ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਇਹ ਨੀਸਾਣੀ ਸਾਧ ਕੀ; ਜਿਸੁ ਭੇਟਤ ਤਰੀਐ ॥
eih neesaanee saadh kee; jis bhettat tareeai |
Sant Singh KhalsaThis is the distinguishing sign of the Holy Saint, that by meeting with him, one is saved.
Manmohan SinghThis is the sign of the saint that by meeting him one is saved.
Manmohan Singh (Punjabi)ਸੰਤ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਣ ਦੁਆਰਾ ਬੰਦਾ ਪਾਰ ਉਤਰ ਜਾਂਦਾ ਹੈ।
Fareedkot Teekaਸਾਧੂ ਕੀ ਇਹੀ ਨਿਸਾਨੀ ਹੈ ਜਿਸ ਕੇ ਮਿਲਨੇ ਸੇ ਤਰ ਜਾਈਤਾ ਹੈ॥
Prof. Sahib Singhਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆਂ (ਸੰਸਾਰ) ਸਮੁੰਦਰ ਤੋਂ ਤਰ ਜਾਈਦਾ ਹੈ।
ਪਦ ਅਰਥ ਇਹ ਨਿਸਾਣੀ = ਇਹ ਨਿਸ਼ਾਨੀ। ਜਿਸੁ ਭੇਟਤ = ਜਿਸ (ਸਾਧੂ) ਨੂੰ ਮਿਲਿਆਂ।
SikhNet (Spanish)La característica del Santo es que viéndolo, uno es salvado
ਜਮਕੰਕਰੁ. ਨੇੜਿ ਨ ਆਵਈ; ਫਿਰਿ. ਬਹੁੜਿ ਨ ਮਰੀਐ ॥
jamakankar. nerr na aavee; fir. bahurr na mareeai |
Sant Singh KhalsaThe Messenger of Death does not come near him; he never has to die again.
Manmohan SinghDeath's myrmidon draws not near him and then he dies not again.
Manmohan Singh (Punjabi)ਮੌਤ ਦਾ ਫਰਿਸ਼ਤਾ ਉਸ ਦੇ ਲਾਗੇ ਨਹੀਂ ਲਗਦਾ ਅਤੇ ਤਦ ਉਹ ਮੁੜ ਕੇ ਨਹੀਂ ਮਰਦਾ।
Fareedkot Teekaਜਮ ਕੰਕਰ ਨਿਕਟ ਨਹੀਂ ਆਵਤਾ ਹੈ ਬਹੁੜੋ ਫੇਰ, ਭਾਵ ਵਾਰ ਵਾਰ ਜਨਮ ਨਹੀਂ ਹੋਤਾ॥
Prof. Sahib Singhਜਮ ਦਾ ਸੇਵਕ (ਭਾਵ, ਜਮਦੂਤ) ਨੇੜੇ ਨਹੀਂ ਢੁਕਦਾ ਤੇ ਮੁੜ ਮੁੜ ਨਹੀਂ ਮਰੀਦਾ।
ਪਦ ਅਰਥ ਕੰਕਰੁ = (ਕਿੰਕਰ) ਦਾਸ, ਸੇਵਕ। ਬਹੁੜਿ = ਮੁੜ।
SikhNet (Spanish)y los mensajeros de Yama no lo tocan, y uno no muere otra vez,
ਭਵ ਸਾਗਰੁ ਸੰਸਾਰੁ ਬਿਖੁ; ਸੋ ਪਾਰਿ ਉਤਰੀਐ ॥
bhav saagar sansaar bikh; so paar utareeai |
Sant Singh KhalsaHe crosses over the terrifying, poisonous world-ocean.
Manmohan SinghHe swims across the poisonous and terrible world -ocean
Manmohan Singh (Punjabi)ਉਹ ਉਸ ਜ਼ਹਿਰੀਲੇ ਅਤੇ ਭਿਆਨਕ ਜਗਤ ਸਮੁੰਦਰ ਨੂੰ ਤਰ ਜਾਂਦਾ ਹੈ।
Fareedkot Teekaਜਿਸ ਸੰਸਾਰ ਸਾਗਰ ਮੇਂ ਬਿਖੈ ਰੂਪੀ ਬਿਖ ਕੀ (ਭਵ) ਉਤਪਤੀ ਹੋਤੀ ਹੈ, ਸੋ ਪਾਰ ਉਤਰ ਜਾਈਤਾ ਹੈ॥
Prof. Sahib Singhਜੋ ਜ਼ਹਿਰ ਰੂਪ ਸੰਸਾਰ-ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ।
ਪਦ ਅਰਥ ਬਿਖੁ = ਜ਼ਹਿਰ।
SikhNet (Spanish)sino que nada a través del traicionero mar del mundo.
ਹਰਿ ਗੁਣ ਗੁੰਫਹੁ, ਮਨਿ ਮਾਲ ਹਰਿ; ਸਭ ਮਲੁ ਪਰਹਰੀਐ ॥
har gun gunfahu, man maal har; sabh mal parahareeai |
Sant Singh KhalsaSo weave the garland of the Lord's Glorious Praises into your mind, and all your filth shall be washed away.
Manmohan SinghWithin thy mind weave the Divine garland of God's excellences and all thy filth shall be washed off.
Manmohan Singh (Punjabi)ਆਪਣੇ ਚਿੱਤ ਅੰਦਰ ਵਾਹਿਗੁਰੂ ਦੀਆਂ ਚੰਗਿਆਈਆਂ ਦਾ ਰਬੀ ਹਾਰ ਬੁਣ ਅਤੇ ਤੇਰੀ ਸਾਰੀ ਮਲੀਨਤਾ ਧੋਤੀ ਜਾਏਗੀ।
Fareedkot Teekaਹਰੀ ਕੇ ਗੁਣੋਂ ਰੂਪੀ ਮਾਣੀਓਂ ਕੀ ਮਾਲਾ ਗੁੰਦੋ ਵਾ ਮਨਿ ਕੋ ਗੁੰਦਨ ਕਰੋ, ਹਰੀ ਤੁਮਾਰੀ ਪਾਪ ਰੂਪੀ ਮੈਲ ਸਭ ਦੂਰ ਕਰੇਗਾ॥
Prof. Sahib Singhਹੇ ਭਾਈ! (ਸਾਧੂ ਗੁਰਮੁਖ ਨੇ ਮਿਲ ਕੇ) ਮਨ ਵਿਚ ਪਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ, ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ।
ਪਦ ਅਰਥ ਗੁੰਫਹੁ = ਗੁੰਦੋ। ਮਨਿ = ਮਨ ਵਿਚ। ਪਰਹਰੀਐ = ਦੂਰ ਹੋ ਜਾਂਦੀ ਹੈ।
SikhNet (Spanish)Tejiendo la guirnalda de las Virtudes el Señor, y lavando toda la impureza de nuestros errores,
ਨਾਨਕ. ਪ੍ਰੀਤਮ ਮਿਲਿ ਰਹੇ; ਪਾਰਬ੍ਰਹਮ ਨਰਹਰੀਐ ॥੧੧॥
naanak. preetam mil rahe; paarabraham narahareeai |11|
Sant Singh KhalsaNanak remains blended with his Beloved, the Supreme Lord God. ||11||
Manmohan SinghNanak remains blended with his Beloved the very powerful Transcendent Lord.
Manmohan Singh (Punjabi)ਨਾਨਕ, ਪਰਮ ਬਲਵਾਨ ਸ਼ਰੋਮਣੀ ਸਾਹਿਬ ਆਪਣੇ ਪਿਆਰੇ ਨਾਲ ਅਭੇਦ ਹੋਇਆ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਸੰਤ ਜਨ, ਹੇ ਪਾਰਬ੍ਰਹਮ ਨਰਸਿੰਘ ਰੂਪ! ਪ੍ਰੀਤਮ ਕੋ ਮਿਲ ਕਰ ਅਭੇਦ ਹੂਏ ਹੈਂ॥੧੧॥
Prof. Sahib Singhਹੇ ਨਾਨਕ! (ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੈ) ਉਹ ਪਾਰਬ੍ਰਹਮ ਪਰਮਾਤਮਾ ਨੂੰ ਮਿਲੇ ਰਹਿੰਦੇ ਹਨ ॥੧੧॥
ਪਦ ਅਰਥ ਨਰਹਰੀਐ = ਨਰਹਰਿ, ਕਰਤਾਰ ॥੧੧॥
SikhNet (Spanish)uno encuentra al Señor Trascendente, Quien es el Creador del hombre.(11)