀਪਕ (ਛੰਛਾਰਾ) ਮਧਮ ਹੂਏ ਪ੍ਰਕਾਸ਼ਤੇ ਹੈਂ॥
Prof. Sahib Singhਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ।

ਪਦ ਅਰਥ ਛੰਛਾਰਾ = ਮੱਧਮ। ਦੀਪਕ = ਦੀਵਾ। ਤਹ = ਉਸ (ਮਨ) ਵਿਚ (ਪਹਿਲਾਂ)।

SikhNet (Spanish)del sol y de la luna parecen insignificantes.

ਗੁਰ ਪਰਸਾਦੀ ਜਾਨਿਆ ॥

gur parasaadee jaaniaa |

Sant Singh KhalsaBy Guru's Grace, I know this.
Manmohan SinghBy Guru's grace, I have known this.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਮੈਂ ਇਹ ਕੁਝ ਜਾਣ ਲਿਆ ਹੈ।
Fareedkot Teekaਜਬ ਇਸ ਪ੍ਰਕਾਰ ਮੈਨੇ ਗੁਰੋਂ ਕੀ ਕ੍ਰਿਪਾ ਸੇ ਅਪਨੇ ਸਰੂਪ ਕੋ ਜਾਨਿਆ ਹੈ
Prof. Sahib Singhਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ,
SikhNet (Spanish)Esto lo he conocido a través del Guru, y Nam Dev

ਜਨੁ ਨਾਮਾ. ਸਹਜ ਸਮਾਨਿਆ ॥੪॥੧॥

jan naamaa. sehaj samaaniaa |4|1|

Sant Singh KhalsaServant Naam Dayv is absorbed in the Celestial Lord. ||4||1||
Manmohan SinghSlave Nama is absorbed in his Lord.
Manmohan Singh (Punjabi)ਗੋਲਾ ਨਾਮਦੇਵ ਆਪਣੇ ਪ੍ਰਭੂ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਤਬ ਮੈਂ ਜਨ (ਸਹਜ) ਸੁਭਾਵਕ ਹੀ ਤਿਸ ਪਾਰਬ੍ਰਹਮ ਮੇਂ ਸਮਾਯਾ ਹੂੰ॥੪॥੧॥☬ਸ੍ਰੀ ਨਾਮਦੇਵ ਜੀ ਆਪ ਤੋ ਭਜਨ ਮੇਂ ਲੀਨ ਰਹੈਂ ਔ ਤਿਨ ਕੇ ਨਾਨੀ ਨਾਨਾ ਬ੍ਰਿਧ ਥੇ। ਜਿਸ ਛਪਰੀ ਮੇਂ ਰਹਿਤੇ ਥੇ ਵਹੁ ਪੁਰਾਤਨ ਭਈ। ਤਬ ਹਰੀ ਨੇ ਬਿਚਾਰਾ ਇਹੁ ਨਈ ਬਨਾਵਤੇ ਨਹੀਂ। ਇਹ ਸਭ ਦੂਰ ਹੋਗੀ ਤੋ ਬਨਾਵੇਂਗੇ। ਐਸੇ ਵੀਚਾਰ ਕਰ ਤਿਸ ਕੋ ਅਗਨੀ ਲਗਾ ਦਈ। ਤਬ ਭਗਤ ਜੀ ਨੇ ਅਗਨੀ ਕੋ ਭੀ ਹਰੀ ਰੂਪ ਜਾਨ ਕਰ ਅਸਬਾਬ ਬੀਚ ਹੀ ਪਾਇ ਦੀਆ ਔਰ ਕਹਾ, 'ਯਹ ਸਭ ਵਸਤੂ ਕੋ ਭੋਗ ਲਗਾਈਏ'। ਤਬ ਨਾਨੇ ਨੇ ਬੀਸ ਰੁਪਏ ਦੀਏ ਕਿ ਛੰਨ ਬਧਵਾਇ ਲੇਵੋ। ਵਹੁ ਰੁਪਯੇ ਲਿਜਾਇ ਕਰ ਸੰਤੋਂ ਕੋ ਖੁਆਇ ਦੀਏ, ਆਪ ਭੀ ਨਾ ਆਏ। ਤਬ ਹਰੀ ਆਪ ਬੇਢੀ ਰੂਪ ਹੋ ਕਰ ਆਇਗੋ, ਅਪਨੇ ਹਾਥੋਂ ਸੇ ਛਪਰੀ ਬਾਂਧੀ। ਵਹੁ ਪ੍ਰਮੇਸ਼੍ਵਰ ਕੇ ਹਾਥੋਂ ਕੀ ਬਾਂਧੀ ਹੂਈ ਛੰਨ ਐਸੇ ਦ੍ਰਿਸਟਿ ਆਵੈ ਜੈਸੇ ਹੀਰੇ ਪੰਨੇ ਜੜਤ ਕੀਏ ਹੋਵੈਂ। ਤਬ ਨਾਮਦੇਵ ਜੀ ਭੀ ਤਿਸ ਮੇਂ ਆਇ ਬੈਠੇ, ਸੁਆਮੀ ਕੀ ਕ੍ਰਿਪਾ ਜਾਨ ਕਰ ਪ੍ਰਸੰਨ ਭਏ। ਤਬ ਏਕ ਮਾਈ ਪੜੋਸ ਮੇਂ ਰਹਿਤੀ ਥੀ, ਨਾਮਦੇਵ ਜੀ ਸੇ ਪੂਛਤੀ ਭਈ, 'ਭਗਤ ਜੀ ਤੁਮਨੇ ਇਹੁ ਛੰਨ ਕਿਸ ਸੇ ਬਨਵਾਈ ਹੈ, ਵਹੁ ਮੁਝ ਕੋ ਬਤਾਵੋ ਤੌ ਮੈਂ ਭੀ ਤਿਸ ਸੇ ਬੰਧਵਾਇ ਲੇਵੋਂ'। ਤਿਸ ਪ੍ਰਥਾਇ ਜੋ ਸ੍ਰੀ ਨਾਮਦੇਵ ਜੀ ਕਹਤੇ ਭਏ ਸੋਈ ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਕੋ ਸੁਨਾਵਤੇ ਹੈਂ:
Prof. Sahib Singhਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੪॥੧॥

* ਨੋਟ: ਇਸ ਸ਼ਬਦ ਦਾ ਸਹੀ ਅਰਥ ਸਮਝਣ ਲਈ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ, ਜੋ ਸੋਰਠਿ ਰਾਗ ਵਿਚ ਹੀ ਹੈ ਤੇ ਇਸ ਸ਼ਬਦ ਨਾਲ ਹਰ ਤਰ੍ਹਾਂ ਦਾ ਮੇਲ ਖਾਂਦਾ ਹੈ, ਇਸ ਸ਼ਬਦ ਦੇ ਨਾਲ ਪੜ੍ਹਨਾ ਜ਼ਰੂਰੀ ਹੈ। ਸੋਰਠਿ ਮਹਲਾ ੧ ਘਰੁ ੩ ਜਾ ਤਿਸੁ ਭਾਵਾ ਤਦ ਹੀ ਗਾਵਾ ॥ ਤਾ ਗਾਵੇ ਕਾ ਫਲੁ ਪਾਵਾ ॥ ਗਾਵੇ ਕਾ ਫਲੁ ਹੋਈ ॥ ਜਾ ਆਪੇ ਦੇਵੈ ਸੋਈ ॥੧॥ਰਹਾਉ॥ ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਤਾ ਤੇ ਸਚ ਮਹਿ ਰਹਿਆ ਸਮਾਈ ॥੧॥ਰਹਾਉ॥ ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥ ਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧਾਰਾ ॥੨॥ ਗੁਰ ਚਰਨੀ ਮਨੁ ਲਾਗਾ ॥ ਤਾ ਜਮ ਕਾ ਮਾਰਗੁ ਭਾਗਾ ॥ ਭੈ ਵਿਚਿ ਨਿਰਭਉ ਪਾਇਆ ॥ ਤਾ ਸਹਜੈ ਕੈ ਘਰ ਆਇਆ ॥੩॥ ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ਇਸੁ ਜਗ ਮਹਿ ਕਰਣੀ ਸਾਰੀ ॥ ਕਰਣੀ ਕੀਰਤਿ ਹੋਈ ॥ ਜਾ ਆਪੇ ਮਿਲਿਆ ਸੋਈ ॥੪॥੧॥੧੨॥ (ਪੰਨਾ ੫੯੯)। * ਨੋਟ: ਦੋਹਾਂ ਸ਼ਬਦਾਂ ਨੂੰ ਰਲਾ ਕੇ ਗਹੁ ਨਾਲ ਪੜ੍ਹੋ, ਇਹਨਾਂ ਵਿਚ ਕਈ ਸੁਆਦਲੀਆਂ ਸਾਂਝੀਆਂ ਗੱਲਾਂ ਮਿਲਦੀਆਂ ਹਨ। ਦੋਹਾਂ ਸ਼ਬਦਾਂ ਦੀ ਚਾਲ ਇੱਕੋ ਜਿਹੀ ਹੈ; ਬਹੁਤ ਸਾਰੇ ਲਫ਼ਜ਼ ਸਾਂਝੇ ਹਨ; ਖ਼ਿਆਲ ਭੀ ਦੋਹਾਂ ਸ਼ਬਦਾਂ ਵਿਚ ਇੱਕੋ ਹੀ ਹੈ। ਹਾਂ, ਜਿਨ੍ਹਾਂ ਖ਼ਿਆਲਾਂ ਨੂੰ ਭਗਤ ਨਾਮਦੇਵ ਜੀ ਨੇ ਡੂੰਘੇ ਗੂਝ ਲਫ਼ਜ਼ਾਂ ਦੀ ਰਾਹੀਂ ਬਿਆਨ ਕੀਤਾ ਸੀ, ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਸਾਦਾ ਤੇ ਸੁਖੱਲੇ ਲਫ਼ਜ਼ਾਂ ਵਿਚ ਪਰਗਟ ਕਰ ਦਿੱਤਾ ਹੈ; ਜਿਵੇਂ, ਝਿਲਿਮਿਲਿਕਾਰੁ-ਚੰਚਲ ਮਤਿ; ਅਨਹਤ ਸਬਦ-ਗੁਰ ਸਾਖੀ ਕਾ

SikhNet (Spanish)está imbuido en el Estado de Equilibrio. (4‑1)

Open this shabad (17 lines, Angs 656-657) →

Shabad Bhagat Namdev Ji Raag Sorath

ਘਰੁ ੪ ਸੋਰਠਿ ॥

ghar 4 soratth |

Sant Singh KhalsaFourth House, Sorat'h:
Manmohan SinghSorath.
Manmohan Singh (Punjabi)ਸੋਰਠਿ, ਘਰ ਚਉਥਾ।
SikhNet (Spanish)Sorath

ਪਾੜ ਪੜੋਸਣਿ. ਪੂਛਿ ਲੇ ਨਾਮਾ; ਕਾ ਪਹਿ. ਛਾਨਿ ਛਵਾਈ ਹੋ ॥

paarr parrosan. poochh le naamaa; kaa peh. chhaan chhavaaee ho |

Sant Singh KhalsaThe woman next door asked Naam Dayv, "Who built your house?
Manmohan SinghA near female neighbour asks Nama: "By whom hast thou got the cottage built?"
Manmohan Singh (Punjabi)ਪਾਸ ਦੀ ਗੁਆਂਢਣ ਨਾਮੇ ਤੋਂ ਪੁੱਛਦੀ ਹੈ, ਤੂੰ ਕੀਹਦੇ ਕੋਲੋਂ ਆਪਣੀ ਛਪਰੀ ਬਣਵਾਈ ਹੈੌ?
Fareedkot Teekaਹੇ ਗੁਰਦਾਸ ਜੀ! ਤਬ ਨਾਮਦੇਵ ਜੀ ਕੇ ਪਾਸ ਰਹਿਣੇ ਵਾਲੀ ਸੋ ਪੜੋਸਣ ਹੈ, ਸੋ ਮਾਈ ਨਾਮਦੇਵ ਜੀ ਸੇ ਪੂਛਤੀ ਹੈ ਕਿ ਇਹੁ ਛੰਨ ਤੁਮਨੇ ਕਿਸ ਸੇ (ਛਵਾਈ) ਬਨਵਾਈ ਹੈ॥
Prof. Sahib Singhਨਾਲ ਦੀ ਗੁਆਂਢਣ ਨੇ ਪੁੱਛਿਆ-ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ?

ਪਦ ਅਰਥ ਪਾੜ = ਪਾਰ ਦੀ, ਨਾਲ ਦੀ। ਪੜੋਸਣਿ = ਗੁਆਂਢਣ ਨੇ। ਪੂਛਿ ਲੇ = ਪੁੱਛਿਆ। ਨਾਮਾ = ਹੇ ਨਾਮਦੇਵ! ਕਾ ਪਹਿ = ਕਿਸ ਪਾਸੋਂ? ਛਾਨਿ = ਛੰਤ, ਛਪਰੀ, ਕੁੱਲੀ। ਛਵਾਈ = ਬਣਵਾਈ ਹੈ।

SikhNet (Spanish)La vecina de Nam Dev le pregunta: ¿Quién construyó tu casa?

ਤੋ ਪਹਿ. ਦੁਗਣੀ ਮਜੂਰੀ ਦੈਹਉ; ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥

to peh. duganee majooree daihau; mo kau bedtee dehu bataaee ho |1|

Sant Singh KhalsaI shall pay him double wages. Tell me, who is your carpenter?" ||1||
Manmohan SinghI shall pay him twice the wages; thou, did, tell me thy carpenter?
Manmohan Singh (Punjabi)ਮੈਂ ਉਸ ਨੂੰ ਤੇਰੇ ਨਾਲੋਂ ਦੁੱਗਣੀ ਮਿਹਨਤ ਦੇਵਾਂਗੀ, ਤੂੰ ਮੈਨੂੰ (ਉਹ) ਤਰਖਾਣ ਦੱਸ ਦੇ।
Fareedkot Teekaਮੈਂ ਤੇਰੇ ਪਾਸੋਂ ਤਿਸ ਬੇਢੀ ਕੌ ਦੂਣੀ ਮਜੂਰੀ ਦੇਵੋਂਗੀ, ਹੇ ਭਾਈ! ਮੁਝ ਕੋ ਵਹੁ ਬੇਢੀ ਬਤਾਇ ਦੇਵੋ॥੧॥☬ਤਬ ਨਾਮਦੇਵ ਜੀ ਕਹਤੇ ਭਏ:
Prof. Sahib Singhਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ ॥੧॥

ਪਦ ਅਰਥ ਤੋ ਪਹਿ = ਤੇਰੇ ਨਾਲੋਂ। ਦੈ ਹਉ = ਮੈਂ ਦੇ ਦਿਆਂਗੀ। ਬੇਢੀ = ਤਰਖਾਣ। ਦੇਹੁ ਬਤਾਈ = ਦੱਸ ਦੇਹ ॥੧॥

SikhNet (Spanish)Le voy a pagar salario doble, dime, ¿Quién es tu carpintero? (1)

ਰੀ ਬਾਈ. ਬੇਢੀ ਦੇਨੁ. ਨ ਜਾਈ ॥

ree baaee. bedtee den. na jaaee |

Sant Singh KhalsaO sister, I cannot give this carpenter to you.
Manmohan SinghO Sister, the carpenter cannot be given to thee.
Manmohan Singh (Punjabi)ਹੇ ਭੈਣ! (ਉਸ) ਤਰਖਾਣ ਨੂੰ ਤੈਨੂੰ ਦਿੱਤਾ ਨਹੀਂ ਜਾ ਸਕਦਾ।
Fareedkot Teekaਹੇ ਬੀਬੀ! ਵਹੁ ਬੇਢੀ ਕਾਰੀਗਰੁ ਕਿਸੀ ਕਉ ਦੀਆ ਨਹੀਂ ਜਾਤਾ ਹੈ॥
Prof. Sahib Singhਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ;

ਪਦ ਅਰਥ ਰੀ ਬਾਈ = ਹੇ ਭੈਣ! {ਨੋਟ: ਲਫ਼ਜ਼ 'ਰੀ' ਇਸਤ੍ਰੀ ਲਿੰਗ ਹੈ ਅਤੇ 'ਰੇ' ਪੁਲਿੰਗ ਹੈ; ਜਿੱਥੇ, 'ਰੇ ਲੋਈ' ਆਇਆ ਹੈ ਉੱਥੇ ਲਫ਼ਜ਼ 'ਲੋਈ' ਪੁਲਿੰਗ ਹੈ।} ਦੇਨੁ ਨ ਜਾਈ = ਦਿੱਤਾ ਨਹੀਂ ਜਾ ਸਕਦਾ।

SikhNet (Spanish)Oh hermana, no te puedo dar este Carpintero, pues mira,

ਦੇਖੁ. ਬੇਢੀ ਰਹਿਓ ਸਮਾਈ ॥

dekh. bedtee rahio samaaee |

Sant Singh KhalsaBehold, my carpenter is pervading everywhere.
Manmohan SinghLo, my carpenter is pervading everywhere.
Manmohan Singh (Punjabi)ਵੇਖ! ਮੇਰਾ ਤਰਖਾਣ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਤਿਸ ਬੇਢੀ ਕੋ ਸਰਬ ਮੇਂ ਸਮਾਇ ਰਹਿਆ ਹੂਆ ਦੇਖੁ ਤੂੰ॥
Prof. Sahib Singhਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ,
SikhNet (Spanish)este Carpintero está prevaleciendo por todas partes.

ਹਮਾਰੈ ਬੇਢੀ. ਪ੍ਰਾਨ ਅਧਾਰਾ ॥੧॥ ਰਹਾਉ ॥

hamaarai bedtee. praan adhaaraa |1| rahaau |

Sant Singh KhalsaMy carpenter is the Support of the breath of life. ||1||Pause||
Manmohan SinghMy carpenter is the support of my soul. Pause.
Manmohan Singh (Punjabi)ਮੇਰਾ ਤਰਖਾਣ ਮੇਰੀ ਜਿੰਦੜੀ ਦਾ ਆਸਰਾ ਹੈ। ਠਹਿਰਾਓ।
Fareedkot Teekaਵਹੁ ਬੇਢੀ ਹਮਾਰੇ ਪ੍ਰਾਣੋਂ ਕਾ ਆਸਰਾ ਰੂਪ ਹੈ॥੧॥ ਰਹਾਉ ॥☬ਪੁਨਾ ਤਿਸ ਮਾਈ ਨੇ ਕਹਾ, 'ਉਸ ਕੀ ਅਸਲ ਮਜੂਰੀ ਕਹੁ ਵਹੁ ਕਿਆ ਲੇਤਾ ਹੈ'? ਤਬ ਤਿਸ ਪ੍ਰਥਾਇ ਕਹਤੇ ਹੈਂ:
Prof. Sahib Singhਤੇ ਉਹ ਮੇਰੀ ਜਿੰਦ ਦਾ ਆਸਰਾ ਹੈ ॥੧॥ ਰਹਾਉ ॥

ਪਦ ਅਰਥ ਪ੍ਰਾਣ ਅਧਾਰਾ = ਪ੍ਰਾਣਾਂ ਦਾ ਆਸਰਾ ॥੧॥ ਰਹਾਉ ॥

SikhNet (Spanish)Mi Carpintero es el Soporte de mi respiración vital. (1‑Pausa)

ਬੇਢੀ ਪ੍ਰੀਤਿ ਮਜੂਰੀ ਮਾਂਗੈ; ਜਉ ਕੋਊ ਛਾਨਿ ਛਵਾਵੈ ਹੋ ॥

bedtee preet majooree maangai; jau koaoo chhaan chhavaavai ho |

Sant Singh KhalsaThis carpenter demands the wages of love, if someone wants Him to build their house.
Manmohan SinghIf anyone wants the hut to be make, the carpenter demands the wages of love.
Manmohan Singh (Punjabi)ਜੇਕਰ ਕੋਈ ਜਣਾ ਛਪਰੀ ਬਣਵਾਉਣਾ ਚਾਹੇ, ਤਾਂ ਤਰਖਾਣ ਪਿਆਰ ਦੀ ਉਜਰਤ ਮੰਗਦਾ ਹੈ।
Fareedkot Teekaਹੇ ਮਾਈ! ਜੋ ਕੋਈ ਤਿਸਸੇ ਛੰਨ ਬੰਧਾਵਤਾ ਹੈ, ਤਿਸ ਸੇ ਵਹੁ ਪ੍ਰੀਤੀ ਰੂਪ ਮਜੂਰੀ ਮਾਂਗਤਾ ਹੈ॥
Prof. Sahib Singh(ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ।
SikhNet (Spanish)Este Carpintero requiere Salarios de Amor, si alguien desea que Él le construya su casa.

ਲੋਗ ਕੁਟੰਬ ਸਭਹੁ ਤੇ ਤੋਰੈ; ਤਉ ਆਪਨ ਬੇਢੀ ਆਵੈ ਹੋ ॥੨॥

log kuttanb sabhahu te torai; tau aapan bedtee aavai ho |2|

Sant Singh KhalsaWhen one breaks his ties with all the people and relatives, then the carpenter comes of His own accord. ||2||
Manmohan SinghWhen man breaks with all the people and kindreds, then the carpenter comes of His own accord.
Manmohan Singh (Punjabi)ਜਦ ਸੁਆਮੀ ਸਾਰੇ ਲੋਕਾਂ ਤੇ ਸਨਬੰਧੀਆਂ ਨਾਲੋਂ ਤੋੜ ਲੈਦਾ ਹੈ, ਛਾਂ ਤਰਖਾਣ ਖੁਦ-ਬ-ਖੁਦ ਹੀ ਆ ਜਾਂਦਾ ਹੈ।
Fareedkot Teekaਜਬ ਸੰਪੂਰਨ ਕੁਟੰਬ ਔ ਲੋਕੋਂ ਸੇ ਪਰੀਤੀ ਤੋੜਕਰ ਤਿਸ ਮੇਂ ਪ੍ਰੀਤ ਕਰੇ, ਤੌ ਵਹੁ ਬੇਢੀ ਅਪਨੇ ਆਪ ਹੀ ਆ ਜਾਤਾ ਹੈ॥੨॥
Prof. Sahib Singh(ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ) ॥੨॥

ਪਦ ਅਰਥ ਸਭਹੁ ਤੇ = ਸਭਨਾਂ ਨਾਲੋਂ। ਤੋਰੈ = ਤੋੜ ਦੇਵੇ। ਤਉ = ਤਾਂ। ਆਪਨ = ਆਪਣੇ ਆਪ ॥੨॥

SikhNet (Spanish)Y si uno se desapega de su gente y de sus parientes, entonces el Carpintero llega por Sí Mismo. (2)

ਐਸੋ ਬੇਢੀ. ਬਰਨਿ ਨ ਸਾਕਉ; ਸਭ ਅੰਤਰ ਸਭ ਠਾਂਈ ਹੋ ॥

aiso bedtee. baran na saakau; sabh antar sabh tthaanee ho |

Sant Singh KhalsaI cannot describe such a carpenter, who is contained in everything, everywhere.
Manmohan SinghI can describe not such a carpenter who is contained in everything and every place.
Manmohan Singh (Punjabi)ਐਹੋ ਜੇਹੇ ਤਰਖਾਣ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਉਹ ਸਾਰੀਆਂ ਵਸਤੂਆਂ ਤੇ ਸਾਰੀਆਂ ਥਾਵਾਂ ਦੇ ਅੰਦਰ ਸਮਾ ਰਿਹਾ ਹੈ।
Fareedkot Teekaਜੋ ਹਰੀ ਸਰਬ ਕੇ ਰਿਦੇ ਬੀਚ ਔ ਬਾਹਰ ਸਭ ਅਸਥਾਨੋਂ ਮੇਂ ਵਿਆਪਕ ਹੈ, ਸੋ ਐਸਾ ਬੇਢੀ ਮੈਂ ਬਰਨਨ ਨਹੀਂ ਕਰ ਸਕਤਾ ਹੂੰ॥☬ਪ੍ਰਸ਼ਨ: ਤਿਸ ਕਾ ਅਨੰਦ ਕੈਸਾ ਹੈ?☬ਉਤ੍ਰ:
Prof. Sahib Singh(ਹੇ ਭੈਣ!) ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ। (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ।

ਪਦ ਅਰਥ ਬਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦਾ। ਅੰਤਰ = ਅੰਦਰ। ਠਾਂਈ = ਥਾਂਈ।

SikhNet (Spanish)No puedo describirlo, pues Él habita en los corazones de todos y por todas partes.

ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ; ਪੂਛੇ. ਕਹਨੁ ਨ ਜਾਈ ਹੋ ॥੩॥

goongai mahaa amrit ras chaakhiaa; poochhe. kehan na jaaee ho |3|

Sant Singh KhalsaThe mute tastes the most sublime ambrosial nectar, but if you ask him to describe it, he cannot. ||3||
Manmohan SinghA dumb man tastes the flavour of great elixir; if thou ask him, he cannot describe it.
Manmohan Singh (Punjabi)ਗੂੰਗਾ ਇਨਸਾਨ, ਪਰਮ ਸੁਧਾਰਸ ਦਾ ਸੁਆਦ ਮਾਣਦਾ ਹੈ, ਪਰ ਜੇ ਉਸ ਤੋਂ ਪੁੱਛੋ ਤਾਂ, ਉਹ ਇਸਨੂੰ ਬਿਆਨ ਨਹੀਂ ਕਰ ਸਕਦਾ।
Fareedkot Teekaਜੈਸੇ ਗੁੰਗੇ ਨੇ ਜਬ ਮਹਾ ਅੰਮ੍ਰਿਤ ਰਸ ਕੋ ਚਾਖਿਆ ਤਬ ਪੂਛੇ ਸੇ ਤਿਸ ਪਾਸੋਂ ਕਹਾ ਨਹੀਂ ਜਾਤਾ ਹੈ, ਤੈਸੇ ਮੇਰੇ ਸੇ ਵਹੁ ਅਨੰਦ ਕਹਾ ਨਹੀਂ ਜਾਤਾ ਹੈ॥੩॥
Prof. Sahib Singh(ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ ॥੩॥

ਪਦ ਅਰਥ ਗੂੰਗੈ = ਗੁੰਗੇ ਨੇ। ਪੂਛੇ = ਪੁੱਛਿਆਂ ॥੩॥

SikhNet (Spanish)¿Cómo es que el mudo puede describir el Sabor del Néctar? (3)

ਬੇਢੀ ਕੇ ਗੁਣ ਸੁਨਿ ਰੀ ਬਾਈ; ਜਲਧਿ ਬਾਂਧਿ. ਧ੍ਰੂ ਥਾਪਿਓ ਹੋ ॥

bedtee ke gun sun ree baaee; jaladh baandh. dhraoo thaapio ho |

Sant Singh KhalsaListen to the virtues of this carpenter, O sister; He stopped the oceans, and established Dhroo as the pole star.
Manmohan SinghListen thou the merits of the carpenter, O Sister, He has checked the ocean and installed Dhru.
Manmohan Singh (Punjabi)ਤੂੰ ਤਰਖਾਣ ਦੀਆਂ ਚੰਗਿਆਈਆਂ ਸਰਵਣ ਕਰ, ਹੇ ਭੈਣ! ਉਸ ਨੇ ਸਮੁੰਦਰ ਨੂੰ ਰੋਕਿਆ ਤੇ ਧੁਰੂ ਨੂੰ ਅਸਥਾਪਨ ਕੀਤਾ ਹੋਇਆ ਹੈ।
Fareedkot Teekaਹੇ ਮਾਈ! ਤਿਸ ਬੇਢੀ ਕੇ ਗੁਣੋਂ ਕੌ ਸ੍ਰਵਨ ਕਰ, ਜਿਸ ਨੇ ਸਮੁੰਦ੍ਰ ਪਰ ਪੁਲ ਬਾਂਧਾ ਹੈ ਔਰ ਧ੍ਰੂਅ ਕੋ ਅਚਲ ਪਦਵੀ ਮੇਂ ਅਸਥਾਪਨ ਕੀਆ ਹੈ॥
Prof. Sahib Singhਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ-ਉਸ ਨੇ ਧ੍ਰੂ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ,

ਪਦ ਅਰਥ ਜਲਧਿ = ਸਮੁੰਦਰ। ਬਾਂਧਿ = (ਪੁਲ) ਬੰਨ੍ਹ ਕੇ। ਥਾਪਿਓ = ਅਟੱਲ ਕਰ ਦਿੱਤਾ।

SikhNet (Spanish)Escucha los Méritos de este Carpintero, oh hermana, él ató los mares y estableció a Dru como la Estrella Polar.

ਨਾਮੇ ਕੇ ਸੁਆਮੀ. ਸੀਅ ਬਹੋਰੀ; ਲੰਕ ਭਭੀਖਣ ਆਪਿਓ ਹੋ ॥੪॥੨॥

naame ke suaamee. seea bahoree; lank bhabheekhan aapio ho |4|2|

Sant Singh KhalsaNaam Dayv's Lord Master brought Sita back, and gave Sri Lanka to Bhabheekhan. ||4||2||
Manmohan SinghName's Lord brought back Sita and bestowed Ceylon on Bhabhikan.
Manmohan Singh (Punjabi)ਨਾਮੇ ਦੇ ਸਾਹਿਬ ਨੇ ਸੀਤਾ ਮੋੜ ਲਿਆਂਦੀ ਅਤੇ ਲੰਕਾ ਭਭੀਖਣ ਨੂੰ ਦੇ ਦਿੱਤੀ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਮੈਂ ਜਨ ਕੇ ਸੁਆਮੀ ਨੇ ਸੀਤਾ ਕੋ ਲੰਕਾ ਸੇ ਮੋੜ ਲੀਆ ਹੈ ਔਰ ਲੰਕਾ ਕਾ ਰਾਜੁ ਭਭੀਖਣ ਭਗਤ ਕੋ (ਆਪਿਓ) ਅਰਪਨ ਕੀਆ ਹੈ॥੪॥੨॥☬ਸੰਤੋਂ ਕੀ ਮਹੱਤਤਾ ਉਚਾਰਨ ਕਰਤੇ ਹੈਂ:
Prof. Sahib Singhਨਾਮਦੇਵ ਦੇ (ਉਸ ਤਰਖਾਣ) ਨੇ (ਲੰਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ॥੪॥੨॥

ਪਦ ਅਰਥ ਸੀਅ = ਸੀਤਾ। ਬਹੋਰੀ = (ਰਾਵਣ ਤੋਂ) ਮੋੜ ਲਿਆਂਦੀ। ਆਪਿਓ = ਅਪਣਾ ਦਿੱਤਾ, ਮਾਲਕ ਬਣਾ ਦਿੱਤਾ ॥੪॥੨॥

* ਨੋਟ: ਇਹ ਗੱਲ ਜਗਤ ਵਿਚ ਆਮ ਵੇਖਣ ਵਿਚ ਆਉਂਦੀ ਹੈ ਕਿ ਨਿਰੇ ਪੈਸੇ ਲੈ ਕੇ ਕੰਮ ਕਰਨ ਵਾਲਿਆਂ ਨਾਲੋਂ ਉਹ ਮਨੁੱਖ ਵਧੀਕ ਖਿੱਚ ਤੇ ਸ਼ੌਕ ਨਾਲ ਕੰਮ ਕਰਦੇ ਹਨ ਜੋ ਪਿਆਰ ਦੀ ਲਗਨ ਨਾਲ ਕਰਦੇ ਹਨ। ਸੰਨ ੧੯੨੨-੨੩ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਜੋ ਕਾਰ-ਸੇਵਾ ਪ੍ਰੇਮ-ਆਸਰੇ ਸੋਨੇ ਦੇ ਚੂੜੇ ਵਾਲੀਆਂ ਬੀਬੀਆਂ ਨੇ ਦਿਨਾਂ ਵਿਚ ਹੀ ਸਿਰੇ ਚਾੜ੍ਹ ਦਿੱਤੀ ਸੀ, ਉਹ ਮਜੂਰੀ ਲੈ ਕੇ ਕੰਮ ਕਰਨ ਵਾਲੇ ਮੋਟੇ ਤਕੜੇ ਮਨੁੱਖ ਮਹੀਨਿਆਂ ਵਿਚ ਭੀ ਨਾ ਮੁਕਾਉਂਦੇ। ਨਾਮਦੇਵ ਜੀ ਮਾਇਆ ਵਲੋਂ ਤਾਂ ਗਰੀਬ ਸਨ, ਪਰ ਪ੍ਰਭੂ-ਪਿਆਰ ਵਿਚ ਰੰਗੇ ਹੋਏ ਸਨ। ਇਕ ਵਾਰੀ ਉਹਨਾਂ ਦਾ ਘਰ ਢਹਿ ਗਿਆ, ਭਗਤ ਨਾਲ ਰੱਬੀ ਪਿਆਰ ਦੀ ਸਾਂਝ ਰੱਖਣ ਵਾਲੇ ਕਿਸੇ ਪਿਆਰ-ਹਿਰਦੇ ਵਾਲੇ ਨੇ ਆ ਕੇ ਬੜੀ ਰੀਝ ਨਾਲ ਉਹ ਘਰ ਮੁੜ ਬਣਾ ਦਿੱਤਾ। ਜਿੱਥੇ ਪ੍ਰੇਮ ਹੈ ਉੱਥੇ ਰੱਬ ਆਪ ਹੈ। ਸਤਸੰਗੀ ਜੋ ਇਕ ਦੂਜੇ ਦਾ ਕੰਮ ਕਰਦੇ ਹਨ, ਪ੍ਰੇਮ ਦੇ ਖਿੱਚੇ ਹੋਏ ਕਰਦੇ ਹਨ, ਪ੍ਰੇਮ-ਦੇ-ਸੋਮੇ ਪ੍ਰਭੂ ਦੇ ਪ੍ਰੇਰੇ ਹੋਏ ਕਰਦੇ ਹਨ, ਉਹਨਾਂ ਪ੍ਰੇਮੀ ਜੀਊੜਿਆਂ ਵਿਚ ਪ੍ਰਭੂ ਆਪ ਬੈਠਾ ਉਹ ਕੰਮ ਕਰਦਾ ਹੈ। ਸੋ, ਇਹ ਕੁਦਰਤੀ ਗੱਲ ਹੈ ਕਿ ਉਹ ਕੰਮ ਹੋਰਨਾਂ ਲੋਕਾਂ ਦੇ ਕੰਮਾਂ ਨਾਲੋਂ ਵਧੀਕ ਚੰਗਾ ਤੇ ਸੋਹਣਾ ਬਣੇ। ਨਾਮਦੇਵ ਜੀ ਦੀ ਗੁਆਂਢਣ ਦੇ ਮਨ ਵਿਚ ਭੀ ਰੀਝ ਆਈ ਉਸ ਤਰਖਾਣ ਦਾ ਪਤਾ ਲੈਣ ਲਈ, ਜਿਸ ਨੇ ਨਾਮਦੇਵ ਦਾ ਕੋਠਾ ਬਣਾਇਆ ਸੀ। * ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਨੇ ਇਸ ਸ਼ਬਦ ਦੀ ਅਖ਼ੀਰਲੀ ਤੁਕ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ

SikhNet (Spanish)El Señor Maestro de Nam Dev, rescató a Sita de las garras de Ravana y entregó Siri Lanka a Bhabhikan. (4‑2)

Open this shabad →

Shabad Bhagat Namdev Ji Raag Sorath

ਸੋਰਠਿ ਘਰੁ ੩ ॥

soratth ghar 3 |

Sant Singh KhalsaSorat'h, Third House:
Manmohan SinghSorath.
Manmohan Singh (Punjabi)ਸੋਰਠਿ।
SikhNet (Spanish)Sorath

ਅਣਮੜਿਆ ਮੰਦਲੁ ਬਾਜੈ ॥

anamarriaa mandal baajai |

Sant Singh KhalsaThe skinless drum plays.
Manmohan SinghThe unskinned drum plays.
Manmohan Singh (Punjabi)ਚੰਮ ਨਾਲ ਨਾਂ ਮੜਿ੍ਹਆ ਹੋਇਆ ਢੋਲ ਵੱਜਦਾ ਹੈ।
Fareedkot Teekaਇਹ ਸੰਸਾਰ ਰੂਪੀ ਜੋ (ਮੰਦਲ) ਢੋਲ ਹੈ ਤਿਸ ਮੇਂ ਜਿਨ ਸੰਤੋਂ ਕਾ ਮਨ ਮੜਿਆ ਨਹੀਂ ਅਰਥਾਤ ਖੈਂਚਿਆ ਨਹੀਂ ਗਿਆ, ਸੋ ਨਾਮ ਕੋ (ਬਾਜੈ) ਉਚਾਰਨ ਕਰਤੇ ਹੈਂ॥
Prof. Sahib Singh(ਉਸ ਮਨੁੱਖ ਦੇ ਅੰਦਰ) ਢੋਲ ਵੱਜਣ ਲੱਗ ਪੈਂਦਾ ਹੈ (ਪਰ ਉਹ ਢੋਲ ਖੱਲ ਨਾਲ) ਮੜ੍ਹਿਆ ਹੋਇਆ ਨਹੀਂ ਹੁੰਦਾ,

ਪਦ ਅਰਥ ਮੰਦਲੁ = ਢੋਲ। ਬਾਜੈ = ਵੱਸਦਾ ਹੈ।

SikhNet (Spanish)En la mente despierta,

ਬਿਨੁ ਸਾਵਣ. ਘਨਹਰੁ ਗਾਜੈ ॥

bin saavan. ghanahar gaajai |

Sant Singh KhalsaWithout the rainy season, the clouds shake with thunder.
Manmohan SinghWithout the rainy season the cloud thunders.
Manmohan Singh (Punjabi)ਬਰਖਾ ਦੀ ਰੁੱਤ ਦੇ ਬਗੈਰ ਬੱਦਲ ਗੱਜਦਾ ਹੈ।
Fareedkot Teekaਤਿਨ ਸੰਤੋਂ ਕੋ ਮੋਹਿ ਰੂਪੀ ਸਾਵਣ ਸੇ ਬਿਨਾ ਘਨ ਕੇ ਸਮਾਨ ਰੰਗ ਵਾਲਾ ਹਰੀ ਜੋ ਵਿਸ਼ਨੂ ਸੋ (ਗਾਜੇ) ਪ੍ਰਗਟ ਭਯਾ ਹੈ, ਵਾ ਮੋਹਿ ਸੇ ਬਿਨਾ ਵਹੁ ਬਦਲ ਵਤ ਗਾਜਤੇ ਹੈਂ॥
Prof. Sahib Singh(ਉਸ ਦੇ ਮਨ ਵਿਚ) ਬੱਦਲ ਗੱਜਣ ਲੱਗ ਪੈਂਦਾ ਹੈ, ਪਰ ਉਹ ਬੱਦਲ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ (ਭਾਵ, ਹਰ ਵੇਲੇ ਗੱਜਦਾ ਹੈ),

ਪਦ ਅਰਥ ਬਿਨੁ ਸਾਵਣ = ਸਾਵਣ ਦਾ ਮਹੀਨਾ ਆਉਣ ਤੋਂ ਬਿਨਾ ਹੀ, ਹਰ ਵੇਲੇ। ਘਨਹਰੁ = ਬੱਦਲ। ਗਾਜੈ = ਗੱਜਦਾ ਹੈ।

SikhNet (Spanish)los tambores sin piel producen la Melodía de Éxtasis

ਬਾਦਲ ਬਿਨੁ. ਬਰਖਾ ਹੋਈ ॥

baadal bin. barakhaa hoee |

Sant Singh KhalsaWithout clouds, the rain falls,
Manmohan SinghWithout the clouds, the rain falls,
Manmohan Singh (Punjabi)ਬੱਦਲਾਂ ਦੇ ਬਗੈਰ ਮੀਂਹ ਪੈਂਦਾ ਹੈ,
Fareedkot Teekaਮਾਯਾ ਰੂਪੀ ਬਦਲ ਸੇ ਬਿਨਾ ਤਿਨ ਕੇ ਰਿਦੇ ਮੇਂ ਬ੍ਰਹਮਾਨੰਦ ਕੀ ਵਰਖਾ ਹੋਈ ਹੈ॥
Prof. Sahib Singhਉਸ ਦੇ ਅੰਦਰ ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਜਾਂਦਾ ਹੈ (ਬੱਦਲ ਤਾਂ ਕਦੇ ਆਏ ਤੇ ਕਦੇ ਚਲੇ ਗਏ, ਉੱਥੇ ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ)
SikhNet (Spanish)y las nubes se conforman fuera de la estación de lluvias.

ਜਉ. ਤਤੁ ਬਿਚਾਰੈ ਕੋਈ ॥੧॥

jau. tat bichaarai koee |1|

Sant Singh Khalsaif one contemplates the essence of reality. ||1||
Manmohan Singhif anyone reflects over the Real Things.
Manmohan Singh (Punjabi)ਜੇਕਰ ਕੋਈ ਜਣਾ ਅਸਲੀ ਵਸਤੂ ਨੂੰ ਸੋਚੇ ਵਿਚਾਰੇ।
Fareedkot Teekaਜੋ ਕੋਈ ਤਿਨ ਸੰਤੋਂ ਦ੍ਵਾਰਾ ਤਤ ਮਿਤ੍ਯਾ ਕਾ ਵੀਚਾਰ ਕਰੇ, ਤਿਨ ਕੋ ਸੋ ਵਰਖਾ ਪ੍ਰਾਪਤਿ ਹੋਤੀ ਹੈ॥੧॥
Prof. Sahib Singhਜਿਹੜਾ ਭੀ ਕੋਈ ਮਨੁੱਖ ਅਸਲੀਅਤ ਨੂੰ ਵਿਚਾਰਦਾ ਹੈ (ਭਾਵ, ਜਿਸ ਦੇ ਭੀ ਅੰਦਰ ਇਹ ਮੇਲ-ਅਵਸਥਾ ਵਾਪਰਦੀ ਹੈ ॥੧॥

ਪਦ ਅਰਥ ਜਉ = ਜਦੋਂ। ਕੋਈ = ਕੋਈ ਮਨੁੱਖ ॥੧॥

SikhNet (Spanish)Y aún sin nubes llueve, si sólo uno medita en la Quintaesencia de la Palabra del Shabd. (1)

ਮੋ ਕਉ. ਮਿਲਿਓ ਰਾਮੁ ਸਨੇਹੀ ॥

mo kau. milio raam sanehee |

Sant Singh KhalsaI have met my Beloved Lord.
Manmohan SinghI have met my Beloved all pervading Lord,
Manmohan Singh (Punjabi)ਮੈਂ ਆਪਣੇ ਪਿਆਰੇ ਵਿਆਪਕ ਪ੍ਰਭੂ ਨੂੰ ਮਿਲ ਪਿਆ ਹਾਂ,
Fareedkot Teekaਅਬ ਮੁਝ ਕੋ ਰਾਮ (ਸਨੇਹੀ) ਪ੍ਰੀਤਮ ਮਿਲਾ ਹੈ॥
Prof. Sahib Singhਮੈਨੂੰ ਪਿਆਰਾ ਰਾਮ ਮਿਲ ਪਿਆ ਹੈ,

ਪਦ ਅਰਥ ਮੋ ਕਉ = ਮੈਨੂੰ। ਸਨੇਹੀ = ਪਿਆਰਾ।

SikhNet (Spanish)He encontrado a mi Señor, a mi Amor;

ਜਿਹ ਮਿਲਿਐ. ਦੇਹ ਸੁਦੇਹੀ ॥੧॥ ਰਹਾਉ ॥

jih miliai. deh sudehee |1| rahaau |

Sant Singh KhalsaMeeting with Him, my body is made beauteous and sublime. ||1||Pause||
Manmohan Singhmeeting with whom the body is rendered a sublime body. Pause.
Manmohan Singh (Punjabi)ਜਿਸ ਨੂੰ ਮਿਲਣ ਦੁਆਰਾ ਸਰੀਰ ਇਥ ਸ਼੍ਰੇਸਟ ਸਰੀਰ ਵਿੱਚ ਬਦਲ ਗਿਆ ਹੈ। ਠਹਿਰਾਓ।
Fareedkot Teekaਜਿਸ ਕੇ ਮਿਲਨੇ ਸੇ ਇਹ ਦੇਹੀ ਸੁਦੇਹੀ ਭਈ, ਭਾਵ ਸੇਂ ਸਫਲ ਹੋਈ ਹੈ॥੧॥ ਰਹਾਉ ॥
Prof. Sahib Singhਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ ॥੧॥ ਰਹਾਉ ॥

ਪਦ ਅਰਥ ਜਿਹ ਮਿਲਿਐ = ਜਿਸ (ਰਾਮ) ਦੇ ਮਿਲਣ ਨਾਲ। ਦੇਹ = ਸਰੀਰ। ਸੁਦੇਹੀ = ਸੋਹਣੀ ਕਾਇਆਂ ॥੧॥ ਰਹਾਉ ॥

SikhNet (Spanish)encontrándolo me siento pleno. (1‑Pausa)

ਮਿਲਿ ਪਾਰਸ; ਕੰਚਨੁ ਹੋਇਆ ॥

mil paaras; kanchan hoeaa |

Sant Singh KhalsaTouching the philosopher's stone, I have been transformed into gold.
Manmohan SinghTouching the philosopher's stone, I have become gold.
Manmohan Singh (Punjabi)ਪਾਰਸ (ਅਮੋਲਕ ਰਸਾਇਨ) ਨਾਲ ਲੱਗ ਕੇ ਮੈਂ ਸੋਨਾ ਹੋ ਗਿਆ ਹਾਂ।
Fareedkot Teekaਜਬ ਗੁਰੂ ਪਾਰਸ ਕੋ ਮਿਲਕਰ ਇਹ ਜੀਵ ਸ੍ਵਰਨ ਵਤ ਸੁੱਧ ਹੂਆ॥
Prof. Sahib Singhਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ,

ਪਦ ਅਰਥ ਮਿਲਿ = ਮਿਲ ਕੇ, ਛੋਹ ਕੇ। ਕੰਚਨੁ = ਸੋਨਾ।

SikhNet (Spanish)Con el toque de la Piedra Filosofal yo también ahora soy oro

ਮੁਖ ਮਨਸਾ; ਰਤਨੁ ਪਰੋਇਆ ॥

mukh manasaa; ratan paroeaa |

Sant Singh KhalsaI have threaded the jewels into my mouth and mind.
Manmohan SinghIn my mouth and mind, I have strung the jewels of the Lord's Name.
Manmohan Singh (Punjabi)ਆਪਣੇ ਮੂੰਹ ਤੇ ਮਨ ਵਿੱਚ ਮੈਂ ਸਾਈਂ ਦੇ ਨਾਮ ਦੇ ਜਵਾਹਿਰਾਤ ਗੁੰਥਨ ਕੀਤੇ ਹਨ।
Fareedkot Teekaਤਬ (ਸਾ) ਸੋ ਜੋ ਮੁਖ ਰੂਪ ਰਤਨ ਵਾਹਿਗੁਰੂ ਹੈ ਤਿਸਮੈਂ ਮਨ ਕੋ ਪਰੋਯਾ, ਭਾਵ ਧਾਰਨ ਕੀਆ॥
Prof. Sahib Singhਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ।

ਪਦ ਅਰਥ ਮਨਸਾ = ਮੂੰਹ ਵਿਚ ਤੇ ਖ਼ਿਆਲਾਂ ਵਿਚ, (ਭਾਵ, ਬਚਨਾਂ ਵਿਚ ਤੇ ਖ਼ਿਆਲਾਂ ਵਿਚ)।

SikhNet (Spanish)y he entretejido el Nombre del Señor en mi mente y en mi boca.

ਨਿਜ ਭਾਉ ਭਇਆ; ਭ੍ਰਮੁ ਭਾਗਾ ॥

nij bhaau bheaa; bhram bhaagaa |

Sant Singh KhalsaI love Him as my own, and my doubt has been dispelled.
Manmohan SinghI love the Lord as my own and my doubt is dispelled.
Manmohan Singh (Punjabi)ਮੈਂ ਪ੍ਰਭੂ ਨੂੰ ਆਪਣੀ ਨਿੱਜ ਦਾ ਜਾਣ ਪਿਆਰ ਕਰਦਾ ਹਾਂ ਅਤੇ ਮੇਰਾ ਸੰਦੇਹ ਦੂਰ ਹੋ ਗਿਆ ਹੈ।
Fareedkot Teekaਜਬ ਨਿਜ ਸਰੂਪ ਕਾ (ਭਾਉ) ਗਿਆਨ ਹੂਆ, ਤਬ ਭ੍ਰਮ ਭਾਗ ਗਿਆ॥
Prof. Sahib Singh(ਪ੍ਰਭੂ ਨਾਲ ਹੁਣ) ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ, (ਇਹ) ਭੁਲੇਖਾ ਰਹਿ ਹੀ ਨਹੀਂ ਗਿਆ (ਕਿ ਕਿਤੇ ਕੋਈ ਓਪਰਾ ਭੀ ਹੈ)

ਪਦ ਅਰਥ ਨਿਜ ਭਾਉ = ਆਪਣਿਆਂ ਵਾਲਾ ਪਿਆਰ। ਭ੍ਰਮੁ = ਭੁਲੇਖਾ (ਕਿ ਕਿਤੇ ਕੋਈ ਓਪਰਾ ਭੀ ਹੈ)।

SikhNet (Spanish)Ahora amo a mi Señor como lo mío y mi duda se ha desvanecido.

ਗੁਰ ਪੂਛੇ; ਮਨੁ ਪਤੀਆਗਾ ॥੨॥

gur poochhe; man pateeaagaa |2|

Sant Singh KhalsaSeeking the Guru's guidance, my mind is content. ||2||
Manmohan SinghInstructed by the Guru, my soul is satiated.
Manmohan Singh (Punjabi)ਗੁਰਾਂ ਤੋਂ ਸਿਖਮਤ ਲੈ, ਮੇਰੀ ਆਤਮਾਂ ਤ੍ਰਿਪਤ ਹੋ ਗਈ ਹੈ।
Fareedkot Teekaਗੁਰੋਂ ਸੇ ਉਪਦੇਸ਼ ਪੂਛਣੇ ਕਰ ਐਸੇ ਮਨ ਪਤੀਆਯਾ ਹੈ॥੨॥
Prof. Sahib Singhਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਪਤੀਜ ਗਿਆ ਹੈ (ਤੇ ਸੁਅੱਛ ਹੋ ਗਿਆ ਹੈ) ॥੨॥

ਪਦ ਅਰਥ ਗੁਰ ਪੂਛੇ = ਗੁਰੂ ਦੀ ਸਿੱਖਿਆ ਲੈ ਕੇ। ਪਤੀਆਗਾ = ਪਤੀਜ ਗਿਆ ਹੈ, ਤਸੱਲੀ ਹੋ ਗਈ ਹੈ ॥੨॥

SikhNet (Spanish)Siendo instruida en la Sabiduría del Guru, mi mente está contenta. (2)

ਜਲ ਭੀਤਰਿ; ਕੁੰਭ ਸਮਾਨਿਆ ॥

jal bheetar; kunbh samaaniaa |

Sant Singh KhalsaThe water is contained within the pitcher;
Manmohan SinghAs the Water is contained in the pitcher,
Manmohan Singh (Punjabi)ਜਿਸ ਤਰ੍ਹਾਂ ਪਾਣੀ ਘੜੇ ਅੰਦਰ ਸਮਾਇਆ ਹੋਇਆ ਹੈ,
Fareedkot Teekaਜੈਸੇ ਘੜੇ ਕਾ ਜਲ ਸਮੁੰਦ੍ਰ ਕੇ ਜਲ ਮੇਂ ਘਟ ਉਪਾਧੀ ਛੋਡ ਕਰ ਸਮਾਇ ਜਾਤਾ ਹੈ॥
Prof. Sahib Singh(ਜਿਵੇਂ ਸਮੁੰਦਰ ਦੇ) ਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ (ਤੇ ਆਪਣੀ ਵੱਖਰੀ ਹਸਤੀ ਮਿਟਾ ਲੈਂਦਾ ਹੈ),

ਪਦ ਅਰਥ ਭੀਤਰਿ = ਅੰਦਰ, ਵਿਚ। ਕੁੰਭ = ਪਾਣੀ ਦਾ ਘੜਾ, ਜੀਵਾਤਮਾ।

SikhNet (Spanish)En los mares de Dios, el cántaro de mi mente está sumergido.

ਸਭ ਰਾਮੁ ਏਕੁ ਕਰਿ ਜਾਨਿਆ ॥

sabh raam ek kar jaaniaa |

Sant Singh KhalsaI know that the One Lord is contained in all.
Manmohan Singhlikewise, I know, the one Lord is contained in the whole World.
Manmohan Singh (Punjabi)ਏਸੇ ਤਰ੍ਹਾਂ ਹੀ ਮੈਂ ਜਾਣਦਾ ਹਾਂ ਕਿ ਇੱਕ ਸੁਆਮੀ ਸਾਰੇ ਸੰਸਾਰ ਅੰਦਰ ਰਮਿਆ ਹੋਇਆ ਹੈ।
Fareedkot Teekaਤੈਸੇ ਅਵਿਦਿਆ ਉਪਾਧੀ ਛੋਡ ਕਰ ਹਮਨੇ ਏਕ ਰਾਮ ਕੋ ਹੀ ਵਿਆਪਕ ਰੂਪ ਕਰ ਕੇ ਜਾਣਿਆ ਹੈ, ਭਾਵ ਬ੍ਰਹਮ ਸਮੁੰਦ੍ਰ ਮੇਂ ਅਭੇਦ ਹੂਏ ਹੈਂ॥
Prof. Sahib Singhਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ)।

ਪਦ ਅਰਥ ਸਭ = ਹਰ ਥਾਂ।

SikhNet (Spanish)Ahora veo a mi Señor Prevaleciente por todas partes;

ਗੁਰ ਚੇਲੇ ਹੈ ਮਨੁ ਮਾਨਿਆ ॥

gur chele hai man maaniaa |

Sant Singh KhalsaThe mind of the disciple has faith in the Guru.
Manmohan SinghThe mind of the disciple reposes faith in the Guru.
Manmohan Singh (Punjabi)ਮੁਰੀਦ ਦਾ ਚਿੱਤ ਗੁਰਾਂ ਉਤੇ ਭਰੋਸਾ ਧਾਰ ਲੈਂਦਾ ਹੈ।
Fareedkot Teekaਜਬ ਗੁਰੋਂ ਕਾ ਮਨ ਚੇਲੇ ਮੇਂ ਮਾਨਿਆ ਅਰਥਾਤ ਪਤੀਆਯਾ ਹੈ॥
Prof. Sahib Singhਆਪਣੇ ਸਤਿਗੁਰੂ ਨਾਲ ਮੇਰਾ ਮਨ ਇਕ-ਮਿਕ ਹੋ ਗਿਆ ਹੈ,

ਪਦ ਅਰਥ ਗੁਰ ਚੇਲੇ ਮਨੁ = ਗੁਰੂ ਦਾ ਤੇ ਚੇਲੇ ਦਾ ਮਨ।

SikhNet (Spanish)ahora la mente del discípulo está contenta con la Instrucción del Guru.

ਜਨ ਨਾਮੈ; ਤਤੁ ਪਛਾਨਿਆ ॥੩॥੩॥

jan naamai; tat pachhaaniaa |3|3|

Sant Singh KhalsaServant Naam Dayv understands the essence of reality. ||3||3||
Manmohan SinghSlave Nama understands the Reality.
Manmohan Singh (Punjabi)ਦਾਸ ਨਾਮੇ ਨੇ ਅਸਲੀਅਤ ਨੂੰ ਸਮਝ ਲਿਆ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਤਬ ਤਿਸ ਜਨ ਨੇ ਤਤ ਸਰੂਪ ਕੋ ਪਛਾਨਾ ਹੈ॥੩॥੩॥☬ਭ੍ਰਮ ਨਿਵਰਤਾ ਹੋਣੇ ਸੇ ਪ੍ਰਮੇਸ਼੍ਵਰ ਕੇ ਸਨਮੁਖ ਅਭੇਦਤਾ ਉਚਾਰਨ ਕਰਤੇ ਹੈਂ:
Prof. Sahib Singhਤੇ ਮੈਂ ਦਾਸ ਨਾਮੇ ਨੇ (ਜਗਤ ਦੇ) ਅਸਲੇ ਪਰਮਾਤਮਾ ਨਾਲ (ਪੱਕੀ) ਸਾਂਝ ਪਾ ਲਈ ਹੈ ॥੩॥੩॥

ਪਦ ਅਰਥ ਨਾਮੈ = ਨਾਮਦੇਵ ਨੇ ॥੩॥੩॥

* ਨੋਟ: ਜਿਵੇਂ ਕਿਤੇ ਢੋਲ ਵੱਜਿਆਂ ਨਿੱਕੇ-ਮੋਟੇ ਹੋਰ ਖੜਾਕ ਸੁਣਾਈ ਨਹੀਂ ਦੇਂਦੇ, ਤਿਵੇਂ ਜਿਸ ਮਨੁੱਖ ਦੇ ਅੰਦਰ ਰਾਮ-ਨਾਮ ਦਾ ਢੋਲ ਵੱਜਦਾ ਹੈ ਨਾਮ ਦਾ ਪ੍ਰਭਾਵ ਪੈਂਦਾ ਹੈ, ਉੱਥੇ ਮਾਇਕ ਵਿਕਾਰਾਂ ਦਾ ਸ਼ੋਰ ਨਹੀਂ ਸੁਣੀਂਦਾ; ਉੱਥੇ ਹਰ ਵੇਲੇ ਨਾਮ ਦਾ ਬੱਦਲ ਗੱਜਦਾ ਹੈ, ਤੇ ਮਨ-ਮੋਰ ਪੈਲਾਂ ਪਾਉਂਦਾ ਹੈ; ਉਥੇ ਹਰ ਵੇਲੇ ਨਾਮ ਦੀ ਵਰਖਾ ਨਾਲ ਠੰਢ ਪਈ ਰਹਿੰਦੀ ਹੈ।

SikhNet (Spanish)Y Nam Dev ha encontrado la Quintaesencia de la Realidad. (3‑3)

Open this shabad →

Shabad Bhagat Ravidas Ji Raag Sorath continues on Ang 658

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ॥

raag soratth baanee bhagat ravidaas jee kee |

Sant Singh KhalsaRaag Sorat'h, The Word Of Devotee Ravi Daas Jee:
Manmohan SinghSorath Measure. Thy hymns of reverend Saint. Ravi Dass ji.
Manmohan Singh (Punjabi)ਰਾਗ ਸੋਰਠਿ। ਬਾਣੀ ਪੂਜਯ ਸੰਤ ਰਵਿਦਾਸ ਜੀ।
Prof. Sahib Singhਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Sorath, la Palabra del Bhagat Ravi Das yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜਬ ਹਮ ਹੋਤੇ. ਤਬ ਤੂ ਨਾਹੀ; ਅਬ ਤੂਹੀ. ਮੈ ਨਾਹੀ ॥

jab ham hote. tab too naahee; ab toohee. mai naahee |

Sant Singh KhalsaWhen I am in my ego, then You are not with me. Now that You are with me, there is no egotism within me.
Manmohan SinghWhen there was egoism in me, thou wert not within me, then; now that Thou art there, there is no egoism.
Manmohan Singh (Punjabi)ਜਦ ਮੇਰੇ ਵਿੱਚ ਅਪਣੱਤ ਸੀ, ਤਦ ਤੂੰ ਮੇਰੇ ਵਿੱਚ ਨਹੀਂ ਸੈਂ, ਹੁਣ ਜਦ ਤੂੰ ਮੇਰੇ ਅੰਦਰ ਹੈ, ਮੇਰੀ ਹਉਮੈ ਦੂਰ ਹੋ ਗਈ ਹੈ।
Fareedkot Teekaਹੇ ਹਰੀ! ਜਬ ਹਮ ਪ੍ਰਛਿੰਨ ਹੰਕਾਰ ਸੰਯੁਕਤਿ ਹੋਤੇ ਥੇ ਤਬ ਤੁਮ ਮੁਝ ਕੋ ਪ੍ਰਾਪਤਿ ਨਹੀਂ ਹੂਏ। ਅਬ ਤਿਸ ਹੰਕਾਰ ਕੀ ਨਿਵ੍ਰਤੀ ਸੇ ਤੁਮ ਹਮ ਕੋ ਐਸੇ ਪ੍ਰਾਪਤਿ ਭਏ ਜੋ ਮੈਂ ਸੁਛ ਨਾ ਰਹਾ, ਭਾਵ ਤੁਮਾਰੇ ਸਾਥ ਅਭੇਦ ਹੂਆ ਹੂੰ॥☬ਤਿਸ ਅਭੇਦਤਾ ਪਰ ਦ੍ਰਿਸਟਾਂਤ ਕਹਤੇ ਹੈਂ:
Prof. Sahib Singh(ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ।

ਪਦ ਅਰਥ ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ-ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ।

SikhNet (Spanish)Cuando yo soy para mí mismo, Te descarto dentro de mí; ahora que Tú estás dentro de mí, no siento que soy alguien aparte de Ti.

ਅਨਲ ਅਗਮ ਜੈਸੇ. ਲਹਰਿ ਮਇ ਓਦਧਿ; ਜਲ ਕੇਵਲ ਜਲ ਮਾਂਹੀ ॥੧॥

anal agam jaise. lehar me odadh; jal keval jal maanhee |1|

Sant Singh KhalsaThe wind may raise up huge waves in the vast ocean, but they are just water in water. ||1||
Manmohan SinghAs huge waves are raised by the wind in the great ocean, but they are, only water in water.
Manmohan Singh (Punjabi)ਜਿਵਨੂੰ ਪਵਨ ਦੇ ਨਾਲ ਵੱਡੇ ਸਮੁੰਦਰ ਵਿੱਚ ਭਾਰੀ ਛੱਲਾਂ ਉਠਦੀਆਂ ਹਨ, ਪ੍ਰੰਤੂ ਪਾਣੀ ਵਿੱਚ ਉਹ ਸਿਰਫ ਪਾਣੀ ਹੀ ਹਨ।
Fareedkot Teekaਜੈਸੇ (ਮਇਓ ਦਧਿ) ਜਲ ਕੇ ਸਮੁੰਦ੍ਰ ਮੇਂ (ਅਨਲ) ਪਵਨ ਕਰ ਕੇ (ਅਗਮ) ਅਣਗਿਣਤ ਹੀ ਲਹਿਰਾਂ ਹੋਤੀਆਂ ਹੈਂ, ਪਰੰਤੂ ਵਹੁ ਜਲ ਕੇ ਬੀਚ ਕੇਵਲ ਜਲ ਕਾ ਸਰੂਪ ਹੀ ਹੈਂ। ਦ੍ਰਾਸ੍ਟਾਂਤ- ਤੈਸੇ ਹੇ ਹਰੀ! ਤੁਝ ਸਮੁੰਦਰ ਮੇਂ ਮਾਯਾ ਰੂਪੀ ਪਵਨ ਕੀ ਉਪਾਧੀ ਕਰ ਜੀਵ ਰੂਪੀ ਲਹਿਰਾਂ ਉਪਜਤੀ ਹੈਂ, ਪਰੰਤੂ ਮਾਯਾ ਉਪਾਧੀ ਕੀ ਨਿਵਰਤੀ ਸੇ ਕੇਵਲ ਤੂੰ ਜੋ ਜਲ ਸਰੂਪ ਹੈਂ, ਵਹੁ ਲੈ ਹੋ ਕਰ ਤੇਰਾ ਰੂਪ ਹੋ ਜਾਤੀ ਹੈਂ॥੧॥
Prof. Sahib Singh(ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ॥੧॥

ਪਦ ਅਰਥ ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ)। ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ: ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ ॥੧॥

SikhNet (Spanish)Los vientos levantan las olas en alta mar, pero también ellas no son más que agua como el resto del mar. (1)

ਮਾਧਵੇ; ਕਿਆ ਕਹੀਐ ਭ੍ਰਮੁ ਐਸਾ ॥

maadhave; kiaa kaheeai bhram aisaa |

Sant Singh KhalsaO Lord, what can I say about such an illusion?
Manmohan SinghO Lord of wealth, what should I say about this delusion?
Manmohan Singh (Punjabi)ਹੇ ਮਾਇਆ ਦੇ ਸੁਆਮੀ, ਮੈਂ ਕੀ ਆਖਾਂ, ਇਹ ਕੀ ਭੁਲੇਖਾ ਹੈ?
Fareedkot Teekaਹੇ ਮਾਧਵ! ਪਿਛਲੀ ਦਸ਼ਾ ਕੋ ਸਿਮਰਨ ਕਰ ਕੇ ਕਿਆ ਕਹੀਐ ਕਿ ਭ੍ਰਮ ਐਸਾ ਹੈ॥
Prof. Sahib Singhਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਮਾਧਵੇ = ਹੇ ਮਾਧੋ! (❀ ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ)। ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ।

SikhNet (Spanish)Oh Dios, la duda nos lleva a tal engaño

ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥

jaisaa maaneeai; hoe na taisaa |1| rahaau |

Sant Singh KhalsaThings are not as they seem. ||1||Pause||
Manmohan SinghWhat we deem a thing to be, in reality, it is not like that. Pause.
Manmohan Singh (Punjabi)ਜਿਹੋ ਜਹੀ ਅਸੀਂ ਕਿਸੇ ਚੀਜ਼ ਨੂੰ ਸਮਝ ਲੈਂਦੇ ਹਾਂ ਅਸਲ ਵਿੱਚ ਉਹ ਉਹੋ ਜਿਹੀ ਨਹੀਂ ਹੁੰਦੀ। ਠਹਿਰਾਉ।
Fareedkot Teekaਜੈਸਾ ਭ੍ਰਮ ਕਾਲ ਮੇਂ ਪਦਾਰਥ ਕੋ ਮਾਨੀਤਾ ਹੈ, ਪੁਨਾ ਭ੍ਰਮ ਨਵਿਰਤੀ ਸਮੈ ਵਹੁ ਤੈਸਾ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਅਸੀਂ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ), ਉਹ ਠੀਕ ਨਹੀਂ ਹੈ ॥੧॥ ਰਹਾਉ ॥

ਪਦ ਅਰਥ ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ ॥੧॥ ਰਹਾਉ ॥

SikhNet (Spanish)que nos hace creer en lo que no es. (1‑Pausa)

ਨਰਪਤਿ ਏਕੁ. ਸਿੰਘਾਸਨਿ ਸੋਇਆ; ਸੁਪਨੇ ਭਇਆ ਭਿਖਾਰੀ ॥

narapat ek. singhaasan soeaa; supane bheaa bhikhaaree |

Sant Singh KhalsaIt is like the king, who falls asleep upon his throne, and dreams that he is a beggar.
Manmohan SinghIt is like a king falling asleep on his throne and becoming a beggar in dream.
Manmohan Singh (Punjabi)ਇਕ ਰਾਜਾ ਤਖਤ ਉਤੇ ਸੌਂ ਜਾਂਦਾ ਹੈ। ਸੁਪਨੇ ਵਿੱਚ ਉਹ ਮੰਗਤਾ ਬਣ ਜਾਂਦਾ ਹੈ।
Fareedkot Teekaਜੈਸੇ ਏਕ ਰਾਜਾ ਅਪਨੇ ਸਿੰਘਾਸਨ ਪਰ ਸੋਯਾ ਹੂਆ ਸੁਪਨੇ ਮੇਂ ਭਿਖਾਰੀ ਹੋ ਕਰ ਭਿਖ੍ਯਾ ਮਾਂਗਤਾ ਹੈ॥
Prof. Sahib Singh(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ,

ਪਦ ਅਰਥ ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ।

SikhNet (Spanish)Es como un rey que cae dormido en su trono y sueña que es pordiosero,

ਅਛਤ ਰਾਜ. ਬਿਛੁਰਤ ਦੁਖੁ ਪਾਇਆ; ਸੋ ਗਤਿ ਭਈ ਹਮਾਰੀ ॥੨॥

achhat raaj. bichhurat dukh paaeaa; so gat bhee hamaaree |2|

Sant Singh KhalsaHis kingdom is intact, but separated from it, he suffers in sorrow. Such is my own condition. ||2||
Manmohan SinghHis kingdom is in tact, but separating from it, he suffers pain Such, indeed, has been my condition.
Manmohan Singh (Punjabi)ਉਸ ਦੀ ਪਾਤਿਸ਼ਾਹੀ ਸਹੀ ਸਲਾਮਤ ਹੈ, ਪ੍ਰੰਤੂ ਇਸ ਨਾਲੋਂ ਵਿਛੜ ਕੇ, ਉਹ ਤਕਲੀਫ ਉਠਾਉਂਦਾ ਹੈ। ਐਹੋ ਜੇਹੀ ਹੀ ਹਾਲਤ ਮੇਰੀ ਹੋਈ ਹੈ।
Fareedkot Teekaਰਾਜ ਕੇ ਹੋਤਿਆਂ ਹੀ ਅਪਨੇ ਈਸ਼੍ਵਰਜ ਸੇ ਵਿਯੋਗੀ ਹੋ ਕਰ ਤਿਸ ਨੇ ਦੁਖੁ ਪਾਯਾ ਹੈ। ਤੈਸੇ ਤਿਸ ਰਾਜੇ ਵਤ ਹਮ ਜੀਵਨ ਕੀ ਗਤੀ ਭਈ ਹੈ, ਭਾਵ ਸੇ ਹ੍ਰਿਦੇ ਰੂਪੀ ਸਿੰਘਾਸਨ ਪਰ ਅਵਿਦਿਆ ਰੂਪੀ ਨਿੰਦ੍ਰਾ ਸੇ ਇਹ ਜੀਵ ਰਾਜਾ ਨੇ ਭ੍ਰਮ ਰੂਪੀ ਸੁਪਨੇ ਮੇਂ ਦੇ ਹੋਹੰ ਮਾਨਕਰ ਜਨਮ ਮਰਨ ਰੂਪੀ ਦੁਖੁ ਪਾਯਾ ਹੈ॥੨॥
Prof. Sahib Singhਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ॥੨॥

ਪਦ ਅਰਥ ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ ॥੨॥

SikhNet (Spanish)su reino esta intacto, pero en el sueño no lo tiene y entonces sufre, esa en realidad es mi situación. (2)

Open this shabad (12 lines, Angs 657-658) →

Ang 657 of 1430