ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.
ਸਬਦੈ ਸਾਦੁ. ਨ ਆਇਓ; ਨਾਮਿ. ਨ ਲਗੋ ਪਿਆਰੁ ॥
sabadai saad. na aaeo; naam. na lago piaar |
Sant Singh KhalsaThose who do not savor the Word of the Shabad, do not love the Naam, the Name of the Lord.
Manmohan SinghThey who relish not the Word, love not the Lord's Name,
Manmohan Singh (Punjabi)ਜੋ ਸ਼ਬਦ ਦਾ ਰਸ ਨਹੀਂ ਮਾਣਦੇ, ਸੁਆਮੀ ਦੇ ਨਾਮ ਨਾਲ ਪ੍ਰੇਮ ਨਹੀਂ ਕਰਦੇ,
Fareedkot Teekaਮਨਮੁਖੋਂ ਕੋ ਗੁਰ ਉਪਦੇਸ ਕਾ ਸ੍ਵਾਦ ਨਹੀਂ ਆਯਾ, ਇਸੀ ਤੇ (ਨਾਮਿ) ਵਾਹਿਗੁਰੂ ਮੇਂ ਤਿਨੋਂ ਕਾ ਪਿਆਰੁ ਨਹੀਂ ਲਾਗਾ॥
Prof. Sahib Singhਜਿਸ ਮਨੁੱਖ ਨੂੰ (ਕਦੇ) ਗੁਰ-ਸਬਦ ਦਾ ਰਸ ਨਹੀਂ ਆਇਆ, ਜਿਸ ਦਾ (ਕਦੇ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਬਣਿਆ,
SikhNet (Spanish)Sin amar la Palabra del Guru, sin amar el Nombre del Señor,
ਰਸਨਾ ਫਿਕਾ ਬੋਲਣਾ; ਨਿਤ ਨਿਤ ਹੋਇ ਖੁਆਰੁ ॥
rasanaa fikaa bolanaa; nit nit hoe khuaar |
Sant Singh KhalsaThey speak insipidly with their tongues, and are continually disgraced.
Manmohan Singhand speak insipidly with their tongue are ever, ever disgraced.
Manmohan Singh (Punjabi)ਅਤੇ ਆਪਣੀ ਜੀਭ ਨਾਲ ਰੁੱਖਾ ਬੋਲਦੇ ਹਨ, ਉਹ ਸਦੀਵ, ਸਦੀਵ ਹੀ ਬੇਇੱਜ਼ਤ ਹੁੰਦੇ ਹਨ।
Fareedkot Teekaਰਸਨਾ ਦ੍ਵਾਰਾ ਫਿਕਾ ਬੋਲਣਾ ਕਰਤੇ ਹੈਂ ਇਸੀ ਤੇ ਨਿਤਯ ੨ ਖੁਆਰ ਹੋਤੇ ਹੈਂ, ਭਾਵ ਜਨਮਤੇ ਮਰਤੇ ਹੈਂ॥
Prof. Sahib Singhਉਹ ਜੀਭ ਨਾਲ ਫਿੱਕੇ ਬਚਨ ਬੋਲਦਾ ਹੈ ਤੇ ਸਦਾ ਹੀ ਖ਼ੁਆਰ ਹੁੰਦਾ ਰਹਿੰਦਾ ਹੈ।
SikhNet (Spanish)el hecho de hablar se torna insípido, y así uno es destruido.
ਨਾਨਕ. ਪਇਐ ਕਿਰਤਿ ਕਮਾਵਣਾ; ਕੋਇ. ਨ ਮੇਟਣਹਾਰੁ ॥੨॥
naanak. peiai kirat kamaavanaa; koe. na mettanahaar |2|
Sant Singh KhalsaO Nanak, they act according to the karma of their past actions, which no one can erase. ||2||
Manmohan SinghNanak, they act according to their wrought deeds, which none can erase.
Manmohan Singh (Punjabi)ਨਾਨਕ, ਉਹ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਕੰਮ ਕਰਦੇ ਹਨ, ਜਿਨ੍ਹਾਂ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਸੇ ਕਰਮੋਂ ਕੇ ਲੇਖ ਮਸਤਕ ਪਰ ਪੜੇ ਹੈਂ ਉਨ ਕੇ ਅਨੁਸਾਰ ਕਰਮੋਂ ਕਾ ਕਮਾਉਣਾ ਕਰਤੇ ਹੈਂ, ਉਨਕੇ ਲੇਖ ਕੋ ਮੇਟਣਹਾਰ ਕੋਈ ਨਹੀਂ ਹੋ ਸਕਤਾ॥੨॥
Prof. Sahib Singh(ਪਰ), ਹੇ ਨਾਨਕ! (ਉਸ ਦੇ ਵੱਸ ਭੀ ਕੀਹ?) (ਹਰੇਕ ਜੀਵ) ਆਪਣੇ (ਹੁਣ ਤਕ ਦੇ) ਕੀਤੇ ਕਰਮਾਂ ਦੇ ਇਕੱਠੇ ਹੋਏ ਹੋਏ ਸੰਸਕਾਰਾਂ ਅਨੁਸਾਰ ਕੰਮ ਕਰਦਾ ਹੈ, ਕੋਈ ਬੰਦਾ ਇਸ ਬਣੇ ਹੋਏ ਗੇੜ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ ॥੨॥
ਪਦ ਅਰਥ ਕਿਰਤਿ = {ਇਹ ਲਫ਼ਜ਼ "ਕਿਰਤੁ" ਤੋਂ "ਅਧਿਕਰਣ ਕਾਰਕ, ਇਕ-ਵਚਨ" ਹੈ; ਲਫ਼ਜ਼ "ਪਇਐ" ਭੀ "ਪਇਆ" ਤੋਂ "ਅਧਿਕਰਣ ਕਾਰਕ ਇਕ-ਵਚਨ" ਹੈ, ਦੋਵੇਂ ਰਲ ਕੇ ਉਹ "ਵਾਕ-ਅੰਸ਼" (Phrase) ਬਣਾ ਰਹੇ ਹਨ ਜਿਸ ਨੂੰ ਅੰਗ੍ਰੇਜ਼ੀ ਵਿਚ Locative Absolute ਆਖਦੇ ਹਨ। ਲਫ਼ਜ਼ "ਕਿਰਤ" ਦਾ ਅਰਥ ਹੈ "ਕੀਤਾ ਹੋਇਆ ਕੰਮ"; "ਪਇਆ" ਦਾ ਅਰਥ ਹੈ "ਇਕੱਠਾ ਹੋਇਆ ਹੋਇਆ"}। ਪਇਐ ਕਿਰਤਿ = ਪਿਛਲੇ ਕੀਤੇ ਕੰਮਾਂ ਦੇ ਇਕੱਠੇ ਹੋਏ ਸੰਸਕਾਰਾਂ ਅਨੁਸਾਰ ॥੨॥
SikhNet (Spanish)Dice Nanak, uno actúa según la fuerza de sus acciones pasadas y nadie las puede borrar. (2)