ੴ

ਸਿੱਖਬਾਣੀ · SikhBani

ਖਸਮੈ ਕੈ ਦਰਬਾਰਿ ਢਾਢੀ ਵਸਿਆ ॥

khasamai kai darabaar dtaadtee vasiaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 148, 149 · 9 lines
Translations

ਪਉੜੀ ॥

paurree | Ang 148

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਖਸਮੈ ਕੈ ਦਰਬਾਰਿ; ਢਾਢੀ ਵਸਿਆ ॥

khasamai kai darabaar; dtaadtee vasiaa | Ang 148

Sant Singh KhalsaIn the Court of the Lord and Master, His minstrels dwell.
Manmohan SinghIn the Court of the Lord the minstrel abides.
Manmohan Singh (Punjabi)ਸਾਹਿਬ ਦੀ ਦਰਗਾਹ ਅੰਦਰ ਭੱਟ ਵੱਸਦਾ ਹੈ।
Fareedkot Teeka(ਖਸਮੈ ਕੈ ਦਰਿਬਾਰਿ) ਵਾਹਿਗੁਰੂ ਕੈ ਸਤਸੰਗ ਰੂਪੀ ਦਰਬਾਰ ਮੇਂ ਢਾਢੀ ਜਸ ਕਰਨੇ ਵਾਲਾ ਮੈਂ ਦਾਸੁ ਵਸਿਆ ਹੂੰ॥
Prof. Sahib Singhਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਸਦਾ) ਮਾਲਕ ਦੀ ਹਜ਼ੂਰੀ ਵਿਚ ਵੱਸਦਾ ਹੈ।

ਪਦ ਅਰਥ ਢਾਢੀ = ਸਿਫ਼ਤਿ ਕਰਨ ਵਾਲਾ।

SikhNet (Spanish)En la Corte del Señor habita el trovador;

ਸਚਾ ਖਸਮੁ ਕਲਾਣਿ; ਕਮਲੁ ਵਿਗਸਿਆ ॥

sachaa khasam kalaan; kamal vigasiaa | Ang 148

Sant Singh KhalsaSinging the Praises of their True Lord and Master, the lotuses of their hearts have blossomed forth.
Manmohan SinghBy singing the praises of the True Master His heart lotus has bloomed.
Manmohan Singh (Punjabi)ਸੱਚੇ ਮਾਲਕ ਦੀ ਮਹਿਮਾ ਗਾਇਨ ਕਰਨ ਦੁਆਰਾ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਜਬ ਸਚੇ ਵਾਹਿਗੁਰੂ (ਕਲਾਣਿ) ਜਸ ਕੀਆ ਤਬ ਰਿਦਾ ਕਵਲ (ਵਿਗਸਿਆ) ਖਿੜਿਆ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਾਲਾਹ ਕੇ ਉਸ ਦਾ ਹਿਰਦਾ-ਕਉਲ ਖਿੜਿਆ ਰਹਿੰਦਾ ਹੈ।

ਪਦ ਅਰਥ ਕਲਾਣਿ = ਕਲਾਣ ਕੇ, ਸਿਫ਼ਤਿ-ਸਾਲਾਹ ਕਰਕੇ। ਵਿਗਸਿਆ = ਖਿੜ ਪਿਆ।

SikhNet (Spanish)alabando al Verdadero Maestro, el Loto de su corazón ha florecido.

ਖਸਮਹੁ ਪੂਰਾ ਪਾਇ; ਮਨਹੁ ਰਹਸਿਆ ॥

khasamahu pooraa paae; manahu rahasiaa | Ang 148

Sant Singh KhalsaObtaining their Perfect Lord and Master, their minds are transfixed with ecstasy.
Manmohan SinghBy obtaining perfect understanding from the Master in his mind he is transported.
Manmohan Singh (Punjabi)ਮਾਲਕ ਪਾਸੋਂ ਪੂਰਨ ਗਿਆਤ ਪ੍ਰਾਪਤ ਕਰਨ ਦੁਆਰਾ ਆਪਣੇ ਚਿੱਤ ਵਿੱਚ ਉਹ ਪਰਮ ਪਰਸੰਨ ਹੋ ਗਿਆ ਹੈ।
Fareedkot Teekaਜਬ ਵਾਹਿਗੁਰੂ ਸੇ ਪੂਰਾ ਸਤਗੁਰੂ ਪਾਇਆ ਤਬ ਮਨ ਕਰ ਕੇ (ਰਹਸਿਆ) ਅਨੰਦਵਾਨ ਹੂਆ॥
Prof. Sahib Singhਮਾਲਕ ਤੋਂ ਪੂਰਾ ਮਰਤਬਾ (ਭਾਵ, ਪੂਰਨ ਅਵਸਥਾ) ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ,

ਪਦ ਅਰਥ ਪੂਰਾ = ਪੂਰਾ ਮਰਤਬਾ। ਰਹਸਿਆ = ਖਿੜ ਆਇਆ।

SikhNet (Spanish)Obteniendo el Perfecto Entendimiento del Maestro, es transportado al Estado de Éxtasis.

ਦੁਸਮਨ ਕਢੇ ਮਾਰਿ; ਸਜਣ ਸਰਸਿਆ ॥

dusaman kadte maar; sajan sarasiaa | Ang 148

Sant Singh KhalsaTheir enemies have been driven out and subdued, and their friends are very pleased.
Manmohan SinghThe enemies have been beaten off, so the friends are pleased.
Manmohan Singh (Punjabi)ਵੈਰੀ ਮਾਰ ਕੁੱਟ ਕੇ ਪਰੇ ਹਟਾ ਦਿੱਤੇ ਹਨ, ਸੋ ਮਿਤ੍ਰ ਖੁਸ਼ ਹੋ ਗਏ ਹਨ।
Fareedkot Teekaਕਾਮਾਦਿ ਦੁਸਮਣ ਮਨ ਮੇਂ ਮਾਰ ਕਰ ਕਢ ਦੀਏ, (ਸੱਜਣ) ਜੋ ਦੈਵੀ ਗੁਣ ਸਤ ਸੰਤੋਖਾਦਿ (ਸਰਸਿਆ) ਅਧਿਕ ਹੂਏ॥
Prof. Sahib Singh(ਕਿਉਂਕਿ ਕਾਮਾਦਿਕ ਵਿਕਾਰ) ਵੈਰੀਆਂ ਨੂੰ ਉਹ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ (ਤਾਂ ਫਿਰ ਨਾਮ ਵਿਚ ਲੱਗੇ ਉਸ ਦੇ ਗਿਆਨ-ਇੰਦ੍ਰੇ-ਰੂਪ) ਮਿਤ੍ਰ ਟਹਿਕ ਪੈਂਦੇ ਹਨ।)

ਪਦ ਅਰਥ ਦੁਸਮਨ = ਕਾਮਾਦਿਕ ਵਿਕਾਰ, ਵੈਰੀ। ਸਜਣ = ਨਾਮ ਵਿਚ ਲੱਗੇ ਗਿਆਨ-ਇੰਦ੍ਰੇ।

SikhNet (Spanish)Ha sacado a los enemigos, y así los amigos están contentos.

ਸਚਾ ਸਤਿਗੁਰੁ ਸੇਵਨਿ; ਸਚਾ ਮਾਰਗੁ ਦਸਿਆ ॥

sachaa satigur sevan; sachaa maarag dasiaa | Ang 148

Sant Singh KhalsaThose who serve the Truthful True Guru are shown the True Path.
Manmohan SinghThe right path is shown unto them who serve the True Sat Guru.
Manmohan Singh (Punjabi)ਸਹੀ ਰਸਤਾ ਉਹਨਾ ਨੂੰ ਦਿਖਾਲ ਦਿੱਤਾ ਜਾਂਦਾ ਹੈ, ਜੋ ਸੱਚੇ ਸਤਿਗੁਰਾਂ ਦੀ ਟਹਿਲ ਕਮਾਉਂਦੇ ਹਨ।
Fareedkot Teekaਜਿਨੋਂ ਕੋ ਸਚਾ ਸਤਿਗੁਰ ਬ੍ਰਹਮ ਸ੍ਰੋਤੀ ਬ੍ਰਹਮ ਨੇਸਟੀ ਸੇਵਨ ਕੀਆ ਹੈ ਤਿਨੋਂ ਕੋ ਸਚਾ ਮਾਰਗ ਬ੍ਰਹਮ ਪ੍ਰਾਪਤੀ ਕਾ ਗੁਰੋਂ ਨੇ ਬੁਝਾਇਆ ਹੈ॥
Prof. Sahib Singh(ਇਹ ਗਿਆਨ-ਇੰਦ੍ਰੇ) ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਸਤਿਗੁਰੂ ਇਹਨਾਂ ਨੂੰ (ਹੁਣ ਜੀਵਨ ਦਾ) ਸੱਚਾ ਰਾਹ ਵਿਖਾਲਦਾ ਹੈ।

ਪਦ ਅਰਥ ਸੇਵਨਿ = ਸੇਂਵਦੇ ਹਨ, ਹੁਕਮ ਵਿਚ ਤੁਰਦੇ ਹਨ, ਮਾਰਗੁ = ਰਸਤਾ।

SikhNet (Spanish)El camino correcto le es mostrado a aquél, que al Verdadero Sat Guru sirve.

ਸਚਾ ਸਬਦੁ ਬੀਚਾਰਿ; ਕਾਲੁ ਵਿਧਉਸਿਆ ॥

sachaa sabad beechaar; kaal vidhausiaa | Ang 149

Sant Singh KhalsaReflecting on the True Word of the Shabad, death is overcome.
Manmohan SinghBy meditating on the True Name, the fear of death is annulled.
Manmohan Singh (Punjabi)ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਮੌਤ ਦਾ ਡਰ ਮਿਟ ਜਾਂਦਾ ਹੈ।
Fareedkot Teeka(ਸਚਾ ਸਬਦੁ) ਸਤ ਰੂਪ ਬ੍ਰਹਮ ਕੀ ਵੀਚਾਰ ਕੀਆ ਹੈ, ਕਾਲ ਕੇ (ਵਿਧਉਸਿਆ) ਨਾਮ ਕੀਆ ਹੈ, ਭਾਵ ਏਹ ਕਿ ਜਨਮ ਮਰਣ ਸੇ ਰਹਤ ਹੂਏ ਹੈਂ॥
Prof. Sahib Singhਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ (ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ।

ਪਦ ਅਰਥ ਵਿਧਉਸਿਆ = ਨਾਸ ਕੀਤਾ।

SikhNet (Spanish)Meditando en la Palabra Verdadera del Shabd, es liberado del miedo a la muerte.

ਢਾਢੀ ਕਥੇ ਅਕਥੁ; ਸਬਦਿ ਸਵਾਰਿਆ ॥

dtaadtee kathe akath; sabad savaariaa | Ang 149

Sant Singh KhalsaSpeaking the Unspoken Speech of the Lord, one is adorned with the Word of His Shabad.
Manmohan SinghThe eulogist utters the ineffable Lord, and is adorned with His Name.
Manmohan Singh (Punjabi)ਜੱਸ ਕਰਨ ਵਾਲਾ ਅਕਹਿ ਸੁਆਮੀ ਦਾ ਉਚਾਰਣ ਕਰਦਾ ਹੈ ਅਤੇ ਉਸ ਦੇ ਨਾਮ ਨਾਲ ਸ਼ਿਗਾਰਿਆ ਗਿਆ ਹੈ।
Fareedkot Teekaਢਾਢੀ ਨੇ ਗੁਰੂ ਉਪਦੇਸ ਸੇ ਅਕਥ ਕੋ ਕਥਨ ਕਰ ਕੇ ਜਨਮ ਸਵਾਰਿਆ ਹੈ॥
Prof. Sahib Singhਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ।
SikhNet (Spanish)Así, canta lo Inefable y se adorna con la Palabra del Shabd.

ਨਾਨਕ. ਗੁਣ ਗਹਿ ਰਾਸਿ; ਹਰਿ ਜੀਉ ਮਿਲੇ ਪਿਆਰਿਆ ॥੨੩॥

naanak. gun geh raas; har jeeo mile piaariaa |23| Ang 149

Sant Singh KhalsaNanak holds tight to the Treasure of Virtue, and meets with the Dear, Beloved Lord. ||23||
Manmohan SinghBy holding fast the capital of virtue. Nanak has met the venerable Beloved Lord.
Manmohan Singh (Punjabi)ਨੇਕੀ ਦੀ ਪੂੰਜੀ ਨੂੰ ਘੁੱਟ ਕੇ ਫੜ ਰੱਖਣ ਦੁਆਰਾ ਨਾਨਕ ਨੇ ਪੂਜਯ ਪ੍ਰੀਤਮ ਪ੍ਰਭੂ ਨੂੰ ਭੇਟ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਪਿਆਰਿਆ! ਸੁਭ ਗੁਨੋਂ ਕੀ ਪੂੰਜੀ ਗ੍ਰਹਣ ਕਰੀ ਹੈ ਹਰੀ ਹਮ ਕੋ ਮਿਲੇ ਹੈਂ॥੨੩॥
Prof. Sahib Singh(ਇਸ ਤਰ੍ਹਾਂ), ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ ॥੨੩॥

ਪਦ ਅਰਥ ਗੁਣਾਂ ਰਾਸਿ = ਗੁਣ ਦੀ ਪੂੰਜੀ। ਗਹਿ = ਗ੍ਰਹਿਣ ਕਰ ਕੇ, ਲੈ ਕੇ ॥੨੩॥

SikhNet (Spanish)Oh, dice Nanak, él obtiene el Tesoro de Virtud y encuentra a su Bienamado, a su Señor.(23)
Answers quote the Granth verbatim with Ang citations. AI commentary is not Gurbani and not a religious ruling.