ੴ

ਸਿੱਖਬਾਣੀ · SikhBani

Ang 798

Sri Guru Granth Sahib · Raag Bilaaval · 4 shabads, 48 lines
Translations
Shabad Guru Amardas Ji Raag Bilaaval continued from Ang 797

ਕਹਤ ਨਾਨਕੁ. ਸਚੇ ਸਿਉ ਪ੍ਰੀਤਿ ਲਾਏ; ਚੂਕੈ ਮਨਿ ਅਭਿਮਾਨਾ ॥

kehat naanak. sache siau preet laae; chookai man abhimaanaa |

Sant Singh KhalsaSays Nanak, loving the True Lord, the mind's egotism and self-conceit is eradicated.
Manmohan SinghSays Nanak, by embracing affection for the True Lord, mind's ego is stilled.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਸੁਆਮੀ ਨਾਲ ਪ੍ਰੇਮ ਪਾਉਣ ਦੁਆਰਾ ਚਿੱਤ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪੁਰਸ ਸਚੇ ਨਾਮ ਸੇ ਪ੍ਰੀਤ ਲਗਾਵੈ ਤਬ ਮਨ ਸੇ ਦੇਹ ਆਦਕੋਂ ਕਾ ਅਭਿਮਾਨ ਦੂਰ ਹੋਤਾ ਹੈ॥
Prof. Sahib Singhਹੇ ਭਾਈ! ਨਾਨਕ ਆਖਦਾ ਹੈ-ਜੇਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਜੋੜਦਾ ਹੈ, ਉਸ ਦੇ ਮਨ ਵਿਚੋਂ (ਕਿਸੇ ਭੀ ਤਰ੍ਹਾਂ ਦੇ ਕਰਮ ਕਾਂਡ ਦਾ) ਅਹੰਕਾਰ ਮੁੱਕ ਜਾਂਦਾ ਹੈ।

ਪਦ ਅਰਥ ਸਿਉ = ਨਾਲ। ਚੂਕੈ = ਮੁੱਕ ਜਾਂਦਾ ਹੈ। ਮਨਿ = ਮਨ ਵਿਚ।

SikhNet (Spanish)Dice Nanak, amando al Señor Verdadero, la actitud voluntariosa y el egoísmo desaparecen.

ਕਹਤ ਸੁਣਤ. ਸਭੇ ਸੁਖ ਪਾਵਹਿ; ਮਾਨਤ ਪਾਹਿ ਨਿਧਾਨਾ ॥੪॥੪॥

kehat sunat. sabhe sukh paaveh; maanat paeh nidhaanaa |4|4|

Sant Singh KhalsaThose who speak and listen to the Lord's Name, all find peace. Those who believe in it, obtain the supreme treasure. ||4||4||
Manmohan SinghAll they who utter and hear the Name obtain peace and they who believe in it, attain the whole treasure.
Manmohan Singh (Punjabi)ਜੋ ਨਾਮ ਨੂੰ ਉਚਾਰਦੇ ਅਤੇ ਸੁਣਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਜੋ ਇਸ ਵਿੱਚ ਨਿਸਚਾ ਧਾਰਨ ਕਰਦੇ ਹਨ ਉਹ ਸਮੂਹ ਖਜਾਨੇ ਨੂੰ ਪ੍ਰਾਪਤ ਕਰ ਲੈਂਦੇ ਹਨ।
Fareedkot Teekaਤਾਂ ਤੇ ਤਿਸ ਵਾਹਿਗੁਰੂ ਕੇ ਨਾਮ ਕੋ ਕਹਤੇ ਸੁਣਤੇ ਸੰਪੂਰਣ (ਸੁਖ) ਆਨੰਦ ਕੋ ਪਾਵਤੇ ਹੈਂ, ਔ ਤਿਸ ਨਾਮ ਕੇ ਮਨਨ ਕਰਨਹਾਰੇ ਸਰਬ ਨਿਧੋਂ ਕੇ ਘਰ ਮੋਖ ਪਦ ਕੋ ਪ੍ਰਾਪਤ ਹੋ ਜਾਤੇ ਹੈਂ॥੪॥੪॥☬ਪੁਨਾ ਹਰੀ ਨਾਮ ਮਨਨ ਕਰਨੇਹਾਰੇ ਹਰਿਜਨੋਂ ਕੀ ਉਸਤਤੀ ਉਚਾਰਨ ਕਰਤੇ ਹੈਂ:
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਵਾਲੇ, ਸੁਣਨ ਵਾਲੇ, ਸਾਰੇ ਹੀ ਆਤਮਕ ਆਨੰਦ ਪ੍ਰਾਪਤ ਕਰਦੇ ਹਨ। ਜੇਹੜੇ ਮਨੁੱਖ (ਗੁਰੂ ਦੀ ਸਿੱਖਿਆ ਉਤੇ) ਸਰਧਾ ਲਿਆਉਂਦੇ ਹਨ, ਉਹ ਪ੍ਰਭੂ ਦਾ ਨਾਮ-ਖ਼ਜ਼ਾਨਾ ਲੱਭ ਲੈਂਦੇ ਹਨ ॥੪॥੪॥

ਪਦ ਅਰਥ ਸਭੇ = ਸਾਰੇ। ਪਾਹਿ = ਪਾਂਦੇ ਹਨ, ਪ੍ਰਾਪਤ ਕਰਦੇ ਹਨ। ਨਿਧਾਨਾ = ਨਾਮ-ਖ਼ਜ਼ਾਨਾ ॥੪॥੪॥

* ਨੋਟ: ਇਸ ਸ਼ਬਦ ਵਿਚ ਵੇਦ ਪੁਰਾਨਾਂ ਦੇ ਧਰਮ ਅਤੇ ਗੁਰ ਧਰਮ ਵਿਚ ਫ਼ਰਕ ਦੱਸਿਆ ਗਿਆ ਹੈ।

SikhNet (Spanish)Los que recitan y escuchan el Nombre del Señor, encuentran la Paz, quienes creen, obtienen el Tesoro Supremo. (4-4)

Open this shabad (11 lines, Angs 797-798) →

Shabad Guru Amardas Ji Raag Bilaaval

ਬਿਲਾਵਲੁ ਮਹਲਾ ੩ ॥

bilaaval mahalaa 3 |

Sant Singh KhalsaBilaaval, Third Mehl:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
SikhNet (Spanish)Bilawal, Mejl Guru Amar Das, Tercer Canal Divino.

ਗੁਰਮੁਖਿ ਪ੍ਰੀਤਿ; ਜਿਸ ਨੋ ਆਪੇ ਲਾਏ ॥

guramukh preet; jis no aape laae |

Sant Singh KhalsaThe Lord Himself attaches the Gurmukh to His Love;
Manmohan SinghHe, whom the Supreme Guru himself imbues with the Lord's Love;
Manmohan Singh (Punjabi)ਜਿਸ ਨੂੰ ਮੁਖੀ-ਗੁਰੂ ਜੀ ਖੁਦ ਪ੍ਰਭੂ ਦੇ ਪ੍ਰੇਮ ਨਾਲ ਰੰਗਦੇ ਹਨ;
Fareedkot Teekaਸਤਗੁਰਾਂ ਦ੍ਵਾਰੇ ਆਪੇ ਹੀ ਵਾਹਿਗੁਰੂ ਜਿਸ ਕੇ ਮਨ ਮੇਂ ਹਰੀ ਨਾਮ ਕੀ ਪ੍ਰੀਤ ਲਗਾਵੇ॥
Prof. Sahib Singh(ਹੇ ਭਾਈ!) ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਿਆਰ ਪੈਦਾ ਕਰਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ} ਜਿਸ ਨੂੰ, ਜਿਸ ਮਨੁੱਖ ਦੇ ਹਿਰਦੇ ਵਿਚ। ਆਪੇ = (ਪ੍ਰਭੂ) ਆਪ ਹੀ।

SikhNet (Spanish)El que por la Gracia del Guru ama a su Señor,

ਤਿਤੁ ਘਰਿ ਬਿਲਾਵਲੁ; ਗੁਰ ਸਬਦਿ ਸੁਹਾਏ ॥

tit ghar bilaaval; gur sabad suhaae |

Sant Singh Khalsajoyful melodies permeate his home, and he is embellished with the Word of the Guru's Shabad.
Manmohan Singhin his home is all joy and he is embellished with the Guru's Word.
Manmohan Singh (Punjabi)ਉਸ ਦੇ ਧਾਮ ਅੰਦਰ ਸਮੂਹ ਖੁਸ਼ੀ ਹੈ ਅਤੇ ਉਹ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਹੋ ਜਾਂਦਾ ਹੈ।
Fareedkot Teekaਤਿਸਹੀ ਕੇ (ਘਰਿ), ਭਾਵ ਰਿਦੇ ਮੇਂ (ਬਿਲਾਵਲੁ) ਆਨੰਦ ਹੋ ਜਾਤਾ ਹੈ, ਔ ਸੋਈ ਗੁਰ ਉਪਦੇਸ ਸੇ ਸੁਭਾਇਵਾਨ ਹੋਤਾ ਹੈ॥
Prof. Sahib Singhਉਸ ਹਿਰਦੇ-ਘਰ ਵਿਚ (ਸਦਾ) ਖਿੜਾਉ (ਬਣਿਆ ਰਹਿੰਦਾ) ਹੈ, ਗੁਰੂ ਦੀ ਬਰਕਤਿ ਨਾਲ ਉਸ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਤਿਤੁ = {ਲਫ਼ਜ਼ 'ਤਿਸੁ' ਤੋਂ ਅਧਿਕਰਣ ਕਾਰਕ} ਉਸ ਵਿਚ। ਘਰਿ = ਘਰ ਵਿਚ। ਤਿਤੁ ਘਰਿ = ਉਸ ਹਿਰਦੇ-ਘਰ ਵਿਚ {ਤਿਸੁ ਘਰਿ = ਉਸ ਦੇ ਘਰ ਵਿਚ}। ਬਿਲਾਵਲੁ = ਖ਼ੁਸ਼ੀ, ਆਨੰਦ। ਸਬਦਿ = ਸ਼ਬਦ ਦੀ ਰਾਹੀਂ। ਸੁਹਾਏ = (ਉਹ ਮਨੁੱਖ) ਸੋਹਣਾ ਬਣ ਜਾਂਦਾ ਹੈ।

SikhNet (Spanish)tiene Dicha en su hogar, porque está bendecido con la Palabra del Guru.

ਮੰਗਲੁ ਨਾਰੀ ਗਾਵਹਿ ਆਏ ॥

mangal naaree gaaveh aae |

Sant Singh KhalsaThe women come and sing the songs of joy.
Manmohan SinghThe women come and sing the Lord's praise.
Manmohan Singh (Punjabi)ਇਸਤ੍ਰੀਆਂ ਆ ਕੇ ਸੁਆਮੀ ਦੀ ਉਸਤਤੀ ਗਾਇਨ ਕਰਦੀਆਂ ਹਨ।
Fareedkot Teekaਸੰਤ ਜਨ ਰੂਪੀ ਇਸਤ੍ਰੀਆਂ ਵਾਹਗੁਰੂ ਕਾ ਜਸ ਰੂਪੀ ਮੰਗਲ ਗੁਰਾਂ ਪਾਸ ਆਇਕਰ ਗਾਇਨ ਕਰਤੀਆਂ ਹੈਂ॥
Prof. Sahib Singhਉਸ ਦੇ ਸਾਰੇ ਗਿਆਨ-ਇੰਦ੍ਰੇ ਰਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।

ਪਦ ਅਰਥ ਨਾਰੀ ਗਾਵਹਿ = ਨਾਰੀਆਂ ਗਾਂਦੀਆਂ ਹਨ, ਇੰਦ੍ਰੇ ਗਾਂਦੇ ਹਨ। ਮੰਗਲੁ = (ਪ੍ਰਭੂ ਦੀ) ਸਿਫ਼ਤਿ-ਸਾਲਾਹ ਦਾ ਗੀਤ। ਆਇ = ਆਇ; ਆ ਕੇ, ਰਲ ਕੇ।

SikhNet (Spanish)En su hogar es cantada la Canción de Éxtasis y,

ਮਿਲਿ ਪ੍ਰੀਤਮ; ਸਦਾ ਸੁਖੁ ਪਾਏ ॥੧॥

mil preetam; sadaa sukh paae |1|

Sant Singh KhalsaMeeting with their Beloved, lasting peace is obtained. ||1||
Manmohan SinghMeeting with the Beloved, eternal peace is obtained.
Manmohan Singh (Punjabi)ਪਿਆਰੇ ਨਾਲ ਮਿਲਣ ਦੁਆਰਾ ਸਦੀਵੀ ਸ਼ਾਂਤੀ ਪਰਾਪਤ ਹੁੰਦੀ ਹੈ।
Fareedkot Teekaਓਹ ਗੁਰਮੁਖਿ ਸਖੀਆਂ ਤਿਸ ਸਚ ਸ੍ਵਰੂਪ ਪ੍ਰੀਤਮ ਕੋ ਮਿਲ ਕਰ ਸਦਾ ਸੁਖ ਕੌ ਪਾਵਤੀਆਂ ਹੈਂ॥੧॥
Prof. Sahib Singhਪ੍ਰਭੂ-ਪ੍ਰੀਤਮ ਨੂੰ ਮਿਲ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੧॥

ਪਦ ਅਰਥ ਮਿਲਿ = ਮਿਲ ਕੇ ॥੧॥

SikhNet (Spanish)encontrando a su Amor, vive para siempre en Paz.(1)

ਹਉ ਤਿਨ ਬਲਿਹਾਰੈ; ਜਿਨੑ ਹਰਿ ਮੰਨਿ ਵਸਾਏ ॥

hau tin balihaarai; jina har man vasaae |

Sant Singh KhalsaI am a sacrifice to those, whose minds are filled with the Lord.
Manmohan SinghI am a sacrifice unto those, who enshrine the Lord in their mind.
Manmohan Singh (Punjabi)ਮੈਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ, ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਜਿਨੋਂ ਨੇ ਹਰੀ ਕੇ ਨਾਮ ਮਨ ਵਿਖੇ ਬਸਾਏ ਹੈਂ, ਤਿਨ ਸੰਤ ਜਨਾ ਪਰ ਮੈਂ ਬਲਿਹਾਰ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਇਆ ਹੈ।

ਪਦ ਅਰਥ ਹਉ = ਮੈਂ। ਬਲਿਹਾਰੈ = ਕੁਰਬਾਨ। ਮੰਨਿ = ਮਨਿ, ਮਨ ਵਿਚ। ਵਸਾਏ = ਵਸਾਇਆ ਹੈ।

SikhNet (Spanish)Ofrezco mi ser en sacrificio a aquél que enaltece al Señor en su mente.

ਹਰਿ ਜਨ ਕਉ ਮਿਲਿਆ. ਸੁਖੁ ਪਾਈਐ; ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥

har jan kau miliaa. sukh paaeeai; har gun gaavai sehaj subhaae |1| rahaau |

Sant Singh KhalsaMeeting with the humble servant of the Lord, peace is obtained, and one intuitively sings the Glorious Praises of the Lord. ||1||Pause||
Manmohan SinghMeeting with the Lord's slave, peace is attained and the mortal automatically sings God's praise. Pause.
Manmohan Singh (Punjabi)ਸਾਈਂ ਦੇ ਗੋਲੋ ਨੂੰ ਮਿਲ ਕੇ ਠੰਢ-ਚੈਨ ਪਰਾਪਤ ਹੁੰਦੀ ਹੈ ਅਤੇ ਪ੍ਰਾਣੀ ਸੁਤੇਸਿਧ ਹੀ ਹਰੀ ਦਾ ਜੱਸ ਗਾਇਨ ਕਰਦਾ ਹੈ। ਠਹਿਰਾਉ।
Fareedkot Teekaਤਿਨ ਹਰਿ ਜਨੋਂ ਕੇ ਮਿਲਾਪ ਸੇ ਅਨੰਦ ਕੀ ਪ੍ਰਾਪਤੀ ਹੋਤੀ ਹੈ, ਕਯੋਂਕਿ ਓਹ ਹਰਿ ਜਨ ਹਰੀ ਕੋ ਸਹਿਜ ਸੁਭਾਵਕ ਹੀ ਸਦਾ ਗਾਵਤੇ ਰਹਿਤੇ ਹੈਂ॥੧॥ ਰਹਾਉ ॥
Prof. Sahib Singh(ਹੇ ਭਾਈ!) ਪਰਮਾਤਮਾ ਦੇ (ਇਹੋ ਜਿਹੇ) ਸੇਵਕਾਂ ਦੀ ਸੰਗਤਿ ਕੀਤਿਆਂ ਆਤਮਕ ਆਨੰਦ ਮਿਲਦਾ ਹੈ। (ਜੇਹੜਾ ਮਨੁੱਖ ਹਰਿ-ਜਨਾਂ ਨੂੰ ਮਿਲਦਾ ਹੈ, ਉਹ ਭੀ) ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਮਿਲਿਆ = ਮਿਲਿਆਂ। ਕਉ = ਨੂੰ। ਪਾਈਐ = ਪ੍ਰਾਪਤ ਕਰੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ ॥੧॥ ਰਹਾਉ ॥

SikhNet (Spanish)Encontrando a tal ser uno logra entrar en el Estado de Paz y canta la Alabanza del Señor espontáneamente. (1-Pausa)

ਸਦਾ ਰੰਗਿ ਰਾਤੇ; ਤੇਰੈ ਚਾਏ ॥

sadaa rang raate; terai chaae |

Sant Singh KhalsaThey are always imbued with Your Joyful Love;
Manmohan SinghThey, who ever remain imbued in Thine love and Joy,
Manmohan Singh (Punjabi)ਜੋ ਸਦੀਵ ਹੀ ਤੇਰੀ ਪ੍ਰੀਤ ਅਤੇ ਖੁਸ਼ੀ ਅੰਦਰ ਰੰਗੇ ਰਹਿੰਦੇ ਹਨ,
Fareedkot Teekaਤੇ ਪੁਰਸ਼ ਸਦਾ ਤਿਸੀ ਕੇ (ਰੰਗਿ) ਪ੍ਰੇਮ ਮੇਂ (ਰਾਤੇ) ਮਸਤ ਹੂਏ ਹੈਂ, ਤਾਂ ਤੇ (ਰੇ) ਹੇ ਜੀਵ! ਤੂੰ ਭੀ ਅਪਨੇ ਮਨ ਮੇਂ ਤਿਸ ਕੇ ਨਾਮ ਕੋ ਜਪਨੇ ਕਾ ਚਾਉ ਧਾਰਨ ਕਰੁ॥
Prof. Sahib Singh(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹ) ਸਦਾ ਤੇਰੇ ਪ੍ਰੇਮ ਵਿਚ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਰੰਗਿ = ਰੰਗ ਵਿਚ, ਪ੍ਰੇਮ ਵਿਚ। ਤੇਰੈ ਚਾਏ = ਤੇਰੈ ਚਾਇ, ਤੇਰੇ ਚਾਉ ਵਿਚ।

SikhNet (Spanish)Los que se refrescan en Tu Placer, oh Señor, están siempre imbuidos en Tu Amor

ਹਰਿ ਜੀਉ; ਆਪਿ ਵਸੈ ਮਨਿ ਆਏ ॥

har jeeo; aap vasai man aae |

Sant Singh KhalsaO Dear Lord, You Yourself come to dwell in their minds.
Manmohan SinghO Reverend Lord; Thou Thyself comest to abide in their mind.
Manmohan Singh (Punjabi)ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰ ਲੈਂਦਾ ਹੈਂ।
Fareedkot Teekaਤਬ ਹਰਿ ਜੀ ਨਾਮ ਕੇ ਪ੍ਰਤਾਪ ਕਰ ਤੇਰੇ ਮਨ ਮੇਂ ਆਇ ਕਰ ਨਿਵਾਸ ਕਰੇਗਾ॥
Prof. Sahib Singh(ਹੇ ਭਾਈ!) ਪ੍ਰਭੂ ਆਪ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ। ਆਏ = ਆਇ, ਆ ਕੇ।

SikhNet (Spanish)y Tú vienes a habitar en sus mentes.

ਆਪੇ ਸੋਭਾ; ਸਦ ਹੀ ਪਾਏ ॥

aape sobhaa; sad hee paae |

Sant Singh KhalsaThey obtain eternal glory.
Manmohan SinghThey, of themselves attain eternal glory.
Manmohan Singh (Punjabi)ਉਹ ਖੁਦ ਹੀ ਸਦੀਵੀ ਕੀਰਤੀ ਨੂੰ ਪਰਾਪਤ ਹੋ ਜਾਂਦੇ ਹਨ।
Fareedkot Teekaਤਬ ਤੂੰ ਆਪ ਤੇ ਹੀ ਸਦਾ ਸੋਭਾ ਕੋ ਪ੍ਰਾਪਤਿ ਹੋਵੇਂਗਾ॥
Prof. Sahib Singhਪ੍ਰਭੂ ਆਪ ਹੀ ਉਹਨਾਂ ਨੂੰ ਸਦਾ ਲਈ ਵਡਿਆਈ ਬਖ਼ਸ਼ਦਾ ਹੈ,

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਸਦ = ਸਦਾ।

SikhNet (Spanish)Son bendecidos con la Gloria para todos los tiempos.

ਗੁਰਮੁਖਿ ਮੇਲੈ; ਮੇਲਿ ਮਿਲਾਏ ॥੨॥

guramukh melai; mel milaae |2|

Sant Singh KhalsaThe Gurmukhs are united in the Lord's Union. ||2||
Manmohan SinghThe exalted Guru makes them meet with the Master and unites them in His union.
Manmohan Singh (Punjabi)ਮੁੱਖੀ ਗੁਰਦੇਵ ਜੀ ਉਨ੍ਹਾਂ ਨੂੰ ਮਾਲਕ ਨਾਲ ਜੋੜ ਅਤੇ ਉਸ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਐਸੇ ਗੁਰਮੁਖਾਂ ਕੇ (ਮੇਲਿ) ਸਤਸੰਗ ਮੇਂ ਜੋ ਜਨ ਤਿਸ ਸੁਆਮੀ ਨੇ ਮੇਲੇ ਹੈਂ, ਤਿਨਾਂ ਕੋ ਅਪਨੇ ਸਾਥ ਹੀ ਮਿਲਾਇ ਲੀਆ ਹੈ॥੨॥
Prof. Sahib Singhਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੨॥

ਪਦ ਅਰਥ ਮੇਲਿ = ਮੇਲ ਵਿਚ, ਆਪਣੇ ਚਰਨਾਂ ਵਿਚ ॥੨॥

SikhNet (Spanish)A través del Guru ellos conocen a su Dios, sí, es Dios Quien los guía hasta el Guru. (2)

ਗੁਰਮੁਖਿ ਰਾਤੇ; ਸਬਦਿ ਰੰਗਾਏ ॥

guramukh raate; sabad rangaae |

Sant Singh KhalsaThe Gurmukhs are imbued with the love of the Word of the Shabad.
Manmohan SinghBy Guru's grace, they are imbued, imbued with the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਸਾਹਿਬ ਦੇ ਨਾਮ ਨਾਲ ਰੰਗੀਜ, ਰੰਗੀਜ ਜਾਂਦੇ ਹਨ।
Fareedkot Teekaਜੋ ਗੁਰਮੁਖਿ ਤਿਸ ਵਾਹਿਗੁਰੂ ਮੇਂ ਰਾਤੇ ਹੈਂ ਤਿਨੋਂ ਨੇ ਔਰ ਜੀਵ ਭੀ ਗੁਰ ਉਪਦੇਸ ਮੇਂ ਰੰਗਾਇ ਦੀਏ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ (ਜੇਹੜੇ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗੇ ਜਾਂਦੇ ਹਨ,

ਪਦ ਅਰਥ ਰੰਗਾਏ = ਰੰਗ ਚਾੜ੍ਹਦਾ ਹੈ।

SikhNet (Spanish)Por medio de la Palabra y la Gracia del Guru son teñidos del Color del Señor.

ਨਿਜ ਘਰਿ ਵਾਸਾ; ਹਰਿ ਗੁਣ ਗਾਏ ॥

nij ghar vaasaa; har gun gaae |

Sant Singh KhalsaThey abide in the home of their own being, singing the Glorious Praises of the Lord.
Manmohan SinghThey dwell in their own Home and sing God's praise.
Manmohan Singh (Punjabi)ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸਦੇ ਹਨ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ।
Fareedkot Teekaਤਿਨ ਕੋ ਮਿਲ ਕਰ ਜਿਨੋਂ ਨੇ ਹਰੀ ਕੇ ਗੁਣ ਗਾਏ ਹੈਂ ਤਿਨ ਕਾ (ਨਿਜ ਘਰਿ) ਸ੍ਵੈ ਸ੍ਵਰੂਪ ਮੇਂ ਨਿਵਾਸ ਭਇਆ ਹੈ॥
Prof. Sahib Singh(ਪ੍ਰਭੂ ਉਹਨਾਂ ਨੂੰ ਆਪਣੇ ਨਾਮ ਦਾ) ਰੰਗ ਚਾੜ੍ਹਦਾ ਹੈ, ਪ੍ਰਭੂ ਦੇ ਗੁਣ ਗਾ ਗਾ ਕੇ ਉਹਨਾਂ ਦਾ ਆਪਣੇ ਹਿਰਦੇ-ਘਰ ਵਿਚ ਟਿਕਾਣਾ ਬਣਿਆ ਰਹਿੰਦਾ ਹੈ।

ਪਦ ਅਰਥ ਨਿਜ ਘਰਿ = ਆਪਣੇ (ਹਿਰਦੇ-) ਘਰ ਵਿਚ। ਗਾਏ = ਗਾ ਕੇ।

SikhNet (Spanish)Ellos habitan en su Ser y cantan la Alabanza de su Señor.

ਰੰਗਿ ਚਲੂਲੈ; ਹਰਿ ਰਸਿ ਭਾਏ ॥

rang chaloolai; har ras bhaae |

Sant Singh KhalsaThey are dyed in the deep crimson color of the Lord's Love; they look so beautiful.
Manmohan SinghWith the deep red dye of the Lord's Love they look beauteous.
Manmohan Singh (Punjabi)ਪ੍ਰਭੂ ਦੇ ਪ੍ਰੇਮ ਦੇ ਗੂੜ੍ਹੀ ਗੁਲਾਨਾਰੀ ਰੰਗਤ ਨਾਲ ਉਹ ਸੁਹਣੇ ਲੱਗਦੇ ਹਨ।
Fareedkot Teekaਜੋ ਪੁਰਸ ਹਰਿ ਰਸ ਕੋ ਪ੍ਰਾਪਤਿ ਭਏ ਹੈ ਅਰ (ਚਲੂਲੈ) ਸੰਘਨੇ ਰੰਗ ਵਾਲੇ, ਭਾਵ ਆਤਮ ਅਨੰਦੀ ਹੋਤੇ ਭਏ ਹੈਂ॥
Prof. Sahib Singh(ਉਹ ਕਦੇ ਭਟਕਦੇ ਨਹੀਂ) ਪ੍ਰਭੂ ਦੇ ਨਾਮ-ਰਸ ਵਿਚ ਪ੍ਰੇਮ ਵਿਚ (ਟਿਕੇ ਰਹਿਣ ਕਰ ਕੇ) ਉਹ ਗੂੜ੍ਹੇ ਰੰਗ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਚਲੂਲੈ ਰੰਗਿ = ਗੂੜ੍ਹੇ ਰੰਗ ਵਿਚ। ਭਾਏ = ਭਾਇ, ਪ੍ਰੇਮ ਵਿਚ।

SikhNet (Spanish)Son teñidos con el color de la flor de Lala; el Amor del Señor los complace.

ਇਹੁ ਰੰਗੁ ਕਦੇ. ਨ ਉਤਰੈ; ਸਾਚਿ ਸਮਾਏ ॥੩॥

eihu rang kade. na utarai; saach samaae |3|

Sant Singh KhalsaThis dye never fades away; they are absorbed in the True Lord. ||3||
Manmohan SinghThis day wears not off ever and they are absorbed in the True Lord.
Manmohan Singh (Punjabi)ਇਹ ਰੰਗਤ ਕਦਚਿਤ ਲਹਿੰਦੀ ਨਹੀਂ ਅਤੇ ਉਹ ਸੱਚੇ ਸੁਆਮੀ ਅੰਰਦ ਲੀਨ ਹੋ ਜਾਂਦੇ ਹਨ।
Fareedkot Teekaਐਸੇ ਜੋ ਸਚ ਸ੍ਵਰੂਪ ਮੇਂ ਸਮਾਏ ਹੈਂ ਤਿਨ ਕੇ ਰਿਦੇ ਤੇ ਇਹੁ ਰੰਗੁ ਕਬੀ ਨਹੀਂ ਉਤਰਤਾ ਹੈ॥੩॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਇਹ ਨਾਮ-ਰੰਗ ਕਦੇ ਨਹੀਂ ਉਤਰਦਾ ॥੩॥

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਏ = ਸਮਾਇ, ਲੀਨ ਹੋ ਕੇ ॥੩॥

SikhNet (Spanish)Ese color no se desvanece y ellos se inmergen en la Verdad de Dios. (3)

ਅੰਤਰਿ ਸਬਦੁ; ਮਿਟਿਆ ਅਗਿਆਨੁ ਅੰਧੇਰਾ ॥

antar sabad; mittiaa agiaan andheraa |

Sant Singh KhalsaThe Shabad deep within the nucleus of the self dispels the darkness of ignorance.
Manmohan SinghWhen the Lord's Name abides in The mind, the darkness of ignorance is dispelled.
Manmohan Singh (Punjabi)ਜਦ ਪ੍ਰਭੂ ਦਾ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ, ਤਾਂ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਤਿਨਾਂ ਕੇ ਰਿਦੇ ਬੀਚ ਗੁਰੋਂ ਕਾ (ਸਬਦੁ) ਉਪਦੇਸ ਹੈ, ਤਿਸ ਕਰ ਤਿਨ ਕਾ ਅਗ੍ਯਾਨ ਰੂਪੀ ਅੰਧੇਰਾ ਦੂਰ ਹੋ ਗਿਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਹਨਾਂ ਦੇ ਅੰਦਰੋਂ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ।

ਪਦ ਅਰਥ ਅੰਤਰਿ = ਅੰਦਰ। ਅਗਿਆਨੁ = (ਜੀਵਨ-ਰਾਹ ਵਲੋਂ) ਬੇ-ਸਮਝੀ।

SikhNet (Spanish)Cuando la Palabra, el Shabd, habita en la mente la oscuridad de la ignorancia es disipada.

ਸਤਿਗੁਰ ਗਿਆਨੁ; ਮਿਲਿਆ ਪ੍ਰੀਤਮੁ ਮੇਰਾ ॥

satigur giaan; miliaa preetam meraa |

Sant Singh KhalsaMeeting with my Friend, the True Guru, I have obtained spiritual wisdom.
Manmohan SinghMeeting with my friend the True Guru, I have obtained the Divine knowledge.
Manmohan Singh (Punjabi)ਆਪਣੇ ਮਿੱਤ੍ਰ, ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਬ੍ਰਹਿਮ ਬੋਧ ਪਰਾਪਤ ਹੋ ਗਿਆ ਹੈ।
Fareedkot Teekaਜਬ ਸਤਿਗੁਰਾਂ ਨੇ ਗ੍ਯਾਨੁ ਦੀਆ ਤਬ ਮੇਰਾ (ਪ੍ਰੀਤਮ) ਹਰੀ ਮਿਲਾ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਦਾ ਬਖ਼ਸ਼ਿਆ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ।
SikhNet (Spanish)Cuando uno obtiene la Sabiduría del Guru, uno obtiene al Señor.

ਜੋ ਸਚਿ ਰਾਤੇ; ਤਿਨ ਬਹੁੜਿ. ਨ ਫੇਰਾ ॥

jo sach raate; tin bahurr. na feraa |

Sant Singh KhalsaThose who are attuned to the True Lord, do not have to enter the cycle of reincarnation again.
Manmohan SinghThey who are imbued with the True Name, go not in the circuit of transmigration, again.
Manmohan Singh (Punjabi)ਜੋ ਸੱਚੇ ਨਾਮ ਨਾਲ ਰੰਗੇ ਹਨ, ਉਹ ਮੁੜ ਕੇ ਆਵਾਗਉਣ ਦੇ ਚੱਕਰ ਵਿੱਚ ਨਹੀਂ ਪੈਂਦੇ।
Fareedkot Teekaਜੋ ਸੱਚ ਸ੍ਵਰੂਪ ਮੇਂ ਰਾਤੇ ਹੈਂ ਤਿਨ ਕੋ ਜਨਮੋਂ ਮੇਂ ਪੁਨਾ ਫੇਰਾ ਨਹੀਂ ਹੋਤਾ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਜਨਮ-ਮਰਨ ਦਾ ਗੇੜ ਨਹੀਂ ਪੈਂਦਾ।

ਪਦ ਅਰਥ ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਬਹੁੜਿ = ਮੁੜ, ਫਿਰ।

SikhNet (Spanish)Los que están imbuidos en la Verdad de Dios, no regresan a este mundo de las formas otra vez.

ਨਾਨਕ ਨਾਮੁ ਦ੍ਰਿੜਾਏ; ਪੂਰਾ ਗੁਰੁ ਮੇਰਾ ॥੪॥੫॥

naanak naam drirraae; pooraa gur meraa |4|5|

Sant Singh KhalsaO Nanak, my Perfect Guru implants the Naam, the Name of the Lord, deep within. ||4||5||
Manmohan SinghNanak, my Perfect Guru implants the Name within the mortal.
Manmohan Singh (Punjabi)ਨਾਨਕ, ਮੇਰੇ ਪੂਰਨ ਗੁਰਦੇਵ ਜੀ ਪ੍ਰਾਣੀ ਦੇ ਅੰਦਰ ਨਾਮ ਨੂੰ ਪੱਕਾ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਨਾਮ ਕੇ ਦ੍ਰਿੜਾਵਨੇ ਵਾਲਾ ਮੇਰਾ ਸਤਿਗੁਰੂ ਹੀ ਹੈ॥੪॥੫॥☬ਨਾਂਮ ਦਾਨ ਮਾਂਗਤੇ ਹੂਏ ਸ੍ਰੀ ਅਕਾਲ ਪੁਰਖ ਜੀ ਪੈ ਬੇਨਤੀ ਉਚਾਰਨ ਕਰਤੇ ਹੈਂ:
Prof. Sahib Singh(ਪਰ) ਹੇ ਨਾਨਕ! ਪੂਰਾ ਗੁਰੂ ਹੀ (ਮਨੁੱਖ ਦੇ ਅੰਦਰ) ਨਾਮ ਜਪਣ ਦਾ ਸੁਭਾਉ ਪੱਕਾ ਕਰ ਸਕਦਾ ਹੈ ॥੪॥੫॥

ਪਦ ਅਰਥ ਦ੍ਰਿੜਾਏ = ਪੱਕਾ ਕਰ ਦੇਂਦਾ ਹੈ ॥੪॥੫॥

SikhNet (Spanish)Dice Nanak, es el Guru Perfecto Quien nos bendice con el Nombre del Señor. (4-5)

Open this shabad →

Shabad Guru Amardas Ji Raag Bilaaval

ਬਿਲਾਵਲੁ ਮਹਲਾ ੩ ॥

bilaaval mahalaa 3 |

Sant Singh KhalsaBilaaval, Third Mehl:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
SikhNet (Spanish)Bilawal, Mejl Guru Amar Das, Tercer Canal Divino.

ਪੂਰੇ ਗੁਰ ਤੇ; ਵਡਿਆਈ ਪਾਈ ॥

poore gur te; vaddiaaee paaee |

Sant Singh KhalsaFrom the Perfect Guru, I have obtained glorious greatness.
Manmohan SinghFrom the Perfect Guru I have obtained glory.
Manmohan Singh (Punjabi)ਪੂਰਨ ਗੁਰਾਂ ਪਾਸੋਂ ਮੈਂ ਪ੍ਰਭਤਾ ਪਰਾਪਤ ਕੀਤੀ ਹੈ।
Fareedkot Teeka(ਪੂਰੇ) ਬ੍ਰਹਮ ਸੋਤ੍ਰੀ ਬ੍ਰਹਮ ਨੇਸਟੀ ਸਤਿਗੁਰੋਂ ਸੇ ਵਡਿਆਈ ਪਾਈ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ-ਇੱਜ਼ਤ ਪ੍ਰਾਪਤ ਕਰ ਲਈ,

ਪਦ ਅਰਥ ਤੇ = ਤੋਂ। ਵਡਿਆਈ = ਗੌਰਵਤਾ, ਇੱਜ਼ਤ।

SikhNet (Spanish)Soy bendecido con Gloria por el Perfecto Guru;

ਅਚਿੰਤ; ਨਾਮੁ ਵਸਿਆ ਮਨਿ ਆਈ ॥

achint; naam vasiaa man aaee |

Sant Singh KhalsaThe Naam, the Name of the Lord, has spontaneously come to abide in my mind.
Manmohan SinghAll-too-spontaneously the Name has come to abide within my mind.
Manmohan Singh (Punjabi)ਖੁਦ-ਬ-ਖੁਦ ਹੀ ਨਾਮ ਆ ਕੇ ਮੇਰੇ ਚਿੱਤ ਅੰਦਰ ਟਿਕ ਗਿਆ ਹੈ।
Fareedkot Teekaਸਰਬ ਚਿੰਤਾ ਕੇ ਦੂਰ ਕਰਨੇਹਾਰਾ ਤੇਰਾ ਨਾਮੁ ਤਿਨਾਂ ਕੇ ਮਨ ਮੇਂ ਆਇ ਵਸਿਆ ਹੈ॥
Prof. Sahib Singhਉਸ ਦੇ ਮਨ ਵਿਚ ਉਹ ਹਰਿ-ਨਾਮ ਆ ਵੱਸਦਾ ਹੈ ਜੋ ਹਰੇਕ ਕਿਸਮ ਦਾ ਫ਼ਿਕਰ-ਤੌਖਲਾ ਦੂਰ ਕਰ ਦੇਂਦਾ ਹੈ।

ਪਦ ਅਰਥ ਅਚਿੰਤ ਨਾਮੁ = ਚਿੰਤਾ ਤੋਂ ਬਚਾਣ ਵਾਲਾ ਹਰਿ-ਨਾਮ। ਮਨਿ = ਮਨ ਵਿਚ।

SikhNet (Spanish)el Nombre del Señor es enaltecido en mi mente de modo espontáneo.

ਹਉਮੈ ਮਾਇਆ; ਸਬਦਿ ਜਲਾਈ ॥

haumai maaeaa; sabad jalaaee |

Sant Singh KhalsaThrough the Word of the Shabad, I have burnt away egotism and Maya.
Manmohan SinghEgo and mammon I have burnt with the Name.
Manmohan Singh (Punjabi)ਹੰਕਾਰ ਅਤੇ ਮੋਹਨੀ ਮੈਂ ਹੰਕਾਰ ਨਾਮ ਨਾਲ ਸਾੜ ਸੁੱਟੇ ਹਨ।
Fareedkot Teekaਮਾਇਆ ਕਰ ਜੋ (ਹਉਮੈ) ਹੰਤਾ ਮਮਤਾ ਸੀ, ਸੋ ਤਿਨੋਂ ਨੇ ਸਤਿਗੁਰੋਂ ਕੇ ਉਪਦੇਸ ਦ੍ਵਾਰਾ ਜਲਾਇ ਦਈ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ,

ਪਦ ਅਰਥ ਸਬਦਿ = ਸ਼ਬਦ ਨੇ।

SikhNet (Spanish)A través de la Palabra, mi ego y el amor a Maya desaparecen,

ਦਰਿ ਸਾਚੈ; ਗੁਰ ਤੇ ਸੋਭਾ ਪਾਈ ॥੧॥

dar saachai; gur te sobhaa paaee |1|

Sant Singh KhalsaThrough the Guru, I have obtained honor in the Court of the True Lord. ||1||
Manmohan SinghThrough Guru, I have obtained honour in the True Court.
Manmohan Singh (Punjabi)ਗੁਰਾਂ ਦੇ ਰਾਹੀਂ, ਮੈਂਨੂੰ ਸੱਚੇ ਦਰਬਾਰ ਅੰਦਰ ਆਬਰੂ ਪਰਾਪਤ ਹੋਈ ਹੈ।
Fareedkot Teekaਤਿਸੀ ਤੇ ਸਚੇ ਗੁਰੋਂ ਕੀ ਕ੍ਰਿਪਾ ਤੇ ਤੇਰੇ ਦਰ ਮੇਂ ਤਿਨੋਂ ਨੇ ਸੋਭਾ ਪਾਈ ਹੈ॥੧॥
Prof. Sahib Singhਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਖੱਟ ਲਈ ॥੧॥

ਪਦ ਅਰਥ ਦਰਿ = ਦਰ ਉਤੇ ॥੧॥

SikhNet (Spanish)y en la Puerta Verdadera del Señor soy bendecido con Gloria.(1)

ਜਗਦੀਸ ਸੇਵਉ; ਮੈ ਅਵਰੁ. ਨ ਕਾਜਾ ॥

jagadees sevau; mai avar. na kaajaa |

Sant Singh KhalsaI serve the Lord of the Universe; I have no other work to do.
Manmohan SinghI now serve the Lord of the universe, I have no other work to do.
Manmohan Singh (Punjabi)ਹੁਣ ਮੈਂ ਸ਼੍ਰਿਸ਼ਟੀ ਦੇ ਸੁਆਮੀ ਦੀ ਟਹਿਲ ਕਮਾਉਂਦਾ ਹਾਂ। ਮੈਨੂੰ ਹੋਰ ਕੋਈ ਕੰਮ ਨਹੀਂ।
Fareedkot Teekaਹੇ ਜਗਤ ਕੇ ਈਸ੍ਵਰ ਮੇਰੇ ਸ੍ਵਾਮੀ! ਮੈਂ ਸਦਾ ਤੇਰਾ ਹੀ ਸੇਵਨ ਕਰੋਂ ਔਰ ਮੇਰਾ ਕਾਰਜ ਕੋਈ ਨਹੀਂ ਹੈ॥
Prof. Sahib Singhਹੇ ਜਗਤ ਦੇ ਮਾਲਕ-ਪ੍ਰਭੂ! (ਮੇਹਰ ਕਰ) ਮੈਂ (ਤੇਰਾ ਨਾਮ) ਸਿਮਰਦਾ ਰਹਾਂ, (ਇਸ ਤੋਂ ਚੰਗਾ) ਮੈਨੂੰ ਹੋਰ ਕੋਈ ਕੰਮ ਨਾਹ ਲੱਗੇ।

ਪਦ ਅਰਥ ਜਗਦੀਸ = {ਜਗਤ-ਈਸ਼} ਹੇ ਜਗਤ ਦੇ ਮਾਲਕ! ਸੇਵਉ = ਸੇਵਉਂ, ਮੈਂ ਸੇਵਾ ਕਰਦਾ ਰਹਾਂ। ਮੈ = ਮੈਨੂੰ। ਅਵਰੁ = ਹੋਰ।

SikhNet (Spanish)Ahora sólo sirvo al Dios del Universo,

ਅਨਦਿਨੁ ਅਨਦੁ ਹੋਵੈ ਮਨਿ ਮੇਰੈ; ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥

anadin anad hovai man merai; guramukh maagau teraa naam nivaajaa |1| rahaau |

Sant Singh KhalsaNight and day, my mind is in ecstasy; as Gurmukh, I beg for the bliss-giving Naam. ||1||Pause||
Manmohan SinghNight and day, joy wells up within my mind and through the Guru, pray I for the bounty of the bliss-giving Name of Thine. Pause.
Manmohan Singh (Punjabi)ਰੈਣ ਦਿਹੁੰ ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ ਅਤੇ ਗੁਰਾਂ ਦੇ ਰਾਹੀਂ ਮੈਂ ਮੇਰੇ ਖੁਸ਼ੀ ਦੇਣਦਾਰ ਨਾਮ ਦੀ ਦਾਤ ਦੀ ਯਾਚਨਾ ਕਰਦਾ ਹਾਂ। ਠਹਿਰਾਉ।
Fareedkot Teekaਦਿਨੇ ਰਾਤ ਮੇਰੇ ਮਨ ਮੇਂ ਸਦਾ ਆਨੰਦ ਬਨਾ ਰਹੇ, ਯਾਂ ਤੇ ਗੁਰੋਂ ਦ੍ਵਾਰੇ ਤੇਰਾ ਨਾਮੁ (ਨਿਵਾਜਾ) ਵਡਿਆਈ ਦੇਣੇ ਵਾਲਾ ਮਾਂਗਤਾ ਰਹੂੰ॥੧॥ ਰਹਾਉ ॥
Prof. Sahib Singh(ਹੇ ਪ੍ਰਭੂ!) ਗੁਰੂ ਦੀ ਸਰਨ ਪੈ ਕੇ (ਆਤਮਕ ਆਨੰਦ ਦੀ) ਬਖ਼ਸ਼ਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ (ਤਾ ਕਿ) ਮੇਰੇ ਮਨ ਵਿਚ (ਉਸ ਨਾਮ ਦੀ ਬਰਕਤਿ ਨਾਲ) ਹਰ ਵੇਲੇ ਆਨੰਦ ਬਣਿਆ ਰਹੇ ॥੧॥ ਰਹਾਉ ॥

ਪਦ ਅਰਥ ਅਨਦਿਨੁ = ਹਰ ਰੋਜ਼। ਗੁਰਮੁਖਿ = ਗੁਰੂ ਦੀ ਰਾਹੀਂ। ਮਾਗਉ = ਮਾਂਗਉਂ, ਮੈਂ ਮੰਗਦਾ ਹਾਂ। ਨਿਵਾਜਾ = ਬਖ਼ਸ਼ਸ਼ ਕਰਨ ਵਾਲਾ ॥੧॥ ਰਹਾਉ ॥

SikhNet (Spanish)permanezco siempre en Éxtasis y busco sólo el Nombre del Señor Dador de Éxtasis (1-Pausa)

ਮਨ ਕੀ ਪਰਤੀਤਿ; ਮਨ ਤੇ ਪਾਈ ॥

man kee parateet; man te paaee |

Sant Singh KhalsaFrom the mind itself, mental faith is obtained.
Manmohan SinghThe mind's faith, I have obtained from the mind itself.
Manmohan Singh (Punjabi)ਚਿੱਤ ਦਾ ਭਰੋਸਾ ਮੈਂ ਆਪਣੇ ਚਿੱਤ ਤੋਂ ਹੀ ਪਰਾਪਤ ਕੀਤਾ ਹੈ।
Fareedkot Teekaਮਨ ਭਾਵ ਆਤਮਾ ਕੀ ਪ੍ਰਤੀਤੀ ਨਿਸਚਾ ਵਾ ਗ੍ਯਾਨ ਮਨ ਤੇ ਹੀ ਪਾਈ ਹੈ ਯਥਾ-☬"ਮਨ ਸਾ ਮਿਲਿਆ ਨ ਕੋਇ॥"☬ਮਨ ਜੈਸਾ ਹੋਰ ਕੋਈ ਗੁਰੂ ਨਹੀਂ ਮਿਲਿਆ॥
Prof. Sahib Singhਹੇ ਭਾਈ! ਉਸ ਮਨੁੱਖ ਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸਰਧਾ-ਵਿਸ਼ਵਾਸ ਦੀ ਦਾਤ ਲੱਭ ਲਈ (ਇਹ ਸਰਧਾ ਕਿ ਪਰਮਾਤਮਾ ਸਾਰੇ ਜਗਤ ਵਿਚ ਇਕ-ਸਮਾਨ ਵਿਆਪਕ ਹੈ),

ਪਦ ਅਰਥ ਪਰਤੀਤਿ = ਸਰਧਾ, ਨਿਸ਼ਚਾ। ਮਨ ਤੇ = ਮਨ ਤੋਂ, ਅੰਦਰੋਂ ਹੀ। ਤੇ = ਤੋਂ।

SikhNet (Spanish)La Fe de la mente me viene de la misma mente;

ਪੂਰੇ ਗੁਰ ਤੇ; ਸਬਦਿ ਬੁਝਾਈ ॥

poore gur te; sabad bujhaaee |

Sant Singh KhalsaThrough the Guru, I have realized the Shabad.
Manmohan SinghThrough the Perfect Guru, I have realised the Name.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਮੈਂ ਨਾਮ ਨੂੰ ਅਨੁਭਵ ਕਰ ਲਿਆ ਹੈ।
Fareedkot Teekaਪਰੰਤੂ ਪੂਰੇ ਗੁਰਾਂ ਕੇ ਉਪਦੇਸ ਤੇ ਸਮਝ ਆਈ ਹੈ॥
Prof. Sahib Singhਜਿਸ ਨੇ ਪੂਰੇ ਗੁਰੂ ਪਾਸੋਂ (ਉਸ ਦੇ) ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਬੁਝਾਈ = ਸਮਝ।

SikhNet (Spanish)sí, a través del Guru Perfecto la Palabra se realiza en mí.

ਜੀਵਣ ਮਰਣੁ ਕੋ; ਸਮਸਰਿ ਵੇਖੈ ॥

jeevan maran ko; samasar vekhai |

Sant Singh KhalsaHow rare is that person, who looks upon life and death alike.
Manmohan SinghSome rare one looks upon life and death alike.
Manmohan Singh (Punjabi)ਕੋਈ ਵਿਰਲਾ ਜਣਾ ਹੀ ਜਿੰਦਗੀ ਤੇ ਮੌਤ ਨੂੰ ਇਕ ਸਮਾਨ ਵੇਖਦਾ ਹੈ।
Fareedkot Teekaਜੋ ਜੀਵਣ ਔ ਮਰਨੇ ਕੋ ਸਮਾਨ ਦੇਖਤਾ ਹੈ ਯਥਾ-☬"ਮਰਣ ਜੀਵਣ ਕੀ ਸੰਕਾ ਨਾਸੀ॥"
Prof. Sahib Singhਹੇ ਭਾਈ! ਜੇਹੜਾ ਭੀ ਮਨੁੱਖ ਸਾਰੀ ਉਮਰ ਪ੍ਰਭੂ ਨੂੰ (ਸ੍ਰਿਸ਼ਟੀ ਵਿਚ) ਇਕ-ਸਮਾਨ (ਵੱਸਦਾ) ਵੇਖਦਾ ਹੈ,

ਪਦ ਅਰਥ ਜੀਵਣ ਮਰਣੁ = ਜਨਮ ਤੋਂ ਮਰਨ ਤਕ, ਸਾਰੀ ਉਮਰ। ਕੋ = ਜੇਹੜਾ ਕੋਈ ਮਨੁੱਖ। ਸਮਸਰਿ = ਬਰਾਬਰ, ਇਕ-ਸਮਾਨ।

SikhNet (Spanish)El que ve a la vida y a la muerte igual, no muere otra vez,

ਬਹੁੜਿ. ਨ ਮਰੈ; ਨਾ ਜਮੁ ਪੇਖੈ ॥੨॥

bahurr. na marai; naa jam pekhai |2|

Sant Singh KhalsaShe shall never die again, and shall not have to see the Messenger of Death. ||2||
Manmohan SinghHe dies not again, nor sees he the death's myrmidon.
Manmohan Singh (Punjabi)ਉਹ ਨਾਂ ਮੁੜ ਮਰਦਾ ਹੈ ਅਤੇ ਨਾਂ ਹੀ ਮੌਤ ਦੇ ਫਰੇਸ਼ਤੇ ਨੂੰ ਵੇਖਦਾ ਹੈ।
Fareedkot Teekaਵਹੁ ਫੇਰ ਮ੍ਰਿਤੁ ਕੋ ਪ੍ਰਾਪਤਿ ਨਹੀਂ ਹੋਤਾ ਹੈ, ਇਸੀ ਤੇ ਜਮ ਕੋ ਨਹੀਂ ਦੇਖਤਾ ਹੈ॥੨॥
Prof. Sahib Singhਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ, ਉਸ ਵਲ ਜਮਰਾਜ ਕਦੇ ਨਹੀਂ ਤੱਕਦਾ ॥੨॥

ਪਦ ਅਰਥ ਬਹੁੜਿ = ਮੁੜ। ਪੇਖੈ = ਵੇਖਦਾ ॥੨॥

SikhNet (Spanish)ni tampoco el mensajero de la muerte lo confronta. (2)

ਘਰ ਹੀ ਮਹਿ; ਸਭਿ ਕੋਟ ਨਿਧਾਨ ॥

ghar hee meh; sabh kott nidhaan |

Sant Singh KhalsaWithin the home of the self are all the millions of treasures.
Manmohan SinghIn the mind itself are the fortresses of all the treasures.
Manmohan Singh (Punjabi)ਅੰਤਹਕਰਣ ਅੰਦਰ ਹੀ ਸਾਰਿਆਂ ਖਜਾਨਿਆਂ ਦੇ ਕਿਲ੍ਹੇ ਹਨ।
Fareedkot Teekaਕੋਟਾਨ ਕੋਟ ਖਜਾਨੇ ਸਰਬ ਰਿਦੇ ਰੂਪੀ ਘਰ ਮੇਂ ਹੀ ਹੈਂ, ਭਾਵ ਯਹਿ ਕਿ ਜਿਸ ਕੇ ਆਸਰੇ ਸਰਬ ਪਦਾਰਥ ਹੈਂ, ਸੋ ਸਾਖੀ ਸਰੂਪ ਮੇਰੇ ਰਿਦੇ ਮੇਂ ਇਸਥਿਤ ਹੈਂ॥
Prof. Sahib Singhਹੇ ਭਾਈ! (ਹਰੇਕ ਮਨੁੱਖ ਦੇ) ਹਿਰਦੇ-ਘਰ ਵਿਚ ਸਾਰੇ (ਸੁਖਾਂ ਦੇ) ਖ਼ਜ਼ਾਨਿਆਂ ਦੇ (ਕੋਟਾਂ ਦੇ) ਕੋਟ ਮੌਜੂਦ ਹਨ।

ਪਦ ਅਰਥ ਘਰ = ਹਿਰਦਾ-ਘਰ। ਮਹਿ = ਵਿਚ। ਸਭਿ ਕੋਟ = ਸਾਰੇ ਕਿਲ੍ਹੇ {ਕੋਟਿ = ਕ੍ਰੋੜ। ਕੋਟੁ = ਕਿਲ੍ਹਾ। ਕੋਟ = ਕਿਲ੍ਹੇ}। ਨਿਧਾਨ = ਖ਼ਜ਼ਾਨੇ।

SikhNet (Spanish)En nuestro hogar están todos los Tesoros del Señor;

ਸਤਿਗੁਰਿ ਦਿਖਾਏ; ਗਇਆ ਅਭਿਮਾਨੁ ॥

satigur dikhaae; geaa abhimaan |

Sant Singh KhalsaThe True Guru has revealed them, and my egotistical pride is gone.
Manmohan SinghThe True Guru has shown them to me and my ego is stilled.
Manmohan Singh (Punjabi)ਸੱਚੇ ਗੁਰਾਂ ਨੇ ਉਹ ਮੈਨੂੰ ਵਿਖਾਲ ਦਿੱਤੇ ਹਨ ਅਤੇ ਮੇਰਾ ਹੰਕਾਰ ਨਵਿਰਤ ਹੋ ਗਿਆ ਹੈ।
Fareedkot Teekaਜਬ ਵਹੁ ਸਤਿਗੁਰੋਂ ਨੇ ਦਿਖਾਏ ਹੈਂ ਤਬ ਅਭਿਮਾਨ ਜਾਤਾ ਰਹਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ (ਇਹ ਕੋਟ) ਵਿਖਾ ਦਿੱਤੇ, ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਗਿਆ।

ਪਦ ਅਰਥ ਸਤਿਗੁਰਿ = ਗੁਰੂ ਨੇ। ਅਭਿਮਾਨੁ = ਅਹੰਕਾਰ।

SikhNet (Spanish)cuando uno los ve a través del Guru, el ego es calmado.

ਸਦ ਹੀ ਲਾਗਾ; ਸਹਜਿ ਧਿਆਨ ॥

sad hee laagaa; sehaj dhiaan |

Sant Singh KhalsaI keep my meditation always focused on the Cosmic Lord.
Manmohan SinghSo my attention ever remains fixed on the supreme Lord,
Manmohan Singh (Punjabi)ਇਸ ਲਈ ਮੇਰੀ ਬਿਰਤੀ ਹਮੇਸ਼ਾਂ ਸ਼ਰੋਮਣੀ ਸੁਆਮੀ ਨਾਲ ਜੁੜੀ ਰਹਿੰਦੀ ਹੈ,
Fareedkot Teekaਸਦਾ ਹੀ ਬ੍ਰਹਮ ਸ੍ਵਰੂਪ ਮੈ ਧ੍ਯਾਨ ਲਾਗਾ ਹੈ॥
Prof. Sahib Singhਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਸਦ = ਸਦਾ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Entonces en un Estado de Paz, uno es entonado en el Señor y así canta siempre

ਅਨਦਿਨੁ ਗਾਵੈ; ਏਕੋ ਨਾਮ ॥੩॥

anadin gaavai; eko naam |3|

Sant Singh KhalsaNight and day, I sing the One Name. ||3||
Manmohan Singhand night and day sing I the Name alone.
Manmohan Singh (Punjabi)ਅਤੇ ਰਾਮ ਦਿਨ ਮੈਂ ਕੇਵਲ ਨਾਮ ਨੂੰ ਹੀ ਗਾਉਂਦਾ ਹਾਂ।
Fareedkot Teekaਅਬ ਤੋ ਦਿਨੇ ਰਾਤ ਹਮ ਤੇਰੇ ਏਕ ਨਾਮ ਕੋ ਹੀ ਗਾਵਤੇ ਹੈਂ॥੩॥
Prof. Sahib Singhਉਹ ਮਨੁੱਖ ਹਰ ਵੇਲੇ ਇਕੋ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥

ਪਦ ਅਰਥ ਏਕੋ ਨਾਮ = ਇਕ ਨਾਮ ਹੀ ॥੩॥

SikhNet (Spanish)y sólo, el Nombre del Señor. (3)

ਇਸੁ ਜੁਗ ਮਹਿ; ਵਡਿਆਈ ਪਾਈ ॥

eis jug meh; vaddiaaee paaee |

Sant Singh KhalsaI have obtained glorious greatness in this age,
Manmohan SinghI have obtained magnificence in the present time,
Manmohan Singh (Punjabi)ਇਸ ਯੁੱਗ ਅੰਦਰ ਮੈਂ ਮਹਾਨਤਾ ਪਰਾਪਤ ਕਰ ਲਈ ਹੈ,
Fareedkot Teekaਇਸ ਕਲਜੁਗ ਮੇਂ ਤੇਰਾ ਨਾਮੁ ਜਪਨੇ ਤੇ ਹੀ ਸੰਪੂਰਨ ਵਡਿਆਈ ਪ੍ਰਾਪਤਿ ਭਈ ਹੈ॥੩॥
Prof. Sahib Singhਹੇ ਭਾਈ! ਉਹ ਮਨੁੱਖ ਇਸ ਜਗਤ ਵਿਚ ਇੱਜ਼ਤ ਪ੍ਰਾਪਤ ਕਰਦਾ ਹੈ,

ਪਦ ਅਰਥ ਜੁਗ ਮਹਿ = ਜਗਤ ਵਿਚ।

SikhNet (Spanish)Uno es bendecido con Gloria en esta época,

ਪੂਰੇ ਗੁਰ ਤੇ; ਨਾਮੁ ਧਿਆਈ ॥

poore gur te; naam dhiaaee |

Sant Singh Khalsafrom the Perfect Guru, meditating on the Naam.
Manmohan Singhby contemplating on the Name, through the Perfect Guru.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਨਾਮ ਸਿਮਰਨ ਕਰਨ ਦੁਆਰਾ।
Fareedkot Teekaਹਮ ਪੂਰੇ ਗੁਰੋਂ ਤੇ ਤੇਰਾ ਨਾਮ ਕੋ ਧਿਆਵਨੇ ਵਾਲੇ ਹੂਏ ਹੈਂ॥
Prof. Sahib Singhਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ ਦਾ ਨਾਮ ਸਿਮਰਦਾ ਹੈ।
SikhNet (Spanish)si uno habita en el Nombre del Señor obtenido a través del Guru Perfecto.

ਜਹ ਦੇਖਾ; ਤਹ ਰਹਿਆ ਸਮਾਈ ॥

jeh dekhaa; teh rahiaa samaaee |

Sant Singh KhalsaWherever I look, I see the Lord permeating and pervading.
Manmohan SinghWherever I see, I find the Lord pervading there.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਹੀ ਮੈਂ ਸਾਈਂ ਨੂੰ ਵਿਆਪਕ ਪਾਉਂਦਾ ਹਾਂ।
Fareedkot Teekaਜਹਾਂ ਦੇਖਾ ਹੈ ਤਹਾਂ ਹੀ ਸਮਾਇ ਰਹਿਆ ਦੇਖਾ ਹੈ, ਭਾਵ ਯਹਿ ਸਰਬ ਵਿਸ੍ਵ ਕੋ ਤੇਰਾ ਹੀ ਸ੍ਵਰੂਪ ਦੇਖਤਾ ਹੂੰ॥
Prof. Sahib Singhਹੇ ਭਾਈ! ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਪਰਮਾਤਮਾ ਮੌਜੂਦ ਦਿੱਸਦਾ ਹੈ।

ਪਦ ਅਰਥ ਦੇਖਾ = ਦੇਖਾਂ, ਮੈਂ ਵੇਖਦਾ ਹਾਂ।

SikhNet (Spanish)Entonces donde sea que uno ve, ve al Señor prevaleciendo en todo;

ਸਦਾ ਸੁਖਦਾਤਾ; ਕੀਮਤਿ ਨਹੀ ਪਾਈ ॥੪॥

sadaa sukhadaataa; keemat nahee paaee |4|

Sant Singh KhalsaHe is forever the Giver of peace; His worth cannot be estimated. ||4||
Manmohan SinghHe is ever the Peace-Giver. His worth can be evaluated not.
Manmohan Singh (Punjabi)ਉਹ ਹਮੇਸ਼ਾਂ ਆਰਾਮ ਬਖਸ਼ਣਹਾਰ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਜੋ ਤੂੰ ਸਦਾ ਸੁਖਾਂ ਕੇ ਦੇਨੇ ਵਾਲਾ ਹੈਂ, ਤਿਸ ਤੇਰੀ (ਕੀਮਤਿ) ਮਿਰਯਾਦਾ ਕਿਸੀ ਨੇ ਨਹੀਂ ਪਾਈ ਹੈ॥੪॥
Prof. Sahib Singhਉਹ ਸਦਾ ਹੀ (ਸਭਨਾਂ ਨੂੰ) ਸੁਖ ਦੇਣ ਵਾਲਾ ਹੈ। ਪਰ ਉਹ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ॥੪॥
SikhNet (Spanish)sí, al Señor de Éxtasis, Cuyo Valor nadie puede describir. (4)

ਪੂਰੈ ਭਾਗਿ; ਗੁਰੁ ਪੂਰਾ ਪਾਇਆ ॥

poorai bhaag; gur pooraa paaeaa |

Sant Singh KhalsaBy perfect destiny, I have found the Perfect Guru.
Manmohan SinghBy perfect good fortune, I have obtained the Guru,
Manmohan Singh (Punjabi)ਪੂਰਨ ਚੰਗੇ ਨਸੀਬਾਂ ਦੁਆਰਾ ਮੈਨੂੰ ਪੂਰਨ ਗੁਰਦੇਵ ਜੀ ਪਰਾਪਤ ਹੋਏ ਹਨ।
Fareedkot Teekaਪੂਰੇ ਭਾਗੋਂ ਕਰ ਪੂਰੇ ਸਤਿਗੁਰੋਂ ਕੋ ਹਮ ਨੇ ਪਾਇ ਲੀਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ,

ਪਦ ਅਰਥ ਭਾਗਿ = ਕਿਸਮਤ ਨਾਲ।

SikhNet (Spanish)Por una gran fortuna uno obtiene al Guru Perfecto

ਅੰਤਰਿ ਨਾਮੁ ਨਿਧਾਨੁ ਦਿਖਾਇਆ ॥

antar naam nidhaan dikhaaeaa |

Sant Singh KhalsaHe has revealed to me the treasure of the Naam, deep within the nucleus of my self.
Manmohan Singhand within my mind he has shown me the Name treasure.
Manmohan Singh (Punjabi)ਅਤੇ ਉਨ੍ਹਾਂ ਨੇ ਮੈਨੂੰ ਮੇਰੇ ਹਿਰਦੇ ਅੰਦਰ ਹੀ ਨਾਮ ਦਾ ਖਜਾਨਾ ਵਿਖਾਲ ਦਿੱਤਾ ਹੈ।
Fareedkot Teekaਤਿਨਾਂ ਸਤਿਗੁਰਾਂ ਨੇ ਅਪਨੀ ਕ੍ਰਿਪਾ ਕਰ ਤੇਰਾ ਨਾਮ ਜੋ ਨਿਧੀਓਂ ਕਾ ਘਰੁ ਹੈ, ਸੋ ਹਮਾਰੇ ਮਨ ਮੇਂ ਦਿਖਾਇ ਦੀਆ ਹੈ॥
Prof. Sahib Singhਗੁਰੂ ਨੇ ਉਸ ਨੂੰ ਉਸ ਦੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵਿਖਾਲ ਦਿੱਤਾ।

ਪਦ ਅਰਥ ਅੰਤਰਿ = (ਹਿਰਦੇ ਦੇ) ਅੰਦਰ। ਨਿਧਾਨੁ = ਖ਼ਜ਼ਾਨਾ।

SikhNet (Spanish)y ve en su interior el Maravilloso Tesoro del Nombre.

ਗੁਰ ਕਾ ਸਬਦੁ; ਅਤਿ ਮੀਠਾ ਲਾਇਆ ॥

gur kaa sabad; at meetthaa laaeaa |

Sant Singh KhalsaThe Word of the Guru's Shabad is so very sweet.
Manmohan SinghThe Guru's word is very sweet unto me.
Manmohan Singh (Punjabi)ਗੁਰਾਂ ਦੀ ਬਾਣੀ ਮੈਨੂੰ ਪਰਮ ਮਿੱਠੀ ਲੱਗਦੀ ਹੈ।
Fareedkot Teekaਗੁਰੋਂ ਕਾ ਜੋ (ਸਬਦੁ) ਉਪਦੇਸ ਅਤਿ ਮੀਠਾ ਹੈ, ਤਿਸ ਵਿਖੇ ਮੈਂਨੇ ਅਪਨੇ ਮਨ ਕੋ ਲਗਾਇਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਣ ਲੱਗ ਪਿਆ,
SikhNet (Spanish)Entonces la Palabra del Guru se le muestra dulce,

ਨਾਨਕ ਤ੍ਰਿਸਨ ਬੁਝੀ; ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥

naanak trisan bujhee; man tan sukh paaeaa |5|6|4|6|10|

Sant Singh KhalsaO Nanak, my thirst is quenched, and my mind and body have found peace. ||5||6||4||6||10||
Manmohan SinghNanak, my desire is quenched and my soul and body are comforted.
Manmohan Singh (Punjabi)ਨਾਨਕ, ਮੇਰੀ ਖਾਹਿਸ਼ ਬੁਝ ਗਈ ਹੈ ਅਤੇ ਮੇਰੀ ਜਿੰਦੜੀ ਤੇ ਜਿਸਮ ਨੂੰ ਠੰਢ-ਚੈਨ ਪਰਾਪਤ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਰ ਹਮਾਰੀ ਤ੍ਰਿਸਨਾ ਰੂਪੀ ਅਗਨ ਨਿਬ੍ਰਿਤ ਭਈ ਹੈ ਅਰੁ ਮਨ ਤਨ ਸੇ ਸੁਖ ਕੋ ਪਾਇ ਲੀਆ ਹੈ॥੫॥੬॥੧੦॥☬ਅਬ ਸ੍ਰੀ ਗੁਰੂ ਰਾਮ ਦਾਸ ਜੀ ਚੌਥੀ ਪਾਤਿਸ਼ਾਹੀ ਸ੍ਰੀ ਅਕਾਲ ਪੁਰਖ ਜੀ ਆਗੇ ਬੇਨਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਦੇ ਅੰਦਰੋਂ ਮਾਇਆ ਦੀ ਤ੍ਰੇਹ ਬੁੱਝ ਗਈ। ਉਸ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਆਨੰਦ ਹੀ ਆਨੰਦ ਹਾਸਲ ਹੋ ਗਿਆ ॥੫॥੬॥੪॥੬॥੧੦॥

ਪਦ ਅਰਥ ਮਨਿ = ਮਨ ਵਿਚ। ਤਨਿ = ਸਰੀਰ ਵਿਚ ॥੫॥੬॥੪॥੬॥੧੦॥

* ਵੇਰਵਾ: ਮ: ੧ = ੪ ਸ਼ਬਦ। ਮ: ੩ = ੬ ਸ਼ਬਦ। ਜੋੜ = ੧੦ ਸ਼ਬਦ।

SikhNet (Spanish)la ansiedad se calma y el cuerpo y la mente se tranquilizan.(5-6-4-6-10)

Open this shabad →

Shabad Guru Ramdas Ji Raag Bilaaval continues on Ang 799

ਰਾਗੁ ਬਿਲਾਵਲੁ ਮਹਲਾ ੪ ਘਰੁ ੩ ॥

raag bilaaval mahalaa 4 ghar 3 |

Sant Singh KhalsaRaag Bilaaval, Fourth Mehl, Third House:
Manmohan SinghRag Bilawal. 4th Guru.
Manmohan Singh (Punjabi)ਰਾਗੁ ਬਿਲਾਵਲ। ਚੌਥੀ ਪਾਤਿਸ਼ਾਹੀ।
Prof. Sahib Singhਰਾਗ ਬਿਲਾਵਲੁ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Bilawal, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਉਦਮ ਮਤਿ ਪ੍ਰਭ ਅੰਤਰਜਾਮੀ; ਜਿਉ ਪ੍ਰੇਰੇ ਤਿਉ ਕਰਨਾ ॥

audam mat prabh antarajaamee; jiau prere tiau karanaa |

Sant Singh KhalsaEffort and intelligence come from God, the Inner-knower, the Searcher of hearts; as He wills, they act.
Manmohan SinghEndeavor and intelligence are the bounties of the Lord, the Knower of hearts. As He implies so do the men do.
Manmohan Singh (Punjabi)ਉਪਰਾਲਾ ਅਤੇ ਅਕਲ ਦਿਲਾਂ ਦੀਆਂ ਜਾਨਣਹਾਰ ਸੁਆਮੀ ਦੀਆਂ ਦਾਤਾਂ ਹਨ। ਜਿਸ ਤਰ੍ਹਾਂ ਉਹ ਉਨ੍ਹਾਂ ਦੇ ਚਿੱਤ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਹੀ ਬੰਦ ਕਰਦੇ ਹਨ।
Fareedkot Teekaਹੇ ਸਰਬ ਕੇ ਰਿਦਿਓਂ ਕੀ ਜਾਨਣੇਹਾਰੇ ਮੇਰੇ ਸੁਆਮੀ! ਤੂੰ ਆਪਣਾ ਸਿਮਰਣ ਕਰਨ ਲਈ ਉਦਮ ਵਾਲੀ ਬੁਧੀ ਮੈਨੂੰ ਦੇਹੁ, ਕਿਉਂਕਿ ਜਿਸ ਪ੍ਰਕਾਰ ਕਰ ਤੂੰ ਹਮ ਜੀਵੋਂ ਕੋ ਪ੍ਰੇਰਤਾ ਹੈਂ, ਤਿਸੀ ਪ੍ਰਕਾਰ ਹਮ ਨੇ ਕਰਨਾ ਹੈ॥☬ਦ੍ਰਿਸਟਾਂਤੁ:
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉੱਦਮ ਕਰਨ ਦੀ ਅਕਲ (ਜੀਵਾਂ ਨੂੰ ਆਪ ਦੇਂਦਾ ਹੈ)। ਜਿਵੇਂ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਤਿਵੇਂ ਅਸੀਂ ਕਰਦੇ ਹਾਂ।

ਪਦ ਅਰਥ ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਪ੍ਰੇਰੇ = ਪ੍ਰੇਰਨਾ ਕਰਦਾ ਹੈ।

SikhNet (Spanish)El esfuerzo y la inteligencia vienen de Dios, el Conocedor de lo Íntimo, el Buscador de corazones.

ਜਿਉ ਨਟੂਆ ਤੰਤੁ ਵਜਾਏ ਤੰਤੀ; ਤਿਉ ਵਾਜਹਿ ਜੰਤ ਜਨਾ ॥੧॥

jiau nattooaa tant vajaae tantee; tiau vaajeh jant janaa |1|

Sant Singh KhalsaAs the violinist plays upon the strings of the violin, so does the Lord play the living beings. ||1||
Manmohan SinghAs the violin-player plays upon the strings of the violin, so do the men instruments play in the Lord's hand.
Manmohan Singh (Punjabi)ਜਿਸ ਤਰ੍ਹਾਂ ਸਤਾਰ ਦਾ ਬਜੰਤਰੀ ਸਤਾਰ ਦੀਆਂ ਤਾਰਾਂ ਨੂੰ ਵਜਾਉਂਦਾ ਹੈ ਉਸੇ ਤਰ੍ਹਾਂ ਹੀ ਮਨੁੱਖ-ਵਾਜੇ ਸੁਆਮੀ ਦੇ ਹੱਥਾਂ ਵਿੱਚ ਵੱਜਦੇ ਹਨ।
Fareedkot Teekaਜੈਸੇ ਨਟੂਆ (ਤੰਤੀ) ਪੁਤਲੀ ਨਚਾਉਣੇ ਵਾਲਾ ਜੋ ਨਟੁ ਹੈ, (ਤੰਤ ਵਜਾਏ) ਜੈਸੇ ਤਾਰ ਕਉ ਹਿਲਾਵਤਾ ਹੈ, ਤੈਸੇ ਪੁਤਲੀ ਵਾਜਹਿ, ਭਾਵ ਨਾਚਤੀ ਹੈ, ਤਿਸੀ ਪ੍ਰਕਾਰ ਜੋ (ਜਨਾ) ਪੁਰਸਾਂ ਰੂਪ (ਜੰਤ) ਪੁਤਲੀਆਂ ਹੈਂ ਤਿਨ ਕੋ ਅਪਨੀ ਮਾਯਾ ਰੂਪ ਤਾਰ ਸੇ ਜਿਸ ਜਿਸ ਪ੍ਰਕਾਰ (ਵਜਾਏ) ਪ੍ਰੇਰਤਾ ਹੈ, ਤੈਸੇ ਸਭ ਕਰਤੀ ਹੈਂ॥੧॥
Prof. Sahib Singhਜਿਵੇਂ ਕੋਈ ਨਾਟਕ ਕਰਨ ਵਾਲਾ ਮਨੁੱਖ ਵੀਣਾ (ਆਦਿਕ ਸਾਜ) ਦੀ ਤਾਰ ਵਜਾਂਦਾ ਹੈ (ਤਿਵੇਂ ਉਹ ਸਾਜ ਵੱਜਦਾ ਹੈ); ਤਿਵੇਂ ਸਾਰੇ ਜੀਵ (ਜੋ, ਮਾਨੋ) ਵਾਜੇ (ਹਨ, ਪ੍ਰਭੂ ਦੇ ਵਜਾਇਆਂ) ਵੱਜਦੇ ਹਨ ॥੧॥

ਪਦ ਅਰਥ ਨਟੂਆ = ਨਾਟਕ ਕਰਨ ਵਾਲਾ। ਤੰਤੀ = ਵੀਣਾ। ਤੰਤੁ = ਤਾਰ। ਤੰਤੀ ਤੰਤੁ = ਵੀਣਾ ਦੀ ਤਾਰ। ਜੰਤ = {यन्त्र} ਵਾਜੇ। ਵਾਜਹਿ = ਵੱਜਦੇ ਹਨ। ਜਨਾ = ਜੀਵ ॥੧॥

SikhNet (Spanish)Así como es Su Voluntad, así se actúa. Así como el músico toca las cuerdas del laúd, así el Señor toca el concierto de la vida. (1)

Open this shabad (12 lines, Angs 798-799) →

Ang 798 of 1430