ਬਸੰਤੁ ਮਹਲਾ ੫ ॥
basant mahalaa 5 |
Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.
ਮਿਲਿ ਪਾਣੀ ਜਿਉ ਹਰੇ ਬੂਟ ॥
mil paanee jiau hare boott |
Sant Singh KhalsaAs the plant turns green upon receiving water,
Manmohan SinghReceiving water, as the plant grows green.
Manmohan Singh (Punjabi)ਜਲ ਪ੍ਰਾਪਤ ਹੋਣ ਨਾਲ ਜਿਸ ਤਰ੍ਹਾਂ ਬੂਟਾ ਹਰਾਭਰਾ ਹੋ ਜਾਂਦਾ ਹੈ।
Fareedkot Teekaਪਾਣੀ ਕੇ ਮਿਲਣੇ ਸੇ ਜਿਸ ਤਰਾਂ ਘਾਸਾਦਿ ਬੂਟੇ ਹਰੇ ਹੋਤੇ ਹੈਂ॥
Prof. Sahib Singhਜਿਵੇਂ ਪਾਣੀ ਨੂੰ ਮਿਲ ਕੇ ਬੂਟੇ ਹਰੇ ਹੋ ਜਾਂਦੇ ਹਨ (ਤੇ, ਉਹਨਾਂ ਦਾ ਸੋਕਾ ਮੁੱਕ ਜਾਂਦਾ ਹੈ)ਪਦ ਅਰਥ ਮਿਲਿ = ਮਿਲ ਕੇ। ਬੂਟ = ਬੂਟੇ।
SikhNet (Spanish)Así como el agua hace crecer al árbol,
ਸਾਧਸੰਗਤਿ. ਤਿਉ ਹਉਮੈ ਛੂਟ ॥
saadhasangat. tiau haumai chhoott |
Sant Singh Khalsajust so, in the Saadh Sangat, the Company of the Holy, egotism is eradicated.
Manmohan SinghSimilarly in the society of saints one is rid of ego.
Manmohan Singh (Punjabi)ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਜੀਵ ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਤਿਸੀ ਪ੍ਰਕਾਰ ਸਾਧ ਸੰਗਤਿ ਕਰ ਜਬ ਹਉਮੈ ਛੂਟ ਜਾਤੀ ਹੈ ਤਬ ਅਨੰਦ ਹੋਤਾ ਹੈ॥
Prof. Sahib Singhਤਿਵੇਂ ਸਾਧ ਸੰਗਤ ਵਿਚ ਮਿਲ ਕੇ (ਮਨੁੱਖ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ।ਪਦ ਅਰਥ ਛੂਟ = ਮੁੱਕ ਜਾਂਦੀ ਹੈ।
SikhNet (Spanish)así los Santos nos liberan de nuestro ego.
ਜੈਸੀ; ਦਾਸੇ ਧੀਰ ਮੀਰ ॥
jaisee; daase dheer meer |
Sant Singh KhalsaJust as the servant is encouraged by his ruler,
Manmohan SinghAs the king consoles his servant,
Manmohan Singh (Punjabi)ਜਿਸ ਤਰ੍ਹਾਂ ਰਾਜਾ ਆਪਣੇ ਨੌਕਰ ਨੂੰ ਧੀਰਜ ਦਿੰਦਾ ਹੈ,
Fareedkot Teekaਜੈਸੀ ਰੀਤਿ ਕਰ ਦਾਸੋਂ ਕੋ (ਮੀਰ) ਪਾਤਿਸਾਹੁ ਧੀਰਜਤਾ ਦੇਤਾ ਹੈ॥
Prof. Sahib Singhਜਿਵੇਂ ਕਿਸੇ ਦਾਸ ਨੂੰ ਆਪਣੇ ਮਾਲਕ ਦੀ ਧੀਰਜ ਹੁੰਦੀ ਹੈ,ਪਦ ਅਰਥ ਦਾਸੇ = ਦਾਸ ਨੂੰ। ਧੀਰ = ਧੀਰਜ, ਹੌਸਲਾ, ਸਹਾਰਾ। ਮੀਰ = ਮਾਲਕ (ਦਾ)।
SikhNet (Spanish)Así como para el esclavo, su maestro es lo primordial,
ਤੈਸੇ ਉਧਾਰਨ; ਗੁਰਹ ਪੀਰ ॥੧॥
taise udhaaran; gurah peer |1|
Sant Singh Khalsawe are saved by the Guru. ||1||
Manmohan Singhso does the supreme Guru emancipate his Sikh.
Manmohan Singh (Punjabi)ਏਸੇ ਤਰ੍ਹਾਂ ਹੀ ਮੁਖੀ ਗੁਰਦੇਵ ਆਪਣੇ ਸਿੱਖ ਨੂੰ ਤਾਰ ਦਿੰਦੇ ਹਨ।
Fareedkot Teekaਤੈਸੇ ਹੀ ਸੰਸਾਰ ਸਮੁੰਦ੍ਰ ਸੇ ਗੁਰੂ ਔਰ ਪੀਰ ਬਚਾਇ ਲੇਤਾ ਹੈ॥੧॥
Prof. Sahib Singhਤਿਵੇਂ ਗੁਰੂ-ਪੀਰ (ਜੀਵਾਂ ਨੂੰ) ਪਾਰ ਉਤਾਰਨ ਲਈ ਆਸਰਾ ਹੁੰਦਾ ਹੈ ॥੧॥ਪਦ ਅਰਥ ਗੁਰਹ ਪੀਰ = ਗੁਰੂ-ਪੀਰ। ਉਧਾਰਨ = ਪਾਰ-ਉਤਾਰੇ ਲਈ ਆਸਰਾ ॥੧॥
SikhNet (Spanish)así los Devotos se apoyan en el Guru para su Liberación. (1)
ਤੁਮ ਦਾਤੇ; ਪ੍ਰਭ ਦੇਨਹਾਰ ॥
tum daate; prabh denahaar |
Sant Singh KhalsaYou are the Great Giver, O Generous Lord God.
Manmohan SinghThou, O Beneficent Lord are the only Giver.
Manmohan Singh (Punjabi)ਕੇਵਲ ਤੂੰ ਹੀ, ਹੇ ਦਾਤਾਰ ਸੁਆਮੀ! ਦੇਣ ਵਾਲਾ ਹੈ।
Fareedkot Teekaਹੇ ਪ੍ਰਭੂ! ਤੁਮ ਦੇਵਨਹਾਰ ਦਾਤਾਰ ਹੋ॥
Prof. Sahib Singhਹੇ ਪ੍ਰਭੂ! ਤੂੰ (ਜੀਵਾਂ ਨੂੰ) ਸਭ ਕੁਝ ਦੇ ਸਕਣ ਵਾਲਾ ਦਾਤਾਰ ਹੈਂ।ਪਦ ਅਰਥ ਦੇਨਹਾਰ = ਸਭ ਕੁਝ ਦੇ ਸਕਣ ਵਾਲੇ।
SikhNet (Spanish)Oh Señor Bondadoso, Tú eres el Único Dador,
ਨਿਮਖ ਨਿਮਖ; ਤਿਸੁ ਨਮਸਕਾਰ ॥੧॥ ਰਹਾਉ ॥
nimakh nimakh; tis namasakaar |1| rahaau |
Sant Singh KhalsaEach and every instant, I humbly bow to You. ||1||Pause||
Manmohan SinghEvery moment make I obeisance unto Thee, O my Master. Pause.
Manmohan Singh (Punjabi)ਹਰ ਮੁਹਤ ਮੈਂ ਤੈਨੂੰ ਪ੍ਰਣਾਮ ਕਰਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ।
Fareedkot Teekaਨਿਮਖ ਨਿਮਖ ਮੈਂ ਤਿਸ ਤੇਰੇ ਕੋ ਮੇਰੀ ਨਿਮਸਕਾਰ ਹੈ॥੧॥ ਰਹਾਉ ॥
Prof. Sahib Singhਮੈਂ ਪਲ ਪਲ ਉਸ (ਦਾਤਾਰ ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ ॥੧॥ ਰਹਾਉ ॥ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਤਿਸੁ = ਉਸ (ਪਰਮਾਤਮਾ) ਨੂੰ ॥੧॥ ਰਹਾਉ ॥
SikhNet (Spanish)ofrezco mi obediencia a Ti, por siempre y para siempre. (1-Pausa)
ਜਿਸਹਿ ਪਰਾਪਤਿ ਸਾਧਸੰਗੁ ॥
jiseh paraapat saadhasang |
Sant Singh KhalsaWhoever enters the Saadh Sangat
Manmohan SinghHe, who is blessed with the saints' society,
Manmohan Singh (Punjabi)ਜਿਸ ਨੂੰ ਸਤਿਸੰਗਤ ਪ੍ਰਦਾਨ ਹੋਈ ਹੈ,
Fareedkot Teekaਜਿਸ ਕੋ ਸਤਿਸੰਗੁ ਪ੍ਰਾਪਤਿ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ,ਪਦ ਅਰਥ ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਾਧ ਸੰਗੁ = ਗੁਰੂ ਦਾ ਸਾਥ।
SikhNet (Spanish)Aquél que es bendecido con la Saad Sangat,
ਤਿਸੁ ਜਨ ਲਾਗਾ; ਪਾਰਬ੍ਰਹਮ ਰੰਗੁ ॥
tis jan laagaa; paarabraham rang |
Sant Singh Khalsathat humble being is imbued with the Love of the Supreme Lord God.
Manmohan Singhthat person is imbued with the love of the Transcendent Lord.
Manmohan Singh (Punjabi)ਉਹ ਪੁਰਸ਼ ਪਰਮ ਪ੍ਰਭੂ ਦੇ ਪਿਆਰ ਨਾਲ ਰੰਗਿਆ ਜਾਂਦਾ ਹੈ।
Fareedkot Teekaਹੇ ਪਾਰਬ੍ਰਹਮ! ਤਿਸੀ ਜਨ ਕੋ ਤੇਰਾ (ਰੰਗੁ) ਪਰੇਮੁ ਲਾਗਾ ਹੈ॥
Prof. Sahib Singhਉਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹ ਜਾਂਦਾ ਹੈ।ਪਦ ਅਰਥ ਰੰਗੁ = ਪਿਆਰ।
SikhNet (Spanish)Aquel que ingresa al Saad Sangat,
ਤੇ ਬੰਧਨ ਤੇ; ਭਏ ਮੁਕਤਿ ॥
te bandhan te; bhe mukat |
Sant Singh KhalsaHe is liberated from bondage.
Manmohan SinghHis shackles are all shattered.
Manmohan Singh (Punjabi)ਉਸ ਦੀਆਂ ਸਾਰੀਆਂ ਬੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਜਿਸ ਕੋ ਪ੍ਰੇਮੁ ਲਾਗਾ ਹੈ ਸੇ ਪੁਰਸ ਸੰਸਾਰ ਬੰਧਨੋਂ ਸੇ ਮੁਕਤ ਹੋ ਗਏ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਨੂੰ ਨਾਮ-ਰੰਗ ਚੜ੍ਹ ਜਾਂਦਾ ਹੈ) ਉਹ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦੇ ਹਨ।ਪਦ ਅਰਥ ਤੇ = ਉਹ ਮਨੁੱਖ {ਬਹੁ-ਵਚਨ}। ਤੇ = ਤੋਂ। ਬੰਧਨ ਤੇ = ਮਾਇਆ ਦੇ ਮੋਹ ਦੇ ਬੰਧਨਾਂ ਤੋਂ।
SikhNet (Spanish)la Compañía de los Santos, esos seres viven imbuidos en el Amor de Dios,
ਭਗਤ ਅਰਾਧਹਿ; ਜੋਗ ਜੁਗਤਿ ॥੨॥
bhagat araadheh; jog jugat |2|
Sant Singh KhalsaHis devotees worship Him in adoration; they are united in His Union. ||2||
Manmohan SinghThe saints contemplate their Lord and are united in His Union.
Manmohan Singh (Punjabi)ਸਾਧੂ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਸ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ।
Fareedkot Teekaਜੋਗ ਮੇਂ (ਜੁਗਤਿ) ਜੁੜੇ ਹੂਏ ਭਗਤ ਤੇਰੇ ਕੋ ਅਰਾਧਤੇ ਹੈਂ॥੨॥
Prof. Sahib Singhਪਰਮਾਤਮਾ ਦੇ ਭਗਤ ਪਰਮਾਤਮਾ ਦਾ ਨਾਮ ਸਿਮਰਦੇ ਹਨ-ਇਹੀ ਉਸ ਨਾਲ ਮਿਲਾਪ ਦਾ ਸਹੀ ਤਰੀਕਾ ਹੈ ॥੨॥ਪਦ ਅਰਥ ਅਰਾਧਹਿ = ਆਰਾਧਦੇ ਹਨ, ਸਿਮਰਦੇ ਹਨ। ਜੋਗ = ਮਿਲਾਪ। ਜੋਗ ਜੁਗਤਿ = ਪਰਮਾਤਮਾ ਨਾਲ ਮਿਲਾਪ ਦਾ ਤਰੀਕਾ ॥੨॥
SikhNet (Spanish)si, todas sus amarras son cortadas y entona su ser en contemplar a Dios, conociendo el Sendero y uniéndose a Él. (2)
ਨੇਤ੍ਰ ਸੰਤੋਖੇ; ਦਰਸੁ ਪੇਖਿ ॥
netr santokhe; daras pekh |
Sant Singh KhalsaMy eyes are content, gazing upon the Blessed Vision of His Darshan.
Manmohan SinghSeeing the Lord's Vision, My eyes are satiated.
Manmohan Singh (Punjabi)ਸਾਹਿਬ ਦਾ ਦੀਦਾਰ ਦੇਖ, ਮੇਰੀਆਂ ਅੱਖਾਂ ਰੱਜ ਗਈਆਂ ਹਨ।
Fareedkot Teekaਤੇਰੇ ਦਰਸਨ ਕੋ ਦੇਖ ਕਰ ਨੇਤ੍ਰ ਸੰਤੁਸ਼ਟ ਭਏ ਹੈਂ॥
Prof. Sahib Singhਪਰਮਾਤਮਾ ਦਾ ਦਰਸਨ ਕਰ ਕੇ (ਮਨੁੱਖ ਦੀਆਂ) ਅੱਖਾਂ ਨੂੰ (ਪਰਾਇਆ ਰੂਪ ਤੱਕਣ ਵੱਲੋਂ) ਸੰਤੋਖ ਆ ਜਾਂਦਾ ਹੈ।ਪਦ ਅਰਥ ਨੇਤ੍ਰ = ਅੱਖਾਂ। ਨੇਤ੍ਰ ਸੰਤੋਖੇ = ਅੱਖਾਂ ਨੂੰ (ਪਰਾਇਆ ਰੂਪ ਤੱਕਣ ਵਲੋਂ) ਸੰਤੋਖ ਆ ਜਾਂਦਾ ਹੈ। ਪੇਖਿ = ਵੇਖ ਕੇ।
SikhNet (Spanish)Teniendo la Visión del Señor, su mirada expresa el total Contentamiento
ਰਸਨਾ ਗਾਏ; ਗੁਣ ਅਨੇਕ ॥
rasanaa gaae; gun anek |
Sant Singh KhalsaMy tongue sings the Infinite Praises of God.
Manmohan SinghWith my tongue, hymn I the Lord's infinite praises.
Manmohan Singh (Punjabi)ਆਪਣੀ ਜੀਭਾ ਨਾਲ, ਮੈਂ ਸਾਈਂ ਦੀਆਂ ਬੇਅੰਤ ਸਿਫਤਾਂ ਗਾਉਂਦਾ ਹਾਂ।
Fareedkot Teekaਔਰ ਰਸਨਾ ਕਰ ਤੇਰੇ ਅਨੇਕ ਗੁਣੋਂ ਕੋ ਗਾਇਨ ਕਰੇ ਹੈਂ॥
Prof. Sahib Singh(ਜਿਉਂ ਜਿਉਂ ਮਨੁੱਖ ਦੀ) ਜੀਭ ਪਰਮਾਤਮਾ ਦੇ ਅਨੇਕਾਂ ਗੁਣ ਗਾਂਦੀ ਹੈ,ਪਦ ਅਰਥ ਰਸਨਾ = ਜੀਭ। ਗਾਏ = ਗਾਂਦੀ ਹੈ।
SikhNet (Spanish)y su boca entona la Alabanza Infinita de Dios.
ਤ੍ਰਿਸਨਾ ਬੂਝੀ; ਗੁਰ ਪ੍ਰਸਾਦਿ ॥
trisanaa boojhee; gur prasaad |
Sant Singh KhalsaMy thirst is quenched, by Guru's Grace.
Manmohan SinghBy the Guru's grace, my desire is quenched.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰੀ ਖਾਹਿਸ਼ ਮਿਟ ਗਈ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਹਮਾਰੀ ਤ੍ਰਿਸਨਾ ਨਿਬ੍ਰਿਤ ਹੋ ਗਈ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ,ਪਦ ਅਰਥ ਬੂਝੀ = ਮਿਟ ਜਾਂਦੀ ਹੈ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।
SikhNet (Spanish)Su añoranza por la Gracia del Guru termina
ਮਨੁ ਆਘਾਨਾ; ਹਰਿ ਰਸਹਿ ਸੁਆਦਿ ॥੩॥
man aaghaanaa; har raseh suaad |3|
Sant Singh KhalsaMy mind is satisfied, with the sublime taste of the Lord's subtle essence. ||3||
Manmohan SinghMy mind is sated with the relish of God's elixir.
Manmohan Singh (Punjabi)ਮੇਰਾ ਚਿੱਤ ਹਰੀ ਦੇ ਅੰਮ੍ਰਿਤ ਦੇ ਰਸ ਨਾਲ ਰੱਜ ਗਿਆ ਹੈ।
Fareedkot Teekaਹੇ ਹਰੀ! ਮਨੁ ਤੇਰੇ ਨਾਮ ਰਸ ਕੇ ਸੁਵਾਦ ਮੇਂ ਤ੍ਰਿਪਿਤ ਹੂਆ ਹੈ॥੩॥
Prof. Sahib Singhਉਸ ਦਾ ਮਨ ਹਰਿ-ਨਾਮ-ਰਸ ਦੇ ਸੁਆਦ ਨਾਲ (ਮਾਇਆ ਵੱਲੋਂ) ਰੱਜ ਜਾਂਦਾ ਹੈ ॥੩॥ਪਦ ਅਰਥ ਆਘਾਨਾ = ਰੱਜ ਜਾਂਦਾ ਹੈ। ਹਰਿ ਰਸਹਿ ਸੁਆਦਿ = ਹਰਿ-ਨਾਮ-ਰਸ ਦੇ ਸੁਆਦ ਨਾਲ ॥੩॥
SikhNet (Spanish)y su mente se satura del Aroma de la Esencia del Señor. (3)
ਸੇਵਕੁ ਲਾਗੋ; ਚਰਣ ਸੇਵ ॥
sevak laago; charan sev |
Sant Singh KhalsaYour servant is committed to the service of Your Feet,
Manmohan SinghI, Thy slave, am dedicated to thy service at your feet,
Manmohan Singh (Punjabi)ਮੈਂ ਤੇਰਾ ਗੋਲਾ, ਤੇਰੇ ਪੈਰਾਂ ਦੀ ਚਾਕਰੀ ਦੇ ਸਮਰਪਨ ਹੋਇਆ ਹੋਇਆ ਹਾਂ,
Fareedkot Teekaਮੈਂ ਸੇਵਕ ਤੇਰੇ ਚਰਨੋਂ ਕੀ ਸੇਵਾ ਮੇਂ ਲਾਗਾ ਹੂੰ॥
Prof. Sahib Singh(ਹੇ ਪ੍ਰਭੂ! ਜਿਹੜਾ ਤੇਰਾ) ਸੇਵਕ (ਤੇਰੇ) ਚਰਨਾਂ ਦੀ ਸੇਵਾ ਵਿਚ ਲੱਗਦਾ ਹੈ।
SikhNet (Spanish)El Devoto dedica su vida entonces al Servicio de su Único Dios,
ਆਦਿ ਪੁਰਖ ਅਪਰੰਪਰ ਦੇਵ ॥
aad purakh aparanpar dev |
Sant Singh KhalsaO Primal Infinite Divine Being.
Manmohan SinghO my Limitless, Primal Lord!
Manmohan Singh (Punjabi)ਹੇ ਮੇਰੇ ਹੱਦ ਬੰਨਾ ਰਹਿਤ ਪਰਾਪੂਰਬਲੇ ਪ੍ਰਭੂ!
Fareedkot Teekaਹੇ ਆਦਿ ਪੁਰਖ! ਹੇ ਅਪਰੰਪਰ ਦੇਵ! ॥
Prof. Sahib Singhਹੇ ਸਭ ਦੇ ਮੁੰਢ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! ਹੇ ਪਰੇ ਤੋਂ ਪਰੇ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ!ਪਦ ਅਰਥ ਆਦਿ = ਹੇ ਸਾਰੇ ਜਗਤ ਦੇ ਮੂਲ! ਪੁਰਖ = ਹੇ ਸਰਬ-ਵਿਆਪਕ! ਅਪਰੰਪਰ = ਹੇ ਪਰੇ ਤੋਂ ਪਰੇ!
SikhNet (Spanish)sí, del Señor Primordial, el Dios de dioses.
ਸਗਲ ਉਧਾਰਣ; ਤੇਰੋ ਨਾਮੁ ॥
sagal udhaaran; tero naam |
Sant Singh KhalsaYour Name is the Saving Grace of all.
Manmohan SinghThy Name, O Lord, is the emancipator of all.
Manmohan Singh (Punjabi)ਤੇਰਾ ਨਾਮ, ਹੇ ਪ੍ਰਭੂ! ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
Fareedkot Teekaਸਰਬ ਕੇ ਉਧਾਰ ਕਰਨੇ ਵਾਲਾ ਤੇਰਾ ਨਾਮੁ ਹੈ॥
Prof. Sahib Singhਤੇਰਾ ਨਾਮ ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।ਪਦ ਅਰਥ ਸਗਲ ਉਧਾਰਣ = ਸਾਰੇ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ।
SikhNet (Spanish)Oh Dios, Tu Naturaleza es la de liberar a todos,
ਨਾਨਕ ਪਾਇਓ; ਇਹੁ ਨਿਧਾਨੁ ॥੪॥੬॥
naanak paaeo; ihu nidhaan |4|6|
Sant Singh KhalsaNanak has received this teasure. ||4||6||
Manmohan SinghNanak is blessed with this Name treasure.
Manmohan Singh (Punjabi)ਨਾਨਕ ਨੂੰ ਇਹ ਨਾਮ ਦਾ ਖਜਾਨਾ ਪ੍ਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹੁ ਤੇਰਾ ਨਾਮੁ ਖਜਾਨਾ ਹਮ ਨੇ ਪਾਯਾ ਹੈ॥੪॥੬॥☬ਪਰਮੇਸ੍ਵਰ ਕੇ ਉਪਕਾਰ ਅਰ ਆਪਨੀ ਕ੍ਰਿਤਘਨਤਾ ਕਹਤੇ ਹੈਂ:
Prof. Sahib Singhਨਾਨਕ ਨੂੰ (ਤੇਰਾ) ਇਹ ਨਾਮ-ਖ਼ਜ਼ਾਨਾ ਮਿਲ ਗਿਆ ਹੈ ॥੪॥੬॥ਪਦ ਅਰਥ ਨਿਧਾਨੁ = ਖ਼ਜ਼ਾਨਾ ॥੪॥੬॥
SikhNet (Spanish)qué fortuna que Nanak tiene Tu Bendición, oh Tesoro de Virtud. (4-6)