ੴ

ਸਿੱਖਬਾਣੀ · SikhBani

ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥

sabh ghatt tis ke ohu karanaihaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 280, 281 · 10 lines
Translations

ਸਭ ਘਟ ਤਿਸ ਕੇ; ਓਹੁ ਕਰਨੈਹਾਰੁ ॥

sabh ghatt tis ke; ohu karanaihaar | Ang 280

Sant Singh KhalsaAll hearts are His; He is the Creator.
Manmohan SinghAll the hearts are His, He is the Creator.
Manmohan Singh (Punjabi)ਸਾਰੇ ਦਿਲ ਉਸ ਦੇ ਹਨ, ਉਹ ਸਿਰਜਣਹਾਰ ਹੈ।
Fareedkot Teekaਸੰਪੂਰਨ ਸਰੀਰ ਤਿਸ ਵਾਹਿਗੁਰੂ ਕੇ ਹੈਂ ਔਰ ਵਹੀ ਸਰਬ ਕਾ ਕਰਨੇਹਾਰ ਹੈ॥
Prof. Sahib Singhਸਾਰੇ ਜੀਅ ਜੰਤ ਉਸ ਪ੍ਰਭੂ ਦੇ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ,

ਪਦ ਅਰਥ ਘਟ = ਸਰੀਰ। ਤਿਸ ਕੇ = ਉਸ ਪ੍ਰਭੂ ਦੇ। ਓਹੁ = ਓਹ ਪ੍ਰਭੂ।

SikhNet (Spanish)Todos los corazones pertenecen a Él,

ਸਦਾ ਸਦਾ; ਤਿਸ ਕਉ ਨਮਸਕਾਰੁ ॥

sadaa sadaa; tis kau namasakaar | Ang 280

Sant Singh KhalsaForever and ever, I bow to Him in reverence.
Manmohan SinghEver and ever, I bow unto Him.
Manmohan Singh (Punjabi)ਹਮੇਸ਼ਾਂ ਤੇ ਹਮੇਸ਼ਾਂ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ।
Fareedkot Teekaਸਰਬ ਸਮੇਂ ਮੇਂ ਮਨ ਬਾਣੀ ਸੇ ਤਿਸ ਕੌ ਨਮਸਕਾਰ ਹੈ॥
Prof. Sahib Singhਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਓ।
SikhNet (Spanish)Quien los ha formado y moldeado;

ਪ੍ਰਭ ਕੀ ਉਸਤਤਿ; ਕਰਹੁ ਦਿਨੁ ਰਾਤਿ ॥

prabh kee usatat; karahu din raat | Ang 280

Sant Singh KhalsaPraise God, day and night.
Manmohan SinghPraise thou the Lord day and night.
Manmohan Singh (Punjabi)ਦਿਨ ਰਾਤ ਤੂੰ ਸਾਹਿਬ ਦੀ ਕੀਰਤੀ ਕਰ।
Fareedkot Teekaਹੇ ਭਾਈ! ਪ੍ਰਭੂ ਕੀ ਉਸਤਤੀ ਦਿਨੇ ਰਾਤ ਕਰੋ॥
Prof. Sahib Singhਦਿਨ ਰਾਤਿ ਪ੍ਰਭੂ ਦੇ ਗੁਣ ਗਾਓ,

ਪਦ ਅਰਥ ਉਸਤਤਿ = ਵਡਿਆਈ।

SikhNet (Spanish)me postro eternamente en Reverencia ante Él.

ਤਿਸਹਿ ਧਿਆਵਹੁ; ਸਾਸਿ ਗਿਰਾਸਿ ॥

tiseh dhiaavahu; saas giraas | Ang 280

Sant Singh KhalsaMeditate on Him with every breath and morsel of food.
Manmohan SinghWith every breath and morsel of thine, meditate on Him.
Manmohan Singh (Punjabi)ਆਪਣੇ ਹਰ ਸੁਆਸ ਤੇ ਬੁਰਕੀ ਨਾਲ ਉਸ ਦਾ ਸਿਮਰਨ ਕਰ।
Fareedkot Teekaਤਿਸੀ ਕੌ ਸ੍ਵਾਸ ਸ੍ਵਾਸ ਧਿਆਵੋ॥
Prof. Sahib Singhਦਮ-ਬ-ਦਮ ਉਸੇ ਨੂੰ ਯਾਦ ਕਰੋ।

ਪਦ ਅਰਥ ਸਾਸਿ ਗਿਰਾਸਿ = ਸਾਹ ਅੰਦਰ ਬਾਹਰ ਲੈਂਦਿਆਂ।

SikhNet (Spanish)Llama al Señor noche y día, medita en Él con cada una de tus respiraciones,

ਸਭੁ ਕਛੁ ਵਰਤੈ; ਤਿਸ ਕਾ ਕੀਆ ॥

sabh kachh varatai; tis kaa keea | Ang 280

Sant Singh KhalsaEverything happens as He wills.
Manmohan SinghEverything which he choose to do, comes to pass.
Manmohan Singh (Punjabi)ਸਭ ਕੁਝ ਜੋ ਉਹ ਕਰਨਾ ਲੋੜਦਾ ਹੈ, ਹੋ ਜਾਂਦਾ ਹੈ।
Fareedkot Teekaਕਿਉਂਕਿ ਸਭ ਕਿਛ ਤਿਸੀ ਕਾ ਕੀਆ ਹੂਆ ਵਰਤਤਾ ਹੈ॥
Prof. Sahib Singh(ਜਗਤ ਵਿਚ) ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ,
SikhNet (Spanish)porque sólo existe lo que ha sido proyectado en Su Mente

ਜੈਸਾ ਕਰੇ; ਤੈਸਾ ਕੋ ਥੀਆ ॥

jaisaa kare; taisaa ko theea | Ang 280

Sant Singh KhalsaAs He wills, so people become.
Manmohan SinghAs God makes the man, so does he become.
Manmohan Singh (Punjabi)ਜਿਸ ਤਰ੍ਹਾਂ ਦਾ ਹਰੀ ਬੰਦੇ ਨੂੰ ਬਣਾਉਂਦਾ ਹੈ, ਉਹੋ ਜਿਹਾ ਹੀ ਉਹ ਬਣ ਜਾਂਦਾ ਹੈ।
Fareedkot Teekaਜੈਸਾ ਵਹੁ ਕਿਸੀ ਕੋ ਕਰਤਾ ਹੈ ਤੈਸਾ ਹੀ ਕੋਈ ਹੂਆ ਹੈ॥
Prof. Sahib Singhਪ੍ਰਭੂ (ਜੀਵ ਨੂੰ) ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ।

ਪਦ ਅਰਥ ਥੀਆ = ਹੋ ਜਾਂਦਾ ਹੈ।

SikhNet (Spanish)y tal como Él te ha hecho, has de ser.

ਅਪਨਾ ਖੇਲੁ; ਆਪਿ ਕਰਨੈਹਾਰੁ ॥

apanaa khel; aap karanaihaar | Ang 280

Sant Singh KhalsaHe Himself is the play, and He Himself is the actor.
Manmohan SinghHe Himself is the Doer of His play.
Manmohan Singh (Punjabi)ਆਪਣੀ ਖੇਡ ਦਾ ਉਹ ਆਪੇ ਹੀ ਰਚਨਹਾਰ ਹੈ।
Fareedkot Teekaਅਪਨਾ ਖੇਲੁ ਆਪ ਹੀ ਕਰਣੇਹਾਰਾ ਹੈ॥
Prof. Sahib Singh(ਜਗਤ-ਰੂਪ) ਆਪਣੀ ਖੇਡ ਆਪ ਹੀ ਕਰਨ ਜੋਗਾ ਹੈ।
SikhNet (Spanish)Todo forma parte de Su Juego y Él es el Único Jugador.

ਦੂਸਰ ਕਉਨੁ; ਕਹੈ ਬੀਚਾਰੁ ॥

doosar kaun; kahai beechaar | Ang 280

Sant Singh KhalsaWho else can speak or deliberate upon this?
Manmohan SinghWho else can say of deliberate upon it?
Manmohan Singh (Punjabi)ਹੋਰ ਕਿਹੜਾ ਇਸ ਨੂੰ ਆਖ ਜਾ ਸੋਚ ਸਕਦਾ ਹੈ?
Fareedkot Teekaਤਿਸ ਕਾ ਵੀਚਾਰ ਔਰ ਦੂਸਰਾ ਕੌਨ ਕਹੈ ਅਰਥਾਤ ਕੋਈ ਨਹੀਂ ਕਹ ਸਕਤਾ ਹੈ॥
Prof. Sahib Singhਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ?

ਪਦ ਅਰਥ ਦੂਸਰੁ = ਦੂਜਾ। ਬੀਚਾਰੁ = ਖ਼ਿਆਲ। ਜਨ

SikhNet (Spanish)¿Habría acaso alguien que pudiera agregar algo a Su Obra?

ਜਿਸ ਨੋ ਕ੍ਰਿਪਾ ਕਰੈ; ਤਿਸੁ ਆਪਨ ਨਾਮੁ ਦੇਇ ॥

jis no kripaa karai; tis aapan naam dee | Ang 281

Sant Singh KhalsaHe Himself gives His Name to those, upon whom He bestows His Mercy.
Manmohan SinghGod gives His Name to those unto whom He shows His mercy.
Manmohan Singh (Punjabi)ਵਾਹਿਗੁਰੂ ਉਨ੍ਹਾਂ ਨੂੰ ਆਪਣਾ ਨਾਮ ਦਿੰਦਾ ਹੈ, ਜਿਨ੍ਹਾਂ ਉਤੇ ਆਪਣੀ ਰਹਿਮਤ ਧਾਰਦਾ ਹੈ।
Fareedkot Teekaਜਿਸ ਕੋ ਅਪਨੀ ਕ੍ਰਿਪਾ ਕਰਤਾ ਹੈ, ਤਿਸੀ ਕੌ ਅਪਨਾ ਨਾਮ ਦਾਨ ਦੇਤਾ ਹੈ॥
Prof. Sahib Singhਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ;
SikhNet (Spanish)Él Mismo da Su Nombre a quienes cuentan con Él,

ਬਡਭਾਗੀ; ਨਾਨਕ. ਜਨ ਸੇਇ ॥੮॥੧੩॥

baddabhaagee; naanak. jan see |8|13| Ang 281

Sant Singh KhalsaVery fortunate, O Nanak, are those people. ||8||13||
Manmohan SinghThose person, O Nanak are very fortunate.
Manmohan Singh (Punjabi)ਹੇ ਨਾਨਕ! ਉਹ ਪੁਰਸ਼ ਚੰਗੇ ਭਾਗਾਂ ਵਾਲੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਨਾਮ ਦਾਨ ਪਾਵਨੇ ਵਾਲਾ ਵਡਿਭਾਗੀ ਪੁਰਸ ਹੈ॥੮॥੧੩॥
Prof. Sahib Singh(ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ॥੮॥੧੩॥

ਪਦ ਅਰਥ ਸੇਇ = ਸੇਇ ਜਨ, ਉਹ ਮਨੁੱਖ (Pl.)। ਕੋ = ਕੋਈ, ਹਰੇਕ ਜੀਵ ॥੮॥

SikhNet (Spanish)muy afortunados, oh, dice Nanak, son esos seres. (8-13)
Answers quote the Granth verbatim with Ang citations. AI commentary is not Gurbani and not a religious ruling.