ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਦੀਵਾ ਬਲੈ; ਅੰਧੇਰਾ ਜਾਇ ॥
deevaa balai; andheraa jaae |
Sant Singh KhalsaWhen the lamp is lit, the darkness is dispelled;
Manmohan SinghWhen the lamp is lit, darkness is dispelled,
Manmohan Singh (Punjabi)ਜਦ ਦੀਪਕ ਜਗ ਪੈਂਦਾ ਹੈ, ਅਨ੍ਹੇਰਾ ਦੂਰ ਹੋ ਜਾਂਦਾ ਹੈ,
Fareedkot Teekaਜੈਸੇ ਦੀਵਾ ਬਲੇ ਸੇ ਅੰਧੇਰਾ ਜਾਤਾ ਹੈ॥
Prof. Sahib Singh(ਜਿਵੇਂ ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ।
SikhNet (Spanish)Cuando la lámpara se enciende, la oscuridad se disipa;
ਬੇਦ ਪਾਠ; ਮਤਿ ਪਾਪਾ ਖਾਇ ॥
bed paatth; mat paapaa khaae |
Sant Singh Khalsareading the Vedas, sinful intellect is destroyed.
Manmohan Singhsimilarly by reading the religious books, the sinful intellect is destroyed.
Manmohan Singh (Punjabi)ਏਸੇ ਤਰ੍ਹਾਂ ਧਾਰਮਕ ਗ੍ਰੰਥ ਵਾਚਣ ਦੁਆਰਾ ਗੁਨਾਹ-ਭਰੀ ਅਕਲ ਨਾਸ ਹੋ ਜਾਂਦੀ ਹੈ।
Fareedkot Teekaਜੈਸੇ ਬੇਦ ਕਾ ਪਾਠ (ਮਤਿ) ਬੁਧੀ ਕੇ ਪਾਪੋਂ ਕੋ ਖਾ੍ਯ ਲੇਤਾ ਹੈ॥
Prof. Sahib Singh(ਏਸੇ ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ ਹੈ।ਪਦ ਅਰਥ ਬੇਦ ਪਾਠ ਮਤਿ = ਵੇਦਾਂ ਦੇ ਪਾਠ ਵਾਲੀ ਮਤਿ, ਵੇਦ ਆਦਿਕ ਧਰਮ ਪੁਸਤਕਾਂ ਦੀ ਬਾਣੀ ਅਨੁਸਾਰ ਢਲੀ ਹੋਈ ਮਤਿ। ਪਾਪਾ ਖਾਇ = ਪਾਪਾਂ ਨੂੰ ਖਾ ਜਾਂਦੀ ਹੈ। ਬੇਦ ਪਾਠ = ਵੇਦਾਂ ਦੇ (ਨਿਰੇ) ਪਾਠ {ਨੋਟ: "ਬੇਦ ਪਾਠ ਮਤਿ" ਅਤੇ "ਬੇਦ ਪਾਠ" ਦੇ ਫ਼ਰਕ ਵਲ ਧਿਆਨ ਦੇਣਾ ਜ਼ਰੂਰੀ ਹੈ}।
SikhNet (Spanish)así, cuando uno lee las Vedas la mente debería de purgarse del error.
ਉਗਵੈ ਸੂਰੁ; ਨ ਜਾਪੈ ਚੰਦੁ ॥
augavai soor; na jaapai chand |
Sant Singh KhalsaWhen the sun rises, the moon is not visible.
Manmohan SinghWhen the sun rises, the moon is seen not.
Manmohan Singh (Punjabi)ਜਦ ਸੂਰਜ ਚੜ੍ਹ ਪੈਂਦਾ ਹੈ, ਚੰਦਰਮਾ ਦਿਸਦਾ ਹੀ ਨਹੀਂ।
Fareedkot Teekaਪੁਨਾ ਜੈਸੇ ਸੂਰਜ ਕੇ ਉਦੇ ਹੋਣੇ ਤੇ ਨਹੀਂ ਜਾਣੀਤਾ ਜੋ ਚੰਦ ਕਾ ਪ੍ਰਕਾਸ ਕਹਾਂ ਗਿਆ ਹੈ॥
Prof. Sahib Singhਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ,
SikhNet (Spanish)Cuando el sol se levanta, la luna se desvanece;
ਜਹ ਗਿਆਨ ਪ੍ਰਗਾਸੁ; ਅਗਿਆਨੁ ਮਿਟੰਤੁ ॥
jeh giaan pragaas; agiaan mittant |
Sant Singh KhalsaWherever spiritual wisdom appears, ignorance is dispelled.
Manmohan SinghWhere divine knowledge appears, ignorance is dispelled.
Manmohan Singh (Punjabi)ਜਿਥੇ ਬ੍ਰਹਮ ਗਿਆਤ ਪ੍ਰਗਟ ਹੋ ਜਾਂਦੀ ਹੈ ਬੇਸਮਝੀ ਦੂਰ ਹੋ ਜਾਂਦੀ ਹੈ।
Fareedkot Teekaਤੈਸੇ ਜਿਸ ਅੰਤਸਕਰਨ ਮੇਂ ਗ੍ਯਾਨ ਕਾ ਪ੍ਰਕਾਸ ਹੋਤਾ ਹੈ ਤਹਾਂ ਸੇ ਅਗਿਆਨ ਮਿਟ ਜਾਤਾ ਹੈ॥
Prof. Sahib Singh(ਤਿਵੇਂ) ਜਿਥੇ ਮਤਿ ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।
SikhNet (Spanish)así, cuando la Sabiduría llega, la ignorancia se va.
ਬੇਦ ਪਾਠ; ਸੰਸਾਰ ਕੀ ਕਾਰ ॥
bed paatth; sansaar kee kaar |
Sant Singh KhalsaReading the Vedas is the world's occupation;
Manmohan SinghThe reading of the Vedas is the world's occupation.
Manmohan Singh (Punjabi)ਵੇਦਾਂ ਦਾ ਪੜ੍ਹਨਾ, ਦੁਨੀਆਂ ਦਾ ਇਕ ਵੀਚਾਰ ਹੈ।
Fareedkot Teekaਐਸਾ ਜੋ ਬੇਦ ਪਾਠ ਥਾ ਜਿਸ ਕਰ ਬੁਧੀ ਕੇ ਪਾਪ ਦੂਰ ਹੋਵੇਂ, ਸੋ ਬੇਦ ਪਾਠ ਸੰਸਾਰ ਕੀ ਏਕ ਕਾਰ ਸਮਝੀ ਹੂਈ ਹੈ॥
Prof. Sahib Singhਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨੀਆਵੀ ਵਿਹਾਰ (ਸਮਝੋ),ਪਦ ਅਰਥ ਸੰਸਾਰ ਕੀ ਕਾਰ = ਦੁਨੀਆਵੀ ਵਿਹਾਰ। ਬੀਚਾਰ।
SikhNet (Spanish)Pero cuando la lectura de los Vedas se ha convertido en un ritual,
ਪੜੑਿ ਪੜੑਿ ਪੰਡਿਤ. ਕਰਹਿ ਬੀਚਾਰ ॥
parra parra panddit. kareh beechaar |
Sant Singh Khalsathe Pandits read them, study them and contemplate them.
Manmohan SinghThe learned men, read, study and deliberate over them.
Manmohan Singh (Punjabi)ਵਿਦਵਾਨ ਪੁਰਸ਼ ਉਨ੍ਹਾਂ ਨੂੰ ਪੜ੍ਹਦੇ, ਵਾਚਦੇ ਅਤੇ ਸੋਚਦੇ ਸਮਝਦੇ ਹਨ।
Fareedkot Teekaਪੰਡਤ ਬੇਦਾਂ ਕੌ ਪੜ ਪੜ ਕੇ ਉਪਜੀਵਕਾ ਕਾ ਵੀਚਾਰੁ ਕਰਤੇ ਹੈਂ। ਵਾ ਯਹ ਜੋ ਵੇਦ ਪਾਠ ਹੈਂ, ਸੋ ਕਿਆ ਸੰਸਾਰ ਕੀ ਕਾਰ ਹੈ? ਕਿੰਤੂ ਨਹੀਂ, ਜੋ ਪੜ ਪੜ ਕੇ ਬੇਦ ਕੇ ਸਿਧਾਂਤ ਕੋ ਵਿਚਾਰਤੇ ਹੈਂ, ਸੋ ਪੰਡਿਤ ਹੈਂ, ਭਾਵ ਵਿਚਾਰ ਦ੍ਵਾਰਾ ਤ੍ਰਿਗੁਨਾ ਅਤੀਤ ਹੋ ਜਾਤੇ ਹੈਂ॥
Prof. Sahib Singhਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ।ਪਦ ਅਰਥ ਬੀਚਾਰ = ਅਰਥ-ਬੋਧ। (ਨੋਟ: "ਪੜ੍ਹਿ ਪੜ੍ਹਿ" ਅਤੇ "ਬੂਝੇ" ਵਿਚ ਉਹੀ ਫ਼ਰਕ ਹੈ ਜੋ "ਬੇਦ ਪਾਠ" ਅਤੇ "ਬੇਦ ਪਾਠ ਮਤਿ" ਵਿਚ ਹੈ)।
SikhNet (Spanish)el Pandit las lee y hace discursos, pero sin poder conocer su esencia, sigue sufriendo.
ਬਿਨੁ ਬੂਝੇ; ਸਭ ਹੋਇ ਖੁਆਰ ॥
bin boojhe; sabh hoe khuaar |
Sant Singh KhalsaWithout understanding, all are ruined.
Manmohan SinghWithout understanding the Lord, everyone is ruined.
Manmohan Singh (Punjabi)ਸਾਹਿਬ ਨੂੰ ਸਮਝਣ ਦੇ ਬਗੈਰ ਹਰ ਕੋਈ ਬਰਬਾਦ ਹੋ ਜਾਂਦਾ ਹੈ।
Fareedkot Teekaਬਿਨਾਂ ਪਰਮੇਸਰ ਕੇ ਜਾਣੇ ਸਭ ਖੁਆਰ ਹੋਤੇ ਹੈਂ॥
Prof. Sahib Singhਜਦ ਤਕ ਮਤਿ ਨਹੀਂ ਬਦਲਦੀ (ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ) ਲੁਕਾਈ ਖ਼ੁਆਰ ਹੀ ਹੁੰਦੀ ਹੈ।
SikhNet (Spanish)pero sin poder conocer su esencia, sigue sufriendo.
ਨਾਨਕ. ਗੁਰਮੁਖਿ ਉਤਰਸਿ ਪਾਰਿ ॥੧॥
naanak. guramukh utaras paar |1|
Sant Singh KhalsaO Nanak, the Gurmukh is carried across. ||1||
Manmohan SinghNanak, by Guru's grace, the mortal is ferried across.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਹੈ, ਸੋ ਵਾਹਗੁਰੂ ਕੋ ਜਾਣ ਕੇ ਸੰਸਾਰ ਸਮੁੰਦ੍ਰ ਸੇ ਪਾਰ ਉਤਰਤੇ ਹੈਂ ॥੧॥☬ਅਬ ਮਨਮੁਖੋਂ ਕੀ ਰਹਿਤ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਹੀ (ਪਾਪਾਂ ਦੇ ਹਨੇਰੇ ਤੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ ਦਿੱਤੀ ਹੈ ॥੧॥
SikhNet (Spanish)Dice Nanak, es por el Guru que uno es llevado a través.(1)