ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਸੁ ਅੰਤਰੁ ਹਿਰਦਾ ਸੁਧੁ ਹੈ; ਤਿਸੁ ਜਨ ਕਉ ਸਭਿ ਨਮਸਕਾਰੀ ॥
jis antar hiradaa sudh hai; tis jan kau sabh namasakaaree |
Sant Singh KhalsaLet all bow in reverence, to that humble being whose heart is pure within.
Manmohan SinghAll make obeisance unto the man, whose heart is pure from within.
Manmohan Singh (Punjabi)ਸਾਰੇ ਉਸ ਇਨਸਾਨ ਨੂੰ ਪ੍ਰਣਾਮ ਕਰਦੇ ਹਨ, ਜਿਸ ਦਾ ਦਿਲ ਅੰਦਰੋਂ ਨਿਰਮਲ ਹੈ।
Fareedkot Teekaਜਿਸ ਕਾ ਹਿਰਦ੍ਯ ਅੰਦਰ ਸੇ ਸੁਧ ਹੈ ਤਿਸ ਦਾਸ ਕੋ ਸਭ (ਨਮਸਕਾਰੀ) ਨਮਸਕਾਰ ਕਰਨੇਹਾਰੇ ਹੋਤੇ ਹੈਂ॥
Prof. Sahib Singhਜਿਸ ਦਾ ਅੰਦਰਲਾ ਹਿਰਦਾ ਪਵਿੱਤ੍ਰ ਹੈ, ਉਸ ਨੂੰ ਸਾਰੇ ਜੀਵ ਨਮਸਕਾਰ ਕਰਦੇ ਹਨ।
ਪਦ ਅਰਥ ਅੰਤਰੁ = ਅੰਦਰਲਾ।
SikhNet (Spanish)Todos saludan al Santo que es puro de corazón.
ਜਿਸੁ ਅੰਦਰਿ ਨਾਮੁ ਨਿਧਾਨੁ ਹੈ; ਤਿਸੁ ਜਨ ਕਉ. ਹਉ ਬਲਿਹਾਰੀ ॥
jis andar naam nidhaan hai; tis jan kau. hau balihaaree |
Sant Singh KhalsaI am a sacrifice to that humble being whose mind is filled with the treasure of the Naam.
Manmohan SinghHe, within whose mind is the Name treasure, unto that man, I am a sacrifice.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਨਾਮ ਦਾ ਖਜਾਨਾ ਹੈ, ਉਸ ਇਨਸਾਨ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਜਿਸ ਕੇ ਅੰਦਰ ਨਾਮ ਖਜਾਨਾ ਹੈ ਤਿਸ ਜਨ ਪਰ ਸੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਉਸ ਤੋਂ ਮੈਂ ਸਦਕੇ ਹਾਂ, ਜਿਸਦੇ ਹਿਰਦੇ ਵਿਚ ਨਾਮ (ਰੂਪ) ਖ਼ਜ਼ਾਨਾ ਹੈ,
SikhNet (Spanish)Ofrezco mi ser en sacrificio a aquél que atesora el Nombre del Señor en su mente.
ਜਿਸੁ ਅੰਦਰਿ ਬੁਧਿ ਬਿਬੇਕੁ ਹੈ; ਹਰਿ ਨਾਮੁ ਮੁਰਾਰੀ ॥
jis andar budh bibek hai; har naam muraaree |
Sant Singh KhalsaHe has a discriminating intellect; he meditates on the Name of the Lord.
Manmohan SinghHe, who has discerning intellect in his mind, meditates on the Name of God, the Enemy of ego.
Manmohan Singh (Punjabi)ਜੀਹਦੇ ਮਨ ਵਿੱਚ ਪ੍ਰਬੀਨ ਅਕਲ ਹੈ, ਉਹ ਹੰਕਾਰ ਦੇਵੈਰੀ ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਹੈ।
Fareedkot Teekaਜਿਸ ਕੀ ਬੁਧਿ (ਅੰਦਰਿ) ਮੇਂ ਬਿਬੇਕ ਮੁਰਾਰੀ ਕਾ ਨਾਮ ਉਚਾਰਣ ਕਰਤਾ ਹੈ॥
Prof. Sahib Singhਜਿਸ ਦੇ ਅੰਦਰ (ਭਲੀ) ਮੱਤ ਹੈ, (ਚੰਗੇ ਮੰਦੇ ਦੀ) ਪਛਾਣ ਹੈ ਤੇ ਹਰੀ ਮੁਰਾਰੀ ਦਾ ਨਾਮ ਹੈ।
ਪਦ ਅਰਥ ਬਿਬੇਕੁ = ਪਰਖ। ਮੁਰਾਰੀ = ਪਰਮਾਤਮਾ।
SikhNet (Spanish)Aquél a quién se le despierta la intuición y habita en el Nombre del Señor,
ਸੋ ਸਤਿਗੁਰੁ ਸਭਨਾ ਕਾ ਮਿਤੁ ਹੈ; ਸਭ ਤਿਸਹਿ ਪਿਆਰੀ ॥
so satigur sabhanaa kaa mit hai; sabh tiseh piaaree |
Sant Singh KhalsaThat True Guru is a friend to all; everyone is dear to Him.
Manmohan SinghThat True Guru is the friend of all and every one is dear unto him.
Manmohan Singh (Punjabi)ਉਹ ਸੱਚੇ ਗੁਰੂ ਜੀ ਸਾਰਿਆਂ ਦੇ ਸੱਜਣ ਹਨ, ਅਤੇ ਹਰ ਜਣਾ ਉਨ੍ਹਾਂ ਦਾ ਲਾਡਲਾ ਹੈ।
Fareedkot Teekaਸੋ ਐਸਾ ਸਤਿਗੁਰ ਸਭੀ ਜੀਵੋਂ ਕਾ ਮਿਤ੍ਰ ਹੈ, ਸਭ ਸ੍ਰਿਸਟੀ ਤਿਸ ਕੋ ਪ੍ਯਾਰੀ ਲਗਤੀ ਹੈ॥
Prof. Sahib Singhਉਹ ਸਤਿਗੁਰੂ ਸਭ ਜੀਵਾਂ ਦਾ ਮਿੱਤ੍ਰ ਹੈ ਤੇ ਸਾਰੀ ਸ੍ਰਿਸ਼ਟੀ ਉਸ ਨੂੰ ਪਿਆਰੀ ਲੱਗਦੀ ਹੈ।
SikhNet (Spanish)ese Guru es el Amigo de todos; él ama a cada uno. Cuando medité en la Sabiduría dada por el Guru,
ਸਭੁ ਆਤਮ ਰਾਮੁ ਪਸਾਰਿਆ; ਗੁਰ ਬੁਧਿ ਬੀਚਾਰੀ ॥੯॥
sabh aatam raam pasaariaa; gur budh beechaaree |9|
Sant Singh KhalsaThe Lord, the Supreme Soul, is pervading everywhere; reflect upon the wisdom of the Guru's Teachings. ||9||
Manmohan SinghWhen I think over with the Guru-given wisdom, I discern the Omnipresent soul pervading everywhere.
Manmohan Singh (Punjabi)ਜਦ ਮੈਂ ਗੁਰਾਂ ਦੀ ਦਿੱਤੀ ਹੋਈ ਸਮਝ ਨਾਲ ਸੋਚ ਵੀਚਾਰ ਕੀਤੀ, ਮੈਂ ਸਰਬ ਵਿਆਪਕ ਰੂਹ ਨੂੰ ਸਾਰੇ ਸਮਾਈ ਹੋਈ ਵੇਖ ਲਿਆ।
Fareedkot Teekaਰਾਮ ਨੇ ਸਭ ਮੇਂ ਅਪਨਾ ਆਪ ਪਸਾਰਾ ਹੈ, ਐਸੀ ਬੁਧੀ ਗੁਰੋਂ ਨੇ ਬੀਚਾਰੀ ਹੈ॥੯॥
Prof. Sahib Singhਸਤਿਗੁਰੂ ਦੀ ਸਮਝ ਨੇ ਤਾਂ ਇਹ ਸਮਝਿਆ ਹੈ ਕਿ ਸਭ ਥਾਈਂ ਪਰਮਾਤਮਾ ਨੇ ਆਪਣਾ ਆਪ ਪਸਾਰਿਆ ਹੋਇਆ ਹੈ ॥੯॥
ਪਦ ਅਰਥ ਗੁਰ ਬੁਧਿ = ਗੁਰੂ ਦੀ ਅਕਲ ਨੇ। ਬੀਚਾਰੀ = ਵਿਚਾਰਿਆ ਹੈ ॥੯॥
SikhNet (Spanish)vi al Señor Todo Prevaleciente llenándolo todo. (9)