ੴ

ਸਿੱਖਬਾਣੀ · SikhBani

ਮਹਜਰੁ ਝੂਠਾ ਕੀਤੋਨੁ ਆਪਿ ॥

mahajar jhootthaa keeton aap
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 199 · 13 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਮਹਜਰੁ; ਝੂਠਾ ਕੀਤੋਨੁ ਆਪਿ ॥

mahajar; jhootthaa keeton aap |

Sant Singh KhalsaThe memorandum was proven to be false by the Lord Himself.
Manmohan SinghThe Lord Himself proved the memorandum to be false.
Manmohan Singh (Punjabi)ਸਾਹਿਬ ਨੇ ਖੁਦ ਮੇਜਰਨਾਮੇ ਨੂੰ ਕੂੜਾ ਸਾਬਤ ਕਰ ਦਿਤਾ।
Fareedkot Teeka(ਮਹਜਰੁ) ਜਿਸ ਕਾਗਜ ਪਰ ਬਹੁਤ ਸੇ ਆਦਮੀਓਂ ਕੇ ਦਸਤਖਤ ਔਰ ਗਿਰਦਨਵਾਈ ਲੋਕੋਂ ਕੀ ਮੁਹਰ ਅਪਨਾ ਦਾਵਾ ਸਚਾ ਕਰਨੇ ਵਾਸਤੇ ਲਗਵਾਈ ਹੂਈ ਹੋ, ਤਿਸ ਕੋ ਮਹਝਰਨਾਵਾ ਕਹਤੇ ਹੈਂ। ਐਸਾ ਮੈਹਝਰ ਬਨਾਇ ਕਰ ਦਿੱਲੀ ਮੇਂ ਲਗਾਇਆ ਥਾ ਕਿ ਬਾਵਲੀ ਕੀ ਪੂਜਾ ਮੇਰੀ ਹੈ। ਤਿਸ ਕੋ ਆਪ ਪਰਮੇਸ੍ਵਰ ਨੇ ਅਕਬਰ ਦੁਆਰਾ ਝੂਠਾ ਕਰ ਦੀਆ॥
Prof. Sahib Singh(ਹੇ ਭਾਈ! ਵੇਖੋ, ਸਾਡੇ ਵਿਰੁੱਧ ਤਿਆਰ ਕੀਤਾ ਹੋਇਆ) ਮੇਜਰਨਾਮਾ ਕਰਤਾਰ ਨੇ ਆਪ ਝੂਠਾ (ਸਾਬਤ) ਕਰ ਦਿੱਤਾ,

ਪਦ ਅਰਥ ਮਹਜਰੁ = (ਅਰਬੀ ਲਫ਼ਜ਼ 'ਮਹਜ਼ਰ') ਮੇਜਰਨਾਮਾ, ਕਿਸੇ ਦੇ ਵਿਰੁੱਧ ਕੀਤੀ ਹੋਈ ਸ਼ਿਕਾਇਤ ਜਿਸ ਉਤੇ ਬਹੁਤਿਆਂ ਦੇ ਦਸਖ਼ਤ ਹੋਣ। ਕੀਤੋਨੁ = ਕੀਤਾ ਉਨ, ਉਸ (ਪਰਮਾਤਮਾ) ਨੇ ਕਰ ਦਿੱਤਾ।

SikhNet (Spanish)El reporte que en mi contra han presentado a Akbar ha comprobado ser falso,

ਪਾਪੀ ਕਉ; ਲਾਗਾ ਸੰਤਾਪੁ ॥੧॥

paapee kau; laagaa santaap |1|

Sant Singh KhalsaThe sinner is now suffering in despair. ||1||
Manmohan SinghAffliction befell the sinner.
Manmohan Singh (Punjabi)ਗੁਨਹਾਗਾਰ ਨੂੰ ਆਪਦਾ ਚਿਮੜ ਗਈ।
Fareedkot Teekaਤਿਸ ਪਾਪੀ ਕੋ ਐਸਾ ਦੁਖ ਲਾਗਾ ਕਿ ਕੰਠ ਸੇ ਅੰਨ ਜਲ ਨ ਅੰਦ੍ਰ ਜਾਏ॥
Prof. Sahib Singh(ਤੇ ਝੂਠ ਅਨਰਥ ਥੱਪਣ ਵਾਲੇ) ਪਾਪੀਆਂ ਨੂੰ (ਆਤਮਕ ਤੌਰ ਤੇ) ਬੜਾ ਦੁੱਖ-ਕਲੇਸ਼ ਹੋਇਆ ॥੧॥

ਪਦ ਅਰਥ ਸੰਤਾਪੁ = ਕਲੇਸ਼ ॥੧॥

SikhNet (Spanish)y la reacción recae sobre los calumniadores.(1)

ਜਿਸਹਿ ਸਹਾਈ; ਗੋਬਿਦੁ ਮੇਰਾ ॥

jiseh sahaaee; gobid meraa |

Sant Singh KhalsaThose who have my Lord of the Universe as their support
Manmohan SinghDeath does not come near to him whose helper is Lord. Pause.
Manmohan Singh (Punjabi)ਜਿਸ ਦਾ ਸਹਾਇਕ ਮੇਰਾ ਸੁਆਮੀ ਹੈ,
Fareedkot Teekaਜਿਸ ਕੀ ਸਹਾਇਤਾ ਕਰਨੇ ਵਾਲਾ ਮੇਰਾ ਗੋਬਿੰਦ ਹੋਵੇ॥
Prof. Sahib Singh(ਹੇ ਭਾਈ!) ਮੇਰਾ ਗੋਬਿੰਦ ਜਿਸ ਮਨੁੱਖ ਦਾ ਸਹਾਈ ਬਣਦਾ ਹੈ,

ਪਦ ਅਰਥ ਜਿਸਹਿ ਸਹਾਈ = ਜਿਸ ਦੀ ਸਹਾਇਤਾ ਕਰਨ ਵਾਲਾ।

SikhNet (Spanish)La muerte no alcanza a aquél que tiene el Apoyo de Dios,

ਤਿਸੁ ਕਉ; ਜਮੁ. ਨਹੀ ਆਵੈ ਨੇਰਾ ॥੧॥ ਰਹਾਉ ॥

tis kau; jam. nahee aavai neraa |1| rahaau |

Sant Singh Khalsa- death does not even approach them. ||1||Pause||
Manmohan SinghDeath does not come near to him whose helper is Lord. Pause.
Manmohan Singh (Punjabi)ਮੌਤ ਉਸ ਦੇ ਨੇੜੇ ਨਹੀਂ ਢੁਕਦੀ। ਠਹਿਰਾਉ।
Fareedkot Teekaਤਿਸ ਕੇ ਨਿਕਟ ਜਮ ਨਹੀਂ ਆਵਤਾ॥੧॥ ਰਹਾਉ ॥
Prof. Sahib Singhਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਜਮੁ = ਮੌਤ ਦਾ ਡਰ। ਨੇਰਾ = ਨੇੜੇ ॥੧॥ ਰਹਾਉ ॥

SikhNet (Spanish)el Sostenedor de la Tierra. (1-Pausa)

ਸਾਚੀ ਦਰਗਹ; ਬੋਲੈ ਕੂੜੁ ॥

saachee daragah; bolai koorr |

Sant Singh KhalsaIn the True Court, they lie;
Manmohan SinghThe blind fool tells lies in the True court,
Manmohan Singh (Punjabi)ਅੰਨ੍ਹਾ ਮੂਰਖ ਸੱਚੇ ਦਰਬਾਰ ਅੰਦਰ ਝੂਠ ਬਕਦਾ ਹੈ,
Fareedkot Teekaਸਚੀ ਸਭਾ ਅਰਥਾਤ ਪਾਤਸ਼ਾਹ ਕੀ ਕਚਹਰੀ ਮੇਂ ਵਾ ਸਚੀ ਦਰਗਹ ਵਾਲੇ ਗੁਰੂ ਅਮਰਦਾਸ ਜੀ ਪ੍ਰਤਿ ਜੋ ਝੂਠ ਬੋਲਤਾ ਥਾ ਕੇ ਬਾਵਲੀ ਪਰ ਮੇਰਾ ਦਾਵਾ ਹੈ। ਜਬ ਅਕਬਰ ਨੇ ਕਚਹਰੀ ਸੇ ਧੱਕੇ ਦੇ ਕਰ ਨਿਕਲਵਾਇ ਦੀਆ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ (ਕਿਸੇ ਨੂੰ ਹਾਨੀ ਪੁਚਾਣ ਵਾਸਤੇ) ਝੂਠ ਬੋਲਦਾ ਹੈ,

ਪਦ ਅਰਥ ਕੂੜੁ = ਝੂਠ।

SikhNet (Spanish)Quien habla falsedades en la Verdadera Corte,

ਸਿਰੁ ਹਾਥ ਪਛੋੜੈ; ਅੰਧਾ ਮੂੜੁ ॥੨॥

sir haath pachhorrai; andhaa moorr |2|

Sant Singh Khalsathe blind fools strike their own heads with their own hands. ||2||
Manmohan Singhand smites his head with his hands.
Manmohan Singh (Punjabi)ਅਤੇ ਆਪਣੇ ਹੱਥਾਂ ਨਾਲ ਆਪਣੇ ਸਿਰ ਨੂੰ ਪਿਟਦਾ ਹੈ।
Fareedkot Teekaਤਬ ਮੂਰਖ ਅਗਿਆਨੀ ਅਪਨੇ ਸਿਰ ਕੋ ਹਾਥੋਂ ਸੇ ਕੂਟਨੇ ਲਗਾ॥੨॥
Prof. Sahib Singhਉਹ ਅੰਨ੍ਹਾ ਮੂਰਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਪਣਾ ਸਿਰ ਆਪਣਾ ਹੱਥਾਂ ਨਾਲ ਪਿੱਟਦਾ ਹੈ (ਭਾਵ, ਉਹ ਪਛੁਤਾਵੇ ਕਰਦਾ ਹੈ) ॥੨॥

ਪਦ ਅਰਥ ਹਾਥ ਪਛੋੜੈ = ਹੱਥਾਂ ਨਾਲ ਪਟਕਦਾ ਹੈ। ਮੂੜੁ = ਮੂਰਖ ॥੨॥

SikhNet (Spanish)ese ciego se pega solo en la cabeza y tuerce sus manos en remordimiento. (2)

ਰੋਗ ਬਿਆਪੇ; ਕਰਦੇ ਪਾਪ ॥

rog biaape; karade paap |

Sant Singh KhalsaSickness afflicts those who commit sins;
Manmohan SinghAilments afflict those who commit sins.
Manmohan Singh (Punjabi)ਬੀਮਾਰੀਆਂ ਉਨ੍ਹਾਂ ਨੂੰ ਲਗਦੀਆਂ ਹਨ, ਜੋ ਗੁਨਾਹ ਕਮਾਉਂਦੇ ਹਨ।
Fareedkot Teekaਗੁਰੂ ਜੀ ਦੇ ਸਾਥ ਵਿਰੋਧ ਰੂਪ ਪਾਪ ਕਰਤੇ ਸਾਰ ਹੀ ਅਰਥਾਤ ਦੇਰ ਸੇ ਬਿਨਾ ਹੀ ਅਨੇਕ ਰੋਗ ਲਗ ਗਏ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਮੰਦੇ ਕੰਮ ਕਰਦੇ ਹਨ (ਉਸ ਦੇ ਨਿਆਂ ਅਨੁਸਾਰ) ਉਹ ਅਨੇਕਾਂ ਰੋਗਾਂ ਵਿਚ ਗ੍ਰਸੇ ਰਹਿੰਦੇ ਹਨ।

ਪਦ ਅਰਥ ਬਿਆਪੇ = ਘਿਰੇ ਹੋਏ, ਦਬਾਏ ਹੋਏ।

SikhNet (Spanish)Todas las aflicciones caen sobre ellos, los malvados,

ਅਦਲੀ ਹੋਇ ਬੈਠਾ; ਪ੍ਰਭੁ ਆਪਿ ॥੩॥

adalee hoe baitthaa; prabh aap |3|

Sant Singh KhalsaGod Himself sits as the Judge. ||3||
Manmohan SinghThe Lord Himself sits as the Judge.
Manmohan Singh (Punjabi)ਸੁਆਮੀ ਖੁਦ ਹੀ ਮੁਨਿਸਫ ਹੋ ਕੇ ਬੈਠਦਾ ਹੈ।
Fareedkot Teekaਆਪ ਹੀ ਪ੍ਰਭੂ ਅਕਬਰ ਸਾਹ ਰੂਪ ਹੋ ਕਰ ਤਖਤ ਊਪਰਿ ਨਯਾਇ ਕਰਨੇ ਵਾਲਾ ਹੋ ਬੈਠਾ॥੩॥
Prof. Sahib Singhਪਰਮਾਤਮਾ ਆਪ ਨਿਆਂ ਕਰਨ ਵਾਲਾ ਬਣ ਕੇ (ਕਚਹਿਰੀ ਲਾਈ) ਬੈਠਾ ਹੋਇਆ ਹੈ (ਉਸ ਨਾਲ ਕੋਈ ਠੱਗੀ ਨਹੀਂ ਹੋ ਸਕਦੀ) ॥੩॥

ਪਦ ਅਰਥ ਅਦਲੀ = ਅਦਲ ਕਰਨ ਵਾਲਾ, ਨਿਆਂ ਕਰਨ ਵਾਲਾ ॥੩॥

SikhNet (Spanish)y el Mismo Señor es Quien los juzga. (3)

ਅਪਨ ਕਮਾਇਐ; ਆਪੇ ਬਾਧੇ ॥

apan kamaaeiai; aape baadhe |

Sant Singh KhalsaBy their own actions, they are bound and gagged.
Manmohan SinghThey are bound by their own actions.
Manmohan Singh (Punjabi)ਆਪਣੇ ਅਮਲਾ ਦੇ ਕਾਰਨ ਉਹ ਆਪ ਹੀ ਬਝ ਗਏ ਹਨ।
Fareedkot Teekaਅਪਨੇ ਮੰਦਕਰਮ ਕਰਨੇ ਸੇ ਮਰਵਾਹੇ ਆਪ ਹੀ (ਬਾਧੇ) ਨਾਸ ਹੂਏ॥
Prof. Sahib Singh(ਹੇ ਭਾਈ!) ਆਪਣੇ ਕੀਤੇ ਕਰਮਾਂ ਅਨੁਸਾਰ ਜੀਵ ਆਪ ਹੀ (ਮੋਹ ਦੇ ਬੰਧਨਾਂ ਵਿਚ) ਬੱਝੇ ਰਹਿੰਦੇ ਹਨ।

ਪਦ ਅਰਥ ਅਪਨ ਕਮਾਇਐ = ਆਪਣੇ ਕੀਤੇ ਕਰਮਾਂ ਅਨੁਸਾਰ। ਆਪੇ = ਆਪ ਹੀ। ਬਾਧੇ = ਬੱਝੇ ਹੋਏ।

SikhNet (Spanish)Estamos atados por las consecuencias de nuestras propias acciones,

ਦਰਬੁ ਗਇਆ; ਸਭੁ ਜੀਅ ਕੈ ਸਾਥੈ ॥੪॥

darab geaa; sabh jeea kai saathai |4|

Sant Singh KhalsaAll their wealth is gone, along with their lives. ||4||
Manmohan SinghAll the wealth goes away with the life.
Manmohan Singh (Punjabi)ਸਾਰਾ ਧਨ ਪਦਾਰਥ ਜਿੰਦਗੀ ਦੇ ਨਾਲ ਹੀ ਚਲਿਆ ਜਾਂਦਾ ਹੈ।
Fareedkot Teekaਔਰ ਜੋ ਧਨ ਘਰ ਮੇਂ ਥਾ, ਸੋ ਸਭ ਪ੍ਰਾਣੋਂ ਕੇ ਸਾਥ ਹੀ ਗਿਆ। ਪਾਛੇ ਨਿਰਧਨ ਔਰਤਾਂ ਔਰ ਏਕ ਪੋਤਾ ਗੋਂਦੇ ਕਾ ਰਹਾ॥੪॥
Prof. Sahib Singh(ਧਨ ਆਦਿਕ ਦੀ ਖ਼ਾਤਰ ਜੀਵ ਪਾਪ ਕਰਮ ਕਰਦੇ ਹਨ, ਪਰ) ਸਾਰਾ ਹੀ ਧਨ ਜਿੰਦ ਦੇ ਨਾਲ ਹੀ (ਜੀਵ ਦੇ ਹੱਥੋਂ) ਚਲਾ ਜਾਂਦਾ ਹੈ ॥੪॥

ਪਦ ਅਰਥ ਦਰਬੁ = ਧਨ। ਸਭੁ = ਸਾਰਾ। ਜੀਅ ਕੈ ਸਾਥੈ = ਜਿੰਦ ਦੇ ਨਾਲ ਹੀ ॥੪॥

SikhNet (Spanish)y sin duda vamos a tener que dejar todos los bienes materiales al morir.(4)

ਨਾਨਕ; ਸਰਨਿ ਪਰੇ ਦਰਬਾਰਿ ॥

naanak; saran pare darabaar |

Sant Singh KhalsaNanak has taken to the Sanctuary of the Lord's Court;
Manmohan SinghNanak has taken the shelter of Lord's Court.
Manmohan Singh (Punjabi)ਨਾਨਕ ਨੇ ਸਾਈਂ ਦੀ ਦਰਗਾਹ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਅਮਰਦਾਸ ਜੀ ਜੋ ਪਰਮੇਸ੍ਵਰ ਕੇ ਦਰਬਾਰ ਮੇਂ ਪੜੇ ਹੂਏ ਥੇ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਪਰਮਾਤਮਾ ਦੇ ਦਰ ਤੇ ਡਿੱਗਦੇ ਹਨ,
SikhNet (Spanish)Nanak ha buscado el Santuario en la Corte del Verdadero Dios,

ਰਾਖੀ ਪੈਜ; ਮੇਰੈ ਕਰਤਾਰਿ ॥੫॥੯੯॥੧੬੮॥

raakhee paij; merai karataar |5|99|168|

Sant Singh Khalsamy Creator has preserved my honor. ||5||99||168||
Manmohan SinghMy Creator has saved my honour.
Manmohan Singh (Punjabi)ਮੇਰੇ ਸਿਰਜਣਹਾਰ ਨੇ ਮੇਰੀ ਇੱਜ਼ਤ ਰਖ ਲਈ ਹੈ।
Fareedkot Teekaਸੋ ਤਿਨ ਕੀ ਪਤਿ ਵਾ ਪ੍ਰਤਗਿਆ ਹਮਾਰੇ ਰਚਨੇ ਵਾਲੇ ਪਰਮੇਸ੍ਵਰ ਨੈ ਰਖ ਲਈ॥੫॥੯੯॥੧੬੮॥
Prof. Sahib Singhਹੇ ਨਾਨਕ! (ਆਖ-) ਉਹਨਾਂ ਦੀ ਇੱਜ਼ਤ ਮੇਰੇ ਕਰਤਾਰ ਨੇ ਸਦਾ ਹੀ ਰੱਖ ਲਈ ਹੈ ॥੫॥੯੯॥੧੬੮॥
SikhNet (Spanish)y así el Mismo Señor ha preservado su honor. (5-99-168)
Answers quote the Granth verbatim with Ang citations. AI commentary is not Gurbani and not a religious ruling.