ੴ

ਸਿੱਖਬਾਣੀ · SikhBani

ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥

jaan vasando manjh pachhaanoo ko hekarro
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1099 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਜਾਣੁ ਵਸੰਦੋ ਮੰਝਿ; ਪਛਾਣੂ ਕੋ ਹੇਕੜੋ ॥

jaan vasando manjh; pachhaanoo ko hekarro |

Sant Singh KhalsaKnow that He dwells within all; rare are those who realize this.
Manmohan SinghKnow thou that the Lord abides within all, but rare is the one who is His assayer.
Manmohan Singh (Punjabi)ਤੂੰ ਜਾਣ ਲੈ ਕਿ ਸੁਆਮੀ ਸਾਰਿਆਂ ਦੇ ਅੰਦਰ ਵਸਦਾ ਹੈ, ਪ੍ਰੰਤੂ ਕੋਈ ਵਿਰਲਾ ਜਣਾ ਹੀ ਵੁਸ ਦਾ ਪਾਰਖੂ ਹੈ।
Fareedkot Teekaਇਹ ਜਾਣੋ ਕੇ ਰਿਦੇ ਕੇ ਬੀਚ ਪਰਮੇਸਰ ਵਸਤਾ ਹੈ, ਪਰੰਤੂ ਪਛਾਣੂ ਤਾਂ ਕੋਈ ਏਕ ਹੀ ਹੈ॥
Prof. Sahib Singhਅੰਤਰਜਾਮੀ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਵੱਸਦਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਬੰਦਾ ਸਮਝਦਾ ਹੈ।

ਪਦ ਅਰਥ ਜਾਣੁ = ਅੰਤਰਜਾਮੀ। ਮੰਝਿ = (ਹਰੇਕ ਜੀਵ ਦੇ) ਅੰਦਰ। ਕੋ ਹੋਕੜੋ = ਕੋਈ ਵਿਰਲਾ ਇਕ।

SikhNet (Spanish)Nuestro Señor habita en nosotros, pero extraordinario es aquél a quien Se le revela,

ਤੈ ਤਨਿ. ਪੜਦਾ ਨਾਹਿ; ਨਾਨਕ. ਜੈ ਗੁਰੁ ਭੇਟਿਆ ॥੨॥

tai tan. parradaa naeh; naanak. jai gur bhettiaa |2|

Sant Singh KhalsaThere is no obscuring veil on the body of that one, O Nanak, who meets the Guru. ||2||
Manmohan SinghThere is no veil of (spiritual) darkness in the body of him, whom the Guru meets, O Nanak.
Manmohan Singh (Punjabi)ਉਸ ਦੀ ਦੇਹ ਦੇ ਅੰਦਰ ਆਤਮਕ ਅਨ੍ਹੇਰੇ ਦਾ ਕੋਈ ਪਰਦਾ ਨਹੀਂ, ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਗੁਰੂ ਮਿਲਿਆ ਹੈ (ਤੈ) ਤਿਸ ਕੇ (ਤਨਿ) ਸੂਖਮ ਸਰੀਰ ਅਰਥਾਤ ਅੰਤਸਕਰਣ ਮੇਂ ਅਗ੍ਯਾਨ ਕਾ ਪੜਦਾ ਨਹੀਂ ਹੈ॥੨॥
Prof. Sahib Singhਹੇ ਨਾਨਕ! (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਦੇ ਹਿਰਦੇ ਵਿਚ (ਸਰੀਰ ਵਿਚ ਪਰਮਾਤਮਾ ਨਾਲੋਂ) ਵਿੱਥ ਨਹੀਂ ਰਹਿ ਜਾਂਦੀ (ਤੇ ਉਹ ਪਰਮਾਤਮਾ ਨੂੰ ਆਪਣੇ ਅੰਦਰ ਵੇਖ ਲੈਂਦਾ ਹੈ) ॥੨॥

ਪਦ ਅਰਥ ਤੈ ਤਨਿ = ਉਸ ਮਨੁੱਖ ਦੇ ਸਰੀਰ ਵਿਚ। ਪੜਦਾ = ਪਰਮਾਤਮਾ ਨਾਲੋਂ ਵਿੱਥ। ਜੈ = ਜਿਸ ਨੂੰ। ਭੇਟਿਆ = ਮਿਲਿਆ ॥੨॥

SikhNet (Spanish)Él no se le esconde al que vive en la Presencia el Guru. (2)
Answers quote the Granth verbatim with Ang citations. AI commentary is not Gurbani and not a religious ruling.