ਬਸੰਤੁ ਮਹਲਾ ੧ ॥
basant mahalaa 1 | Ang 1187
Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਸ਼ਾਹੀ।
SikhNet (Spanish)Basant Mejl Guru Nanak, Primer Canal Divino,
ਮਨੁ ਭੂਲਉ; ਭਰਮਸਿ ਆਇ ਜਾਇ ॥
man bhoolau; bharamas aae jaae | Ang 1187
Sant Singh KhalsaThe mind is deluded by doubt; it comes and goes in reincarnation.
Manmohan SinghStraying in doubt, the soul comes and goes.
Manmohan Singh (Punjabi)ਸੰਦੇਹ ਅੰਦਰ ਭੁੱਲੀ ਹੋਈ ਆਤਮਾਂ ਆਉਂਦੀ ਅਤੇ ਜਾਂਦੀ ਹੈ।
Fareedkot Teekaਹੇ ਭਾਈ! ਮਨ ਭ੍ਰਮ ਕਰ ਕੇ ਸ੍ਵਰੂਪ ਸੇ ਭੂਲਾ ਹੂਆ ਜਨਮਤਾ ਹੈ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪਿਆ ਹੋਇਆ ਮਨ ਭਟਕਦਾ ਹੈ (ਮਾਇਆ ਦੀ ਖ਼ਾਤਰ ਹੀ) ਦੌੜ-ਭੱਜ ਕਰਦਾ ਰਹਿੰਦਾ ਹੈ,ਪਦ ਅਰਥ ਭਰਮਸਿ = ਭਟਕਦਾ ਹੈ। ਆਇ ਜਾਇ = ਆਉਂਦਾ ਹੈ ਜਾਂਦਾ ਹੈ, ਦੌੜ-ਭੱਜ ਕਰਦਾ ਹੈ।
SikhNet (Spanish)Mi mente se ha desviado del Sendero y así vacila,
ਅਤਿ ਲੁਬਧ ਲੁਭਾਨਉ; ਬਿਖਮ ਮਾਇ ॥
at lubadh lubhaanau; bikham maae | Ang 1187
Sant Singh KhalsaIt is lured by the poisonous lure of Maya.
Manmohan SinghThe greed of poisonous mammon has greatly lured it.
Manmohan Singh (Punjabi)ਜਹਿਰ ਰੂਪੀ ਮਾਇਆ ਦੇ ਲਾਲਚ ਲੇ ਇਸ ਨੂੰ ਅਤਿਅੰਤ ਲੁਭਾਇਮਾਨ ਕਰ ਲਿਆ ਹੈ।
Fareedkot Teekaਅਤੀ (ਲੁਬਧ) ਲੋਭੀ ਹੂਆ ਹੂਆ ਬਿਖਮ ਰੂਪ ਮਾਇਆ ਮੇਂ ਲੁਭਾਨਾ ਹੈ॥
Prof. Sahib Singhਬੜਾ ਲਾਲਚੀ ਹੋਇਆ ਰਹਿੰਦਾ ਹੈ, ਉਸ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ, ਜਿਸ ਦੀ ਫਾਹੀ ਵਿਚੋਂ ਨਿਕਲਣਾ ਬਹੁਤ ਔਖਾ ਹੈ।ਪਦ ਅਰਥ ਅਤਿ = ਬਹੁਤ। ਲੁਬਧ = ਲਾਲਚੀ। ਲੁਭਾਨਉ = ਲਾਲਚ ਵਿਚ ਫਸਿਆ ਹੋਇਆ ਹੈ। ਬਿਖਮ ਮਾਇ = ਔਖੀ ਮਾਇਆ, ਉਹ ਮਾਇਆ ਜਿਸ ਤੋਂ ਬਚਣਾ ਬਹੁਤ ਔਖਾ ਹੈ।
SikhNet (Spanish)siendo atrapada por el ansia y el veneno de Maya.
ਨਹ ਅਸਥਿਰੁ ਦੀਸੈ; ਏਕ ਭਾਇ ॥
neh asathir deesai; ek bhaae | Ang 1187
Sant Singh KhalsaIt does not remain stable in the Love of the One Lord.
Manmohan SinghIt is seen not fixed in the love of One Lord.
Manmohan Singh (Punjabi)ਇਹ ਇੱਕ ਪ੍ਰਭੂ ਦੀ ਪ੍ਰੀਤ ਅੰਦਰ ਦ੍ਰਿੜ ਨਹੀਂ ਨਹੀਂ ਦਿੱਸਦੀ।
Fareedkot Teekaਪੁਨਹ ਏਕ ਰਸ ਇਸਥਿਰ ਨਹੀਂ ਦੇਖੀਤਾ ਹੈ॥
Prof. Sahib Singh(ਜਿਤਨਾ ਚਿਰ ਮਨ ਮਾਇਆ ਦੇ ਅਧੀਨ ਰਹਿੰਦਾ ਹੈ, ਤਦ ਤਕ) ਇਹ ਕਦੇ ਟਿਕਵੀਂ ਹਾਲਤ ਵਿਚ ਨਹੀਂ ਦਿੱਸਦਾ, ਇਕ ਪ੍ਰਭੂ ਦੇ ਪ੍ਰੇਮ ਵਿਚ (ਮਗਨ) ਨਹੀਂ ਦਿੱਸਦਾ।ਪਦ ਅਰਥ ਏਕ ਭਾਇ = ਇਕ ਪਰਮਾਤਮਾ ਦੇ ਪਿਆਰ ਵਿਚ।
SikhNet (Spanish)No se conserva en el Amor de Dios, sí, como el pez,
ਜਿਉ ਮੀਨ; ਕੁੰਡਲੀਆ ਕੰਠਿ ਪਾਇ ॥੧॥
jiau meen; kunddaleea kantth paae |1| Ang 1187
Sant Singh KhalsaLike the fish, its neck is pierced by the hook. ||1||
Manmohan SinghLike the fish, its neck is pierced through with the hook of worldliness.
Manmohan Singh (Punjabi)ਮੱਛੀ ਦੀ ਮਾਨੰਦ ਸ਼ੲਸ ਦੀ ਗਰਦਨ ਦੁਨੀਆਂਦਾਰੀ ਦੇ ਥਾਂਟੇ ਨਾਲ ਵਿੰਨੀ ਹੋਈ ਹੈ।
Fareedkot Teekaਜੈਸੇ (ਮੀਨ) ਮਛੀ ਕੁੰਡੀ ਕੋ ਅਪਨੇ ਕੰਠ ਮੇਂ ਪਾਇ ਲੇਤੀ ਹੈ, ਤੈਸੇ ਲੋਭ ਕਰ ਮਨ ਫਸਾ ਹੂਆ ਹੈ॥੧॥
Prof. Sahib Singhਜਿਵੇਂ ਮੱਛੀ (ਭਿੱਤੀ ਦੇ ਲਾਲਚ ਵਿਚ) ਆਪਣੇ ਗਲ ਕੁੰਡੀ ਪਵਾ ਲੈਂਦੀ ਹੈ, (ਤਿਵੇਂ ਮਨ ਮਾਇਆ ਦੀ ਗ਼ੁਲਾਮੀ ਵਿਚ ਆਪਣੇ ਆਪ ਨੂੰ ਫਸਾ ਲੈਂਦਾ ਹੈ) ॥੧॥ਪਦ ਅਰਥ ਮੀਨ = ਮੱਛੀ। ਕੰਠਿ = ਗਲ ਵਿਚ ॥੧॥
SikhNet (Spanish)su cuello es atravesado por el gancho del deseo. (1)
ਮਨੁ ਭੂਲਉ; ਸਮਝਸਿ ਸਾਚ ਨਾਇ ॥
man bhoolau; samajhas saach naae | Ang 1187
Sant Singh KhalsaThe deluded mind is instructed by the True Name.
Manmohan SinghThe strayed soul is instructed through the True Name.
Manmohan Singh (Punjabi)ਭੁੱਲੀ ਹੋਈ ਆਤਮਾਂ ਨੂੰ ਸੱਚੇ ਨਾਮ ਰਾਹੀਂ ਸਿੱਖ ਮਤ ਆਉਂਦੀ ਹੈ।
Fareedkot Teekaਭੂਲਾ ਹੂਆ ਮਨੁ ਸਚੇ ਨਾਮ ਕਰ ਸਮਝਤਾ ਹੈ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪਿਆ ਮਨ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ ਹੀ) ਆਪਣੀ ਭੁੱਲ ਨੂੰ ਸਮਝਦਾ ਹੈ।ਪਦ ਅਰਥ ਸਾਚਿ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)।
SikhNet (Spanish)La mente desviada se torna Sabia a través del Nombre Verdadero,
ਗੁਰਸਬਦੁ ਬੀਚਾਰੇ; ਸਹਜ ਭਾਇ ॥੧॥ ਰਹਾਉ ॥
gurasabad beechaare; sehaj bhaae |1| rahaau | Ang 1187
Sant Singh KhalsaIt contemplates the Word of the Guru's Shabad, with intuitive ease. ||1||Pause||
Manmohan SinghThen it naturally reflects on the Guru's word. Pause.
Manmohan Singh (Punjabi)ਤਦ ਇਹ ਸੁਭਾਵਕ ਹੀ ਗੁਰਾਂ ਦੀ ਬਾਣੀ ਨੂੰ ਸੋਚਦੀ ਵੀਚਾਰਦੀ ਹੈ। ਠਹਿਰਾਉ।
Fareedkot Teekaਗੁਰੋਂ ਕੇ ਸਬਦ ਕੋ ਵੀਚਾਰ ਕਰ ਸਾਂਤੀ ਸੁਭਾਵ ਹੋਤਾ ਹੈ॥੧॥ ਰਹਾਉ ॥
Prof. Sahib Singh(ਜਦੋਂ ਮਨ) ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਤਾਂ ਇਹ ਆਤਮਕ ਅਡੋਲਤਾ ਦੇ ਭਾਵ ਵਿਚ (ਟਿਕਦਾ ਹੈ) ॥੧॥ ਰਹਾਉ ॥ਪਦ ਅਰਥ ਸਹਜ = ਆਤਮਕ ਅਡੋਲਤਾ। ਭਾਇ = ਪ੍ਰੇਮ ਵਿਚ। ਸਹਜ ਭਾਇ = ਅਡੋਲਤਾ ਦੇ ਭਾਵ ਵਿਚ ॥੧॥ ਰਹਾਉ ॥
SikhNet (Spanish)cuando medita en la Palabra del Shabd del Guru en el Estado de Equilibrio. (1-Pausa)
ਮਨੁ ਭੂਲਉ; ਭਰਮਸਿ, ਭਵਰ ਤਾਰ ॥
man bhoolau; bharamas, bhavar taar | Ang 1188
Sant Singh KhalsaThe mind, deluded by doubt, buzzes around like a bumble bee.
Manmohan SinghThe errable mind warders like the black-bee.
Manmohan Singh (Punjabi)ਭੁੱਲਣ ਵਾਲਾ ਮਨੂਆ ਭਉਰੇ ਦੀ ਮਾਨੰਦ ਭਟਕਦਾ ਹੈ।
Fareedkot Teekaਮਨ ਭੂਲਾ ਹੂਆ (ਭਵਰ ਤਾਰ) ਭਵਰੇ ਕੀ ਤਰਾਂ ਭ੍ਰਮਤਾ ਹੈ॥
Prof. Sahib Singh(ਮਾਇਆ ਦੇ ਪ੍ਰਭਾਵ ਦੇ ਕਾਰਨ) ਕੁਰਾਹੇ ਪਿਆ ਹੋਇਆ ਮਨ ਭੌਰੇ ਵਾਂਗ ਭਟਕਦਾ ਹੈ,ਪਦ ਅਰਥ ਭਵਰ ਤਾਰ = ਭੌਰੇ ਦੀ ਤਰ੍ਹਾਂ।
SikhNet (Spanish)La mente se ha desviado del Sendero así como la abeja negra,
ਬਿਲ ਬਿਰਥੇ ਚਾਹੈ ਬਹੁ ਬਿਕਾਰ ॥
bil birathe chaahai bahu bikaar | Ang 1188
Sant Singh KhalsaThe holes of the body are worthless, if the mind is filled with such great desire for corrupt passions.
Manmohan SinghIn vain are the nine body apertures, if the mind greatly desires to commit sins.
Manmohan Singh (Punjabi)ਵਿਅਰਥ ਹਨ ਦੇਹਿ ਦੀਆਂ ਨੌਂ ਗੋਲਕਾਂ, ਜੇਕਰ ਮਨੂਆ ਪਾਪ ਕਰਨ ਨੂੰ ਘਣੇਰਾ ਲੋਚਦਾ ਹੈ।
Fareedkot Teekaਦੇਹ ਰੂਪੀ (ਬਿਲ) ਖੋੜ ਮੇਂ ਇਸਥਿਤ ਹੂਆ ਹੂਆ ਬ੍ਯਰਥ ਜੋ ਹੈ ਬਿਕਾਰ ਤਿਨ ਕੋ ਚਿਤਵਤਾ ਹੈ॥
Prof. Sahib Singhਮਨ ਇੰਦ੍ਰਿਆਂ ਦੀ ਰਾਹੀਂ ਬਹੁਤੇ ਵਿਅਰਥ ਵਿਕਾਰ ਕਰਨੇ ਚਾਹੁੰਦਾ ਹੈ,ਪਦ ਅਰਥ ਬਿਲ = ਇੰਦੇ। ਬਿਰਥੇ ਬਿਕਾਰ = ਵਿਅਰਥ ਵਿਕਾਰ।
SikhNet (Spanish)pues añora hacer maldades y sus nueve puertas están coordinadas en perseguir las cosas vanas.
ਮੈਗਲ ਜਿਉ ਫਾਸਸਿ; ਕਾਮਹਾਰ ॥
maigal jiau faasas; kaamahaar | Ang 1188
Sant Singh KhalsaIt is like the elephant, trapped by its own sexual desire.
Manmohan SinghThe mind is entrapped like the lustful elephant.
Manmohan Singh (Punjabi)ਵਿਸ਼ਈ ਹਾਥੀ ਦੀ ਤਰ੍ਹਾਂ ਮਨੂਆ ਫਾਹੀ ਵਿੱਚ ਫਸ ਜਾਂਦਾ ਹੈ।
Fareedkot Teekaਜਿਸ ਪ੍ਰਕਾਰ (ਕਾਮਹਾਰ) ਕਾਮਾਤਰ ਹੂਆ ਹੂਆ (ਮੈਗਲ) ਹਸਤੀ ਫਸ ਜਾਤਾ ਹੈ॥
Prof. Sahib Singhਇਹ ਮਨ ਕਾਮਾਤੁਰ ਹਾਥੀ ਵਾਂਗ ਫਸਦਾ ਹੈ,ਪਦ ਅਰਥ ਮੈਗਲ = ਹਾਥੀ {मदकल}। ਕਾਮਹਾਰ = ਕਾਮਾਤੁਰ, ਕਾਮ = ਅਧੀਨ।
SikhNet (Spanish)Sí, la mente es atrapada como el elefante montado en la lujuria,
ਕੜਿ ਬੰਧਨਿ ਬਾਧਿਓ. ਸੀਸ ਮਾਰ ॥੨॥
karr bandhan baadhio. sees maar |2| Ang 1188
Sant Singh KhalsaIt is caught and held tight by the chains, and beaten on its head. ||2||
Manmohan SinghHe is tightly chained with the chains, and bears the brunt of the goad on his head.
Manmohan Singh (Punjabi)ਉਹ ਸੰਗਲਾਂ ਨਾਲ ਕਸ ਕੇ ਨਰੜ ਲਿਆ ਜਾਂਦਾ ਹੈ ਅਤੇ ਆਪਣੇ ਸਿਰ ਊਤੇ ਕੁੰਡੇ ਦੀ ਸੱਟ ਸਹਾਰਦਾ ਹੈ।
Fareedkot Teeka(ਕੜਿ) ਕਸ ਕੇ ਤਿਸ ਕੋ ਸੰਗਲੋਂ ਕੇ ਬੰਧਨ ਮੇਂ ਬਾਂਧਤੇ ਹੈ ਔਰ ਸੀਸ ਪੁਰ ਅੰਕੁਸ ਕੀ ਮਾਰ ਸਹਾਰਤਾ ਹੈ। ਤੈਸੇ ਕਾਮੀ ਪੁਰਸ ਕਾਮ ਕਰ ਫਸਾ ਹੂਆ ਜਮਾਦਿਕੋਂ ਕਾ ਬੰਧਨ ਔਰ ਡੰਡ ਸਹਾਰਤਾ ਹੈ॥੨॥
Prof. Sahib Singhਜੋ ਸੰਗਲ ਨਾਲ ਕੜ ਕੇ ਬੰਨ੍ਹਿਆ ਜਾਂਦਾ ਹੈ ਤੇ ਸਿਰ ਉਤੇ ਚੋਟਾਂ ਸਹਾਰਦਾ ਹੈ ॥੨॥ਪਦ ਅਰਥ ਕੜਿ = ਕੜ ਕੇ, ਬੰਨ੍ਹ ਕੇ। ਬੰਧਨਿ = ਬੰਧਨ ਨਾਲ, ਰੱਸੇ (ਸੰਗਲ) ਨਾਲ। ਸੀਸ ਮਾਰ = ਸਿਰ ਤੇ ਮਾਰ ॥੨॥
SikhNet (Spanish)que con el palo es conducido irremediablemente a una vida de pasiones. (2)
ਮਨੁ ਮੁਗਧੌ ਦਾਦਰੁ; ਭਗਤਿਹੀਨੁ ॥
man mugadhau daadar; bhagatiheen | Ang 1188
Sant Singh KhalsaThe mind is like a foolish frog, without devotional worship.
Manmohan SinghWithout the Lord's devotion, the mind is foolish like a frog.
Manmohan Singh (Punjabi)ਪ੍ਰਭੂ ਦੇ ਵੈਰਾਗ ਦੇ ਬਗੈਰ, ਮਨੂਆ ਡੱਡੂ ਦੀ ਮਾਨੰਦ ਮੂਰਖ ਹੈ।
Fareedkot Teekaਮਨ ਮੂਰਖ ਡਡੂ ਭਗਤੀ ਸੇ ਹੀਨ ਹੈ, ਭਾਵ ਸੰਸਾਰ ਰੂਪ ਚਿਕੜ ਮੇਂ ਫਸਾ ਹੂਆ ਬਿਸੈ ਸਿਵਾਲ ਕੋ ਖਾਤਾ ਹੈ॥
Prof. Sahib Singhਮੂਰਖ ਮਨ ਭਗਤੀ ਤੋਂ ਵਾਂਜਿਆ ਰਹਿੰਦਾ ਹੈ, (ਇਹ ਮੂਰਖ ਮਨ, ਮਾਨੋ) ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕੌਲ ਫੁੱਲ ਦੀ ਕਦਰ ਨਹੀਂ ਜਾਣਦਾ)।ਪਦ ਅਰਥ ਮੁਗਧੌ = ਮੂਰਖ। ਦਾਦਰੁ = ਡੱਡੂ।
SikhNet (Spanish)La mente privada de la Devoción no tiene Sabiduría,
ਦਰਿ ਭ੍ਰਸਟ ਸਰਾਪੀ; ਨਾਮ ਬੀਨੁ ॥
dar bhrasatt saraapee; naam been | Ang 1188
Sant Singh KhalsaIt is cursed and condemned in the Court of the Lord, without the Naam, the Name of the Lord.
Manmohan SinghBereft of the Name, the mind is cursed and condemned in the Lord's court.
Manmohan Singh (Punjabi)ਨਾਮ ਦੇ ਬਿਨਾਂ, ਪ੍ਰਭੂ ਦੇ ਦਰਬਾਰ ਅੰਦਰ ਮਨੂਆ ਦੋਜ਼ਕੀ ਤੇ ਅਪਰਾਧੀ ਠਹਿਰਾਇਆ ਜਾਂਦਾ ਹੈ।
Fareedkot Teekaਭਗਤੀ ਰੂਪੀ ਕਮਲ ਕੇ ਰਸ ਸੇ ਰਹਿਤ ਹੈ, ਸੋ (ਦਰਿ) ਸਤਿਸੰਗ ਰੂਪ ਪਰਮੇਸ੍ਵਰ ਕੇ ਦ੍ਵਾਰੇ ਸੇ ਭ੍ਰਸਟ ਹੂਆ ਹੈ ਔਰ ਸਰਾਪੀ ਹੂਈ ਬੁਧੀ ਵਾਲਾ ਹੈ ਪੁਨਹ ਨਾਮ ਸੇ (ਬੀਨੁ) ਬਿਨਾਂ ਹੈ॥
Prof. Sahib Singh(ਕੁਰਾਹੇ ਪਿਆ ਹੋਇਆ ਮਨ) ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, (ਮਾਨੋ) ਸਰਾਪਿਆ ਹੋਇਆ ਹੈ, ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ।ਪਦ ਅਰਥ ਦਰਿ ਭ੍ਰਸਟ = ਦਰ ਤੋਂ ਡਿੱਗਾ ਹੋਇਆ। ਬੀਨੁ = ਬਿਨੁ, ਸੱਖਣਾ।
SikhNet (Spanish)como la rana en un pozo, y sin el Nombre es maldecida por Dios.
ਤਾ ਕੈ. ਜਾਤਿ ਨ ਪਾਤੀ; ਨਾਮ ਲੀਨ ॥
taa kai. jaat na paatee; naam leen | Ang 1188
Sant Singh KhalsaHe has no class or honor, and no one even mentions his name.
Manmohan SinghThey, who are without the Name, have no caste and honour, and none even cares for their Name.
Manmohan Singh (Punjabi)ਜੋ, ਨਾਂਮ ਦੇ ਬਿਨਾਂ ਹਨ ਉਹਨਾਂ ਦਾ ਕੋਈ ਵਰਨ ਤੇ ਇਜਤ ਨਹੀਂ ਤੇ ਕੋਈ ਜਣਾ ਉਹਨਾਂ ਦਾ ਨਾਮ ਤੱਕ ਨਹੀਂ ਲੈਂਦਾ।
Fareedkot Teekaਜੋ ਨਾਮ ਮੇਂ ਲੀਨ ਹੂਏ ਹੈਂ ਤਾਂ ਕੇ ਜਾਤਿ ਪਾਤਿ ਕਾ ਅਭਿਮਾਨ ਨਹੀਂ ਹੈ॥
Prof. Sahib Singhਜੇਹੜਾ ਮਨੁੱਖ ਨਾਮ ਤੋਂ ਖ਼ਾਲੀ ਹੈ ਉਸ ਦੀ ਨਾਹ ਕੋਈ ਚੰਗੀ ਜਾਤਿ ਮੰਨੀ ਜਾਂਦੀ ਹੈ ਨਾਹ ਚੰਗੀ ਕੁਲ, ਕੋਈ ਉਸ ਦਾ ਨਾਮ ਤਕ ਨਹੀਂ ਲੈਂਦਾ,
SikhNet (Spanish)El ser humano no tiene casta, ni honor, ni a nadie le importa su nombre,
ਸਭਿ ਦੂਖ ਸਖਾਈ; ਗੁਣਹ ਬੀਨ ॥੩॥
sabh dookh sakhaaee; gunah been |3| Ang 1188
Sant Singh KhalsaThat person who lacks virtue - all of his pains and sorrows are his only companions. ||3||
Manmohan SinghAll the sufferings become the comrades of those who are bereft of virtues.
Manmohan Singh (Punjabi)ਸਾਰੇ ਦੁਖੜੇ ਉਹਨਾਂ ਦੇ ਸਾਥੀ ਹੋ ਜਾਂਦੇ ਹਨ ਜੋ ਨੇਕੀਆਂ ਤੋਂ ਬਿਨਾ ਹਨ।
Fareedkot Teekaਤਿਨ ਕੇ ਸਭ ਦੁਖ ਭੀ ਸਹਾਈ ਹੋਤੇ ਹੈਂ, ਭਾਵ ਸਤ੍ਰੂ ਭੀ ਮਿਤ੍ਰ ਹੋ ਜਾਤੇ ਹੈਂ। ਜਿਨੋਂ ਨੇ ਗੁਣੋ ਕੋ (ਬੀਨ) ਚੁਣ ਲੀਆ ਹੈ, ਭਾਵ ਅਵਗੁਨ ਤ੍ਯਾਗ ਕਰ ਜਿਨੋਂ ਨੇ ਗੁਣੋ ਕੋ ਗ੍ਰਹਿਣ ਕੀਆ ਹੈ॥੩॥
Prof. Sahib Singhਉਹ ਆਤਮਕ ਗੁਣਾਂ ਤੋਂ ਵਾਂਜਿਆ ਰਹਿੰਦਾ ਹੈ, ਸਾਰੇ ਦੁਖ ਹੀ ਦੁਖ ਉਸ ਦੇ ਸਾਥੀ ਬਣੇ ਰਹਿੰਦੇ ਹਨ ॥੩॥ਪਦ ਅਰਥ ਗੁਣਹ ਬੀਨ = ਗੁਣਾਂ ਤੋਂ ਖ਼ਾਲੀ ॥੩॥
SikhNet (Spanish)y sufre privado de todo tipo de Mérito y Virtud. (3)
ਮਨੁ ਚਲੈ ਨ ਜਾਈ; ਠਾਕਿ ਰਾਖੁ ॥
man chalai na jaaee; tthaak raakh | Ang 1188
Sant Singh KhalsaHis mind wanders out, and cannot be brought back or restrained.
Manmohan SinghThe mind wanders and can be stopped and restrained not.
Manmohan Singh (Punjabi)ਮਨੂਆ ਭਟਕਦਾ ਫਿਰਦਾ ਹੈ ਅਤੇ ਰੋਕ ਕੇ ਰੱਖਿਆ ਨਹੀਂ ਜਾ ਸਕਦਾ।
Fareedkot Teeka(ਮਨ ਚਲੈ) ਚੰਚਲ ਨ ਹੋ ਜਾਵੈ ਇਸ ਕੋ (ਠਾਕਿ ਰਾਖੁ) ਹਟਾਇ ਰਖ॥
Prof. Sahib Singhਇਹ ਮਨ ਚੰਚਲ ਹੈ, ਇਸ ਨੂੰ ਰੋਕ ਕੇ ਰੱਖ ਤਾਕਿ ਇਹ (ਵਿਕਾਰਾਂ ਦੇ ਪਿੱਛੇ) ਭਟਕਦਾ ਨਾਹ ਫਿਰੇ।ਪਦ ਅਰਥ ਠਾਕਿ = ਰੋਕ ਕੇ।
SikhNet (Spanish)Cuando la mente vacila, nadie la mantiene en calma por más que trate,
ਬਿਨੁ ਹਰਿ ਰਸ ਰਾਤੇ; ਪਤਿ ਨ ਸਾਖੁ ॥
bin har ras raate; pat na saakh | Ang 1188
Sant Singh KhalsaWithout being imbued with the sublime essence of the Lord, it has no honor or credit.
Manmohan SinghWithout being imbued with the God's elixir, it has no honour and credit.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਣ ਦੇ ਬਗੈਰ, ਇਸ ਦੀ ਕੋਈ ਇੱਜਤ ਅਤੇ ਇਤਬਾਰ ਨਹੀਂ।
Fareedkot Teekaਹਰੀ ਕੇ ਪ੍ਰੇਮ ਮੇਂ ਰਾਤੇ ਬਿਨਾਂ ਪ੍ਰਲੋਕ ਮੇਂ ਜੀਵ ਕੀ ਪਤਿ ਨਹੀਂ ਹੋਤੀ ਔਰ ਈਹਾਂ ਸਾਖ ਨਹੀਂ॥☬ਅਬ ਬੇਨਤੀ ਕਾ ਪ੍ਰਕਾਰ ਕਹਤੇ ਹੈਂ:
Prof. Sahib Singhਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਨਾਹ ਕਿਤੇ ਇੱਜ਼ਤ ਮਿਲਦੀ ਹੈ ਨਾਹ ਕੋਈ ਇਤਬਾਰ ਕਰਦਾ ਹੈ।ਪਦ ਅਰਥ ਸਾਸੁ = ਇਤਬਾਰ।
SikhNet (Spanish)sí, sin envolverse en la Esencia del Señor, uno no tiene ningún Honor ni Crédito con Dios.
ਤੂ ਆਪੇ ਸੁਰਤਾ; ਆਪਿ ਰਾਖੁ ॥
too aape surataa; aap raakh | Ang 1188
Sant Singh KhalsaYou Yourself are the Listener, Lord, and You Yourself are our Protector.
Manmohan SinghThou, O Lord, Thyself are the Listener and Thyself the Protector.
Manmohan Singh (Punjabi)ਤੂੰ, ਹੇ ਪ੍ਰਭੂ! ਆਪ ਹੀ ਸਰੋਤਾ ਹੈ ਅਤੇ ਆਪੇ ਹੀ ਰੱਖਣ ਵਾਲਾ।
Fareedkot Teekaਹੇ ਪ੍ਰਭੂ! ਤੂੰ ਆਪੇ (ਸੁਰਤਾ) ਗ੍ਯਾਤਾ ਹੈਂ ਔਰ ਆਪ ਹੀ (ਰਾਖੁ) ਰਖਕ ਹੈਂ॥
Prof. Sahib Singh(ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਤੂੰ ਆਪ ਹੀ (ਸਾਡੀਆਂ ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈਂ, ਤੇ ਆਪ ਹੀ ਸਾਡਾ ਰਾਖਾ ਹੈਂ।ਪਦ ਅਰਥ ਸੁਰਤਾ = ਧਿਆਨ ਰੱਖਣ ਵਾਲਾ। ਰਾਖੁ = ਰਾਖਾ।
SikhNet (Spanish)Oh Dios, sólo Tú conoces el estado más íntimo de nuestro corazón, sólo Tú nos proteges.
ਧਰਿ ਧਾਰਣ; ਦੇਖੈ ਜਾਣੈ ਆਪਿ ॥੪॥
dhar dhaaran; dekhai jaanai aap |4| Ang 1188
Sant Singh KhalsaYou are the Support of the earth; You Yourself behold and understand it. ||4||
Manmohan SinghUpholding the earth, Thou Thyself behold and understand it.
Manmohan Singh (Punjabi)ਧਰਤੀ ਨੂੰ ਟਿਕਾ ਕੇ ਤੂੰ ਖੁਦ ਹੀ ਇਸ ਨੂੰ ਵੇਖਦਾ ਅਤੇ ਸਮਝਦਾ ਹੈ।
Fareedkot Teekaਸਰਬ ਜਗਤ ਕੋ (ਧਾਰਿ) ਇਸਥਿਤ ਕਰ ਕੇ ਦੇਖ ਰਹਾ ਹੈਂ, ਭਾਵ ਪਾਲਣ ਕਰ ਰਹਾ ਹੈਂ ਔਰ ਸਭ ਕੇ ਮਨ ਕੀ ਜਾਨ ਰਹਾ ਹੈਂ॥੪॥
Prof. Sahib Singhਸ੍ਰਿਸ਼ਟੀ ਰਚ ਕੇ ਪਰਮਾਤਮਾ ਆਪ ਹੀ (ਇਸ ਦੀਆਂ ਲੋੜਾਂ ਭੀ) ਜਾਣਦਾ ਹੈ ॥੪॥ਪਦ ਅਰਥ ਧਾਰਿ = ਧਰ ਕੇ, ਪੈਦਾ ਕਰ ਕੇ। ਧਾਰਣ = ਧਰਣੀ, ਧਰਤੀ ॥੪॥
SikhNet (Spanish)Sí, eres Tú Quien sostiene la tierra, lo observas y lo ves todo. (4)
ਆਪਿ ਭੁਲਾਏ; ਕਿਸੁ ਕਹਉ ਜਾਇ ॥
aap bhulaae; kis khau jaae | Ang 1188
Sant Singh KhalsaWhen You Yourself make me wander, unto whom can I complain?
Manmohan SinghWhen Thou Thyself strayest me, to whom should I go to complain.
Manmohan Singh (Punjabi)ਜਦ ਤੂੰ ਆਪੇ ਹੀ ਮੈਨੂੰ ਭੁਲਾਉਂਦਾ ਹੈ, ਮੈਂ ਕੀਹਦੇ ਕੋਲ ਜਾ ਕੇ ਸ਼ਿਕਾਇਤ ਕਰਾਂ?
Fareedkot Teekaਜੋ ਤੈਨੇ ਆਪ ਭੁਲਾਏ ਹੈਂ ਤਿਨ ਮੇਂ ਸੇ ਕਿਸ ਪਾਸ ਜਾਕਰ ਮੈਂ ਅਪਣੀ ਬਿਰਥਾ ਕਹੋਂ?
Prof. Sahib Singh(ਹੇ ਮਾਂ!) ਮੈਂ ਪ੍ਰਭੂ ਤੋਂ ਬਿਨਾ ਹੋਰ ਕਿਸ ਨੂੰ ਜਾ ਕੇ ਆਖਾਂ? ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾਂਦਾ ਹੈ,ਪਦ ਅਰਥ ਕਹਉ = ਮੈਂ ਆਖਾਂ।
SikhNet (Spanish)Cuando Tú Mismo me desvías del Camino, ¿con quien me puedo ir a quejar?
ਗੁਰੁ ਮੇਲੇ; ਬਿਰਥਾ ਕਹਉ ਮਾਇ ॥
gur mele; birathaa khau maae | Ang 1188
Sant Singh KhalsaMeeting the Guru, I will tell Him of my pain, O my mother.
Manmohan SinghIf Thou make me meet my Guru; to him I will tell my mind's pain, O mother.
Manmohan Singh (Punjabi)ਜੇਕਰ ਤੂੰ ਮੈਨੂੰ ਮੇਰੇ ਗੁਰਾਂ ਨਾਲ ਮਿਲਾ ਦੇਵੇ, ਤਦ ਮੈਂ ਉਹਨਾਂ ਨੂੰ ਆਪਣੇ ਦਿਲ ਦਾ ਦੁੱਖ ਦੱਸਾਂ, ਹੇ ਮਾਤਾ!
Fareedkot Teekaਹੇ (ਮਾਇ) ਮਾਯਾ ਪਤੀ! ਜੋ ਮੇਰੇ ਕੋ ਗੁਰੋਂ ਸਾਥ ਮੇਲੈ ਤਉ ਮੇਂ ਤਿਨੋਂ ਪਾਸ ਅਪਣੀ ਬਿਰਥਾ ਕਹਾਂ॥
Prof. Sahib Singhਹੇ ਮਾਂ! ਪ੍ਰਭੂ ਆਪ ਹੀ ਗੁਰੂ ਮਿਲਾਂਦਾ ਹੈ, ਸੋ, ਮੈਂ ਗੁਰੂ ਦੇ ਦਰ ਤੇ ਹੀ ਦਿਲ ਦਾ ਦੁੱਖ ਕਹਿ ਸਕਦਾ ਹਾਂ।ਪਦ ਅਰਥ ਬਿਰਥਾ = {व्यथा} ਦੁੱਖ, ਪੀੜਾ। ਮਾਇ = ਹੇ ਮਾਂ!
SikhNet (Spanish)Si me bendices con el Guru, a Él le voy a hablar de mi dolor
ਅਵਗਣ ਛੋਡਉ; ਗੁਣ ਕਮਾਇ ॥
avagan chhoddau; gun kamaae | Ang 1188
Sant Singh KhalsaAbandoning my worthless demerits, now I practice virtue.
Manmohan SinghAbandoning sin, I have practised recitation of Thy virtues,
Manmohan Singh (Punjabi)ਪਾਪਾਂ ਨੂੰ ਤਿਆਗ, ਮੈਂ ਨੇਕੀਆਂ ਦੀ ਕਮਾਈ ਕੀਤੀ ਹੈ,
Fareedkot Teekaਅਵਗੁਣੋ ਕੋ ਛੋਡ ਕਰ ਕੇ ਸੁਭ ਗੁਣੋ ਕੋ ਕਮਾਵੋ॥
Prof. Sahib Singhਗੁਰੂ ਦੀ ਸਹੈਤਾ ਨਾਲ ਹੀ ਗੁਣ ਵਿਹਾਝ ਕੇ ਔਗੁਣ ਛੱਡ ਸਕਦਾ ਹਾਂ।ਪਦ ਅਰਥ ਕਮਾਇ = ਵਿਹਾਝ ਕੇ।
SikhNet (Spanish)y voy a cometer más errores; voy mejor a vivir en la Virtud,
ਗੁਰਸਬਦੀ ਰਾਤਾ; ਸਚਿ ਸਮਾਇ ॥੫॥
gurasabadee raataa; sach samaae |5| Ang 1188
Sant Singh KhalsaImbued with the Word of the Guru's Shabad, I am absorbed in the True Lord. ||5||
Manmohan Singhand being imbued with the Guru's word I am absorbed in the True Lord.
Manmohan Singh (Punjabi)ਤੇ ਗੁਰਾਂ ਦੀ ਬਾਣੀ ਨਾਲ ਰੰਗੀਜਣ ਦੁਆਰਾ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ।
Fareedkot Teekaਮਨੁ ਗੁਰੋਂ ਕੇ ਸਬਦ ਮੇਂ ਰਾਤਾ ਹੂਆ ਹੈ, ਸਚ ਸ੍ਵਰੂਪ ਤੇਰੈ ਮੇਂ ਸਮਾਇ ਜਾਵੋਂ॥੫॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੫॥ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ॥੫॥
SikhNet (Spanish)estando imbuido en la Palabra del Shabd Guru y viviendo en la Verdad. (5)
ਸਤਿਗੁਰ ਮਿਲਿਐ; ਮਤਿ ਊਤਮ ਹੋਇ ॥
satigur miliai; mat aootam hoe | Ang 1188
Sant Singh KhalsaMeeting with the True Guru, the intellect is elevated and exalted.
Manmohan SinghMeeting with the True Guru, man's intellect becomes sublime,
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ, ਜੀਵ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ,
Fareedkot Teekaਕ੍ਯੋਂਕਿ ਸਤਿਗੁਰੋਂ ਕੇ ਮਿਲਣੇ ਸੇ ਮਤਿ ਉਤਮ ਹੋ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਮਨੁੱਖ ਦੀ) ਮੱਤ ਸ੍ਰੇਸ਼ਟ ਹੋ ਜਾਂਦੀ ਹੈ,ਪਦ ਅਰਥ ਉਤਮ = ਸ੍ਰੇਸ਼ਟ।
SikhNet (Spanish)Encontrando al Guru, mi intelecto se vuelve sublime
ਮਨੁ ਨਿਰਮਲੁ; ਹਉਮੈ ਕਢੈ ਧੋਇ ॥
man niramal; haumai kadtai dhoe | Ang 1188
Sant Singh KhalsaThe mind becomes immaculate, and egotism is washed away.
Manmohan Singhhis mind is rendered immaculate and his ego is washed off.
Manmohan Singh (Punjabi)ਉਸ ਦਾ ਚਿੱਤ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੀ ਹੰਗਤਾ ਧੋਤੀ ਜਾਂਦੀ ਹੈ।
Fareedkot Teekaਗੁਰੋਂ ਕਾ ਸਬਦੁ ਹੰਤਾ ਮਮਤਾ ਮੈਲ ਕੋ ਧੋਇ ਕਰ ਨਿਕਾਲ ਦੇਤਾ ਹੈ, ਇਸ ਤੇ ਮਨੁ ਨਿਰਮਲੁ ਹੋਤਾ ਹੈ॥
Prof. Sahib Singhਮਨ ਪਵਿਤ੍ਰ ਹੋ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚੋਂ ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ,ਪਦ ਅਰਥ ਧੋਇ = ਧੋ ਕੇ।
SikhNet (Spanish)y la mente inmaculada. Así uno se libera de su ego negativo.
ਸਦਾ ਮੁਕਤੁ; ਬੰਧਿ. ਨ ਸਕੈ ਕੋਇ ॥
sadaa mukat; bandh. na sakai koe | Ang 1188
Sant Singh KhalsaHe is liberated forever, and no one can put him in bondage.
Manmohan SinghHe is ever emancipated, and none can bind him.
Manmohan Singh (Punjabi)ਉਹ ਹਮੇਸ਼ਾਂ ਲਈ ਮੁਕਤ ਹੋ ਜਾਂਦਾ ਹੈ, ਤੇ ਕੋਈ ਭੀ ਉਸ ਨੂੰ ਬੰਨ੍ਹ ਨਹੀਂ ਸਕਦਾ।
Fareedkot Teekaਜਿਸ ਨੇ ਹੰਤਾ ਮਮਤਾ ਦੂਰ ਕਰੀ ਹੈ, ਸੋ ਪੁਰਸ ਸਦਾ ਮੁਕਤਿ ਰੂਪ ਹੈ, ਤਿਸ ਕੋ ਕੋਈ ਬਾਂਧ ਨਹੀਂ ਸਕਤਾ ਹੈ॥
Prof. Sahib Singhਉਹ ਵਿਕਾਰਾਂ ਤੋਂ ਸਦਾ ਬਚਿਆ ਰਹਿੰਦਾ ਹੈ, ਕੋਈ (ਵਿਕਾਰ) ਉਸ ਨੂੰ ਕਾਬੂ ਨਹੀਂ ਕਰ ਸਕਦਾ,ਪਦ ਅਰਥ ਬੰਧਿ ਨ ਸਕੈ = ਬੰਨ੍ਹ ਨਹੀਂ ਸਕਦਾ।
SikhNet (Spanish)Uno se libera y sus amarras no lo atan más,
ਸਦਾ ਨਾਮੁ ਵਖਾਣੈ; ਅਉਰੁ. ਨ ਕੋਇ ॥੬॥
sadaa naam vakhaanai; aaur. na koe |6| Ang 1188
Sant Singh KhalsaHe chants the Naam forever, and nothing else. ||6||
Manmohan SinghHe ever utters the Name and naught else.
Manmohan Singh (Punjabi)ਉਹ ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ ਅਤੇ ਹੋਰ ਕੁਛ ਨਹੀਂ।
Fareedkot Teekaਪੁਨਹ ਸਦੀਵ ਤੇਰੇ ਨਾਮ ਕੋ ਹੀ ਉਚਾਰਤਾ ਹੈ ਔਰ (ਕੋਇ) ਕਿਸੀ ਕੋ ਨਹੀਂ ਜਾਨਤਾ ਹੈ॥੬॥
Prof. Sahib Singhਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਕੋਈ ਹੋਰ (ਸ਼ੁਗ਼ਲ ਉਸ ਨੂੰ ਆਪਣੇ ਵਲ ਖਿੱਚ) ਨਹੀਂ ਪਾ ਸਕਦਾ ॥੬॥
SikhNet (Spanish)ese ser recita para siempre el Nombre y nada más. (6)
ਮਨੁ ਹਰਿ ਕੈ ਭਾਣੈ; ਆਵੈ ਜਾਇ ॥
man har kai bhaanai; aavai jaae | Ang 1188
Sant Singh KhalsaThe mind comes and goes according to the Will of the Lord.
Manmohan SinghMan comes and goes in the God's will.
Manmohan Singh (Punjabi)ਬੰਦਾ ਰੱਬ ਦੀ ਰਜ਼ਾ ਅੰਦਰ ਆਉਂਦਾ ਹੈ ਤੇ ਜਾਂਦਾ ਹੈ।
Fareedkot Teekaਹੇ ਹਰੀ! ਮਨੁ ਤੇਰੀ ਆਗ੍ਯਾ ਮੇਂ ਆਵਤਾ ਜਾਤਾ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ? ਇਸ ਮਨ ਦੀ ਕੋਈ ਪੇਸ਼ ਨਹੀਂ ਜਾ ਸਕਦੀ) ਇਹ ਮਨ ਪਰਮਾਤਮਾ ਦੇ ਭਾਣੇ ਅਨੁਸਾਰ (ਮਾਇਆ ਦੇ ਮੋਹ ਵਿਚ) ਭਟਕਦਾ ਫਿਰਦਾ ਹੈ,ਪਦ ਅਰਥ ਭਾਣੈ = ਰਜ਼ਾ ਵਿਚ। ਆਵੈ ਜਾਇ = ਭਟਕਦਾ ਹੈ।
SikhNet (Spanish)La mente va y viene a Voluntad del Señor,
ਸਭ ਮਹਿ ਏਕੋ; ਕਿਛੁ ਕਹਣੁ. ਨ ਜਾਇ ॥
sabh meh eko; kichh kehan. na jaae | Ang 1188
Sant Singh KhalsaThe One Lord is contained amongst all; nothing else can be said.
Manmohan SinghThe One Lord is contained amongst all.
Manmohan Singh (Punjabi)ਇਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸਭ ਮੇਂ ਏਕ ਤੂੰਹੀਂ ਵ੍ਯਾਪਕ ਹੋ ਰਹਾ ਹੈਂ, ਕਿਛ ਕਹਾ ਨਹੀਂ ਜਾਤਾ॥
Prof. Sahib Singhਉਹ ਪ੍ਰਭੂ ਆਪ ਹੀ ਸਭ ਜੀਵਾਂ ਵਿਚ ਵੱਸਦਾ ਹੈ (ਉਸ ਦੀ ਰਜ਼ਾ ਦੇ ਉਲਟ) ਕੋਈ ਹੀਲ-ਹੁੱਜਤ ਕੀਤੀ ਨਹੀਂ ਜਾ ਸਕਦੀ।
SikhNet (Spanish)sí, el Señor prevalece en todo, pero nadie puede describir Su Gloria.
ਸਭੁ ਹੁਕਮੋ ਵਰਤੈ; ਹੁਕਮਿ ਸਮਾਇ ॥
sabh hukamo varatai; hukam samaae | Ang 1188
Sant Singh KhalsaThe Hukam of His Command pervades everywhere, and all merge in His Command.
Manmohan SinghHis writ runs over all, and everyone merges in His will.
Manmohan Singh (Punjabi)ਉਸ ਦਾ ਫੁਰਮਾਨ ਸਾਰਿਆਂ ਤੇ ਲਾਗੂ ਹੈ ਅਤੇ ਹਰ ਕੋਈ ਉਸ ਦੀ ਰਜ਼ਾ ਅੰਦਰ ਲੀਨ ਹੁੰਦਾ ਹੈ।
Fareedkot Teekaਸਭ ਕੋਈ ਤੇਰੇ ਹੁਕਮ ਮੇਂ ਵਰਤ ਰਹਾ ਹੈ ਅਰ ਤੇਰੇ ਹੁਕਮ ਮੇਂ ਹੀ ਸਭ ਕੋਈ ਸਮਾਵਤਾ ਹੈ॥
Prof. Sahib Singhਹਰ ਥਾਂ ਪ੍ਰਭੂ ਦਾ ਹੁਕਮ ਹੀ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਪ੍ਰਭੂ ਦੇ ਹੁਕਮ ਵਿਚ ਹੀ ਬੱਝੀ ਰਹਿੰਦੀ ਹੈ।ਪਦ ਅਰਥ ਹੁਕਮਿ = ਹੁਕਮ ਵਿਚ।
SikhNet (Spanish)Su Escrito está por encima de todo, todo se inmerge en Su Voluntad
ਦੂਖ ਸੂਖ ਸਭ; ਤਿਸੁ ਰਜਾਇ ॥੭॥
dookh sookh sabh; tis rajaae |7| Ang 1188
Sant Singh KhalsaPain and pleasure all come by His Will. ||7||
Manmohan SinghPain and pleasure are all in His will.
Manmohan Singh (Punjabi)ਗ਼ਮੀ ਤੇ ਖ਼ੁਸ਼ੀ ਸਮੂਹ ਉਸ ਦੀ ਰਜ਼ਾ ਅੰਦਰ ਹਨ।
Fareedkot Teekaਜੀਵ ਕੋ ਦੁਖ ਅਰ ਸੁਖ ਸਭੁ (ਤਿਸੁ) ਤੇਰੀ ਆਗ੍ਯਾ ਮੇਂ ਹੋਤਾ ਹੈ॥੭॥
Prof. Sahib Singh(ਜੀਵਾਂ ਨੂੰ ਵਾਪਰਦੇ) ਸਾਰੇ ਦੁਖ ਤੇ ਸੁਖ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹਨ ॥੭॥
SikhNet (Spanish)y el dolor y el placer que nos ganamos, se da de acuerdo a Su Voluntad. (7)
ਤੂ ਅਭੁਲੁ; ਨ ਭੂਲੌ ਕਦੇ. ਨਾਹਿ ॥
too abhul; na bhoolau kade. naeh | Ang 1188
Sant Singh KhalsaYou are infallible; You never make mistakes.
Manmohan SinghThou are infallible, no, Thou make no error ever.
Manmohan Singh (Punjabi)ਤੂੰ ਅਚੂਕ ਹੈ, ਨਹੀਂ, ਤੂੰ ਕਦਾਚਿੱਤ ਗਲਤੀ ਨਹੀਂ ਕਰਦਾ।
Fareedkot Teekaਹੇ (ਨਾਹਿ) ਸ੍ਵਾਂਮੀ! ਤੂੰ ਅਭੁਲ ਹੈਂ ਕਬੀ ਭੂਲਤਾ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੂੰ ਅਭੁੱਲ ਹੈਂ, ਗ਼ਲਤੀ ਨਹੀਂ ਕਰਦਾ, ਤੂੰ ਕਦੇ ਭੀ ਉਕਾਈ ਨਹੀਂ ਖਾਂਦਾ।
SikhNet (Spanish)Oh Dios, Tú no puedes equivocarte, no, Tú nunca haces mal.
ਗੁਰਸਬਦੁ ਸੁਣਾਏ; ਮਤਿ ਅਗਾਹਿ ॥
gurasabad sunaae; mat agaeh | Ang 1188
Sant Singh KhalsaThose who listen to the Word of the Guru's Shabad - their intellects become deep and profound.
Manmohan SinghThey, who hear the Guru's word, unfathomable becomes their intellect.
Manmohan Singh (Punjabi)ਜੋ, ਗੁਰਾਂ ਦੀ ਬਾਣੀ ਸ੍ਰਵਣ ਕਰਦੇ ਹਨ, ਅਗਾਧ ਹੋ ਜਾਂਦਾ ਹੈ ਉਨ੍ਹਾਂ ਦੀ ਅਕਲ।
Fareedkot Teekaਜਿਨ ਕੋ ਤੂੰ ਗੁਰੋਂ ਦਵਾਰੇ ਉਪਦੇਸ ਸ੍ਰਵਨ ਕਰਾਵਤਾ ਹੈਂ ਤਿਨ ਕੀ ਮਤਿ (ਅਗਾਹਿ) ਅਥਾਹ ਹੋਤੀ ਹੈ॥
Prof. Sahib Singh(ਤੇਰੀ ਰਜ਼ਾ ਅਨੁਸਾਰ) ਗੁਰੂ ਜਿਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਉਸ ਮਨੁੱਖ ਦੀ ਮੱਤ ਭੀ ਅਗਾਧ (ਡੂੰਘੀ) ਹੋ ਜਾਂਦੀ ਹੈ (ਭਾਵ, ਉਹ ਭੀ ਡੂੰਘੀ ਸਮਝ ਵਾਲਾ ਹੋ ਜਾਂਦਾ ਹੈ ਤੇ ਕੋਈ ਉਕਾਈ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ)।ਪਦ ਅਰਥ ਅਗਾਹਿ = ਅਗਾਧ।
SikhNet (Spanish)Los que escuchan la Palabra del Shabd del Guru, Insondable es su Sabiduría.
ਤੂ ਮੋਟਉ ਠਾਕੁਰੁ; ਸਬਦ ਮਾਹਿ ॥
too mottau tthaakur; sabad maeh | Ang 1188
Sant Singh KhalsaYou, O my Great Lord and Master, are contained in the Shabad.
Manmohan SinghThou, O Great Lord, are contained in the Guru's word.
Manmohan Singh (Punjabi)ਤੂੰ, ਹੇ ਵਿਸ਼ਾਲ ਸੁਆਮੀ! ਗੁਰਾਂ ਦੀ ਬਾਣੀ ਵਿੱਚ ਰਮਿਆ ਹੋਇਆ ਹੈਂ।
Fareedkot Teekaਤੂੰ (ਮੋਟਉ) ਵੱਡਾ ਠਾਕੁਰ ਹੈਂ ਔਰ (ਸਬਦ) ਸੰਸਾਰ ਕੇ ਬੀਚ ਬਿਆਪਕ ਹੈਂ॥
Prof. Sahib Singhਹੇ ਪ੍ਰਭੂ! ਤੂੰ ਵੱਡਾ (ਪਾਲਣਹਾਰ) ਮਾਲਕ ਹੈਂ ਤੇ ਗੁਰੂ ਦੇ ਸ਼ਬਦ ਵਿਚ ਵੱਸਦਾ ਹੈਂ (ਭਾਵ, ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਤੇਰਾ ਦਰਸਨ ਹੋ ਜਾਂਦਾ ਹੈ)।
SikhNet (Spanish)Oh Gran Maestro, Tú estás contenido en la Palabra del Shabd del Guru
ਮਨੁ ਨਾਨਕ ਮਾਨਿਆ; ਸਚੁ ਸਲਾਹਿ ॥੮॥੨॥
man naanak maaniaa; sach salaeh |8|2| Ang 1188
Sant Singh KhalsaO Nanak, my mind is pleased, praising the True Lord. ||8||2||
Manmohan SinghPraising the True Lord, Nanak's mind is pleased.
Manmohan Singh (Punjabi)ਸੱਚੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ ਨਾਨਕ ਦਾ ਚਿੱਤ ਪ੍ਰਸੰਨ ਹੋ ਗਿਆ ਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਵਾਹਿਗੁਰੂ! ਤੇਰੀ ਸਲਾਘਾ ਮੇਂ ਮੇਰਾ ਮਨੁ (ਮਾਨਿਆ) ਪਤੀਆਯਾ ਹੈ॥੮॥੨॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਨਾਨਕ ਦਾ ਮਨ (ਉਸ ਦੀ ਯਾਦ ਵਿਚ) ਗਿੱਝ ਗਿਆ ਹੈ ॥੮॥੨॥ਪਦ ਅਰਥ ਸਲਾਹਿ = ਸਲਾਹ ਕੇ, ਸਿਫ਼ਤ-ਸਾਲਾਹ ਕਰ ਕੇ ॥੮॥੨॥
SikhNet (Spanish)y la mente de Nanak está complacida Contigo, Alabándote siempre, oh Ser Verdadero. (8-2)