ੴ

ਸਿੱਖਬਾਣੀ · SikhBani

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥

jai jai kaar jaas jag andar mandar bhaag jugat siv rahataa
Bhatt Kalh Sahar ਭੱਟ ਕਲੵ ਸਹਾਰ · Svaiyay Fifth Mehl · Ang 1407 · 4 lines
Translations

ਜੈ ਜੈ ਕਾਰੁ, ਜਾਸੁ ਜਗ ਅੰਦਰਿ; ਮੰਦਰਿ ਭਾਗੁ. ਜੁਗਤਿ ਸਿਵ ਰਹਤਾ ॥

jai jai kaar, jaas jag andar; mandar bhaag. jugat siv rahataa |

Sant Singh KhalsaHis victory is proclaimed all over the world; His Home is blessed with good fortune; He remains united with the Lord.
Manmohan SinghHe, whose victory resounds in the world, high is the fortune in his home and he remains united with his Lord.
Manmohan Singh (Punjabi)ਜਿਸ ਦੀ ਫਤਹ ਸੰਸਾਰ ਵਿੱਚ ਗੂੰਜਦੀ ਹੈ, ਉੱਚੀ ਹੈ ਜਿਸ ਦੀ ਪ੍ਰਾਲਭਧ ਆਪਣੇ ਗ੍ਰਹਿ ਅੰਦਰ ਅਤੇ ਜੋ ਆਪਣੇ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।
Fareedkot Teekaਜਿਸ ਆਪ ਕਾ ਜਗਤ ਕੇ ਬੀਚ ਜੈ ਜੈ ਕਾਰ ਹੋਇ ਰਹਿਆ ਹੈ, ਭਾਵ ਆਪ ਕਾ ਜਸ ਪ੍ਰਗਟ ਰਹਾ ਹੈ ਔਰ ਆਪ ਭਾਗੋਂ ਕੇ ਮੰਦਰ ਹੋ, ਭਾਵ ਪੁੰਨਵਾਨ ਹੋ; ਵਾ ਪੁੰਨੋਂ ਕਾ ਆਸਰਾ ਹੋ। ਪੁਨਾ ਆਪ ਕਾ ਚਿਤ ਸਦਾ (ਸਿਵ) ਕਲ੍ਯਾਨ ਰੂਪ ਵਾਹਿਗੁਰੂ ਸਾਥ ਜੁੜਿਆ ਰਹਿਤਾ ਹੈ॥
Prof. Sahib Singhਜਿਸ ਗੁਰੂ ਦੀ ਮਹਿਮਾ ਜਗਤ ਵਿਚ ਹੋ ਰਹੀ ਹੈ, ਜਿਸ ਦੇ ਹਿਰਦੇ ਵਿਚ ਭਾਗ ਜਾਗ ਪਿਆ ਹੈ, ਜੋ ਹਰੀ ਨਾਲ ਜੁੜਿਆ ਰਹਿੰਦਾ ਹੈ,

ਪਦ ਅਰਥ ਜਾਸੁ = ਜਿਸ (ਗੁਰੂ ਅਰਜਨ ਜੀ) ਦਾ। ਮੰਦਰਿ = (ਹਿਰਦੇ-ਰੂਪ) ਘਰ ਵਿਚ। ਸਿਵ = ਕਲਿਆਨ = ਸਰੂਪ ਹਰੀ। ਜੁਗਤਿ ਸਿਵ ਰਹਤਾ = ਹਰੀ ਨਾਲ ਜੁੜਿਆ ਰਹਿੰਦਾ ਹੈ।

SikhNet (Spanish)Su Victoria es proclamada en el mundo entero, Su Hogar es bendecido con Buena Fortuna,

ਗੁਰੁ ਪੂਰਾ ਪਾਯਉ ਬਡ ਭਾਗੀ; ਲਿਵ ਲਾਗੀ. ਮੇਦਨਿ ਭਰੁ ਸਹਤਾ ॥

gur pooraa paayau badd bhaagee; liv laagee. medan bhar sahataa |

Sant Singh KhalsaBy great good fortune, He has found the Perfect Guru; He remains lovingly attuned to Him, and endures the load of the earth.
Manmohan SinghThrough great good fortune, I have attained to that perfect Guru, who is attuned to the Lord and who bears the load of earth.
Manmohan Singh (Punjabi)ਭਾਰੇ ਚੰਗੇ ਨਸੀਬਾਂ ਰਾਹੀਂ, ਮੈਂ ਉਨ੍ਹਾਂ ਪੂਰਨ ਗੁਰਾਂ ਨੂੰ ਪਾ ਲਿਆ ਹੈ, ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਪਈ ਹੋਈ ਹੈ ਅਤੇ ਜੋ ਧਰਤੀ ਦੇ ਬੋਝ ਨੂੰ ਸਹਾਰਦੇ ਹਨ।
Fareedkot Teekaਹੇ ਸ੍ਰੀ ਗੁਰ ਅਰਜਨ ਦੇਵ ਜੀ! ਆਪ ਨੇ ਸੋ ਪੂਰਾ ਗੁਰੂ ਵਡੇ ਭਾਗੋਂ ਕਰ ਕੇ ਪਾਯਾ ਹੈ, ਜਿਸ ਕੇ ਨਾਮ ਮੇਂ (ਮੇਦਨਿ) ਪ੍ਰਿਥਵੀ ਕੋ ਭਾਰ ਸਹਾਰਨੇ ਵਾਲੇ ਸੇਸਨਾਗ ਕੀ ਬ੍ਰਿਤੀ ਲਾਗੀ ਹੈ॥
Prof. Sahib Singh(ਜਿਸ ਨੇ) ਵੱਡੇ ਭਾਗਾਂ ਨਾਲ ਪੂਰਾ ਗੁਰੂ ਲੱਭ ਲਿਆ ਹੈ, (ਜਿਸ ਦੀ) ਬ੍ਰਿਤੀ (ਹਰੀ ਵਿਚ) ਜੁੜੀ ਰਹਿੰਦੀ ਹੈ, ਤੇ ਜੋ ਧਰਤੀ ਦਾ ਭਾਰ ਸਹਿ ਰਿਹਾ ਹੈ;

ਪਦ ਅਰਥ ਮੇਦਨਿ = ਪ੍ਰਿਥਵੀ। ਮੇਦਨਿ ਭਰੁ = ਧਰਤੀ ਦਾ ਭਾਰ।

SikhNet (Spanish)Él permanece unido al Señor. Por una Grandiosa y buena Fortuna, Él ha encontrado al Perfecto Guru, y asombrosamente permanece entonado en Él, soportando el peso de la Tierra.

ਭਯ ਭੰਜਨੁ ਪਰ ਪੀਰ ਨਿਵਾਰਨੁ; ਕਲੵ ਸਹਾਰੁ ਤੋਹਿ ਜਸੁ ਬਕਤਾ ॥

bhay bhanjan par peer nivaaran; kalay sahaar tohi jas bakataa |

Sant Singh KhalsaHe is the Destroyer of fear, the Eradicator of the pains of others. Kall Sahaar the poet utters Your Praise, O Guru.
Manmohan SinghThe Guru is the destroyer of fear and the remover of the pain of others. Kalsahar, the bard, recites thy praise, O Guru.
Manmohan Singh (Punjabi)ਗੁਰੂ ਜੀ ਡਰ ਨਾਸ ਕਰਨਹਾਰ ਅਤੇ ਹੋਰਨਾ ਦੀ ਪੀੜ ਨੂੰ ਦੂਰ ਕਰਨਹਾਰ ਹਨ। ਭੱਟ ਕਲਸਹਾਰ, ਹੇ ਗੁਰਦੇਵ! ਤੇਰੀ ਕੀਰਤੀ ਉਚਾਰਨ ਕਰਦਾ ਹੈ।
Fareedkot Teekaਹੇ ਸਰਬ ਭੈ ਕੇ ਨਾਸ ਕਰਨੇਹਾਰੇ ਔ ਪਰ ਕੀ ਪੀੜਾ ਕੇ ਨਿਵਾਰਨੇਹਾਰੇ ਸਤਿਗੁਰੂ! ਸ੍ਰੀ 'ਕਲਸਹਾਰ' ਜੀ ਕਹਿਤੇ ਹੈਂ: ਮੈਂ ਦਾਸ ਆਪ ਕੇ ਜਸ ਕੋ ਉਚਾਰਨ ਕਰਤਾ ਹੂੰ॥
Prof. Sahib Singh(ਹੇ ਗੁਰੂ ਅਰਜੁਨ ਜੀ!) ਤੂੰ ਭੈ ਦੂਰ ਕਰਨ ਵਾਲਾ, ਪਰਾਈ ਪੀੜ ਹਰਨ ਵਾਲਾ ਹੈਂ, ਕਵੀ ਕਲ੍ਯ੍ਯਸਹਾਰ ਤੇਰਾ ਜਸ ਆਖਦਾ ਹੈ।

ਪਦ ਅਰਥ ਤੋਹਿ = ਤੇਰਾ। ਬਕਤਾ = ਆਖਦਾ ਹੈ।

SikhNet (Spanish)Él es el Destructor del miedo, el Erradicador de las penas de otros. Kal Sajar, el poeta, recita Tu Alabanza, oh Guru.

ਕੁਲਿ ਸੋਢੀ, ਗੁਰ ਰਾਮਦਾਸ ਤਨੁ; ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥

kul sodtee, gur raamadaas tan; dharam dhujaa arajun har bhagataa |6|

Sant Singh KhalsaIn the Sodhi family, is born Arjun, the son of Guru Raam Daas, the holder of the banner of Dharma and the devotee of God. ||6||
Manmohan SinghIn the lineage of Sodhis, Arjan the son of Guru Ram Dass, is born as the saint of God and he is the standard of piety.
Manmohan Singh (Punjabi)ਸੋਢੀਆਂ ਦੀ ਵੰਸ਼ ਵਿੱਚ, ਗੁਰੂ ਰਾਮਦਾਸ ਜੀ ਦਾ ਪੁਤ੍ਰ ਅਰਜਨ, ਵਾਹਿਗੁਰੂ ਦਾ ਸੰਤ ਹੋ ਪੈਦਾ ਹੋਇਆ ਹੈ ਤੇ ਉਹ ਪਵਿੱਤਰਤਾ ਦਾ ਝੰਡਾ ਹੈ।
Fareedkot Teekaਸੋਢੀਓਂ ਕੀ ਕੁਲ ਬੀਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ (ਤਨੁ) ਬੇਟੇ, ਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਆਪ ਧਰਮ ਕੀ ਧੁਜਾ ਰੂਪ ਔ ਹਰੀ ਕਾ ਭਗਤ ਅਵਤਾਰ ਹੂਏ ਹੈਂ॥੬॥
Prof. Sahib Singhਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦਾ ਪੁੱਤਰ, ਸੋਢੀ ਕੁਲ ਵਿਚ ਧਰਮ ਦੇ ਝੰਡੇ ਵਾਲਾ, ਹਰੀ ਦਾ ਭਗਤ ਹੈ ॥੬॥

ਪਦ ਅਰਥ ਕੂਲਿ ਸੋਢੀ = ਸੋਢੀ ਕੁਲ ਵਿਚ। ਗੁਰ ਰਾਮਦਾਸ ਤਨੁ = ਗੁਰੂ ਰਾਮਦਾਸ (ਜੀ) ਦਾ ਪੁੱਤ੍ਰ। ਧਰਮ ਧੁਜਾ = ਧਰਮ ਦੇ ਝੰਡੇ ਵਾਲਾ ॥੬॥

* ਨੋਟ: ਪਹਿਲੇ ਸਵਈਆਂ ਵਿਚ ਭੱਟ ਦਾ ਨਾਮ 'ਕਲ੍ਯ੍ਯ' ਆ ਰਿਹਾ ਸੀ, ਇਸ ਸਵਈਏ ਵਿਚ ਨਾਮ 'ਕਲ੍ਯ੍ਯਸਹਾਰ' ਆਇਆ ਹੈ, ਅਗਲੇ ਸਵਈਆਂ ਵਿਚ ਫਿਰ 'ਕਲ੍ਹ' ਆਵੇਗਾ। ਸਵਈਆਂ ਦਾ ਸਿਲਸਿਲੇ ਵਾਲਾ ਨੰਬਰ ਭੀ ਉਹੀ ਚਲਿਆ ਜਾ ਰਿਹਾ ਹੈ। ਸੋ 'ਕਲ੍ਯ੍ਯਸਹਾਰ' ਤੇ 'ਕਲ੍ਯ੍ਯ' ਇਕੋ ਹੀ ਕਵੀ ਹੈ।

SikhNet (Spanish)En la Familia Sodhi nació Aryan, hijo de Guru Ram Das, Devoto del Señor y Sostenedor del Estandarte del Dharma. (6)
Answers quote the Granth verbatim with Ang citations. AI commentary is not Gurbani and not a religious ruling.