ਗੁਰੂ ਗੁਰੂ ਗੁਰੁ ਕਰੁ; ਮਨ ਮੇਰੇ ॥
guroo guroo gur kar; man mere | Ang 1399
Sant Singh KhalsaDwell upon the Guru, the Guru, the Guru, O my mind.
Manmohan SinghO my soul, thou recite the Name of the Guru, the Guru, the Guru.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਗੁਰੂਆਂ ਦੇ ਗੁਰੂ ਗੁਰਦੇਵ ਜੀ ਦੇ ਨਾਮ ਦਾ ਉਚਾਰਨ ਕਰ।
Fareedkot Teekaਤਾਂ ਤੇ ਹੇ ਮੇਰੇ ਮਨ! ਤੀਨੋਂ ਕਾਲ ਮੇਂ ਸਤਿਗੁਰੋਂ ਕੇ ਨਾਮ ਕੋ ਉਚਾਰਨ ਕਰ॥
Prof. Sahib Singhਹੇ ਮੇਰੇ ਮਨ! 'ਗੁਰੂ' 'ਗੁਰੂ' ਜਪ।
SikhNet (Spanish)Habita en el Guru, el Guru, oh mente mía.
ਤਾਰਣ ਤਰਣ ਸਮ੍ਰਥੁ, ਕਲਿਜੁਗਿ; ਸੁਨਤ ਸਮਾਧਿ, ਸਬਦ ਜਿਸੁ ਕੇਰੇ ॥
taaran taran samrath, kalijug; sunat samaadh, sabad jis kere | Ang 1400
Sant Singh KhalsaThe All-powerful Guru is the Boat to carry us across in this Dark Age of Kali Yuga. Hearing the Word of His Shabad, we are transported into Samaadhi.
Manmohan SinghIn this darkage, the Omnipotent Guru is a ship to ferry across, hearing whose word, one lands in profound trance.
Manmohan Singh (Punjabi)ਇਸ ਕਾਲੇ ਯੁਗ ਅੰਦਰ, ਸਰਬ ਸ਼ਕਤੀਵਾਨ ਗੁਰੂ ਜੀ ਪਾਰ ਉਤਾਰਨ ਲਈ ਇਕ ਜਹਾਜ ਹਨ, ਜਿਨ੍ਹਾਂ ਦੀ ਬਾਣੀ ਸੁਣਨ ਦੁਆਰਾ, ਜੀਵ ਅਫੁਰ ਤਾੜੀ ਅੰਦਰ ਰਮ ਜਾਂਦਾ ਹੈ।
Fareedkot Teekaਜੋ ਭਵਸਿੰਧ ਤੇ ਤਾਰਨੇ ਕੋ (ਤਰਣ) ਜਹਾਜ ਵਤ ਸਮਰਥ ਸਤਿਗੁਰੂ ਹੈਂ, ਪੁਨਾ ਇਸ ਕਲਯੁਗ ਮੇਂ ਜਿਨ ਕੇ ਸਬਦ ਕੋ ਸ੍ਰਵਣ ਕਰਤਿਆਂ ਹੀ ਸਮਾਧੀ ਲਗ ਜਾਤੀ ਹੈ, ਭਾਵ ਚਿਤ ਕੀ ਬ੍ਰਿਤੀ ਇਕਾਗ੍ਰਤਾ ਕੋ ਪ੍ਰਾਪਤਿ ਹੋਤੀ ਹੈ॥
Prof. Sahib Singhਜਿਸ ਗੁਰੂ ਦੀ ਬਾਣੀ ਸੁਣਦਿਆਂ ਸਮਾਧੀ (ਵਿਚ ਲੀਨ ਹੋ ਜਾਈਦਾ ਹੈ), ਉਹ ਗੁਰੂ ਕਲਜੁਗ ਵਿਚ (ਸੰਸਾਰ-ਸਾਗਰ ਤੋਂ) ਤਾਰਨ ਲਈ ਸਮਰੱਥ ਜਹਾਜ਼ ਹੈ।ਪਦ ਅਰਥ ਤਾਰਣ ਤਰਣ = ਤਾਰਣ ਲਈ ਜਹਾਜ਼। ਤਰਣ = ਜਹਾਜ਼। ਸਮ੍ਰਥੁ = ਸਮਰੱਥ। ਕਲਿਜੁਗਿ = ਕਲਜੁਗ ਵਿਚ। ਸੁਨਤ = ਸੁਣਦਿਆਂ। ਸਬਦ ਜਿਸੁ ਕੇਰੇ = ਜਿਸ ਗੁਰੂ ਦੇ ਸ਼ਬਦ। ਕੇਰੇ = ਦੇ। ਸਮਾਧਿ = ਸਮਾਧੀ (ਵਿਚ ਜੁੜ ਜਾਈਦਾ ਹੈ)।
SikhNet (Spanish)El Todopoderoso Guru es la Barca para llevarnos a través de Kali Yug, la Era de la oscuridad, escuchando la Palabra de Su Shabd somos transportados al Estado de Samadhi,
ਫੁਨਿ ਦੁਖਨਿ ਨਾਸੁ. ਸੁਖਦਾਯਕੁ ਸੂਰਉ; ਜੋ ਧਰਤ ਧਿਆਨੁ. ਬਸਤ ਤਿਹ ਨੇਰੇ ॥
fun dukhan naas. sukhadaayak soorau; jo dharat dhiaan. basat tih nere | Ang 1400
Sant Singh KhalsaHe is the Spiritual Hero who destroys pain and brings peace. Whoever meditates on Him, dwells near Him.
Manmohan SinghHe is such a hero, who destroys pain in an instant and can bestow peace. Whosoever contemplates him, near him he abides.
Manmohan Singh (Punjabi)ਉਹ ਐਸੇ ਯੋਧੇ ਹਨ, ਜੋ ਪੀੜ ਨੂੰ ਇਕ ਛਿਨ ਵਿੱਚ ਨਸ਼ਟ ਕਰ ਸਕਦੇ ਹਨ ਅਤੇ ਆਰਾਮ ਬਖਸ਼ ਸਕਦੇ ਹਨ। ਜੋ ਕੋਈ ਉਨ੍ਹਾਂ ਦਾ ਚਿੰਤਨ ਕਰਦਾ ਹੈ ਉਸ ਦੇ ਉਹ ਨੇੜੇ ਹੀ ਵਸਦੇ ਹਨ।
Fareedkot Teekaਪੁਨਾ ਦੁਖੋਂ ਕੇ ਨਾਸ ਕਰਤਾ ਸੁਖਦਾਯਕ ਸੂਰਮਾ ਸਤਿਗੁਰੂ ਹੈਂ ਔਰ ਜੋ ਤਿਨ ਕਾ ਧਿਆਨ ਧਾਰਤਾ ਹੈ, ਭਾਵ ਤਿਸ ਕੇ ਸਮੀਪ ਹੀ ਬਸਤੇ ਹੈਂ, ਅਪਨੇ ਦਾਸੋਂ ਕੇ ਰਿਦੇ ਮੇਂ ਹੀ ਨਿਵਾਸ ਕਰਤੇ ਹੈਂ॥
Prof. Sahib Singhਉਹ ਗੁਰੂ ਦੁੱਖਾਂ ਦੇ ਨਾਸ ਕਰਨ ਵਾਲਾ ਹੈ, ਸੁਖਾਂ ਦੇ ਦੇਣ ਵਾਲਾ ਸੂਰਮਾ ਹੈ। ਜੋ ਮਨੁੱਖ ਉਸ ਦਾ ਧਿਆਨ ਧਰਦਾ ਹੈ, ਉਹ ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ।ਪਦ ਅਰਥ ਫੁਨਿ = ਅਤੇ ਹੋਰ। ਦੁਖਨਿ ਨਾਸੁ = ਦੁੱਖਾਂ ਦਾ ਨਾਸ ਕਰਨ ਵਾਲਾ। ਸੂਰਉ = ਸੂਰਮਾ। ਤਿਹ ਨੇਰੇ = ਉਸ ਮਨੁੱਖ ਦੇ ਨੇੜੇ।
SikhNet (Spanish)Él es el Héroe Espiritual, Quien destruye el dolor y trae la Paz. Quien sea que medite en Él, habita en él, Él es el Perfecto Ser Primordial.
ਪੂਰਉ ਪੁਰਖੁ. ਰਿਦੈ ਹਰਿ ਸਿਮਰਤ; ਮੁਖੁ ਦੇਖਤ. ਅਘ ਜਾਹਿ ਪਰੇਰੇ ॥
poorau purakh. ridai har simarat; mukh dekhat. agh jaeh parere | Ang 1400
Sant Singh KhalsaHe is the Perfect Primal Being, who meditates in remembrance on the Lord within his heart; seeing His Face, sins run away.
Manmohan SinghThe Guru is the perfect person, who remembers Lord in the mind. Seeing the face of such a Guru, the sins are washed away.
Manmohan Singh (Punjabi)ਗੁਰੂ ਜੀ ਪੂਰਨ ਪੁਰਸ਼ ਹਨ ਜੋ ਹਿਰਦੇ ਅੰਦਰ ਆਪਣੇ ਪ੍ਰਭੂ ਨੂੰ ਆਰਾਧਦੇ ਹਨ। ਉਨ੍ਹਾਂ ਦਾ ਚਿਹਰਾ ਵੇਖਣ ਦੁਆਰਾ ਪਾਪ ਦੂਰ ਦੋਡ ਜਾਂਦੇ ਹਨ।
Fareedkot Teekaਸਤਿਗੁਰੂ ਪੂਰਨ ਪੁਰਖ ਰਿਦੇ ਮੇਂ ਹਰੀ ਕੋ ਸਿਮਰਤੇ ਹੈਂ ਅਰ ਤਿਨੋਂ ਕਾ ਮੁਖਾਰਬਿੰਦ ਦੇਖਨੇ ਸੇ ਸਰਬ ਪਾਪ (ਪਰੇਰੇ) ਦੂਰ ਹੋ ਜਾਤੇ ਹੈਂ॥
Prof. Sahib Singhਸਤਿਗੁਰੂ ਪੂਰਨ ਪੁਰਖ ਹੈ, ਗੁਰੂ ਹਿਰਦੇ ਵਿਚ ਹਰੀ ਨੂੰ ਸਿਮਰਦਾ ਹੈ, (ਉਸ ਦਾ) ਮੁਖ ਵੇਖਿਆਂ ਪਾਪ ਦੂਰ ਹੋ ਜਾਂਦੇ ਹਨ।ਪਦ ਅਰਥ ਪੂਰਉ = ਪੂਰਨ। ਰਿਦੈ = ਹਿਰਦੇ ਵਿਚ। ਮੁਖੁ = (ਉਸ ਗੁਰੂ ਦਾ) ਮੂੰਹ। ਅਘ = ਪਾਪ। ਜਾਹਿ ਪਰੇਰੇ = ਦੂਰ ਹੋ ਜਾਂਦੇ ਹਨ।
SikhNet (Spanish)Quien sea que medite con su corazón en el Señor, viendo Su Semblante, sus errores desaparecen.
ਜਉ ਹਰਿ ਬੁਧਿ ਰਿਧਿ ਸਿਧਿ ਚਾਹਤ; ਗੁਰੂ ਗੁਰੂ, ਗੁਰੁ ਕਰੁ ਮਨ ਮੇਰੇ ॥੫॥੯॥
jau har budh ridh sidh chaahat; guroo guroo, gur kar man mere |5|9| Ang 1400
Sant Singh KhalsaIf you long for wisdom, wealth, spiritual perfection and properity, O my mind, dwell upon the Guru, the Guru, the Guru. ||5||9||
Manmohan SinghO my mind, if thou desire Godly wisdom, wealth and prosperity; then contemplate on that Guru who is the Guru of the Gurus.
Manmohan Singh (Punjabi)ਹੇ ਮੇਰੇ ਮਨੂਏ! ਜੇਕਰ ਤੂੰ ਰਬੀ ਸਿਆਣਪਾਂ ਦੌਲਤ ਅਤੇ ਇਕਬਾਲ ਲੋੜਦਾ ਹੈ ਤਾਂ ਤੂੰ ਗੁਰੂਆਂ ਦੇ ਗੁਰੂ ਆਪਣੇ ਗੁਰਦੇਵ ਜੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਜੇਕਰ (ਹਰਿ ਬੁਧਿ) ਆਤਮ ਵਿਸੈਣੀ ਬੁਧੀ ਔ ਰਿਧੀਆਂ ਸਿਧੀਆਂ ਕੋ ਚਾਹਤਾ ਹੈਂ ਤਬ ਮਨ, ਬਾਣੀ, ਤਨ ਕਰ ਕੇ ਗੁਰੂ ਜੀ ਕੇ ਨਾਮ ਕੋ ਉਚਾਰਨ ਕਰੋ॥੫॥੯॥
Prof. Sahib Singhਹੇ ਮੇਰੇ ਮਨ! ਜੇ ਤੂੰ ਰੱਬੀ ਅਕਲ, ਰਿੱਧੀ ਤੇ ਸਿੱਧੀ ਚਾਹੁੰਦਾ ਹੈਂ, ਤਾਂ 'ਗੁਰੂ' 'ਗੁਰੂ' ਜਪ ॥੫॥੯॥ਪਦ ਅਰਥ ਜਉ = ਜੇਕਰ। ਹਰਿ ਬੁਧਿ = ਰੱਬੀ ਅਕਲ ॥੫॥੯॥
SikhNet (Spanish)Si añoras la Sabiduría, Riqueza, Perfección Espiritual y Propiedad, oh mente mía, habita en el Guru, en el Guru, en el Guru. (5-9)