ੴ

ਸਿੱਖਬਾਣੀ · SikhBani

ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥

aape dharatee saajeean aape aakaas
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 302 · 5 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਆਪੇ ਧਰਤੀ ਸਾਜੀਅਨੁ; ਆਪੇ ਆਕਾਸੁ ॥

aape dharatee saajeean; aape aakaas |

Sant Singh KhalsaHe Himself made the earth; He Himself made the sky.
Manmohan SinghGod Himself has made the earth and Himself the sky.
Manmohan Singh (Punjabi)ਵਾਹਿਗੁਰੂ ਨੇ ਖੁਦ ਜਮੀਨ ਰਚੀ ਹੈ ਅਤੇ ਖੁਦ ਹੀ ਅਸਮਾਨ।
Fareedkot Teekaਆਪ ਹੀ ਪ੍ਰਿਥ੍ਵੀ ਉਤਪਤ ਕਰੀ ਹੈ ਔਰ ਆਪ ਹੀ ਅਕਾਸ ਬਨਾਇਆ ਹੈ॥
Prof. Sahib Singhਪ੍ਰਭੂ ਨੇ ਆਪ ਹੀ ਧਰਤੀ ਸਾਜੀ ਤੇ ਆਪ ਹੀ ਅਕਾਸ਼।

ਪਦ ਅਰਥ ਸਾਜੀਅਨੁ = ਸਾਜੀ ਉਸ ਨੇ।

SikhNet (Spanish)Tú, de Ti Mismo, has creado la tierra y el cielo.

ਵਿਚਿ ਆਪੇ ਜੰਤ ਉਪਾਇਅਨੁ; ਮੁਖਿ ਆਪੇ ਦੇਇ ਗਿਰਾਸੁ ॥

vich aape jant upaaeian; mukh aape dee giraas |

Sant Singh KhalsaHe Himself created the beings there, and He Himself places food in their mouths.
Manmohan SinghHe of himself created the beings therein, and of Himself puts morsels (food) in their mouths.
Manmohan Singh (Punjabi)ਉਨ੍ਹਾਂ ਵਿੱਚ ਉਸ ਨੇ ਆਪ ਹੀ ਜੀਵ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਦੇ ਮੂੰਹਾਂ ਵਿੱਚ ਬੁਰਕੀਆਂ (ਭੋਜਨ) ਪਾਉਂਦਾ ਹੈ।
Fareedkot Teekaਆਪ ਹੀ ਬੀਚ ਮੇਂ ਜੀਵ ਉਤਪਤਿ ਕੀਏ ਹੈਂ ਆਪ ਹੀ ਮੁਖ ਮੇਂ ਭੋਜਨ ਦੇਤਾ ਹੈ॥
Prof. Sahib Singhਇਸ ਧਰਤੀ ਵਿਚ ਉਸ ਨੇ ਜੀਅ ਜੰਤ ਪੈਦਾ ਕੀਤੇ ਤੇ ਆਪ ਹੀ (ਜੀਵਾਂ ਦੇ) ਮੂੰਹ ਵਿਚ ਗਰਾਹੀ ਦੇਂਦਾ ਹੈ।

ਪਦ ਅਰਥ ਉਪਾਇਅਨੁ = ਉਪਾਏ ਉਸ ਨੇ। ਗਿਰਾਸੁ = ਗਰਾਹੀ, ਖ਼ੁਰਾਕ।

SikhNet (Spanish)Tú, de Ti Mismo, has creado la humanidad y das sustento a todos.

ਸਭੁ ਆਪੇ ਆਪਿ ਵਰਤਦਾ; ਆਪੇ ਹੀ ਗੁਣਤਾਸੁ ॥

sabh aape aap varatadaa; aape hee gunataas |

Sant Singh KhalsaHe Himself is All-pervading; He Himself is the Treasure of Excellence.
Manmohan SinghAll by Himself He pervades everywhere and Himself is the Treasure of excellences.
Manmohan Singh (Punjabi)ਆਪਣੇ ਆਪ ਹੀ ਉਹ ਹਰ ਥਾਂ ਵਿਆਪਕ ਹੈ ਅਤੇ ਆਪ ਹੀ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ।
Fareedkot Teekaਸਭ ਕੇ ਬੀਚ ਆਪ ਹੀ ਆਪ ਵਰਤ ਰਹਾ ਹੈ, ਆਪ ਹੀ ਗੁਣੋਂ ਕਾ (ਤਾਸੁ) ਸਮੁੰਦ੍ਰ ਹੈ॥
Prof. Sahib Singhਗੁਣਾਂ ਦਾ ਖ਼ਜ਼ਾਨਾ (ਹਰੀ) ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ।

ਪਦ ਅਰਥ ਸਭੁ = ਹਰ ਥਾਂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)Tú eres el Único que trabaja a través de todo, Tú, el Tesoro de Virtudes.

ਜਨ ਨਾਨਕ. ਨਾਮੁ ਧਿਆਇ ਤੂ; ਸਭਿ ਕਿਲਵਿਖ ਕਟੇ ਤਾਸੁ ॥੨॥

jan naanak. naam dhiaae too; sabh kilavikh katte taas |2|

Sant Singh KhalsaO servant Nanak, meditate on the Naam, the Name of the Lord; He shall take away all your sinful mistakes. ||2||
Manmohan SinghRemember Thou God's Name, O slave Nanak, and He shall efface all thine sins.
Manmohan Singh (Punjabi)ਤੂੰ ਰੱਬ ਦੇ ਨਾਮ ਦਾ ਸਿਮਰਨ ਕਰ ਹੇ ਗੋਲੇ ਨਾਨਕ! ਅਤੇ ਉਹ ਤੇਰੇ ਸਾਰੇ ਪਾਪ ਨਾਸ ਕਰ ਦਏਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕਾ ਧਿਆਵਣਾ ਕਰੇ ਤਿਸ ਕੇ ਸਭ (ਕਿਲ ਵਿਖ) ਪਾਪ ਕਟੇ ਜਏਂਗੇ॥੨॥
Prof. Sahib Singhਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਜਪ, (ਜਿਸ ਨੇ ਜਪਿਆ ਹੈ) ਉਸ ਦੇ ਸਾਰੇ ਪਾਪ ਪ੍ਰਭੂ ਦੂਰ ਕਰਦਾ ਹੈ ॥੨॥

ਪਦ ਅਰਥ ਸਭਿ = ਸਾਰੇ। ਕਿਲਵਿਖ = ਪਾਪ। ਤਾਸੁ = ਉਸ ਦੇ ॥੨॥

SikhNet (Spanish)Habita, oh, dice Nanak, en el Naam, el Nombre del Señor para que te deshagas de la consecuencia de todos tus errores.(2)
Answers quote the Granth verbatim with Ang citations. AI commentary is not Gurbani and not a religious ruling.