ੴ

ਸਿੱਖਬਾਣੀ · SikhBani

ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥

mukhahu alaae habh maran pachhaanando koe
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1099 · 3 lines
Translations

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.

ਮੁਖਹੁ ਅਲਾਏ ਹਭ ਮਰਣੁ; ਪਛਾਣੰਦੋ ਕੋਇ ॥

mukhahu alaae habh maran; pachhaanando koe |

Sant Singh KhalsaAll speak with their mouths, but rare are those one who realize death.
Manmohan SinghEveryone prattles with his mouth, but rare is the one, who realises death.
Manmohan Singh (Punjabi)ਆਪਣੇ ਮੂੰਹ ਨਾਲ ਹਰ ਕੋਈ ਗੱਲਾਂ ਕਰਦਾ ਹੈ; ਪ੍ਰੰਤੂ ਕੋਈ ਵਿਰਲਾ ਹੀ ਮੌਤ ਨੂੰ ਅਨੁਭਵ ਕਰਦਾ ਹੈ।
Fareedkot Teekaਮੁਖਹੁ ਤਾਂ ਸਭ ਕੋਈ ਕਹਤਾ ਹੈ, ਪਰੰਤੂ ਮਰਣੇ ਕੋ ਕੋਈ ਹੀ ਪਛਾਣਤਾ ਹੈ॥
Prof. Sahib Singhਸਾਰੀ ਸ੍ਰਿਸ਼ਟੀ ਹੀ ਮੂੰਹ ਨਾਲ ਆਖਦੀ ਹੈ (ਕਿ) ਮੌਤ (ਸਿਰ ਉਤੇ ਖੜੀ ਹੈ), ਪਰ ਕੋਈ ਵਿਰਲਾ ਬੰਦਾ (ਇਹ ਗੱਲ ਯਕੀਨ ਨਾਲ) ਸਮਝਦਾ ਹੈ।

ਪਦ ਅਰਥ ਅਲਾਏ = ਉਚਾਰਦਾ ਹੈ, ਆਖਦਾ ਹੈ। ਹਭ = ਸਾਰੀ (ਸ੍ਰਿਸ਼ਟੀ)। ਕੋਇ = ਕੋਈ ਵਿਰਲਾ।

SikhNet (Spanish)Todo mundo balbucea, pero extraordinario es aquél que sabe cómo morir para su propio ser.

ਨਾਨਕ. ਤਿਨਾ ਖਾਕੁ; ਜਿਨਾ ਯਕੀਨਾ. ਹਿਕ ਸਿਉ ॥੧॥

naanak. tinaa khaak; jinaa yakeenaa. hik siau |1|

Sant Singh KhalsaNanak is the dust of the feet of those who have faith in the One Lord. ||1||
Manmohan SinghNanak is the dust of the feet of those, who have faith in the One Lord.
Manmohan Singh (Punjabi)ਨਾਨਕ ਉਨ੍ਹਾਂ ਦੇ ਪੈਰਾਂ ਦੀ ਧੂੜ ਹੈ, ਜਿਨ੍ਹਾਂ ਦਾ ਭਰੋਸਾ ਇੱਕ ਪ੍ਰਭੂ ਦੇ ਉੱਤੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਨਿਸਚਾ ਇਕ ਪਰਮੇਸਰ ਸਾਥ ਹੈ ਮੈਂ ਤਿਨ ਕੀ ਚਰਨ ਖਾਕ ਹੂੰ॥੧॥
Prof. Sahib Singhਹੇ ਨਾਨਕ! ਮੈਂ ਉਹਨਾਂ (ਗੁਰਮੁਖਾਂ) ਦੀ ਚਰਨ-ਧੂੜ (ਮੰਗਦਾ) ਹਾਂ ਜੋ (ਮੌਤ ਨੂੰ ਸੱਚ ਜਾਣ ਕੇ) ਇਕ ਪਰਮਾਤਮਾ ਨਾਲ ਸੰਬੰਧ ਜੋੜਦੇ ਹਨ ॥੧॥

ਪਦ ਅਰਥ ਖਾਕੁ = ਚਰਨ-ਧੂੜ। ਯਕੀਨਾ = ਪਰਤੀਤ, ਸਰਧਾ। ਹਿਕ = ਇਕ ॥੧॥

SikhNet (Spanish)Sí, los que tienen su Fe viva en Dios, a ellos Nanak les ofrece su ser en sacrificio. (1)
Answers quote the Granth verbatim with Ang citations. AI commentary is not Gurbani and not a religious ruling.