ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨ ॥
raag bhairau mahalaa 5 chaupade ghar 2 | Ang 1138
Sant Singh KhalsaRaag Bhairao, Fifth Mehl, Chau-Padhay, Second House:
Manmohan SinghRag Bhairo. 5th Guru.
Manmohan Singh (Punjabi)ਰਾਗੁ ਭੈਰਉ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਭੈਰਉ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Bhairo, Mejl Guru Aryan, Quinto Canal Divino, Chaupadas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1138
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸ੍ਰੀਧਰ ਮੋਹਨ ਸਗਲ ਉਪਾਵਨ; ਨਿਰੰਕਾਰ ਸੁਖਦਾਤਾ ॥
sreedhar mohan sagal upaavan; nirankaar sukhadaataa | Ang 1138
Sant Singh KhalsaThe Fascinating Lord, the Creator of all, the Formless Lord, is the Giver of Peace.
Manmohan SinghThe formless and Fascinating Lord of wealth is the Creator of all and the Giver of peace.
Manmohan Singh (Punjabi)ਸਰੂਪ ਰਹਿਤ ਤੇ ਮੋਹਿਤ ਕਰ ਲੈਣ ਵਾਲਾ ਮਾਇਆ ਦਾ ਪਤੀ ਸਾਰਿਆਂ ਦਾ ਸਿਰਜਣਹਾਰ ਹੈ ਤੇ ਆਰਾਮ ਦੇਣ ਵਾਲਾ ਹੈ।
Fareedkot Teekaਹੇ ਭਾਈ! ਲਛਮੀ ਕੇ ਧਾਰਨੇ ਵਾਲੇ ਮੋਹਨ ਸਰਬ ਕੇ ਉਤਪਿਤ ਕਰਨੇਹਾਰਾ ਪੁਨਃ ਜੋ ਨਿੰਰਕਾਰ ਸੁਖੋਂ ਕਾ ਦਾਤਾ ਹੈ॥
Prof. Sahib Singhਹੇ ਮਨ! ਜਿਹੜਾ ਸੋਹਣਾ ਪ੍ਰਭੂ ਲੱਛਮੀ ਦਾ ਆਸਰਾ ਹੈ, ਜਿਹੜਾ ਆਕਾਰ-ਰਹਿਤ ਪ੍ਰਭੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਸਾਰੇ ਸੁਖ ਦੇਣ ਵਾਲਾ ਹੈ,ਪਦ ਅਰਥ ਸ੍ਰੀ = ਸ਼੍ਰੀ, ਲੱਛਮੀ। ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ। ਸਗਲ ਉਪਾਵਨ = ਸਭਨਾਂ ਨੂੰ ਪੈਦਾ ਕਰਨ ਵਾਲਾ। ਨਿਰੰਕਾਰ = ਉਹ ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ।
SikhNet (Spanish)A nuestro Dios de embrujo, al Creador de Éxtasis en toda la Creación, Quien es también el Señor Absoluto,
ਐਸਾ ਪ੍ਰਭੁ ਛੋਡਿ. ਕਰਹਿ ਅਨ ਸੇਵਾ; ਕਵਨ ਬਿਖਿਆ ਰਸ ਮਾਤਾ ॥੧॥
aisaa prabh chhodd. kareh an sevaa; kavan bikhiaa ras maataa |1| Ang 1138
Sant Singh KhalsaYou have abandoned this Lord, and you serve another. Why are you intoxicated with the pleasures of corruption? ||1||
Manmohan SinghForsaking such Lord, thou serve another. Why are thou serve another, Why are thou intoxicated with the relishes of sins?
Manmohan Singh (Punjabi)ਇਹੋ ਜਿਹੇ ਸਾਈਂ ਨੂੰ ਤਿਆਗ ਤੂੰ ਹੋਰਸ ਦੀ ਘਾਲ ਕਮਾਉਂਦਾ ਹੈ ਤੂੰ ਕਿਉਂ ਪਾਪਾਂ ਦੇ ਸੁਆਦ ਅੰਦਰ ਮਤਵਾਲਾ ਹੋਇਆ ਹੋਇਆ ਹੈ।
Fareedkot Teekaਐਸਾ ਪ੍ਰਭੂ ਛੋਡ ਕਰ ਕੇ ਜੋ ਔਰ ਕੀ ਸੇਵਾ ਕਰਤਾ ਹੈ, ਸੋ ਕੌਨ ਸੇ ਵਿਖੇ ਉਤਮ ਜਾਨ ਕਰ ਤਿਸ ਕੇ ਰਸ ਮੇਂ ਮਸਤ ਹੂਆ ਹੈ, ਭਾਵ ਯਿਹ ਕਿ ਵਿਖੇ ਰਸ ਤੁਛ ਹੈਂ॥੧॥
Prof. Sahib Singhਉਸ ਨੂੰ ਛੱਡ ਕੇ ਤੂੰ ਹੋਰ ਹੋਰ ਦੀ ਸੇਵਾ-ਪੂਜਾ ਕਰਦਾ ਹੈਂ, ਤੂੰ ਮਾਇਆ ਦੇ ਕੋਝੇ ਸੁਆਦਾਂ ਵਿਚ ਮਸਤ ਹੈਂ ॥੧॥ਪਦ ਅਰਥ ਛੋਡਿ = ਛੱਡ ਕੇ। ਕਰਹਿ = ਤੂੰ ਕਰਦਾ ਹੈਂ। ਅਨ ਸੇਵਾ = {अन्य} ਕਿਸੇ ਹੋਰ ਦੀ ਸੇਵਾ-ਭਗਤੀ। ਬਿਖਿਆ = ਮਾਇਆ। ਕਵਨ ਰਸ = ਕਿਹੜੇ ਰਸਾਂ ਵਿਚ? ਕੋਝੇ ਸੁਆਦਾਂ ਵਿਚ। ਮਾਤਾ = ਮਸਤ ॥੧॥
SikhNet (Spanish)¿por qué Lo haces a un lado y te vas a servir al otro?¿Oh, por qué estás tan involucrado en el vicio? (1)
ਰੇ ਮਨ ਮੇਰੇ; ਤੂ ਗੋਵਿਦ ਭਾਜੁ ॥
re man mere; too govid bhaaj | Ang 1138
Sant Singh KhalsaO my mind, meditate on the Lord of the Universe.
Manmohan SinghO my soul, meditate thou on thy Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ।
Fareedkot Teekaਹੇ ਮੇਰੇ ਮਨ! ਤੂੰ ਗੋਬਿੰਦ ਕਾ ਸਿਮਰਨ ਕਰੁ॥
Prof. Sahib Singhਹੇ ਮੇਰੇ ਮਨ! ਤੂੰ (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ।ਪਦ ਅਰਥ ਭਾਜੁ = ਭਜੁ, ਜਪਿਆ ਕਰ।
SikhNet (Spanish)Oh mente mía, contempla a tu Dios. He tratado de mil formas,
ਅਵਰ ਉਪਾਵ ਸਗਲ ਮੈ ਦੇਖੇ; ਜੋ ਚਿਤਵੀਐ. ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥
avar upaav sagal mai dekhe; jo chitaveeai. tith bigaras kaaj |1| rahaau | Ang 1138
Sant Singh KhalsaI have seen all other sorts of efforts; whatever you can think of, will only bring failure. ||1||Pause||
Manmohan SinghI have seen all other efforts of whatsoever else think I, there with my affair is marred. Pause.
Manmohan Singh (Punjabi)ਮੈਂ ਹੋਰ ਸਾਰੇ ਉਪਰਾਲੇ ਵੇਖੇ ਹਨ। ਜਿਸ ਕਿਸੇ ਹੋਰ ਦਾ ਖਿਆਲ ਕਰਦਾ ਹਾਂ ਉਸੇ ਨਾਲ ਮੇਰਾ ਕੰਮ ਵਿਗੜ ਜਾਂਦਾ ਹੈ। ਠਹਿਰਾਉ।
Fareedkot Teekaਔਰ ਜਿਤਨੇ ਉਪਾਉ ਹੈਂ ਮੈਨੇ ਸਭ ਦੇਖ ਲੀਏ ਹੈਂ। ਜੋ ਪਰਮੇਸ੍ਵਰ ਸੇ ਬਿਨਾਂ ਹੋਰ ਚਿਤਵਨ ਕਰਨਾ ਹੈ ਇਸ ਸੇ ਮੋਖ ਰੂਪ ਕਾਜ ਬਿਗਰ ਜਾਤਾ ਹੈ॥੧॥ ਰਹਾਉ ॥
Prof. Sahib Singh(ਸਿਮਰਨ ਤੋਂ ਬਿਨਾ) ਹੋਰ ਸਾਰੇ ਹੀਲੇ (ਕਰਦੇ ਲੋਕ) ਮੈਂ ਵੇਖੇ ਹਨ (ਇਹੀ) ਨਤੀਜਾ ਨਿਕਲਦਾ ਵੇਖਿਆ ਹੈ ਕਿ) ਹੋਰ ਜਿਹੜਾ ਭੀ ਹੀਲਾ ਸੋਚਿਆ ਜਾਂਦਾ ਹੈ ਉਸ (ਹੀਲੇ) ਨਾਲ (ਆਤਮਕ ਜੀਵਨ ਦਾ) ਕੰਮ (ਸਗੋਂ) ਵਿਗੜਦਾ (ਹੀ) ਹੈ ॥੧॥ ਰਹਾਉ ॥ਪਦ ਅਰਥ ਉਪਾਵ = {ਬਹੁ-ਵਚਨ ਲਫ਼ਜ਼ 'ਉਪਾਉ' ਤੋਂ} ਹੀਲੇ। ਜੋ = ਜਿਹੜਾ ਭੀ ਉਪਾਉ। ਚਿਤਵੀਐ = ਸੋਚਿਆ ਜਾਂਦਾ ਹੈ। ਤਿਤੁ = ਉਸ (ਉਪਾਉ) ਨਾਲ। ਬਿਗਰਸਿ = ਵਿਗੜ ਜਾਂਦਾ ਹੈ ॥੧॥ ਰਹਾਉ ॥
SikhNet (Spanish)lo que uno propone para su propio ser, eso Dios lo utiliza. (1-Pausa)
ਠਾਕੁਰੁ ਛੋਡਿ. ਦਾਸੀ ਕਉ ਸਿਮਰਹਿ; ਮਨਮੁਖ ਅੰਧ ਅਗਿਆਨਾ ॥
tthaakur chhodd. daasee kau simareh; manamukh andh agiaanaa | Ang 1138
Sant Singh KhalsaThe blind, ignorant, self-willed manmukhs forsake their Lord and Master, and dwell on His slave Maya.
Manmohan SinghThe blind and ignorant egocentrics leave their Lord and worship His hand maiden.
Manmohan Singh (Punjabi)ਅੰਨ੍ਹੇ ਤੇ ਬੇਸਮਝ ਮਨਮਤੀਏ ਆਪਣੇ ਸੁਆਮੀ ਨੂੰ ਤਿਆਗ, ਉਸ ਦੀ ਨੌਕਰਾਣੀ ਦੀ ਪੂਜਾ ਕਰਦੇ ਹਨ।
Fareedkot Teekaਜੋ ਠਾਕੁਰ ਕੋ ਛੋਡ ਕਰ ਮਾਯਾ ਦਾਸੀ ਕੋ ਭਜਤੇ ਹੈਂ, ਸੋ ਮਨਮੁਖ ਅਗ੍ਯਾਨ ਕਰ ਅੰਧੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਮਨੁੱਖ ਮਾਲਕ-ਪ੍ਰਭੂ ਨੂੰ ਛੱਡ ਕੇ ਉਸ ਦੀ ਦਾਸੀ (ਮਾਇਆ) ਨੂੰ ਹੀ ਹਰ ਵੇਲੇ ਚੇਤੇ ਰੱਖਦੇ ਹਨ।ਪਦ ਅਰਥ ਦਾਸੀ ਕਉ = ਮਾਇਆ-ਦਾਸੀ ਨੂੰ। ਸਿਮਰਹਿ = ਸਿਮਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ। ਅਗਿਆਨਾ = ਆਤਮਕ ਜੀਵਨ ਦੀ ਸੂਝ ਤੋਂ ਸੱਖਣੇ।
SikhNet (Spanish)Haces a un lado a mi Maestro y prefieres a Maya, la ilusión, Su Compañera.
ਹਰਿ ਕੀ ਭਗਤਿ ਕਰਹਿ. ਤਿਨ ਨਿੰਦਹਿ; ਨਿਗੁਰੇ ਪਸੂ ਸਮਾਨਾ ॥੨॥
har kee bhagat kareh. tin nindeh; nigure pasoo samaanaa |2| Ang 1138
Sant Singh KhalsaThey slander those who worship their Lord; they are like beasts, without a Guru. ||2||
Manmohan SinghBeing without the Guru and like unto beasts, they slander those, who worship their Lord.
Manmohan Singh (Punjabi)ਗੁਰੂ ਵਿਹੂਣਾ ਅਤੇ ਡੰਗਰਾਂ ਵਰਗੇ ਹੋਣ ਕਾਰਨ ਉਹ ਉਹਨਾਂ ਨੂੰ ਬਗੋਦੇ ਹਨ, ਜੋ ਆਪਣੇ ਪ੍ਰਭੂ ਦੀ ਪੂਜਾ ਕਰਦੇ ਹਨ।
Fareedkot Teekaਜੋ ਹਰੀ ਕੀ ਭਗਤੀ ਕਰਤੇ ਹੈਂ ਤਿਨ ਕੀ ਮਨਮੁਖ ਨਿੰਦਾ ਕਰਤੇ ਹੈਂ, ਕਿਉਂਕਿ ਵਹੁ ਨਿਗੁਰੇ ਹੈਂ ਔਰ ਪਸੂ ਵਤ ਹੈਂ, ਭਾਵ ਪਰਮੇਸ੍ਵਰ ਸੇ ਅਗ੍ਯਾਤ ਹੈਂ॥੨॥ ਯਥਾ-☬'ਆਵਨ ਆਏ ਸ੍ਰਿਸਟਿ ਮਹਿ ਬਿਨ ਬੂਝੇ ਪਸੁ ਢੋਰ॥'
Prof. Sahib Singhਅਜਿਹੇ ਨਿਗੁਰੇ ਮਨੁੱਖ, ਪਸ਼ੂਆਂ ਵਰਗੇ ਜੀਵਨ ਵਾਲੇ ਮਨੁੱਖ ਉਹਨਾਂ ਬੰਦਿਆਂ ਨੂੰ ਨਿੰਦਦੇ ਹਨ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ ॥੨॥ਪਦ ਅਰਥ ਤਿਨ = ਉਹਨਾਂ ਨੂੰ। ਪਸੂ ਸਮਾਨਾ = ਪਸ਼ੂਆਂ ਵਰਗੇ ਜੀਵਨ ਵਾਲੇ ॥੨॥
SikhNet (Spanish)¡Qué ignorancia la tuya!, oh tonto voluntarioso. Calumnias al Devoto de Dios, oh cuadrúpedo sin Guru. (2)
ਜੀਉ ਪਿੰਡੁ. ਤਨੁ ਧਨੁ ਸਭੁ ਪ੍ਰਭ ਕਾ; ਸਾਕਤ ਕਹਤੇ ਮੇਰਾ ॥
jeeo pindd. tan dhan sabh prabh kaa; saakat kahate meraa | Ang 1138
Sant Singh KhalsaSoul, life, body and wealth all belong to God, but the faithless cynics claim that they own them.
Manmohan SinghThe soul, life body and wealth all belong to the Lord, but the mammon-worshippers say that they are their own.
Manmohan Singh (Punjabi)ਆਤਮਾਂ, ਜਿੰਦਗੀ, ਦੇਹ ਅਤੇ ਦੌਲਤ ਸਮੂਹ ਸੁਆਮੀ ਦੀ ਮਲਕੀਅਤ ਹਨ, ਪ੍ਰੰਤੂ ਮਾਇਆ ਦੇ ਪੁਜਾਰੀ ਉਨ੍ਹਾਂ ਨੂੰ ਆਪਣੀਆਂ ਨਿੱਜ ਦੀਆਂ ਆਖਦੇ ਹਨ।
Fareedkot Teekaਜੀਉ ਅਰ ਸੂਖਮ ਅਸਥੂਲ ਸਰੀਰਿ ਸਭ ਪ੍ਰਭ ਕਾ ਹੀ ਹੈ ਔਰ ਸਾਕਤ ਕਹਤੇ ਹੈਂ ਮੇਰਾ ਹੀ ਹੈ॥
Prof. Sahib Singhਇਹ ਜਿੰਦ ਇਹ ਸਰੀਰ ਇਹ ਧਨ-ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਖਦੇ ਰਹਿੰਦੇ ਹਨ ਕਿ ਇਹ ਹਰੇਕ ਚੀਜ਼ ਸਾਡੀ ਹੈ।ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ।
SikhNet (Spanish)Tu cuerpo, vida y riquezas pertenecen a Dios y tú piensas que son sólo tuyas.
ਅਹੰਬੁਧਿ ਦੁਰਮਤਿ ਹੈ ਮੈਲੀ; ਬਿਨੁ ਗੁਰ. ਭਵਜਲਿ ਫੇਰਾ ॥੩॥
ahanbudh duramat hai mailee; bin gur. bhavajal feraa |3| Ang 1139
Sant Singh KhalsaThey are proud and arrogant, evil-minded and filthy; without the Guru, they are reincarnated into the terrifying world-ocean. ||3||
Manmohan SinghThey are arrogantly minded, their understanding is evil and filthy, and without the Guru, they continue coming and going into this terrible world-ocean.
Manmohan Singh (Punjabi)ਉਹ ਹੰਕਾਰੀ ਮਤਵਾਲੇ ਹਨ, ਉਹਨਾ ਦੀ ਸਮਝ ਮੰਦੀ ਅਤੇ ਪਲੀਤ ਹੈ ਅਤੇ ਗੁਰਾਂ ਦੇ ਬਗੈਰ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teeka(ਅਹੰ) ਅਹੰਕਾਰ ਕਰ ਕੇ ਜਿਨ ਜੀਵੋਂ ਕੀ ਬੁਧੀ ਮੈਲੀ ਹੋ ਰਹੀ ਹੈ, ਤਿਨ ਦੁਰਮਤੀ ਨਿਗੁਰ੍ਯੋਂ ਕਾ ਸੰਸਾਰ ਮੇਂ ਫੇਰਾ ਹੈ, ਭਾਵ ਯਿਹ ਕੇ ਜਨਮਤੇ ਮਰਤੇ ਹੈਂ॥੩॥
Prof. Sahib Singhਹਉਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋਈ ਰਹਿੰਦੀ ਹੈ ਮੈਲੀ ਹੋਈ ਰਹਿੰਦੀ ਹੈ, ਗੁਰੂ ਦੀ ਸਰਨ ਤੋਂ ਬਿਨਾ ਸੰਸਾਰ-ਸਮੁੰਦਰ ਵਿਚ ਉਹਨਾਂ ਦਾ ਗੇੜ ਬਣਿਆ ਰਹਿੰਦਾ ਹੈ ॥੩॥ਪਦ ਅਰਥ ਅਹੰਬੁਧਿ = ਹਉਮੈ ਵਾਲੀ ਅਕਲ ਦੇ ਕਾਰਨ। ਦੁਰਮਤਿ = ਖੋਟੀ ਮੱਤ। ਭਵਜਲਿ = ਸੰਸਾਰ-ਸਮੁੰਦਰ ਵਿਚ ॥੩॥
SikhNet (Spanish)A través del ego y de una naturaleza viciosa y malvada, vas y vienes, una y otra vez, sin el Guru. (3)
ਹੋਮ ਜਗ ਜਪ ਤਪ ਸਭਿ ਸੰਜਮ; ਤਟਿ ਤੀਰਥਿ. ਨਹੀ ਪਾਇਆ ॥
hom jag jap tap sabh sanjam; tatt teerath. nahee paaeaa | Ang 1139
Sant Singh KhalsaThrough burnt offerings, charitable feasts, ritualistic chants, penance, all sorts of austere self-discipline and pilgrimages to sacred shrines and rivers, they do not find God.
Manmohan SinghThrough burnt offerings, gratuitous feasts, mechanical recitations, penances, all the self-mortification and abiding at the banks of rivers and holies, God is found not.
Manmohan Singh (Punjabi)ਹਵਨਾਂ, ਪੁੰਨਾਰਥੀ ਸਦਾ ਵਰਤਾਂ, ਓਪਰਿਆਂ ਪਾਠਾਂ, ਕਰੜੀਆਂ ਘਾਲਾਂ, ਸਮੂਹ, ਸਵੈ ਰਿਆਜਤਾਂ ਅਤੇ ਨਦੀਆਂ ਦੇ ਕਿਨਾਰਿਆਂ ਤੇ ਧਰਮ ਅਸਥਾਨਾਂ ਤੇ ਰਹਿਣ ਰਾਹੀਂ ਪ੍ਰਭੂ ਪਾਇਆ ਨਹੀਂ ਜਾਂਦਾ।
Fareedkot Teekaਹੋਮ ਔਰ ਜਗ, ਜਪ, ਤਪ ਔਰ ਸਭ ਸੰਜਮ, ਪੁਨਃ ਤੀਰਥੋਂ ਕੇ ਤਟ ਪਰ ਰਹਣੇ ਸੇ ਭੀ ਪਰਮੇਸ੍ਵਰ ਪ੍ਰਾਪਤ ਨ ਹੂਆ॥
Prof. Sahib Singhਹੇ ਨਾਨਕ! ਹੋਮ, ਜੱਗ, ਜਪ-ਤਪ ਸਾਧਨਾਂ ਨਾਲ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਵਾਲੇ ਸਾਰੇ ਸਾਧਨਾਂ ਨਾਲ, ਕਿਸੇ ਪਵਿੱਤਰ ਨਦੀ ਦੇ ਕੰਢੇ ਉਤੇ ਕਿਸੇ ਤੀਰਥ ਉਤੇ (ਇਸ਼ਨਾਨ ਕੀਤਿਆਂ) ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ।ਪਦ ਅਰਥ ਸਭਿ = ਸਾਰੇ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ। ਤਟਿ = (ਨਦੀ ਦੇ) ਕੰਢੇ ਉਤੇ। ਤੀਰਥਿ = ਤੀਰਥ ਉਤੇ।
SikhNet (Spanish)Por medio de la Yagna, del control mental, de recitar en forma mecánica, de maceraciones, de la visita a lugares de peregrinaje a las orillas de ríos, no se obtiene a Dios.
ਮਿਟਿਆ ਆਪੁ. ਪਏ ਸਰਣਾਈ; ਗੁਰਮੁਖਿ ਨਾਨਕ. ਜਗਤੁ ਤਰਾਇਆ ॥੪॥੧॥੧੪॥
mittiaa aap. pe saranaaee; guramukh naanak. jagat taraaeaa |4|1|14| Ang 1139
Sant Singh KhalsaSelf-conceit is only erased when one seeks the Lord's Sanctuary and becomes Gurmukh; O Nanak, he crosses over the world-ocean. ||4||1||14||
Manmohan SinghSeeking the greet Guru's refuge, man's self-conceit is effaced, O Nanak, and he crosses over the world-ocean.
Manmohan Singh (Punjabi)ਮੁਖੀ ਗੁਰਾਂ ਦੀ ਪਨਾਹ ਲੈਣ ਦੁਆਰਾ, ਸਵੈ ਹੰਗਤਾ ਮਿਟ ਜਾਂਦੀ ਹੈ, ਹੇ ਨਾਨਕ! ਅਤੇ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਜੋ ਆਪਾ ਭਾਵ ਕੋ ਤ੍ਯਾਗ ਕਰ ਪਰਮੇਸ੍ਵਰ ਕੀ ਸਰਣ ਕੋ ਪ੍ਰਾਪਤਿ ਹੋਏ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਨੇ ਜਗਤ ਕੋ ਉਪਦੇਸ਼ ਦੇ ਕਰ ਤਰਾਇ ਦੀਆ ਹੈ॥੪॥੧॥੧੪॥☬ਸ੍ਰੀ ਅਕਾਲ ਪੁਰਖ ਕੀ ਸਰਬ ਮੇਂ ਪੂਰਨਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ-ਭਾਵ ਮਿਟ ਜਾਂਦਾ ਹੈ। ਹੇ ਨਾਨਕ! (ਪਰਮਾਤਮਾ) ਗੁਰੂ ਦੀ ਸਰਨ ਪਾ ਕੇ ਜਗਤ (ਜਗਤ ਦੇ ਜੀਵਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੪॥੧॥੧੪॥ਪਦ ਅਰਥ ਆਪੁ = ਆਪਾ-ਭਾਵ। ਗੁਰਮੁਖਿ = ਗੁਰੂ ਦੀ ਰਾਹੀਂ ॥੪॥੧॥੧੪॥
SikhNet (Spanish)Pero cuando conquistas tu ser y buscas el Santuario de Dios, entonces por la Gracia del Guru, eres llevado a través. (4-1–14)