ੴ

ਸਿੱਖਬਾਣੀ · SikhBani

ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥

bin satigur seve jeea ke bandhanaa vich haumai karam kamaeh
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 589, 590 · 5 lines
Translations

ਸਲੋਕ ਮਃ ੩ ॥

salok mahalaa 3 | Ang 589

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਬਿਨੁ ਸਤਿਗੁਰ ਸੇਵੇ. ਜੀਅ ਕੇ ਬੰਧਨਾ; ਵਿਚਿ ਹਉਮੈ ਕਰਮ ਕਮਾਹਿ ॥

bin satigur seve. jeea ke bandhanaa; vich haumai karam kamaeh | Ang 589

Sant Singh KhalsaWithout serving the True Guru, the soul is in the bondage of deeds done in ego.
Manmohan Singhwithout serving the True Guru, the deeds done in ego, are like the chains of the soul.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਰਨ ਦੇ ਬਗੈਰ ਹੰਕਾਰ ਵਿੱਚ ਕੰਮ ਕਰਨੇ, ਆਤਮਾ ਦੀਆਂ ਜੰਜੀਰਾਂ ਦੇ ਤੁੱਲ ਹਨ।
Fareedkot Teekaਹੰਤਾ ਮਮਤਾ ਕੇ ਬੀਚ ਜੋ ਮਨਮੁਖ ਕਰਮ ਕਮਾਉਤੇ ਹੈਂ, ਸੋ ਸਭ ਬਿਨਾਂ ਸਤਿਗੁਰ ਕੀ ਸੇਵਾ ਕੇ ਜੀਵ ਕੋ ਬੰਧਨਾਂ ਕੇ ਕਾਰਣ ਹੋਤੇ ਹੈਂ॥
Prof. Sahib Singhਮਨੁੱਖ ਸਤਿਗੁਰੂ ਦੀ ਸੇਵਾ ਤੋਂ ਖੁੰਝ ਕੇ ਅਹੰਕਾਰ ਦੇ ਆਸਰੇ ਕਰਮ ਕਰਦੇ ਹਨ, ਪਰ ਉਹ ਕਰਮ ਉਹਨਾਂ ਦੇ ਆਤਮਾ ਲਈ ਬੰਧਨ ਹੋ ਜਾਂਦੇ ਹਨ।
SikhNet (Spanish)Sin servir al Guru, cualquier acción que hagamos en ego se convierte en la cadena del Alma.

ਬਿਨੁ ਸਤਿਗੁਰ ਸੇਵੇ. ਠਉਰ ਨ ਪਾਵਹੀ; ਮਰਿ; ਜੰਮਹਿ ਆਵਹਿ ਜਾਹਿ ॥

bin satigur seve. tthaur na paavahee; mar; jameh aaveh jaeh | Ang 589

Sant Singh KhalsaWithout serving the True Guru, one finds no place of rest; he dies, and is reincarnated, and continues coming and going.
Manmohan SinghWithout serving the True Guru, man finds no place of rest. He dies, is reborn and continues coming and going.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਰਨ ਦੇ ਬਗੈਰ ਇਨਸਾਨ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ। ਉਹ ਮਰਦਾ, ਮੁੜ ਜੰਮਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਬਿਨਾਂ ਸਤਿਗੁਰੋਂ ਕੀ ਸੇਵਾ ਕੇ (ਠਉਰੁ) ਅਸਥਾਨ ਨਹੀਂ ਮਿਲਤਾ ਹੈ, ਇਸ ਸੇ ਜਨਮ ਕਰ ਆਉਤੇ ਹੈਂ ਮਰ ਕਰ ਜਾਤੇ ਹੈਂ। ਇਸੀ ਚੱਕਰ ਮੇਂ ਪੜੇ ਰਹਿਤੇ ਹੈਂ॥
Prof. Sahib Singhਸਤਿਗੁਰੂ ਦੀ ਦੱਸੀ ਕਾਰ ਨਾ ਕਰਨ ਕਰ ਕੇ ਉਹਨਾਂ ਨੂੰ ਕਿਤੇ ਥਾ ਨਹੀਂ ਮਿਲਦੀ, ਉਹ ਮਰਦੇ ਹਨ (ਫੇਰ) ਜੰਮਦੇ ਹਨ, (ਸੰਸਾਰ ਵਿਚ) ਆਉਂਦੇ ਹਨ, (ਫੇਰ) ਜਾਂਦੇ ਹਨ।

ਪਦ ਅਰਥ ਠਉਰ = ਟਿਕਾਣਾ, ਇਸਥਿਤੀ, ਭਟਕਣ ਤੋਂ ਖ਼ਲਾਸੀ।

SikhNet (Spanish)Sin servir al Guru, uno no encuentra Paz, y nace para morir una y otra vez.

ਬਿਨੁ ਸਤਿਗੁਰ ਸੇਵੇ. ਫਿਕਾ ਬੋਲਣਾ; ਨਾਮੁ. ਨ ਵਸੈ ਮਨ ਮਾਹਿ ॥

bin satigur seve. fikaa bolanaa; naam. na vasai man maeh | Ang 589

Sant Singh KhalsaWithout serving the True Guru, one's speech is vapid and insipid; the Naam, the Name of the Lord, does not abide in his mind.
Manmohan SinghWithout the True Guru's service insipid is man's speech and the Name abides not in his mind.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਦੇ ਬਾਝੋਂ ਫਿਕਲੀ ਹੁੰਦੀ ਹੈ। ਬੰਦੇ ਦੀ ਬੋਲ ਚਾਲ, ਤੇ ਨਾਮ ਉਸ ਦੇ ਚਿੱਤ ਅੰਦਰ ਨਹੀਂ ਟਿਕਦਾ।
Fareedkot Teekaਸਤਿਗੁਰੋਂ ਕੇ ਸੇਵੇ ਬਿਨਾਂ ਫੀਕਾ ਬਚਨ ਬੋਲਣਾ ਕਰਤੇ ਹੈਂ ਉਨ ਕੇ (ਮਨਿ) ਅੰਤਸਕਰਨ ਮੇਂ ਆਇ ਕਰ ਕੇ ਨਾਮ ਨਹੀਂ ਬਸਤਾ ਹੈ॥
Prof. Sahib Singhਸਤਿਗੁਰੂ ਦੀ ਦੱਸੀ ਸੇਵਾ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਬੋਲ ਭੀ ਫਿੱਕੇ ਹੁੰਦੇ ਹਨ ਤੇ 'ਨਾਮ' ਉਹਨਾਂ ਦੇ ਮਨ ਵਿਚ ਵੱਸਦਾ ਨਹੀਂ।
SikhNet (Spanish)Sin servir al Guru, todo lo que uno habla es un parloteo insípido y el Naam, el Nombre del Señor no es enaltecido en esa mente

ਨਾਨਕ. ਬਿਨੁ ਸਤਿਗੁਰ ਸੇਵੇ. ਜਮ ਪੁਰਿ ਬਧੇ ਮਾਰੀਅਨਿ; ਮੁਹਿ ਕਾਲੈ ਉਠਿ ਜਾਹਿ ॥੧॥

naanak. bin satigur seve. jam pur badhe maareean; muhi kaalai utth jaeh |1| Ang 590

Sant Singh KhalsaO Nanak, without serving the True Guru, they are bound and beaten in the City of Death; they arise and depart with blackened faces. ||1||
Manmohan SinghNanak, without the True Guru's service, the mortals arise and depart with blackened face and are bound and beaten in the city of death.
Manmohan Singh (Punjabi)ਨਾਨਕ, ਗੁਰਾਂ ਦੀ ਟਹਿਲ ਦੇ ਬਗੈਰ ਪ੍ਰਾਣੀ, ਸਿਆਹ ਚਿਹਰੇ ਨਾਲ ਖੜੇ ਹੋ ਟੁਰ ਜਾਂਦੇ ਹਨ ਅਤੇ ਮੌਤ ਦੇ ਸ਼ਹਿਰ ਅੰਦਰ ਨਰੜ ਕੇ ਮਾਰੇ ਪਿੱਟੇ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਕੋ ਸੇਵੇ ਬਿਨਾਂ ਇਸ ਲੋਕ ਮੇਂ ਮੂਹ ਕਾਲਾ ਕਰ ਕੇ ਜਮ ਲੋਕ ਮੇਂ ਜਾਤੇ ਹੈਂ, ਪੁਨਾ ਊਹਾਂ ਪਕੜੇ ਹੂਏ ਜਮ ਕੀ ਮਾਰ ਖਾਤੇ ਹੈਂ॥੧॥
Prof. Sahib Singhਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਕਾਲੇ-ਮੂੰਹ (ਸੰਸਾਰ ਤੋਂ) ਤੁਰ ਜਾਂਦੇ ਹਨ ਤੇ ਜਮਪੁਰੀ ਵਿਚ ਬੱਧੇ ਹੋਏ ਮਾਰ ਖਾਂਦੇ ਹਨ (ਭਾਵ, ਇਸ ਲੋਕ ਵਿਚ ਮੁਕਾਲਖ ਖੱਟਦੇ ਹਨ ਤੇ ਅਗਾਂਹ ਭੀ ਦੁਖੀ ਹੁੰਦੇ ਹਨ) ॥੧॥

ਪਦ ਅਰਥ ਮੁਹਿ ਕਾਲੈ = ਕਾਲੇ ਮੂੰਹ ਨਾਲ, ਮੁਕਾਲਖ ਖੱਟ ਕੇ ॥੧॥

SikhNet (Spanish)Oh, dice Nanak, sin servir al Guru, uno es maltratado en la ciudad de la muerte, y deja este mundo con el semblante negrecido. (1)
Answers quote the Granth verbatim with Ang citations. AI commentary is not Gurbani and not a religious ruling.