ੴ

ਸਿੱਖਬਾਣੀ · SikhBani

Ang 655

Sri Guru Granth Sahib · Raag Sorath · 5 shabads, 63 lines
Translations
Shabad Bhagat Kabir Ji Raag Sorath continued from Ang 654

ਕਹੁ ਕਬੀਰ. ਜਨ ਭਏ ਖਾਲਸੇ; ਪ੍ਰੇਮ ਭਗਤਿ ਜਿਹ ਜਾਨੀ ॥੪॥੩॥

kahu kabeer. jan bhe khaalase; prem bhagat jih jaanee |4|3|

Sant Singh KhalsaSays Kabeer, those humble people become pure - they become Khalsa - who know the Lord's loving devotional worship. ||4||3||
Manmohan SinghSays Kabir, the persons, who imbibe God's love and devotion, become pure.
Manmohan Singh (Punjabi)ਕਬੀਰ ਜੀ ਆਖਦੇ ਹਨ, ਜਿਹੜੇ ਪੁਰਸ਼ ਰੱਬ ਦੇ ਪਿਆਰ ਤੇ ਅਨੁਰਾਗ ਨੂੰ ਗ੍ਰਹਿਣ ਕਰ ਲੈਂਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੋ ਜਨ (ਖਾਲਾਸੇ ਵਾ ਖਾਲਸੇ) ਦੋ ਪਾਠ ਹੈਂ ਅਰ ਅਰਥ ਏਕ ਹੀ ਹੈ ਬੰਧਨੋਂ ਸੇ ਰਹਿਤ ਮੁਕਤ ਰੂਪ ਭਏ ਹੈਂ, ਜਿਨੋਂ ਨੇ ਪ੍ਰੇਮਾਭਗਤਿ ਰਿਦੇ ਬੀਚ ਜਾਣੀ ਹੈ, ਭਾਵ ਪ੍ਰੇਮਾਭਗਤੀ ਕਰ ਕੇ ਗਿਆਨ ਕੀ ਸਫਲਤਾ ਹੋਤੀ ਹੈ॥੪॥੩॥☬ਅਪਨੇ ਭ੍ਰਮ ਨਿਵਰਤੀ ਕੀ ਦਸ਼ਾ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ ॥੪॥੩॥

ਪਦ ਅਰਥ ਖਾਲਸੇ = ਆਜ਼ਾਦ। ਜਿਹ = ਜਿਨ੍ਹਾਂ ਨੇ ॥੪॥੩॥

* ਸ਼ਬਦ ਦਾ ਭਾਵ: ਪਰਮਾਤਮਾ ਦਾ ਭਜਨ ਹੀ ਮਨੁੱਖ ਦੇ ਕਰਨ-ਜੋਗ ਕੰਮ ਹੈ। ਇਹੀ ਮੌਤ ਦੇ ਸਹਿਮ ਤੋਂ ਬਚਾਂਦਾ ਹੈ। ਕਰਮ-ਕਾਂਡ, ਜੋਗ, ਤਪ ਆਦਿਕ ਸਿਮਰਨ ਦੇ ਟਾਕਰੇ ਤੇ ਤੁੱਛ ਹਨ।

SikhNet (Spanish)Dice Kabir, los humildes que purifican su ser y se vuelven Kjalsa, sienten la Devoción en la Alabanza Amorosa al Señor. (4‑3)

Open this shabad (10 lines, Angs 654-655) →

Shabad Bhagat Kabir Ji Raag Sorath

ਘਰੁ ੨ ॥

ghar 2 |

Sant Singh KhalsaSecond House||
Manmohan SinghSecond House.
Manmohan Singh (Punjabi)ਦੂਜਾ ਘਰ।
SikhNet (Spanish)Bhagat Kabir yi.

ਦੁਇ ਦੁਇ ਲੋਚਨ ਪੇਖਾ ॥

due due lochan pekhaa |

Sant Singh KhalsaWith both of my eyes, I look around;
Manmohan SinghI look around with my both eyes, the both eyes,
Manmohan Singh (Punjabi)ਆਪਣੀਆਂ ਦੋਹਾਂ, ਦੋਹਾਂ ਅੱਖਾਂ ਨਾਲ ਮੈਂ ਵੇਖਦਾ ਹਾਂ।
Fareedkot Teekaਔਰ ਜੀਵੋਂ ਨੇ ਤੌ ਇਸ ਦ੍ਵੈਤ ਰੂਪ ਪ੍ਰਪੰਚ ਕੋ ਦੋਨੋਂ ਨੇਤ੍ਰੋਂ ਸਾਥ ਸਤਰੂਪ ਦੇਖਿਆ ਹੈ॥
Prof. Sahib Singh(ਹੁਣ ਤਾਂ) ਮੈਂ (ਜਿੱਧਰ) ਅੱਖਾਂ ਖੋਲ੍ਹ ਕੇ ਤੱਕਦਾ ਹਾਂ,

ਪਦ ਅਰਥ ਦੁਇ ਦੁਇ ਲੋਚਨ = ਦੁਹੀਂ ਦੁਹੀਂ ਅੱਖੀਂ, (ਭਾਵ, ਚੰਗੀ, ਤਰ੍ਹਾਂ ਅੱਖਾਂ ਖੋਲ੍ਹ ਕੇ, ਗਹੁ ਨਾਲ)। ਪੇਖਾ = ਪੇਖਾਂ, ਮੈਂ ਵੇਖਦਾ ਹਾਂ।

SikhNet (Spanish)Veo con mis ojos,

ਹਉ. ਹਰਿ ਬਿਨੁ; ਅਉਰੁ. ਨ ਦੇਖਾ ॥

hau. har bin; aaur. na dekhaa |

Sant Singh KhalsaI don't see anything except the Lord.
Manmohan Singhbut I see no one else but God.
Manmohan Singh (Punjabi)ਪ੍ਰੰਤੂ ਵਾਹਿਗੁਰੂ ਦੇ ਬਾਝੋਂ ਮੈਨੂੰ ਹੋਰ ਕੋਈ ਨਹੀਂ ਦਿਸਦਾ।
Fareedkot Teekaਮੈਂ ਇਸ ਸੰਸਾਰ ਮੇਂ ਹਰੀ ਸੇ ਬਿਨਾ ਕੁਛ ਔਰ ਦੇਖਾ ਨਹੀਂ ਹੈ, ਭਾਵ ਸਰਬ ਪਾਰਬ੍ਰਹਮ ਕਰ ਦੇਖਾ ਹੈ॥
Prof. Sahib Singhਮੈਨੂੰ ਪਰਮਾਤਮਾ ਤੋਂ ਬਿਨਾ ਹੋਰ (ਓਪਰਾ) ਕੋਈ ਦਿੱਸਦਾ ਹੀ ਨਹੀਂ।

ਪਦ ਅਰਥ ਹਉ = ਮੈਂ। ਅਉਰੁ = ਕੋਈ ਹੋਰ, ਕਿਸੇ ਹੋਰ ਨੂੰ। ਨ ਦੇਖਾ = ਨ ਦੇਖਾਂ, ਮੈਂ ਨਹੀਂ ਵੇਖਦਾ।

SikhNet (Spanish)pero no veo más que al Señor.

ਨੈਨ ਰਹੇ ਰੰਗੁ ਲਾਈ ॥

nain rahe rang laaee |

Sant Singh KhalsaMy eyes gaze lovingly upon Him,
Manmohan SinghMy eyes lovingly gaze on Him.
Manmohan Singh (Punjabi)ਮੇਰੇ ਨੇਤਰ ਪਿਆਰ ਨਾਲ ਉਸ ਪ੍ਰਭੂ ਨੂੰ ਵੇਖਦੇ ਹਨ।
Fareedkot Teekaਤਿਸੀ ਸੇ ਮੇਰੇ ਨੇਤ੍ਰ ਵਾਹਿਗੁਰੂ ਮੇਂ ਪ੍ਰੇਮ ਲਗਾਇ ਰਹੇ ਹੈਂ॥
Prof. Sahib Singhਮੇਰੀਆਂ ਅੱਖਾਂ (ਪ੍ਰਭੂ ਨਾਲ) ਪਿਆਰ ਲਾਈ ਬੈਠੀਆਂ ਹਨ (ਮੈਨੂੰ ਹਰ ਪਾਸੇ ਪ੍ਰਭੂ ਹੀ ਦਿੱਸਦਾ ਹੈ),

ਪਦ ਅਰਥ ਨੈਨ = ਅੱਖਾਂ। ਰੰਗੁ = ਪਿਆਰ। ਰਹੇ ਲਾਈ = ਲਾਇ ਰਹੇ, ਲਾ ਰਹੇ ਹਨ।

SikhNet (Spanish)Mis ojos están enamorados de mi Dios;

ਅਬ ਬੇ ਗਲ; ਕਹਨੁ. ਨ ਜਾਈ ॥੧॥

ab be gal; kehan. na jaaee |1|

Sant Singh Khalsaand now, I cannot speak of anything else. ||1||
Manmohan SinghNow, no other subject can be mentioned.
Manmohan Singh (Punjabi)ਹੁਣ ਹੋਰ ਕਿਸੇ ਵਿਸ਼ਯ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
Fareedkot Teekaਅਬ ਮੁਝ ਸੇ ਤਿਸ ਵਾਹਿਗੁਰੂ ਸੇ ਬਿਨਾ ਦੂਸਰੀ ਬਾਤ ਕਹੀ ਨਹੀਂ ਜਾਤੀ ਹੈ॥੧॥
Prof. Sahib Singhਹੁਣ ਮੈਥੋਂ ਕੋਈ ਹੋਰ ਗੱਲ ਆਖੀ ਹੀ ਨਹੀਂ ਜਾ ਸਕਦੀ (ਭਾਵ, ਮੈਂ ਹੁਣ ਇਹ ਆਖਣ-ਜੋਗਾ ਹੀ ਨਹੀਂ ਰਿਹਾ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਭੀ ਕਿਤੇ ਹੈ) ॥੧॥

ਪਦ ਅਰਥ ਬੇ ਗਲ = ਕੋਈ ਹੋਰ ਗੱਲ ॥੧॥

SikhNet (Spanish)por eso no ven a nadie más. (1)

ਹਮਰਾ ਭਰਮੁ ਗਇਆ; ਭਉ ਭਾਗਾ ॥

hamaraa bharam geaa; bhau bhaagaa |

Sant Singh KhalsaMy doubts were removed, and my fear ran away,
Manmohan SinghMy doubt has been removed and my fear has fled away,
Manmohan Singh (Punjabi)ਮੇਰਾ ਸੰਸਾ ਦੂਰ ਹੋ ਗਿਆ ਹੈ ਤੇ ਮੇਰਾ ਡਰ ਦੌੜ ਗਿਆ ਹੈ,
Fareedkot Teekaਹੇ ਭਾਈ! ਤਬ ਸੇ ਹਮਾਰਾ ਭ੍ਰਮ ਦੂਰ ਭਯਾ ਹੈ, ਤਿਸੀ ਤੇ ਸੰਪੂਰਨ ਭੈ ਭਾਗ ਗਯਾ ਹੈ॥
Prof. Sahib Singh(ਉਦੋਂ ਤੋਂ) ਮੇਰਾ ਭੁਲੇਖਾ ਦੂਰ ਹੋ ਗਿਆ ਹੈ (ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਹਸਤੀ ਭੀ ਜਗਤ ਵਿਚ ਹੈ; ਇਸ ਭੁਲੇਖੇ ਦੇ ਦੂਰ ਹੋਣ ਨਾਲ) ਹੁਣ ਕੋਈ ਡਰ ਨਹੀਂ ਰਹਿ ਗਿਆ (ਕਿਉਂਕਿ ਡਰ ਤਾਂ ਕਿਸੇ ਓਪਰੇ ਪਾਸੋਂ ਹੀ ਹੋ ਸਕਦਾ ਹੈ)

ਪਦ ਅਰਥ ਭਰਮੁ = ਭੁਲੇਖਾ।

SikhNet (Spanish)Mi duda ha desvanecido, mis miedos se han ido,

ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥

jab raam naam chit laagaa |1| rahaau |

Sant Singh Khalsawhen my consciousness became attached to the Lord's Name. ||1||Pause||
Manmohan Singhnow, when my mind is attached with the Lord's Name. Pause.
Manmohan Singh (Punjabi)ਹੁਣ ਜਦ ਕਿ ਮੇਰਾ ਮਨ ਸੁਆਮੀ ਦੇ ਨਾਮ ਨਾਲ ਜੁੜ ਗਿਆ ਹੈ। ਠਹਿਰਾਉ।
Fareedkot Teekaਜਬ ਸੇ ਹਮਾਰਾ ਰਾਮ ਨਾਮ ਕੇ ਬੀਚ ਚਿਤ ਲਾਗਾ ਹੈ॥੧॥ ਰਹਾਉ ॥
Prof. Sahib Singhਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ ॥੧॥ ਰਹਾਉ ॥
SikhNet (Spanish)ahora que mi mente está entonada en el Nombre del Señor. (1‑Pausa)

ਬਾਜੀਗਰ ਡੰਕ ਬਜਾਈ ॥

baajeegar ddank bajaaee |

Sant Singh KhalsaWhen the magician beats his tambourine,
Manmohan SinghWhen the magician beats his tembourine,
Manmohan Singh (Punjabi)ਜਦ ਮਦਾਰੀ ਆਪਣੀ ਡੁਗਡੁਗੀ ਵਜਾਉਂਦਾ ਹੈ,
Fareedkot Teekaਤਿਸ ਹਰੀ ਸੇ ਬਿਨਾ ਇਹੁ ਸੰਸਾਰ ਐਸਾ ਹੈ ਜੈਸੇ ਬਾਜੀਗਰ ਨੇ ਡੰਕ ਬਜਾਈ॥
Prof. Sahib Singh(ਮੈਨੂੰ ਹੁਣ ਇਉਂ ਦਿੱਸਦਾ ਹੈ ਕਿ) ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਉਂਦਾ ਹੈ,

ਪਦ ਅਰਥ ਬਾਜੀਗਰ = ਤਮਾਸ਼ਾ ਕਰਨ ਵਾਲੇ (ਪ੍ਰਭੂ) ਨੇ। ਡੰਕ = ਡੁਗਡੁਗੀ।

SikhNet (Spanish)Cuando Dios, el Mago, toca Su Tambor,

ਸਭ ਖਲਕ ਤਮਾਸੇ ਆਈ ॥

sabh khalak tamaase aaee |

Sant Singh Khalsaeveryone comes to see the show.
Manmohan Singhthe whole public turn up to see the play.
Manmohan Singh (Punjabi)ਸਾਰੇ ਲੋਕ ਖੇਡ ਵੇਖਣ ਲਈ ਆ ਜਾਂਦੇ ਹਨ।
Fareedkot Teekaਤਬ ਤਿਸ ਸ਼ਬਦ ਕੋ ਸੁਨ ਕਰ ਸਭ ਸ੍ਰਿਸਟੀ ਤਮਾਸ਼ਾ ਦੇਖਨੇ ਕੋ ਆਈ ਹੈ, ਵਾ ਤਮਾਸ਼ਾ ਕਰਨੇ ਕੀ ਸਮਗ੍ਰੀ ਪ੍ਰਗਟੁ ਹੋ ਆਈ ਹੈ॥
Prof. Sahib Singhਤਾਂ ਸਾਰੀ ਖ਼ਲਕਤ (ਜਗਤ-) ਤਮਾਸ਼ਾ ਵੇਖਣ ਆ ਜਾਂਦੀ ਹੈ,

ਪਦ ਅਰਥ ਖਲਕ = ਖ਼ਲਕਤ। ਤਮਾਸੇ = ਤਮਾਸ਼ਾ ਵੇਖਣ।

SikhNet (Spanish)entonces todas las criaturas se ven para observar Su Obra.

ਬਾਜੀਗਰ ਸ੍ਵਾਂਗੁ ਸਕੇਲਾ ॥

baajeegar svaang sakelaa |

Sant Singh KhalsaWhen the magician winds up his show,
Manmohan SinghWhen the magician winds up his play,
Manmohan Singh (Punjabi)ਜਦ ਮਦਾਰੀ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ,
Fareedkot Teekaਪੁਨਾ ਜਬ ਬਾਜੀਗਰ ਨੇ ਤਿਸ ਅਪਨੇ ਸ੍ਵਾਂਗ ਕੋ (ਸਕੇਲਾ) ਇਕਤ੍ਰ ਕਰ ਲੀਆ॥
Prof. Sahib Singhਤੇ ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ,

ਪਦ ਅਰਥ ਸ੍ਵਾਂਗੁ = ਸਾਂਗ, ਤਮਾਸ਼ਾ। ਸਕੇਲਾ = ਸਮੇਟਿਆ, ਸਾਂਭਦਾ ਹੈ।

SikhNet (Spanish)Pero cuando la obra termina,

ਅਪਨੇ ਰੰਗ ਰਵੈ ਅਕੇਲਾ ॥੨॥

apane rang ravai akelaa |2|

Sant Singh Khalsathen he enjoys its play all alone. ||2||
Manmohan Singhthen all alone he enjoys his revelments.
Manmohan Singh (Punjabi)ਤਦ ਉਹ ਆਪਣੀਆਂ ਮੌਜ ਬਹਾਰਾਂ ਕੱਲਮਕੱਲਾ ਹੀ ਮਾਣਦਾ ਹੈ।
Fareedkot Teekaਤਬ ਵਹੁ ਬਾਜੀਗਰ ਅਪਨੇ (ਰੰਗ) ਅਨੰਦ ਮੇਂ ਏਕਾਏਕੀ ਹੋ ਕਰ ਵਿਚਰਤਾ ਹੈ॥੨॥☬ਤੈਸੇ ਜਬ ਈਸ਼੍ਵਰ ਰੂਪੀ ਬਾਜੀਗਰ ਨੇ ਸ੍ਰਿਸ਼ਟੀ ਰਚਣੇ ਕੀ ਇਛਾ ਰੂਪੀ ਡੁਗਡੁਗੀ ਵਜਾਈ ਤਬ ਸਰਬ ਹੀ ਸ੍ਰਿਸ਼ਟੀ ਹੋ ਗਈ, ਅਰ ਜਬ ਅਪਨੇ ਸੰਕਲਪ ਰੂਪ ਸ੍ਵਾਂਗ ਕੋ ਰੋਕ ਲੀਆ ਤਬ ਵਹੁ ਅਨੰਦ ਮੇਂ ਏਕ ਨਿਰਗੁਨ ਸਰੂਪ ਹੀ ਰਹਿਤਾ ਹੈ॥
Prof. Sahib Singhਤਾਂ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ ॥੨॥

ਪਦ ਅਰਥ ਰੰਗ ਰਵੈ = ਮੌਜ ਵਿਚ ਰਹਿੰਦਾ ਹੈ ॥੨॥

SikhNet (Spanish)Él permanece Solo, absorbido en Sí Mismo. (2)

ਕਥਨੀ ਕਹਿ; ਭਰਮੁ ਨ ਜਾਈ ॥

kathanee keh; bharam na jaaee |

Sant Singh KhalsaBy preaching sermons, one's doubt is not dispelled.
Manmohan SinghBy uttering sermons, the doubt is dispelled not.
Manmohan Singh (Punjabi)ਧਰਮ ਭਾਸ਼ਨ ਉਚਾਰਨ ਦੁਆਰਾ ਸੰਦੇਹ ਦੂਰ ਨਹੀਂ ਹੁੰਦਾ।
Fareedkot Teekaਕਥਨ ਕਰਨੇ ਮਾਤ੍ਰ ਸੇ ਬਿਨਾਂ ਧਾਰਨਾ ਤੇ ਭਰਮ ਨਹੀਂ ਜਾਤਾ ਹੈ॥
Prof. Sahib Singh(ਪਰ ਇਹ ਦ੍ਵੈਤ ਦਾ) ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ,

ਪਦ ਅਰਥ ਕਥਨੀ ਕਹਿ = ਨਿਰੀਆਂ ਗੱਲਾਂ ਕਰ ਕੇ।

SikhNet (Spanish)A través de palabras, nuestra duda no es disipada,

ਸਭ ਕਥਿ ਕਥਿ ਰਹੀ ਲੁਕਾਈ ॥

sabh kath kath rahee lukaaee |

Sant Singh KhalsaEveryone is tired of preaching and teaching.
Manmohan SinghThrough telling and describing, the whole public has grown weary.
Manmohan Singh (Punjabi)ਆਖਣ ਤੇ ਉਚਾਰਨ ਰਾਹੀਂ ਸਾਰੀ ਖਲਕਤ ਹਾਰ ਹੁੱਟ ਗਈ ਹੈ।
Fareedkot Teekaਕਿਉਂਕਿ ਸੰਪੂਰਨ ਲੁਕਾਈ ਕਥਨ ਕਰ ਕਰ ਰਹਿ ਗਈ ਹੈ, ਪਰੰਤੂ ਭਰਮ ਕਿਸੀ ਕਾ ਦੂਰ ਨਹੀਂ ਭਇਆ॥
Prof. Sahib Singhਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ (ਕਿਸੇ ਦੇ ਅੰਦਰੋਂ ਦ੍ਵੈਤ-ਭਾਵ ਜਾਂਦੀ ਨਹੀਂ)।

ਪਦ ਅਰਥ ਸਭ ਲੁਕਾਈ = ਸਾਰੀ ਲੋਕਾਈ, ਸਾਰੀ ਸ੍ਰਿਸ਼ਟੀ। ਰਹੀ = ਥੱਕ ਗਈ।

SikhNet (Spanish)pues muchos han recitado millones de palabras antes y han perdido.

ਜਾ ਕਉ ਗੁਰਮੁਖਿ ਆਪਿ ਬੁਝਾਈ ॥

jaa kau guramukh aap bujhaaee |

Sant Singh KhalsaThe Lord causes the Gurmukh to understand;
Manmohan SinghHe, to whom the Lord reveals Himself, through the Guru,
Manmohan Singh (Punjabi)ਜਿਸ ਨੂੰ ਗੁਰਾਂ ਦੇ ਰਾਹੀਂ, ਸੁਆਮੀ ਆਪਣੇ ਆਪ ਨੂੰ ਦਰਸਾਉਂਦਾ ਹੈ,
Fareedkot Teekaਜਿਸ ਕੋ ਗੁਰੋਂ ਦੁਆਰੇ ਵਾਹਿਗੁਰੂ ਨੇ ਅਪਨੇ ਆਪ ਕੀ ਸਮਝ ਸਮਝਾਈ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਆਪਿ = ਪ੍ਰਭੂ ਆਪ। ਬੁਝਾਈ = ਸਮਝ ਬਖ਼ਸ਼ਦਾ ਹੈ।

SikhNet (Spanish)Aquél a quien el misterio le es revelado a través del Guru,

ਤਾ ਕੇ ਹਿਰਦੈ ਰਹਿਆ ਸਮਾਈ ॥੩॥

taa ke hiradai rahiaa samaaee |3|

Sant Singh Khalsahis heart remains permeated with the Lord. ||3||
Manmohan Singhin his mind, He remains permeated.
Manmohan Singh (Punjabi)ਉਸ ਦੇ ਮਨ ਅੰਦਰ ਉਹ ਰਮਿਆ ਰਹਿੰਦਾ ਹੈ।
Fareedkot Teekaਤਿਸ ਕੇ ਹਿਰਦੇ ਮੇਂ ਵਹੁ ਹਰੀ ਨਿਸਚੇ ਕਰ ਸਮਾਇ ਰਿਹਾ ਹੈ॥੩॥
Prof. Sahib Singhਉਸ ਦੇ ਹਿਰਦੇ ਵਿਚ ਉਹ ਸਦਾ ਟਿਕਿਆ ਰਹਿੰਦਾ ਹੈ ॥੩॥
SikhNet (Spanish)en su corazón el Señor habita. (3)

ਗੁਰ; ਕਿੰਚਤ ਕਿਰਪਾ ਕੀਨੀ ॥

gur; kinchat kirapaa keenee |

Sant Singh KhalsaWhen the Guru grants even a bit of His Grace,
Manmohan SinghWhen the Guru shows even a little kindness,
Manmohan Singh (Punjabi)ਜਦ ਗੁਰੂ ਜੀ ਭੋਰਾ ਕੁ ਡਰ ਹੀ ਮਿਹਰਬਾਨੀ ਕਰਦੇ ਹਨ,
Fareedkot Teekaਜਬ ਮੁਝ ਪਰ ਸਤਿਗੁਰੋਂ ਨੇ (ਕਿੰਚਤ) ਅਲਪ ਮਾਤ੍ਰ ਭੀ ਅਪਨੀ ਕਿਰਪਾ ਕਰੀ ਹੈ॥
Prof. Sahib Singhਜਿਸ ਮਨੁੱਖ ਉੱਤੇ ਗੁਰੂ ਨੇ ਥੋੜੀ ਜਿਤਨੀ ਭੀ ਮਿਹਰ ਕਰ ਦਿੱਤੀ ਹੈ,

ਪਦ ਅਰਥ ਕਿੰਚਤ = ਥੋੜੀ ਜਿਹੀ।

SikhNet (Spanish)El Guru ha sido Compasivo y me ha bendecido;

ਸਭੁ ਤਨੁ ਮਨੁ ਦੇਹ; ਹਰਿ ਲੀਨੀ ॥

sabh tan man deh; har leenee |

Sant Singh Khalsaone's body, mind and entire being are absorbed into the Lord.
Manmohan Singhthen the body, soul and person are all absorbed in God.
Manmohan Singh (Punjabi)ਤਾਂ ਜਿਸਮ ਆਤਮਾ ਤੇ ਸਰੀਰ ਸਮੂਹ ਹਰੀ ਵਿੱਚ ਸਮਾ ਜਾਂਦੇ ਹਨ।
Fareedkot Teekaਤਬ (ਤਨੁ) ਸੂਖਮ ਜੋ ਮਨ ਹੈ ਅਰ ਅਸਥੂਲ ਦੇਹ ਮਨ ਕੀ ਮਮਤਾ ਮੇਰੀ ਸਭ ਹਿਰ ਲਈ ਹੈ, ਵਾ (ਹਰਿ ਲੀਨੀ) ਹਰਿ ਮੇਂ ਲੀਨ ਭਈ ਹੈ ਅਰਥਾਤ ਤੀਨੋਂ ਸਰੀਰੋਂ ਕੋ ਹਰੀ ਰੂਪ ਜਾਨਾ ਹੈ॥
Prof. Sahib Singhਉਸ ਦਾ ਤਨ ਤੇ ਮਨ ਸਭ ਹਰੀ ਵਿਚ ਲੀਨ ਹੋ ਜਾਂਦਾ ਹੈ।

ਪਦ ਅਰਥ ਹਰਿ ਲੀਨੀ = ਹਰੀ ਵਿਚ ਲੀਨ ਹੋ ਜਾਂਦਾ ਹੈ।

SikhNet (Spanish)mi cuerpo y mi mente ahora están inmersos en Dios.

ਕਹਿ ਕਬੀਰ. ਰੰਗਿ ਰਾਤਾ ॥

keh kabeer. rang raataa |

Sant Singh KhalsaSays Kabeer, I am imbued with the Lord's Love;
Manmohan SinghSays Kabir, I am imbued with the Lord's love,
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ, ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਬ ਮੇਰਾ ਮਨ ਤਿਸ ਕੇ ਪ੍ਰੇਮ ਮੇਂ ਰਾਤਾ॥
Prof. Sahib Singhਕਬੀਰ ਆਖਦਾ ਹੈ- ਉਹ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ,

ਪਦ ਅਰਥ ਰੰਗਿ = ਪਿਆਰ ਵਿਚ। ਰਾਤਾ = ਰੰਗਿਆ ਜਾਂਦਾ ਹੈ।

SikhNet (Spanish)Dice Kabir, ahora estoy entonado en el Amor de Dios;

ਮਿਲਿਓ ਜਗਜੀਵਨ ਦਾਤਾ ॥੪॥੪॥

milio jagajeevan daataa |4|4|

Sant Singh KhalsaI have met with the Life of the world, the Great Giver. ||4||4||
Manmohan Singhand I have met with the Beneficent God, the life of the world.
Manmohan Singh (Punjabi)ਅਤੇ ਮੈਂ ਜਗਤ ਦੀ ਜਿੰਦ-ਜਾਨ ਦਾਤਾਰ ਵਾਹਿਗੁਰੂ ਨੂੰ ਮਿਲ ਪਿਆ ਹਾਂ।
Fareedkot Teekaਤਬ ਮੁਝ ਕੋ ਜਗਤ ਕਾ ਜੀਵਨ ਸਰਬ ਕਾ ਦਾਤਾ ਮਿਲਾ ਹੈ, ਭਾਵ ਤਬ ਤਿਸਮੈਂ ਹਮ ਅਭੇਦ ਹੂਏ ਹੈਂ॥੪॥੪॥☬ਅਪਨੀ ਬੁਧੀ ਵਾ ਸ਼ਾਹੂਕਾਰ ਦੀ ਟਹਲਣ ਦੇ ਪ੍ਰਥਾਇ ਜੋ ਦੂਧ ਰਿੜਕਨੇ ਮੇਂ ਸਮਾਂ ਬਿਤਾਵਤੀ ਥੀ, ਕਹਿਤੇ ਹੂਏ ਅਪਨਾ ਨਿਸਚਾ ਪ੍ਰਗਟ ਕਰਤੇ ਹੈਂ:
Prof. Sahib Singhਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ॥੪॥੪॥

* ਸ਼ਬਦ ਦਾ ਭਾਵ: ਪ੍ਰਭੂ ਨਾਲ ਮਿਲਾਪ-ਅਵਸਥਾ ਵਿਚ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ, ਇਹ ਜਗਤ ਉਸੇ ਦੀ ਹੀ ਬਣਾਈ ਹੋਈ ਖੇਡ ਪ੍ਰਤੀਤ ਹੁੰਦੀ ਹੈ। ਪਰ ਇਹ ਅਵਸਥਾ ਗੁਰੂ ਦੀ ਮਿਹਰ ਨਾਲ ਆਪਾ-ਭਾਵ ਦੂਰ ਕੀਤਿਆਂ ਮਿਲਦੀ ਹੈ।੪।

SikhNet (Spanish)he encontrado a mi Señor Benévolo, Vida de toda la vida. (4‑4)

Open this shabad →

Shabad Bhagat Kabir Ji Raag Sorath

ਜਾ ਕੇ ਨਿਗਮ ਦੂਧ ਕੇ ਠਾਟਾ ॥

jaa ke nigam doodh ke tthaattaa |

Sant Singh KhalsaLet the sacred scriptures be your milk and cream,
Manmohan SinghHe, in whose home the sacred books are the milk products,
Manmohan Singh (Punjabi)ਉਹ ਜਿਸ ਦੇ ਘਰ ਵਿੱਚ ਧਾਰਮਕ ਪੁਸਤਕਾਂ ਦੁੱਧ ਦਾ ਸਮਿਆਨ ਹਨ,
Fareedkot Teekaਜਿਸ ਕੇ ਘਰ ਮੇਂ ਓਅੰਕਾਰ ਰੂਪੀ ਗਊ ਕੇ ਬੇਦ ਰੂਪੀ (ਠਾਟਾ) ਥਣ ਅਦ੍ਵੈਤ ਸਿਧਾਂਤ ਰੂਪ ਦੂਧ ਕੇ ਭਰੇ ਹੂਏ ਹੈਂ॥
Prof. Sahib Singh(ਹੇ ਜਿੰਦੇ! ਤੂੰ ਉਸ ਪ੍ਰਭੂ ਦੇ ਨਾਮ ਵਿਚ ਚਿੱਤ ਜੋੜ) ਵੇਦ ਆਦਿਕ ਧਰਮ-ਪੁਸਤਕ ਜਿਸ ਦੇ (ਨਾਮ-ਅੰਮ੍ਰਿਤ) ਦੁੱਧ ਦੇ ਸੋਮੇ ਹਨ,

ਪਦ ਅਰਥ ਨਿਗਮ = ਵੇਦ ਆਦਿਕ ਧਰਮ = ਪੁਸਤਕ। ਠਾਟਾ = ਠਣ, {Skt. स्तन}। ਦੂਧ ਕੇ ਠਾਟਾ = ਦੁੱਧ ਦੇ ਥਣ, ਦੁੱਧ ਦਾ ਸੋਮਾ, ਅੰਮ੍ਰਿਤ ਦਾ ਸੋਮਾ।

SikhNet (Spanish)Los libros religiosos son la leche de Dios,

ਸਮੁੰਦੁ ਬਿਲੋਵਨ ਕਉ ਮਾਟਾ ॥

samund bilovan kau maattaa |

Sant Singh Khalsaand the ocean of the mind the churning vat.
Manmohan Singhand mind-ocean is the vessel to churn,
Manmohan Singh (Punjabi)ਤੇ ਮਨ ਸਮੁੰਦਰ ਰਿੜਕਣ ਲਈ ਭਾਂਡਾ ਹੈ,
Fareedkot Teekaਤਿਸ ਕੇ ਰਿੜਕਨੇ ਕੋ ਸਤਸੰਗ ਰੂਪ ਸਮੁੰਦਰ (ਮਾਟਾ) ਮਟ ਹੈ, ਭਾਵ ਸੇ ਸਤਿਸੰਗ ਕੇ ਬੀਚ ਹੀ ਤਤ ਮਿਥਿਆ ਕਾ ਵੀਚਾਰ ਹੋਤਾ ਹੈ॥
Prof. Sahib Singhਤੇ ਸਤਸੰਗ ਉਸ ਦੁੱਧ ਦੇ ਰਿੜਕਣ ਲਈ ਚਾਟੀ ਹੈ।

ਪਦ ਅਰਥ ਸਮੁੰਦੁ = (ਭਾਵ,) ਸਤਸੰਗ। ਬਿਲੋਵਨ ਕਉ = ਰਿੜਕਣ ਲਈ। ਮਾਟਾ = ਚਾਟੀ (ਨੋਟ: ਜਿਵੇਂ ਚਾਟੀ ਵਿਚ ਦੁੱਧ ਰਿੜਕਦੀ ਹੈ, ਤਿਵੇਂ ਸਤਸੰਗ ਵਿਚ ਧਰਮ = ਪੁਸਤਕ ਵਿਚਾਰੀਦੇ ਹਨ)।

SikhNet (Spanish)también el cántaro en donde uno bate la Sabiduría de Dios.

ਤਾ ਕੀ ਹੋਹੁ ਬਿਲੋਵਨਹਾਰੀ ॥

taa kee hohu bilovanahaaree |

Sant Singh KhalsaBe the butter-churner of the Lord,
Manmohan Singhbe thou the milk-churner of that Lord.
Manmohan Singh (Punjabi)ਤੂੰ ਉਸ ਸਾਹਿਬ ਦੀ ਦੁੱਧ ਰਿੜਕਣ ਵਾਲੀ ਬਣ ਜਾ।
Fareedkot Teekaਜੋ ਤਿਸ ਦੂਧ ਕੀ ਰਿੜਕਨੇਹਾਰੀ ਤੂੰ ਹੋਵੈ, ਤੌ ਤੁਝ ਕੋ ਵੇਦ ਕਾ ਸਿਧਾਂਤ ਰੂਪ ਮੱਖਣ ਹੀ ਮਿਲੇਗਾ॥
Prof. Sahib Singh(ਹੇ ਜਿੰਦੇ!) ਤੂੰ ਉਸ ਪ੍ਰਭੂ ਦੇ ਨਾਮ ਦੀ ਰਿੜਕਣ ਵਾਲੀ ਬਣ।

ਪਦ ਅਰਥ ਹੋਹੁ = ਬਣ। ਤਾ ਕੀ = ਉਸ ਪ੍ਰਭੂ ਦੀ (ਜਾ ਕੇ = ਜਿਸ ਪ੍ਰਭੂ ਦੇ)।

SikhNet (Spanish)Pero sólo si uno bate, obtiene la Quintaesencia de Dios

ਕਿਉ ਮੇਟੈ ਗੋ; ਛਾਛਿ ਤੁਹਾਰੀ ॥੧॥

kiau mettai go; chhaachh tuhaaree |1|

Sant Singh Khalsaand your buttermilk shall not be wasted. ||1||
Manmohan SinghWhy shall the Lord refuge thee butter milk then.
Manmohan Singh (Punjabi)ਉਹ ਸਾਹਿਬ ਤੈਨੂੰ ਲੱਸੀ ਦੇਣੋਂ ਕਾਹਨੂੰ ਨਾਂਹ ਕਰੇਗਾ।
Fareedkot Teekaਪਰੰਤੂ ਔਰ ਨਹੀਂ ਤੌ ਤਿਸ ਵੇਦ ਵਿਚਾਰ ਕਾ ਪੁੰਨ ਫਲ ਰੂਪ ਸੁਖੋਂ ਕੀ ਪ੍ਰਾਪਤਿ ਰੂਪ ਲੱਸੀ ਹੈ, ਸੋ ਤੋ ਤੁਮਾਰੀ ਕਿਉਂ ਕੋਈ ਮੇਟੇਗਾ। ਭਾਵ ਸੇ ਵੇਦ ਵਿਚਾਰ ਦ੍ਵਾਰਾ ਪੁੰਨੋਂ ਕੀ ਉਤਪੱਤੀ ਹੋ ਕਰ ਤੁਝ ਕੋ ਉਤਮ ਲੋਕੋਂ ਕੀ ਪ੍ਰਾਪਤੀ ਤੌ ਅਵੱਸ੍ਯ ਹੀ ਹੋਇਗੀ॥੧॥
Prof. Sahib Singh(ਹੇ ਜਿੰਦੇ! ਜੇ ਤੈਨੂੰ ਹਰਿ-ਮਿਲਾਪ ਨਸੀਬ ਨਾਹ ਹੋਇਆ, ਤਾਂ ਭੀ) ਉਹ ਪ੍ਰਭੂ (ਸਤਸੰਗ ਵਿਚ ਬੈਠ ਕੇ ਧਰਮ-ਪੁਸਤਕਾਂ ਦੇ ਵਿਚਾਰਨ ਦਾ) ਤੇਰਾ ਸਾਧਾਰਨ ਅਨੰਦ ਨਹੀਂ ਮਿਟਾਇਗਾ ॥੧॥

ਪਦ ਅਰਥ ਛਾਛਿ = ਲੱਸੀ, (ਭਾਵ, ਸਾਧਾਰਨ ਅਨੰਦ ਜੋ ਬਾਣੀ ਦੀ ਵਿਚਾਰ ਤੋਂ ਮਿਲ ਸਕਦਾ ਹੈ) ॥੧॥

SikhNet (Spanish)y entonces hasta la leche agria no es desperdiciada. (1)

ਚੇਰੀ ਤੂ; ਰਾਮੁ. ਨ ਕਰਸਿ ਭਤਾਰਾ ॥

cheree too; raam. na karas bhataaraa |

Sant Singh KhalsaO soul-bride slave, why don't you take the Lord as your Husband?
Manmohan SinghO hand-maiden, why makest thou not God thy Spouse?
Manmohan Singh (Punjabi)ਹੇ ਗੋਲੀਏ! ਤੂੰ ਵਾਹਿਗੁਰੂ ਨੂੰ ਆਪਣਾ ਕੰਤ ਕਿਉਂ ਨਹੀਂ ਬਣਾਉਂਦੀ?
Fareedkot Teekaਹੇ ਵਿਸੇ ਵਿਸੈਣੀ ਬੁਧੀ ਰੂਪ ਦਾਸੀ! ਤੂੰ ਰਾਮ ਕੋ ਅਪਣਾ ਪਤੀ ਕਿਉਂ ਨਹੀਂ ਕਰਤੀ ਹੈਂ॥
Prof. Sahib Singhਹੇ ਜਿੰਦੇ! ਤੂੰ ਉਸ ਪਰਮਾਤਮਾ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ,

ਪਦ ਅਰਥ ਚੇਰੀ = ਹੇ ਦਾਸੀ! ਹੇ ਜੀਵ-ਇਸਤ੍ਰੀ! ਹੇ ਜਿੰਦੇ! ਨ ਕਰਸਿ = ਤੂੰ (ਕਿਉਂ) ਨਹੀਂ ਕਰਦੀ?

SikhNet (Spanish)Oh amor, ¿por qué no tomas a Dios como tu esposo? Tu Señor,

ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥

jagajeevan praan adhaaraa |1| rahaau |

Sant Singh KhalsaHe is the Life of the world, the Support of the breath of life. ||1||Pause||
Manmohan SinghHe is the Life of the world and the support of the soul. Pause.
Manmohan Singh (Punjabi)ਉਹ ਜਗਤ ਦੀ ਜਿੰਦ-ਜਾਨ ਤੇ ਜਿੰਦੜੀ ਦਾ ਆਸਰਾ ਹੈ। ਠਹਿਰਾਓ।
Fareedkot Teekaਜਗਤ ਕੇ ਜੀਵਨ ਪ੍ਰਾਣ ਰੂਪ ਕਾ ਆਸਰਾ ਹੈਂ॥੧॥ ਰਹਾਉ ॥
Prof. Sahib Singhਜੋ ਜਗਤ ਦਾ ਜੀਵਨ ਹੈ ਤੇ ਸਭ ਦੇ ਪ੍ਰਾਣਾਂ ਦਾ ਆਸਰਾ ਹੈ? ॥੧॥ ਰਹਾਉ ॥

ਪਦ ਅਰਥ ਅਧਾਰਾ = ਆਸਰਾ ॥੧॥ ਰਹਾਉ ॥

SikhNet (Spanish)la Vida de toda vida es lo principal para tu respiración vital. (1‑Pausa)

ਤੇਰੇ ਗਲਹਿ ਤਉਕੁ; ਪਗ ਬੇਰੀ ॥

tere galeh tauk; pag beree |

Sant Singh KhalsaThe chain is around your neck, and the cuffs are on your feet.
Manmohan SinghOn thy neck is the collar and on thy feet the fetters.
Manmohan Singh (Punjabi)ਤੇਰੀ ਗਰਦਨ ਦੁਆਲੇ ਪਟਾ ਹੈ ਤੇ ਪੈਰੀਂ ਬੇੜੀਆਂ।
Fareedkot Teekaਹੇ ਬੁਧੀ! ਤਿਸ ਵਿਚਾਰ ਸੇ ਬਿਨਾ ਤੇਰੇ ਗਲੇ ਮੇਂ ਮੋਹਿ ਰੂਪੀ (ਤਉਕੁ) ਲੋਹੇ ਕਾ ਜੰਜੀਰ ਪੜ ਰਹਾ ਹੈ ਔ ਪੈਰੋਂ ਮੇਂ ਵਾਸਨਾ ਰੂਪ ਬੇੜੀ ਪੜ ਰਹੀ ਹੈ॥
Prof. Sahib Singhਹੇ ਜਿੰਦੇ! ਤੇਰੇ ਗਲ ਵਿਚ ਮੋਹ ਦਾ ਪਟਾ ਤੇ ਤੇਰੇ ਪੈਰਾਂ ਵਿਚ ਆਸਾਂ ਦੀਆਂ ਬੇੜੀਆਂ ਹੋਣ ਕਰਕੇ,

ਪਦ ਅਰਥ ਗਲਹਿ = ਗਲ ਵਿਚ। ਤਉਕੁ = ਲੋਹੇ ਦਾ ਕੜਾ ਜੋ ਗ਼ੁਲਾਮਾਂ ਦੇ ਗਲ ਵਿਚ ਪਾਇਆ ਜਾਂਦਾ ਸੀ, ਮੋਹ ਦਾ ਪਟਾ। ਪਗ = ਪੈਰਾਂ ਵਿਚ। ਬੇਰੀ = ਆਸਾਂ ਦੀ ਬੇੜੀ।

SikhNet (Spanish)Sobre tu cuello está el cabestro, en tus pies los grilletes,

ਤੂ ਘਰ ਘਰ ਰਮਈਐ ਫੇਰੀ ॥

too ghar ghar rameeai feree |

Sant Singh KhalsaThe Lord has sent you wandering around from house to house.
Manmohan SinghThe Omnipresent Lord has sent thee wandering from house to house.
Manmohan Singh (Punjabi)ਸਰਬ-ਵਿਆਪਕ ਸੁਆਮੀ ਨੇ ਤੈਨੂੰ ਗ੍ਰਿਹ ਗ੍ਰਿਹ ਤੇ ਭਟਕਾਇਆ ਹੈ।
Fareedkot Teekaਇਸੀ ਤੇ ਵ੍ਯਾਪਕ ਰਾਮ ਨੇ ਤੂੰ ਚੌਰਾਸੀ ਲਾਖ ਜੋਨੀਓਂ ਮੇਂ ਫੇਰੀ ਹੈਂ॥
Prof. Sahib Singhਤੈਨੂੰ ਪਰਮਾਤਮਾ ਨੇ ਘਰ ਘਰ (ਕਈ ਜੂਨਾਂ ਵਿਚ) ਫਿਰਾਇਆ ਹੈ।
SikhNet (Spanish)y has ido a través de millones de encarnaciones. Oh amor,

ਤੂ ਅਜਹੁ. ਨ ਚੇਤਸਿ ਚੇਰੀ ॥

too ajahu. na chetas cheree |

Sant Singh KhalsaAnd still, you do not meditate on the Lord, O soul-bride, slave.
Manmohan SinghEven now, thou rememberest not the Lord, O maid,
Manmohan Singh (Punjabi)ਹੁਣ ਭੀ ਤੂੰ ਆਪਣੇ ਸਾਹਿਬ ਨੂੰ ਨਹੀਂ ਸਿਮਰਦੀ, ਹੇ ਬਾਂਦੀਏ!
Fareedkot Teekaਹੇ ਦਾਸੀ! ਤੂੰ ਮਾਨੁਖ ਦੇਹੀ ਕੋ ਪਾਇ ਕਰ ਕੇ ਅਬ ਭੀ ਤਿਸ ਅਪਨੇ ਪਤੀ ਕੋ ਨਹੀਂ ਸਿਮਰਨ ਕਰਤੀ ਹੈਂ॥
Prof. Sahib Singh(ਹੁਣ ਭਾਗਾਂ ਨਾਲ ਕਿਤੇ ਮਨੁੱਖਾ-ਜਨਮ ਮਿਲਿਆ ਸੀ) ਹੁਣ ਭੀ ਤੂੰ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੀ।

ਪਦ ਅਰਥ ਅਜਹੁ = ਅਜੇ ਤਕ।

SikhNet (Spanish)¿por qué no vivir en tu Dios,

ਤੂ ਜਮਿ ਬਪੁਰੀ ਹੈ ਹੇਰੀ ॥੨॥

too jam bapuree hai heree |2|

Sant Singh KhalsaDeath is watching you, O wretched woman. ||2||
Manmohan SinghThou, O wretched maid, art spied by death.
Manmohan Singh (Punjabi)ਤੈਨੂੰ ਹੇ ਨਿਕਰਮਣ! ਮੌਤ ਤੱਕ ਰਹੀ ਹੈ।
Fareedkot Teekaਇਸ ਤੇ ਜਮ ਨੇ ਤੂੰ (ਬਪੁਰੀ) ਨਿਰਮਲ ਦੇਖੀ ਹੈ, ਭਾਵ ਸੇ ਤੁਝ ਕੋ ਮਾਰਨੇ ਕੋ ਜਮ ਦੇਖ ਰਹਾ ਹੈ; ਵਾ ਹੇ ਬਚਾਰੀ ਗਰੀਬਣੀ! ਤੂੰ ਜਮ ਨੇ ਦੇਖੀ ਹੈਂ॥੨॥☬ਬੁਧੀ ਉਤ੍ਰ ਦੇਤੀ ਹੈ:
Prof. Sahib Singhਹੇ ਭਾਗ-ਹੀਣ! ਤੈਨੂੰ ਜਮ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ (ਭਾਵ, ਮੌਤ ਆਇਆਂ ਫਿਰ ਪਤਾ ਨਹੀਂ ਕਿਸ ਲੰਮੇ ਗੇੜ ਵਿਚ ਪੈ ਜਾਇਂਗੀ) ॥੨॥

ਪਦ ਅਰਥ ਤੂ ਬਪੁਰੀ = ਤੈਨੂੰ ਨਿਮਾਣੀ ਨੂੰ। ਜਮਿ = ਜਮ ਨੇ। ਹੇਰੀ = ਤੱਕ ਵਿਚ ਰੱਖਿਆ ਹੋਇਆ ਹੈ ॥੨॥

SikhNet (Spanish)pues la muerte te asecha constantemente? (2)

ਪ੍ਰਭ ਕਰਨ ਕਰਾਵਨਹਾਰੀ ॥

prabh karan karaavanahaaree |

Sant Singh KhalsaThe Lord God is the Cause of causes.
Manmohan SinghThe Lord is the Doer and the Prompter
Manmohan Singh (Punjabi)ਸੁਆਮੀ ਹੀ ਕਰਨ ਤੇ ਕਰਾਉਣ ਵਾਲਾ ਹੈ।
Fareedkot Teekaਹੇ ਮਹਾਰਾਜ! ਪ੍ਰਭ ਕੀ ਸ਼ਕਤੀ ਸਰਬ ਕਰਮੋਂ ਕੇ ਕਰਣੇ ਕਰਾਵਣੇਹਾਰੀ ਹੈ॥
Prof. Sahib Singhਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ।
SikhNet (Spanish)El Señor es el Hacedor y la Causa;

ਕਿਆ ਚੇਰੀ ਹਾਥ ਬਿਚਾਰੀ ॥

kiaa cheree haath bichaaree |

Sant Singh KhalsaWhat is in the hands of the poor soul-bride, the slave?
Manmohan SinghWhat lies in the hand of the poor hand-maiden?
Manmohan Singh (Punjabi)ਗਰੀਬਣੀ ਟਹਿਲਣ ਦੇ ਹੱਥ ਵਿੱਚ ਕੀ ਹੈ?
Fareedkot Teekaਮੈਂ ਵਿਚਾਰੀ ਦਾਸੀ ਕੇ ਹਾਥ ਕਿਆ ਹੈ ਅਰਥਾਤ ਮੇਰੇ ਅਧੀਨ ਕੁਛ ਨਹੀਂ ਹੈ॥
Prof. Sahib Singhਪਰ ਇਸ ਵਿਚਾਰੀ ਜਿੰਦ ਦੇ ਭੀ ਕੀਹ ਵੱਸ?
SikhNet (Spanish)¿qué es lo que tienes tú en las manos, oh vida?

ਸੋਈ ਸੋਈ ਜਾਗੀ ॥

soee soee jaagee |

Sant Singh KhalsaShe awakens from her slumber,
Manmohan SinghShe, yea she alone wakes whom the Lord awakens.
Manmohan Singh (Punjabi)ਓਹੀ ਕੇਵਲ ਓਹੀ ਜਾਗਦੀ ਹੈ, ਜਿਸ ਨੂੰ ਸੁਆਮੀ ਜਗਾਉਂਦਾ ਹੈ।
Fareedkot Teekaਅਵਿਦਿਆ ਰੂਪੀ ਨਿੰਦ੍ਰਾ ਮੇਂ ਸੋਈ ਹੂਈ ਸੋਈ ਜਾਗੀ ਹੈ॥
Prof. Sahib Singhਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ (ਤਦੋਂ ਹੀ) ਜਾਗਦੀ ਹੈ (ਜਦੋਂ ਉਹ ਆਪ ਜਗਾਉਂਦਾ ਹੈ)

ਪਦ ਅਰਥ ਸੋਈ ਸੋਈ = ਕਈ ਜਨਮਾਂ ਦੀ ਸੁੱਤੀ ਹੋਈ।

SikhNet (Spanish)Al despertar a la vida,

ਜਿਤੁ ਲਾਈ ਤਿਤੁ ਲਾਗੀ ॥੩॥

jit laaee tith laagee |3|

Sant Singh Khalsaand she becomes attached to whatever the Lord attaches her. ||3||
Manmohan SinghTo whatever the Lord attaches her. to that she is attached.
Manmohan Singh (Punjabi)ਜਿਸ ਨਾਲ ਸਾਈਂ ਉਸ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦੀ ਹੈ।
Fareedkot Teekaਜਿਸੁ ਪਰ ਕ੍ਰਿਪਾ ਕਰੀ ਹੈ ਔ ਸੰਪੂਰਨ ਸ੍ਰਿਸਟੀ ਜਿਸ ਜਿਸ ਤਰਫ ਰਾਮ ਜੀ ਨੇ ਲਗਾਈ ਹੋਈ ਹੈ, ਤਿਸੀ ਤਰਫ ਇਹੁ ਲਾਗੀ ਹੈ॥੩॥☬ਬੁਧੀ ਸੇ ਇਹ ਉਤ੍ਰ ਸੁਨ ਕਰ ਸ੍ਰੀ ਕਬੀਰ ਜੀ ਪ੍ਰਸੰਨ ਹੋ ਕਰ ਕਹਿਤੇ ਹੈਂ:
Prof. Sahib Singh(ਕਿਉਂਕਿ) ਜਿੱਧਰ ਉਹ ਇਸ ਨੂੰ ਲਾਉਂਦਾ ਹੈ ਉਧਰ ਹੀ ਇਹ ਲੱਗਦੀ ਹੈ ॥੩॥

ਪਦ ਅਰਥ ਜਿਤੁ = ਜਿੱਧਰ ॥੩॥

SikhNet (Spanish)Dios te asigna tu tarea. (3)

ਚੇਰੀ ਤੈ ਸੁਮਤਿ; ਕਹਾਂ ਤੇ ਪਾਈ ॥

cheree tai sumat; kahaan te paaee |

Sant Singh KhalsaO soul-bride, slave, where did you obtain that wisdom,
Manmohan SinghO maid, where from hast thou attained that wisdom?
Manmohan Singh (Punjabi)ਹੇ ਬਾਂਦੀਏ! ਤੈਂ ਉਹ ਸਿਆਣਪ ਕਿਥੋਂ ਪ੍ਰਾਪਤ ਕੀਤੀ ਹੈ?
Fareedkot Teekaਹੇ ਬੁਧਿ ਰੂਪ ਦਾਸੀ! ਤੈਨੇ ਇਹ ਸ੍ਰੇਸਟ ਸਿਖ੍ਯਾ ਕਹਾਂ ਸੇ ਪਾਈ ਹੈ?
Prof. Sahib Singh(ਉਸ ਦੀ ਮਿਹਰ ਨਾਲ ਜਾਗੀ ਹੋਈ ਜਿੰਦ ਨੂੰ ਜੱਗਿਆਸੂ ਜਿੰਦ ਪੁੱਛਦੀ ਹੈ) ਹੇ (ਭਾਗਾਂ ਵਾਲੀਏ) ਜਿੰਦੇ! ਤੈਨੂੰ ਕਿੱਥੋਂ ਇਹ ਸੁਮੱਤ ਮਿਲੀ ਹੈ,

ਪਦ ਅਰਥ ਸੁਮਤਿ = ਚੰਗੀ ਮੱਤ।

SikhNet (Spanish)Oh amor, ¿de dónde has sacado esta Sabiduría?,

ਜਾ ਤੇ. ਭ੍ਰਮ ਕੀ ਲੀਕ ਮਿਟਾਈ ॥

jaa te. bhram kee leek mittaaee |

Sant Singh Khalsaby which you erased your inscription of doubt?
Manmohan SinghWherewith, thou hast erased the line of doubt?
Manmohan Singh (Punjabi)ਜਿਸ ਦੇ ਨਾਲ ਤੂੰ ਸੰਦੇਹ ਦੀ ਲਕੀਰ ਮੇਟ ਛੱਡੀ ਹੈ।
Fareedkot Teekaਜਿਸ ਸੇ ਤੈਨੇ ਭ੍ਰਮ ਕੀ ਲਕੀਰ ਮਿਟਾਇ ਦਈ ਹੈ, ਭਾਵ ਸੇ ਤੁਝ ਅਪਨੇ ਕੋ ਅਕਰਤਾ ਰੂਪ ਮਾਨਾ ਹੈ?☬ਬੁਧੀ ਕਾ ਉਤ੍ਰ:
Prof. Sahib Singhਜਿਸ ਦੀ ਬਰਕਤਿ ਨਾਲ ਤੇਰੇ ਉਹ ਸੰਸਕਾਰ ਮਿਟ ਗਏ ਹਨ, ਜੋ ਤੈਨੂੰ ਭਟਕਣਾ ਵਿਚ ਪਾਈ ਰੱਖਦੇ ਸਨ।

ਪਦ ਅਰਥ ਜਾ ਤੇ = ਜਿਸ ਦੀ ਬਰਕਤਿ ਨਾਲ। ਭ੍ਰਮ ਕੀ ਲੀਕ = ਭਰਮ ਭਟਕਣਾਂ ਦੀ ਲਕੀਰ, ਉਹ ਸੰਸਕਾਰ ਜੋ ਭਟਕਣਾਂ ਵਿਚ ਪਾਈ ਰੱਖਦੇ ਸਨ।

SikhNet (Spanish)pues toda tu duda ha sido disipada. Dice Kabir:

ਸੁ ਰਸੁ; ਕਬੀਰੈ ਜਾਨਿਆ ॥

su ras; kabeerai jaaniaa |

Sant Singh KhalsaKabeer has tasted that subtle essence;
Manmohan SinghThat elixir, has Kabir quaffed,
Manmohan Singh (Punjabi)ਕਬੀਰ ਨੇ ਉਹ ਅੰਮ੍ਰਿਤ ਪਾਨ ਕੀਤਾ ਹੈ
Fareedkot Teekaਹੇ ਕਬੀਰ ਜੀ! ਤਬ ਸੋ ਉਤਮ ਰਸ ਆਤਮਾ ਅਨੰਦ ਮੈਨੇ ਜਾਨਾ ਹੈ
Prof. Sahib Singh(ਅੱਗੋਂ ਜਾਗੀ ਹੋਈ ਜਿੰਦ ਉੱਤਰ ਦੇਂਦੀ ਹੈ) ਹੇ ਕਬੀਰ! ਸਤਿਗੁਰੂ ਦੀ ਕਿਰਪਾ ਨਾਲ ਮੇਰੀ ਉਸ ਆਤਮਕ ਆਨੰਦ ਨਾਲ ਜਾਣ-ਪਛਾਣ ਹੋ ਗਈ ਹੈ,

ਪਦ ਅਰਥ ਰਸੁ = ਆਤਮਕ ਅਨੰਦ।

SikhNet (Spanish)he probado esa Esencia de Dios

ਮੇਰੋ ਗੁਰ ਪ੍ਰਸਾਦਿ; ਮਨੁ ਮਾਨਿਆ ॥੪॥੫॥

mero gur prasaad; man maaniaa |4|5|

Sant Singh Khalsaby Guru's Grace, his mind is reconciled with the Lord. ||4||5||
Manmohan SinghAnd his soul is reconciled to the Lord, by Guru's grace.
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ, ਹੁਣ ਉਸ ਦੀ ਆਤਮਾ ਪ੍ਰਭੂ ਨਾਲ ਹਿੱਲ ਗਈ ਹੈ।
Fareedkot Teekaਤੁਝ ਗੁਰੂ ਰੂਪ ਸੇ ਜਬ ਮੇਰਾ ਮਨ ਪਤੀਆਇਆ॥੪॥੫॥
Prof. Sahib Singhਤੇ ਮੇਰਾ ਮਨ ਉਸ ਵਿਚ ਪਰਚ ਗਿਆ ਹੈ ॥੪॥੫॥

* ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਜੀਵ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ, ਉਹ ਗੁਰੂ ਦੀ ਸ਼ਰਨ ਪੈ ਕੇ ਨਾਮ-ਰਸ ਮਾਣਦਾ ਹੈ ਤੇ ਜਨਮ-ਮਰਨ ਦੇ ਗੇੜ ਤੋਂ ਬਚ ਜਾਂਦਾ ਹੈ।

SikhNet (Spanish)con la que mi mente es confortada por la Gracia del Guru. (4‑5)

Open this shabad →

Shabad Bhagat Kabir Ji Raag Sorath

ਜਿਹ ਬਾਝੁ. ਨ ਜੀਆ ਜਾਈ ॥

jih baajh. na jeea jaaee |

Sant Singh KhalsaWithout Him, we cannot even live;
Manmohan SinghWhen God, without whom, man can life not,
Manmohan Singh (Punjabi)ਜਦ ਹਰੀ ਜਿਸ ਦੇ ਬਿਨਾ ਬੰਦਾ ਜੀਊ ਨਹੀਂ ਸਕਦਾ,
Fareedkot Teekaਜਿਸ ਅਕਾਲ ਪੁਰਖ ਕੀ ਸੱਤਾ ਬਿਨੁ ਜੀਵੋਂ ਸੇ ਵਾ ਮੁਝ ਸੇ ਜੀਆ ਨਹੀਂ ਜਾਤਾ ਹੈ॥
Prof. Sahib Singhਜਿਸ (ਸਦਾ-ਥਿਰ ਰਹਿਣ ਵਾਲੇ ਆਤਮਕ ਜੀਵਨ) ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ,

ਪਦ ਅਰਥ ਜਿਹ ਬਾਝੁ = (ਉਹ "ਜੀਵਨੁ ਮੂਏ ਬਿਨੁ ਨਾਹੀ") ਜਿਸ ਆਤਮਕ ਜੀਵਨ ਤੋਂ ਬਿਨਾ।

SikhNet (Spanish)Encontrándolo, las añoranzas son satisfechas,

ਜਉ ਮਿਲੈ; ਤ ਘਾਲ ਅਘਾਈ ॥

jau milai; ta ghaal aghaaee |

Sant Singh Khalsawhen we meet Him, then our task is completed.
Manmohan Singhis attained, then is his service fulfilled.
Manmohan Singh (Punjabi)ਮਿਲ ਪੈਂਦਾ ਹੈ, ਤਦ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ।
Fareedkot Teekaਵਹੁ ਮੁਝ ਕੋ ਮਿਲੈ ਤੋ ਮੈਂ ਤਿਸ ਕੋ ਪਾਇਕਰ ਤ੍ਰਿਪਤਿ ਹੋ ਜਾਵੋ॥
Prof. Sahib Singhਤੇ ਜੇ ਉਹ ਜੀਵਨ ਮਿਲ ਜਾਏ ਤਾਂ ਘਾਲ ਸਫਲ ਹੋ ਜਾਂਦੀ ਹੈ।

ਪਦ ਅਰਥ ਜਉ = ਜੇ (ਉਹ ਰੱਬੀ ਜੀਵਨ)। ਘਾਲ ਅਘਾਈ = ਮਿਹਨਤ ਰੱਜ ਜਾਂਦੀ ਹੈ, ਘਾਲ-ਕਮਾਈ ਸਫਲ ਹੋ ਜਾਂਦੀ ਹੈ।

SikhNet (Spanish)uno es bendecido con la Vida Eterna, y es llamado Bondadoso.

ਸਦ ਜੀਵਨੁ ਭਲੋ ਕਹਾਂਹੀ ॥

sad jeevan bhalo kahaanhee |

Sant Singh KhalsaPeople say it is good to live forever,
Manmohan SinghMen call it a good thing to live for ever.
Manmohan Singh (Punjabi)ਹਮੇਸ਼ਾਂ ਲਈ ਜੀਊਂਦੇ ਰਹਿਣ ਨੂੰ ਲੋਕ ਚੰਗੀ ਗੱਲ ਆਖਦੇ ਹਨ,
Fareedkot Teekaਤਿਸ ਕੇ ਮਿਲਾਪ ਸੇ ਬਿਨਾ ਯਦਪਿ ਸਦਾ ਚਿਰ ਪਰਯੰਤ ਜੀਵਨਾ ਹੋਵੈ ਔ ਅਪਨੇ ਕੋ ਸਭ ਮੇਂ ਭਲਾ ਕਹਾਵੇ ਤਾਂ ਵੀ ਕਿਸੀ ਅਰਥ ਨਹੀਂ ਹੈ॥
Prof. Sahib Singhਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਿਸ ਨੂੰ ਲੋਕ ਸੁਹਣਾ ਜੀਵਨ ਆਖਦੇ ਹਨ,

ਪਦ ਅਰਥ ਕਹਾਂਹੀ = (ਲੋਕ) ਆਖਦੇ ਹਨ, ਕਹਹਿ। ਭਲੋ = ਭਲਾ, ਚੰਗਾ, ਸੁਹਣਾ। ਸਦ ਜੀਵਨੁ = (ਇਸ) ਅਟੱਲ ਜੀਵਨ (ਨੂੰ)।

SikhNet (Spanish)Obtén a ese Señor sin el Cuál uno no puede vivir.

ਮੂਏ ਬਿਨੁ; ਜੀਵਨੁ ਨਾਹੀ ॥੧॥

mooe bin; jeevan naahee |1|

Sant Singh Khalsabut without dying, there is no life. ||1||
Manmohan SinghBut without dying unto oneself true life is not there.
Manmohan Singh (Punjabi)ਪ੍ਰੰਤੂ ਆਪਣੇ ਆਪੇ ਤੋਂ ਮਰੇ ਬਗੈਰ ਇਹ ਜਿੰਦਗੀ ਪ੍ਰਾਪਤ ਨਹੀਂ ਹੁੰਦੀ।
Fareedkot Teekaਜੀਵ ਭਾਵ ਸੇ ਮਰੇ ਬਿਨਾ ਵਹੁ ਜੀਵਨ ਰੂਪ ਹਰੀ ਨਹੀਂ ਮਿਲਤਾ॥
Prof. Sahib Singhਉਹ ਜੀਵਨ ਆਪਾ-ਭਾਵ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ ॥੧॥

ਪਦ ਅਰਥ ਮੂਏ ਬਿਨੁ = (ਚਸਕਿਆਂ ਵਲੋਂ) ਮਰਨ ਤੋਂ ਬਿਨਾ, ਆਪਾ-ਭਾਵ ਛੱਡਣ ਤੋਂ ਬਿਨਾ ॥੧॥

SikhNet (Spanish)No obstante, sin morir para tu ego, tal vida no se logra alcanzar. (1)

ਅਬ ਕਿਆ ਕਥੀਐ ਗਿਆਨੁ ਬੀਚਾਰਾ ॥

ab kiaa katheeai giaan beechaaraa |

Sant Singh KhalsaSo now, what sort wisdom should I contemplate and preach?
Manmohan SinghNow, what sort of gnosis should I expound?
Manmohan Singh (Punjabi)ਹੁਣ ਮੈਂ ਕਿਸ ਕਿਸਮ ਦੇ ਬ੍ਰਹਮ-ਬੋਧ ਦੀ ਵਿਆਖਿਆ ਕਰਾਂ?
Fareedkot Teekaਅਬ ਕਿਆ ਗਿਆਨ ਕਥਨ ਕਰੀਐ
Prof. Sahib Singhਜਦੋਂ ਉਸ 'ਸਦ-ਜੀਵਨ' ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ।

ਪਦ ਅਰਥ ਅਬ = ਹੁਣ (ਜਦੋਂ "ਗਿਆਨੁ ਬੀਚਾਰਾ") ਗਿਆਨੁ ਬੀਚਾਰਾ, (ਜਦੋਂ ਉਸ ਸਦ-ਜੀਵਨ) ਦੇ ਗਿਆਨ ਨੂੰ ਵਿਚਾਰ ਲਿਆ ਹੈ, ਜਦੋਂ ਉਸ ਅਟੱਲ ਜੀਵਨ ਦੀ ਸਮਝ ਪੈ ਗਈ ਹੈ।

SikhNet (Spanish)Ahora, ¿qué tipo de Sabiduría debo de recitar y vivir,

ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥

nij nirakhat gat biauhaaraa |1| rahaau |

Sant Singh KhalsaAs I watch, worldly things dissipate. ||1||Pause||
Manmohan SinghAs I look on, the worldly things are passing away. Pause.
Manmohan Singh (Punjabi)ਮੇਰੇ ਵੇਖਦਿਆਂ ਹੀ ਸੰਸਾਰੀ ਚੀਜ਼ਾਂ ਬਿਨਸ ਰਹੀਆਂ ਹਨ। ਠਹਿਰਾਉ।
Fareedkot Teekaਜਬ ਹਮ ਨੇ ਸਰਬ ਕੋ ਅਪਨਾ ਸਰੂਪੁ ਬੀਚਾਰਾ ਹੈ ਔ ਅਪਨੇ ਦੇਖਤਿਆਂ ਹੀ ਇਹ ਵਿਵਹਾਰ ਰੂਪ ਪ੍ਰਪੰਚ (ਗਤ) ਨਸਟ ਹੋਤਾ ਜਾਤਾ ਹੈ ਤੌ॥੧॥ ਰਹਾਉ ॥☬ਪ੍ਰਸ਼ਨ: ਵਹੁ ਜੀਵਨ ਰੂਪ ਕਿਸੀ ਨੇ ਦੇਖਾ ਭੀ ਹੈ?☬ਉਤ੍ਰ:
Prof. Sahib Singh(ਉਂਞ ਉਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਆਪਣੇ ਵੇਂਹਦਿਆਂ ਹੀ (ਜਗਤ ਦੀ ਸਦਾ) ਬਦਲਦੇ ਰਹਿਣ ਦੀ ਚਾਲ ਵੇਖ ਲਈਦੀ ਹੈ (ਭਾਵ, ਇਹ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈ, ਪਰ ਆਪਾ ਮਿਟਾਇਆਂ ਮਿਲਿਆ ਜੀਵਨ ਅਟੱਲ ਰਹਿੰਦਾ ਹੈ) ॥੧॥ ਰਹਾਉ ॥

ਪਦ ਅਰਥ ਨਿਜ ਨਿਰਖਤ = ਮੇਰੇ ਵੇਂਹਦਿਆਂ। ਗਤ ਬਿਉਹਾਰਾ = ਬਦਲਣ ਵਾਲਾ ਵਿਹਾਰ, ਬਦਲਣ ਵਾਲੀ ਚਾਲ ॥੧॥ ਰਹਾਉ ॥

SikhNet (Spanish)cuando ante mis ojos el mundo entero se está yendo? (1-Pausa)

ਘਸਿ ਕੁੰਕਮ ਚੰਦਨੁ ਗਾਰਿਆ ॥

ghas kunkam chandan gaariaa |

Sant Singh KhalsaSaffron is ground up, and mixed with sandalwood;
Manmohan SinghSaffron is grounded and mixed with sandal,
Manmohan Singh (Punjabi)ਕੇਸਰ ਨੂੰ ਰਗੜ ਕੇ ਚੰਨਣ ਨਾਲ ਮਿਲਾਇਆ ਜਾਂਦਾ ਹੈ।
Fareedkot Teekaਜਿਨੋਂ ਨੇ ਜੀਵ ਕੀ ਅਵਿਦਿਆ ਰੂਪ ਉਪਾਧੀ ਕਾਰਨ ਰੂਪ ਚੰਦਨ ਘਸਾਯਾ ਹੈ ਔ ਈਸ਼ਵਰ ਕੀ ਮਾਯਾ ਉਪਾਧੀ ਕੋ ਕਾਰਨ ਰੂਪ ਕੇਸਰ ਤਿਸ ਕੇ ਬੀਚ (ਗਾਰਿਆ) ਮਿਲਾਯਾ ਹੈ॥
Prof. Sahib Singhਜਿਸ ਪੁੱਤਰ (ਜੀਵਾਤਮਾ) ਨੇ ਘਾਲ-ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ,

ਪਦ ਅਰਥ ਘਸਿ = ਰਗੜ ਕੇ, (ਭਾਵ, ਆਪਾ-ਭਾਵ ਮਿਟਾਉਣ ਦੀ ਮਿਹਨਤ ਕਰ ਕੇ)। ਕੁੰਕਮ = ਕੇਸਰ। ਗਾਰਿਆ = ਗਾਲ ਲਿਆ ਹੈ, ਰਲਾ ਕੇ ਇੱਕ ਕਰ ਦਿੱਤਾ ਹੈ। ਕੁੰਕਮ ਚੰਦਨੁ = (ਜੀਵਨ-ਸੁਗੰਧੀ ਦੇਣ ਵਾਲੇ) ਆਤਮਾ ਤੇ ਪਰਮਾਤਮਾ।

SikhNet (Spanish)Así como el sándalo es mezclado con el azafrán, así el Alma se funde en el Infinito,

ਬਿਨੁ ਨੈਨਹੁ; ਜਗਤੁ ਨਿਹਾਰਿਆ ॥

bin nainahu; jagat nihaariaa |

Sant Singh Khalsawithout eyes, the world is seen.
Manmohan Singhand without the eyes the world is seen.
Manmohan Singh (Punjabi)ਨੇਤ੍ਰਾਂ ਦੇ ਬਾਝੋਂ ਸੰਸਾਰ ਦੇਖ ਲਿਆ ਜਾਂਦਾ ਹੈ।
Fareedkot Teekaਦੋਨੋਂ ਕੋ ਨਿਰਉਪਾਧ ਕਰ ਕੇ ਤਿਨੋਂ ਨੇ ਇਨ ਨੇਤ੍ਰੋਂ ਸੇ ਬਿਨਾ ਬੁਧੀ ਰੂਪੀ ਨੇਤ੍ਰੋਂ ਕਰ ਕੇ ਇਸ ਜਗਤ ਕੋ ਬ੍ਰਹਮ ਰੂਪ ਕਰ ਦੇਖਾ ਹੈ॥
Prof. Sahib Singhਉਸ ਨੇ ਆਪਣੀਆਂ ਅੱਖਾਂ ਨੂੰ ਜਗਤ-ਤਮਾਸ਼ੇ ਵਲੋਂ ਹਟਾ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ।

ਪਦ ਅਰਥ ਬਿਨੁ ਨੈਨਹੁ = ਅੱਖਾਂ ਤੋਂ ਬਿਨਾ, ਇਹਨਾਂ ਅੱਖਾਂ ਨੂੰ ਰੂਪ ਆਦਿਕ ਤੱਕਣ ਦੀ ਬਾਣ ਵਲੋਂ ਹਟਾ ਕੇ। ਨਿਹਾਰਿਆ = ਵੇਖ ਲਿਆ ਹੈ।

SikhNet (Spanish)y sin ver, uno ve la invisible realidad del mundo.

ਪੂਤਿ ਪਿਤਾ ਇਕੁ ਜਾਇਆ ॥

poot pitaa ik jaaeaa |

Sant Singh KhalsaThe son has given birth to his father;
Manmohan SinghThe son has given birth to the father,
Manmohan Singh (Punjabi)ਪੁੱਤਰ ਨੇ ਪਿਓ ਨੂੰ ਜਨਮ ਦਿੱਤਾ ਹੈ।
Fareedkot Teekaਤਿਸ ਜੀਵ ਪਿਤਾ ਨੇ ਏਕਾਤ ਕਾ ਗਿਆਨ ਰੂਪ ਪੁਤ੍ਰ ਉਤਪੰਨ ਕੀਆ ਹੈ॥
Prof. Sahib Singhਉਸ ਨੇ ਆਪਣੇ ਅੰਦਰ ਆਪਣੇ ਪਿਤਾ-ਪ੍ਰਭੂ ਨੂੰ ਪਰਗਟ ਕਰ ਲਿਆ ਹੈ,

ਪਦ ਅਰਥ ਪੂਤਿ = ਪੁੱਤਰ ਨੇ, ਜੀਵਾਤਮਾ ਨੇ। ਇਕੁ ਪਿਤਾ = ਇੱਕ ਪ੍ਰਭੂ-ਪਿਤਾ ਨੂੰ। ਜਾਇਆ = ਪੈਦਾ ਕਰ ਲਿਆ ਹੈ, (ਆਪਣੇ ਅੰਦਰ) ਪਰਗਟ ਕਰ ਲਿਆ ਹੈ।

SikhNet (Spanish)El hijo de la mente engendra al padre de la Sabiduría, y sin la base de la materia,

ਬਿਨੁ ਠਾਹਰ; ਨਗਰੁ ਬਸਾਇਆ ॥੨॥

bin tthaahar; nagar basaaeaa |2|

Sant Singh Khalsawithout a place, the city has been established. ||2||
Manmohan SinghWithout a site, the city is established.
Manmohan Singh (Punjabi)ਟਿਕਾਣੇ ਬਗੈਰ ਸ਼ਹਿਰ ਵਸਾਇਆ ਜਾਂਦਾ ਹੈ।
Fareedkot Teekaਤਿਸ ਪੁਤ੍ਰ ਨੇ ਇਹ ਜੀਵ ਜੋ ਸਰੂਪ ਅਸਥਾਨ ਸੇ ਬਿਨਾ ਚੌਰਾਸੀ ਮੇਂ ਭ੍ਰਮਤਾ ਥਾ, ਤਿਸ ਕੋ ਬ੍ਰਹਮ ਨਗਰ ਮੇਂ ਬਸਾਯਾ ਹੈ॥੨॥
Prof. Sahib Singhਪਹਿਲਾਂ ਉਹ ਸਦਾ ਬਾਹਰ ਭਟਕਦਾ ਸੀ, ਹੁਣ (ਉਸ ਨੇ ਆਪਣੇ ਅੰਦਰ, ਮਾਨੋ,) ਸ਼ਹਿਰ ਵਸਾ ਲਿਆ ਹੈ (ਭਾਵ, ਉਸ ਦੇ ਅੰਦਰ ਉਹ ਸੁੰਦਰ ਗੁਣ ਪੈਦਾ ਹੋ ਗਏ ਹਨ ਕਿ ਹੁਣ ਉਹ ਬਾਹਰ ਨਹੀਂ ਭਟਕਦਾ) ॥੨॥

ਪਦ ਅਰਥ ਬਿਨੁ ਠਾਹਰ = ਜਿਸ ਦਾ ਕੋਈ ਥਾਂ ਨਹੀਂ ਸੀ, ਜੋ ਕਿਸੇ ਇੱਕ ਥਾਂ ਟਿਕਦਾ ਨਹੀਂ ਸੀ, ਜੋ ਸਦਾ ਭਟਕਦਾ ਰਹਿੰਦਾ ਸੀ ॥੨॥

SikhNet (Spanish)la ciudad de la Vida Eterna es establecida. (2)

ਜਾਚਕ ਜਨ. ਦਾਤਾ ਪਾਇਆ ॥

jaachak jan. daataa paaeaa |

Sant Singh KhalsaThe humble beggar has found the Great Giver,
Manmohan SinghA beggar has found the Giver,
Manmohan Singh (Punjabi)ਮੰਗਤੇ ਨੇ ਦਾਤਾਰ ਨੂੰ ਪਾ ਲਿਆ ਹੈ।
Fareedkot Teekaਹੇ ਭਾਈ! ਮੈਂ ਜਾਚਕ ਜਨ ਨੇ ਸਤਿਗੁਰ ਦਾਤਾ ਪਾਯਾ ਹੈ॥
Prof. Sahib Singhਜੋ ਮਨੁੱਖ ਮੰਗਤਾ (ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ) ਹੈ ਉਸ ਨੂੰ ਦਾਤਾ-ਪ੍ਰਭੂ ਆਪ ਮਿਲ ਪੈਂਦਾ ਹੈ,

ਪਦ ਅਰਥ ਜਾਚਕ = ਮੰਗਤਾ।

SikhNet (Spanish)El buscador ha encontrado al Señor Benévolo y lo que da,

ਸੋ ਦੀਆ ਨ ਜਾਈ ਖਾਇਆ ॥

so deea na jaaee khaaeaa |

Sant Singh Khalsabut he is unable to eat what he has been given.
Manmohan SinghHe has given me so much, that I cannot eat it.
Manmohan Singh (Punjabi)ਉਸ ਨੇ ਮੈਨੂੰ ਐਨਾ ਦਿੱਤਾ ਹੈ ਕਿ ਮੈਂ ਇਸ ਨੂੰ ਖਾ ਨਹੀਂ ਸਕਦਾ।
Fareedkot Teekaਤਿਸ ਸਤਿਗੁਰੁ ਦਾਤਾਰ ਨੇ ਜੋ ਬ੍ਰਹਮ ਬੀਚਾਰ ਕਾ ਦਾਨ ਮੁਝ ਕੋ ਦੀਆ ਹੈ, ਸੋ ਜਗ੍ਯਾਸੀਓਂ ਕੇ ਦੇਨੇ ਸੇ ਮੁਕ ਨਹੀਂ ਜਾਤਾ, ਔਰੁ ਆਪ ਸੇ ਖਾਯਾ ਨਹੀਂ ਜਾਤਾ ਅਰਥਾਤ ਜਪਨੇ ਸੇ ਨਹੀਂ ਮੁਕਤਾ। ਵਾ ਸੋ ਅਨ ਅਧਕਾਰੀ ਕੋ ਦੀਆ ਨਹੀਂ ਜਾਤਾ ਹੈ ਅਰੁ ਅਧਕਾਰੀ ਕੋ ਦੇਖ ਖਾਧਾ ਨਹੀਂ ਜਾਤਾ, ਭਾਵ ਤਿਸ ਤੇ ਲੁਕਾਈਦਾ ਨਹੀਂ ਅਵੱਸ ਉਪਦੇਸ਼ੁ ਕਰਨਾ ਪੜਤਾ ਹੈ॥
Prof. Sahib Singhਉਸ ਨੂੰ ਉਹ ਇਤਨੀ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ਜੋ ਖ਼ਰਚਿਆਂ ਖ਼ਤਮ ਨਹੀਂ ਹੁੰਦੀ।

ਪਦ ਅਰਥ ਨ ਜਾਈ ਖਾਇਆ = ਖਾਧਿਆਂ ਮੁੱਕਦਾ ਨਹੀਂ। ਸੋ = ਉਹ ਕੁਝ, ਇਤਨੀ ਆਤਮਕ ਦਾਤ।

SikhNet (Spanish)uno no puede acabar de gastárselo, ni lo puede perder.

ਛੋਡਿਆ ਜਾਇ ਨ ਮੂਕਾ ॥

chhoddiaa jaae na mookaa |

Sant Singh KhalsaHe cannot leave it alone, but it is never exhausted.
Manmohan SinghI cannot forsake eating it and yet is exhausts not.
Manmohan Singh (Punjabi)ਮੈਂ ਇਸ ਨੂੰ ਖਾਣੋਂ ਹੱਟ ਨਹੀਂ ਸਕਦਾ ਅਤੇ ਇਹ ਮੁਕਦਾ ਹੀ ਨਹੀਂ।
Fareedkot Teekaਨਾ ਵਹੁ ਛੋਡ ਜਾਤਾ ਹੈ ਔਰ ਨਾ ਮੁਕਤਾ ਹੀ ਹੈ॥
Prof. Sahib Singhਉਸ ਦਾਤ ਨੂੰ ਨਾਹ ਛੱਡਣ ਨੂੰ ਜੀ ਕਰਦਾ ਹੈ, ਨਾਹ ਉਹ ਮੁੱਕਦੀ ਹੈ,

ਪਦ ਅਰਥ ਨ ਮੂਕਾ = ਨਹੀਂ ਮੁੱਕਦਾ।

SikhNet (Spanish)Entonces uno no va más

ਅਉਰਨ ਪਹਿ ਜਾਨਾ ਚੂਕਾ ॥੩॥

aauran peh jaanaa chookaa |3|

Sant Singh KhalsaHe shall not go to beg from others any longer. ||3||
Manmohan SinghMy going to others for begging has ended.
Manmohan Singh (Punjabi)ਮੇਰਾ ਹੋਰਨਾਂ ਕੋਲ ਮੰਗਣ ਜਾਣਾ ਖਤਮ ਹੋ ਗਿਆ ਹੈ।
Fareedkot Teekaਤਿਸੀ ਤੇ ਔਰ ਦੇਵਤਿਓਂ ਪਾਸ ਜਾਣਾ ਹਮਾਰਾ ਦੂਰ ਭਯਾ ਹੈ ਅਰਥਾਤ ਪਰਮਾਤਮਾ ਸੇ ਭਿੰਨ ਕੀ ਉਪਾਸਨਾ ਨਹੀਂ ਕਰਤੇ॥੩॥
Prof. Sahib Singh(ਤੇ ਉਸ ਦੀ ਬਰਕਤਿ ਨਾਲ) ਹੋਰਨਾਂ ਦੇ ਦਰ ਤੇ ਭਟਕਣਾ ਮੁੱਕ ਜਾਂਦੀ ਹੈ ॥੩॥

ਪਦ ਅਰਥ ਪਹਿ = ਪਾਸ, ਕੋਲ। ਚੂਕਾ = ਖ਼ਤਮ ਹੋ ਗਿਆ ਹੈ ॥੩॥

SikhNet (Spanish)al otro para pedir y pordiosear. (3)

ਜੋ ਜੀਵਨ ਮਰਨਾ ਜਾਨੈ ॥

jo jeevan maranaa jaanai |

Sant Singh KhalsaThose select few, who know how to die while yet alive,
Manmohan SinghHe, who knows how to die (unto self) in life,
Manmohan Singh (Punjabi)ਜਿਹੜਾ ਜਿੰਦਗੀ ਵਿੱਚ ਮੌਤ ਕਬੂਲ ਕਰਨਾ ਜਾਣਦਾ ਹੈ,
Fareedkot Teekaਜੋ ਜੀਵਤ ਭਾਵ ਸੇ ਮਰਨਾ ਜਾਨਤਾ ਹੈ॥
Prof. Sahib Singhਜੋ ਮਨੁੱਖ ਇਸ ਆਤਮਕ ਅਟੱਲ ਜੀਵਨ ਦੀ ਖ਼ਾਤਰ ਆਪਾ-ਭਾਵ ਮਿਟਾਉਣ ਦੀ ਜਾਚ ਸਿੱਖ ਲੈਂਦਾ ਹੈ,

ਪਦ ਅਰਥ ਜੋ = ਜੋ ਮਨੁੱਖ। ਜੀਵਨ ਮਰਨਾ = (ਇਸ ਸਦ-) ਜੀਵਨ ਲਈ ਆਪਾ-ਭਾਵ ਮਿਟਾਉਣਾ।

SikhNet (Spanish)Sólo aquél que sabe morir para su ego,

ਸੋ ਪੰਚ ਸੈਲ ਸੁਖ ਮਾਨੈ ॥

so panch sail sukh maanai |

Sant Singh KhalsaEnjoy great peace.
Manmohan Singhthat elite, enjoys mountain of bliss.
Manmohan Singh (Punjabi)ਉਹ ਮੁੱਖੀ ਜਨ ਪਹਾੜ ਜਿੰਨੀ ਖੁਸ਼ੀ ਭੋਗਦਾ ਹੈ।
Fareedkot Teekaਸੋ (ਪੰਚ) ਸੰਤੋਂ ਕਾ ਜੋ ਅਚਲ ਸੁਭਾਵ ਆਤਮ ਸੁਖੁ ਹੈ ਤਿਸ ਅਨੰਦ ਕੋ ਭੋਗਤਾ ਹੈ॥
Prof. Sahib Singhਉਹ ਸੰਤਾਂ ਵਾਲੇ ਅਟੱਲ ਆਤਮਕ ਸੁਖ ਨੂੰ ਮਾਣਦਾ ਹੈ।

ਪਦ ਅਰਥ ਸੈਲ = ਸਿਲਾ ਵਰਗਾ, ਪਹਾੜ ਵਰਗਾ ਅਟੱਲ। ਮਾਨੈ = ਮਾਣਦਾ ਹੈ। ਪੰਚ = ਸੰਤ।

SikhNet (Spanish)sólo él camina a través de la vida con facilidad.

ਕਬੀਰੈ. ਸੋ ਧਨੁ ਪਾਇਆ ॥

kabeerai. so dhan paaeaa |

Sant Singh KhalsaKabeer has found that wealth;
Manmohan SinghKabir has obtained that wealth,
Manmohan Singh (Punjabi)ਕਬੀਰ ਨੇ ਉਹ ਦੌਲਤ ਪ੍ਰਾਪਤ ਕਰ ਲਈ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਸੋ ਆਤਮਾਨੰਦ ਰੂਪੀ ਧਨ ਹਮ ਨੇ ਪਾਯਾ ਹੈ॥
Prof. Sahib Singhਮੈਂ ਕਬੀਰ ਨੇ (ਭੀ) ਉਹ (ਆਤਮਕ ਜੀਵਨ-ਰੂਪ) ਧਨ ਪ੍ਰਾਪਤ ਕਰ ਲਿਆ ਹੈ,

ਪਦ ਅਰਥ ਕਬੀਰੈ = ਕਬੀਰ ਨੇ।

SikhNet (Spanish)Kabir es bendecido con tal riqueza de Sabiduría

ਹਰਿ ਭੇਟਤ. ਆਪੁ ਮਿਟਾਇਆ ॥੪॥੬॥

har bhettat. aap mittaaeaa |4|6|

Sant Singh Khalsameeting with the Lord, he has erased his self-conceit. ||4||6||
Manmohan Singhand, meeting with God, has effaced his self conceit.
Manmohan Singh (Punjabi)ਅਤੇ ਵਾਹਿਗੁਰੂ ਨੂੰ ਮਿਲ ਕੇ ਉਸ ਨੇ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ।
Fareedkot Teekaਹਰੀ ਕੇ ਮਿਲਨੇ ਸੇ ਅਪਨਾ ਪ੍ਰਛਿੰਨ ਹੰਕਾਰ ਮਿਟਾਇ ਦੀਆ ਹੈ॥੪॥੬॥☬ਉਪਦੇਸ਼ ਕਰਤੇ ਹੈਂ:
Prof. Sahib Singhਤੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਪਾ-ਭਾਵ ਮਿਟਾ ਲਿਆ ਹੈ ॥੪॥੬॥

ਪਦ ਅਰਥ ਆਪੁ = ਆਪਾ-ਭਾਵ ॥੪॥੬॥

* ਸ਼ਬਦ ਦਾ ਭਾਵ: ਉੱਚਾ ਆਤਮਕ ਜੀਵਨ ਆਪਾ-ਭਾਵ ਮਿਟਾਇਆਂ ਹੀ ਮਿਲਦਾ ਹੈ। ਜਿਸ ਮਨੁੱਖ ਨੇ ਆਪਾ-ਭਾਵ ਮਿਟਾ ਲਿਆ ਹੈ, ਉਸ ਦਾ ਮਨ ਜਗਤ ਦੇ ਰੰਗ-ਤਮਾਸ਼ਿਆਂ ਵਿਚ ਨਹੀਂ ਫਸਦਾ।

SikhNet (Spanish)que ha conquistado su ser al encontrar a su Dios. (4‑6)

Open this shabad →

Shabad Bhagat Kabir Ji Raag Sorath continues on Ang 656

ਕਿਆ ਪੜੀਐ. ਕਿਆ ਗੁਨੀਐ ॥

kiaa parreeai. kiaa guneeai |

Sant Singh KhalsaWhat use is it to read, and what use is it to study?
Manmohan SinghWhat avails it to read, what to reflect,
Manmohan Singh (Punjabi)ਪੜ੍ਹਨ ਤੇ ਵਿਚਾਰਨ ਦਾ ਕ ਲਾਭ ਹੈ,
Fareedkot Teekaਨਾਮ ਜਾਪ ਸੇ ਬਿਨਾਂ ਪੜ੍ਹਨਾ ਕਿਆ ਹੈ ਔ (ਗੁਣੀਐ) ਵਿਚਾਰਨਾ ਕਿਆ ਹੈ
Prof. Sahib Singh(ਹੇ ਗਵਾਰ!) (ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ) ਨਿਰੇ ਪੜ੍ਹਨ ਸੁਣਨ ਦਾ ਕੀ ਲਾਭ?

ਪਦ ਅਰਥ ਕਿਆ = ਕੀਹ ਲਾਭ? ਗੁਨੀਐ {Skt. गण्} ਵਿਚਾਰੀਏ।

SikhNet (Spanish)¿De qué sirve leer y estudiar?

ਕਿਆ ਬੇਦ ਪੁਰਾਨਾਂ ਸੁਨੀਐ ॥

kiaa bed puraanaan suneeai |

Sant Singh KhalsaWhat use is it to listen to the Vedas and the Puraanas?
Manmohan Singhand what to hear the Vedas and Puranas?
Manmohan Singh (Punjabi)ਅਤੇ ਵੇਦਾਂ ਤੇ ਪੁਰਾਣਾਂ ਨੂੰ ਸੁਣਨ ਦਾ ਕੀ?
Fareedkot Teekaਵੇਦੋਂ ਪੁਰਾਨੋਂ ਕਾ ਸੁਨਣਾ ਕਿਆ ਹੈ, ਭਾਵ ਨਿਸਫਲ ਹੈ॥
Prof. Sahib Singhਵੇਦ ਪੁਰਾਣ ਸੁਣਨ ਦਾ ਕੀ ਫ਼ਾਇਦਾ?
SikhNet (Spanish)¿De qué sirve escuchar los Vedas y los Puranas,

ਪੜੇ ਸੁਨੇ ਕਿਆ ਹੋਈ ॥

parre sune kiaa hoee |

Sant Singh KhalsaWhat use is reading and listening,
Manmohan SinghWhat avails reading and listing,
Manmohan Singh (Punjabi)ਵਾਚਣ ਤੇ ਸ੍ਰਵਣ ਕਰਨ ਦਾ ਕੀ ਫਾਇਦਾ ਹੈ,
Fareedkot Teekaਕਿਉਂਕਿ ਤਿਨ ਕੇ ਪੜੇ ਸੁਣੇ ਸੇ ਕਿਆ ਹੋਇਗਾ?
Prof. Sahib Singhਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ-

ਪਦ ਅਰਥ ਕਿਆ ਹੋਈ = ਕੋਈ ਲਾਭ ਨਹੀਂ ਹੋਵੇਗਾ।

SikhNet (Spanish)y por qué debe uno leer y escuchar los libros sagrados,

ਜਉ ਸਹਜ. ਨ ਮਿਲਿਓ ਸੋਈ ॥੧॥

jau sehaj. na milio soee |1|

Sant Singh Khalsaif celestial peace is not attained? ||1||
Manmohan SinghIf divine knowledge is not gained therewith.
Manmohan Singh (Punjabi)ਜੇਕਰ ਉਸ ਦੇ ਨਾਲ ਗਿਆਨ ਪ੍ਰਾਪਤ ਕਰਨ ਨਹੀਂ ਹੁੰਦਾ।
Fareedkot Teekaਜੇਕਰ (ਸਹਜ) ਗਿਆਨ ਕਰ ਕੇ ਸੋ ਪ੍ਰਮੇਸ੍ਵਰ ਨ ਮਿਲਿਆ॥੧॥
Prof. Sahib Singhਉਸ ਪ੍ਰਭੂ ਦਾ ਮਿਲਾਪ ਹੀ ਨਾਹ ਹੋਵੇ ॥੧॥

ਪਦ ਅਰਥ ਜਉ = ਜੇ। ਸਹਜ = {Skt. सहज = as a natural result of} ਕੁਦਰਤੀ ਨਤੀਜੇ ਦੇ ਤੌਰ ਤੇ, ਸੁਭਾਵਿਕ ਹੀ। ਸੋਈ = ਉਹ ਪ੍ਰਭੂ ॥੧॥

SikhNet (Spanish)si la Paz Celestial no es obtenida? (1)

ਹਰਿ ਕਾ ਨਾਮੁ; ਨ ਜਪਸਿ ਗਵਾਰਾ ॥

har kaa naam; na japas gavaaraa |

Sant Singh KhalsaThe fool does not chant the Name of the Lord.
Manmohan SinghThe ignorant man utters not the Lord's Name.
Manmohan Singh (Punjabi)ਬੇਸਮਝ ਬੰਦਾ ਸਾਈਂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
Fareedkot Teekaਹੇ ਗਵਾਰ! ਹਰੀ ਕੇ ਨਾਮ ਕੋ ਕਿਉਂ ਨਹੀਂ ਜਪਤਾ ਹੈਂ॥
Prof. Sahib Singhਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ।

ਪਦ ਅਰਥ ਨ ਜਪਸਿ = ਤੂੰ ਨਹੀਂ ਜਪਦਾ। ਗਵਾਰਾ = ਹੇ ਗੰਵਾਰ! ਹੇ ਮੂਰਖ!

SikhNet (Spanish)El tonto no entona el Nombre del Señor; entonces,

ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥

kiaa socheh baaran baaraa |1| rahaau |

Sant Singh KhalsaSo what does he think of, over and over again? ||1||Pause||
Manmohan SinghThen, what is it that he deliberates upon over and over again. Pause.
Manmohan Singh (Punjabi)ਫਿਰ ਉਹ ਕਿਹੜੀ ਸ਼ੈ ਹੈ ਜਿਸ ਦਾ ਉਹ ਮੁੜ ਮੁੜ ਕੇ ਧਿਆਨ ਧਾਰਦਾ ਹੈ? ਠਹਿਰਾਉ।
Fareedkot Teekaਤਿਸ ਨਾਮ ਜਾਪ ਕੋ ਤਿਆਗ ਕਰ ਕਿਆ ਵਾਰੰਵਾਰ ਸੋਚਤਾ ਅਰਥਾਤ ਚਿੰਤਾ ਕਰਤਾ ਹੈ॥੧॥ ਰਹਾਉ ॥☬ਪ੍ਰਸ਼ਨ: ਕਰਮੋਂ ਸੇ ਮੁਕਤੀ ਹੋਵੈ, ਤੌ ਗਿਆਨ ਸੇ ਕਿਆ ਕਾਮ ਹੈ?☬ਉਤਰੁ:
Prof. Sahib Singh(ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ? ॥੧॥ ਰਹਾਉ ॥

ਪਦ ਅਰਥ ਬਾਰੰ ਬਾਰਾ = ਮੁੜ ਮੁੜ ॥੧॥ ਰਹਾਉ ॥

SikhNet (Spanish)¿en qué reflexiona tanto? (1-Pausa)

ਅੰਧਿਆਰੇ ਦੀਪਕੁ ਚਹੀਐ ॥

andhiaare deepak chaheeai |

Sant Singh KhalsaIn the darkness, we need a lamp
Manmohan SinghIn darkness, a lamp is required to find,
Manmohan Singh (Punjabi)ਅਨ੍ਹੇਰੇ ਵਿੱਚ ਇਕ ਦੀਵਾ ਚਾਹੀਦਾ ਹੈ,
Fareedkot Teekaਅਗ੍ਯਾਨ ਰੂਪ ਅੰਧਿਕਾਰ ਮੇਂ ਏਕ ਗਿਆਨ ਰੂਪ ਦੀਪਕ ਚਾਹੀਤਾ ਹੈ॥
Prof. Sahib Singhਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ,

ਪਦ ਅਰਥ ਅੰਧਿਆਰੇ = ਹਨੇਰੇ ਵਿਚ। ਚਹੀਐ = ਚਾਹੀਦਾ ਹੈ, ਲੋੜ ਹੁੰਦੀ ਹੈ।

SikhNet (Spanish)En la oscuridad uno necesita una lámpara.

Open this shabad (14 lines, Angs 655-656) →

Ang 655 of 1430