ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਆਦਿ ਮਧਿ ਅਰੁ ਅੰਤਿ; ਪਰਮੇਸਰਿ ਰਖਿਆ ॥
aad madh ar ant; paramesar rakhiaa |
Sant Singh KhalsaIn the beginning, in the middle and in the end, the Transcendent Lord has saved me.
Manmohan SinghIn the beginning, middle and end, the Supreme Lord has saved me.
Manmohan Singh (Punjabi)ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਸ਼੍ਰੋਮਣੀ ਸਾਹਿਬ ਨੇ ਮੇਰੀ ਰੱਖਿਆ ਕੀਤੀ ਹੈ।
Fareedkot Teekaਭੂਤ ਔ ਬਰਤਮਾਨ ਅਰ ਭਵਖ੍ਯਤ ਤੀਨੋਂ ਕਾਲ ਮੇਂ ਪਰਮੇਸਰ ਨੇ ਰਖਿਆ ਕਰੀ ਹੈ॥
Prof. Sahib Singh(ਵਿਘਨਾਂ ਵਿਕਾਰਾਂ ਤੋਂ) ਪਰਮੇਸਰ ਨੇ ਆਪ ਸਦਾ ਹੀ (ਸ਼ੁਰੂ ਤੋਂ ਲੈ ਕੇ ਹੁਣ ਤਕ, ਆਪਣੇ ਸੇਵਕ ਨੂੰ) ਬਚਾਇਆ ਹੈ।
ਪਦ ਅਰਥ ਆਦਿ = ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ। ਅੰਤਿ = ਅਖ਼ੀਰ ਵਿਚ। ਆਦਿ ਮਧਿ ਅਰੁ ਅੰਤਿ = ਭਾਵ, ਸਦਾ ਹੀ। ਪਰਮੇਸਰਿ = ਪਰਮੇਸਰ ਨੇ।
SikhNet (Spanish)El Señor me protegió en el principio, en el camino, y al final.
ਸਤਿਗੁਰਿ ਦਿਤਾ ਹਰਿ ਨਾਮੁ; ਅੰਮ੍ਰਿਤੁ ਚਖਿਆ ॥
satigur ditaa har naam; amrit chakhiaa |
Sant Singh KhalsaThe True Guru has blessed me with the Lord's Name, and I have tasted the Ambrosial Nectar.
Manmohan SinghThe True Guru has blessed me with God's Name and I have tasted Nectar.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦਿੱਤੀ ਹੈ ਅਤੇ ਮੈਂ ਸੁਧਾਰਸ (ਅੰਮ੍ਰਿਤ) ਪਾਨ ਕੀਤਾ ਹੈ।
Fareedkot Teekaਸਤਿਗੁਰੋਂ ਨੇ ਹਰਿ ਨਾਮ ਦੀਆ ਹੈ, ਜਿਸ ਸੇ ਹਮ ਨੇ ਅੰਮ੍ਰਿਤ ਰਸ, ਭਾਵ ਆਤਮ ਅਨੰਦ (ਚਖਿਆ) ਪਾਨ ਕੀਆ ਹੈ॥
Prof. Sahib Singhਸਤਿਗੁਰੂ ਨੇ ਪ੍ਰਭੂ ਨਾਮ ਦਿੱਤਾ ਹੈ ਤੇ ਸੇਵਕ ਨੇ ਨਾਮ-ਅੰਮ੍ਰਿਤ ਚੱਖਿਆ ਹੈ,
ਪਦ ਅਰਥ ਸਤਿਗੁਰਿ = ਸਤਿਗੁਰ ਨੇ।
SikhNet (Spanish)El Verdadero Guru me bendijo con el Nombre del Señor y así probé el Néctar.
ਸਾਧਾ ਸੰਗੁ ਅਪਾਰੁ; ਅਨਦਿਨੁ ਹਰਿ ਗੁਣ ਰਵੈ ॥
saadhaa sang apaar; anadin har gun ravai |
Sant Singh KhalsaIn the Saadh Sangat, the Company of the Holy, I chant the Glorious Praises of the Lord, night and day.
Manmohan SinghIn the society of saints, night and day, I utter the Infinite Lord's praise.
Manmohan Singh (Punjabi)ਸਤਿ ਸੰਗਤ ਅੰਦਰ, ਰਾਤ ਦਿਨ ਮੈਂ ਅਨੰਤ-ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹਾਂ।
Fareedkot Teekaਅਬ ਅਪਾਰ ਸਾਧੂਓਂ ਕੇ ਸਾਥ ਹਰਿ ਗੁਣ ਮੇਂ ਰਮਣ ਕਰਤੇ ਹੈਂ॥
Prof. Sahib Singhਤੇ (ਉਸ ਨੂੰ) ਅਮੋਲਕ ਸਤ-ਸੰਗ (ਮਿਲਿਆ ਹੈ, ਜਿਥੇ) ਹਰ ਵੇਲੇ (ਉਹ ਸੇਵਕ) ਹਰੀ ਦੇ ਗੁਣ ਚੇਤੇ ਕਰਦਾ ਹੈ।
ਪਦ ਅਰਥ ਰਵੈ = ਯਾਦ ਕਰਦਾ ਹੈ।
SikhNet (Spanish)Y uniéndome a la Sociedad de los Santos, alabé a mi Señor Infinito.
ਪਾਏ ਮਨੋਰਥ ਸਭਿ; ਜੋਨੀ ਨਹ ਭਵੈ ॥
paae manorath sabh; jonee neh bhavai |
Sant Singh KhalsaI have obtained all my objectives, and I shall not wander in reincarnation again.
Manmohan SinghI have obtained all the life-objects and shall not wander in transmigration.
Manmohan Singh (Punjabi)ਮੈਂ ਜਿੰਦਗੀ ਦੇ ਸਮੂਹ ਮਨੋਰਥ ਪ੍ਰਾਪਤ ਕਰ ਲਏ ਹਨ ਅਤੇ ਮੈਂ ਜੂਨੀਆਂ ਅੰਦਰ ਚੱਕਰ ਨਹੀਂ ਕੱਟਾਂਗਾ।
Fareedkot Teekaਸਭ ਮਨੋਰਥ ਪਾਇ ਲੀਏ ਹੈਂ ਔ ਜੋਨੀ ਮੇਂ ਨਹੀਂ ਭ੍ਰਮਤੇ ਹੈਂ॥
Prof. Sahib Singhਇੰਜ ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ) ਉਹ ਜੂਨਾਂ ਵਿਚ ਨਹੀਂ ਭਟਕਦਾ।
ਪਦ ਅਰਥ ਸਭਿ = ਸਾਰੇ।
SikhNet (Spanish)Obtuve todos los objetivos de la vida y aquí después no seré puesto en algún vientre otra vez.
ਸਭੁ ਕਿਛੁ ਕਰਤੇ ਹਥਿ; ਕਾਰਣੁ ਜੋ ਕਰੈ ॥
sabh kichh karate hath; kaaran jo karai |
Sant Singh KhalsaEverything is in the Hands of the Creator; He does what is done.
Manmohan SinghAll things are in the hands of the Creator, who does all the deeds.
Manmohan Singh (Punjabi)ਸਾਰੀਆ ਸ਼ੈਆਂ ਸਿਰਜਣਹਾਰ ਦੇ ਹੱਥਾਂ ਵਿੱਚ ਹਨ, ਜਿਹੜਾ ਸਾਰੇ ਕੰਮ ਕਰਦਾ ਹੈ।
Fareedkot Teekaਜੋ ਕਾਰਣ, ਭਾਵ ਕਰਤਬ ਕਰੇ ਸੋ ਸਭ ਕੁਛ ਕਰਤਾ ਪੁਰਖ ਕੇ (ਹਥਿ) ਬਸ ਮੇਂ ਹੈ॥
Prof. Sahib Singhਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿਚ ਹੈ, ਜੋ ਉਹੀ ਆਪ (ਆਪਣੇ ਲਈ ਸਿਮਰਨ ਦਾ) ਵਸੀਲਾ ਪੈਦਾ ਕਰਦਾ ਹੈ।
ਪਦ ਅਰਥ ਕਾਰਣੁ = ਸਬੱਬ, ਵਸੀਲਾ।
SikhNet (Spanish)Todo está en las Manos de Dios; sólo Él hace que todo suceda.
ਨਾਨਕੁ ਮੰਗੈ ਦਾਨੁ; ਸੰਤਾ ਧੂਰਿ ਤਰੈ ॥੧॥
naanak mangai daan; santaa dhoor tarai |1|
Sant Singh KhalsaNanak begs for the gift of the dust of the feet of the Holy, which shall deliver him. ||1||
Manmohan SinghNanak, asks for the alms of the dust of saints feet, wherewith he shall be delivered.
Manmohan Singh (Punjabi)ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਖੈਰ ਦੀ ਯਾਚਨਾ ਕਰਦਾ ਹੈ, ਜਿਸ ਦੇ ਨਾਲ ਉਹ ਬੰਦ-ਖਲਾਸ ਹੋ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੋ ਐਸੇ ਕਰਤਾ ਪੁਰਖ ਕੇ ਸੰਤੋਂ ਕੀ ਚਰਨ ਧੂਰਿ ਮਾਂਗਤੇ ਹੈਂ, ਜਿਸ ਸੇ ਹਮਾਰਾ ਨਿਸਤਾਰਾ ਹੋਇ॥੧॥
Prof. Sahib Singhਨਾਨਕ ਇਹ ਦਾਨ ਮੰਗਦਾ ਹੈ ਕਿ (ਨਾਨਕ ਭੀ) ਸੰਤਾਂ ਦੀ ਚਰਨ-ਧੂੜ ਲੈ ਕੇ (ਭਾਵ, ਸਾਧ ਸੰਗਤ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏ ॥੧॥
ਪਦ ਅਰਥ ਤਰੈ = ਤਰ ਜਾਏ ॥੧॥
SikhNet (Spanish)Dice Nanak, oh Señor, bendíceme con el Polvo de los Pies de los Santos para que sea liberado. (1)