ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok, 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.
ਹਰਿ ਸਤਿ ਨਿਰੰਜਨ. ਅਮਰੁ ਹੈ; ਨਿਰਭਉ ਨਿਰਵੈਰੁ ਨਿਰੰਕਾਰੁ ॥
har sat niranjan. amar hai; nirbhau niravair nirankaar |
Sant Singh KhalsaThe Lord is true, immaculate and eternal; He has no fear, hatred or form.
Manmohan SinghGod is True, Immaculate, Eternal, Fearless, without enmity and Formless.
Manmohan Singh (Punjabi)ਵਾਹਿਗੁਰੂ ਸੱਚਾ, ਸ਼ੁੱਧ, ਅਬਿਨਾਸੀ, ਨਿਡੱਰ, ਵੈਰ ਵਿਰੋਧ-ਰਹਿਤ ਅਤੇ ਨਿਰ ਸਰੂਪ ਹੈ।
Fareedkot Teekaਹਰੀ ਸਤਿ ਹੈ ਔਰ ਨਿਰੰਜਨ ਹੈ ਪੁਨਾ ਅਮਰੁ ਹੈ ਤਥਾ ਭੈ ਸੇ ਰਹਿਤ ਹੈ ਔਰ ਵੈਰ ਸੇ ਰਹਤ ਹੈ ਪੁਨਾ ਨਿਰਅਕਾਰ ਹੈ॥
Prof. Sahib Singhਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ,ਪਦ ਅਰਥ ਨਿਰੰਜਨੁ = ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦਾ ਪ੍ਰਭਾਵ। ਨਿਰਭਉ = ਜਿਸ ਨੂੰ ਕੋਈ ਡਰ ਨਹੀਂ। ਨਿਰੰਕਾਰੁ = ਜਿਸ ਦਾ ਕੋਈ ਖ਼ਾਸ ਸਰੀਰ ਨਹੀਂ।
SikhNet (Spanish)Mi Señor Verdadero, Inmaculado y Eterno es el Ser Sin Miedo, Sin Odio, y Sin Forma.
ਜਿਨ ਜਪਿਆ. ਇਕ ਮਨਿ ਇਕ ਚਿਤਿ; ਤਿਨ ਲਥਾ ਹਉਮੈ ਭਾਰੁ ॥
jin japiaa. ik man ik chit; tin lathaa haumai bhaar |
Sant Singh KhalsaThose who chant and meditate on Him, who single-mindedly focus their consciousness on Him, are rid of the burden of their ego.
Manmohan SinghThey, who contemplate over Him with single mind and single heart, get rid of the load of pride.
Manmohan Singh (Punjabi)ਜੋ ਉਸ ਦਾ ਇੱਕ ਹਿਰਦੇ ਤੇ ਦਿਲ ਨਾਲ ਸਿਮਰਨ ਕਰਦੇ ਹਨ, ਉਹ ਹੰਕਾਰ ਦੇ ਬੋਝ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਜਿਨੋਂ ਨੇ ਇਕ ਮਨ ਇਕ ਚਿਤ ਹੋ ਕਰ ਜਪਿਆ ਹੈ, ਤਿਨ ਕਾ ਹੰਤਾ ਮਮਤਾ ਰੂਪ ਭਾਰ ਦੂਰ ਹੋ ਗਯਾ ਹੈ॥
Prof. Sahib Singhਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਗਿਆ ਹੈ।ਪਦ ਅਰਥ ਇਕ ਮਨਿ = ਇਕ ਮਨ ਦੀ ਰਾਹੀਂ, ਮਨ ਲਾ ਕੇ, ਮਨ ਇਕ ਹਰੀ ਵੱਲ ਲਾ ਕੇ।
SikhNet (Spanish)Los que Lo contemplan concentrados y totalmente en Devoción, se deshacen de su carga egocéntrica.
ਜਿਨ ਗੁਰਮੁਖਿ. ਹਰਿ ਆਰਾਧਿਆ; ਤਿਨ ਸੰਤ ਜਨਾ ਜੈਕਾਰੁ ॥
jin guramukh. har aaraadhiaa; tin sant janaa jaikaar |
Sant Singh KhalsaThose Gurmukhs who worship and adore the Lord - hail to those Saintly beings!
Manmohan SinghHail, unto the saintly persons, who, through the Guru, have mediated on God.
Manmohan Singh (Punjabi)ਸ਼ਾਬਾਸ਼ ਹੈ ਉਨ੍ਹਾਂ ਸਾਧ ਸਰੂਪ ਪੁਰਸ਼ਾਂ ਦੇ, ਜਿਨ੍ਹਾਂ ਨੇ ਗੁਰਾਂ ਦੁਆਰਾ, ਵਾਹਿਗੁਰੂ ਦਾ ਸਿਮਰਨ ਕੀਤਾ ਹੈ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰੇ ਅਰਾਧਨ ਕੀਆ ਹੈ, ਤਿਨ ਸੰਤ ਜਨੋਂ ਕਾ ਜੈਕਾਰ ਹੂਆ ਹੈ॥
Prof. Sahib Singh(ਪਰ) ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ।ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ। ਜੈਕਾਰੁ = ਵਡਿਆਈ।
SikhNet (Spanish)¡Victoria a tales seres Santos que alaban al Señor!
ਕੋਈ ਨਿੰਦਾ ਕਰੇ. ਪੂਰੇ ਸਤਿਗੁਰੂ ਕੀ; ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥
koee nindaa kare. poore satiguroo kee; tis no fitt fitt kahai sabh sansaar |
Sant Singh KhalsaIf someone slanders the Perfect True Guru, he will be rebuked and reproached by the whole world.
Manmohan SinghIf someone slanders the Perfect Satguru, him the whole world rebukes and reproaches.
Manmohan Singh (Punjabi)ਜੇਕਰ ਕੋਈ ਪੂਰਨ ਸਤਿਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸਾਰਾ ਜਹਾਨ ਲਾਨ੍ਹਤ ਤੇ ਫਿਟਕਾਰ ਪਾਉਂਦਾ ਹੈ।
Fareedkot Teekaਪੂਰੇ ਸਤਿਗੁਰੂ ਕੀ ਜੋ ਕੋਈ ਨਿੰਦਾ ਕਰੇ ਤੌ ਤਿਸ ਕੋ ਸਭ ਸੰਸਾਰ ਫਿਟ ਫਿਟ ਕਹਤਾ ਹੈ॥
Prof. Sahib Singhਜੋ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ,ਪਦ ਅਰਥ ਫਿਟੁ ਫਿਟੁ ਕਹੈ = ਫਿਟਕਾਰਾਂ ਪਾਂਦਾ ਹੈ।
SikhNet (Spanish)El mundo entero maldice a los que calumnian al Perfecto y Verdadero Guru,
ਸਤਿਗੁਰ ਵਿਚਿ. ਆਪਿ ਵਰਤਦਾ; ਹਰਿ ਆਪੇ ਰਖਣਹਾਰੁ ॥
satigur vich. aap varatadaa; har aape rakhanahaar |
Sant Singh KhalsaThe Lord Himself abides within the True Guru; He Himself is His Protector.
Manmohan SinghWithin the Satguru, God himself abides, and Himself is his protector.
Manmohan Singh (Punjabi)ਸਤਿਗੁਰਾਂ ਅੰਦਰ ਨਾਰਾਇਣ ਖੁਦ ਵਸਦਾ ਹੈ ਅਤੇ ਹੀ ਉਨ੍ਹਾਂ ਦਾ ਰਖਵਾਲਾ ਹੈ।
Fareedkot Teekaਹਰੀ ਸਤਿਗੁਰੋਂ ਕੇ ਬੀਚ ਆਪ ਵਰਤ ਰਹਾ ਹੈ ਔਰ ਆਪ ਹੀ ਰਖ੍ਯਾ ਕਰਨੇ ਵਾਲਾ ਹੈ॥
Prof. Sahib Singh(ਉਹ ਨਿੰਦਕ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਪ੍ਰਭੂ ਆਪ ਸਤਿਗੁਰ ਵਿਚ ਵੱਸਦਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ।ਪਦ ਅਰਥ ਵਰਤਦਾ = ਮੌਜੂਦ ਹੈ।
SikhNet (Spanish)porque el Señor Mismo habita en el Verdadero Guru, trabaja a través de Él, y Él Mismo Lo protege.
ਧਨੁ ਧੰਨੁ ਗੁਰੂ ਗੁਣ ਗਾਵਦਾ; ਤਿਸ ਨੋ. ਸਦਾ ਸਦਾ ਨਮਸਕਾਰੁ ॥
dhan dhan guroo gun gaavadaa; tis no. sadaa sadaa namasakaar |
Sant Singh KhalsaBlessed, Blessed is the Guru, who sings the Glories of God. Unto Him, I bow forever and ever in deepest reverence.
Manmohan SinghBlest! blest! is the Guru, who sings Lord's praises. Unto him ever, ever and ever, I make an obeisance.
Manmohan Singh (Punjabi)ਮੁਬਾਰਕ! ਮੁਬਾਰਕ! ਹੈ, ਗੁਰੂ ਜੋ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਮੈਂ ਸਦੀਵ ਤੇ ਹਮੇਸ਼ਾਂ ਬੰਦਨਾ ਕਰਦਾ ਹਾਂ।
Fareedkot Teekaਜੋ ਗੁਰੂ ਗੁਣ ਗਾਵਦਾ ਹੈ ਸਦਾ ਧੰਨ ਹੈ, ਮੈਂ ਤਿਨ ਕੋ ਸਦਾ ਸਦਾ ਨਮਸਕਾਰ ਕਰਤਾ ਹੂੰ॥
Prof. Sahib Singhਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ।ਪਦ ਅਰਥ ਧੰਨੁ = ਮੁਬਾਰਿਕ।
SikhNet (Spanish)Y el Guru siempre canta las Alabanzas del Señor.
ਜਨ ਨਾਨਕ. ਤਿਨ ਕਉ ਵਾਰਿਆ; ਜਿਨ ਜਪਿਆ ਸਿਰਜਣਹਾਰੁ ॥੧॥
jan naanak. tin kau vaariaa; jin japiaa sirajanahaar |1|
Sant Singh KhalsaServant Nanak is a sacrifice to those who have meditated on the Creator Lord. ||1||
Manmohan SinghSlave Nanak is a sacrifice unto those, who have contemplated over their creator.
Manmohan Singh (Punjabi)ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਕਰਤਾਰ ਦਾ ਆਰਾਧਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ੍ਹਾਂ ਨੇ ਸਿਰਜਨਹਾਰ ਜਪਿਆ ਹੈ, ਮੈਂ ਤਿਨ ਕੇ ਵਾਰਨੇ ਜਾਤਾ ਹੂੰ॥੧॥
Prof. Sahib Singh(ਆਖ) ਹੇ ਨਾਨਕ! ਮੈਂ ਸਦਕੇ ਹਾਂ, ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਆਰਾਧਿਆ ਹੈ ॥੧॥ਪਦ ਅਰਥ ਵਾਰਿਆ = ਸਦਕੇ ॥੧॥
SikhNet (Spanish)Me postro en Reverencia ante el Guru; Nanak ofrece su ser en sacrificio a aquél que contempla al Señor Creador.(1)