ੴ

ਸਿੱਖਬਾਣੀ · SikhBani

ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥

naanak aae se paravaan hai jin har vutthaa chit
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 320 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਨਾਨਕ. ਆਏ ਸੇ ਪਰਵਾਣੁ ਹੈ; ਜਿਨ ਹਰਿ ਵੁਠਾ ਚਿਤਿ ॥

naanak. aae se paravaan hai; jin har vutthaa chit |

Sant Singh KhalsaO Nanak, approved is the birth of those, within whose consciousness the Lord abides.
Manmohan SinghAcceptable is the advent of those within whose mind the Lord abides.
Manmohan Singh (Punjabi)ਕਬੂਲ ਹੈ, ਉਨ੍ਹਾਂ ਦਾ ਆਗਮਨ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ ਆਏ ਪਰਵਾਣ ਹੈਂ ਜਿਨੋਂ ਕੇ ਚਿਤ ਮੇਂ ਹਰੀ (ਵੁਠਾ) ਵਸਿਆ ਹੈ॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਆ ਵੱਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ।
SikhNet (Spanish)Auspicioso es el advenimiento al mundo de aquél que enaltece al Señor en su mente.

ਗਾਲੑੀ ਅਲ ਪਲਾਲੀਆ; ਕੰਮਿ. ਨ ਆਵਹਿ ਮਿਤ ॥੧॥

gaalaee al palaaleea; kam. na aaveh mit |1|

Sant Singh KhalsaUseless talk and babbling is useless, my friend. ||1||
Manmohan SinghThe useless talk my friend is of no avail.
Manmohan Singh (Punjabi)ਵੇਲ੍ਹੀਆਂ ਗਲਾਂ ਮੇਰੇ ਮਿਤ੍ਰ ਕਿਸੇ ਕੰਮ ਨਹੀਂ।
Fareedkot Teekaਹੇ ਮਿਤ੍ਰੋ! (ਅਲ ਪਲਾਲੀਆ) ਅਸਤ ਬਿਅਸਤ ਅਰਥਾਤ ਜੋ ਵਿਖ੍ਯੋਂ ਕੀਆਂ ਬਾਤਾਂ ਹੈਂ, ਸੋ ਕਾਮ ਨਹੀਂ ਆਵਤੀਆਂ॥੧॥☬ਜੇ ਕਹੇ ਜਿਨ ਕੇ ਚਿਤ ਮੇਂ ਹਰੀ ਨਾਮ ਵਾ ਧਿਆਨ ਵਸਿਆ ਹੈ ਤਿਸ ਧਿਆਨ ਕਰ ਤਿਨ ਕੋ ਕਿਆ ਲਾਭ ਹੂਆ ਹੈ?
Prof. Sahib Singhਹੇ ਮਿੱਤਰ! ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ (ਨਾਮ ਤੋਂ ਵਾਂਜੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ) ॥੧॥
SikhNet (Spanish)Oh amigo, de nada sirve el parloteo vano.(1)
Answers quote the Granth verbatim with Ang citations. AI commentary is not Gurbani and not a religious ruling.