ਗੁਰ ਬਿਨੁ. ਘੋਰੁ ਅੰਧਾਰੁ; ਗੁਰੂ ਬਿਨੁ ਸਮਝ. ਨ ਆਵੈ ॥
gur bin. ghor andhaar; guroo bin samajh. na aavai |
Sant Singh KhalsaWithout the Guru, there is utter darkness; without the Guru, understanding does not come.
Manmohan SinghWithout the Guru, there is pitch darkness and without the Guru, understanding is obtained not.
Manmohan Singh (Punjabi)ਗੁਰਾਂ ਦੇ ਬਾਝੋਂ ਅਨ੍ਹੇਰਾ ਘੁੱਪ ਹੈ ਅਤੇ ਗੁਰਾਂ ਦੇ ਬਾਝੋਂ ਸੋਝੀ ਪਰਾਪਤ ਨਹੀਂ ਹੁੰਦੀ।
Fareedkot Teekaਸਤਿਗੁਰੋਂ ਤੇ ਬਿਨਾਂ ਇਸ ਜੀਵ ਕੋ ਅਗਿਆਨ ਰੂਪੀ (ਘੋਰੁ) ਭੈਦਾਯਕ ਅੰਧੇਰਾ ਹੋ ਰਹਿਆ ਹੈ ਔਰ ਗੁਰੂ ਸੇ ਬਿਨਾਂ ਇਸ ਕੋ ਅਪਨੇ ਸਰੂਪ ਕੀ ਸਮਝ ਭੀ ਨਹੀਂ ਆਵਤੀ॥
Prof. Sahib Singhਸਤਿਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖਾ ਜੀਵਨ ਦੇ ਰਾਹ ਵਿਚ) ਹਨੇਰਾ ਹੀ ਹਨੇਰਾ ਹੈ, ਗੁਰੂ ਤੋਂ ਬਿਨਾ (ਸਹੀ ਜੀਵਨ ਦੀ) ਸਮਝ ਦੀ ਪ੍ਰਾਪਤੀ ਨਹੀਂ ਹੋ ਸਕਦੀ।ਪਦ ਅਰਥ ਘੋਰੁ ਅੰਧਾਰੁ = ਡਰਾਉਣਾ ਹਨੇਰਾ, ਹਨੇਰਾ ਘੁੱਪ।
SikhNet (Spanish)Sin el Guru Verdadero hay total oscuridad y el entendimiento no llega,
ਗੁਰ ਬਿਨੁ. ਸੁਰਤਿ ਨ ਸਿਧਿ; ਗੁਰੂ ਬਿਨੁ ਮੁਕਤਿ. ਨ ਪਾਵੈ ॥
gur bin. surat na sidh; guroo bin mukat. na paavai |
Sant Singh KhalsaWithout the Guru, there is no intuitive awareness or success; without the Guru, there is no liberation.
Manmohan SinghWithout the Guru, man can obtain not divine comprehension and success, and, without the Guru, he is blessed not with emancipation.
Manmohan Singh (Punjabi)ਗੁਰਾਂ ਦੇ ਬਗੈਰ, ਬੰਦੇ ਨੂੰ ਬ੍ਰਹਿਮ-ਗਿਆਤ ਅਤੇ ਕਾਮਯਾਬੀ ਪਰਾਪਤ ਨਹੀਂ ਹੁੰਦੀ ਅਤੇ ਗੁਰਾਂ ਦੇ ਬਗੈਰ ਉਸ ਨੂੰ ਕਲਿਆਣ ਦੀ ਦਾਤ ਨਹੀਂ ਮਿਲਦੀ।
Fareedkot Teekaਸਤਿਗੁਰੋਂ ਸੇ ਬਿਨਾਂ ਇਸ ਜੀਵ ਕੋ ਵਾਹਿਗੁਰੂ ਕੀ (ਸੁਰਤਿ) ਗਿਆਤ ਨਹੀਂ ਹੋਤੀ ਅਰ ਸਿਧੀ ਭੀ ਨਹੀਂ ਪ੍ਰਾਪਤਿ ਹੋਤੀ ਹੈ, ਪੁਨਾਂ ਗੁਰੋਂ ਤੇ ਬਿਨਾਂ ਮੁਕਤ ਕੋ ਭੀ ਨਹੀਂ ਪਾਵਤਾ ਹੈ॥
Prof. Sahib Singhਗੁਰੂ ਤੋਂ ਬਿਨਾ ਸੁਰਤ (ਉੱਚੀ) ਨਹੀਂ ਹੁੰਦੀ ਤੇ (ਜੀਵਨ-ਸੰਗ੍ਰਾਮ ਵਿਚ) ਸਫਲਤਾ ਭੀ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲਦੀ।
SikhNet (Spanish)sin el Guru no hay Conciencia intuitiva ni Éxito, sin el Guru no hay Liberación,
ਗੁਰੁ ਕਰੁ ਸਚੁ ਬੀਚਾਰੁ; ਗੁਰੂ ਕਰੁ ਰੇ ਮਨ ਮੇਰੇ ॥
gur kar sach beechaar; guroo kar re man mere |
Sant Singh KhalsaSo make Him your Guru, and contemplate the Truth; make Him your Guru, O my mind.
Manmohan SinghCome thou into the Guru's fold, yea, my soul, come thou into the Guru's fold for the true reflection of the Lord.
Manmohan Singh (Punjabi)ਤੂੰ ਗੁਰੂ ਧਾਰਾਨ ਕਰ, ਹਾਂ ਮੇਰੀ ਜਿੰਦੜੀਏ ਤੂੰ ਗੁਰੂ ਧਾਰਨ ਕਰ, ਤਾਂ ਜੋ ਤੂੰ ਸੱਚੀ ਬ੍ਰਹਮ ਵੀਚਾਰ ਕਰ ਸਕੇ।
Fareedkot Teekaਹੇ ਮੇਰੇ ਮਨ! ਗੁਰੋਂ ਕੋ ਗੁਰੋਂ ਦ੍ਵਾਰੇ ਸਚ ਸਰੂਪ ਕਾ ਵੀਚਾਰ ਕਰ ਕੇ ਧਾਰਨ ਕਰ॥
Prof. Sahib Singhਹੇ ਮੇਰੇ ਮਨ! ਸਤਿਗੁਰੂ ਦੀ ਸਰਨ ਪਉ, ਇਹੀ ਉੱਤਮ ਵਿਚਾਰ ਹੈ।ਪਦ ਅਰਥ ਕਰੁ = ਧਾਰਨ ਕਰ।
SikhNet (Spanish)conviértelo entonces en tu Guru y medita en la Verdad, hazlo tu Guru oh mente mía, hazlo tu Guru, Él es Exaltado y Embellecido en la Palabra del Shabd, todas tus faltas serán lavadas.
ਗੁਰੁ ਕਰੁ ਸਬਦ ਸਪੁੰਨ; ਅਘਨ ਕਟਹਿ ਸਭ ਤੇਰੇ ॥
gur kar sabad sapun; aghan katteh sabh tere |
Sant Singh KhalsaMake Him your Guru, who is embellished and exalted in the Word of the Shabad; all your sins shall be washed away.
Manmohan SinghAdopt thou the Guru, who is embellished with the Name, so that all thy sins may be washed off.
Manmohan Singh (Punjabi)ਤੂੰ ਉਹ ਗੁਰੂ ਧਾਰਨ ਕਰ, ਜੋ ਨਾਮ ਨਾਲ ਸ਼ਸ਼ੋਭਤ ਹੈ, ਤਾਂ ਜੋ ਤੇਰੇ ਸਾਰੇ ਪਾਪ ਧੋਤੇ ਜਾਣ।
Fareedkot Teekaਜੋ (ਸਬਦ ਸਪੁੰਨ), ਭਾਵ ਬ੍ਰਹਮ ਸਰੋਤ੍ਰੀ ਅਰ ਬ੍ਰਹਮਨੇਸਟੀ ਹੈ, ਸੋ ਗੁਰੂ ਧਾਰਨ ਕਰ, ਜੋ ਤੇਰੇ ਸਭ ਪਾਪੋਂ ਕੋ ਕਾਟ ਦੇਵੇ॥
Prof. Sahib Singhਸ਼ਬਦ ਦੇ ਸੂਰੇ ਗੁਰੂ ਦੀ ਸਰਨ ਪਉ, ਤੇਰੇ ਸਾਰੇ ਪਾਪ ਕੱਟੇ ਜਾਣਗੇ।ਪਦ ਅਰਥ ਸਬਦ ਸਪੁੰਨ = ਸ਼ਬਦ ਸੰਪੰਨ, ਸ਼ਬਦ ਦਾ ਸੂਰਾ। ਅਘਨ = ਪਾਪ।
SikhNet (Spanish)Así entonces, habla Kal el poeta, con tus ojos hazlo tu Guru,
ਗੁਰੁ ਨਯਣਿ ਬਯਣਿ, ਗੁਰੁ ਗੁਰੁ ਕਰਹੁ; ਗੁਰੂ ਸਤਿ. ਕਵਿ ਨਲੵ ਕਹਿ ॥
gur nayan bayan, gur gur karahu; guroo sat. kav nalay keh |
Sant Singh KhalsaSo speaks NALL the poet: with your eyes, make Him your Guru; with the words you speak, make Him your Guru, your True Guru.
Manmohan SinghSays Kall, the bard, by thine eyes and words contemplate thou the Guru, the Great Guru, yea, the True Guru.
Manmohan Singh (Punjabi)ਭੱਟ ਕਲ ਆਖਦਾ ਹੈ, ਆਪਣਿਆਂ ਨੇਤਰਾਂ ਅਤੇ ਬਚਨਾਂ ਦੁਆਰਾ ਤੂੰ ਗੁਰਾਂ ਵਡੇ ਗੁਰਾਂ, ਸਚੇ ਗੁਰਾਂ ਦਾ ਸਿਮਰਨ ਕਰ।
Fareedkot Teekaਸ੍ਰੀ 'ਨਲ ਭੱਟ' ਜੀ ਉਚਾਰਨ ਕਰਤੇ ਹੈਂ: ਹੇ ਭਾਈ! ਸਤਿਗੁਰੂ ਹੀ ਸਤਿ ਸਰੂਪ ਹੈਂ, ਤਾਂ ਤੇ ਨੇਤ੍ਰੋਂ ਕਰ ਕੇ ਸਤਗੁਰੋਂ ਕਾ ਦਰਸ਼ਨ ਕਰੋ ਔ ਬਾਣੀ ਕਰ ਕੇ ਭੀ ਸਦਾ ਉਚਾਰਨ ਕਰੋ॥
Prof. Sahib Singhਕਵੀ ਨਲ੍ਯ੍ਯ ਆਖਦਾ ਹੈ ਕਿ (ਹੇ ਮੇਰੇ ਮਨ!) ਆਪਣੀ ਅੱਖ ਵਿਚ, ਆਪਣੇ ਬੋਲ ਵਿਚ ਕੇਵਲ ਗੁਰੂ ਨੂੰ ਵਸਾਓ, ਗੁਰੂ ਸਦਾ-ਥਿਰ ਰਹਿਣ ਵਾਲਾ ਹੈ।ਪਦ ਅਰਥ ਨਯਣਿ = ਨੇਤ੍ਰ ਵਿਚ। ਬਯਣਿ = ਬਚਨ ਵਿਚ। ਕਰਹੁ = ਵਸਾਓ। ਸਤਿ = ਸਦਾ-ਥਿਰ।
SikhNet (Spanish)con las palabras que hablas, hazlo tu Guru, tu Guru Verdadero, pues quienes no han visto al Guru,
ਜਿਨਿ ਗੁਰੂ. ਨ ਦੇਖਿਅਉ, ਨਹੁ ਕੀਅਉ; ਤੇ ਅਕਯਥ ਸੰਸਾਰ ਮਹਿ ॥੪॥੮॥
jin guroo. na dekhiaau, nahu keeo; te akayath sansaar meh |4|8|
Sant Singh KhalsaThose who have not seen the Guru, who have not made Him their Guru, are useless in this world. ||4||8||
Manmohan SinghThey who have neither seen nor adopted the Guru, vain are they in this world.
Manmohan Singh (Punjabi)ਜਿਨ੍ਹਾਂ ਨੇ ਗੁਰੂ ਨਾਂ ਵੇਖਿਆ ਹੈ ਅਤੇ ਨਾਂ ਹੀ ਘਾਰਨ ਕੀਤਾ ਹੈ, ਨਿਸਫਲ ਹਨ ਉਹ ਇਸ ਜਹਾਨ ਅੰਦਰ।
Fareedkot Teekaਜਿਸ ਪੁਰਸ਼ ਨੇ ਸਤਿਗੁਰੋਂ ਕਾ ਦਰਸ਼ਨ ਨਹੀਂ ਦੇਖਿਆ ਔ ਉਪਦੇਸ ਅੰਗੀਕਾਰ ਨਹੀਂ ਕੀਆ ਹੈ ਤੇ ਜਨ ਸੰਸਾਰ ਮੇਂ (ਅਕਯਬ) ਵਿਅਰਥ ਹੈ॥੪॥੮॥
Prof. Sahib Singhਜਿਸ ਜਿਸ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਤੇ ਜੋ ਜੋ ਮਨੁੱਖ ਸਤਿਗੁਰੂ ਦੀ ਸਰਨ ਨਹੀਂ ਪਿਆ, ਉਹ ਸਾਰੇ ਸੰਸਾਰ ਵਿਚ ਨਿਸਫਲ (ਹੀ ਆਏ) ॥੪॥੮॥ਪਦ ਅਰਥ ਕੀਅਉ = ਧਾਰਿਆ। ਅਕਯਬ = ਨਿਸਫਲ। ਤੇ = ਉਹ ਬੰਦੇ। ਜਿਨਿ = ਜਿਸ (ਜਿਸ ਮਨੁੱਖ) ਨੇ। ਨਹੁ = ਨਹੀਂ। ਕੀਅਉ = ਕੀਤਾ, ਧਾਰਿਆ ॥੪॥੮॥
SikhNet (Spanish)quienes no lo han hecho suyo, son unos inútiles en este mundo. (4-8)