ਘਰੁ ੨ ॥
ghar 2 |
Sant Singh KhalsaSecond House||
Manmohan SinghSecond House.
Manmohan Singh (Punjabi)ਦੂਜਾ ਘਰ।
SikhNet (Spanish)Bhagat Kabir yi.
ਦੁਇ ਦੁਇ ਲੋਚਨ ਪੇਖਾ ॥
due due lochan pekhaa |
Sant Singh KhalsaWith both of my eyes, I look around;
Manmohan SinghI look around with my both eyes, the both eyes,
Manmohan Singh (Punjabi)ਆਪਣੀਆਂ ਦੋਹਾਂ, ਦੋਹਾਂ ਅੱਖਾਂ ਨਾਲ ਮੈਂ ਵੇਖਦਾ ਹਾਂ।
Fareedkot Teekaਔਰ ਜੀਵੋਂ ਨੇ ਤੌ ਇਸ ਦ੍ਵੈਤ ਰੂਪ ਪ੍ਰਪੰਚ ਕੋ ਦੋਨੋਂ ਨੇਤ੍ਰੋਂ ਸਾਥ ਸਤਰੂਪ ਦੇਖਿਆ ਹੈ॥
Prof. Sahib Singh(ਹੁਣ ਤਾਂ) ਮੈਂ (ਜਿੱਧਰ) ਅੱਖਾਂ ਖੋਲ੍ਹ ਕੇ ਤੱਕਦਾ ਹਾਂ,ਪਦ ਅਰਥ ਦੁਇ ਦੁਇ ਲੋਚਨ = ਦੁਹੀਂ ਦੁਹੀਂ ਅੱਖੀਂ, (ਭਾਵ, ਚੰਗੀ, ਤਰ੍ਹਾਂ ਅੱਖਾਂ ਖੋਲ੍ਹ ਕੇ, ਗਹੁ ਨਾਲ)। ਪੇਖਾ = ਪੇਖਾਂ, ਮੈਂ ਵੇਖਦਾ ਹਾਂ।
SikhNet (Spanish)Veo con mis ojos,
ਹਉ. ਹਰਿ ਬਿਨੁ; ਅਉਰੁ. ਨ ਦੇਖਾ ॥
hau. har bin; aaur. na dekhaa |
Sant Singh KhalsaI don't see anything except the Lord.
Manmohan Singhbut I see no one else but God.
Manmohan Singh (Punjabi)ਪ੍ਰੰਤੂ ਵਾਹਿਗੁਰੂ ਦੇ ਬਾਝੋਂ ਮੈਨੂੰ ਹੋਰ ਕੋਈ ਨਹੀਂ ਦਿਸਦਾ।
Fareedkot Teekaਮੈਂ ਇਸ ਸੰਸਾਰ ਮੇਂ ਹਰੀ ਸੇ ਬਿਨਾ ਕੁਛ ਔਰ ਦੇਖਾ ਨਹੀਂ ਹੈ, ਭਾਵ ਸਰਬ ਪਾਰਬ੍ਰਹਮ ਕਰ ਦੇਖਾ ਹੈ॥
Prof. Sahib Singhਮੈਨੂੰ ਪਰਮਾਤਮਾ ਤੋਂ ਬਿਨਾ ਹੋਰ (ਓਪਰਾ) ਕੋਈ ਦਿੱਸਦਾ ਹੀ ਨਹੀਂ।ਪਦ ਅਰਥ ਹਉ = ਮੈਂ। ਅਉਰੁ = ਕੋਈ ਹੋਰ, ਕਿਸੇ ਹੋਰ ਨੂੰ। ਨ ਦੇਖਾ = ਨ ਦੇਖਾਂ, ਮੈਂ ਨਹੀਂ ਵੇਖਦਾ।
SikhNet (Spanish)pero no veo más que al Señor.
ਨੈਨ ਰਹੇ ਰੰਗੁ ਲਾਈ ॥
nain rahe rang laaee |
Sant Singh KhalsaMy eyes gaze lovingly upon Him,
Manmohan SinghMy eyes lovingly gaze on Him.
Manmohan Singh (Punjabi)ਮੇਰੇ ਨੇਤਰ ਪਿਆਰ ਨਾਲ ਉਸ ਪ੍ਰਭੂ ਨੂੰ ਵੇਖਦੇ ਹਨ।
Fareedkot Teekaਤਿਸੀ ਸੇ ਮੇਰੇ ਨੇਤ੍ਰ ਵਾਹਿਗੁਰੂ ਮੇਂ ਪ੍ਰੇਮ ਲਗਾਇ ਰਹੇ ਹੈਂ॥
Prof. Sahib Singhਮੇਰੀਆਂ ਅੱਖਾਂ (ਪ੍ਰਭੂ ਨਾਲ) ਪਿਆਰ ਲਾਈ ਬੈਠੀਆਂ ਹਨ (ਮੈਨੂੰ ਹਰ ਪਾਸੇ ਪ੍ਰਭੂ ਹੀ ਦਿੱਸਦਾ ਹੈ),ਪਦ ਅਰਥ ਨੈਨ = ਅੱਖਾਂ। ਰੰਗੁ = ਪਿਆਰ। ਰਹੇ ਲਾਈ = ਲਾਇ ਰਹੇ, ਲਾ ਰਹੇ ਹਨ।
SikhNet (Spanish)Mis ojos están enamorados de mi Dios;
ਅਬ ਬੇ ਗਲ; ਕਹਨੁ. ਨ ਜਾਈ ॥੧॥
ab be gal; kehan. na jaaee |1|
Sant Singh Khalsaand now, I cannot speak of anything else. ||1||
Manmohan SinghNow, no other subject can be mentioned.
Manmohan Singh (Punjabi)ਹੁਣ ਹੋਰ ਕਿਸੇ ਵਿਸ਼ਯ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
Fareedkot Teekaਅਬ ਮੁਝ ਸੇ ਤਿਸ ਵਾਹਿਗੁਰੂ ਸੇ ਬਿਨਾ ਦੂਸਰੀ ਬਾਤ ਕਹੀ ਨਹੀਂ ਜਾਤੀ ਹੈ॥੧॥
Prof. Sahib Singhਹੁਣ ਮੈਥੋਂ ਕੋਈ ਹੋਰ ਗੱਲ ਆਖੀ ਹੀ ਨਹੀਂ ਜਾ ਸਕਦੀ (ਭਾਵ, ਮੈਂ ਹੁਣ ਇਹ ਆਖਣ-ਜੋਗਾ ਹੀ ਨਹੀਂ ਰਿਹਾ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਭੀ ਕਿਤੇ ਹੈ) ॥੧॥ਪਦ ਅਰਥ ਬੇ ਗਲ = ਕੋਈ ਹੋਰ ਗੱਲ ॥੧॥
SikhNet (Spanish)por eso no ven a nadie más. (1)
ਹਮਰਾ ਭਰਮੁ ਗਇਆ; ਭਉ ਭਾਗਾ ॥
hamaraa bharam geaa; bhau bhaagaa |
Sant Singh KhalsaMy doubts were removed, and my fear ran away,
Manmohan SinghMy doubt has been removed and my fear has fled away,
Manmohan Singh (Punjabi)ਮੇਰਾ ਸੰਸਾ ਦੂਰ ਹੋ ਗਿਆ ਹੈ ਤੇ ਮੇਰਾ ਡਰ ਦੌੜ ਗਿਆ ਹੈ,
Fareedkot Teekaਹੇ ਭਾਈ! ਤਬ ਸੇ ਹਮਾਰਾ ਭ੍ਰਮ ਦੂਰ ਭਯਾ ਹੈ, ਤਿਸੀ ਤੇ ਸੰਪੂਰਨ ਭੈ ਭਾਗ ਗਯਾ ਹੈ॥
Prof. Sahib Singh(ਉਦੋਂ ਤੋਂ) ਮੇਰਾ ਭੁਲੇਖਾ ਦੂਰ ਹੋ ਗਿਆ ਹੈ (ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਹਸਤੀ ਭੀ ਜਗਤ ਵਿਚ ਹੈ; ਇਸ ਭੁਲੇਖੇ ਦੇ ਦੂਰ ਹੋਣ ਨਾਲ) ਹੁਣ ਕੋਈ ਡਰ ਨਹੀਂ ਰਹਿ ਗਿਆ (ਕਿਉਂਕਿ ਡਰ ਤਾਂ ਕਿਸੇ ਓਪਰੇ ਪਾਸੋਂ ਹੀ ਹੋ ਸਕਦਾ ਹੈ)ਪਦ ਅਰਥ ਭਰਮੁ = ਭੁਲੇਖਾ।
SikhNet (Spanish)Mi duda ha desvanecido, mis miedos se han ido,
ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥
jab raam naam chit laagaa |1| rahaau |
Sant Singh Khalsawhen my consciousness became attached to the Lord's Name. ||1||Pause||
Manmohan Singhnow, when my mind is attached with the Lord's Name. Pause.
Manmohan Singh (Punjabi)ਹੁਣ ਜਦ ਕਿ ਮੇਰਾ ਮਨ ਸੁਆਮੀ ਦੇ ਨਾਮ ਨਾਲ ਜੁੜ ਗਿਆ ਹੈ। ਠਹਿਰਾਉ।
Fareedkot Teekaਜਬ ਸੇ ਹਮਾਰਾ ਰਾਮ ਨਾਮ ਕੇ ਬੀਚ ਚਿਤ ਲਾਗਾ ਹੈ॥੧॥ ਰਹਾਉ ॥
Prof. Sahib Singhਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ ॥੧॥ ਰਹਾਉ ॥
SikhNet (Spanish)ahora que mi mente está entonada en el Nombre del Señor. (1‑Pausa)
ਬਾਜੀਗਰ ਡੰਕ ਬਜਾਈ ॥
baajeegar ddank bajaaee |
Sant Singh KhalsaWhen the magician beats his tambourine,
Manmohan SinghWhen the magician beats his tembourine,
Manmohan Singh (Punjabi)ਜਦ ਮਦਾਰੀ ਆਪਣੀ ਡੁਗਡੁਗੀ ਵਜਾਉਂਦਾ ਹੈ,
Fareedkot Teekaਤਿਸ ਹਰੀ ਸੇ ਬਿਨਾ ਇਹੁ ਸੰਸਾਰ ਐਸਾ ਹੈ ਜੈਸੇ ਬਾਜੀਗਰ ਨੇ ਡੰਕ ਬਜਾਈ॥
Prof. Sahib Singh(ਮੈਨੂੰ ਹੁਣ ਇਉਂ ਦਿੱਸਦਾ ਹੈ ਕਿ) ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਉਂਦਾ ਹੈ,ਪਦ ਅਰਥ ਬਾਜੀਗਰ = ਤਮਾਸ਼ਾ ਕਰਨ ਵਾਲੇ (ਪ੍ਰਭੂ) ਨੇ। ਡੰਕ = ਡੁਗਡੁਗੀ।
SikhNet (Spanish)Cuando Dios, el Mago, toca Su Tambor,
ਸਭ ਖਲਕ ਤਮਾਸੇ ਆਈ ॥
sabh khalak tamaase aaee |
Sant Singh Khalsaeveryone comes to see the show.
Manmohan Singhthe whole public turn up to see the play.
Manmohan Singh (Punjabi)ਸਾਰੇ ਲੋਕ ਖੇਡ ਵੇਖਣ ਲਈ ਆ ਜਾਂਦੇ ਹਨ।
Fareedkot Teekaਤਬ ਤਿਸ ਸ਼ਬਦ ਕੋ ਸੁਨ ਕਰ ਸਭ ਸ੍ਰਿਸਟੀ ਤਮਾਸ਼ਾ ਦੇਖਨੇ ਕੋ ਆਈ ਹੈ, ਵਾ ਤਮਾਸ਼ਾ ਕਰਨੇ ਕੀ ਸਮਗ੍ਰੀ ਪ੍ਰਗਟੁ ਹੋ ਆਈ ਹੈ॥
Prof. Sahib Singhਤਾਂ ਸਾਰੀ ਖ਼ਲਕਤ (ਜਗਤ-) ਤਮਾਸ਼ਾ ਵੇਖਣ ਆ ਜਾਂਦੀ ਹੈ,ਪਦ ਅਰਥ ਖਲਕ = ਖ਼ਲਕਤ। ਤਮਾਸੇ = ਤਮਾਸ਼ਾ ਵੇਖਣ।
SikhNet (Spanish)entonces todas las criaturas se ven para observar Su Obra.
ਬਾਜੀਗਰ ਸ੍ਵਾਂਗੁ ਸਕੇਲਾ ॥
baajeegar svaang sakelaa |
Sant Singh KhalsaWhen the magician winds up his show,
Manmohan SinghWhen the magician winds up his play,
Manmohan Singh (Punjabi)ਜਦ ਮਦਾਰੀ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ,
Fareedkot Teekaਪੁਨਾ ਜਬ ਬਾਜੀਗਰ ਨੇ ਤਿਸ ਅਪਨੇ ਸ੍ਵਾਂਗ ਕੋ (ਸਕੇਲਾ) ਇਕਤ੍ਰ ਕਰ ਲੀਆ॥
Prof. Sahib Singhਤੇ ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ,ਪਦ ਅਰਥ ਸ੍ਵਾਂਗੁ = ਸਾਂਗ, ਤਮਾਸ਼ਾ। ਸਕੇਲਾ = ਸਮੇਟਿਆ, ਸਾਂਭਦਾ ਹੈ।
SikhNet (Spanish)Pero cuando la obra termina,
ਅਪਨੇ ਰੰਗ ਰਵੈ ਅਕੇਲਾ ॥੨॥
apane rang ravai akelaa |2|
Sant Singh Khalsathen he enjoys its play all alone. ||2||
Manmohan Singhthen all alone he enjoys his revelments.
Manmohan Singh (Punjabi)ਤਦ ਉਹ ਆਪਣੀਆਂ ਮੌਜ ਬਹਾਰਾਂ ਕੱਲਮਕੱਲਾ ਹੀ ਮਾਣਦਾ ਹੈ।
Fareedkot Teekaਤਬ ਵਹੁ ਬਾਜੀਗਰ ਅਪਨੇ (ਰੰਗ) ਅਨੰਦ ਮੇਂ ਏਕਾਏਕੀ ਹੋ ਕਰ ਵਿਚਰਤਾ ਹੈ॥੨॥☬ਤੈਸੇ ਜਬ ਈਸ਼੍ਵਰ ਰੂਪੀ ਬਾਜੀਗਰ ਨੇ ਸ੍ਰਿਸ਼ਟੀ ਰਚਣੇ ਕੀ ਇਛਾ ਰੂਪੀ ਡੁਗਡੁਗੀ ਵਜਾਈ ਤਬ ਸਰਬ ਹੀ ਸ੍ਰਿਸ਼ਟੀ ਹੋ ਗਈ, ਅਰ ਜਬ ਅਪਨੇ ਸੰਕਲਪ ਰੂਪ ਸ੍ਵਾਂਗ ਕੋ ਰੋਕ ਲੀਆ ਤਬ ਵਹੁ ਅਨੰਦ ਮੇਂ ਏਕ ਨਿਰਗੁਨ ਸਰੂਪ ਹੀ ਰਹਿਤਾ ਹੈ॥
Prof. Sahib Singhਤਾਂ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ ॥੨॥ਪਦ ਅਰਥ ਰੰਗ ਰਵੈ = ਮੌਜ ਵਿਚ ਰਹਿੰਦਾ ਹੈ ॥੨॥
SikhNet (Spanish)Él permanece Solo, absorbido en Sí Mismo. (2)
ਕਥਨੀ ਕਹਿ; ਭਰਮੁ ਨ ਜਾਈ ॥
kathanee keh; bharam na jaaee |
Sant Singh KhalsaBy preaching sermons, one's doubt is not dispelled.
Manmohan SinghBy uttering sermons, the doubt is dispelled not.
Manmohan Singh (Punjabi)ਧਰਮ ਭਾਸ਼ਨ ਉਚਾਰਨ ਦੁਆਰਾ ਸੰਦੇਹ ਦੂਰ ਨਹੀਂ ਹੁੰਦਾ।
Fareedkot Teekaਕਥਨ ਕਰਨੇ ਮਾਤ੍ਰ ਸੇ ਬਿਨਾਂ ਧਾਰਨਾ ਤੇ ਭਰਮ ਨਹੀਂ ਜਾਤਾ ਹੈ॥
Prof. Sahib Singh(ਪਰ ਇਹ ਦ੍ਵੈਤ ਦਾ) ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ,ਪਦ ਅਰਥ ਕਥਨੀ ਕਹਿ = ਨਿਰੀਆਂ ਗੱਲਾਂ ਕਰ ਕੇ।
SikhNet (Spanish)A través de palabras, nuestra duda no es disipada,
ਸਭ ਕਥਿ ਕਥਿ ਰਹੀ ਲੁਕਾਈ ॥
sabh kath kath rahee lukaaee |
Sant Singh KhalsaEveryone is tired of preaching and teaching.
Manmohan SinghThrough telling and describing, the whole public has grown weary.
Manmohan Singh (Punjabi)ਆਖਣ ਤੇ ਉਚਾਰਨ ਰਾਹੀਂ ਸਾਰੀ ਖਲਕਤ ਹਾਰ ਹੁੱਟ ਗਈ ਹੈ।
Fareedkot Teekaਕਿਉਂਕਿ ਸੰਪੂਰਨ ਲੁਕਾਈ ਕਥਨ ਕਰ ਕਰ ਰਹਿ ਗਈ ਹੈ, ਪਰੰਤੂ ਭਰਮ ਕਿਸੀ ਕਾ ਦੂਰ ਨਹੀਂ ਭਇਆ॥
Prof. Sahib Singhਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ (ਕਿਸੇ ਦੇ ਅੰਦਰੋਂ ਦ੍ਵੈਤ-ਭਾਵ ਜਾਂਦੀ ਨਹੀਂ)।ਪਦ ਅਰਥ ਸਭ ਲੁਕਾਈ = ਸਾਰੀ ਲੋਕਾਈ, ਸਾਰੀ ਸ੍ਰਿਸ਼ਟੀ। ਰਹੀ = ਥੱਕ ਗਈ।
SikhNet (Spanish)pues muchos han recitado millones de palabras antes y han perdido.
ਜਾ ਕਉ ਗੁਰਮੁਖਿ ਆਪਿ ਬੁਝਾਈ ॥
jaa kau guramukh aap bujhaaee |
Sant Singh KhalsaThe Lord causes the Gurmukh to understand;
Manmohan SinghHe, to whom the Lord reveals Himself, through the Guru,
Manmohan Singh (Punjabi)ਜਿਸ ਨੂੰ ਗੁਰਾਂ ਦੇ ਰਾਹੀਂ, ਸੁਆਮੀ ਆਪਣੇ ਆਪ ਨੂੰ ਦਰਸਾਉਂਦਾ ਹੈ,
Fareedkot Teekaਜਿਸ ਕੋ ਗੁਰੋਂ ਦੁਆਰੇ ਵਾਹਿਗੁਰੂ ਨੇ ਅਪਨੇ ਆਪ ਕੀ ਸਮਝ ਸਮਝਾਈ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ,ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਆਪਿ = ਪ੍ਰਭੂ ਆਪ। ਬੁਝਾਈ = ਸਮਝ ਬਖ਼ਸ਼ਦਾ ਹੈ।
SikhNet (Spanish)Aquél a quien el misterio le es revelado a través del Guru,
ਤਾ ਕੇ ਹਿਰਦੈ ਰਹਿਆ ਸਮਾਈ ॥੩॥
taa ke hiradai rahiaa samaaee |3|
Sant Singh Khalsahis heart remains permeated with the Lord. ||3||
Manmohan Singhin his mind, He remains permeated.
Manmohan Singh (Punjabi)ਉਸ ਦੇ ਮਨ ਅੰਦਰ ਉਹ ਰਮਿਆ ਰਹਿੰਦਾ ਹੈ।
Fareedkot Teekaਤਿਸ ਕੇ ਹਿਰਦੇ ਮੇਂ ਵਹੁ ਹਰੀ ਨਿਸਚੇ ਕਰ ਸਮਾਇ ਰਿਹਾ ਹੈ॥੩॥
Prof. Sahib Singhਉਸ ਦੇ ਹਿਰਦੇ ਵਿਚ ਉਹ ਸਦਾ ਟਿਕਿਆ ਰਹਿੰਦਾ ਹੈ ॥੩॥
SikhNet (Spanish)en su corazón el Señor habita. (3)
ਗੁਰ; ਕਿੰਚਤ ਕਿਰਪਾ ਕੀਨੀ ॥
gur; kinchat kirapaa keenee |
Sant Singh KhalsaWhen the Guru grants even a bit of His Grace,
Manmohan SinghWhen the Guru shows even a little kindness,
Manmohan Singh (Punjabi)ਜਦ ਗੁਰੂ ਜੀ ਭੋਰਾ ਕੁ ਡਰ ਹੀ ਮਿਹਰਬਾਨੀ ਕਰਦੇ ਹਨ,
Fareedkot Teekaਜਬ ਮੁਝ ਪਰ ਸਤਿਗੁਰੋਂ ਨੇ (ਕਿੰਚਤ) ਅਲਪ ਮਾਤ੍ਰ ਭੀ ਅਪਨੀ ਕਿਰਪਾ ਕਰੀ ਹੈ॥
Prof. Sahib Singhਜਿਸ ਮਨੁੱਖ ਉੱਤੇ ਗੁਰੂ ਨੇ ਥੋੜੀ ਜਿਤਨੀ ਭੀ ਮਿਹਰ ਕਰ ਦਿੱਤੀ ਹੈ,ਪਦ ਅਰਥ ਕਿੰਚਤ = ਥੋੜੀ ਜਿਹੀ।
SikhNet (Spanish)El Guru ha sido Compasivo y me ha bendecido;
ਸਭੁ ਤਨੁ ਮਨੁ ਦੇਹ; ਹਰਿ ਲੀਨੀ ॥
sabh tan man deh; har leenee |
Sant Singh Khalsaone's body, mind and entire being are absorbed into the Lord.
Manmohan Singhthen the body, soul and person are all absorbed in God.
Manmohan Singh (Punjabi)ਤਾਂ ਜਿਸਮ ਆਤਮਾ ਤੇ ਸਰੀਰ ਸਮੂਹ ਹਰੀ ਵਿੱਚ ਸਮਾ ਜਾਂਦੇ ਹਨ।
Fareedkot Teekaਤਬ (ਤਨੁ) ਸੂਖਮ ਜੋ ਮਨ ਹੈ ਅਰ ਅਸਥੂਲ ਦੇਹ ਮਨ ਕੀ ਮਮਤਾ ਮੇਰੀ ਸਭ ਹਿਰ ਲਈ ਹੈ, ਵਾ (ਹਰਿ ਲੀਨੀ) ਹਰਿ ਮੇਂ ਲੀਨ ਭਈ ਹੈ ਅਰਥਾਤ ਤੀਨੋਂ ਸਰੀਰੋਂ ਕੋ ਹਰੀ ਰੂਪ ਜਾਨਾ ਹੈ॥
Prof. Sahib Singhਉਸ ਦਾ ਤਨ ਤੇ ਮਨ ਸਭ ਹਰੀ ਵਿਚ ਲੀਨ ਹੋ ਜਾਂਦਾ ਹੈ।ਪਦ ਅਰਥ ਹਰਿ ਲੀਨੀ = ਹਰੀ ਵਿਚ ਲੀਨ ਹੋ ਜਾਂਦਾ ਹੈ।
SikhNet (Spanish)mi cuerpo y mi mente ahora están inmersos en Dios.
ਕਹਿ ਕਬੀਰ. ਰੰਗਿ ਰਾਤਾ ॥
keh kabeer. rang raataa |
Sant Singh KhalsaSays Kabeer, I am imbued with the Lord's Love;
Manmohan SinghSays Kabir, I am imbued with the Lord's love,
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ, ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਬ ਮੇਰਾ ਮਨ ਤਿਸ ਕੇ ਪ੍ਰੇਮ ਮੇਂ ਰਾਤਾ॥
Prof. Sahib Singhਕਬੀਰ ਆਖਦਾ ਹੈ- ਉਹ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ,ਪਦ ਅਰਥ ਰੰਗਿ = ਪਿਆਰ ਵਿਚ। ਰਾਤਾ = ਰੰਗਿਆ ਜਾਂਦਾ ਹੈ।
SikhNet (Spanish)Dice Kabir, ahora estoy entonado en el Amor de Dios;
ਮਿਲਿਓ ਜਗਜੀਵਨ ਦਾਤਾ ॥੪॥੪॥
milio jagajeevan daataa |4|4|
Sant Singh KhalsaI have met with the Life of the world, the Great Giver. ||4||4||
Manmohan Singhand I have met with the Beneficent God, the life of the world.
Manmohan Singh (Punjabi)ਅਤੇ ਮੈਂ ਜਗਤ ਦੀ ਜਿੰਦ-ਜਾਨ ਦਾਤਾਰ ਵਾਹਿਗੁਰੂ ਨੂੰ ਮਿਲ ਪਿਆ ਹਾਂ।
Fareedkot Teekaਤਬ ਮੁਝ ਕੋ ਜਗਤ ਕਾ ਜੀਵਨ ਸਰਬ ਕਾ ਦਾਤਾ ਮਿਲਾ ਹੈ, ਭਾਵ ਤਬ ਤਿਸਮੈਂ ਹਮ ਅਭੇਦ ਹੂਏ ਹੈਂ॥੪॥੪॥☬ਅਪਨੀ ਬੁਧੀ ਵਾ ਸ਼ਾਹੂਕਾਰ ਦੀ ਟਹਲਣ ਦੇ ਪ੍ਰਥਾਇ ਜੋ ਦੂਧ ਰਿੜਕਨੇ ਮੇਂ ਸਮਾਂ ਬਿਤਾਵਤੀ ਥੀ, ਕਹਿਤੇ ਹੂਏ ਅਪਨਾ ਨਿਸਚਾ ਪ੍ਰਗਟ ਕਰਤੇ ਹੈਂ:
Prof. Sahib Singhਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ॥੪॥੪॥* ਸ਼ਬਦ ਦਾ ਭਾਵ: ਪ੍ਰਭੂ ਨਾਲ ਮਿਲਾਪ-ਅਵਸਥਾ ਵਿਚ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ, ਇਹ ਜਗਤ ਉਸੇ ਦੀ ਹੀ ਬਣਾਈ ਹੋਈ ਖੇਡ ਪ੍ਰਤੀਤ ਹੁੰਦੀ ਹੈ। ਪਰ ਇਹ ਅਵਸਥਾ ਗੁਰੂ ਦੀ ਮਿਹਰ ਨਾਲ ਆਪਾ-ਭਾਵ ਦੂਰ ਕੀਤਿਆਂ ਮਿਲਦੀ ਹੈ।੪।
SikhNet (Spanish)he encontrado a mi Señor Benévolo, Vida de toda la vida. (4‑4)