ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਪਵਹੁ ਚਰਣਾ ਤਲਿ. ਊਪਰਿ ਆਵਹੁ; ਐਸੀ ਸੇਵ ਕਮਾਵਹੁ ॥
pavahu charanaa tal. aoopar aavahu; aisee sev kamaavahu |
Sant Singh KhalsaPlace yourself beneath all men's feet, and you will be uplifted; serve Him in this way.
Manmohan SinghLie thou down beneath the feet that thou mayest rise up. Thus serve thou thy Lord.
Manmohan Singh (Punjabi)ਤੂੰ ਪੈਰਾਂ ਹੇਠਾਂ ਢਹਿ ਪਉ, ਤਾਂ ਜੋ ਤੂੰ ਉਪਰ ਆ ਸਕੇਂ। ਐਹੋ ਜੇਹੀ ਘਾਲ ਤੂੰ ਆਪਣੇ ਸਾਹਿਬ ਦੀ ਕਮਾ।
Fareedkot Teekaਤਬ ਸੰਤ ਕਹਤੇ ਹੈਂ: ਹੇ ਪ੍ਯਾਰਿਓ! ਚਰਨੋਂ ਕੇ ਤਲੇ ਪਵੋ, ਤਬ ਸਭ ਕੇ ਊਪਰ ਆਵੋਗੇ, ਭਾਵ ਅਤ੍ਯੰਤ ਨਿਮ੍ਰਤਾ ਧਾਰ ਤੌ ਸਭ ਸੇ ਊਪਰ ਹੋਵੋਗੇ॥
Prof. Sahib Singhਹੇ ਸੰਤ ਜਨੋ! ਸਭਨਾਂ ਦੇ ਚਰਨਾਂ ਹੇਠ ਪਏ ਰਹੋ। ਜੇ ਇਹੋ ਜਿਹੀ ਸੇਵਾ-ਭਗਤੀ ਦੀ ਕਮਾਈ ਕਰੋਗੇ, ਤਾਂ ਉੱਚੇ ਜੀਵਨ ਵਾਲੇ ਬਣ ਜਾਉਗੇ।ਪਦ ਅਰਥ ਤਲਿ = ਹੇਠ। ਊਪਰਿ ਆਵਹੁ = ਉੱਚੇ ਜੀਵਨ ਵਾਲੇ ਬਣ ਜਾਉਗੇ।
SikhNet (Spanish)Sé humilde como el polvo debajo de los pies de todos, para que te eleves; sí, sirve a tu Señor.
ਆਪਸ ਤੇ ਊਪਰਿ ਸਭ ਜਾਣਹੁ; ਤਉ ਦਰਗਹ ਸੁਖੁ ਪਾਵਹੁ ॥੧॥
aapas te aoopar sabh jaanahu; tau daragah sukh paavahu |1|
Sant Singh KhalsaKnow that all are above you, and you shall find peace in the Court of the Lord. ||1||
Manmohan SinghDeem thou all the men above thee, then shalt thou obtain peace in the Lord's court.
Manmohan Singh (Punjabi)ਤੂੰ ਸਾਰਿਆਂ ਨੂੰ ਆਪਣੇ ਨਾਲੋਂ ਉਚੇ ਸਮਝ, ਤਦ ਹੀ ਤੂੰ ਪ੍ਰਭੂ ਦੇ ਦਰਬਾਰ ਅੰਦਰ ਆਰਾਮ ਪਾ ਲਵੇਗਾਂ।
Fareedkot Teekaਪੁਨਾ ਐਸੀ ਸੇਵਾ ਕਰੋ। ਐਸੀ ਕੈਸੀ? ਜੋ ਸਭ ਕੋ ਆਪਣੇ ਸੇ ਊਪਰ ਜਾਣੋ, ਇਸ ਸੇ ਦਰਗਾਹਿ ਮੇਂ ਸੁਖ ਪਾਵੋਗੇ॥੧॥
Prof. Sahib Singhਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਵਿਚ (ਟਿਕੇ ਰਹਿ ਕੇ) ਆਨੰਦ ਮਾਣੋਗੇ ॥੧॥ਪਦ ਅਰਥ ਆਪਸ ਤੇ = ਆਪਣੇ ਆਪ ਨਾਲੋਂ। ਤੇ = ਤੋਂ। ਊਪਰਿ = ਸ੍ਰੇਸ਼ਟ, ਉੱਚਾ। ਤਉ = ਤਾਂ, ਤਦੋਂ ॥੧॥
SikhNet (Spanish)Considera que todos están arriba de ti y así tendrás el Éxtasis en la Corte del Señor. (1)
ਸੰਤਹੁ; ਐਸੀ ਕਥਹੁ ਕਹਾਣੀ ॥
santahu; aisee kathahu kahaanee |
Sant Singh KhalsaO Saints, speak that speech which purifies the gods and sanctifies the divine beings.
Manmohan SinghO saints, recite to me such gospel of God,
Manmohan Singh (Punjabi)ਹੇ ਸੰਤ ਜਨੋਂ ਮੈਨੂੰ ਐਹੋ ਜਿਹੀ ਵਾਹਿਗੁਰੂ ਦੀ ਵਾਰਤਾ ਸੁਣਾਓ,
Fareedkot Teekaਹੇ ਸੰਤੋ! ਐਸੀ ਕਹਾਣੀ ਕਥਾ ਕਹੋ॥
Prof. Sahib Singhਹੇ ਸੰਤ ਜਨੋ! ਇਹੋ ਜਿਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ,ਪਦ ਅਰਥ ਸੰਤਹੁ = ਹੇ ਸੰਤ ਜਨੋ! ਕਥਹੁ = ਆਖੋ, ਉਚਾਰੋ। ਕਹਾਣੀ = ਸਿਫ਼ਤਿ-ਸਾਲਾਹ।
SikhNet (Spanish)Oh Santos, recítenme la Palabra del Shabd de Dios aunque sea por un corto instante;
ਸੁਰ ਪਵਿਤ੍ਰ. ਨਰ ਦੇਵ ਪਵਿਤ੍ਰਾ; ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥
sur pavitr. nar dev pavitraa; khin bolahu guramukh baanee |1| rahaau |
Sant Singh KhalsaAs Gurmukh, chant the Word of His Bani, even for an instant. ||1||Pause||
Manmohan Singhand the word of the supreme Guru, uttering which, even for an instant, the gods are rendered immaculate and thy godly-men pure. Pause.
Manmohan Singh (Punjabi)ਅਤੇ ਮੁਖੀ ਗੁਰਾਂ ਦੀ ਬਾਣੀ ਸੁਣਾਓ, ਜਿਸ ਦਾ ਇਥ ਮੁਹਤ ਭਰ ਉਚਾਰਨ ਕਰਨ ਦੁਆਰਾ, ਦੇਵਤੇ ਪਾਵਨ ਅਤੇ ਦੈਵੀ ਮਨੁਸ਼ ਪੁਨੀਤ ਹੋ ਗਏ ਹਨ। ਠਹਿਰਾਓ।
Fareedkot Teekaਜਿਸ ਕਥਾ ਸੇ ਖਿਨ ਮਾਤ੍ਰ ਮੇਂ ਦੇਖਤੇ ਪਵਿਤ੍ਰ ਹੋਤੇ ਹੈਂ ਪੁਨਾ ਨਰ ਦੇਵ ਰਾਜੇ ਭੀ ਪਵਿਤ੍ਰ ਹੋਤੇ ਹੈਂ। ਹੇ ਗੁਰਮੁਖੋ! ਐਸੀ ਬਾਣੀ ਬੋਲਹੁ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹੋ, ਜਿਸ ਦੀ ਬਰਕਤਿ ਨਾਲ ਦੇਵਤੇ ਮਨੁੱਖ ਸਭ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਸੁਰ = ਦੇਵਤੇ। ਨਰ = ਮਨੁੱਖ। ਦੇਵ = ਦੇਵਤੇ। ਖਿਨੁ = ਖਿਨੁ ਖਿਨੁ, ਹਰ ਵੇਲੇ, ਛਿਨ ਛਿਨ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥
SikhNet (Spanish)recítenme la Palabra del Shabd del Guru que bendice y santifica a hombres y a ángeles. (1-Pausa)
ਪਰਪੰਚੁ ਛੋਡਿ. ਸਹਜ ਘਰਿ ਬੈਸਹੁ; ਝੂਠਾ ਕਹਹੁ ਨ ਕੋਈ ॥
parapanch chhodd. sehaj ghar baisahu; jhootthaa kahahu na koee |
Sant Singh KhalsaRenounce your fraudulent plans, and dwell in the celestial palace; do not call anyone else false.
Manmohan SinghShed thy fraud, abide in the Lord's place and call no one false.
Manmohan Singh (Punjabi)ਆਪਣੇ ਵੱਲੋਂ ਛਲ ਨੂੰ ਤਿਆਗ ਦੇ, ਮਾਲਕ ਦੇ ਮੰਦਿਰ ਅੰਦਰ ਵੱਸ ਅਤੇ ਕਿਸੇ ਨੂੰ ਭੀ ਕੂੜਾ ਨਾਂ ਆਖ।
Fareedkot Teekaਪੁਨਾ ਛਲ ਕੋ ਛੋਡ ਕੇ (ਸਹਜ) ਸਾਂਤੀ ਘਰ ਮੇਂ ਇਸਥਤ ਹੋਵੋ ਔਰ ਝੂਠਾ ਬਚਨ ਕੋਈ ਨਾ ਕਹੋ॥
Prof. Sahib Singhਹੇ ਸੰਤ ਜਨੋ! ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾਹ ਆਖਿਆ ਕਰੋ, (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕੇ ਰਹੋ।ਪਦ ਅਰਥ ਪਰਪੰਚੁ = ਮਾਇਆ ਦਾ ਮੋਹ। ਛੋਡਿ = ਛੱਡ ਕੇ। ਸਹਜ = ਆਤਮਕ ਅਡੋਲਤਾ। ਸਹਜ ਘਰਿ = ਆਤਮਕ ਅਡੋਲਤਾ ਦੇ ਘਰ ਵਿਚ। ਬੈਸਹੁ = ਟਿਕੇ ਰਹੋ।
SikhNet (Spanish)Deja tu vanagloria y habita en la Casa de la Paz y no llames a nadie falso.
ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ; ਇਨ ਬਿਧਿ ਤਤੁ ਬਿਲੋਈ ॥੨॥
satigur milahu navai nidh paavahu; in bidh tat biloee |2|
Sant Singh KhalsaMeeting with the True Guru, you shall receive the nine treasures; in this way, you shall find the essence of reality. ||2||
Manmohan SinghMeet with the True Guru and be blessed with the nine treasures. In this way shalt thou find out the reality.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਅਤੇ ਨੌਵਾਂ ਖਜਾਨਿਆਂ ਨੂੰ ਪ੍ਰਾਪਤ ਕਰ। ਇਸ ਤਰੀਕੇ ਨਾਲ ਤੂੰ ਅਸਲੀਅਤ ਨੂੰ ਲੱਭ ਲਵੇਗਾਂ।
Fareedkot Teekaਪੁਨਹ ਸਤਿਗੁਰੋਂ ਕੋ ਮਿਲ ਕੇ ਨੌ ਨਿਧਾਂ ਕੋ ਪਾਵੋ, ਇਸ ਪ੍ਰਕਾਰ ਤਤ ਮਿਥ੍ਯਾ ਬਿਚਾਰਨੇ ਵਾਲੇ ਹੋਵਹੁ॥੨॥
Prof. Sahib Singhਗੁਰੂ ਦੀ ਸਰਨ ਪਏ ਰਹੋ। ਇਸ ਤਰ੍ਹਾਂ ਸਹੀ ਜੀਵਨ-ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਕਰ ਲਵੋਗੇ (ਭਾਵ, ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰ ਲਵੋਗੇ। ਬੇ-ਮੁਥਾਜ ਹੋ ਜਾਉਗੇ) ॥੨॥ਪਦ ਅਰਥ ਨਵੈ ਨਿਧਿ = ਨੌ ਹੀ ਖ਼ਜ਼ਾਨੇ। ਇਨ ਬਿਧਿ = ਇਸ ਤਰੀਕੇ ਨਾਲ। ਤਤੁ ਬਿਲੋਈ = ਤਤੁ ਬਿਲੋਇ, ਮੱਖਣ ਰਿੜਕ ਕੇ, ਅਸਲੀਅਤ ਲੱਭ ਕੇ, ਸਹੀ ਜੀਵਨ-ਰਾਹ ਲੱਭ ਕੇ ॥੨॥
SikhNet (Spanish)Encuentra al Guru Verdadero para que seas bendecido con los Nueve Tesoros y obtengas la Quintaesencia de la Realidad. (2)
ਭਰਮੁ ਚੁਕਾਵਹੁ. ਗੁਰਮੁਖਿ ਲਿਵ ਲਾਵਹੁ; ਆਤਮੁ ਚੀਨਹੁ ਭਾਈ ॥
bharam chukaavahu. guramukh liv laavahu; aatam cheenahu bhaaee |
Sant Singh KhalsaEradicate doubt, and as Gurmukh, enshrine love for the Lord; understand your own soul, O Siblings of Destiny.
Manmohan SinghO brother, through the Guru's grace, still thy doubt, enshrine love for the Lord and understand thy ownself.
Manmohan Singh (Punjabi)ਹੇ ਵੀਰ! ਗੁਰਾਂ ਦੀ ਦਇਆ ਦੁਆਰਾ, ਆਪਣੇ ਸੰਦੇਹ ਨੂੰ ਛੱਡ, ਪ੍ਰਭੂ ਨਾਲ ਪ੍ਰੀਤ ਪਾ ਅਤੇ ਆਪਣੇ ਆਪ ਨੂੰ ਸਮਝ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਲਿਵ ਲਾਵੋ, ਭਰਮ ਕੋ ਦੂਰ ਕਰੋ, ਪੁਨਹ ਆਤਮ ਕੋ ਪਛਾਨੋ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ)।ਪਦ ਅਰਥ ਭਰਮੁ = ਭਟਕਣਾ। ਚੁਕਾਵਹੁ = ਦੂਰ ਕਰੋ। ਆਤਮੁ = ਆਪਣੇ ਆਪ ਨੂੰ। ਚੀਨਹੁ = ਪਛਾਣੋ। ਭਾਈ = ਹੇ ਭਾਈ!
SikhNet (Spanish)Sí, deja tu duda, entónate en Dios y conoce tu ser.
ਨਿਕਟਿ ਕਰਿ ਜਾਣਹੁ. ਸਦਾ ਪ੍ਰਭੁ ਹਾਜਰੁ; ਕਿਸੁ ਸਿਉ ਕਰਹੁ ਬੁਰਾਈ ॥੩॥
nikatt kar jaanahu. sadaa prabh haajar; kis siau karahu buraaee |3|
Sant Singh KhalsaKnow that God is near at hand, and ever-present. How could you try to hurt anyone else? ||3||
Manmohan SinghThe Lord is ever present. Deem thou Him near at hand. Why doest thou ill to any one?
Manmohan Singh (Punjabi)ਸੁਆਮੀ ਸਦੀਵ ਹੀ ਹਾਜਰ ਨਾਜਰ ਹੈ। ਤੂੰ ਉਸ ਨੂੰ ਐਨ ਨੇੜੇ ਹੀ ਸਮਝ। ਤੂੰ ਕਿਸੇ ਨਾਲ ਕਿਉਂ ਬਦੀ ਕਰਦਾ ਹੈਂ?
Fareedkot Teekaਜੋ ਸਦਾ ਹਾਜਰ ਹੈ ਤਿਸ ਪ੍ਰਭੂ ਕੋ ਅਪਨੇ ਨਿਕਟ ਕਰ ਜਾਣੋ। ਕਿਸ ਸਿਉਂ ਬੁਰਾਈ ਕਰਤੇ ਹੋ ਅਰਥਾਤ ਨ ਕਰੋ॥੩॥
Prof. Sahib Singhਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ) ॥੩॥ਪਦ ਅਰਥ ਨਿਕਟਿ = ਨੇੜੇ। ਹਾਜਰੁ = ਅੰਗ-ਸੰਗ ਵੱਸਦਾ। ਬੁਰਾਈ = ਭੈੜ ॥੩॥
SikhNet (Spanish)Siente que tu Señor está siempre cerca; ¿por qué entonces hacerle mal a otro? (3)
ਸਤਿਗੁਰਿ ਮਿਲਿਐ ਮਾਰਗੁ ਮੁਕਤਾ; ਸਹਜੇ ਮਿਲੇ ਸੁਆਮੀ ॥
satigur miliai maarag mukataa; sahaje mile suaamee |
Sant Singh KhalsaMeeting with the True Guru, your path shall be clear, and you shall easily meet your Lord and Master.
Manmohan SinghMeeting with the True Guru, thy path shall become wide and thou shalt easily meet thy Lord.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ ਤੇਰਾ ਰਸਤਾ ਮੋਕਲਾ ਹੋ ਜਾਵੇਗਾ ਅਤੇ ਸੁਖੈਨ ਹੀ ਤੂੰ ਆਪਣੇ ਸਾਹਿਬ ਨੂੰ ਮਿਲ ਪਵੇਗਾਂ।
Fareedkot Teekaਜਿਨ ਕੋ ਸਤਿਗੁਰ ਮਿਲਿਆ ਹੈ, ਤਿਨ ਕੋ ਪਰਮੇਸ੍ਵਰ ਕਾ ਰਸਤਾ ਖੁਲਿਆ ਹੈ, ਭਾਵ ਸੇ ਰਸਤਾ ਪ੍ਰਾਪਤਿ ਹੂਆ ਹੈ, ਵਹੀ ਸੁਆਮੀ ਕੋ (ਸਹਜੇ) ਸੁਤੇ ਹੀ ਮਿਲੇ ਹੈਂ॥
Prof. Sahib Singhਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਜ਼ਿੰਦਗੀ ਦਾ) ਰਸਤਾ ਖੁਲ੍ਹਾ (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ) ਹੋ ਜਾਂਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਇਸ) ਆਤਮਕ ਅਡੋਲਤਾ ਵਿਚ ਮਾਲਕ-ਪ੍ਰਭੂ ਮਿਲ ਪੈਂਦਾ ਹੈ।ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਮਾਰਗੁ = (ਜ਼ਿੰਦਗੀ ਦਾ) ਰਸਤਾ। ਮੁਕਤਾ = ਖੁਲ੍ਹਾ, (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਬਚਿਆ ਹੋਇਆ)। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।
SikhNet (Spanish)Cuando uno encuentra al Uno Verdadero, el sendero se vuelve amplio y despejado.
ਧਨੁ ਧਨੁ ਸੇ ਜਨ. ਜਿਨੀ ਕਲਿ ਮਹਿ ਹਰਿ ਪਾਇਆ; ਜਨ ਨਾਨਕ ਸਦ ਕੁਰਬਾਨੀ ॥੪॥੨॥
dhan dhan se jan. jinee kal meh har paaeaa; jan naanak sad kurabaanee |4|2|
Sant Singh KhalsaBlessed, blessed are those humble beings, who, in this Dark Age of Kali Yuga, find the Lord. Nanak is forever a sacrifice to them. ||4||2||
Manmohan SinghBlessed, blessed are the persons, who attain to their God in the Darkage slave Nanak is ever a sacrifice unto them.
Manmohan Singh (Punjabi)ਸੁਲੱਖਣੇ ਸੁਲੱਖਣੇ ਹਨ ਉਹ ਪੁਰਸ਼ ਜੋ ਕਲਯੁਗ ਅੰਦਰ ਆਪਣੇ ਵਾਹਿਗੁਰੂ ਨੂੰ ਪਾ ਲੈਂਦੇ ਹਨ। ਗੋਲਾ ਨਾਨਕ ਹਮੇਸ਼ਾਂ ਹੀ ਉਹਨਾਂ ਉਤੋਂ ਘੋਲੀ ਵੰਞਦਾ ਹੈ।
Fareedkot Teekaਸੋ ਜਨ ਮਨ ਬਾਣੀ ਕਰ ਕੇ ਧੰਨ ਹੈਂ ਜਿਨੋਂ ਨੇ ਕਲਿਯੁਗ ਮੇਂ ਹਰੀ ਕੋ ਪਾਇਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋਂ ਪੈ ਹਮ ਸਦੀਵ ਕੁਰਬਾਨ ਜਾਤੇ ਹੈਂ॥੪॥੨॥☬ਸਤਿਗੁਰੋਂ ਕੀ ਔ ਸਤਿਗੁਰ ਪ੍ਰਾਪਤੀ ਵਾਲਿਓਂ ਹਰਿ ਜਨੋਂ ਕੀ ਮਹਿਮਾ ਪੁਨਹ ਤਿਨੋਂ ਕੀ ਰਹਿਤ ਉਚਾਰਤੇ ਹੈਂ:
Prof. Sahib Singhਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਜੀਵਨ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਹੇ ਦਾਸ ਨਾਨਕ! (ਆਖ-ਮੈਂ ਉਹਨਾਂ ਤੋਂ) ਸਦਾ ਸਦਕੇ ਜਾਂਦਾ ਹਾਂ ॥੪॥੨॥ਪਦ ਅਰਥ ਧਨੁ ਧਨੁ = ਭਾਗਾਂ ਵਾਲੇ। ਸੇ ਜਨ = ਉਹ ਬੰਦੇ। ਕਲਿ ਮਹਿ = {ਨੋਟ: ਇਥੇ ਕਿਸੇ ਖ਼ਾਸ ਜੁਗ ਦਾ ਨਿਰਨਾ ਨਹੀਂ ਹੈ} ਇਸ ਕਲਿ ਵਿਚ, ਜਗਤ ਵਿਚ, ਇਸ ਜੀਵਨ ਵਿਚ। ਸਦ = ਸਦਾ ॥੪॥੨॥
SikhNet (Spanish)En Estado de Paz uno encuentra a Dios. Nanak entrega su ser en sacrificio a aquéllos que han obtenido el Nombre del Señor en la Era de Kali Yug. Oh, Benditos, Benditos son ellos. (4-2)