ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਆਦਿ ਜੁਗਾਦੀ ਆਪਿ ਰਖਣ ਵਾਲਿਆ ॥
aad jugaadee aap rakhan vaaliaa |
Sant Singh KhalsaFrom the beginning, and through the ages, You have been our Protector and Preserver.
Manmohan SinghFrom the primal and ancient times Thou Thyself art the Preserver.
Manmohan Singh (Punjabi)ਮੁੱਢ ਕਦੀਮ ਅਤੇ ਪੂਰਬਲੇ ਸਮੇਂ ਤੋਂ ਆਪੇ ਹੀ ਰੱਖਿਆ ਕਰਨ ਵਾਲਾ ਹੈਂ।
Fareedkot Teeka(ਆਦਿ ਜੁਗਾਦੀ) ਸਦੀਵਕਾਲ ਤੂੰ ਹੀ ਰਖਨੇਹਾਰਾ ਹੈਂ॥
Prof. Sahib Singhਪਰਮਾਤਮਾ ਸਦਾ ਤੋਂ ਹੀ ਆਪ (ਸਭ ਦੀ) ਰੱਖਿਆ ਕਰਦਾ ਆਇਆ ਹੈ।ਪਦ ਅਰਥ ਆਦਿ = ਜਗਤ-ਰਚਨਾ ਦੇ ਸ਼ੁਰੂ ਤੋਂ। ਜੁਗਾਦੀ = ਜੁਗਾਂ ਦੇ ਸ਼ੁਰੂ ਤੋਂ। ਆਦਿ ਜੁਗਾਦੀ = ਭਾਵ, ਸਦਾ ਤੋਂ ਹੀ।
SikhNet (Spanish)El Señor es nuestro Único Refugio desde el comienzo del tiempo;
ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥
sach naam karataar sach pasaariaa |
Sant Singh KhalsaTrue is Your Name, O Creator Lord, and True is Your Creation.
Manmohan SinghO Creator, true is Thine Name and true Thine creation.
Manmohan Singh (Punjabi)ਹੇ ਸਿਰਜਣਹਾਰ, ਸੱਚਾ ਹੈ ਤੇਰਾ ਨਾਮ ਤੇ ਸੱਚੀ ਹੀ ਤੇਰੀ ਰਚਨਾ।
Fareedkot Teekaਹੇ ਕਰਤਾਰ! ਤੇਰਾ ਨਾਮ ਭੀ ਸਚਾ ਹੈ ਅਰ ਅਪਨਾ ਸਚ ਸਰੂਪ ਸਭ ਮੇਂ ਪਸਾਰਿਆ ਹੈ॥
Prof. Sahib Singhਉਸ ਕਰਤਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਹ ਹਰ ਥਾਂ ਮੌਜੂਦ ਹੈ।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਪਸਾਰਿਆ = ਪਸਰ ਰਿਹਾ ਹੈ, ਮੌਜੂਦ ਹੈ।
SikhNet (Spanish)es el Señor Creador Quien se ha esparcido como Verdad y Su Nombre es Verdad.
ਊਣਾ ਕਹੀ ਨ ਹੋਇ; ਘਟੇ ਘਟਿ ਸਾਰਿਆ ॥
aoonaa kahee na hoe; ghatte ghatt saariaa |
Sant Singh KhalsaYou do not lack anything; You are filling each and every heart.
Manmohan SinghThou art not deficient is anything and art filling every heart.
Manmohan Singh (Punjabi)ਤੂੰ ਕਿਸੇ ਭੀ ਸ਼ੈ ਵਿੱਚ ਘੱਟ ਨਹੀਂ ਅਤੇ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਹੈਂ।
Fareedkot Teeka(ਊਣਾ) ਖਾਲੀ ਤੂੰ ਕਹੀਂ ਨਹੀਂ ਹੈਂ ਘਟੋਂ ਘਟੋਂ ਮੇਂ (ਸਾਰਿਆ) ਪ੍ਰਾਪਤ ਹੈਂ॥
Prof. Sahib Singhਕੋਈ ਥਾਂ ਉਸ ਤੋਂ ਖ਼ਾਲੀ ਨਹੀਂ; ਹਰੇਕ ਇਕ ਸਰੀਰ ਵਿਚ ਆਪੇ ਹੀ ਮੌਜੂਦ ਹੈ।ਪਦ ਅਰਥ ਊਣਾ = ਘੱਟ, ਖ਼ਾਲੀ। ਸਾਰਿਆ = ਸੰਭਾਲ ਕਰਦਾ ਹੈ।
SikhNet (Spanish)Él cuida de todos y nadie está falto de Él.
ਮਿਹਰਵਾਨ ਸਮਰਥ; ਆਪੇ ਹੀ ਘਾਲਿਆ ॥
miharavaan samarath; aape hee ghaaliaa |
Sant Singh KhalsaYou are merciful and all-powerful; You Yourself cause us to serve You.
Manmohan SinghThou art compassionate, and all powerful and Thyself causeth man to serve Thee.
Manmohan Singh (Punjabi)ਤੂੰ ਦਇਆਵਾਨ ਅਤੇ ਸਰਬ-ਸ਼ਕਤੀਵਾਨ ਹੈਂ ਅਤੇ ਖੁਦ ਹੀ ਬੰਦੇ ਨੂੰ ਆਪਣੀ ਸੇਵਾ ਕਰਵਾਉਂਦਾ ਹੈਂ।
Fareedkot Teekaਹੇ ਸਮਰੱਥ ਮੇਹਰਵਾਨ! ਤੈਨੇ ਮਨਮੁਖੋਂ ਕੌ ਆਪ ਹੀ (ਘਾਲਿਆ) ਨਸ਼ਟ ਕੀਆ ਹੈ॥
Prof. Sahib Singhਸਭ ਜੀਵਾਂ ਤੇ ਮੇਹਰ ਕਰਦਾ ਹੈ, ਸਭ ਕੁਝ ਕਰਨ-ਜੋਗਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਿਮਰਨ ਦੀ) ਕਮਾਈ ਕਰਾਂਦਾ ਹੈ।ਪਦ ਅਰਥ ਘਾਲਿਆ = (ਸਿਮਰਨ ਦੀ) ਘਾਲ ਕਮਾਈ ਕਰਾਂਦਾ ਹੈ।
SikhNet (Spanish)Él es nuestro Señor Bondadoso y Todopoderoso;
ਜਿਨੑ ਮਨਿ ਵੁਠਾ ਆਪਿ; ਸੇ ਸਦਾ ਸੁਖਾਲਿਆ ॥
jina man vutthaa aap; se sadaa sukhaaliaa |
Sant Singh KhalsaThose whose minds in which You dwell are forever at peace.
Manmohan SinghEver at peace are they, within whose mind, Thou Thyself abidest.
Manmohan Singh (Punjabi)ਹਮੇਸ਼ਾਂ ਹੀ ਸੁਖਾਲੇ ਹਨ ਉਹ, ਜਿਨ੍ਹਾਂ ਦੇ ਹਿਰਦੇ ਅੰਦਰ ਖੁਦ ਤੂੰ ਨਿਵਾਸ ਰੱਖਦਾ ਹੈ।
Fareedkot Teekaਜਿਨ ਕੇ ਮਨ ਮੇਂ ਤੂੰ ਆਪ (ਵੁਠਾ) ਬਸਿਆ ਹੈਂ, ਸੋ ਸਦੀਵਕਾਲ ਸੁਖੀ ਰਹਤੇ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਦੇ ਮਨ ਵਿਚ (ਪ੍ਰਭੂ) ਆ ਵੱਸਦਾ ਹੈ ਉਹ ਸਦਾ ਸੁਖੀ ਰਹਿੰਦੇ ਹਨ।ਪਦ ਅਰਥ ਵੁਠਾ = ਆ ਵੱਸਿਆ।
SikhNet (Spanish)Él Mismo nos hace practicar Su Palabra.
ਆਪੇ ਰਚਨੁ ਰਚਾਇ; ਆਪੇ ਹੀ ਪਾਲਿਆ ॥
aape rachan rachaae; aape hee paaliaa |
Sant Singh KhalsaHaving created the creation, You Yourself cherish it.
Manmohan SinghHaving created the creation Thyself, Thou Thyself cherisheth it,
Manmohan Singh (Punjabi)ਆਪ ਹੀ ਰਚਨਾ ਨੂੰ ਰੱਚ ਕੇ, ਤੂੰ ਆਪ ਹੀ ਉਨ੍ਹਾਂ ਦੀ ਪਾਲਣਾ ਕਰਦਾ ਹੈਂ।
Fareedkot Teekaਆਪੇ ਹੀ ਸਭ ਰਚਨਾ ਰਚ ਕਰ ਕੇ ਆਪੇ ਹੀ ਪਾਲਨਾ ਕਰਤਾ ਹੈਂ॥
Prof. Sahib Singh(ਪ੍ਰਭੂ) ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਦੀ ਪਾਲਣਾ ਕਰ ਰਿਹਾ ਹੈ।
SikhNet (Spanish)La persona a la que ha llegado el Señor en su mente, está siempre en Paz.
ਸਭੁ ਕਿਛੁ ਆਪੇ ਆਪਿ; ਬੇਅੰਤ ਅਪਾਰਿਆ ॥
sabh kichh aape aap; beant apaariaa |
Sant Singh KhalsaYou Yourself are everything, O infinite, endless Lord.
Manmohan SinghAll by Thyself Thou art, O Infinite and unlimited Lord.
Manmohan Singh (Punjabi)ਸਾਰਾ ਕੁਝ ਤੂੰ ਆਪਣੇ ਆਪ ਤੋਂ ਹੀ ਹੈਂ, ਹੇ ਅਨੰਤ ਅਤੇ ਹੱਦਬੰਨਾ-ਰਹਿਤ!
Fareedkot Teekaਹੇ ਅਪਾਰ ਬੇਅੰਤ! ਸਭ ਕੁਛ ਤੂੰ ਆਪੇ ਹੀ ਆਪ ਹੈਂ॥
Prof. Sahib Singhਉਹ ਬੇਅੰਤ ਹੈ, ਅਪਾਰ ਹੈ, ਸਭ ਕੁਝ ਆਪ ਹੀ ਆਪ ਹੈ।
SikhNet (Spanish)El Señor crea todo y sustenta todo; el Señor es todo en Sí Mismo, Infinito e Infranqueable.
ਗੁਰ ਪੂਰੇ ਕੀ ਟੇਕ; ਨਾਨਕ ਸੰਮੑਾਲਿਆ ॥੧੯॥
gur poore kee ttek; naanak samaaliaa |19|
Sant Singh KhalsaNanak seeks the Protection and Support of the Perfect Guru. ||19||
Manmohan SinghNanak has sought the sanctuary of the Perfect Guru.
Manmohan Singh (Punjabi)ਨਾਨਕ ਨੇ ਪੂਰਨ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਪੂਰੇ ਗੁਰੋਂ ਕੀ (ਟੇਕ) ਸਰਣ ਲੈ ਕੇ ਤੇਰੇ ਕੋ ਸੰਮਾਲਿਆ, ਭਾਵ ਸਿਮਰਾ ਹੈ॥੧੯॥
Prof. Sahib Singhਹੇ ਨਾਨਕ! (ਜਿਸ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ, ਉਹ ਉਸ ਪ੍ਰਭੂ ਨੂੰ ਯਾਦ ਕਰਦਾ ਹੈ ॥੧੯॥ਪਦ ਅਰਥ ਸੰਮ੍ਹ੍ਹਾਲਿਆ = ਯਾਦ ਕੀਤਾ ਹੈ ॥੧੯॥
SikhNet (Spanish)Sí, aprendiendo de mi Perfecto Guru, me aferro a mi Señor. (19)