ੴ

ਸਿੱਖਬਾਣੀ · SikhBani

Ang 1188

Sri Guru Granth Sahib · Raag Basant · 2 shabads, 58 lines
Translations
Shabad Guru Nanak Dev Ji Raag Basant continued from Ang 1187

ਮਨੁ ਭੂਲਉ; ਭਰਮਸਿ, ਭਵਰ ਤਾਰ ॥

man bhoolau; bharamas, bhavar taar |

Sant Singh KhalsaThe mind, deluded by doubt, buzzes around like a bumble bee.
Manmohan SinghThe errable mind warders like the black-bee.
Manmohan Singh (Punjabi)ਭੁੱਲਣ ਵਾਲਾ ਮਨੂਆ ਭਉਰੇ ਦੀ ਮਾਨੰਦ ਭਟਕਦਾ ਹੈ।
Fareedkot Teekaਮਨ ਭੂਲਾ ਹੂਆ (ਭਵਰ ਤਾਰ) ਭਵਰੇ ਕੀ ਤਰਾਂ ਭ੍ਰਮਤਾ ਹੈ॥
Prof. Sahib Singh(ਮਾਇਆ ਦੇ ਪ੍ਰਭਾਵ ਦੇ ਕਾਰਨ) ਕੁਰਾਹੇ ਪਿਆ ਹੋਇਆ ਮਨ ਭੌਰੇ ਵਾਂਗ ਭਟਕਦਾ ਹੈ,

ਪਦ ਅਰਥ ਭਵਰ ਤਾਰ = ਭੌਰੇ ਦੀ ਤਰ੍ਹਾਂ।

SikhNet (Spanish)La mente se ha desviado del Sendero así como la abeja negra,

ਬਿਲ ਬਿਰਥੇ ਚਾਹੈ ਬਹੁ ਬਿਕਾਰ ॥

bil birathe chaahai bahu bikaar |

Sant Singh KhalsaThe holes of the body are worthless, if the mind is filled with such great desire for corrupt passions.
Manmohan SinghIn vain are the nine body apertures, if the mind greatly desires to commit sins.
Manmohan Singh (Punjabi)ਵਿਅਰਥ ਹਨ ਦੇਹਿ ਦੀਆਂ ਨੌਂ ਗੋਲਕਾਂ, ਜੇਕਰ ਮਨੂਆ ਪਾਪ ਕਰਨ ਨੂੰ ਘਣੇਰਾ ਲੋਚਦਾ ਹੈ।
Fareedkot Teekaਦੇਹ ਰੂਪੀ (ਬਿਲ) ਖੋੜ ਮੇਂ ਇਸਥਿਤ ਹੂਆ ਹੂਆ ਬ੍ਯਰਥ ਜੋ ਹੈ ਬਿਕਾਰ ਤਿਨ ਕੋ ਚਿਤਵਤਾ ਹੈ॥
Prof. Sahib Singhਮਨ ਇੰਦ੍ਰਿਆਂ ਦੀ ਰਾਹੀਂ ਬਹੁਤੇ ਵਿਅਰਥ ਵਿਕਾਰ ਕਰਨੇ ਚਾਹੁੰਦਾ ਹੈ,

ਪਦ ਅਰਥ ਬਿਲ = ਇੰਦੇ। ਬਿਰਥੇ ਬਿਕਾਰ = ਵਿਅਰਥ ਵਿਕਾਰ।

SikhNet (Spanish)pues añora hacer maldades y sus nueve puertas están coordinadas en perseguir las cosas vanas.

ਮੈਗਲ ਜਿਉ ਫਾਸਸਿ; ਕਾਮਹਾਰ ॥

maigal jiau faasas; kaamahaar |

Sant Singh KhalsaIt is like the elephant, trapped by its own sexual desire.
Manmohan SinghThe mind is entrapped like the lustful elephant.
Manmohan Singh (Punjabi)ਵਿਸ਼ਈ ਹਾਥੀ ਦੀ ਤਰ੍ਹਾਂ ਮਨੂਆ ਫਾਹੀ ਵਿੱਚ ਫਸ ਜਾਂਦਾ ਹੈ।
Fareedkot Teekaਜਿਸ ਪ੍ਰਕਾਰ (ਕਾਮਹਾਰ) ਕਾਮਾਤਰ ਹੂਆ ਹੂਆ (ਮੈਗਲ) ਹਸਤੀ ਫਸ ਜਾਤਾ ਹੈ॥
Prof. Sahib Singhਇਹ ਮਨ ਕਾਮਾਤੁਰ ਹਾਥੀ ਵਾਂਗ ਫਸਦਾ ਹੈ,

ਪਦ ਅਰਥ ਮੈਗਲ = ਹਾਥੀ {मदकल}। ਕਾਮਹਾਰ = ਕਾਮਾਤੁਰ, ਕਾਮ = ਅਧੀਨ।

SikhNet (Spanish)Sí, la mente es atrapada como el elefante montado en la lujuria,

ਕੜਿ ਬੰਧਨਿ ਬਾਧਿਓ. ਸੀਸ ਮਾਰ ॥੨॥

karr bandhan baadhio. sees maar |2|

Sant Singh KhalsaIt is caught and held tight by the chains, and beaten on its head. ||2||
Manmohan SinghHe is tightly chained with the chains, and bears the brunt of the goad on his head.
Manmohan Singh (Punjabi)ਉਹ ਸੰਗਲਾਂ ਨਾਲ ਕਸ ਕੇ ਨਰੜ ਲਿਆ ਜਾਂਦਾ ਹੈ ਅਤੇ ਆਪਣੇ ਸਿਰ ਊਤੇ ਕੁੰਡੇ ਦੀ ਸੱਟ ਸਹਾਰਦਾ ਹੈ।
Fareedkot Teeka(ਕੜਿ) ਕਸ ਕੇ ਤਿਸ ਕੋ ਸੰਗਲੋਂ ਕੇ ਬੰਧਨ ਮੇਂ ਬਾਂਧਤੇ ਹੈ ਔਰ ਸੀਸ ਪੁਰ ਅੰਕੁਸ ਕੀ ਮਾਰ ਸਹਾਰਤਾ ਹੈ। ਤੈਸੇ ਕਾਮੀ ਪੁਰਸ ਕਾਮ ਕਰ ਫਸਾ ਹੂਆ ਜਮਾਦਿਕੋਂ ਕਾ ਬੰਧਨ ਔਰ ਡੰਡ ਸਹਾਰਤਾ ਹੈ॥੨॥
Prof. Sahib Singhਜੋ ਸੰਗਲ ਨਾਲ ਕੜ ਕੇ ਬੰਨ੍ਹਿਆ ਜਾਂਦਾ ਹੈ ਤੇ ਸਿਰ ਉਤੇ ਚੋਟਾਂ ਸਹਾਰਦਾ ਹੈ ॥੨॥

ਪਦ ਅਰਥ ਕੜਿ = ਕੜ ਕੇ, ਬੰਨ੍ਹ ਕੇ। ਬੰਧਨਿ = ਬੰਧਨ ਨਾਲ, ਰੱਸੇ (ਸੰਗਲ) ਨਾਲ। ਸੀਸ ਮਾਰ = ਸਿਰ ਤੇ ਮਾਰ ॥੨॥

SikhNet (Spanish)que con el palo es conducido irremediablemente a una vida de pasiones. (2)

ਮਨੁ ਮੁਗਧੌ ਦਾਦਰੁ; ਭਗਤਿਹੀਨੁ ॥

man mugadhau daadar; bhagatiheen |

Sant Singh KhalsaThe mind is like a foolish frog, without devotional worship.
Manmohan SinghWithout the Lord's devotion, the mind is foolish like a frog.
Manmohan Singh (Punjabi)ਪ੍ਰਭੂ ਦੇ ਵੈਰਾਗ ਦੇ ਬਗੈਰ, ਮਨੂਆ ਡੱਡੂ ਦੀ ਮਾਨੰਦ ਮੂਰਖ ਹੈ।
Fareedkot Teekaਮਨ ਮੂਰਖ ਡਡੂ ਭਗਤੀ ਸੇ ਹੀਨ ਹੈ, ਭਾਵ ਸੰਸਾਰ ਰੂਪ ਚਿਕੜ ਮੇਂ ਫਸਾ ਹੂਆ ਬਿਸੈ ਸਿਵਾਲ ਕੋ ਖਾਤਾ ਹੈ॥
Prof. Sahib Singhਮੂਰਖ ਮਨ ਭਗਤੀ ਤੋਂ ਵਾਂਜਿਆ ਰਹਿੰਦਾ ਹੈ, (ਇਹ ਮੂਰਖ ਮਨ, ਮਾਨੋ) ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕੌਲ ਫੁੱਲ ਦੀ ਕਦਰ ਨਹੀਂ ਜਾਣਦਾ)।

ਪਦ ਅਰਥ ਮੁਗਧੌ = ਮੂਰਖ। ਦਾਦਰੁ = ਡੱਡੂ।

SikhNet (Spanish)La mente privada de la Devoción no tiene Sabiduría,

ਦਰਿ ਭ੍ਰਸਟ ਸਰਾਪੀ; ਨਾਮ ਬੀਨੁ ॥

dar bhrasatt saraapee; naam been |

Sant Singh KhalsaIt is cursed and condemned in the Court of the Lord, without the Naam, the Name of the Lord.
Manmohan SinghBereft of the Name, the mind is cursed and condemned in the Lord's court.
Manmohan Singh (Punjabi)ਨਾਮ ਦੇ ਬਿਨਾਂ, ਪ੍ਰਭੂ ਦੇ ਦਰਬਾਰ ਅੰਦਰ ਮਨੂਆ ਦੋਜ਼ਕੀ ਤੇ ਅਪਰਾਧੀ ਠਹਿਰਾਇਆ ਜਾਂਦਾ ਹੈ।
Fareedkot Teekaਭਗਤੀ ਰੂਪੀ ਕਮਲ ਕੇ ਰਸ ਸੇ ਰਹਿਤ ਹੈ, ਸੋ (ਦਰਿ) ਸਤਿਸੰਗ ਰੂਪ ਪਰਮੇਸ੍ਵਰ ਕੇ ਦ੍ਵਾਰੇ ਸੇ ਭ੍ਰਸਟ ਹੂਆ ਹੈ ਔਰ ਸਰਾਪੀ ਹੂਈ ਬੁਧੀ ਵਾਲਾ ਹੈ ਪੁਨਹ ਨਾਮ ਸੇ (ਬੀਨੁ) ਬਿਨਾਂ ਹੈ॥
Prof. Sahib Singh(ਕੁਰਾਹੇ ਪਿਆ ਹੋਇਆ ਮਨ) ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, (ਮਾਨੋ) ਸਰਾਪਿਆ ਹੋਇਆ ਹੈ, ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ।

ਪਦ ਅਰਥ ਦਰਿ ਭ੍ਰਸਟ = ਦਰ ਤੋਂ ਡਿੱਗਾ ਹੋਇਆ। ਬੀਨੁ = ਬਿਨੁ, ਸੱਖਣਾ।

SikhNet (Spanish)como la rana en un pozo, y sin el Nombre es maldecida por Dios.

ਤਾ ਕੈ. ਜਾਤਿ ਨ ਪਾਤੀ; ਨਾਮ ਲੀਨ ॥

taa kai. jaat na paatee; naam leen |

Sant Singh KhalsaHe has no class or honor, and no one even mentions his name.
Manmohan SinghThey, who are without the Name, have no caste and honour, and none even cares for their Name.
Manmohan Singh (Punjabi)ਜੋ, ਨਾਂਮ ਦੇ ਬਿਨਾਂ ਹਨ ਉਹਨਾਂ ਦਾ ਕੋਈ ਵਰਨ ਤੇ ਇਜਤ ਨਹੀਂ ਤੇ ਕੋਈ ਜਣਾ ਉਹਨਾਂ ਦਾ ਨਾਮ ਤੱਕ ਨਹੀਂ ਲੈਂਦਾ।
Fareedkot Teekaਜੋ ਨਾਮ ਮੇਂ ਲੀਨ ਹੂਏ ਹੈਂ ਤਾਂ ਕੇ ਜਾਤਿ ਪਾਤਿ ਕਾ ਅਭਿਮਾਨ ਨਹੀਂ ਹੈ॥
Prof. Sahib Singhਜੇਹੜਾ ਮਨੁੱਖ ਨਾਮ ਤੋਂ ਖ਼ਾਲੀ ਹੈ ਉਸ ਦੀ ਨਾਹ ਕੋਈ ਚੰਗੀ ਜਾਤਿ ਮੰਨੀ ਜਾਂਦੀ ਹੈ ਨਾਹ ਚੰਗੀ ਕੁਲ, ਕੋਈ ਉਸ ਦਾ ਨਾਮ ਤਕ ਨਹੀਂ ਲੈਂਦਾ,
SikhNet (Spanish)El ser humano no tiene casta, ni honor, ni a nadie le importa su nombre,

ਸਭਿ ਦੂਖ ਸਖਾਈ; ਗੁਣਹ ਬੀਨ ॥੩॥

sabh dookh sakhaaee; gunah been |3|

Sant Singh KhalsaThat person who lacks virtue - all of his pains and sorrows are his only companions. ||3||
Manmohan SinghAll the sufferings become the comrades of those who are bereft of virtues.
Manmohan Singh (Punjabi)ਸਾਰੇ ਦੁਖੜੇ ਉਹਨਾਂ ਦੇ ਸਾਥੀ ਹੋ ਜਾਂਦੇ ਹਨ ਜੋ ਨੇਕੀਆਂ ਤੋਂ ਬਿਨਾ ਹਨ।
Fareedkot Teekaਤਿਨ ਕੇ ਸਭ ਦੁਖ ਭੀ ਸਹਾਈ ਹੋਤੇ ਹੈਂ, ਭਾਵ ਸਤ੍ਰੂ ਭੀ ਮਿਤ੍ਰ ਹੋ ਜਾਤੇ ਹੈਂ। ਜਿਨੋਂ ਨੇ ਗੁਣੋ ਕੋ (ਬੀਨ) ਚੁਣ ਲੀਆ ਹੈ, ਭਾਵ ਅਵਗੁਨ ਤ੍ਯਾਗ ਕਰ ਜਿਨੋਂ ਨੇ ਗੁਣੋ ਕੋ ਗ੍ਰਹਿਣ ਕੀਆ ਹੈ॥੩॥
Prof. Sahib Singhਉਹ ਆਤਮਕ ਗੁਣਾਂ ਤੋਂ ਵਾਂਜਿਆ ਰਹਿੰਦਾ ਹੈ, ਸਾਰੇ ਦੁਖ ਹੀ ਦੁਖ ਉਸ ਦੇ ਸਾਥੀ ਬਣੇ ਰਹਿੰਦੇ ਹਨ ॥੩॥

ਪਦ ਅਰਥ ਗੁਣਹ ਬੀਨ = ਗੁਣਾਂ ਤੋਂ ਖ਼ਾਲੀ ॥੩॥

SikhNet (Spanish)y sufre privado de todo tipo de Mérito y Virtud. (3)

ਮਨੁ ਚਲੈ ਨ ਜਾਈ; ਠਾਕਿ ਰਾਖੁ ॥

man chalai na jaaee; tthaak raakh |

Sant Singh KhalsaHis mind wanders out, and cannot be brought back or restrained.
Manmohan SinghThe mind wanders and can be stopped and restrained not.
Manmohan Singh (Punjabi)ਮਨੂਆ ਭਟਕਦਾ ਫਿਰਦਾ ਹੈ ਅਤੇ ਰੋਕ ਕੇ ਰੱਖਿਆ ਨਹੀਂ ਜਾ ਸਕਦਾ।
Fareedkot Teeka(ਮਨ ਚਲੈ) ਚੰਚਲ ਨ ਹੋ ਜਾਵੈ ਇਸ ਕੋ (ਠਾਕਿ ਰਾਖੁ) ਹਟਾਇ ਰਖ॥
Prof. Sahib Singhਇਹ ਮਨ ਚੰਚਲ ਹੈ, ਇਸ ਨੂੰ ਰੋਕ ਕੇ ਰੱਖ ਤਾਕਿ ਇਹ (ਵਿਕਾਰਾਂ ਦੇ ਪਿੱਛੇ) ਭਟਕਦਾ ਨਾਹ ਫਿਰੇ।

ਪਦ ਅਰਥ ਠਾਕਿ = ਰੋਕ ਕੇ।

SikhNet (Spanish)Cuando la mente vacila, nadie la mantiene en calma por más que trate,

ਬਿਨੁ ਹਰਿ ਰਸ ਰਾਤੇ; ਪਤਿ ਨ ਸਾਖੁ ॥

bin har ras raate; pat na saakh |

Sant Singh KhalsaWithout being imbued with the sublime essence of the Lord, it has no honor or credit.
Manmohan SinghWithout being imbued with the God's elixir, it has no honour and credit.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਣ ਦੇ ਬਗੈਰ, ਇਸ ਦੀ ਕੋਈ ਇੱਜਤ ਅਤੇ ਇਤਬਾਰ ਨਹੀਂ।
Fareedkot Teekaਹਰੀ ਕੇ ਪ੍ਰੇਮ ਮੇਂ ਰਾਤੇ ਬਿਨਾਂ ਪ੍ਰਲੋਕ ਮੇਂ ਜੀਵ ਕੀ ਪਤਿ ਨਹੀਂ ਹੋਤੀ ਔਰ ਈਹਾਂ ਸਾਖ ਨਹੀਂ॥☬ਅਬ ਬੇਨਤੀ ਕਾ ਪ੍ਰਕਾਰ ਕਹਤੇ ਹੈਂ:
Prof. Sahib Singhਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਨਾਹ ਕਿਤੇ ਇੱਜ਼ਤ ਮਿਲਦੀ ਹੈ ਨਾਹ ਕੋਈ ਇਤਬਾਰ ਕਰਦਾ ਹੈ।

ਪਦ ਅਰਥ ਸਾਸੁ = ਇਤਬਾਰ।

SikhNet (Spanish)sí, sin envolverse en la Esencia del Señor, uno no tiene ningún Honor ni Crédito con Dios.

ਤੂ ਆਪੇ ਸੁਰਤਾ; ਆਪਿ ਰਾਖੁ ॥

too aape surataa; aap raakh |

Sant Singh KhalsaYou Yourself are the Listener, Lord, and You Yourself are our Protector.
Manmohan SinghThou, O Lord, Thyself are the Listener and Thyself the Protector.
Manmohan Singh (Punjabi)ਤੂੰ, ਹੇ ਪ੍ਰਭੂ! ਆਪ ਹੀ ਸਰੋਤਾ ਹੈ ਅਤੇ ਆਪੇ ਹੀ ਰੱਖਣ ਵਾਲਾ।
Fareedkot Teekaਹੇ ਪ੍ਰਭੂ! ਤੂੰ ਆਪੇ (ਸੁਰਤਾ) ਗ੍ਯਾਤਾ ਹੈਂ ਔਰ ਆਪ ਹੀ (ਰਾਖੁ) ਰਖਕ ਹੈਂ॥
Prof. Sahib Singh(ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਤੂੰ ਆਪ ਹੀ (ਸਾਡੀਆਂ ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈਂ, ਤੇ ਆਪ ਹੀ ਸਾਡਾ ਰਾਖਾ ਹੈਂ।

ਪਦ ਅਰਥ ਸੁਰਤਾ = ਧਿਆਨ ਰੱਖਣ ਵਾਲਾ। ਰਾਖੁ = ਰਾਖਾ।

SikhNet (Spanish)Oh Dios, sólo Tú conoces el estado más íntimo de nuestro corazón, sólo Tú nos proteges.

ਧਰਿ ਧਾਰਣ; ਦੇਖੈ ਜਾਣੈ ਆਪਿ ॥੪॥

dhar dhaaran; dekhai jaanai aap |4|

Sant Singh KhalsaYou are the Support of the earth; You Yourself behold and understand it. ||4||
Manmohan SinghUpholding the earth, Thou Thyself behold and understand it.
Manmohan Singh (Punjabi)ਧਰਤੀ ਨੂੰ ਟਿਕਾ ਕੇ ਤੂੰ ਖੁਦ ਹੀ ਇਸ ਨੂੰ ਵੇਖਦਾ ਅਤੇ ਸਮਝਦਾ ਹੈ।
Fareedkot Teekaਸਰਬ ਜਗਤ ਕੋ (ਧਾਰਿ) ਇਸਥਿਤ ਕਰ ਕੇ ਦੇਖ ਰਹਾ ਹੈਂ, ਭਾਵ ਪਾਲਣ ਕਰ ਰਹਾ ਹੈਂ ਔਰ ਸਭ ਕੇ ਮਨ ਕੀ ਜਾਨ ਰਹਾ ਹੈਂ॥੪॥
Prof. Sahib Singhਸ੍ਰਿਸ਼ਟੀ ਰਚ ਕੇ ਪਰਮਾਤਮਾ ਆਪ ਹੀ (ਇਸ ਦੀਆਂ ਲੋੜਾਂ ਭੀ) ਜਾਣਦਾ ਹੈ ॥੪॥

ਪਦ ਅਰਥ ਧਾਰਿ = ਧਰ ਕੇ, ਪੈਦਾ ਕਰ ਕੇ। ਧਾਰਣ = ਧਰਣੀ, ਧਰਤੀ ॥੪॥

SikhNet (Spanish)Sí, eres Tú Quien sostiene la tierra, lo observas y lo ves todo. (4)

ਆਪਿ ਭੁਲਾਏ; ਕਿਸੁ ਕਹਉ ਜਾਇ ॥

aap bhulaae; kis khau jaae |

Sant Singh KhalsaWhen You Yourself make me wander, unto whom can I complain?
Manmohan SinghWhen Thou Thyself strayest me, to whom should I go to complain.
Manmohan Singh (Punjabi)ਜਦ ਤੂੰ ਆਪੇ ਹੀ ਮੈਨੂੰ ਭੁਲਾਉਂਦਾ ਹੈ, ਮੈਂ ਕੀਹਦੇ ਕੋਲ ਜਾ ਕੇ ਸ਼ਿਕਾਇਤ ਕਰਾਂ?
Fareedkot Teekaਜੋ ਤੈਨੇ ਆਪ ਭੁਲਾਏ ਹੈਂ ਤਿਨ ਮੇਂ ਸੇ ਕਿਸ ਪਾਸ ਜਾਕਰ ਮੈਂ ਅਪਣੀ ਬਿਰਥਾ ਕਹੋਂ?
Prof. Sahib Singh(ਹੇ ਮਾਂ!) ਮੈਂ ਪ੍ਰਭੂ ਤੋਂ ਬਿਨਾ ਹੋਰ ਕਿਸ ਨੂੰ ਜਾ ਕੇ ਆਖਾਂ? ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾਂਦਾ ਹੈ,

ਪਦ ਅਰਥ ਕਹਉ = ਮੈਂ ਆਖਾਂ।

SikhNet (Spanish)Cuando Tú Mismo me desvías del Camino, ¿con quien me puedo ir a quejar?

ਗੁਰੁ ਮੇਲੇ; ਬਿਰਥਾ ਕਹਉ ਮਾਇ ॥

gur mele; birathaa khau maae |

Sant Singh KhalsaMeeting the Guru, I will tell Him of my pain, O my mother.
Manmohan SinghIf Thou make me meet my Guru; to him I will tell my mind's pain, O mother.
Manmohan Singh (Punjabi)ਜੇਕਰ ਤੂੰ ਮੈਨੂੰ ਮੇਰੇ ਗੁਰਾਂ ਨਾਲ ਮਿਲਾ ਦੇਵੇ, ਤਦ ਮੈਂ ਉਹਨਾਂ ਨੂੰ ਆਪਣੇ ਦਿਲ ਦਾ ਦੁੱਖ ਦੱਸਾਂ, ਹੇ ਮਾਤਾ!
Fareedkot Teekaਹੇ (ਮਾਇ) ਮਾਯਾ ਪਤੀ! ਜੋ ਮੇਰੇ ਕੋ ਗੁਰੋਂ ਸਾਥ ਮੇਲੈ ਤਉ ਮੇਂ ਤਿਨੋਂ ਪਾਸ ਅਪਣੀ ਬਿਰਥਾ ਕਹਾਂ॥
Prof. Sahib Singhਹੇ ਮਾਂ! ਪ੍ਰਭੂ ਆਪ ਹੀ ਗੁਰੂ ਮਿਲਾਂਦਾ ਹੈ, ਸੋ, ਮੈਂ ਗੁਰੂ ਦੇ ਦਰ ਤੇ ਹੀ ਦਿਲ ਦਾ ਦੁੱਖ ਕਹਿ ਸਕਦਾ ਹਾਂ।

ਪਦ ਅਰਥ ਬਿਰਥਾ = {व्यथा} ਦੁੱਖ, ਪੀੜਾ। ਮਾਇ = ਹੇ ਮਾਂ!

SikhNet (Spanish)Si me bendices con el Guru, a Él le voy a hablar de mi dolor

ਅਵਗਣ ਛੋਡਉ; ਗੁਣ ਕਮਾਇ ॥

avagan chhoddau; gun kamaae |

Sant Singh KhalsaAbandoning my worthless demerits, now I practice virtue.
Manmohan SinghAbandoning sin, I have practised recitation of Thy virtues,
Manmohan Singh (Punjabi)ਪਾਪਾਂ ਨੂੰ ਤਿਆਗ, ਮੈਂ ਨੇਕੀਆਂ ਦੀ ਕਮਾਈ ਕੀਤੀ ਹੈ,
Fareedkot Teekaਅਵਗੁਣੋ ਕੋ ਛੋਡ ਕਰ ਕੇ ਸੁਭ ਗੁਣੋ ਕੋ ਕਮਾਵੋ॥
Prof. Sahib Singhਗੁਰੂ ਦੀ ਸਹੈਤਾ ਨਾਲ ਹੀ ਗੁਣ ਵਿਹਾਝ ਕੇ ਔਗੁਣ ਛੱਡ ਸਕਦਾ ਹਾਂ।

ਪਦ ਅਰਥ ਕਮਾਇ = ਵਿਹਾਝ ਕੇ।

SikhNet (Spanish)y voy a cometer más errores; voy mejor a vivir en la Virtud,

ਗੁਰਸਬਦੀ ਰਾਤਾ; ਸਚਿ ਸਮਾਇ ॥੫॥

gurasabadee raataa; sach samaae |5|

Sant Singh KhalsaImbued with the Word of the Guru's Shabad, I am absorbed in the True Lord. ||5||
Manmohan Singhand being imbued with the Guru's word I am absorbed in the True Lord.
Manmohan Singh (Punjabi)ਤੇ ਗੁਰਾਂ ਦੀ ਬਾਣੀ ਨਾਲ ਰੰਗੀਜਣ ਦੁਆਰਾ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ।
Fareedkot Teekaਮਨੁ ਗੁਰੋਂ ਕੇ ਸਬਦ ਮੇਂ ਰਾਤਾ ਹੂਆ ਹੈ, ਸਚ ਸ੍ਵਰੂਪ ਤੇਰੈ ਮੇਂ ਸਮਾਇ ਜਾਵੋਂ॥੫॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੫॥

ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ॥੫॥

SikhNet (Spanish)estando imbuido en la Palabra del Shabd Guru y viviendo en la Verdad. (5)

ਸਤਿਗੁਰ ਮਿਲਿਐ; ਮਤਿ ਊਤਮ ਹੋਇ ॥

satigur miliai; mat aootam hoe |

Sant Singh KhalsaMeeting with the True Guru, the intellect is elevated and exalted.
Manmohan SinghMeeting with the True Guru, man's intellect becomes sublime,
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ, ਜੀਵ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ,
Fareedkot Teekaਕ੍ਯੋਂਕਿ ਸਤਿਗੁਰੋਂ ਕੇ ਮਿਲਣੇ ਸੇ ਮਤਿ ਉਤਮ ਹੋ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਮਨੁੱਖ ਦੀ) ਮੱਤ ਸ੍ਰੇਸ਼ਟ ਹੋ ਜਾਂਦੀ ਹੈ,

ਪਦ ਅਰਥ ਉਤਮ = ਸ੍ਰੇਸ਼ਟ।

SikhNet (Spanish)Encontrando al Guru, mi intelecto se vuelve sublime

ਮਨੁ ਨਿਰਮਲੁ; ਹਉਮੈ ਕਢੈ ਧੋਇ ॥

man niramal; haumai kadtai dhoe |

Sant Singh KhalsaThe mind becomes immaculate, and egotism is washed away.
Manmohan Singhhis mind is rendered immaculate and his ego is washed off.
Manmohan Singh (Punjabi)ਉਸ ਦਾ ਚਿੱਤ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੀ ਹੰਗਤਾ ਧੋਤੀ ਜਾਂਦੀ ਹੈ।
Fareedkot Teekaਗੁਰੋਂ ਕਾ ਸਬਦੁ ਹੰਤਾ ਮਮਤਾ ਮੈਲ ਕੋ ਧੋਇ ਕਰ ਨਿਕਾਲ ਦੇਤਾ ਹੈ, ਇਸ ਤੇ ਮਨੁ ਨਿਰਮਲੁ ਹੋਤਾ ਹੈ॥
Prof. Sahib Singhਮਨ ਪਵਿਤ੍ਰ ਹੋ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚੋਂ ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ,

ਪਦ ਅਰਥ ਧੋਇ = ਧੋ ਕੇ।

SikhNet (Spanish)y la mente inmaculada. Así uno se libera de su ego negativo.

ਸਦਾ ਮੁਕਤੁ; ਬੰਧਿ. ਨ ਸਕੈ ਕੋਇ ॥

sadaa mukat; bandh. na sakai koe |

Sant Singh KhalsaHe is liberated forever, and no one can put him in bondage.
Manmohan SinghHe is ever emancipated, and none can bind him.
Manmohan Singh (Punjabi)ਉਹ ਹਮੇਸ਼ਾਂ ਲਈ ਮੁਕਤ ਹੋ ਜਾਂਦਾ ਹੈ, ਤੇ ਕੋਈ ਭੀ ਉਸ ਨੂੰ ਬੰਨ੍ਹ ਨਹੀਂ ਸਕਦਾ।
Fareedkot Teekaਜਿਸ ਨੇ ਹੰਤਾ ਮਮਤਾ ਦੂਰ ਕਰੀ ਹੈ, ਸੋ ਪੁਰਸ ਸਦਾ ਮੁਕਤਿ ਰੂਪ ਹੈ, ਤਿਸ ਕੋ ਕੋਈ ਬਾਂਧ ਨਹੀਂ ਸਕਤਾ ਹੈ॥
Prof. Sahib Singhਉਹ ਵਿਕਾਰਾਂ ਤੋਂ ਸਦਾ ਬਚਿਆ ਰਹਿੰਦਾ ਹੈ, ਕੋਈ (ਵਿਕਾਰ) ਉਸ ਨੂੰ ਕਾਬੂ ਨਹੀਂ ਕਰ ਸਕਦਾ,

ਪਦ ਅਰਥ ਬੰਧਿ ਨ ਸਕੈ = ਬੰਨ੍ਹ ਨਹੀਂ ਸਕਦਾ।

SikhNet (Spanish)Uno se libera y sus amarras no lo atan más,

ਸਦਾ ਨਾਮੁ ਵਖਾਣੈ; ਅਉਰੁ. ਨ ਕੋਇ ॥੬॥

sadaa naam vakhaanai; aaur. na koe |6|

Sant Singh KhalsaHe chants the Naam forever, and nothing else. ||6||
Manmohan SinghHe ever utters the Name and naught else.
Manmohan Singh (Punjabi)ਉਹ ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ ਅਤੇ ਹੋਰ ਕੁਛ ਨਹੀਂ।
Fareedkot Teekaਪੁਨਹ ਸਦੀਵ ਤੇਰੇ ਨਾਮ ਕੋ ਹੀ ਉਚਾਰਤਾ ਹੈ ਔਰ (ਕੋਇ) ਕਿਸੀ ਕੋ ਨਹੀਂ ਜਾਨਤਾ ਹੈ॥੬॥
Prof. Sahib Singhਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਕੋਈ ਹੋਰ (ਸ਼ੁਗ਼ਲ ਉਸ ਨੂੰ ਆਪਣੇ ਵਲ ਖਿੱਚ) ਨਹੀਂ ਪਾ ਸਕਦਾ ॥੬॥
SikhNet (Spanish)ese ser recita para siempre el Nombre y nada más. (6)

ਮਨੁ ਹਰਿ ਕੈ ਭਾਣੈ; ਆਵੈ ਜਾਇ ॥

man har kai bhaanai; aavai jaae |

Sant Singh KhalsaThe mind comes and goes according to the Will of the Lord.
Manmohan SinghMan comes and goes in the God's will.
Manmohan Singh (Punjabi)ਬੰਦਾ ਰੱਬ ਦੀ ਰਜ਼ਾ ਅੰਦਰ ਆਉਂਦਾ ਹੈ ਤੇ ਜਾਂਦਾ ਹੈ।
Fareedkot Teekaਹੇ ਹਰੀ! ਮਨੁ ਤੇਰੀ ਆਗ੍ਯਾ ਮੇਂ ਆਵਤਾ ਜਾਤਾ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ? ਇਸ ਮਨ ਦੀ ਕੋਈ ਪੇਸ਼ ਨਹੀਂ ਜਾ ਸਕਦੀ) ਇਹ ਮਨ ਪਰਮਾਤਮਾ ਦੇ ਭਾਣੇ ਅਨੁਸਾਰ (ਮਾਇਆ ਦੇ ਮੋਹ ਵਿਚ) ਭਟਕਦਾ ਫਿਰਦਾ ਹੈ,

ਪਦ ਅਰਥ ਭਾਣੈ = ਰਜ਼ਾ ਵਿਚ। ਆਵੈ ਜਾਇ = ਭਟਕਦਾ ਹੈ।

SikhNet (Spanish)La mente va y viene a Voluntad del Señor,

ਸਭ ਮਹਿ ਏਕੋ; ਕਿਛੁ ਕਹਣੁ. ਨ ਜਾਇ ॥

sabh meh eko; kichh kehan. na jaae |

Sant Singh KhalsaThe One Lord is contained amongst all; nothing else can be said.
Manmohan SinghThe One Lord is contained amongst all.
Manmohan Singh (Punjabi)ਇਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਸਭ ਮੇਂ ਏਕ ਤੂੰਹੀਂ ਵ੍ਯਾਪਕ ਹੋ ਰਹਾ ਹੈਂ, ਕਿਛ ਕਹਾ ਨਹੀਂ ਜਾਤਾ॥
Prof. Sahib Singhਉਹ ਪ੍ਰਭੂ ਆਪ ਹੀ ਸਭ ਜੀਵਾਂ ਵਿਚ ਵੱਸਦਾ ਹੈ (ਉਸ ਦੀ ਰਜ਼ਾ ਦੇ ਉਲਟ) ਕੋਈ ਹੀਲ-ਹੁੱਜਤ ਕੀਤੀ ਨਹੀਂ ਜਾ ਸਕਦੀ।
SikhNet (Spanish)sí, el Señor prevalece en todo, pero nadie puede describir Su Gloria.

ਸਭੁ ਹੁਕਮੋ ਵਰਤੈ; ਹੁਕਮਿ ਸਮਾਇ ॥

sabh hukamo varatai; hukam samaae |

Sant Singh KhalsaThe Hukam of His Command pervades everywhere, and all merge in His Command.
Manmohan SinghHis writ runs over all, and everyone merges in His will.
Manmohan Singh (Punjabi)ਉਸ ਦਾ ਫੁਰਮਾਨ ਸਾਰਿਆਂ ਤੇ ਲਾਗੂ ਹੈ ਅਤੇ ਹਰ ਕੋਈ ਉਸ ਦੀ ਰਜ਼ਾ ਅੰਦਰ ਲੀਨ ਹੁੰਦਾ ਹੈ।
Fareedkot Teekaਸਭ ਕੋਈ ਤੇਰੇ ਹੁਕਮ ਮੇਂ ਵਰਤ ਰਹਾ ਹੈ ਅਰ ਤੇਰੇ ਹੁਕਮ ਮੇਂ ਹੀ ਸਭ ਕੋਈ ਸਮਾਵਤਾ ਹੈ॥
Prof. Sahib Singhਹਰ ਥਾਂ ਪ੍ਰਭੂ ਦਾ ਹੁਕਮ ਹੀ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਪ੍ਰਭੂ ਦੇ ਹੁਕਮ ਵਿਚ ਹੀ ਬੱਝੀ ਰਹਿੰਦੀ ਹੈ।

ਪਦ ਅਰਥ ਹੁਕਮਿ = ਹੁਕਮ ਵਿਚ।

SikhNet (Spanish)Su Escrito está por encima de todo, todo se inmerge en Su Voluntad

ਦੂਖ ਸੂਖ ਸਭ; ਤਿਸੁ ਰਜਾਇ ॥੭॥

dookh sookh sabh; tis rajaae |7|

Sant Singh KhalsaPain and pleasure all come by His Will. ||7||
Manmohan SinghPain and pleasure are all in His will.
Manmohan Singh (Punjabi)ਗ਼ਮੀ ਤੇ ਖ਼ੁਸ਼ੀ ਸਮੂਹ ਉਸ ਦੀ ਰਜ਼ਾ ਅੰਦਰ ਹਨ।
Fareedkot Teekaਜੀਵ ਕੋ ਦੁਖ ਅਰ ਸੁਖ ਸਭੁ (ਤਿਸੁ) ਤੇਰੀ ਆਗ੍ਯਾ ਮੇਂ ਹੋਤਾ ਹੈ॥੭॥
Prof. Sahib Singh(ਜੀਵਾਂ ਨੂੰ ਵਾਪਰਦੇ) ਸਾਰੇ ਦੁਖ ਤੇ ਸੁਖ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹਨ ॥੭॥
SikhNet (Spanish)y el dolor y el placer que nos ganamos, se da de acuerdo a Su Voluntad. (7)

ਤੂ ਅਭੁਲੁ; ਨ ਭੂਲੌ ਕਦੇ. ਨਾਹਿ ॥

too abhul; na bhoolau kade. naeh |

Sant Singh KhalsaYou are infallible; You never make mistakes.
Manmohan SinghThou are infallible, no, Thou make no error ever.
Manmohan Singh (Punjabi)ਤੂੰ ਅਚੂਕ ਹੈ, ਨਹੀਂ, ਤੂੰ ਕਦਾਚਿੱਤ ਗਲਤੀ ਨਹੀਂ ਕਰਦਾ।
Fareedkot Teekaਹੇ (ਨਾਹਿ) ਸ੍ਵਾਂਮੀ! ਤੂੰ ਅਭੁਲ ਹੈਂ ਕਬੀ ਭੂਲਤਾ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੂੰ ਅਭੁੱਲ ਹੈਂ, ਗ਼ਲਤੀ ਨਹੀਂ ਕਰਦਾ, ਤੂੰ ਕਦੇ ਭੀ ਉਕਾਈ ਨਹੀਂ ਖਾਂਦਾ।
SikhNet (Spanish)Oh Dios, Tú no puedes equivocarte, no, Tú nunca haces mal.

ਗੁਰਸਬਦੁ ਸੁਣਾਏ; ਮਤਿ ਅਗਾਹਿ ॥

gurasabad sunaae; mat agaeh |

Sant Singh KhalsaThose who listen to the Word of the Guru's Shabad - their intellects become deep and profound.
Manmohan SinghThey, who hear the Guru's word, unfathomable becomes their intellect.
Manmohan Singh (Punjabi)ਜੋ, ਗੁਰਾਂ ਦੀ ਬਾਣੀ ਸ੍ਰਵਣ ਕਰਦੇ ਹਨ, ਅਗਾਧ ਹੋ ਜਾਂਦਾ ਹੈ ਉਨ੍ਹਾਂ ਦੀ ਅਕਲ।
Fareedkot Teekaਜਿਨ ਕੋ ਤੂੰ ਗੁਰੋਂ ਦਵਾਰੇ ਉਪਦੇਸ ਸ੍ਰਵਨ ਕਰਾਵਤਾ ਹੈਂ ਤਿਨ ਕੀ ਮਤਿ (ਅਗਾਹਿ) ਅਥਾਹ ਹੋਤੀ ਹੈ॥
Prof. Sahib Singh(ਤੇਰੀ ਰਜ਼ਾ ਅਨੁਸਾਰ) ਗੁਰੂ ਜਿਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਉਸ ਮਨੁੱਖ ਦੀ ਮੱਤ ਭੀ ਅਗਾਧ (ਡੂੰਘੀ) ਹੋ ਜਾਂਦੀ ਹੈ (ਭਾਵ, ਉਹ ਭੀ ਡੂੰਘੀ ਸਮਝ ਵਾਲਾ ਹੋ ਜਾਂਦਾ ਹੈ ਤੇ ਕੋਈ ਉਕਾਈ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ)।

ਪਦ ਅਰਥ ਅਗਾਹਿ = ਅਗਾਧ।

SikhNet (Spanish)Los que escuchan la Palabra del Shabd del Guru, Insondable es su Sabiduría.

ਤੂ ਮੋਟਉ ਠਾਕੁਰੁ; ਸਬਦ ਮਾਹਿ ॥

too mottau tthaakur; sabad maeh |

Sant Singh KhalsaYou, O my Great Lord and Master, are contained in the Shabad.
Manmohan SinghThou, O Great Lord, are contained in the Guru's word.
Manmohan Singh (Punjabi)ਤੂੰ, ਹੇ ਵਿਸ਼ਾਲ ਸੁਆਮੀ! ਗੁਰਾਂ ਦੀ ਬਾਣੀ ਵਿੱਚ ਰਮਿਆ ਹੋਇਆ ਹੈਂ।
Fareedkot Teekaਤੂੰ (ਮੋਟਉ) ਵੱਡਾ ਠਾਕੁਰ ਹੈਂ ਔਰ (ਸਬਦ) ਸੰਸਾਰ ਕੇ ਬੀਚ ਬਿਆਪਕ ਹੈਂ॥
Prof. Sahib Singhਹੇ ਪ੍ਰਭੂ! ਤੂੰ ਵੱਡਾ (ਪਾਲਣਹਾਰ) ਮਾਲਕ ਹੈਂ ਤੇ ਗੁਰੂ ਦੇ ਸ਼ਬਦ ਵਿਚ ਵੱਸਦਾ ਹੈਂ (ਭਾਵ, ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਤੇਰਾ ਦਰਸਨ ਹੋ ਜਾਂਦਾ ਹੈ)।
SikhNet (Spanish)Oh Gran Maestro, Tú estás contenido en la Palabra del Shabd del Guru

ਮਨੁ ਨਾਨਕ ਮਾਨਿਆ; ਸਚੁ ਸਲਾਹਿ ॥੮॥੨॥

man naanak maaniaa; sach salaeh |8|2|

Sant Singh KhalsaO Nanak, my mind is pleased, praising the True Lord. ||8||2||
Manmohan SinghPraising the True Lord, Nanak's mind is pleased.
Manmohan Singh (Punjabi)ਸੱਚੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ ਨਾਨਕ ਦਾ ਚਿੱਤ ਪ੍ਰਸੰਨ ਹੋ ਗਿਆ ਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਵਾਹਿਗੁਰੂ! ਤੇਰੀ ਸਲਾਘਾ ਮੇਂ ਮੇਰਾ ਮਨੁ (ਮਾਨਿਆ) ਪਤੀਆਯਾ ਹੈ॥੮॥੨॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਨਾਨਕ ਦਾ ਮਨ (ਉਸ ਦੀ ਯਾਦ ਵਿਚ) ਗਿੱਝ ਗਿਆ ਹੈ ॥੮॥੨॥

ਪਦ ਅਰਥ ਸਲਾਹਿ = ਸਲਾਹ ਕੇ, ਸਿਫ਼ਤ-ਸਾਲਾਹ ਕਰ ਕੇ ॥੮॥੨॥

SikhNet (Spanish)y la mente de Nanak está complacida Contigo, Alabándote siempre, oh Ser Verdadero. (8-2)

Open this shabad (35 lines, Angs 1187-1188) →

Shabad Guru Nanak Dev Ji Raag Basant continues on Ang 1189

ਬਸੰਤੁ ਮਹਲਾ ੧ ॥

basant mahalaa 1 |

Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant Mejl Guru Nanak, Primer Canal Divino.

ਦਰਸਨ ਕੀ ਪਿਆਸ; ਜਿਸੁ ਨਰ ਹੋਇ ॥

darasan kee piaas; jis nar hoe |

Sant Singh KhalsaThat person, who thirsts for the Blessed Vision of the Lord's Darshan,
Manmohan SinghThe one who longs for the Lord's vision;
Manmohan Singh (Punjabi)ਜਿਸ ਬੰਦੇ ਨੂੰ ਪ੍ਰਭੁ ਦੀ ਦੀਦਾਰ ਦੀ ਤਰੇਹ ਹੈ,
Fareedkot Teekaਹੇ ਹਰੀ! ਜਿਸ ਪੁਰਸ ਕੋ ਤੇਰੇ ਦਰਸਨ ਕੀ (ਪਿਆਸ) ਚਾਹ ਹੋਤੀ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਹੁੰਦੀ ਹੈ,
SikhNet (Spanish)El que ansía la Visión del Señor, se apega al Uno Verdadero,

ਏਕਤੁ ਰਾਚੈ; ਪਰਹਰਿ ਦੋਇ ॥

ekat raachai; parahar doe |

Sant Singh Khalsais absorbed in the One Lord, leaving duality behind.
Manmohan Singhhe merges in the One alone and discards duality.
Manmohan Singh (Punjabi)ਉਹ ਕੇਵਲ ਇਕ ਅੰਦਰ ਹੀ ਲੀਨ ਹੁੰਦਾ ਹੈ ਤੇ ਦਵੈਤ-ਭਾਵ ਨੂੰ ਛੱਡ ਦਿੰਦਾ ਹੈ।
Fareedkot Teekaਸੋ ਦ੍ਵੈਤ ਕੋ (ਪਰਹਿਰ) ਤ੍ਯਾਗ ਕਰ ਏਕ ਤੇਰੇ ਮੇਂ ਰਚੇ ਹੈਂ॥
Prof. Sahib Singhਉਹ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਛੱਡ ਕੇ ਇਕ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦਾ ਹੈ।

ਪਦ ਅਰਥ ਏਕਤੁ = ਇੱਕ (ਪਰਮਾਤਮਾ) ਵਿਚ ਹੀ। ਪਰਹਰਿ = ਤਿਆਗ ਕੇ। ਦੋਇ = ਦ੍ਵੈਤ, ਕਿਸੇ ਹੋਰ ਆਸਰੇ ਦੀ ਝਾਕ।

SikhNet (Spanish)haciendo a un lado a cualquier otro. Él se gana el Naam,

ਦੂਰਿ ਦਰਦੁ; ਮਥਿ ਅੰਮ੍ਰਿਤੁ ਖਾਇ ॥

door darad; math amrit khaae |

Sant Singh KhalsaHis pains are taken away, as he churns and drinks in the Ambrosial Nectar.
Manmohan SinghHe churns the God's elixir for his feed, and his pain is dispelled.
Manmohan Singh (Punjabi)ਆਪਣੇ ਭੋਜਨ ਲਈ ਉਹ ਵਾਹਿਗੁਰੂ ਦੇ ਸੁਧਾਰਸ ਨੂੰ ਰਿੜਕਦਾ ਹੈ, ਤੇ ਉਸ ਦੀ ਪੀੜ ਨਵਿਰਤ ਜਾਂਦੀ ਹੈ।
Fareedkot Teekaਤਿਨ ਕਾ (ਦਰਦੁ) ਦੁਖ ਦੂਰ ਹੂਆ ਹੈ ਔਰ ਬੇਦ ਸਾਸਤ੍ਰੋਂ ਕੋ ਮਥਿ, ਭਾਵ ਵਿਚਾਰ ਕਰ ਕੇ ਨਾਮ ਅੰਮ੍ਰਿਤ ਕੋ ਖਾਇ, ਭਾਵ ਭਜਨ ਕਰਤੇ ਹੈਂ॥
Prof. Sahib Singh(ਜਿਵੇਂ ਦੁੱਧ ਰਿੜਕ ਕੇ, ਮੁੜ ਮੁੜ ਮਧਾਣੀ ਹਿਲਾ ਕੇ, ਮੱਖਣ ਕੱਢੀਦਾ ਹੈ, ਤਿਵੇਂ) ਉਹ ਮਨੁੱਖ ਮੁੜ ਮੁੜ ਸਿਮਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਉਸ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ।

ਪਦ ਅਰਥ ਮਥਿ = ਰਿੜਕ ਕੇ।

SikhNet (Spanish)el Nombre del Señor como alimento, y su dolor es mitigado,

ਗੁਰਮੁਖਿ ਬੂਝੈ; ਏਕ ਸਮਾਇ ॥੧॥

guramukh boojhai; ek samaae |1|

Sant Singh KhalsaThe Gurmukh understands, and merges in the One Lord. ||1||
Manmohan SinghHe knows by the Guru's grace, and merges in the One Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਜਾਣ ਲੈਂਦਾ ਹੈ ਅਤੇ ਇਕ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖ ਬੂਝ ਕਰ ਏਕ ਤੇਰੇ ਮੇਂ ਸਮਾਇ ਗਏ ਹੈਂ॥੧॥
Prof. Sahib Singhਗੁਰੂ ਦੀ ਸਰਨ ਪੈ ਕੇ ਉਹ (ਪਰਮਾਤਮਾ ਦੇ ਸਹੀ ਸਰੂਪ ਨੂੰ) ਸਮਝ ਲੈਂਦਾ ਹੈ, ਤੇ ਉਸ ਇਕ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਏਕ ਸਮਾਇ = ਇੱਕ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੧॥

SikhNet (Spanish)Él logra el Conocimiento por la Gracia del Guru y se inmerge en el Dios Único. (1)

ਤੇਰੇ ਦਰਸਨ ਕਉ; ਕੇਤੀ ਬਿਲਲਾਇ ॥

tere darasan kau; ketee bilalaae |

Sant Singh KhalsaSo many cry out for Your Darshan, Lord.
Manmohan SinghGood many men wail for Thy vision, O Lord.
Manmohan Singh (Punjabi)ਘਣੇਰੇ ਹੀ ਇਨਸਾਨ, ਤੇਰੇ ਦੀਦਾਰ ਨਹੀਂ ਵਿਲਕਦੇ ਹਨ, ਹੇ ਸਾਈਂ!
Fareedkot Teekaਹੇ ਭਗਵਨ! ਤੇਰੇ ਦਰਸਨ ਕੇ ਵਾਸਤੇ (ਕੇਤੀ) ਬਹੁਤੀ ਸ੍ਰਿਸ੍ਟੀ ਬਿਲਪ ਰਹੀ ਹੈ॥
Prof. Sahib Singhਹੇ ਪ੍ਰਭੂ! ਬੇਅੰਤ ਲੁਕਾਈ ਤੇਰੇ ਦਰਸਨ ਵਾਸਤੇ ਤਰਲੇ ਲੈਂਦੀ ਹੈ,

ਪਦ ਅਰਥ ਕੇਤੀ = ਬੇਅੰਤ ਲੁਕਾਈ। ਬਿਲਲਾਇ = ਤਰਲੇ ਲੈਂਦੀ ਹੈ।

SikhNet (Spanish)Oh Dios, ¡cuántos añoran Tu Visión!, pero extraordinarios son aquéllos a quienes el Señor

ਵਿਰਲਾ ਕੋ ਚੀਨਸਿ; ਗੁਰ ਸਬਦਿ ਮਿਲਾਇ ॥੧॥ ਰਹਾਉ ॥

viralaa ko cheenas; gur sabad milaae |1| rahaau |

Sant Singh KhalsaHow rare are those who realize the Word of the Guru's Shabad and merge with Him. ||1||Pause||
Manmohan SinghThrough the Guru's word, some rare one realises the Lord and blends with Him. Pause.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਕੋਈ ਟਾਵਾਂ ਟੱਲਾ ਜਣਾ ਹੀ ਪ੍ਰਭੂ ਨੂੰ ਅਨੁਭਵ ਕਰਦਾ ਤੇ ਉਸ ਨਾਲ ਅਭੇਦ ਹੁੰਦਾ ਹੈ। ਠਹਿਰਾਉ।
Fareedkot Teekaਪਰੰਤੂ ਆਪ ਨੇ ਜਿਸ ਕੋ ਗੁਰ ਸਬਦ ਕੇ ਸਾਥ ਮਿਲਾਯਾ ਹੈ ਓਹ ਵਿਰਲਾ ਕੋਈ ਤੇਰੇ ਕੋ ਜਾਨਤਾ ਹੈ॥੧॥ ਰਹਾਉ ॥
Prof. Sahib Singhਪਰ ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਤੇਰੇ ਸਰੂਪ ਨੂੰ) ਪਛਾਣਦਾ ਹੈ ॥੧॥ ਰਹਾਉ ॥

ਪਦ ਅਰਥ ਚੀਨਸਿ = ਪਛਾਣਦਾ ਹੈ। ਮਿਲਾਇ = ਮਿਲਿ, ਮਿਲ ਕੇ ॥੧॥ ਰਹਾਉ ॥

SikhNet (Spanish)se les es revelado a través de la Palabra del Shabd del Guru. (1-Pausa)

ਬੇਦ ਵਖਾਣਿ ਕਹਹਿ; ਇਕੁ ਕਹੀਐ ॥

bed vakhaan kaheh; ik kaheeai |

Sant Singh KhalsaThe Vedas say that we should chant the Name of the One Lord.
Manmohan SinghThe Vedas narrate and say, that one should utter the One Lord's Name.
Manmohan Singh (Punjabi)ਵੇਦ ਵਰਣਨ ਕਰਦੇ ਤੇ ਆਖਦੇ ਹਨ, ਕਿ ਪ੍ਰਾਣੀ ਨੂੰ ਇਕ ਸੁਆਮੀ ਦਾ ਨਾਮ ਉਚਾਰਨ ਚਾਹੀਦਾ ਹੈ।
Fareedkot Teekaਬੇਦ ਉਸਤਤੀ ਕਰਤੇ ਹੈਂ ਔਰ ਕਹਤੇ ਹੈਂ: ਓਹ ਜੋ ਏਕ ਪਰਮੇਸ੍ਵਰ ਹੈ ਤਿਸ ਕੇ ਜਸ ਕੋ ਉਚਾਰੀਏ॥
Prof. Sahib Singhਵੇਦ ਆਦਿਕ ਧਰਮ-ਪੁਸਤਕ ਭੀ ਵਿਆਖਿਆ ਕਰ ਕੇ ਇਹੀ ਆਖਦੇ ਹਨ ਕਿ ਇਕ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ,

ਪਦ ਅਰਥ ਵਖਾਣਿ = ਵਖਾਣ ਕੇ, ਵਿਆਖਿਆ ਕਰ ਕੇ। ਕਹੀਐ = ਸਿਮਰਨਾ ਚਾਹੀਦਾ ਹੈ।

SikhNet (Spanish)Los Vedas también proclaman que uno debe cantarle a Dios,

ਓਹੁ ਬੇਅੰਤੁ; ਅੰਤੁ. ਕਿਨਿ ਲਹੀਐ ॥

ohu beant; ant. kin laheeai |

Sant Singh KhalsaHe is endless; who can find His limits?
Manmohan SinghHe is Illimitable, who can find His limit?
Manmohan Singh (Punjabi)ਉਹ ਓੜਕ-ਰਹਤਿ ਹੈ, ਉਸ ਦੇ ਓੜਕ ਨੂੰ ਕੌਣ ਪਾ ਸਕਦਾ ਹੈ?
Fareedkot Teekaਵਹੁ ਬ੍ਯੰਤ ਹੈ। ਤਿਸ ਕਾ ਅੰਤ ਕਿਸ ਨੇ ਲੀਆ ਹੈ, ਭਾਵ ਕਿਸੇ ਨੇ ਨਹੀਂ ਲੀਆ॥
Prof. Sahib Singhਜੋ ਬੇਅੰਤ ਹੈ ਤੇ ਜਿਸ ਦਾ ਅੰਤ ਕਿਸੇ ਜੀਵ ਨੇ ਨਹੀਂ ਲੱਭਾ।

ਪਦ ਅਰਥ ਕਿਨਿ = ਕਿਸ ਨੇ?

SikhNet (Spanish)sí, Infinito es Él, nadie puede encontrar Sus límites.

ਏਕੋ ਕਰਤਾ; ਜਿਨਿ ਜਗੁ ਕੀਆ ॥

eko karataa; jin jag keea |

Sant Singh KhalsaThere is only One Creator, who created the world.
Manmohan SinghThere is but One Creator, who has created the world.
Manmohan Singh (Punjabi)ਕੇਵਲ ਇਕ ਹੀ ਸਿਰਜਣਹਾਰ ਹੈ, ਜਿਸ ਨੇ ਸੰਸਾਰ ਨੂੰ ਸਾਜਿਆ ਹੈ।
Fareedkot Teekaਓਹ ਏਕ ਹੀ ਕਰਤਾ ਹੈ ਜਿਸ ਨੇ ਜਗਤ ਕੋ ਉਤਪਤਿ ਕੀਆ ਹੈ॥
Prof. Sahib Singhਉਹ ਇਕ ਆਪ ਹੀ ਆਪ ਕਰਤਾਰ ਹੈ ਜਿਸ ਨੇ ਜਗਤ ਰਚਿਆ ਹੈ,

ਪਦ ਅਰਥ ਜਿਨਿ = ਜਿਸ ਪ੍ਰਭੂ ਨੇ।

SikhNet (Spanish)Él es nuestro Único Dios, el Creador del mundo

ਬਾਝੁ ਕਲਾ; ਧਰਿ ਗਗਨੁ ਧਰੀਆ ॥੨॥

baajh kalaa; dhar gagan dhareea |2|

Sant Singh KhalsaWithout any pillars, He supports the earth and the sky. ||2||
Manmohan Singhwithout any pillar, He has supported the earth and sky.
Manmohan Singh (Punjabi)ਕਿਸੇ ਥੰਭ ਦੇ ਬਗੈਰ, ਉਸ ਨੇ ਧਰਤੀ ਅਤੇ ਅਸਮਾਨ ਨੂੰ ਟਿਕਾਇਆ ਹੋਇਆ ਹੈ।
Fareedkot Teekaਥੰਮਾਂ ਰੂਪ ਕਲਾ ਸੇ ਬਿਨਾਂ ਧਰਤੀ ਔਰ ਅਕਾਸ ਕੋ ਧਾਰਨ ਕੀਆ ਹੈ॥੨॥
Prof. Sahib Singhਜਿਸ ਨੇ ਕਿਸੇ ਦਿੱਸਦੇ ਸਹਾਰੇ ਤੋਂ ਬਿਨਾ ਹੀ ਧਰਤੀ ਤੇ ਆਕਾਸ਼ ਨੂੰ ਠਹਰਾਇਆ ਹੋਇਆ ਹੈ ॥੨॥

ਪਦ ਅਰਥ ਕਲਾ = (ਕੋਈ ਦਿੱਸਦਾ) ਵਸੀਲਾ। ਧਰਿ = ਧਰਤੀ। ਗਗਨੁ = ਆਕਾਸ਼। ਧਰੀਆ = ਟਿਕਾਇਆ ਹੈ ॥੨॥

SikhNet (Spanish)y por Su Gracia sostiene los cielos. (2)

ਏਕੋ ਗਿਆਨੁ ਧਿਆਨੁ; ਧੁਨਿ ਬਾਣੀ ॥

eko giaan dhiaan; dhun baanee |

Sant Singh KhalsaSpiritual wisdom and meditation are contained in the melody of the Bani, the Word of the One Lord.
Manmohan SinghThe Divine knowledge and realisation is contained in hearing the melody of the Gurbani alone.
Manmohan Singh (Punjabi)ਬ੍ਰਹਮ-ਗਿਆਤ ਅਤੇ ਅਨੁਭਵਤਾ ਕੇਵਲ ਗੁਰਬਾਣੀ ਦਾ ਕੀਰਤਨ ਸੁਣਨ ਵਿੱਚ ਹੀ ਹੈ।
Fareedkot Teekaਜਿਸ ਨੇ ਗੁਰਬਾਣੀ ਕਰ ਰਾਮ ਨਾਮ ਕੋ (ਧੁਨਿ) ਉਚਾਰਨ ਕੀਆ ਹੈ ਤਿਸ ਨੇ ਏਕ ਕਾ ਧ੍ਯਾਨ ਕੀਆ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਲਗਨ ਹੀ ਅਸਲ ਗਿਆਨ ਹੈ ਤੇ ਅਸਲ ਧਿਆਨ (ਜੋੜਨਾ) ਹੈ।

ਪਦ ਅਰਥ ਧੁਨਿ = ਰੌ, ਲਗਨ। ਬਾਣੀ = ਸਿਫ਼ਤ-ਸਾਲਾਹ।

SikhNet (Spanish)Toda Sabiduría y Contemplación está contenida en escuchar la Melodía de la Palabra del Shabd,

ਏਕੁ ਨਿਰਾਲਮੁ; ਅਕਥ ਕਹਾਣੀ ॥

ek niraalam; akath kahaanee |

Sant Singh KhalsaThe One Lord is Untouched and Unstained; His story is unspoken.
Manmohan SinghImmaculate is the One Lord, and ineffable is His Story.
Manmohan Singh (Punjabi)ਪਵਿੱਤ੍ਰ ਹੈ ਇਕ ਪ੍ਰਭੂ ਅਤੇ ਵਰਣਨ-ਰਹਿਤ ਹੈ ਉਸ ਦੀ ਵਾਰਤਾ।
Fareedkot Teekaਏਕ ਪਰਮੇਸ੍ਵਰ ਕਾ ਗ੍ਯਾਨ ਹੂਆ ਹੈ। ਪੁਨਹ ਵਹੁ ਕੈਸਾ ਹੈ? ਅਦੁਤੀ ਔਰ ਅਸੰਗ ਹੈ ਅਰ ਤਿਸ ਕੀ ਕਹਾਣੀ ਭੀ ਅਕਹਿ ਹੈ॥
Prof. Sahib Singhਇਕ ਪਰਮਾਤਮਾ ਹੀ ਐਸਾ ਹੈ ਜਿਸ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਉਸ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ[

ਪਦ ਅਰਥ ਨਿਰਾਲਮੁ = {निर् आलम्ब} ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ। ਅਕਥ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)nuestro Dios permanece Desapegado, Insondable es Su Evangelio.

ਏਕੋ ਸਬਦੁ; ਸਚਾ ਨੀਸਾਣੁ ॥

eko sabad; sachaa neesaan |

Sant Singh KhalsaThe Shabad, the Word, is the Insignia of the One True Lord.
Manmohan SinghThe Name alone is the True seal of the Lord's approval.
Manmohan Singh (Punjabi)ਕੇਵਲ ਨਾਮ ਹੀ ਪ੍ਰਭੂ ਦੀ ਪ੍ਰਵਾਨਗੀ ਦੀ ਸਚੀ ਮੋਹਰ ਹੈ।
Fareedkot Teekaਏਕ ਬ੍ਰਹਮ ਸਚਾ ਹੈ ਔਰ (ਨੀਸਾਣੁ) ਪ੍ਰਗਟ ਹੈ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ (ਮਨੁੱਖ ਦੇ ਪਾਸ ਇਸ ਜੀਵਨ-ਪੰਧ ਵਿਚ) ਸੱਚਾ ਪਰਵਾਨਾ ਹੈ।

ਪਦ ਅਰਥ ਨੀਸਾਣੁ = ਪਰਵਾਨਾ, ਰਾਹਦਾਰੀ।

SikhNet (Spanish)La Palabra del Shabd del Guru es la muestra de Su Aprobación

ਪੂਰੇ ਗੁਰ ਤੇ; ਜਾਣੈ ਜਾਣੁ ॥੩॥

poore gur te; jaanai jaan |3|

Sant Singh KhalsaThrough the Perfect Guru, the Knowing Lord is known. ||3||
Manmohan SinghIt is through the Perfect Guru, that the Wise Lord is known.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਹੀ ਜਾਣਕਾਰ ਪ੍ਰਭੂ ਜਾਣਿਆ ਜਾਂਦਾ ਹੈ।
Fareedkot Teekaਵਹੁ ਪੂਰੇ ਗੁਰੋਂ ਸੇ ਜਾਨਾ ਜਾਤਾ ਹੈ॥੩॥
Prof. Sahib Singhਸਿਆਣਾ ਮਨੁੱਖ ਪੂਰੇ ਗੁਰੂ ਪਾਸੋਂ (ਇਹ) ਸਮਝ ਲੈਂਦਾ ਹੈ ॥੩॥

ਪਦ ਅਰਥ ਤੇ = ਤੋਂ, ਪਾਸੋਂ। ਜਾਣੁ = ਸੁਜਾਨ ਮਨੁੱਖ ॥੩॥

SikhNet (Spanish)y es mediante el Guru Perfecto que uno conoce a Dios. (3)

ਏਕੋ ਧਰਮੁ ਦ੍ਰਿੜੈ ਸਚੁ ਕੋਈ ॥

eko dharam drirrai sach koee |

Sant Singh KhalsaThere is only one religion of Dharma; let everyone grasp this truth.
Manmohan SinghIf some one grasps this thing; there is but one religion of Truth.
Manmohan Singh (Punjabi)ਜੇਕਰ ਕੋਈ ਜਣਾ ਇਸ ਨੂੰ ਪਕੜੇ ਕੇਵਲ ਇਕ ਹੀ ਸੱਚ ਦਾ ਮਜ਼ਹਬ ਹੈ।
Fareedkot Teekaਏਕ ਜੋ ਸਚੁ ਧਰਮ ਰੂਪ ਹੈ, ਜੋ ਕੋਈ ਦ੍ਰਿੜ ਕਰੈ॥
Prof. Sahib Singhਜੇਹੜਾ ਕੋਈ ਮਨੁੱਖ ਆਪਣੇ ਹਿਰਦੇ ਵਿਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਇਕੋ ਇਕ ਠੀਕ ਧਰਮ ਹੈ,

ਪਦ ਅਰਥ ਦ੍ਰਿੜੈ = ਪੱਕਾ ਕਰਦਾ ਹੈ, ਹਿਰਦੇ ਵਿਚ ਟਿਕਾਂਦਾ ਹੈ। ਸਚੁ = ਸਦਾ-ਥਿਰ ਪ੍ਰਭੂ।

SikhNet (Spanish)Si uno conoce, uno se da cuenta que hay sólo una Religión de la Verdad

ਗੁਰਮਤਿ ਪੂਰਾ; ਜੁਗਿ ਜੁਗਿ ਸੋਈ ॥

guramat pooraa; jug jug soee |

Sant Singh KhalsaThrough the Guru's Teachings, one becomes perfect, all the ages through.
Manmohan SinghBy the Guru's instruction, the mortal is rendered perfect all the ages through.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਸਾਰਿਆਂ ਯੁਗਾਂ ਅੰਦਰ ਪੂਰਨ ਹੋ ਜਾਂਦਾ ਹੈ।
Fareedkot Teekaਸੋ ਗੁਰਮਤਿ ਕਰ ਜੁਗ ਜੁਗ ਮੇਂ ਗੁਣੋ ਕਰ ਪੂਰਾ ਹੋਤਾ ਹੈ॥
Prof. Sahib Singhਉਹੀ ਗੁਰੂ ਦੀ ਮੱਤ ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ ਤੇ) ਅਡੋਲ ਹੋ ਜਾਂਦਾ ਹੈ;

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ।

SikhNet (Spanish)y así el Guru dice, Dios es siempre el Mismo época tras época.

ਅਨਹਦਿ ਰਾਤਾ; ਏਕ ਲਿਵ ਤਾਰ ॥

anahad raataa; ek liv taar |

Sant Singh KhalsaImbued with the Unmanifest Celestial Lord, and lovingly absorbed in the One,
Manmohan SinghOne who is imbued with the incessant love of unique Limitless Lord;
Manmohan Singh (Punjabi)ਜੋ ਅਦੁਤੀ ਹੱਦਬੰਨਾ-ਰਹਿਤ ਸੁਆਮੀ ਦੀ ਇਕਰਸ ਪ੍ਰੀਤ ਨਾਲ ਰੰਗਿਆ ਹੋਇਆ ਹੈ,
Fareedkot Teekaਪੁਨਹ ਜੋ ਏਕ (ਅਨਹਦਿ) ਪਰਮੇਸ੍ਵਰ ਮੇਂ (ਲਿਵ) ਬ੍ਰਿਤੀ ਕੋ ਤਾਰ ਸਮ ਲਗਾਇਕੇ ਰਾਤਾ ਹੈ॥
Prof. Sahib Singhਉਹ ਮਨੁੱਖ ਇਕ-ਤਾਰ ਸੁਰਤ ਜੋੜ ਕੇ ਅਬਿਨਾਸੀ ਪ੍ਰਭੂ ਵਿਚ ਮਸਤ ਰਹਿੰਦਾ ਹੈ,

ਪਦ ਅਰਥ ਅਨਹਦਿ = ਅਬਿਨਾਸੀ ਪ੍ਰਭੂ ਵਿਚ। ਰਾਤਾ = ਮਸਤ।

SikhNet (Spanish)Aquél que vive entonado en Su Dios Eterno, él,

ਓਹੁ ਗੁਰਮੁਖਿ ਪਾਵੈ; ਅਲਖ ਅਪਾਰ ॥੪॥

ohu guramukh paavai; alakh apaar |4|

Sant Singh Khalsathe Gurmukh attains the invisible and infinite. ||4||
Manmohan Singhby the Guru's grace, he attains unto the Unseeable and Infinite Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਅਦ੍ਰਿਸ਼ਟ ਅਤੇ ਬੇਅੰਤ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਵਹੁ ਗੁਰਮੁਖ ਅਲਖ ਅਪਾਰ ਪਰਮੇਸ੍ਵਰ ਕੋ ਪਾਵਤਾ ਹੈ॥੪॥
Prof. Sahib Singhਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸਨ ਕਰ ਲੈਂਦਾ ਹੈ ॥੪॥

ਪਦ ਅਰਥ ਅਲਖ = ਅਦ੍ਰਿਸ਼ਟ ॥੪॥

SikhNet (Spanish)por la Gracia del Guru llega hasta el Señor Infinito e Insondable. (4)

ਏਕੋ ਤਖਤੁ. ਏਕੋ ਪਾਤਿਸਾਹੁ ॥

eko takhat. eko paatisaahu |

Sant Singh KhalsaThere is one celestial throne, and One Supreme King.
Manmohan SinghThere is but One Throne and One King.
Manmohan Singh (Punjabi)ਕੇਵਲ ਇਕ ਹੀ ਰਾਜ-ਸਿੰਘਾਸਣ ਹੈ ਅਤੇ ਇਕ ਹੀ ਰਾਜਾ।
Fareedkot Teekaਏਕੋ (ਤਖਤੁ) ਬੈਕੁੰਠ ਵਾ ਸਤਸੰਗ ਹੈ ਔਰ ਏਕ ਹੀ ਪਰਮੇਸ੍ਵਰ ਪਾਤਸਾਹੁ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਸਾਰੇ ਜਗਤ ਦਾ ਮਾਲਕ ਪਰਮਾਤਮਾ ਹੀ ਸਦਾ-ਥਿਰ) ਇਕੋ ਇਕ ਪਾਤਿਸ਼ਾਹ ਹੈ (ਤੇ ਉਸੇ ਦਾ ਹੀ ਸਦਾ-ਥਿਰ ਰਹਿਣ ਵਾਲਾ) ਇਕੋ ਇਕ ਤਖ਼ਤ ਹੈ।
SikhNet (Spanish)Hay sólo un Trono y un Rey,

ਸਰਬੀ ਥਾਈ; ਵੇਪਰਵਾਹੁ ॥

sarabee thaaee; veparavaahu |

Sant Singh KhalsaThe Independent Lord God is pervading all places.
Manmohan SinghThe Absolute Lord is contained in all places.
Manmohan Singh (Punjabi)ਸੁੰਤਤਰ ਸੁਆਮੀ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਸਰਬ ਅਸਥਾਨੋਂ ਮੇਂ ਸੋਈ ਬੇਪਰਵਾਹੁ ਵਾਹਿਗੁਰੂ ਬ੍ਯਾਪਕੁ ਹੈ॥
Prof. Sahib Singhਉਹ ਪਾਤਿਸ਼ਾਹ ਸਭ ਥਾਵਾਂ ਵਿਚ ਵਿਆਪਕ ਹੈ (ਸਾਰੇ ਜਗਤ ਦੀ ਕਾਰ ਚਲਾਂਦਾ ਹੋਇਆ ਭੀ ਉਹ ਸਦਾ) ਬੇ-ਫ਼ਿਕਰ ਰਹਿੰਦਾ ਹੈ।
SikhNet (Spanish)sí, ese Señor Autosuficiente prevalece en todos los lugares

ਤਿਸ ਕਾ ਕੀਆ; ਤ੍ਰਿਭਵਣ ਸਾਰੁ ॥

tis kaa keea; tribhavan saar |

Sant Singh KhalsaThe three worlds are the creation of that Sublime Lord.
Manmohan SinghThe three worlds are creation of that sublime Lord.
Manmohan Singh (Punjabi)ਤਿੰਨੇ ਜਹਾਨ ਉਸ ਸਰੇਸ਼ਟ ਸੁਆਮੀ ਦੀ ਰਚਨਾ ਹਨ।
Fareedkot Teekaਤੀਨੋਂ ਭਵਨ ਰੂਪ ਜਗਤੁ ਤਿਸ ਕਾ ਕੀਆ ਹੂਆ ਹੈ ਅਰੁ ਆਪ (ਸਾਰੁ) ਸ੍ਰੇਸ੍ਟ ਹੈ॥
Prof. Sahib Singhਸਾਰਾ ਜਗਤ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ, ਉਹੀ ਤਿੰਨਾਂ ਭਵਨਾਂ ਦਾ ਮੂਲ ਹੈ,

ਪਦ ਅਰਥ ਸਾਰੁ = ਮੂਲ, ਤੱਤ।

SikhNet (Spanish)y por todas partes. Es Él Quien siembra las semillas de los tres mundos,

ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥

ohu agam agochar ekankaar |5|

Sant Singh KhalsaThe One Creator of the Creation is Unfathomable and Incomprehensible. ||5||
Manmohan SinghHe, the Formless Lord is inaccessible and Inapprehensible.
Manmohan Singh (Punjabi)ਉਹ ਸਰੂਪ-ਰਹਿਤ ਸੁਆਮੀ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ।
Fareedkot Teekaਵਹੁ ਅਗਮ ਹੈ, ਅਗੋਚਰ ਹੈ ਪੁਨਹ ਏਕ ਸ੍ਵਰੂਪ ਹੈ॥੫॥
Prof. Sahib Singhਪਰ ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਹਰ ਥਾਂ) ਉਹ ਆਪ ਹੀ ਆਪ ਹੈ ॥੫॥

ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਏਕੰਕਾਰੁ = ਇਕ ਆਪ ਹੀ ਆਪ ॥੫॥

SikhNet (Spanish)es el Ser Supremo, Imperceptible e Infinito. (5)

ਏਕਾ ਮੂਰਤਿ; ਸਾਚਾ ਨਾਉ ॥

ekaa moorat; saachaa naau |

Sant Singh KhalsaHis Form is One, and True is His Name.
Manmohan SinghTrue is the Name of the unique personality.
Manmohan Singh (Punjabi)ਸੱਚਾ ਹੈ ਨਾਮ ਉਸ ਅਦੁੱਤੀ ਅਦੁੱਤੀ ਹਸਤੀ ਦਾ।
Fareedkot Teekaਏਕੁ ਸ੍ਵਰੂਪ ਹੈ ਔਰ ਤਿਸ ਕਾ ਨਾਮੁ ਸਚਾ ਹੈ॥
Prof. Sahib Singh(ਇਹ ਸਾਰਾ ਸੰਸਾਰ ਉਸੇ) ਇਕ ਪਰਮਾਤਮਾ ਦਾ ਸਰੂਪ ਹੈ, ਉਸ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ,

ਪਦ ਅਰਥ ਮੂਰਤਿ = ਸਰੂਪ। ਸਾਚਾ = ਸਦਾ-ਥਿਰ ਰਹਿਣ ਵਾਲਾ।

SikhNet (Spanish)Él es la Única Presencia, Verdad es Su Nombre

ਤਿਥੈ ਨਿਬੜੈ; ਸਾਚੁ ਨਿਆਉ ॥

tithai nibarrai; saach niaau |

Sant Singh KhalsaTrue justice is administered there.
Manmohan SinghTrue justice is administered there.
Manmohan Singh (Punjabi)ਓਥੇ ਸੱਚਾ ਇਨਸਾਫ ਹੁੰਦਾ ਹੈ।
Fareedkot Teeka(ਤਿਥੈ) ਉਸ ਪਰਮੇਸ੍ਵਰ ਕੇ ਪਾਸ ਸਚਾ ਨਿਆਉਂ ਨਿਬੜਤਾ ਹੈ॥
Prof. Sahib Singhਉਸ ਦੀ ਦਰਗਾਹ ਵਿਚ ਸਦਾ ਸਦਾ-ਥਿਰ ਨਿਆਂ ਹੀ ਚੱਲਦਾ ਹੈ।

ਪਦ ਅਰਥ ਤਿਥੈ = ਉਸ ਪ੍ਰਭੂ ਦੀ ਹਜ਼ੂਰੀ ਵਿਚ। ਨਿਬੜੈ = ਨਿੱਬੜਦਾ ਹੈ, ਚੱਲਦਾ ਹੈ।

SikhNet (Spanish)y ante Él sólo la Verdad se considera Verdadera.

ਸਾਚੀ ਕਰਣੀ; ਪਤਿ ਪਰਵਾਣੁ ॥

saachee karanee; pat paravaan |

Sant Singh KhalsaThose who practice Truth are honored and accepted.
Manmohan SinghThey, who practice truth obtain honour and become acceptable,
Manmohan Singh (Punjabi)ਜੋ ਸੱਚ ਦੀ ਕਮਾਈ ਕਰਦੇ ਹਨ, ਉਹ ਇੱਜ਼ਤ ਆਬਰੂ ਪਾਉਂਦੇ ਹਨ ਅਤੇ ਕਬੂਲ ਪੈ ਜਾਂਦੇ ਹਨ।
Fareedkot Teekaਜਿਨਾਂ ਨੇ ਤਿਸ ਪਰਮੇਸ੍ਵਰ ਕੀ ਭਗਤੀ ਰੂਪ ਸਚੀ ਕਹਣੀ ਕਰੀ ਹੈ, ਤਿਨ ਕੀ ਪਤਿ ਹੂਈ ਹੈ ਔਰ ਵਹੁ ਪ੍ਰਵਾਣੁ ਭਏ ਹੈਂ॥
Prof. Sahib Singhਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਆਪਣਾ ਕਰਤੱਵ ਬਣਾਇਆ ਹੈ,

ਪਦ ਅਰਥ ਸਾਚੀ = ਸਦਾ ਇਕ-ਰਸ ਰਹਿਣ ਵਾਲੀ, ਸੱਚੀ। ਕਰਣੀ = ਆਚਰਨ। ਪਤਿ = ਇੱਜ਼ਤ। ਪਰਵਾਣੁ = ਕਬੂਲ।

SikhNet (Spanish)Los que practican la Verdad de Dios, su Gloria es reconocida por Dios

ਸਾਚੀ ਦਰਗਹ; ਪਾਵੈ ਮਾਣੁ ॥੬॥

saachee daragah; paavai maan |6|

Sant Singh KhalsaThey are honored in the Court of the True Lord. ||6||
Manmohan SinghThey are blessed with glory in the True court.
Manmohan Singh (Punjabi)ਸਚੇ ਦਰਬਾਰ ਅੰਦਰ ਉਹ ਪ੍ਰਭਤਾ ਪਾਉਂਦੇ ਹਨ।
Fareedkot Teekaਸੋ ਪੁਰਸ ਦਰਗਹ ਮੇਂ ਆਦਰੁ ਪਾਵਤੇ ਹੈਂ॥੬॥
Prof. Sahib Singhਉਸ ਨੂੰ ਸੱਚੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ ਮਾਣ ਮਿਲਦਾ ਹੈ, ਦਰਗਾਹ ਵਿਚ ਉਹ ਕਬੂਲ ਹੁੰਦਾ ਹੈ ॥੬॥
SikhNet (Spanish)y son bendecidos con Honor en la Corte Verdadera del Señor (6)

ਏਕਾ ਭਗਤਿ; ਏਕੋ ਹੈ ਭਾਉ ॥

ekaa bhagat; eko hai bhaau |

Sant Singh KhalsaDevotional worship of the One Lord is the expression of love for the One Lord.
Manmohan SinghTrue is the devotion of One Lord, and true His love alone.
Manmohan Singh (Punjabi)ਸੱਚਾ ਹੈ ਇਕ ਸੁਆਮੀ ਦਾ ਵੈਰਾਗ ਅਤੇ ਸੱਚਾ ਹੈ ਕੇਵਲ ਉਸ ਦਾ ਹੀ ਪ੍ਰੇਮ।
Fareedkot Teekaਏਕ ਪਰਮੇਸ੍ਵਰ ਕੀ ਭਗਤੀ ਔਰ ਏਕ ਹੀ (ਭਾਉ) ਪ੍ਰੇਮ ਵਾ ਗ੍ਯਾਨ ਸਚਾ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਨਿਸ਼ਚਾ ਆ ਜਾਂਦਾ ਹੈ ਕਿ) ਪਰਮਾਤਮਾ ਦੀ ਭਗਤੀ ਪਰਮਾਤਮਾ ਨਾਲ ਪਿਆਰ ਹੀ ਇਕੋ ਇਕ ਸਹੀ ਜੀਵਨ-ਰਾਹ ਹੈ।

ਪਦ ਅਰਥ ਭਾਉ = ਪ੍ਰੇਮ।

SikhNet (Spanish)Hay sólo una Devoción y un Amor de Dios;

ਬਿਨੁ ਭੈ ਭਗਤੀ; ਆਵਉ ਜਾਉ ॥

bin bhai bhagatee; aavau jaau |

Sant Singh KhalsaWithout the Fear of God and devotional worship of Him, the mortal comes and goes in reincarnation.
Manmohan SinghWithout the Lord's fear and devotional service one comes and goes.
Manmohan Singh (Punjabi)ਪ੍ਰਭੂ ਦੇ ਡਰ ਅਤੇ ਅਨੁਰਾਗੀ ਸੇਵਾ ਦੇ ਬਾਝੋਂ ਇਨਸਾਨ ਆਉਂਦਾ ਤੇ ਜਾਂਦਾ ਹੈ।
Fareedkot Teekaਪਰਮੇਸ੍ਵਰ ਕੇ ਭੈ ਔ ਭਗਤੀ ਸੇ ਬਿਨਾਂ ਪੁਰਸੁ ਜਨਮਤਾ ਮਰਤਾ ਹੈ॥
Prof. Sahib Singhਜੇਹੜਾ ਮਨੁੱਖ ਭਗਤੀ ਤੋਂ ਸੱਖਣਾ ਹੈ ਪ੍ਰਭੂ ਦੇ ਡਰ-ਅਦਬ ਤੋਂ ਖ਼ਾਲੀ ਹੈ ਉਸ ਨੂੰ ਜੰਮਣ ਮਰਨ ਦਾ ਗੇੜ ਮਿਲਿਆ ਰਹਿੰਦਾ ਹੈ।

ਪਦ ਅਰਥ ਆਵਉ ਜਾਉ = ਜੰਮਣ ਮਰਨ (ਬਣਿਆ ਰਹਿੰਦਾ ਹੈ)।

SikhNet (Spanish)sin ser teñidos por Su Temor, el amor es sólo Ilusión.

ਗੁਰ ਤੇ ਸਮਝਿ; ਰਹੈ ਮਿਹਮਾਣੁ ॥

gur te samajh; rahai mihamaan |

Sant Singh KhalsaOne who obtains this understanding from the Guru dwells like an honored guest in this world.
Manmohan SinghHe who obtains understanding from the Guru, he bides like a guest in the world.
Manmohan Singh (Punjabi)ਜੋ ਗੁਰਾਂ ਪਾਸੋਂ ਗਿਆਤ ਪਰਾਪਤ ਕਰ ਲੈਂਦਾ ਹੈ। ਉਹ ਸੰਸਾਰ ਅੰਦਰ ਪਰਾਹੁਣੇ ਹੀ ਤਰ੍ਹਾਂ ਵਸਦਾ ਹੈ।
Fareedkot Teekaਜੋ ਗੁਰੋਂ ਸੇ ਸਮਝ ਲੈਕਰ (ਮਿਹਮਾਣੁ) ਪਰਾਹੁਣਾ ਹੋ ਰਹਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਪਾਸੋਂ ਸਿੱਖਿਆ ਲੈ ਕੇ (ਜਗਤ ਵਿਚ) ਪ੍ਰਾਹੁਣਾ (ਬਣ ਕੇ) ਜੀਊਂਦਾ ਹੈ,

ਪਦ ਅਰਥ ਤੇ = ਤੋਂ। ਸਮਝਿ = ਸਿੱਖਿਆ ਲੈ ਕੇ। ਮਿਹਮਾਣੁ = ਪਰਾਹੁਣਾ।

SikhNet (Spanish)Si uno conoce esto a través del Guru y se conserva en el mundo como un simple invitado,

Open this shabad (35 lines, Angs 1188-1189) →

Ang 1188 of 1430