ਬਸੰਤੁ ਮਹਲਾ ੧ ॥
basant mahalaa 1 | Ang 1188
Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant Mejl Guru Nanak, Primer Canal Divino.
ਦਰਸਨ ਕੀ ਪਿਆਸ; ਜਿਸੁ ਨਰ ਹੋਇ ॥
darasan kee piaas; jis nar hoe | Ang 1188
Sant Singh KhalsaThat person, who thirsts for the Blessed Vision of the Lord's Darshan,
Manmohan SinghThe one who longs for the Lord's vision;
Manmohan Singh (Punjabi)ਜਿਸ ਬੰਦੇ ਨੂੰ ਪ੍ਰਭੁ ਦੀ ਦੀਦਾਰ ਦੀ ਤਰੇਹ ਹੈ,
Fareedkot Teekaਹੇ ਹਰੀ! ਜਿਸ ਪੁਰਸ ਕੋ ਤੇਰੇ ਦਰਸਨ ਕੀ (ਪਿਆਸ) ਚਾਹ ਹੋਤੀ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਹੁੰਦੀ ਹੈ,
SikhNet (Spanish)El que ansía la Visión del Señor, se apega al Uno Verdadero,
ਏਕਤੁ ਰਾਚੈ; ਪਰਹਰਿ ਦੋਇ ॥
ekat raachai; parahar doe | Ang 1188
Sant Singh Khalsais absorbed in the One Lord, leaving duality behind.
Manmohan Singhhe merges in the One alone and discards duality.
Manmohan Singh (Punjabi)ਉਹ ਕੇਵਲ ਇਕ ਅੰਦਰ ਹੀ ਲੀਨ ਹੁੰਦਾ ਹੈ ਤੇ ਦਵੈਤ-ਭਾਵ ਨੂੰ ਛੱਡ ਦਿੰਦਾ ਹੈ।
Fareedkot Teekaਸੋ ਦ੍ਵੈਤ ਕੋ (ਪਰਹਿਰ) ਤ੍ਯਾਗ ਕਰ ਏਕ ਤੇਰੇ ਮੇਂ ਰਚੇ ਹੈਂ॥
Prof. Sahib Singhਉਹ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਛੱਡ ਕੇ ਇਕ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦਾ ਹੈ।ਪਦ ਅਰਥ ਏਕਤੁ = ਇੱਕ (ਪਰਮਾਤਮਾ) ਵਿਚ ਹੀ। ਪਰਹਰਿ = ਤਿਆਗ ਕੇ। ਦੋਇ = ਦ੍ਵੈਤ, ਕਿਸੇ ਹੋਰ ਆਸਰੇ ਦੀ ਝਾਕ।
SikhNet (Spanish)haciendo a un lado a cualquier otro. Él se gana el Naam,
ਦੂਰਿ ਦਰਦੁ; ਮਥਿ ਅੰਮ੍ਰਿਤੁ ਖਾਇ ॥
door darad; math amrit khaae | Ang 1188
Sant Singh KhalsaHis pains are taken away, as he churns and drinks in the Ambrosial Nectar.
Manmohan SinghHe churns the God's elixir for his feed, and his pain is dispelled.
Manmohan Singh (Punjabi)ਆਪਣੇ ਭੋਜਨ ਲਈ ਉਹ ਵਾਹਿਗੁਰੂ ਦੇ ਸੁਧਾਰਸ ਨੂੰ ਰਿੜਕਦਾ ਹੈ, ਤੇ ਉਸ ਦੀ ਪੀੜ ਨਵਿਰਤ ਜਾਂਦੀ ਹੈ।
Fareedkot Teekaਤਿਨ ਕਾ (ਦਰਦੁ) ਦੁਖ ਦੂਰ ਹੂਆ ਹੈ ਔਰ ਬੇਦ ਸਾਸਤ੍ਰੋਂ ਕੋ ਮਥਿ, ਭਾਵ ਵਿਚਾਰ ਕਰ ਕੇ ਨਾਮ ਅੰਮ੍ਰਿਤ ਕੋ ਖਾਇ, ਭਾਵ ਭਜਨ ਕਰਤੇ ਹੈਂ॥
Prof. Sahib Singh(ਜਿਵੇਂ ਦੁੱਧ ਰਿੜਕ ਕੇ, ਮੁੜ ਮੁੜ ਮਧਾਣੀ ਹਿਲਾ ਕੇ, ਮੱਖਣ ਕੱਢੀਦਾ ਹੈ, ਤਿਵੇਂ) ਉਹ ਮਨੁੱਖ ਮੁੜ ਮੁੜ ਸਿਮਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਉਸ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ।ਪਦ ਅਰਥ ਮਥਿ = ਰਿੜਕ ਕੇ।
SikhNet (Spanish)el Nombre del Señor como alimento, y su dolor es mitigado,
ਗੁਰਮੁਖਿ ਬੂਝੈ; ਏਕ ਸਮਾਇ ॥੧॥
guramukh boojhai; ek samaae |1| Ang 1188
Sant Singh KhalsaThe Gurmukh understands, and merges in the One Lord. ||1||
Manmohan SinghHe knows by the Guru's grace, and merges in the One Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਜਾਣ ਲੈਂਦਾ ਹੈ ਅਤੇ ਇਕ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖ ਬੂਝ ਕਰ ਏਕ ਤੇਰੇ ਮੇਂ ਸਮਾਇ ਗਏ ਹੈਂ॥੧॥
Prof. Sahib Singhਗੁਰੂ ਦੀ ਸਰਨ ਪੈ ਕੇ ਉਹ (ਪਰਮਾਤਮਾ ਦੇ ਸਹੀ ਸਰੂਪ ਨੂੰ) ਸਮਝ ਲੈਂਦਾ ਹੈ, ਤੇ ਉਸ ਇਕ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਏਕ ਸਮਾਇ = ਇੱਕ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੧॥
SikhNet (Spanish)Él logra el Conocimiento por la Gracia del Guru y se inmerge en el Dios Único. (1)
ਤੇਰੇ ਦਰਸਨ ਕਉ; ਕੇਤੀ ਬਿਲਲਾਇ ॥
tere darasan kau; ketee bilalaae | Ang 1188
Sant Singh KhalsaSo many cry out for Your Darshan, Lord.
Manmohan SinghGood many men wail for Thy vision, O Lord.
Manmohan Singh (Punjabi)ਘਣੇਰੇ ਹੀ ਇਨਸਾਨ, ਤੇਰੇ ਦੀਦਾਰ ਨਹੀਂ ਵਿਲਕਦੇ ਹਨ, ਹੇ ਸਾਈਂ!
Fareedkot Teekaਹੇ ਭਗਵਨ! ਤੇਰੇ ਦਰਸਨ ਕੇ ਵਾਸਤੇ (ਕੇਤੀ) ਬਹੁਤੀ ਸ੍ਰਿਸ੍ਟੀ ਬਿਲਪ ਰਹੀ ਹੈ॥
Prof. Sahib Singhਹੇ ਪ੍ਰਭੂ! ਬੇਅੰਤ ਲੁਕਾਈ ਤੇਰੇ ਦਰਸਨ ਵਾਸਤੇ ਤਰਲੇ ਲੈਂਦੀ ਹੈ,ਪਦ ਅਰਥ ਕੇਤੀ = ਬੇਅੰਤ ਲੁਕਾਈ। ਬਿਲਲਾਇ = ਤਰਲੇ ਲੈਂਦੀ ਹੈ।
SikhNet (Spanish)Oh Dios, ¡cuántos añoran Tu Visión!, pero extraordinarios son aquéllos a quienes el Señor
ਵਿਰਲਾ ਕੋ ਚੀਨਸਿ; ਗੁਰ ਸਬਦਿ ਮਿਲਾਇ ॥੧॥ ਰਹਾਉ ॥
viralaa ko cheenas; gur sabad milaae |1| rahaau | Ang 1188
Sant Singh KhalsaHow rare are those who realize the Word of the Guru's Shabad and merge with Him. ||1||Pause||
Manmohan SinghThrough the Guru's word, some rare one realises the Lord and blends with Him. Pause.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਕੋਈ ਟਾਵਾਂ ਟੱਲਾ ਜਣਾ ਹੀ ਪ੍ਰਭੂ ਨੂੰ ਅਨੁਭਵ ਕਰਦਾ ਤੇ ਉਸ ਨਾਲ ਅਭੇਦ ਹੁੰਦਾ ਹੈ। ਠਹਿਰਾਉ।
Fareedkot Teekaਪਰੰਤੂ ਆਪ ਨੇ ਜਿਸ ਕੋ ਗੁਰ ਸਬਦ ਕੇ ਸਾਥ ਮਿਲਾਯਾ ਹੈ ਓਹ ਵਿਰਲਾ ਕੋਈ ਤੇਰੇ ਕੋ ਜਾਨਤਾ ਹੈ॥੧॥ ਰਹਾਉ ॥
Prof. Sahib Singhਪਰ ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਤੇਰੇ ਸਰੂਪ ਨੂੰ) ਪਛਾਣਦਾ ਹੈ ॥੧॥ ਰਹਾਉ ॥ਪਦ ਅਰਥ ਚੀਨਸਿ = ਪਛਾਣਦਾ ਹੈ। ਮਿਲਾਇ = ਮਿਲਿ, ਮਿਲ ਕੇ ॥੧॥ ਰਹਾਉ ॥
SikhNet (Spanish)se les es revelado a través de la Palabra del Shabd del Guru. (1-Pausa)
ਬੇਦ ਵਖਾਣਿ ਕਹਹਿ; ਇਕੁ ਕਹੀਐ ॥
bed vakhaan kaheh; ik kaheeai | Ang 1188
Sant Singh KhalsaThe Vedas say that we should chant the Name of the One Lord.
Manmohan SinghThe Vedas narrate and say, that one should utter the One Lord's Name.
Manmohan Singh (Punjabi)ਵੇਦ ਵਰਣਨ ਕਰਦੇ ਤੇ ਆਖਦੇ ਹਨ, ਕਿ ਪ੍ਰਾਣੀ ਨੂੰ ਇਕ ਸੁਆਮੀ ਦਾ ਨਾਮ ਉਚਾਰਨ ਚਾਹੀਦਾ ਹੈ।
Fareedkot Teekaਬੇਦ ਉਸਤਤੀ ਕਰਤੇ ਹੈਂ ਔਰ ਕਹਤੇ ਹੈਂ: ਓਹ ਜੋ ਏਕ ਪਰਮੇਸ੍ਵਰ ਹੈ ਤਿਸ ਕੇ ਜਸ ਕੋ ਉਚਾਰੀਏ॥
Prof. Sahib Singhਵੇਦ ਆਦਿਕ ਧਰਮ-ਪੁਸਤਕ ਭੀ ਵਿਆਖਿਆ ਕਰ ਕੇ ਇਹੀ ਆਖਦੇ ਹਨ ਕਿ ਇਕ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ,ਪਦ ਅਰਥ ਵਖਾਣਿ = ਵਖਾਣ ਕੇ, ਵਿਆਖਿਆ ਕਰ ਕੇ। ਕਹੀਐ = ਸਿਮਰਨਾ ਚਾਹੀਦਾ ਹੈ।
SikhNet (Spanish)Los Vedas también proclaman que uno debe cantarle a Dios,
ਓਹੁ ਬੇਅੰਤੁ; ਅੰਤੁ. ਕਿਨਿ ਲਹੀਐ ॥
ohu beant; ant. kin laheeai | Ang 1188
Sant Singh KhalsaHe is endless; who can find His limits?
Manmohan SinghHe is Illimitable, who can find His limit?
Manmohan Singh (Punjabi)ਉਹ ਓੜਕ-ਰਹਤਿ ਹੈ, ਉਸ ਦੇ ਓੜਕ ਨੂੰ ਕੌਣ ਪਾ ਸਕਦਾ ਹੈ?
Fareedkot Teekaਵਹੁ ਬ੍ਯੰਤ ਹੈ। ਤਿਸ ਕਾ ਅੰਤ ਕਿਸ ਨੇ ਲੀਆ ਹੈ, ਭਾਵ ਕਿਸੇ ਨੇ ਨਹੀਂ ਲੀਆ॥
Prof. Sahib Singhਜੋ ਬੇਅੰਤ ਹੈ ਤੇ ਜਿਸ ਦਾ ਅੰਤ ਕਿਸੇ ਜੀਵ ਨੇ ਨਹੀਂ ਲੱਭਾ।ਪਦ ਅਰਥ ਕਿਨਿ = ਕਿਸ ਨੇ?
SikhNet (Spanish)sí, Infinito es Él, nadie puede encontrar Sus límites.
ਏਕੋ ਕਰਤਾ; ਜਿਨਿ ਜਗੁ ਕੀਆ ॥
eko karataa; jin jag keea | Ang 1188
Sant Singh KhalsaThere is only One Creator, who created the world.
Manmohan SinghThere is but One Creator, who has created the world.
Manmohan Singh (Punjabi)ਕੇਵਲ ਇਕ ਹੀ ਸਿਰਜਣਹਾਰ ਹੈ, ਜਿਸ ਨੇ ਸੰਸਾਰ ਨੂੰ ਸਾਜਿਆ ਹੈ।
Fareedkot Teekaਓਹ ਏਕ ਹੀ ਕਰਤਾ ਹੈ ਜਿਸ ਨੇ ਜਗਤ ਕੋ ਉਤਪਤਿ ਕੀਆ ਹੈ॥
Prof. Sahib Singhਉਹ ਇਕ ਆਪ ਹੀ ਆਪ ਕਰਤਾਰ ਹੈ ਜਿਸ ਨੇ ਜਗਤ ਰਚਿਆ ਹੈ,ਪਦ ਅਰਥ ਜਿਨਿ = ਜਿਸ ਪ੍ਰਭੂ ਨੇ।
SikhNet (Spanish)Él es nuestro Único Dios, el Creador del mundo
ਬਾਝੁ ਕਲਾ; ਧਰਿ ਗਗਨੁ ਧਰੀਆ ॥੨॥
baajh kalaa; dhar gagan dhareea |2| Ang 1188
Sant Singh KhalsaWithout any pillars, He supports the earth and the sky. ||2||
Manmohan Singhwithout any pillar, He has supported the earth and sky.
Manmohan Singh (Punjabi)ਕਿਸੇ ਥੰਭ ਦੇ ਬਗੈਰ, ਉਸ ਨੇ ਧਰਤੀ ਅਤੇ ਅਸਮਾਨ ਨੂੰ ਟਿਕਾਇਆ ਹੋਇਆ ਹੈ।
Fareedkot Teekaਥੰਮਾਂ ਰੂਪ ਕਲਾ ਸੇ ਬਿਨਾਂ ਧਰਤੀ ਔਰ ਅਕਾਸ ਕੋ ਧਾਰਨ ਕੀਆ ਹੈ॥੨॥
Prof. Sahib Singhਜਿਸ ਨੇ ਕਿਸੇ ਦਿੱਸਦੇ ਸਹਾਰੇ ਤੋਂ ਬਿਨਾ ਹੀ ਧਰਤੀ ਤੇ ਆਕਾਸ਼ ਨੂੰ ਠਹਰਾਇਆ ਹੋਇਆ ਹੈ ॥੨॥ਪਦ ਅਰਥ ਕਲਾ = (ਕੋਈ ਦਿੱਸਦਾ) ਵਸੀਲਾ। ਧਰਿ = ਧਰਤੀ। ਗਗਨੁ = ਆਕਾਸ਼। ਧਰੀਆ = ਟਿਕਾਇਆ ਹੈ ॥੨॥
SikhNet (Spanish)y por Su Gracia sostiene los cielos. (2)
ਏਕੋ ਗਿਆਨੁ ਧਿਆਨੁ; ਧੁਨਿ ਬਾਣੀ ॥
eko giaan dhiaan; dhun baanee | Ang 1188
Sant Singh KhalsaSpiritual wisdom and meditation are contained in the melody of the Bani, the Word of the One Lord.
Manmohan SinghThe Divine knowledge and realisation is contained in hearing the melody of the Gurbani alone.
Manmohan Singh (Punjabi)ਬ੍ਰਹਮ-ਗਿਆਤ ਅਤੇ ਅਨੁਭਵਤਾ ਕੇਵਲ ਗੁਰਬਾਣੀ ਦਾ ਕੀਰਤਨ ਸੁਣਨ ਵਿੱਚ ਹੀ ਹੈ।
Fareedkot Teekaਜਿਸ ਨੇ ਗੁਰਬਾਣੀ ਕਰ ਰਾਮ ਨਾਮ ਕੋ (ਧੁਨਿ) ਉਚਾਰਨ ਕੀਆ ਹੈ ਤਿਸ ਨੇ ਏਕ ਕਾ ਧ੍ਯਾਨ ਕੀਆ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਲਗਨ ਹੀ ਅਸਲ ਗਿਆਨ ਹੈ ਤੇ ਅਸਲ ਧਿਆਨ (ਜੋੜਨਾ) ਹੈ।ਪਦ ਅਰਥ ਧੁਨਿ = ਰੌ, ਲਗਨ। ਬਾਣੀ = ਸਿਫ਼ਤ-ਸਾਲਾਹ।
SikhNet (Spanish)Toda Sabiduría y Contemplación está contenida en escuchar la Melodía de la Palabra del Shabd,
ਏਕੁ ਨਿਰਾਲਮੁ; ਅਕਥ ਕਹਾਣੀ ॥
ek niraalam; akath kahaanee | Ang 1188
Sant Singh KhalsaThe One Lord is Untouched and Unstained; His story is unspoken.
Manmohan SinghImmaculate is the One Lord, and ineffable is His Story.
Manmohan Singh (Punjabi)ਪਵਿੱਤ੍ਰ ਹੈ ਇਕ ਪ੍ਰਭੂ ਅਤੇ ਵਰਣਨ-ਰਹਿਤ ਹੈ ਉਸ ਦੀ ਵਾਰਤਾ।
Fareedkot Teekaਏਕ ਪਰਮੇਸ੍ਵਰ ਕਾ ਗ੍ਯਾਨ ਹੂਆ ਹੈ। ਪੁਨਹ ਵਹੁ ਕੈਸਾ ਹੈ? ਅਦੁਤੀ ਔਰ ਅਸੰਗ ਹੈ ਅਰ ਤਿਸ ਕੀ ਕਹਾਣੀ ਭੀ ਅਕਹਿ ਹੈ॥
Prof. Sahib Singhਇਕ ਪਰਮਾਤਮਾ ਹੀ ਐਸਾ ਹੈ ਜਿਸ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਉਸ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ[ਪਦ ਅਰਥ ਨਿਰਾਲਮੁ = {निर् आलम्ब} ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ। ਅਕਥ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।
SikhNet (Spanish)nuestro Dios permanece Desapegado, Insondable es Su Evangelio.
ਏਕੋ ਸਬਦੁ; ਸਚਾ ਨੀਸਾਣੁ ॥
eko sabad; sachaa neesaan | Ang 1188
Sant Singh KhalsaThe Shabad, the Word, is the Insignia of the One True Lord.
Manmohan SinghThe Name alone is the True seal of the Lord's approval.
Manmohan Singh (Punjabi)ਕੇਵਲ ਨਾਮ ਹੀ ਪ੍ਰਭੂ ਦੀ ਪ੍ਰਵਾਨਗੀ ਦੀ ਸਚੀ ਮੋਹਰ ਹੈ।
Fareedkot Teekaਏਕ ਬ੍ਰਹਮ ਸਚਾ ਹੈ ਔਰ (ਨੀਸਾਣੁ) ਪ੍ਰਗਟ ਹੈ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ (ਮਨੁੱਖ ਦੇ ਪਾਸ ਇਸ ਜੀਵਨ-ਪੰਧ ਵਿਚ) ਸੱਚਾ ਪਰਵਾਨਾ ਹੈ।ਪਦ ਅਰਥ ਨੀਸਾਣੁ = ਪਰਵਾਨਾ, ਰਾਹਦਾਰੀ।
SikhNet (Spanish)La Palabra del Shabd del Guru es la muestra de Su Aprobación
ਪੂਰੇ ਗੁਰ ਤੇ; ਜਾਣੈ ਜਾਣੁ ॥੩॥
poore gur te; jaanai jaan |3| Ang 1188
Sant Singh KhalsaThrough the Perfect Guru, the Knowing Lord is known. ||3||
Manmohan SinghIt is through the Perfect Guru, that the Wise Lord is known.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਹੀ ਜਾਣਕਾਰ ਪ੍ਰਭੂ ਜਾਣਿਆ ਜਾਂਦਾ ਹੈ।
Fareedkot Teekaਵਹੁ ਪੂਰੇ ਗੁਰੋਂ ਸੇ ਜਾਨਾ ਜਾਤਾ ਹੈ॥੩॥
Prof. Sahib Singhਸਿਆਣਾ ਮਨੁੱਖ ਪੂਰੇ ਗੁਰੂ ਪਾਸੋਂ (ਇਹ) ਸਮਝ ਲੈਂਦਾ ਹੈ ॥੩॥ਪਦ ਅਰਥ ਤੇ = ਤੋਂ, ਪਾਸੋਂ। ਜਾਣੁ = ਸੁਜਾਨ ਮਨੁੱਖ ॥੩॥
SikhNet (Spanish)y es mediante el Guru Perfecto que uno conoce a Dios. (3)
ਏਕੋ ਧਰਮੁ ਦ੍ਰਿੜੈ ਸਚੁ ਕੋਈ ॥
eko dharam drirrai sach koee | Ang 1188
Sant Singh KhalsaThere is only one religion of Dharma; let everyone grasp this truth.
Manmohan SinghIf some one grasps this thing; there is but one religion of Truth.
Manmohan Singh (Punjabi)ਜੇਕਰ ਕੋਈ ਜਣਾ ਇਸ ਨੂੰ ਪਕੜੇ ਕੇਵਲ ਇਕ ਹੀ ਸੱਚ ਦਾ ਮਜ਼ਹਬ ਹੈ।
Fareedkot Teekaਏਕ ਜੋ ਸਚੁ ਧਰਮ ਰੂਪ ਹੈ, ਜੋ ਕੋਈ ਦ੍ਰਿੜ ਕਰੈ॥
Prof. Sahib Singhਜੇਹੜਾ ਕੋਈ ਮਨੁੱਖ ਆਪਣੇ ਹਿਰਦੇ ਵਿਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਇਕੋ ਇਕ ਠੀਕ ਧਰਮ ਹੈ,ਪਦ ਅਰਥ ਦ੍ਰਿੜੈ = ਪੱਕਾ ਕਰਦਾ ਹੈ, ਹਿਰਦੇ ਵਿਚ ਟਿਕਾਂਦਾ ਹੈ। ਸਚੁ = ਸਦਾ-ਥਿਰ ਪ੍ਰਭੂ।
SikhNet (Spanish)Si uno conoce, uno se da cuenta que hay sólo una Religión de la Verdad
ਗੁਰਮਤਿ ਪੂਰਾ; ਜੁਗਿ ਜੁਗਿ ਸੋਈ ॥
guramat pooraa; jug jug soee | Ang 1188
Sant Singh KhalsaThrough the Guru's Teachings, one becomes perfect, all the ages through.
Manmohan SinghBy the Guru's instruction, the mortal is rendered perfect all the ages through.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਸਾਰਿਆਂ ਯੁਗਾਂ ਅੰਦਰ ਪੂਰਨ ਹੋ ਜਾਂਦਾ ਹੈ।
Fareedkot Teekaਸੋ ਗੁਰਮਤਿ ਕਰ ਜੁਗ ਜੁਗ ਮੇਂ ਗੁਣੋ ਕਰ ਪੂਰਾ ਹੋਤਾ ਹੈ॥
Prof. Sahib Singhਉਹੀ ਗੁਰੂ ਦੀ ਮੱਤ ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ ਤੇ) ਅਡੋਲ ਹੋ ਜਾਂਦਾ ਹੈ;ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ।
SikhNet (Spanish)y así el Guru dice, Dios es siempre el Mismo época tras época.
ਅਨਹਦਿ ਰਾਤਾ; ਏਕ ਲਿਵ ਤਾਰ ॥
anahad raataa; ek liv taar | Ang 1188
Sant Singh KhalsaImbued with the Unmanifest Celestial Lord, and lovingly absorbed in the One,
Manmohan SinghOne who is imbued with the incessant love of unique Limitless Lord;
Manmohan Singh (Punjabi)ਜੋ ਅਦੁਤੀ ਹੱਦਬੰਨਾ-ਰਹਿਤ ਸੁਆਮੀ ਦੀ ਇਕਰਸ ਪ੍ਰੀਤ ਨਾਲ ਰੰਗਿਆ ਹੋਇਆ ਹੈ,
Fareedkot Teekaਪੁਨਹ ਜੋ ਏਕ (ਅਨਹਦਿ) ਪਰਮੇਸ੍ਵਰ ਮੇਂ (ਲਿਵ) ਬ੍ਰਿਤੀ ਕੋ ਤਾਰ ਸਮ ਲਗਾਇਕੇ ਰਾਤਾ ਹੈ॥
Prof. Sahib Singhਉਹ ਮਨੁੱਖ ਇਕ-ਤਾਰ ਸੁਰਤ ਜੋੜ ਕੇ ਅਬਿਨਾਸੀ ਪ੍ਰਭੂ ਵਿਚ ਮਸਤ ਰਹਿੰਦਾ ਹੈ,ਪਦ ਅਰਥ ਅਨਹਦਿ = ਅਬਿਨਾਸੀ ਪ੍ਰਭੂ ਵਿਚ। ਰਾਤਾ = ਮਸਤ।
SikhNet (Spanish)Aquél que vive entonado en Su Dios Eterno, él,
ਓਹੁ ਗੁਰਮੁਖਿ ਪਾਵੈ; ਅਲਖ ਅਪਾਰ ॥੪॥
ohu guramukh paavai; alakh apaar |4| Ang 1188
Sant Singh Khalsathe Gurmukh attains the invisible and infinite. ||4||
Manmohan Singhby the Guru's grace, he attains unto the Unseeable and Infinite Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਅਦ੍ਰਿਸ਼ਟ ਅਤੇ ਬੇਅੰਤ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਵਹੁ ਗੁਰਮੁਖ ਅਲਖ ਅਪਾਰ ਪਰਮੇਸ੍ਵਰ ਕੋ ਪਾਵਤਾ ਹੈ॥੪॥
Prof. Sahib Singhਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸਨ ਕਰ ਲੈਂਦਾ ਹੈ ॥੪॥ਪਦ ਅਰਥ ਅਲਖ = ਅਦ੍ਰਿਸ਼ਟ ॥੪॥
SikhNet (Spanish)por la Gracia del Guru llega hasta el Señor Infinito e Insondable. (4)
ਏਕੋ ਤਖਤੁ. ਏਕੋ ਪਾਤਿਸਾਹੁ ॥
eko takhat. eko paatisaahu | Ang 1188
Sant Singh KhalsaThere is one celestial throne, and One Supreme King.
Manmohan SinghThere is but One Throne and One King.
Manmohan Singh (Punjabi)ਕੇਵਲ ਇਕ ਹੀ ਰਾਜ-ਸਿੰਘਾਸਣ ਹੈ ਅਤੇ ਇਕ ਹੀ ਰਾਜਾ।
Fareedkot Teekaਏਕੋ (ਤਖਤੁ) ਬੈਕੁੰਠ ਵਾ ਸਤਸੰਗ ਹੈ ਔਰ ਏਕ ਹੀ ਪਰਮੇਸ੍ਵਰ ਪਾਤਸਾਹੁ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਸਾਰੇ ਜਗਤ ਦਾ ਮਾਲਕ ਪਰਮਾਤਮਾ ਹੀ ਸਦਾ-ਥਿਰ) ਇਕੋ ਇਕ ਪਾਤਿਸ਼ਾਹ ਹੈ (ਤੇ ਉਸੇ ਦਾ ਹੀ ਸਦਾ-ਥਿਰ ਰਹਿਣ ਵਾਲਾ) ਇਕੋ ਇਕ ਤਖ਼ਤ ਹੈ।
SikhNet (Spanish)Hay sólo un Trono y un Rey,
ਸਰਬੀ ਥਾਈ; ਵੇਪਰਵਾਹੁ ॥
sarabee thaaee; veparavaahu | Ang 1188
Sant Singh KhalsaThe Independent Lord God is pervading all places.
Manmohan SinghThe Absolute Lord is contained in all places.
Manmohan Singh (Punjabi)ਸੁੰਤਤਰ ਸੁਆਮੀ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਸਰਬ ਅਸਥਾਨੋਂ ਮੇਂ ਸੋਈ ਬੇਪਰਵਾਹੁ ਵਾਹਿਗੁਰੂ ਬ੍ਯਾਪਕੁ ਹੈ॥
Prof. Sahib Singhਉਹ ਪਾਤਿਸ਼ਾਹ ਸਭ ਥਾਵਾਂ ਵਿਚ ਵਿਆਪਕ ਹੈ (ਸਾਰੇ ਜਗਤ ਦੀ ਕਾਰ ਚਲਾਂਦਾ ਹੋਇਆ ਭੀ ਉਹ ਸਦਾ) ਬੇ-ਫ਼ਿਕਰ ਰਹਿੰਦਾ ਹੈ।
SikhNet (Spanish)sí, ese Señor Autosuficiente prevalece en todos los lugares
ਤਿਸ ਕਾ ਕੀਆ; ਤ੍ਰਿਭਵਣ ਸਾਰੁ ॥
tis kaa keea; tribhavan saar | Ang 1188
Sant Singh KhalsaThe three worlds are the creation of that Sublime Lord.
Manmohan SinghThe three worlds are creation of that sublime Lord.
Manmohan Singh (Punjabi)ਤਿੰਨੇ ਜਹਾਨ ਉਸ ਸਰੇਸ਼ਟ ਸੁਆਮੀ ਦੀ ਰਚਨਾ ਹਨ।
Fareedkot Teekaਤੀਨੋਂ ਭਵਨ ਰੂਪ ਜਗਤੁ ਤਿਸ ਕਾ ਕੀਆ ਹੂਆ ਹੈ ਅਰੁ ਆਪ (ਸਾਰੁ) ਸ੍ਰੇਸ੍ਟ ਹੈ॥
Prof. Sahib Singhਸਾਰਾ ਜਗਤ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ, ਉਹੀ ਤਿੰਨਾਂ ਭਵਨਾਂ ਦਾ ਮੂਲ ਹੈ,ਪਦ ਅਰਥ ਸਾਰੁ = ਮੂਲ, ਤੱਤ।
SikhNet (Spanish)y por todas partes. Es Él Quien siembra las semillas de los tres mundos,
ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥
ohu agam agochar ekankaar |5| Ang 1188
Sant Singh KhalsaThe One Creator of the Creation is Unfathomable and Incomprehensible. ||5||
Manmohan SinghHe, the Formless Lord is inaccessible and Inapprehensible.
Manmohan Singh (Punjabi)ਉਹ ਸਰੂਪ-ਰਹਿਤ ਸੁਆਮੀ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ।
Fareedkot Teekaਵਹੁ ਅਗਮ ਹੈ, ਅਗੋਚਰ ਹੈ ਪੁਨਹ ਏਕ ਸ੍ਵਰੂਪ ਹੈ॥੫॥
Prof. Sahib Singhਪਰ ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਹਰ ਥਾਂ) ਉਹ ਆਪ ਹੀ ਆਪ ਹੈ ॥੫॥ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਏਕੰਕਾਰੁ = ਇਕ ਆਪ ਹੀ ਆਪ ॥੫॥
SikhNet (Spanish)es el Ser Supremo, Imperceptible e Infinito. (5)
ਏਕਾ ਮੂਰਤਿ; ਸਾਚਾ ਨਾਉ ॥
ekaa moorat; saachaa naau | Ang 1188
Sant Singh KhalsaHis Form is One, and True is His Name.
Manmohan SinghTrue is the Name of the unique personality.
Manmohan Singh (Punjabi)ਸੱਚਾ ਹੈ ਨਾਮ ਉਸ ਅਦੁੱਤੀ ਅਦੁੱਤੀ ਹਸਤੀ ਦਾ।
Fareedkot Teekaਏਕੁ ਸ੍ਵਰੂਪ ਹੈ ਔਰ ਤਿਸ ਕਾ ਨਾਮੁ ਸਚਾ ਹੈ॥
Prof. Sahib Singh(ਇਹ ਸਾਰਾ ਸੰਸਾਰ ਉਸੇ) ਇਕ ਪਰਮਾਤਮਾ ਦਾ ਸਰੂਪ ਹੈ, ਉਸ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ,ਪਦ ਅਰਥ ਮੂਰਤਿ = ਸਰੂਪ। ਸਾਚਾ = ਸਦਾ-ਥਿਰ ਰਹਿਣ ਵਾਲਾ।
SikhNet (Spanish)Él es la Única Presencia, Verdad es Su Nombre
ਤਿਥੈ ਨਿਬੜੈ; ਸਾਚੁ ਨਿਆਉ ॥
tithai nibarrai; saach niaau | Ang 1188
Sant Singh KhalsaTrue justice is administered there.
Manmohan SinghTrue justice is administered there.
Manmohan Singh (Punjabi)ਓਥੇ ਸੱਚਾ ਇਨਸਾਫ ਹੁੰਦਾ ਹੈ।
Fareedkot Teeka(ਤਿਥੈ) ਉਸ ਪਰਮੇਸ੍ਵਰ ਕੇ ਪਾਸ ਸਚਾ ਨਿਆਉਂ ਨਿਬੜਤਾ ਹੈ॥
Prof. Sahib Singhਉਸ ਦੀ ਦਰਗਾਹ ਵਿਚ ਸਦਾ ਸਦਾ-ਥਿਰ ਨਿਆਂ ਹੀ ਚੱਲਦਾ ਹੈ।ਪਦ ਅਰਥ ਤਿਥੈ = ਉਸ ਪ੍ਰਭੂ ਦੀ ਹਜ਼ੂਰੀ ਵਿਚ। ਨਿਬੜੈ = ਨਿੱਬੜਦਾ ਹੈ, ਚੱਲਦਾ ਹੈ।
SikhNet (Spanish)y ante Él sólo la Verdad se considera Verdadera.
ਸਾਚੀ ਕਰਣੀ; ਪਤਿ ਪਰਵਾਣੁ ॥
saachee karanee; pat paravaan | Ang 1188
Sant Singh KhalsaThose who practice Truth are honored and accepted.
Manmohan SinghThey, who practice truth obtain honour and become acceptable,
Manmohan Singh (Punjabi)ਜੋ ਸੱਚ ਦੀ ਕਮਾਈ ਕਰਦੇ ਹਨ, ਉਹ ਇੱਜ਼ਤ ਆਬਰੂ ਪਾਉਂਦੇ ਹਨ ਅਤੇ ਕਬੂਲ ਪੈ ਜਾਂਦੇ ਹਨ।
Fareedkot Teekaਜਿਨਾਂ ਨੇ ਤਿਸ ਪਰਮੇਸ੍ਵਰ ਕੀ ਭਗਤੀ ਰੂਪ ਸਚੀ ਕਹਣੀ ਕਰੀ ਹੈ, ਤਿਨ ਕੀ ਪਤਿ ਹੂਈ ਹੈ ਔਰ ਵਹੁ ਪ੍ਰਵਾਣੁ ਭਏ ਹੈਂ॥
Prof. Sahib Singhਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਆਪਣਾ ਕਰਤੱਵ ਬਣਾਇਆ ਹੈ,ਪਦ ਅਰਥ ਸਾਚੀ = ਸਦਾ ਇਕ-ਰਸ ਰਹਿਣ ਵਾਲੀ, ਸੱਚੀ। ਕਰਣੀ = ਆਚਰਨ। ਪਤਿ = ਇੱਜ਼ਤ। ਪਰਵਾਣੁ = ਕਬੂਲ।
SikhNet (Spanish)Los que practican la Verdad de Dios, su Gloria es reconocida por Dios
ਸਾਚੀ ਦਰਗਹ; ਪਾਵੈ ਮਾਣੁ ॥੬॥
saachee daragah; paavai maan |6| Ang 1188
Sant Singh KhalsaThey are honored in the Court of the True Lord. ||6||
Manmohan SinghThey are blessed with glory in the True court.
Manmohan Singh (Punjabi)ਸਚੇ ਦਰਬਾਰ ਅੰਦਰ ਉਹ ਪ੍ਰਭਤਾ ਪਾਉਂਦੇ ਹਨ।
Fareedkot Teekaਸੋ ਪੁਰਸ ਦਰਗਹ ਮੇਂ ਆਦਰੁ ਪਾਵਤੇ ਹੈਂ॥੬॥
Prof. Sahib Singhਉਸ ਨੂੰ ਸੱਚੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ ਮਾਣ ਮਿਲਦਾ ਹੈ, ਦਰਗਾਹ ਵਿਚ ਉਹ ਕਬੂਲ ਹੁੰਦਾ ਹੈ ॥੬॥
SikhNet (Spanish)y son bendecidos con Honor en la Corte Verdadera del Señor (6)
ਏਕਾ ਭਗਤਿ; ਏਕੋ ਹੈ ਭਾਉ ॥
ekaa bhagat; eko hai bhaau | Ang 1188
Sant Singh KhalsaDevotional worship of the One Lord is the expression of love for the One Lord.
Manmohan SinghTrue is the devotion of One Lord, and true His love alone.
Manmohan Singh (Punjabi)ਸੱਚਾ ਹੈ ਇਕ ਸੁਆਮੀ ਦਾ ਵੈਰਾਗ ਅਤੇ ਸੱਚਾ ਹੈ ਕੇਵਲ ਉਸ ਦਾ ਹੀ ਪ੍ਰੇਮ।
Fareedkot Teekaਏਕ ਪਰਮੇਸ੍ਵਰ ਕੀ ਭਗਤੀ ਔਰ ਏਕ ਹੀ (ਭਾਉ) ਪ੍ਰੇਮ ਵਾ ਗ੍ਯਾਨ ਸਚਾ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਨਿਸ਼ਚਾ ਆ ਜਾਂਦਾ ਹੈ ਕਿ) ਪਰਮਾਤਮਾ ਦੀ ਭਗਤੀ ਪਰਮਾਤਮਾ ਨਾਲ ਪਿਆਰ ਹੀ ਇਕੋ ਇਕ ਸਹੀ ਜੀਵਨ-ਰਾਹ ਹੈ।ਪਦ ਅਰਥ ਭਾਉ = ਪ੍ਰੇਮ।
SikhNet (Spanish)Hay sólo una Devoción y un Amor de Dios;
ਬਿਨੁ ਭੈ ਭਗਤੀ; ਆਵਉ ਜਾਉ ॥
bin bhai bhagatee; aavau jaau | Ang 1188
Sant Singh KhalsaWithout the Fear of God and devotional worship of Him, the mortal comes and goes in reincarnation.
Manmohan SinghWithout the Lord's fear and devotional service one comes and goes.
Manmohan Singh (Punjabi)ਪ੍ਰਭੂ ਦੇ ਡਰ ਅਤੇ ਅਨੁਰਾਗੀ ਸੇਵਾ ਦੇ ਬਾਝੋਂ ਇਨਸਾਨ ਆਉਂਦਾ ਤੇ ਜਾਂਦਾ ਹੈ।
Fareedkot Teekaਪਰਮੇਸ੍ਵਰ ਕੇ ਭੈ ਔ ਭਗਤੀ ਸੇ ਬਿਨਾਂ ਪੁਰਸੁ ਜਨਮਤਾ ਮਰਤਾ ਹੈ॥
Prof. Sahib Singhਜੇਹੜਾ ਮਨੁੱਖ ਭਗਤੀ ਤੋਂ ਸੱਖਣਾ ਹੈ ਪ੍ਰਭੂ ਦੇ ਡਰ-ਅਦਬ ਤੋਂ ਖ਼ਾਲੀ ਹੈ ਉਸ ਨੂੰ ਜੰਮਣ ਮਰਨ ਦਾ ਗੇੜ ਮਿਲਿਆ ਰਹਿੰਦਾ ਹੈ।ਪਦ ਅਰਥ ਆਵਉ ਜਾਉ = ਜੰਮਣ ਮਰਨ (ਬਣਿਆ ਰਹਿੰਦਾ ਹੈ)।
SikhNet (Spanish)sin ser teñidos por Su Temor, el amor es sólo Ilusión.
ਗੁਰ ਤੇ ਸਮਝਿ; ਰਹੈ ਮਿਹਮਾਣੁ ॥
gur te samajh; rahai mihamaan | Ang 1188
Sant Singh KhalsaOne who obtains this understanding from the Guru dwells like an honored guest in this world.
Manmohan SinghHe who obtains understanding from the Guru, he bides like a guest in the world.
Manmohan Singh (Punjabi)ਜੋ ਗੁਰਾਂ ਪਾਸੋਂ ਗਿਆਤ ਪਰਾਪਤ ਕਰ ਲੈਂਦਾ ਹੈ। ਉਹ ਸੰਸਾਰ ਅੰਦਰ ਪਰਾਹੁਣੇ ਹੀ ਤਰ੍ਹਾਂ ਵਸਦਾ ਹੈ।
Fareedkot Teekaਜੋ ਗੁਰੋਂ ਸੇ ਸਮਝ ਲੈਕਰ (ਮਿਹਮਾਣੁ) ਪਰਾਹੁਣਾ ਹੋ ਰਹਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਪਾਸੋਂ ਸਿੱਖਿਆ ਲੈ ਕੇ (ਜਗਤ ਵਿਚ) ਪ੍ਰਾਹੁਣਾ (ਬਣ ਕੇ) ਜੀਊਂਦਾ ਹੈ,ਪਦ ਅਰਥ ਤੇ = ਤੋਂ। ਸਮਝਿ = ਸਿੱਖਿਆ ਲੈ ਕੇ। ਮਿਹਮਾਣੁ = ਪਰਾਹੁਣਾ।
SikhNet (Spanish)Si uno conoce esto a través del Guru y se conserva en el mundo como un simple invitado,
ਹਰਿ ਰਸਿ ਰਾਤਾ; ਜਨੁ ਪਰਵਾਣੁ ॥੭॥
har ras raataa; jan paravaan |7| Ang 1189
Sant Singh KhalsaThat humble being who is imbued with the sublime essence of the Lord is certified and approved. ||7||
Manmohan SinghHe, who is imbued with the God's elixir; that man is approved by the Lord.
Manmohan Singh (Punjabi)ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਿਆਂ ਹੈ, ਉਸ ਸਜੀਵ ਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ।
Fareedkot Teekaਸੋ ਜਨ ਹਰੀ ਕੇ ਰਸ ਮੇਂ ਰਾਤਾ ਹੂਆ ਪਰਵਾਣ ਭਯਾ ਹੈ॥੭॥ ਅਰ ਐਸੇ ਬੇਨਤੀ ਕਰਤਾ ਹੈ:
Prof. Sahib Singhਤੇ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦਾ ਹੈ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ ॥੭॥ਪਦ ਅਰਥ ਰਸਿ = ਰਸ ਵਿਚ ॥੭॥
SikhNet (Spanish)vive imbuido en la Esencia del Señor y entonces es aprobado por Dios. (7)
ਇਤ ਉਤ ਦੇਖਉ; ਸਹਜੇ ਰਾਵਉ ॥
eit ut dekhau; sahaje raavau | Ang 1189
Sant Singh KhalsaI see Him here and there; I dwell on Him intuitively.
Manmohan SinghI see the Lord everywhere, and naturally meditate I on Him.
Manmohan Singh (Punjabi)ਮੈ ਪ੍ਰਭੂ ਨੂੰ ਹਰ ਥਾਂ ਵੇਖਦਾ ਹਾਂ ਅਤੇ ਸੁਭਾਵਕ ਹੀ ਮੈਂ ਉਸ ਦਾ ਸਿਮਰਨ ਕਰਦਾ ਹਾਂ।
Fareedkot Teeka(ਇਤ ਉਤ) ਈਹਾਂ ਊਹਾਂ, ਭਾਵ ਸੇ ਸਰਬ ਅਸਥਾਨੋਂ ਮੇਂ, ਹੇ ਹਰੀ! ਤੁਝ ਕੋ ਦੇਖਤਾ ਹੂੰ ਔਰ (ਸਹਜੇ) ਸੁਭਾਵਕ ਤੇਰੇ ਅਨੰਦ ਕੋ (ਰਾਵਹੁ) ਭੋਗਤਾ ਹੂੰ॥
Prof. Sahib Singhਹੇ ਠਾਕੁਰ! ਮੈਂ (ਗੁਰੂ ਦੀ ਕਿਰਪਾ ਨਾਲ) ਏਧਰ ਓਧਰ (ਹਰ ਥਾਂ) ਤੈਨੂੰ ਹੀ (ਵਿਆਪਕ) ਵੇਖਦਾ ਹਾਂ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਤੈਨੂੰ ਸਿਮਰਦਾ ਹਾਂ,ਪਦ ਅਰਥ ਇਤ ਉਤ = ਲੋਕ ਪਰਲੋਕ ਵਿਚ। ਦੇਖਉ = ਮੈਂ ਵੇਖਦਾ ਹਾਂ। ਸਹਜੇ = ਸਹਜ ਵਿਚ, ਆਤਮਕ ਅਡੋਲਤਾ ਵਿਚ। ਰਾਵਉ = ਮੈਂ ਸਿਮਰਦਾ ਹਾਂ।
SikhNet (Spanish)Oh Dios, te veo por todas partes y Te alabo con Devoción,
ਤੁਝ ਬਿਨੁ ਠਾਕੁਰ; ਕਿਸੈ. ਨ ਭਾਵਉ ॥
tujh bin tthaakur; kisai. na bhaavau | Ang 1189
Sant Singh KhalsaI do not love any other than You, O Lord and Master.
Manmohan SinghWithout Thee, O Lord, I love not any other.
Manmohan Singh (Punjabi)ਤੇਰੇ ਬਗੈਰ, ਹੇ ਸੁਆਮੀ! ਮੈਂ ਕਿਸੇ ਨੂੰ ਭੀ ਪਿਆਰ ਨਹੀਂ ਕਰਦਾ।
Fareedkot Teekaਹੇ ਠਾਕੁਰ! ਤੇਰੇ ਬਿਨਾਂ ਮੇਂ ਕਿਸੀ ਕੋ ਨਹੀਂ (ਭਾਵਉ) ਚਾਹਤਾ॥
Prof. Sahib Singhਤੈਥੋਂ ਬਿਨਾ ਮੈਂ ਕਿਸੇ ਹੋਰ ਨਾਲ ਪ੍ਰੀਤ ਨਹੀਂ ਜੋੜਦਾ।ਪਦ ਅਰਥ ਠਾਕੁਰ = ਹੇ ਠਾਕੁਰ!
SikhNet (Spanish)pues sin Ti, no amo nada, oh Maestro.
ਨਾਨਕ; ਹਉਮੈ. ਸਬਦਿ ਜਲਾਇਆ ॥
naanak; haumai. sabad jalaaeaa | Ang 1189
Sant Singh KhalsaO Nanak, my ego has been burnt away by the Word of the Shabad.
Manmohan SinghNanak, I have burnt my ego with the Name,
Manmohan Singh (Punjabi)ਨਾਨਕ, ਮੈਂ ਆਪਣੀ ਹੰਗਤਾ ਨਾਮ ਨਾਲ ਸਾੜ ਸੁਟੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪੂਰਬੋਕਤ ਪ੍ਰਕਾਰ ਬੇਨਤੀ ਕਰ ਕੇ ਹੰਤਾ, ਮਮਤਾ ਕੋ ਗੁਰ ਸਬਦ ਕਰ ਜਲਾਯਾ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੀ ਹਉਮੈ ਸਾੜ ਲਈ ਹੈ,ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)Dice Nanak, he destruido mi ego negativo por medio de la Palabra del Shabd
ਸਤਿਗੁਰਿ ਸਾਚਾ; ਦਰਸੁ ਦਿਖਾਇਆ ॥੮॥੩॥
satigur saachaa; daras dikhaaeaa |8|3| Ang 1189
Sant Singh KhalsaThe True Guru has shown me the Blessed Vision of the True Lord. ||8||3||
Manmohan Singhand the True Guru has shown me the True Guru has shown me the True Lord's vision.
Manmohan Singh (Punjabi)ਅਤੇ ਸੱਚੇ ਗੁਰਾਂ ਨੇ ਮੈਨੂੰ ਸੱਚੇ ਪ੍ਰਭੂ ਦਾ ਦਰਸ਼ਨ ਵਿਖਾਲ ਦਿੱਤਾ ਹੈ।
Fareedkot Teekaਤਬ ਸਤਿਗੁਰੋਂ ਨੇ ਤਿਸ ਕੋ ਸਾਚਾ ਦਰਸਨ ਦਿਖਾਇਆ ਹੈ॥੮॥੩॥
Prof. Sahib Singhਗੁਰੂ ਨੇ ਉਸ ਨੂੰ ਪ੍ਰਭੂ ਦਾ ਸਦਾ ਲਈ ਟਿਕੇ ਰਹਿਣ ਵਾਲਾ ਦਰਸਨ ਕਰਾ ਦਿੱਤਾ ਹੈ ॥੮॥੩॥ਪਦ ਅਰਥ ਸਤਿਗੁਰਿ = ਗੁਰੂ ਨੇ ॥੮॥੩॥
SikhNet (Spanish)y el Verdadero Guru me ha revelado la Visión de la Verdad. (8-3)