ਧ੍ਰੰਮ ਧੀਰੁ ਗੁਰਮਤਿ ਗਭੀਰੁ; ਪਰ ਦੁਖ ਬਿਸਾਰਣੁ ॥
dhram dheer guramat gabheer; par dukh bisaaran |
Sant Singh KhalsaThe Support of the Dharma, immersed in the deep and profound Teachings of the Guru, the Remover of the pains of others.
Manmohan SinghHe is the support of Divine faith, profound in the Guru's wisdom and the remover of the sorrow of others.
Manmohan Singh (Punjabi)ਉਹ ਈਸ਼ਵਰੀ ਈਮਾਨ ਦਾ ਆਸਰਾ, ਗੁਰਾਂ ਦੀ ਸਿਆਣਪ ਵਿੱਚ ਡੂੰਘੇ ਅਤੇ ਹੋਰਨਾ ਦੀ ਤਕਲੀਫ ਦੂਰ ਕਰਨ ਵਾਲੇ ਹਨ।
Fareedkot Teekaਹੇ ਸਤਿਗੁਰ ਜੀ! ਆਪ ਧਰਮ ਕੋ ਧੀਰਜ ਦੇਨੇ ਵਾਲੇ ਔ ਗੰਭੀਰ ਬੁਧੀ ਵਾਲੇ ਬਿਗਾਨੇ ਦੁਖੋਂ ਕੇ (ਬਿਸਾਰਣੁ) ਦੂਰ ਕਰਨੇਹਾਰੇ ਹੋ॥
Prof. Sahib Singh(ਗੁਰੂ ਅਰਜਨ ਦੇਵ ਜੀ ਨੇ) ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਹੈ, (ਗੁਰੂ ਅਰਜਨ) ਗੁਰਮੱਤ ਵਿਚ ਡੂੰਘਾ ਹੈ, ਪਰਾਏ ਦੁੱਖ ਦੂਰ ਕਰਨ ਵਾਲਾ ਹੈ,ਪਦ ਅਰਥ ਧ੍ਰੰਮ = ਧਰਮ। ਪਰ = ਪਰਾਏ।
SikhNet (Spanish)El Soporte del Dharma, inmerso en las hondas y profundas Enseñanzas del Guru, el Destructor de las penas de otros.
ਸਬਦ ਸਾਰੁ. ਹਰਿ ਸਮ ਉਦਾਰੁ; ਅਹੰਮੇਵ ਨਿਵਾਰਣੁ ॥
sabad saar. har sam udaar; ahamev nivaaran |
Sant Singh KhalsaThe Shabad is excellent and sublime, kind and generous like the Lord, the Destroyer of egotism.
Manmohan SinghSublime is his word, generous is he like God and is also the destroyer of ego.
Manmohan Singh (Punjabi)ਸ਼੍ਰੇਸ਼ਟ ਹੈ ਉਨ੍ਹਾਂ ਦੀ ਬਾਣੀ, ਵਾਹਿਗੁਰੂ ਦੀ ਤਰ੍ਹਾਂ ਉਹ ਦਾਤਾਰ ਅਤੇ ਹੰਕਾਰ ਨੂੰ ਵੀ ਨਾਸ ਕਰਨ ਵਾਲੇ ਹਨ।
Fareedkot Teekaਆਪ ਕਾ (ਸਬਦ) ਉਪਦੇਸ਼ ਸਾਰ ਰੂਪ ਹੈ ਔਰ ਹਰੀ ਕੇ ਸਮਾਨ (ਉਦਾਰੁ) ਸਰਬ ਕੇ ਦਾਤਾਰ ਹੋ ਔ ਦਾਸੋਂ ਕੀ ਅਹੰਤਾ ਮਮਤਾ ਕੇ ਨਿਵਾਰਨੇਹਾਰੇ ਹੋ॥
Prof. Sahib Singhਸ੍ਰੇਸ਼ਟ ਸ਼ਬਦ ਵਾਲਾ ਹੈ, ਹਰੀ ਵਰਗਾ ਉਦਾਰ-ਚਿੱਤ ਹੈ, ਅਤੇ ਹਉਮੈ ਨੂੰ ਦੂਰ ਕਰਦਾ ਹੈ।ਪਦ ਅਰਥ ਸਾਰੁ = ਸ੍ਰੇਸ਼ਟ। ਉਦਾਰੁ = ਖੁਲ੍ਹੇ ਦਿਲ ਵਾਲਾ। ਅਹੰਮੇਵ = ਹਉਮੈ।
SikhNet (Spanish)El Shabd es Excelente, Supremo, Bondadoso y Generoso como el Señor, Dador Maravilloso, Destructor del egoísmo,
ਮਹਾ ਦਾਨਿ ਸਤਿਗੁਰ ਗਿਆਨਿ; ਮਨਿ ਚਾਉ. ਨ ਹੁਟੈ ॥
mahaa daan satigur giaan; man chaau. na huttai |
Sant Singh KhalsaThe Great Giver, the spiritual wisdom of the True Guru, His mind does not grow weary of its yearning for the Lord.
Manmohan SinghHe is the great giver and the possessor of the True Guru's gnosis. His mind's desire to contemplate his Lord wearies not.
Manmohan Singh (Punjabi)ਉਹ ਭਾਰੇ ਦਾਨੀ ਤੇ ਸੱਚੇ ਗੁਰਾਂ ਦੀ ਗਿਆਤ ਵਾਲੇ ਹਨ। ਆਪਣੇ ਸੁਆਮੀ ਦਾ ਸਿਮਰਨ ਕਰਨ ਦੀ ਉਨ੍ਹਾਂ ਦੇ ਚਿੱਤ ਦੀ ਚਾਹਨਾ ਥਕਦੀ ਨਹੀਂ।
Fareedkot Teekaਹੇ ਸਤਿਗੁਰ ਜੀ! ਗਿਆਨ ਰੂਪੀ ਮਹਾਂ ਦਾਨ ਕੇ ਦੇਣੇ ਕਾ ਆਪ ਕੇ ਮਨ ਤੇ (ਚਾਉ) ਉਤਸਾਹਿ (ਹੁਟੈ) ਥਕਤ ਨਹੀਂ ਹੋਤਾ ਹੈ, ਭਾਵ ਯੇਹ ਸਦਾ ਗਿਆਨ ਕਾ ਦਾਨ ਦੇਤੇ ਰਹਿਤੇ ਹੋ॥
Prof. Sahib Singh(ਆਪ) ਬੜੇ ਦਾਨੀ ਹਨ, ਗੁਰੂ ਦੇ ਗਿਆਨ ਵਾਲੇ ਹਨ, (ਆਪ ਦੇ) ਮਨ ਵਿਚੋਂ ਉਤਸ਼ਾਹ ਕਦੇ ਘੱਟ ਨਹੀਂ ਹੁੰਦਾ।ਪਦ ਅਰਥ ਨ ਹੁਟੈ = ਨਹੀਂ ਮੁੱਕਦਾ। ਗਿਆਨਿ = ਗਿਆਨ ਵਾਲਾ। ਮਨਿ = ਮਨ ਵਿਚ।
SikhNet (Spanish)la Sabiduría Espiritual del Verdadero Guru. Su Mente no se agota de añorar al Señor.
ਸਤਿਵੰਤੁ ਹਰਿ ਨਾਮੁ ਮੰਤ੍ਰੁ; ਨਵ ਨਿਧਿ. ਨ ਨਿਖੁਟੈ ॥
sativant har naam mantru; nav nidh. na nikhuttai |
Sant Singh KhalsaThe Embodiment of Truth, the Mantra of the Lord's Name, the nine treasures are never exhausted.
Manmohan SinghThe immaculate nine treasures of the Lord's Name and Gurbani are with him and those exhaust not ever.
Manmohan Singh (Punjabi)ਉਨ੍ਹਾਂ ਦੇ ਪਾਸ ਪ੍ਰਭੂ ਦੇ ਨਾਮ ਅਤੇ ਗੁਰਬਾਣੀ ਦੇ ਪਵਿੱਤਰ ਨੌ ਖਜਾਨੇ ਹਨ ਅਤੇ ਉਹ ਕਦੇ ਭੀ ਮੁਕਦੇ ਨਹੀਂ।
Fareedkot Teeka(ਸਤਿਵੰਤੁ) ਸਤ ਬੋਲਨੇ ਵਾਲੇ ਹੋ ਪੁਨਾ ਨਵ ਨਿਧੀ ਰੂਪ ਜੋ ਸਤਿਨਾਮ ਮੰਤ੍ਰ ਆਪ ਪਾਸ ਹੈ, ਸੋ ਆਪ ਦੇਤੇ ਹੋ ਔ ਨਿਖੁਟਤੇ ਨਹੀਂ ਹੈਂ॥
Prof. Sahib Singh(ਆਪ) ਸਤਿਵੰਤ ਹਨ, ਹਰੀ ਦਾ ਨਾਮ-ਰੂਪ ਮੰਤ੍ਰ (ਜੋ, ਮਾਨੋ,) ਨੌ ਨਿਧੀਆਂ (ਹੈ ਆਪ ਦੇ ਖ਼ਜ਼ਾਨੇ ਵਿਚੋਂ) ਕਦੇ ਮੁੱਕਦਾ ਨਹੀਂ ਹੈ।ਪਦ ਅਰਥ ਨ ਨਿਖੁਟੈ = ਨਹੀਂ ਖ਼ਤਮ ਹੁੰਦਾ। ਨਵਨਿਧਿ = ਨੌ ਖ਼ਜ਼ਾਨੇ।
SikhNet (Spanish)La Encarnación de la Verdad, el Mantra del Nombre del Señor, los Nueve Tesoros nunca se agotan en Su Presencia.
ਗੁਰ ਰਾਮਦਾਸ ਤਨੁ, ਸਰਬ ਮੈ; ਸਹਜਿ ਚੰਦੋਆ ਤਾਣਿਅਉ ॥
gur raamadaas tan, sarab mai; sehaj chandoaa taaniaau |
Sant Singh KhalsaO Son of Guru Raam Daas, You are contained amidst all; the canopy of intuitive wisdom is spread above You.
Manmohan SinghO Son of Guru Ram Dass, thou are contained amidst all and the canopy of Divine knowledge spreads over you.
Manmohan Singh (Punjabi)ਹੇ ਗੁਰੂ ਰਾਮਦਾਸ ਦੇ ਪੁੱਤਰ! ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਬ੍ਰਹਿਮ-ਗਿਆਨ ਦੀ ਚਾਨਣੀ ਤੇਰੇ ਸਿਰ ਤੇ ਤਣੀ ਹੋਈ ਹੈ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ (ਤਨੁ) ਪੁਤ੍ਰ! ਆਪ ਸਰਬ (ਮੈ) ਰੂਪ ਹੋ ਸਰਬ ਜਗਤ ਕੇ ਬੀਚ ਆਪ ਨੇ ਪਰਮੇਸ਼੍ਵਰ ਕਾ ਜਸ ਰੂਪ ਸੁਤੇ ਹੀ ਚੰਦੋਆ ਤਾਣਿਆ ਹੈ॥
Prof. Sahib Singhਗੁਰੂ ਰਾਮਦਾਸ ਜੀ ਦਾ ਸਪੁਤ੍ਰ (ਗੁਰੂ ਅਰਜਨ ਜੀ) ਸਰਬ-ਵਿਆਪਕ (ਦਾ ਰੂਪ) ਹੈ; (ਆਪ ਨੇ) ਆਤਮਕ ਅਡੋਲਤਾ ਵਿਚ (ਆਪਣਾ) ਚੰਦੋਆ ਤਾਣਿਆ ਹੋਇਆ ਹੈ (ਭਾਵ, ਆਪ ਸਹਜ ਰੰਗ ਵਿਚ ਆਨੰਦ ਲੈ ਰਹੇ ਹਨ)।ਪਦ ਅਰਥ ਤਨੁ = ਪੁੱਤਰ। ਸਰਬ ਮੈ = ਸਰਬ-ਵਿਆਪਕ। ਸਹਜਿ = ਸਹਜ ਅਵਸਥਾ ਵਿਚ।
SikhNet (Spanish)Oh, Hijo de Guru Ram Das, estás Contenido en medio de todo, el dosel de la Sabiduría Intuitiva se esparce sobre Ti.
ਗੁਰ ਅਰਜੁਨ. ਕਲੵੁਚਰੈ; ਤੈ. ਰਾਜ ਜੋਗ ਰਸੁ ਜਾਣਿਅਉ ॥੭॥
gur arajun. kalayucharai; tai. raaj jog ras jaaniaau |7|
Sant Singh KhalsaSo speaks KALL the poet: O Guru Arjun, You know the sublime essence of Raja Yoga, the Yoga of meditation and success. ||7||
Manmohan SinghSays Kall, the bard, thou, O Guru Arjan Dev, know the relish of both the secular and spiritual sovereignties.
Manmohan Singh (Punjabi)ਕਲ, ਭੱਟ, ਉਚਾਰਨ ਕਰਦਾ ਹੈ, ਹੇ ਗੁਰੂ ਅਰਜਨ ਦੇਵ! ਤੂੰ ਸੰਸਾਰੀ ਅਤੇ ਰੂਹਾਨੀ ਦੋਹਾਂ ਪਾਤਿਸ਼ਾਹੀਆਂ ਦੇ ਸੁਆਦਾ ਨੂੰ ਜਾਣਦਾ ਹੈ।
Fareedkot Teekaਸ੍ਰੀ ਕਲ ਜੀ ਉਚਾਰਨ ਕਰਤੇ ਹੈਂ: ਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਆਪ ਨੇ ਰਾਜ ਜੋਗ ਕੇ ਰਸ ਕੋ ਜਾਣਿਆ ਹੈ, ਭਾਵ ਰਾਜ ਮੇਂ ਜੋਗ ਕੀਆ ਹੈ॥੭॥
Prof. Sahib Singhਕਲ੍ਯ੍ਯ ਕਵੀ ਆਖਦਾ ਹੈ, "ਹੇ ਗੁਰੂ ਅਰਜਨ ਦੇਵ! ਤੂੰ ਰਾਜ ਅਤੇ ਜੋਗ ਦਾ ਆਨੰਦ ਸਮਝ ਲਿਆ ਹੈ" (ਮਾਣ ਰਿਹਾ ਹੈਂ) ॥੭॥ਪਦ ਅਰਥ ਗੁਰ ਅਰਜੁਨ = ਹੇ ਗੁਰੂ ਅਰਜੁਨ ਦੇਵ ਜੀ! ਕਲ੍ਯ੍ਯੁਚਰੈ = ਕਲ੍ਯ੍ਯ ਉਚਰੈ, ਕਲ੍ਯ੍ਯ ਕਹਿੰਦਾ ਹੈ। ਤੈ = ਆਪ ਨੇ, ਤੂੰ। ਰਾਜ ਜੋਗ ਰਸੁ = ਰਾਜ ਤੇ ਜੋਗ ਦਾ ਆਨੰਦ ॥੭॥
SikhNet (Spanish)Así habla Kal, el poeta, oh Guru Aryan, Tú conoces el Sublime estado de Raya Yoga, la Yoga de la Meditación y el Éxito.