ੴ

ਸਿੱਖਬਾਣੀ · SikhBani

ਸਿਰੀਰਾਗੁ ਮਹਲੁ ੧ ॥

sireeraag mehal 1
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 18 · 15 lines
Translations

ਸਿਰੀਰਾਗੁ ਮਹਲੁ ੧ ॥

sireeraag mehal 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਧਾਤੁ ਮਿਲੈ. ਫੁਨਿ ਧਾਤੁ ਕਉ; ਸਿਫਤੀ ਸਿਫਤਿ ਸਮਾਇ ॥

dhaat milai. fun dhaat kau; sifatee sifat samaae |

Sant Singh KhalsaAs metal merges with metal, those who chant the Praises of the Lord are absorbed into the Praiseworthy Lord.
Manmohan SinghAs a metal ultimately merges in metal, so does a praise-chanter gets absorbed in the Praise -worthy Lord.
Manmohan Singh (Punjabi)ਜਿਵੇਂ ਧਾਤੂ ਆਖੀਰ ਨੂੰ ਧਾਤੂ ਵਿੱਚ ਰਲ ਜਾਂਦੀ ਹੈ, ਇਵੇਂ ਹੀ ਜੱਸ-ਗਾਉਣ ਵਾਲਾ ਜੱਸ-ਯੋਗ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teeka(ਧਾਤੁ) ਮਾਇਆ ਮੇਂ ਪ੍ਰੀਤਿ ਕਰਨੇ ਵਾਲੇ ਜੋ ਪੁਰਸ ਹੈਂ, ਸੋ (ਫੁਨਿ) ਬਾਰੰਬਾਰ (ਧਾਤੁ) ਮਾਯਾ ਮੇਂ ਮਿਲਤੇ ਹੈਂ, ਭਾਵ ਏਹਿ ਕਿ ਸਦਾ ਜਨਮਤੇ ਮਰਤੇ ਹੈਂ। ਔਰੁ ਜੋ ਗੁਰੋਂ ਸੇ ਮਿਲ ਕਰ ਵਾਹਿਗੁਰੂ ਕੀ (ਸਿਫਤਿ) ਉਪਮਾ ਕਰਨੇ ਵਾਲੇ ਹੈਂ, ਸੋ (ਸਿਫਤੀ) ਉਪਮਾ ਕਰਨੇ ਜੋਗ ਵਹਿਗੁਰੂ ਮੇਂ ਸਮਾਇ ਜਾਤੇ ਹੈਂ। ਜੈਸੇ ਧਾਤੂ ਕੇ ਸਾਥ ਧਾਤੂ ਮਿਲਿ ਜਾਤੀ ਹੈ, ਤੈਸੇ ਹੀ ਉਸਤਤੀ ਕਰਨੇ ਵਾਲੇ (ਸਿਫਤੀ) ਵਾਹਿਗੁਰੂ ਮੇਂ ਸਮਾਵਤੇ ਹੈਂ, ਭਾਵ ਏਹਿ ਕਿ ਅਭਿੰਨ ਹੋ ਜਾਤੇ ਹੈਂ॥ ਸਿਫਤੀ ਮੇਂ ਸਮਾਵਣੇ ਵਾਲੇ ਆਤਮ ਗ੍ਯਾਨੀਓਂ ਕੋ ਜੋ ਆਨੰਦੁ ਹੋਤਾ ਹੈ, ਸੋ ਕਹਤੇ ਹੈਂ:
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ-ਰੂਪ ਹੋ ਜਾਂਦਾ ਹੈ।

ਪਦ ਅਰਥ ਫੁਨਿ = ਮੁੜ। ਧਾਤੁ = ਸੋਨਾ ਆਦਿਕ ਧਾਤੂ ਦਾ ਬਣਿਆ ਹੋਇਆ ਗਹਿਣਾ। ਸਿਫਤੀ = ਸਿਫ਼ਤਾਂ ਦਾ ਮਾਲਕ ਪਰਮਾਤਮਾ।

SikhNet (Spanish)Así como el metal se funde en el metal, así el que canta y alaba se funde en el Señor Digno de Alabanza.

ਲਾਲੁ ਗੁਲਾਲੁ ਗਹਬਰਾ; ਸਚਾ ਰੰਗੁ ਚੜਾਉ ॥

laal gulaal gahabaraa; sachaa rang charraau |

Sant Singh KhalsaLike the poppies, they are dyed in the deep crimson color of Truthfulness.
Manmohan SinghLike the poppy flower he is dyed deep red in the colour of truthfulness.
Manmohan Singh (Punjabi)ਪੋਸਤ ਦੇ ਫੁੱਲ ਦੇ ਵਾਂਗ ਉਹ ਸੱਚ ਦੀ ਰੰਗਤ ਵਿੱਚ ਗੂੜ੍ਹਾ ਸੂਹਾ ਰੰਗਿਆ ਜਾਂਦਾ ਹੈ।
Fareedkot Teekaਸਚਾ ਅਨੰਦੁ ਰੂਪੀ ਰੰਗੁ ਤਿਨ ਕੋ ਚੜਾ ਹੈ॥ ਪ੍ਰਸ਼ਨ: ਸੋ ਅਨੰਦ ਰੂਪੀ ਰੰਗ ਕੈਸਾ ਹੈ? ਉਤਰ: ਜੋ ਬਾਣੀ ਕਰ ਕੇ ਅਨੰਦੁ ਹੈ, ਸੋ ਲਾਲੁ ਰੰਗੁ ਹੈ, ਔਰੁ ਜੋ ਸਰੀਰ ਕਰ ਕੇ ਅਨੰਦੁ ਹੈ ਜੈਸੇ ਮਦਰਾ ਕੇ ਪਾਨ ਕਰਨੇ ਸੇ ਨੇਤ੍ਰੋਂ ਮੇਂ ਮਸਤੀ ਦਿਖਾਈ ਦੇਤੀ ਹੈ, ਤੈਸੇ ਗ੍ਯਾਨੀ ਕੇ ਨੇਤ੍ਰੋਂ ਮੇਂ ਭੀ ਅਨੰਦ ਕੀ ਘੂਰਮਤਾ ਹੋਤੀ ਹੈ। ਐਸਾ ਜੋ ਸਘਨਾਨੰਦੁ ਸਰੀਰ ਕਰ ਕੇ ਹੈ, ਸੋ ਗੁਲਾਲ ਕਥਨ ਕੀਆ ਹ। ਓਰੁ ਜੋ ਮਨ ਕਰ ਕੇ ਅਨੰਦੁ ਹੈ, ਸੋ (ਗਹਿਬਰਾ) ਅਤ੍ਯੰਤ ਸਘਨਾਨੰਦੁ ਹੈ। ਵਾ ਜੋ ਸ੍ਰਵਨ ਕਰਨੇ ਸੇ ਅਨੰਦੁ ਹੈ, ਸੋ ਲਾਲੁ ਹੈ, ਔਰ ਜੋ ਮਨਨ ਸੇ ਅਨੰਦੁ ਹੈ, ਸੋ ਗੁਲਾਲੁ ਹੈ। ਪੁਨਃ ਜੋ ਨਿਦਿਧ੍ਯਾਸਨ ਸੇ ਅਨੰਦੁ ਹੈ, ਸੋ (ਗਹਿਬਰਾ) ਸਘਨਾਨੰਦੁ ਹੈ, ਔਰ ਜੋ ਸਾਖ੍ਯਾਤ ਕਾਰ ਸੇ ਅਨੰਦੁ ਹੈ, ਸੋ ਸੱਚਾ ਹੈ। (ਚੜਾਉ) ਪੂਰਬ ਜੋ ਸ੍ਰਵਨਾਦਿ ਤੀਨ ਸਾਧਨ ਕਹੇ ਹੈਂ, ਸੋ ਤਿਨੋ ਸੇ ਚੜਤਾ ਹੈ, ਭਾਵ ਏਹਿ ਕਿ ਕ੍ਰਮ ਪੂਰਬਕ ਅਧਿਕ ਸੇ ਅਧਿਕ ਹੋਤਾ ਹੈ। ਵਾ ਇਸ ਲੋਕ ਕਾ ਆਨੰਦ ਲਾਲੁ ਅਰੁ ਸ੍ਵਰਗ ਕਾ ਅਨੰਦ ਗੁਲਾਲੁ। ਪੁਨਃ ਬ੍ਰਹਮ ਲੋਕ ਕਾ ਅਨੰਦੁ ਗਹਿਬਰਾ ਔਰ ਜੋ ਆਤਮ ਸਾਖ੍ਯਾਤਕਾਰ ਕਾ ਅਨੰਦੁ ਹੈ, ਸੋ ਸਭ ਸੈ ਸਚਾ ਔਰ ਚੜਤਾ ਹੈ, ਭਾਵ ਏਹਿ ਕਿ ਵੋਹ ਅਵਧੀ ਰਹਿਤ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉਠਦਾ ਹੈ)।

ਪਦ ਅਰਥ ਗੁਲਾਲੁ = ਲਾਲ ਫੁੱਲ। ਗਹਬਰਾ = ਗੂੜ੍ਹਾ। ਸਚਾ = ਸਦਾ ਟਿਕਿਆ ਰਹਿਣ ਵਾਲਾ, ਪੱਕਾ।

SikhNet (Spanish)Así como es la amapola, él es teñido de rojo profundo, el Color de la Verdad.

ਸਚੁ ਮਿਲੈ ਸੰਤੋਖੀਆ; ਹਰਿ ਜਪਿ ਏਕੈ ਭਾਇ ॥੧॥

sach milai santokheea; har jap ekai bhaae |1|

Sant Singh KhalsaThose contented souls who meditate on the Lord with single-minded love, meet the True Lord. ||1||
Manmohan SinghThe content, who meditate on God with single love, meet the True One.
Manmohan Singh (Punjabi)ਸੰਤੁਸ਼ਟ, ਜੋ ਇਕ ਪ੍ਰੀਤ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਸਤਿਪੁਰਖ ਨੂੰ ਮਿਲ ਪੈਂਦੇ ਹਨ।
Fareedkot Teekaਸੋ ਸੱਚਾ ਆਨੰਦ ਤਿਨ ਪੁਰਸੋਂ ਕੋ ਮਿਲਤਾ ਹੈ, ਜੋ (ਸੰਤੋਖੀਆ) ਯਥਾ ਲਾਭ ਸੰਤੁਸ੍ਟ ਹੈਂ, ਔਰੁ ਸ੍ਰਧਾ ਪੂਰਬਿਕ ਏਕ ਰਸ ਹਰਿ ਨਾਮ ਕੋ ਜਪਤੇ ਹੈਂ॥੧॥☬ਤਿਸ ਸਚੇ ਅਨੰਦ ਰੂਪੀ ਰੰਗ ਕੀ ਪ੍ਰਾਪਤੀ ਕਾ ਉਪਾਯ ਕਹਤੇ ਹੈਂ:
Prof. Sahib Singhਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥

ਪਦ ਅਰਥ ਭਾਇ = ਭਾਉ ਵਿਚ, ਪ੍ਰੇਮ ਵਿਚ। ਏਕੈ ਭਾਇ = ਇਕ-ਰਸ ਪ੍ਰੇਮ ਵਿਚ॥੧॥

SikhNet (Spanish)Aquél que medita en el Señor, con un Amor sencillo, encuentra al Uno Verdadero. (1)

ਭਾਈ ਰੇ; ਸੰਤ ਜਨਾ ਕੀ ਰੇਣੁ ॥

bhaaee re; sant janaa kee ren |

Sant Singh KhalsaO Siblings of Destiny, become the dust of the feet of the humble Saints.
Manmohan SinghO Brother! become the dust of the feet of saintly persons.
Manmohan Singh (Punjabi)ਹੇ ਭਰਾ! ਪਵਿੱਤ੍ਰ ਪੁਰਸ਼ ਦੇ ਚਰਨਾ ਦੀ ਧੂੜ ਹੋ ਜਾ।
Fareedkot Teeka(ਭਾਈ ਰੇ) ਹੇ ਭਾਈ! ਸੰਤ ਜਨੋਂ ਕੇ ਚਰਨੋ ਕੀ (ਰੇਣੁ) ਧੂਲੀ ਹੋ ਕਰ ਰਹੁ॥
Prof. Sahib Singhਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ।

ਪਦ ਅਰਥ ਰੇਣੁ = ਚਰਨ-ਧੂੜ।

SikhNet (Spanish)Oh hermano, vuélvete el Polvo debajo de los Pies de los Santos.

ਸੰਤ ਸਭਾ ਗੁਰੁ ਪਾਈਐ; ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥

sant sabhaa gur paaeeai; mukat padaarath dhen |1| rahaau |

Sant Singh KhalsaIn the Society of the Saints, the Guru is found. He is the Treasure of Liberation, the Source of all good fortune. ||1||Pause||
Manmohan SinghGuru, the wealth of salvation giver, elysian cow, is obtained in the society of saints. Pause.
Manmohan Singh (Punjabi)ਗੁਰੂ, ਮੋਖ਼ਸ਼ ਦੀ ਦੋਲਤ ਦੇਣ ਵਾਲੀ ਸਵਰਗੀ ਗਊ ਸਤਿ ਸੰਗਤ ਅੰਦਰ ਮਿਲਦਾ ਹੈ। ਠਹਿਰਾਉ।
Fareedkot Teekaਕ੍ਯੋਂਕਿ ਤਿਨ ਸੰਤੋਂ ਕੀ (ਸਭਾ) ਸੰਗਤਿ ਮੇਂ ਜਾਨੇ ਕਰ ਗੁਰੂ ਪ੍ਰਾਪਤਿ ਹੋਵੇਂਗੇ। ਸੋ ਗੁਰੂ ਕੈਸੇ ਹੈਂ? ਮੁਕਤਿ ਰੂਪੁ ਪਦਾਰਥ ਕੇ ਦੇਨੇ ਕੋ (ਧੇਣ) ਕਾਮਧੇਨੁ ਰੂਪੁ ਹੈ, ਭਾਵ ਏਹਿ ਕਿ ਚਾਰ ਪਦਾਰਥੋਂ ਕੇ ਦਾਤੇ ਹੈਂ॥੧॥ ਰਹਾਉ ॥☬ਅਬ ਮਨੁਖ੍ਯ ਜਨਮ ਕੀ ਉੱਤਮਤਾ ਦਿਖਾਵਤੇ ਹੂਏ ਇਸ ਜਨਮ ਕੀ ਭਗਤੀ ਕਾ ਸਾਧਨੁ ਕਹਤੇ ਹੈਂ:
Prof. Sahib Singhਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਧੇਣੁ = ਗਾਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ॥੧॥ਰਹਾਉ॥

SikhNet (Spanish)El Guru, la Verdadera Riqueza, el Dador de la Salvación, es encontrado en la Saad Sangat, la Sociedad de los Santos. (1-Pausa)

ਊਚਉ ਥਾਨੁ ਸੁਹਾਵਣਾ; ਊਪਰਿ ਮਹਲੁ ਮੁਰਾਰਿ ॥

aoochau thaan suhaavanaa; aoopar mehal muraar |

Sant Singh KhalsaUpon that Highest Plane of Sublime Beauty, stands the Mansion of the Lord.
Manmohan SinghThe mansion of God the destroyer of spiritual ignorance is on the beauteous raised platform.
Manmohan Singh (Punjabi)ਅਗਿਆਨ ਵਿਨਾਸਕ ਵਾਹਿਗੁਰੂ ਦਾ ਮੰਦਰ ਸੁੰਦਰ ਉਚੇ ਥੜ੍ਹੇ ਤੇ ਹੈ।
Fareedkot Teekaਸਭ ਸੇ ਊਚਾ, ਭਾਵ ਏਹਿ ਕਿ ਪਰੇ ਸੋਂ ਪਰੇ ਵਾ ਸਰਬ ਸੇ ਊਚਾ ਔਰੁ ਸੋਭਨੀਕ ਸਥਾਨੁ ਮਾਨੁਖ ਜਨਮੁ ਹੈ। ਸੇ (ਊਪਰਿ) ਸਭ ਸੇ ਸ੍ਰੇਸ੍ਟ ਜਾਨ ਕਰ (ਮੁਰਾਰਿ) ਵਾਹਿਗੁਰੂ ਨੈ ਅਪਨਾ (ਮਹਲੁ) ਘਰੁ ਬਨਾਯਾ ਹੈ। ਭਾਵ ਏਹਿ ਕਿ ਮਨੁਖ ਜਨਮ ਮੇਂ ਹੀ ਵਾਹਿਗੁਰੂ ਕੀ ਪ੍ਰਾਪਤੀ ਹੋਤੀ ਹੈ॥☬ਨਨੂ: ਜੇ ਕਰ ਸਰੀਰ ਰੂਪੀ ਮਹਲ ਮੇਂ ਵਾਹਿਗੁਰੂ ਕਾ ਸ੍ਵਰੂਪੁ ਹੈ ਤਬ ਤਿਸ ਕੀ ਪ੍ਰਾਪਤੀ ਸਭ ਕੋ ਕ੍ਯੋਂ ਨਹੀਂ ਹੋਤੀ ਹੈ?☬ਤਿਸੁ ਪਰ ਕਹਤੇ ਹੈਂ:
Prof. Sahib Singhਪਰਮਾਤਮਾ (ਦੇ ਰਹਿਣ) ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਲ (ਸਭ ਤੋਂ) ਉੱਪਰ ਹੈ।

ਪਦ ਅਰਥ ਮੁਰਾਰਿ = ਪਰਮਾਤਮਾ।

SikhNet (Spanish)La Mansión de Dios, el Destructor de la ignorancia espiritual está en el lugar más elevado.

ਸਚੁ ਕਰਣੀ ਦੇ ਪਾਈਐ; ਦਰੁ ਘਰੁ ਮਹਲੁ ਪਿਆਰਿ ॥

sach karanee de paaeeai; dar ghar mehal piaar |

Sant Singh KhalsaBy true actions, this human body is obtained, and the door within ourselves which leads to the Mansion of the Beloved, is found.
Manmohan SinghThrough good deeds human body is obtained and through Divine love the door of Lord home and palace.
Manmohan Singh (Punjabi)ਚੰਗੇ ਅਮਲਾ ਰਾਹੀਂ ਮਨੁੱਖਾ ਦੇਹ ਮਿਲਦੀ ਹੈ ਅਤੇ ਰੱਬੀ-ਪ੍ਰੀਤ ਦੁਆਰਾ ਸਾਈਂ ਦੇ ਗ੍ਰਿਹ ਤੇ ਮੰਦਰ ਦਾ ਬੂਹਾ।
Fareedkot Teekaਹੇ ਭਾਈ! ਜਪਤਪਾਦਿਕੋਂ ਸਹਿਤ ਨਾਮ ਸਿਮਰਨ ਰੂਪੁ ਸੱਚੀ ਕਰਨੀ, ਜਬ (ਦੇ) ਪਰਮੇਸ੍ਵਰ ਅਰਪਨ ਕਰੀਏ, ਤਬ (ਘਰੁ) ਸਰੀਰ ਕੇ (ਦਰੁ) ਬੀਚ ਜੋ ਤਿਸ ਵਾਹਿਗੁਰੂ ਕਾ (ਮਹਲੁ) ਸ੍ਵਰੂਪੁ ਹੈ, ਤਿਸ ਕੇ ਸਾਥ ਪਿਆਰੁ ਪਾਈਤਾ ਹੈ। ਭਾਵ ਏਹਿ ਕਿ ਆਤਮਾ ਕੋ ਬੁਧੀ ਆਦਿਕ ਸੰਘਾਤ ਕਾ ਸਾਖੀ ਜਾਨ ਲੇਤਾ ਹੈ, ਪਰੰਤੂ ਸਾਖੀ ਕਾ ਗ੍ਯਾਨੁ ਤਬ ਹੀ ਹੋਤਾ ਹੈ॥
Prof. Sahib Singhਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੀ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ।

ਪਦ ਅਰਥ ਕਰਣੀ = ਆਚਰਨ। ਦਰੁ ਘਰੁ = ਪ੍ਰਭੂ ਦਾ ਦਰ, ਪ੍ਰਭੂ ਦਾ ਘਰ। ਪਿਆਰਿ = ਪਿਆਰ ਦੀ ਰਾਹੀਂ।

SikhNet (Spanish)Por las buenas acciones, el cuerpo humano es obtenido, y por el Amor Divino llega a la Puerta y al Palacio del Señor.

ਗੁਰਮੁਖਿ ਮਨੁ ਸਮਝਾਈਐ; ਆਤਮ ਰਾਮੁ ਬੀਚਾਰਿ ॥੨॥

guramukh man samajhaaeeai; aatam raam beechaar |2|

Sant Singh KhalsaThe Gurmukhs train their minds to contemplate the Lord, the Supreme Soul. ||2||
Manmohan SinghIt is through the meditation of the Omnipresent Soul that the holy instruct their mind.
Manmohan Singh (Punjabi)ਸਰਬ-ਵਿਆਪਕ ਰੂਹ ਦੇ ਸਿਮਰਨ ਰਾਹੀਂ ਹੀ ਜਗਿਆਸੂ ਆਪਣੇ ਮਨੂਏ ਨੂੰ ਸਿੱਖ ਮੱਤ ਦਿੰਦੇ ਹਨ।
Fareedkot Teekaਜਬ ਗੁਰੋਂ ਦ੍ਵਾਰੇ ਅਪਨੇ ਮਨ ਕੋ ਸਮਝਾਈਏ, ਮਨ ਕੋ ਸਮਝਾਇ ਕਰ (ਆਤਮ ਰਾਮ) ਆਤਮਾ ਜੋ ਸਰਬ ਬਿਆਪੀ ਸਾਖੀ ਰੂਪੁ ਹੈ ਤਿਸ ਕਾ ਬੀਚਾਰੁ ਕਰੀਏ। ਵਾ ਆਤਮ ਪਦ ਕਰ ਤੂੰ ਪਦ ਕਾ ਵਾਚ੍ਯ ਜੀਵ, ਔਰੁ ਰਾਮ ਪਦ ਕਰ ਤਤ ਪਦ ਕਾ ਵਾਚ੍ਯ ਈਸ੍ਵਰੁ ਇਨ ਦੋਨੋ ਕਾ ਵੀਚਾਰੁ, ਭਾਵ ਸੋਧਨੁ ਕਰੀਏ⁽¹⁾॥੨॥
Prof. Sahib Singh(ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ ॥੨॥

ਪਦ ਅਰਥ ਆਤਮ ਰਾਮੁ = ਸਭ ਦੇ ਆਤਮਾ ਵਿਚ ਵਿਆਪਕ ਪ੍ਰਭੂ। ਬੀਚਾਰਿ = ਵਿਚਾਰ ਕੇ। ਆਤਮੁ ਰਾਮੁ ਬੀਚਾਰਿ = ਸਰਬ-ਵਿਆਪੀ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ ਕੇ॥੨॥

SikhNet (Spanish)Es en la Meditación del Espíritu Omnipresente que el Gurmukj instruye su mente. (2)

ਤ੍ਰਿਬਿਧਿ ਕਰਮ ਕਮਾਈਅਹਿ; ਆਸ ਅੰਦੇਸਾ ਹੋਇ ॥

tribidh karam kamaaeeeh; aas andesaa hoe |

Sant Singh KhalsaBy actions committed under the influence of the three qualities, hope and anxiety are produced.
Manmohan SinghBy doing three pronged deed hope and anxiety are produced.
Manmohan Singh (Punjabi)ਤਿੰਨ-ਰਾਹੇ ਕੰਮ ਕਰਨ ਦੁਆਰਾ ਆਸ ਅਤੇ ਚਿੰਤਾ ਪੈਦਾ ਹੁੰਦੇ ਹਨ।
Fareedkot Teekaਔਰੁ ਜੋ ਐਸੇ ਆਤਮ ਬੀਚਾਰ ਸੇ ਰਹਿਤ ਹੋ ਕਰ (ਤ੍ਰਿਬਿਧਿ) ਤੀਨ ਪ੍ਰਕਾਰ ਕੇ ਰਜੋ, ਤਮੋ, ਸਤੋ, ਰੂਪੁ ਵਾ ਮਨ, ਬਚ, ਕ੍ਰਮ, ਕਰ ਕੇ ਜੋ ਕਾਮਨਾ ਕੇ ਸਹਿਤ ਕਰਮ ਕਰੀਤੇ ਹੈਂ, ਤਿਨ ਕਰਮੋਂ ਸੇ ਪ੍ਰਿਥਮ ਤੋ ਸ੍ਵਰਗਾਦਿਕੋਂ ਕੀ ਆਸਾ ਹੋਤੀ ਹੈ, ਸੋ ਆਸਾ ਪਰਮ ਦੁਖ ਰੂਪੁ ਹੈ। ਔਰੁ ਜਬ ਸ੍ਵਰਗਾਦਿ ਪ੍ਰਾਪਤਿ ਹੋਤੇ ਹੈਂ, ਤਬ ਤਿਨ ਮੇਂ (ਅੰਦੇਸਾ) ਸੰਸਯ ਹੋਤਾ ਹੈ। ਸੋ ਕੈਸੇ ਹੈ? ਕਿ ਜਬ ਸ੍ਵਰਗ ਮੇਂ ਜਾਨੇ ਵਾਲਾ ਪੁਰਸੁ ਸ੍ਵਰਗ ਮੇਂ ਪ੍ਰਾਪਤਿ ਹੋਤਾ ਹੈ। ਤਬ ਤਹਾਂ ਕੀ ਐਸੇ ਮ੍ਰਯਾਦਾ ਹੈ। ਕਿ ਜਿਤਨੇ ਬਰਖ ਉਸ ਪੁਰਸੁ ਨੇ ਸ੍ਵਰਗ ਮੇਂ ਰਹਿਨਾ ਹੋਤਾ ਹੈ, ਉਤਨੇ ਹੀ ਫੂਲੋਂ ਕੀ ਮਾਲਾ ਉਸ ਕੇ ਗਲ ਮੇਂ ਪਹਿਰਾਇ ਦੇਤੇ ਹੈਂ। ਜਬ ਏਕ ਬਰਖ ਬੀਤ ਜਾਤਾ ਹੈ, ਤਬ ਏਕ ਫੂਲੁ ਤਿਨ ਮੇਂ ਸੇ ਸੂਕ ਜਾਤਾ ਹੈ। ਐਸੇ ਹੀ ਏਕ ਬਰਖ ਪੀਛੇ ਜਬ ਏਕ ਫੂਲੁ ਸੂਕਨੇ ਲਗਤਾ ਹੈ, ਤਬ ਤਿਨ ਕੋ ਦੇਖ ਦੇਖ ਕਰ ਸ੍ਵਰਗ ਬਾਸੀ ਕੇ ਚਿਤ ਮੇਂ ਜੋ ਦੁਖੁ ਹੋਤਾ ਹੈ, ਸੋਈ ਅੰਦੇਸਾ ਹੈ। ਭਾਵ ਏਹਿ ਕਿ ਪ੍ਰਿਥਮ ਤੋ ਸ੍ਵਰਗਾਦਿਕੋਂ ਕੀ ਆਸਾ ਭਈ ਤਬ ਭੀ ਦੁਖੁ ਰਹਾ। ਪੁਨਃ ਜਬ ਪ੍ਰਾਪਤੀ ਹੂਈ ਤਬ ਤਿਸ ਕੇ ਨਸ੍ਟ ਹੋਣੇ ਕਾ ਸੰਸਾ ਹੋਤਾ ਹੈ, ਸੋ ਭੀ ਪਰਮ ਕਸ੍ਟ ਹੈ॥☬ਸਕਾਮ ਕਰਮ ਕੀ ਨਿਵਿਰਤੀ ਕਾ ਉਪਾਯ ਕਹਤੇ ਹੈਂ:
Prof. Sahib Singh(ਦੁਨੀਆ ਵਿਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਂਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿਚ ਖਿੱਝ ਬਣਦੀ ਹੈ)।

ਪਦ ਅਰਥ ਤ੍ਰਿਬਿਧਿ = ਤਿੰਨ ਕਿਸਮਾਂ ਦੇ, ਮਾਇਆ ਦੇ ਤਿੰਨ ਗੁਣਾਂ (ਰਜੋ, ਸਤੋ, ਤਮੋ) ਵਾਲੇ। ਕਮਾਈਅਹਿ = ਕਮਾਏ ਜਾਂਦੇ ਹਨ, ਕੀਤੇ ਜਾਂਦੇ ਹਨ। ਅੰਦੇਸਾ = ਸਹਸਾ।

SikhNet (Spanish)Viviendo en las tres Gunas la ansiedad se produce.

ਕਿਉ. ਗੁਰ ਬਿਨੁ, ਤ੍ਰਿਕੁਟੀ ਛੁਟਸੀ; ਸਹਜਿ ਮਿਲਿਐ. ਸੁਖੁ ਹੋਇ ॥

kiau. gur bin, trikuttee chhuttasee; sehaj miliai. sukh hoe |

Sant Singh KhalsaWithout the Guru, how can anyone be released from these three qualities? Through intuitive wisdom, we meet with Him and find peace.
Manmohan SinghHow can one be released from the bondage of three qualities without the Guru? it is by acquiring Divine knowledge that comfort ensues.
Manmohan Singh (Punjabi)ਗੁਰਾਂ ਦੇ ਬਗ਼ੈਰ ਬੰਦਾ ਤਿੰਨਾ ਗੁਣਾਂ ਦੀ ਕੈਦ ਤੋਂ ਕਿਸ ਤਰ੍ਹਾਂ ਖਲਾਸੀ ਪਾ ਸਕਦਾ ਹੈ? ਬ੍ਰਹਮ-ਗਿਆਨ ਦੀ ਪਰਾਪਤੀ ਰਾਹੀਂ ਆਰਾਮ ਪੈਦਾ ਹੁੰਦਾ ਹੈ।
Fareedkot Teekaਤ੍ਰਿਕੁਟੀ ਨਾਮ ਤੀਨ ਕਾ ਹੈ, ਸੋ ਤੀਨ ਪ੍ਰਕਾਰ ਕੇ ਰਜੋ, ਤਮੋ, ਸਤੋ, ਰੂਪੁ ਕਰਮ ਵਾ ਮਨ, ਬਚ, ਕ੍ਰਮ, ਕਰ ਕੇ ਜੋ ਕਰਮ ਹੈਂ, ਵਾ ਕਰਤਾ ਕ੍ਰਿਆ ਕਰਮੁ ਆਦਿ ਤ੍ਰਿਕੁਟੀ ਗੁਰੋਂ ਸੇ ਬਿਨਾਂ ਕਿਸ ਪ੍ਰਕਾਰ ਛੁਟੇ, ਭਾਵ ਏਹਿ ਕਿ ਨਹੀਂ ਛੂਟਤੀ। ਜੇ ਕਹੇ ਜਿਸ ਸੇ ਸਹਿਜ ਗ੍ਯਾਨੁ ਪ੍ਰਾਪਤਿ ਹੋ ਕਰ ਦੁਖੋਂ ਕੀ ਨਿਬ੍ਰਿਤੀ ਔਰੁ ਆਤਮ ਸੁਖ ਕੀ ਪ੍ਰਾਪਤੀ ਹੋਵੈ, ਸੋ ਕਹੋ?☬ਤਿਸ ਪਰ ਕਹਤੇ ਹੈਂ:
Prof. Sahib Singhਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ), ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ।

ਪਦ ਅਰਥ ਤ੍ਰਿਕਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਖਿੱਝ। ਸਹਜਿ ਮਿਲਿਐ = ਜੇ ਅਡੋਲ ਅਵਸਥਾ ਵਿਚ ਟਿਕੇ ਰਹੀਏ।

SikhNet (Spanish)¿Cómo puede uno liberarse del influjo de la tres Gunas sin el Guru? Sólo logrando el Divino Conocimiento es que la Paz se logra.

ਨਿਜ ਘਰਿ ਮਹਲੁ ਪਛਾਣੀਐ; ਨਦਰਿ ਕਰੇ ਮਲੁ ਧੋਇ ॥੩॥

nij ghar mehal pachhaaneeai; nadar kare mal dhoe |3|

Sant Singh KhalsaWithin the home of the self, the Mansion of His Presence is realized when He bestows His Glance of Grace and washes away our pollution. ||3||
Manmohan SinghBy casting His gracious glance, God washes off man's filth and in his very home (body) he comes to realise Lord's presence.
Manmohan Singh (Punjabi)ਆਪਣੀ ਦਇਆ-ਦ੍ਰਿਸ਼ਟੀ ਧਾਰ ਕੇ, ਵਾਹਿਗੁਰੂ ਪ੍ਰਾਨੀ ਦੀ ਮੈਲ ਧੋ ਸੁਟਦਾ ਹੈ ਅਤੇ ਉਹ ਆਪਣੇ ਗ੍ਰਹਿ (ਸਰੀਰ) ਵਿੱਚ ਹੀ ਸੁਆਮੀ ਦੀ ਹਜ਼ੂਰੀ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਤਾਂ ਤੇ ਜਬ ਗੁਰੂ (ਨਦਰਿ) ਕ੍ਰਿਪਾ ਦ੍ਰਿਸ੍ਟੀ ਕਰੇਂ, ਤਬੀ ਮਲੁ ਬਿਖੇ ਰਾਗੁ ਵਾ ਰਾਗ ਦ੍ਵੈਖ ਰੂਪੁ ਮੈਲੁ ਧੋਈ ਜਾਤੀ ਹੈ। ਭਾਵ ਏਹਿ ਕਿ ਜਬ ਅੰਤਸਕਰਨ ਸੁੱਧੁ ਹੋਤਾ ਹੈ, ਤਬ (ਨਿਜ ਘਰਿ) ਅਪਨੇ ਸਰੀਰ ਕੇ ਅੰਤਰ ਹੀ (ਮਹਲੁ) ਆਤਮੁ ਸਰੂਪੁ ਕੋ ਜਾਣੀਤਾ ਹੈ॥੩॥
Prof. Sahib Singhਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ਼ ਕਰਦਾ ਹੈ (ਮਨ ਭਟਕਣੋਂ ਹਟ ਜਾਂਦਾ ਹੈ) ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ ॥੩॥

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਅਡੋਲ ਅਵਸਥਾ ਵਿਚ ਜਦੋਂ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ॥੩॥

SikhNet (Spanish)Posando Su Mirada Compasiva, Dios lava la impureza del hombre para que en su mismo hogar pueda cobrar Conciencia de la Presencia del Señor. (3)

ਬਿਨੁ ਗੁਰ. ਮੈਲੁ ਨ ਉਤਰੈ; ਬਿਨੁ ਹਰਿ. ਕਿਉ ਘਰ ਵਾਸੁ ॥

bin gur. mail na utarai; bin har. kiau ghar vaas |

Sant Singh KhalsaWithout the Guru, this pollution is not removed. Without the Lord, how can there be any homecoming?
Manmohan SinghWithout the Guru pollution is not removed and without God how can there be home coming?
Manmohan Singh (Punjabi)ਗੁਰਾਂ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ ਤੇ ਵਾਹਿਗੁਰੂ ਦੇ ਬਗੈਰ ਗ੍ਰਹਿ-ਆਉਣਾ ਕਿਵੇਂ ਹੋ ਸਕਦਾ ਹੈ?
Fareedkot Teekaਹੇ ਭਾਈ! ਏਹਿ ਨਿਸਚੈ ਹੈ ਕਿ ਗੁਰੂ ਕ੍ਰਿਪਾ ਸੇ ਬਿਨਾ ਰਾਗ ਦ੍ਵੈਖ ਰੂਪੁ ਮੈਲੁ ਨਹੀਂ ਉਤਰਤੀ, ਔਰੁ ਰਾਗਾਦਿ ਮੈਲ ਕੀ ਨਿਬ੍ਰਿਤੀ ਬਿਨਾ ਹਰੀ ਕੀ ਕ੍ਰਿਪਾ ਨਹੀਂ ਹੋਤੀ, ਔਰੁ ਹਰੀ ਕੀ ਕ੍ਰਿਪਾ ਸੇ ਬਿਨਾ (ਘਰੁ ਵਾਸੁ) ਨਿਜ ਸਰੂਪ ਮੇਂ ਇਸਥਿਤੀ ਕੈਸੇ ਹੋਵੈ ਅਰਥਾਤ ਨਹੀਂ ਹੋਤੀ॥
Prof. Sahib Singhਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ।

ਪਦ ਅਰਥ ਘਰ ਵਾਸੁ = ਘਰ ਦਾ ਵਸੇਬਾ, ਅਡੋਲ ਅਵਸਥਾ, ਉਹ ਹਾਲਤ ਜਦੋਂ ਮਨ ਬਾਹਰ ਭਟਕਣੋਂ ਰੁਕ ਜਾਂਦਾ ਹੈ।

SikhNet (Spanish)Sin el Guru la contaminación no es removida y sin Dios ¿cómo puede uno regresar a su Hogar?

ਏਕੋ ਸਬਦੁ ਵੀਚਾਰੀਐ; ਅਵਰ ਤਿਆਗੈ ਆਸ ॥

eko sabad veechaareeai; avar tiaagai aas |

Sant Singh KhalsaContemplate the One Word of the Shabad, and abandon other hopes.
Manmohan SinghHaving renounced other hopes, we ought to meditate on the Name alone.
Manmohan Singh (Punjabi)ਹੋਰ ਆਸਾ ਲਾਹ ਕੇ, ਸਾਨੂੰ ਕੇਵਲ ਨਾਮ ਦਾ ਸਿਮਰਨ ਕਰਨਾ ਉਚਿਤ ਹੈ।
Fareedkot Teekaਤਾਂ ਤੇ ਔਰੁ ਸਰਬ ਆਸਾ ਕਾ ਪਰੀਤ੍ਯਾਗੁ ਕਰ ਕੇ ਜਗ੍ਯਾਸੂ ਜਨ (ਏਕੋ ਸਬਦੁ) ਅਦੁਤੀ ਬ੍ਰਹਮਾ ਕਾ ਬੀਚਾਰੁ ਕਰੇ॥
Prof. Sahib Singh(ਹੇ ਭਾਈ!) ਇਕ (ਰਾਜ਼ਕ) ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਵਿਚਾਰਨੀ ਚਾਹੀਦੀ ਹੈ (ਜੋ ਸਿਫ਼ਤ-ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ।

ਪਦ ਅਰਥ ਏਕੋ = ਇਕ (ਰਾਜ਼ਕ ਪ੍ਰਭੂ) ਦਾ।

SikhNet (Spanish)Habiendo renunciado a las falsas esperanzas, debemos meditar sólo en el Naam.

ਨਾਨਕ. ਦੇਖਿ ਦਿਖਾਈਐ; ਹਉ ਸਦ ਬਲਿਹਾਰੈ ਜਾਸੁ ॥੪॥੧੨॥

naanak. dekh dikhaaeeai; hau sad balihaarai jaas |4|12|

Sant Singh KhalsaO Nanak, I am forever a sacrifice to the one who beholds, and inspires others to behold Him. ||4||12||
Manmohan SinghO Nanak! I am ever a sacrifice (unto the Guru) who Himself beholds and causes others to behold (God).
Manmohan Singh (Punjabi)ਹੇ ਨਾਨਕ! ਮੈਂ (ਗੁਰਾਂ ਉਤੋਂ) ਸਦਾ ਹੀ ਸਦਕੇ ਜਾਂਦਾ ਹਾਂ ਜੋ (ਵਾਹਿਗੁਰੂ ਨੂੰ) ਆਪ ਵੇਖਦੇ ਹਨ ਅਤੇ ਹੋਰਨਾ ਨੂੰ ਵਿਖਾਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇਂ ਹੈਂ: ਜਿਨ ਪੁਰਸਨ ਜਗਤ ਸੇ ਨਿਰਾਸ ਹੋ ਕਰ ਕੇ ਵਾਹਿਗੁਰੂ ਕੇ ਸਰੂਪ ਕੋ ਆਪ ਤੋ ਦੇਖਾ ਹੈ, ਪੁਨਾ: ਤਿਸ ਕੀ ਸਰਨਿ ਮੇਂ ਜੋ ਜਗ੍ਯਾਸੂ ਜਨ ਆਵੈ, ਤਿਸ ਕੋ ਦਿਖਾਵਤਾ ਹੈ। ਮੈਂ ਤਿਸ ਕੇ ਸਦਾ ਹੀ ਬਲਿਹਾਰ ਜਾਤਾ ਹੂੰ॥੪॥੧੨॥☬ਮਨਮੁਖੋਂ ਕੀ ਨਿੰਦਾ ਔਰੁ ਗੁਰਮੁਖੋਂ ਕੀ ਪ੍ਰਸੰਸਾ ਕਰਤੇ ਹੂਏ ਸੁਹਾਗਣੀ ਔਰ ਦੁਹਾਗਣੀ ਕੇ ਦ੍ਰਿਸਟਾਂਤ ਦ੍ਵਾਰਾ ਸ੍ਰੀ ਗੁਰੂ ਜੀ ਨੇ ਸਬਦ ਉਚਾਰਨ ਕੀਆ ਹੈ। ਜੋ ਪਤਿਬ੍ਰਤਾ ਔਰ ਪਤੀ ਕੋ ਪਿਆਰੀ ਇਸਤ੍ਰੀ ਹੈ, ਤਿਸ ਕੋ ਸੁਹਾਗਣੀ ਕਹਤੇ ਹੈਂ। ਔਰ ਦੁਰਾਚਾਰਨੀ ਪਤੀ ਕਰ ਤ੍ਯਾਗੀ ਹੂਈ ਕੋ ਦੁਹਾਗਣੀ ਕਹਤੇ ਹੈਂ। ਸ੍ਰੀ ਗੁਰੂ ਜੀ ਭਗਤ ਜਨੋਂ ਕੇ ਪ੍ਰਤੀ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੪॥੧੨॥

ਪਦ ਅਰਥ ਦੇਖਿ = ਦੇਖ ਕੇ। ਦਿਖਾਈਐ = ਵਿਖਾਇਆ ਜਾ ਸਕਦਾ ਹੈ। ਜਾਸੁ = ਜਾਂਦਾ ਹਾਂ॥੪॥

* ਨੋਟ: ਵੇਖੋ ਸ਼ਬਦ ਨੰ: ੬ ਉਥੇ ਭੀ ਸਿਰਲੇਖ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੀ ਹੈ।

SikhNet (Spanish)Oh, dice Nanak, ofrezco por siempre mi vida en sacrificio al Guru, Quien contempla y hace que otros contemplen a Dios. (4-12)
Answers quote the Granth verbatim with Ang citations. AI commentary is not Gurbani and not a religious ruling.