ਜਾ ਕੇ ਨਿਗਮ ਦੂਧ ਕੇ ਠਾਟਾ ॥
jaa ke nigam doodh ke tthaattaa |
Sant Singh KhalsaLet the sacred scriptures be your milk and cream,
Manmohan SinghHe, in whose home the sacred books are the milk products,
Manmohan Singh (Punjabi)ਉਹ ਜਿਸ ਦੇ ਘਰ ਵਿੱਚ ਧਾਰਮਕ ਪੁਸਤਕਾਂ ਦੁੱਧ ਦਾ ਸਮਿਆਨ ਹਨ,
Fareedkot Teekaਜਿਸ ਕੇ ਘਰ ਮੇਂ ਓਅੰਕਾਰ ਰੂਪੀ ਗਊ ਕੇ ਬੇਦ ਰੂਪੀ (ਠਾਟਾ) ਥਣ ਅਦ੍ਵੈਤ ਸਿਧਾਂਤ ਰੂਪ ਦੂਧ ਕੇ ਭਰੇ ਹੂਏ ਹੈਂ॥
Prof. Sahib Singh(ਹੇ ਜਿੰਦੇ! ਤੂੰ ਉਸ ਪ੍ਰਭੂ ਦੇ ਨਾਮ ਵਿਚ ਚਿੱਤ ਜੋੜ) ਵੇਦ ਆਦਿਕ ਧਰਮ-ਪੁਸਤਕ ਜਿਸ ਦੇ (ਨਾਮ-ਅੰਮ੍ਰਿਤ) ਦੁੱਧ ਦੇ ਸੋਮੇ ਹਨ,ਪਦ ਅਰਥ ਨਿਗਮ = ਵੇਦ ਆਦਿਕ ਧਰਮ = ਪੁਸਤਕ। ਠਾਟਾ = ਠਣ, {Skt. स्तन}। ਦੂਧ ਕੇ ਠਾਟਾ = ਦੁੱਧ ਦੇ ਥਣ, ਦੁੱਧ ਦਾ ਸੋਮਾ, ਅੰਮ੍ਰਿਤ ਦਾ ਸੋਮਾ।
SikhNet (Spanish)Los libros religiosos son la leche de Dios,
ਸਮੁੰਦੁ ਬਿਲੋਵਨ ਕਉ ਮਾਟਾ ॥
samund bilovan kau maattaa |
Sant Singh Khalsaand the ocean of the mind the churning vat.
Manmohan Singhand mind-ocean is the vessel to churn,
Manmohan Singh (Punjabi)ਤੇ ਮਨ ਸਮੁੰਦਰ ਰਿੜਕਣ ਲਈ ਭਾਂਡਾ ਹੈ,
Fareedkot Teekaਤਿਸ ਕੇ ਰਿੜਕਨੇ ਕੋ ਸਤਸੰਗ ਰੂਪ ਸਮੁੰਦਰ (ਮਾਟਾ) ਮਟ ਹੈ, ਭਾਵ ਸੇ ਸਤਿਸੰਗ ਕੇ ਬੀਚ ਹੀ ਤਤ ਮਿਥਿਆ ਕਾ ਵੀਚਾਰ ਹੋਤਾ ਹੈ॥
Prof. Sahib Singhਤੇ ਸਤਸੰਗ ਉਸ ਦੁੱਧ ਦੇ ਰਿੜਕਣ ਲਈ ਚਾਟੀ ਹੈ।ਪਦ ਅਰਥ ਸਮੁੰਦੁ = (ਭਾਵ,) ਸਤਸੰਗ। ਬਿਲੋਵਨ ਕਉ = ਰਿੜਕਣ ਲਈ। ਮਾਟਾ = ਚਾਟੀ (ਨੋਟ: ਜਿਵੇਂ ਚਾਟੀ ਵਿਚ ਦੁੱਧ ਰਿੜਕਦੀ ਹੈ, ਤਿਵੇਂ ਸਤਸੰਗ ਵਿਚ ਧਰਮ = ਪੁਸਤਕ ਵਿਚਾਰੀਦੇ ਹਨ)।
SikhNet (Spanish)también el cántaro en donde uno bate la Sabiduría de Dios.
ਤਾ ਕੀ ਹੋਹੁ ਬਿਲੋਵਨਹਾਰੀ ॥
taa kee hohu bilovanahaaree |
Sant Singh KhalsaBe the butter-churner of the Lord,
Manmohan Singhbe thou the milk-churner of that Lord.
Manmohan Singh (Punjabi)ਤੂੰ ਉਸ ਸਾਹਿਬ ਦੀ ਦੁੱਧ ਰਿੜਕਣ ਵਾਲੀ ਬਣ ਜਾ।
Fareedkot Teekaਜੋ ਤਿਸ ਦੂਧ ਕੀ ਰਿੜਕਨੇਹਾਰੀ ਤੂੰ ਹੋਵੈ, ਤੌ ਤੁਝ ਕੋ ਵੇਦ ਕਾ ਸਿਧਾਂਤ ਰੂਪ ਮੱਖਣ ਹੀ ਮਿਲੇਗਾ॥
Prof. Sahib Singh(ਹੇ ਜਿੰਦੇ!) ਤੂੰ ਉਸ ਪ੍ਰਭੂ ਦੇ ਨਾਮ ਦੀ ਰਿੜਕਣ ਵਾਲੀ ਬਣ।ਪਦ ਅਰਥ ਹੋਹੁ = ਬਣ। ਤਾ ਕੀ = ਉਸ ਪ੍ਰਭੂ ਦੀ (ਜਾ ਕੇ = ਜਿਸ ਪ੍ਰਭੂ ਦੇ)।
SikhNet (Spanish)Pero sólo si uno bate, obtiene la Quintaesencia de Dios
ਕਿਉ ਮੇਟੈ ਗੋ; ਛਾਛਿ ਤੁਹਾਰੀ ॥੧॥
kiau mettai go; chhaachh tuhaaree |1|
Sant Singh Khalsaand your buttermilk shall not be wasted. ||1||
Manmohan SinghWhy shall the Lord refuge thee butter milk then.
Manmohan Singh (Punjabi)ਉਹ ਸਾਹਿਬ ਤੈਨੂੰ ਲੱਸੀ ਦੇਣੋਂ ਕਾਹਨੂੰ ਨਾਂਹ ਕਰੇਗਾ।
Fareedkot Teekaਪਰੰਤੂ ਔਰ ਨਹੀਂ ਤੌ ਤਿਸ ਵੇਦ ਵਿਚਾਰ ਕਾ ਪੁੰਨ ਫਲ ਰੂਪ ਸੁਖੋਂ ਕੀ ਪ੍ਰਾਪਤਿ ਰੂਪ ਲੱਸੀ ਹੈ, ਸੋ ਤੋ ਤੁਮਾਰੀ ਕਿਉਂ ਕੋਈ ਮੇਟੇਗਾ। ਭਾਵ ਸੇ ਵੇਦ ਵਿਚਾਰ ਦ੍ਵਾਰਾ ਪੁੰਨੋਂ ਕੀ ਉਤਪੱਤੀ ਹੋ ਕਰ ਤੁਝ ਕੋ ਉਤਮ ਲੋਕੋਂ ਕੀ ਪ੍ਰਾਪਤੀ ਤੌ ਅਵੱਸ੍ਯ ਹੀ ਹੋਇਗੀ॥੧॥
Prof. Sahib Singh(ਹੇ ਜਿੰਦੇ! ਜੇ ਤੈਨੂੰ ਹਰਿ-ਮਿਲਾਪ ਨਸੀਬ ਨਾਹ ਹੋਇਆ, ਤਾਂ ਭੀ) ਉਹ ਪ੍ਰਭੂ (ਸਤਸੰਗ ਵਿਚ ਬੈਠ ਕੇ ਧਰਮ-ਪੁਸਤਕਾਂ ਦੇ ਵਿਚਾਰਨ ਦਾ) ਤੇਰਾ ਸਾਧਾਰਨ ਅਨੰਦ ਨਹੀਂ ਮਿਟਾਇਗਾ ॥੧॥ਪਦ ਅਰਥ ਛਾਛਿ = ਲੱਸੀ, (ਭਾਵ, ਸਾਧਾਰਨ ਅਨੰਦ ਜੋ ਬਾਣੀ ਦੀ ਵਿਚਾਰ ਤੋਂ ਮਿਲ ਸਕਦਾ ਹੈ) ॥੧॥
SikhNet (Spanish)y entonces hasta la leche agria no es desperdiciada. (1)
ਚੇਰੀ ਤੂ; ਰਾਮੁ. ਨ ਕਰਸਿ ਭਤਾਰਾ ॥
cheree too; raam. na karas bhataaraa |
Sant Singh KhalsaO soul-bride slave, why don't you take the Lord as your Husband?
Manmohan SinghO hand-maiden, why makest thou not God thy Spouse?
Manmohan Singh (Punjabi)ਹੇ ਗੋਲੀਏ! ਤੂੰ ਵਾਹਿਗੁਰੂ ਨੂੰ ਆਪਣਾ ਕੰਤ ਕਿਉਂ ਨਹੀਂ ਬਣਾਉਂਦੀ?
Fareedkot Teekaਹੇ ਵਿਸੇ ਵਿਸੈਣੀ ਬੁਧੀ ਰੂਪ ਦਾਸੀ! ਤੂੰ ਰਾਮ ਕੋ ਅਪਣਾ ਪਤੀ ਕਿਉਂ ਨਹੀਂ ਕਰਤੀ ਹੈਂ॥
Prof. Sahib Singhਹੇ ਜਿੰਦੇ! ਤੂੰ ਉਸ ਪਰਮਾਤਮਾ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ,ਪਦ ਅਰਥ ਚੇਰੀ = ਹੇ ਦਾਸੀ! ਹੇ ਜੀਵ-ਇਸਤ੍ਰੀ! ਹੇ ਜਿੰਦੇ! ਨ ਕਰਸਿ = ਤੂੰ (ਕਿਉਂ) ਨਹੀਂ ਕਰਦੀ?
SikhNet (Spanish)Oh amor, ¿por qué no tomas a Dios como tu esposo? Tu Señor,
ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥
jagajeevan praan adhaaraa |1| rahaau |
Sant Singh KhalsaHe is the Life of the world, the Support of the breath of life. ||1||Pause||
Manmohan SinghHe is the Life of the world and the support of the soul. Pause.
Manmohan Singh (Punjabi)ਉਹ ਜਗਤ ਦੀ ਜਿੰਦ-ਜਾਨ ਤੇ ਜਿੰਦੜੀ ਦਾ ਆਸਰਾ ਹੈ। ਠਹਿਰਾਓ।
Fareedkot Teekaਜਗਤ ਕੇ ਜੀਵਨ ਪ੍ਰਾਣ ਰੂਪ ਕਾ ਆਸਰਾ ਹੈਂ॥੧॥ ਰਹਾਉ ॥
Prof. Sahib Singhਜੋ ਜਗਤ ਦਾ ਜੀਵਨ ਹੈ ਤੇ ਸਭ ਦੇ ਪ੍ਰਾਣਾਂ ਦਾ ਆਸਰਾ ਹੈ? ॥੧॥ ਰਹਾਉ ॥ਪਦ ਅਰਥ ਅਧਾਰਾ = ਆਸਰਾ ॥੧॥ ਰਹਾਉ ॥
SikhNet (Spanish)la Vida de toda vida es lo principal para tu respiración vital. (1‑Pausa)
ਤੇਰੇ ਗਲਹਿ ਤਉਕੁ; ਪਗ ਬੇਰੀ ॥
tere galeh tauk; pag beree |
Sant Singh KhalsaThe chain is around your neck, and the cuffs are on your feet.
Manmohan SinghOn thy neck is the collar and on thy feet the fetters.
Manmohan Singh (Punjabi)ਤੇਰੀ ਗਰਦਨ ਦੁਆਲੇ ਪਟਾ ਹੈ ਤੇ ਪੈਰੀਂ ਬੇੜੀਆਂ।
Fareedkot Teekaਹੇ ਬੁਧੀ! ਤਿਸ ਵਿਚਾਰ ਸੇ ਬਿਨਾ ਤੇਰੇ ਗਲੇ ਮੇਂ ਮੋਹਿ ਰੂਪੀ (ਤਉਕੁ) ਲੋਹੇ ਕਾ ਜੰਜੀਰ ਪੜ ਰਹਾ ਹੈ ਔ ਪੈਰੋਂ ਮੇਂ ਵਾਸਨਾ ਰੂਪ ਬੇੜੀ ਪੜ ਰਹੀ ਹੈ॥
Prof. Sahib Singhਹੇ ਜਿੰਦੇ! ਤੇਰੇ ਗਲ ਵਿਚ ਮੋਹ ਦਾ ਪਟਾ ਤੇ ਤੇਰੇ ਪੈਰਾਂ ਵਿਚ ਆਸਾਂ ਦੀਆਂ ਬੇੜੀਆਂ ਹੋਣ ਕਰਕੇ,ਪਦ ਅਰਥ ਗਲਹਿ = ਗਲ ਵਿਚ। ਤਉਕੁ = ਲੋਹੇ ਦਾ ਕੜਾ ਜੋ ਗ਼ੁਲਾਮਾਂ ਦੇ ਗਲ ਵਿਚ ਪਾਇਆ ਜਾਂਦਾ ਸੀ, ਮੋਹ ਦਾ ਪਟਾ। ਪਗ = ਪੈਰਾਂ ਵਿਚ। ਬੇਰੀ = ਆਸਾਂ ਦੀ ਬੇੜੀ।
SikhNet (Spanish)Sobre tu cuello está el cabestro, en tus pies los grilletes,
ਤੂ ਘਰ ਘਰ ਰਮਈਐ ਫੇਰੀ ॥
too ghar ghar rameeai feree |
Sant Singh KhalsaThe Lord has sent you wandering around from house to house.
Manmohan SinghThe Omnipresent Lord has sent thee wandering from house to house.
Manmohan Singh (Punjabi)ਸਰਬ-ਵਿਆਪਕ ਸੁਆਮੀ ਨੇ ਤੈਨੂੰ ਗ੍ਰਿਹ ਗ੍ਰਿਹ ਤੇ ਭਟਕਾਇਆ ਹੈ।
Fareedkot Teekaਇਸੀ ਤੇ ਵ੍ਯਾਪਕ ਰਾਮ ਨੇ ਤੂੰ ਚੌਰਾਸੀ ਲਾਖ ਜੋਨੀਓਂ ਮੇਂ ਫੇਰੀ ਹੈਂ॥
Prof. Sahib Singhਤੈਨੂੰ ਪਰਮਾਤਮਾ ਨੇ ਘਰ ਘਰ (ਕਈ ਜੂਨਾਂ ਵਿਚ) ਫਿਰਾਇਆ ਹੈ।
SikhNet (Spanish)y has ido a través de millones de encarnaciones. Oh amor,
ਤੂ ਅਜਹੁ. ਨ ਚੇਤਸਿ ਚੇਰੀ ॥
too ajahu. na chetas cheree |
Sant Singh KhalsaAnd still, you do not meditate on the Lord, O soul-bride, slave.
Manmohan SinghEven now, thou rememberest not the Lord, O maid,
Manmohan Singh (Punjabi)ਹੁਣ ਭੀ ਤੂੰ ਆਪਣੇ ਸਾਹਿਬ ਨੂੰ ਨਹੀਂ ਸਿਮਰਦੀ, ਹੇ ਬਾਂਦੀਏ!
Fareedkot Teekaਹੇ ਦਾਸੀ! ਤੂੰ ਮਾਨੁਖ ਦੇਹੀ ਕੋ ਪਾਇ ਕਰ ਕੇ ਅਬ ਭੀ ਤਿਸ ਅਪਨੇ ਪਤੀ ਕੋ ਨਹੀਂ ਸਿਮਰਨ ਕਰਤੀ ਹੈਂ॥
Prof. Sahib Singh(ਹੁਣ ਭਾਗਾਂ ਨਾਲ ਕਿਤੇ ਮਨੁੱਖਾ-ਜਨਮ ਮਿਲਿਆ ਸੀ) ਹੁਣ ਭੀ ਤੂੰ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੀ।ਪਦ ਅਰਥ ਅਜਹੁ = ਅਜੇ ਤਕ।
SikhNet (Spanish)¿por qué no vivir en tu Dios,
ਤੂ ਜਮਿ ਬਪੁਰੀ ਹੈ ਹੇਰੀ ॥੨॥
too jam bapuree hai heree |2|
Sant Singh KhalsaDeath is watching you, O wretched woman. ||2||
Manmohan SinghThou, O wretched maid, art spied by death.
Manmohan Singh (Punjabi)ਤੈਨੂੰ ਹੇ ਨਿਕਰਮਣ! ਮੌਤ ਤੱਕ ਰਹੀ ਹੈ।
Fareedkot Teekaਇਸ ਤੇ ਜਮ ਨੇ ਤੂੰ (ਬਪੁਰੀ) ਨਿਰਮਲ ਦੇਖੀ ਹੈ, ਭਾਵ ਸੇ ਤੁਝ ਕੋ ਮਾਰਨੇ ਕੋ ਜਮ ਦੇਖ ਰਹਾ ਹੈ; ਵਾ ਹੇ ਬਚਾਰੀ ਗਰੀਬਣੀ! ਤੂੰ ਜਮ ਨੇ ਦੇਖੀ ਹੈਂ॥੨॥☬ਬੁਧੀ ਉਤ੍ਰ ਦੇਤੀ ਹੈ:
Prof. Sahib Singhਹੇ ਭਾਗ-ਹੀਣ! ਤੈਨੂੰ ਜਮ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ (ਭਾਵ, ਮੌਤ ਆਇਆਂ ਫਿਰ ਪਤਾ ਨਹੀਂ ਕਿਸ ਲੰਮੇ ਗੇੜ ਵਿਚ ਪੈ ਜਾਇਂਗੀ) ॥੨॥ਪਦ ਅਰਥ ਤੂ ਬਪੁਰੀ = ਤੈਨੂੰ ਨਿਮਾਣੀ ਨੂੰ। ਜਮਿ = ਜਮ ਨੇ। ਹੇਰੀ = ਤੱਕ ਵਿਚ ਰੱਖਿਆ ਹੋਇਆ ਹੈ ॥੨॥
SikhNet (Spanish)pues la muerte te asecha constantemente? (2)
ਪ੍ਰਭ ਕਰਨ ਕਰਾਵਨਹਾਰੀ ॥
prabh karan karaavanahaaree |
Sant Singh KhalsaThe Lord God is the Cause of causes.
Manmohan SinghThe Lord is the Doer and the Prompter
Manmohan Singh (Punjabi)ਸੁਆਮੀ ਹੀ ਕਰਨ ਤੇ ਕਰਾਉਣ ਵਾਲਾ ਹੈ।
Fareedkot Teekaਹੇ ਮਹਾਰਾਜ! ਪ੍ਰਭ ਕੀ ਸ਼ਕਤੀ ਸਰਬ ਕਰਮੋਂ ਕੇ ਕਰਣੇ ਕਰਾਵਣੇਹਾਰੀ ਹੈ॥
Prof. Sahib Singhਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ।
SikhNet (Spanish)El Señor es el Hacedor y la Causa;
ਕਿਆ ਚੇਰੀ ਹਾਥ ਬਿਚਾਰੀ ॥
kiaa cheree haath bichaaree |
Sant Singh KhalsaWhat is in the hands of the poor soul-bride, the slave?
Manmohan SinghWhat lies in the hand of the poor hand-maiden?
Manmohan Singh (Punjabi)ਗਰੀਬਣੀ ਟਹਿਲਣ ਦੇ ਹੱਥ ਵਿੱਚ ਕੀ ਹੈ?
Fareedkot Teekaਮੈਂ ਵਿਚਾਰੀ ਦਾਸੀ ਕੇ ਹਾਥ ਕਿਆ ਹੈ ਅਰਥਾਤ ਮੇਰੇ ਅਧੀਨ ਕੁਛ ਨਹੀਂ ਹੈ॥
Prof. Sahib Singhਪਰ ਇਸ ਵਿਚਾਰੀ ਜਿੰਦ ਦੇ ਭੀ ਕੀਹ ਵੱਸ?
SikhNet (Spanish)¿qué es lo que tienes tú en las manos, oh vida?
ਸੋਈ ਸੋਈ ਜਾਗੀ ॥
soee soee jaagee |
Sant Singh KhalsaShe awakens from her slumber,
Manmohan SinghShe, yea she alone wakes whom the Lord awakens.
Manmohan Singh (Punjabi)ਓਹੀ ਕੇਵਲ ਓਹੀ ਜਾਗਦੀ ਹੈ, ਜਿਸ ਨੂੰ ਸੁਆਮੀ ਜਗਾਉਂਦਾ ਹੈ।
Fareedkot Teekaਅਵਿਦਿਆ ਰੂਪੀ ਨਿੰਦ੍ਰਾ ਮੇਂ ਸੋਈ ਹੂਈ ਸੋਈ ਜਾਗੀ ਹੈ॥
Prof. Sahib Singhਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ (ਤਦੋਂ ਹੀ) ਜਾਗਦੀ ਹੈ (ਜਦੋਂ ਉਹ ਆਪ ਜਗਾਉਂਦਾ ਹੈ)ਪਦ ਅਰਥ ਸੋਈ ਸੋਈ = ਕਈ ਜਨਮਾਂ ਦੀ ਸੁੱਤੀ ਹੋਈ।
SikhNet (Spanish)Al despertar a la vida,
ਜਿਤੁ ਲਾਈ ਤਿਤੁ ਲਾਗੀ ॥੩॥
jit laaee tith laagee |3|
Sant Singh Khalsaand she becomes attached to whatever the Lord attaches her. ||3||
Manmohan SinghTo whatever the Lord attaches her. to that she is attached.
Manmohan Singh (Punjabi)ਜਿਸ ਨਾਲ ਸਾਈਂ ਉਸ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦੀ ਹੈ।
Fareedkot Teekaਜਿਸੁ ਪਰ ਕ੍ਰਿਪਾ ਕਰੀ ਹੈ ਔ ਸੰਪੂਰਨ ਸ੍ਰਿਸਟੀ ਜਿਸ ਜਿਸ ਤਰਫ ਰਾਮ ਜੀ ਨੇ ਲਗਾਈ ਹੋਈ ਹੈ, ਤਿਸੀ ਤਰਫ ਇਹੁ ਲਾਗੀ ਹੈ॥੩॥☬ਬੁਧੀ ਸੇ ਇਹ ਉਤ੍ਰ ਸੁਨ ਕਰ ਸ੍ਰੀ ਕਬੀਰ ਜੀ ਪ੍ਰਸੰਨ ਹੋ ਕਰ ਕਹਿਤੇ ਹੈਂ:
Prof. Sahib Singh(ਕਿਉਂਕਿ) ਜਿੱਧਰ ਉਹ ਇਸ ਨੂੰ ਲਾਉਂਦਾ ਹੈ ਉਧਰ ਹੀ ਇਹ ਲੱਗਦੀ ਹੈ ॥੩॥ਪਦ ਅਰਥ ਜਿਤੁ = ਜਿੱਧਰ ॥੩॥
SikhNet (Spanish)Dios te asigna tu tarea. (3)
ਚੇਰੀ ਤੈ ਸੁਮਤਿ; ਕਹਾਂ ਤੇ ਪਾਈ ॥
cheree tai sumat; kahaan te paaee |
Sant Singh KhalsaO soul-bride, slave, where did you obtain that wisdom,
Manmohan SinghO maid, where from hast thou attained that wisdom?
Manmohan Singh (Punjabi)ਹੇ ਬਾਂਦੀਏ! ਤੈਂ ਉਹ ਸਿਆਣਪ ਕਿਥੋਂ ਪ੍ਰਾਪਤ ਕੀਤੀ ਹੈ?
Fareedkot Teekaਹੇ ਬੁਧਿ ਰੂਪ ਦਾਸੀ! ਤੈਨੇ ਇਹ ਸ੍ਰੇਸਟ ਸਿਖ੍ਯਾ ਕਹਾਂ ਸੇ ਪਾਈ ਹੈ?
Prof. Sahib Singh(ਉਸ ਦੀ ਮਿਹਰ ਨਾਲ ਜਾਗੀ ਹੋਈ ਜਿੰਦ ਨੂੰ ਜੱਗਿਆਸੂ ਜਿੰਦ ਪੁੱਛਦੀ ਹੈ) ਹੇ (ਭਾਗਾਂ ਵਾਲੀਏ) ਜਿੰਦੇ! ਤੈਨੂੰ ਕਿੱਥੋਂ ਇਹ ਸੁਮੱਤ ਮਿਲੀ ਹੈ,ਪਦ ਅਰਥ ਸੁਮਤਿ = ਚੰਗੀ ਮੱਤ।
SikhNet (Spanish)Oh amor, ¿de dónde has sacado esta Sabiduría?,
ਜਾ ਤੇ. ਭ੍ਰਮ ਕੀ ਲੀਕ ਮਿਟਾਈ ॥
jaa te. bhram kee leek mittaaee |
Sant Singh Khalsaby which you erased your inscription of doubt?
Manmohan SinghWherewith, thou hast erased the line of doubt?
Manmohan Singh (Punjabi)ਜਿਸ ਦੇ ਨਾਲ ਤੂੰ ਸੰਦੇਹ ਦੀ ਲਕੀਰ ਮੇਟ ਛੱਡੀ ਹੈ।
Fareedkot Teekaਜਿਸ ਸੇ ਤੈਨੇ ਭ੍ਰਮ ਕੀ ਲਕੀਰ ਮਿਟਾਇ ਦਈ ਹੈ, ਭਾਵ ਸੇ ਤੁਝ ਅਪਨੇ ਕੋ ਅਕਰਤਾ ਰੂਪ ਮਾਨਾ ਹੈ?☬ਬੁਧੀ ਕਾ ਉਤ੍ਰ:
Prof. Sahib Singhਜਿਸ ਦੀ ਬਰਕਤਿ ਨਾਲ ਤੇਰੇ ਉਹ ਸੰਸਕਾਰ ਮਿਟ ਗਏ ਹਨ, ਜੋ ਤੈਨੂੰ ਭਟਕਣਾ ਵਿਚ ਪਾਈ ਰੱਖਦੇ ਸਨ।ਪਦ ਅਰਥ ਜਾ ਤੇ = ਜਿਸ ਦੀ ਬਰਕਤਿ ਨਾਲ। ਭ੍ਰਮ ਕੀ ਲੀਕ = ਭਰਮ ਭਟਕਣਾਂ ਦੀ ਲਕੀਰ, ਉਹ ਸੰਸਕਾਰ ਜੋ ਭਟਕਣਾਂ ਵਿਚ ਪਾਈ ਰੱਖਦੇ ਸਨ।
SikhNet (Spanish)pues toda tu duda ha sido disipada. Dice Kabir:
ਸੁ ਰਸੁ; ਕਬੀਰੈ ਜਾਨਿਆ ॥
su ras; kabeerai jaaniaa |
Sant Singh KhalsaKabeer has tasted that subtle essence;
Manmohan SinghThat elixir, has Kabir quaffed,
Manmohan Singh (Punjabi)ਕਬੀਰ ਨੇ ਉਹ ਅੰਮ੍ਰਿਤ ਪਾਨ ਕੀਤਾ ਹੈ
Fareedkot Teekaਹੇ ਕਬੀਰ ਜੀ! ਤਬ ਸੋ ਉਤਮ ਰਸ ਆਤਮਾ ਅਨੰਦ ਮੈਨੇ ਜਾਨਾ ਹੈ
Prof. Sahib Singh(ਅੱਗੋਂ ਜਾਗੀ ਹੋਈ ਜਿੰਦ ਉੱਤਰ ਦੇਂਦੀ ਹੈ) ਹੇ ਕਬੀਰ! ਸਤਿਗੁਰੂ ਦੀ ਕਿਰਪਾ ਨਾਲ ਮੇਰੀ ਉਸ ਆਤਮਕ ਆਨੰਦ ਨਾਲ ਜਾਣ-ਪਛਾਣ ਹੋ ਗਈ ਹੈ,ਪਦ ਅਰਥ ਰਸੁ = ਆਤਮਕ ਅਨੰਦ।
SikhNet (Spanish)he probado esa Esencia de Dios
ਮੇਰੋ ਗੁਰ ਪ੍ਰਸਾਦਿ; ਮਨੁ ਮਾਨਿਆ ॥੪॥੫॥
mero gur prasaad; man maaniaa |4|5|
Sant Singh Khalsaby Guru's Grace, his mind is reconciled with the Lord. ||4||5||
Manmohan SinghAnd his soul is reconciled to the Lord, by Guru's grace.
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ, ਹੁਣ ਉਸ ਦੀ ਆਤਮਾ ਪ੍ਰਭੂ ਨਾਲ ਹਿੱਲ ਗਈ ਹੈ।
Fareedkot Teekaਤੁਝ ਗੁਰੂ ਰੂਪ ਸੇ ਜਬ ਮੇਰਾ ਮਨ ਪਤੀਆਇਆ॥੪॥੫॥
Prof. Sahib Singhਤੇ ਮੇਰਾ ਮਨ ਉਸ ਵਿਚ ਪਰਚ ਗਿਆ ਹੈ ॥੪॥੫॥* ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਜੀਵ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ, ਉਹ ਗੁਰੂ ਦੀ ਸ਼ਰਨ ਪੈ ਕੇ ਨਾਮ-ਰਸ ਮਾਣਦਾ ਹੈ ਤੇ ਜਨਮ-ਮਰਨ ਦੇ ਗੇੜ ਤੋਂ ਬਚ ਜਾਂਦਾ ਹੈ।
SikhNet (Spanish)con la que mi mente es confortada por la Gracia del Guru. (4‑5)