ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸਾਹੀ।
SikhNet (Spanish)Mejl Guru Aryan, Quinto Canal Divino.
ਮਤੜੀ ਕਾਂਢਕੁ ਆਹ; ਪਾਵ ਧੋਵੰਦੋ ਪੀਵਸਾ ॥
matarree kaandtak aah; paav dhovando peevasaa |
Sant Singh KhalsaI drink in the water which has washed the feet of those who share the Teachings.
Manmohan SinghI drink the wash of the feet of those, who turn out their evil intellect.
Manmohan Singh (Punjabi)ਮੈਂ ਉਨ੍ਹਾਂ ਦੇ ਪੈਰਾਂ ਦਾ ਧੋਣ ਪੀਂਦਾ ਹਾਂ, ਜੋ ਆਪਣੀ ਖੋਟੀ ਮੱਤ ਨੂੰ ਬਾਹਰ ਕੱਢ ਦਿੰਦੇ ਹਨ।
Fareedkot Teekaਕੁਮਤੀ ਖੋਟੀ ਮਤ ਦੇ ਕਢਣੇ ਵਾਲੇ ਜੋ ਸੰਤ ਜਨ (ਆਹ) ਹੈਂ; ਵਾ (ਮਤੜੀ) ਸ੍ਰੇਸਟ ਬੁਧੀ ਕੇ (ਕਾਂਢਕੁ) ਪਰਗਟ ਕਰਨੇ ਵਾਲੇ ਜੋ ਹੈਂ ਤਿਨ ਕੇ ਪੈਰ ਧੋਇਕੇ ਮੈਂ ਪੀਵੋਂ॥
Prof. Sahib Singhਜੇਹੜਾ ਮਨੁੱਖ ਮੇਰੀ ਖੋਟੀ ਮਤ ਨੂੰ (ਮੇਰੇ ਅੰਦਰੋਂ) ਕੱਢ ਦੇਵੇ, ਮੈਂ ਉਸ ਦੇ ਪੈਰ ਧੋ ਧੋ ਕੇ ਪੀਵਾਂਗਾ।
ਪਦ ਅਰਥ ਕੁਆਹੁ = ਭੈੜੀ, ਖੋਟੀ (ਕੁਲਾਹ), ਘਾਟੇ ਵਾਲੀ। ਮਤੜੀ = ਕੋਝੀ ਮਤ। ਕਾਂਢ = ਕੱਢਣ ਵਾਲਾ। ਕਾਂਢ ਪਾਵ = ਕੱਢਣ ਵਾਲੇ ਦੇ ਪੈਰ।
SikhNet (Spanish)Bebería el agua del lavado de los pies de aquél que me instruya en las Maneras de Dios.
ਮੂ ਤਨਿ. ਪ੍ਰੇਮੁ ਅਥਾਹ; ਪਸਣ ਕੂ. ਸਚਾ ਧਣੀ ॥੩॥
moo tan. prem athaah; pasan koo. sachaa dhanee |3|
Sant Singh KhalsaMy body is filled with infinite love to see my True Master. ||3||
Manmohan SinghWithin my body is infinite love to see my True Master.
Manmohan Singh (Punjabi)ਮੇਰੀ ਦੇਹ ਅੰਦਰ ਆਪਣੇ ਸੱਚੇ ਮਾਲਕ ਨੂੰ ਵੇਖਣ ਦਾ ਬੇਅੰਤ ਪਿਆਰ ਹੈ।
Fareedkot Teekaਸਚਾ ਧਨੀ ਜੋ ਪਰਮੇਸੁਰ ਹੈ ਤਿਸ ਕੇ ਦੇਖਨੇ ਕੋ ਮੇਰੇ ਸਰੀਰ ਮੇਂ (ਅਥਾਹ) ਬਹੁਤ ਪ੍ਰੇਮ ਹੈ॥੩॥☬ਮਨਮੁਖ ਕਾ ਲਛਣ ਕਰਤੇ ਹੈਂ:
Prof. Sahib Singhਸਦਾ ਕਾਇਮ ਰਹਿਣ ਵਾਲੇ ਮਾਲਕ ਦਾ ਦਰਸਨ ਕਰਨ ਵਾਸਤੇ ਮੇਰੇ ਹਿਰਦੇ ਵਿਚ ਅਥਾਹ ਪ੍ਰੇਮ ਹੈ (ਪਰ ਮੇਰੀ ਖੋਟੀ ਮਤ ਦਰਸਨ ਦੇ ਰਸਤੇ ਵਿਚ ਰੋਕ ਪਾਂਦੀ ਹੈ) ॥੩॥
ਪਦ ਅਰਥ ਮੂ ਤਨਿ = ਮੇਰੇ ਸਰੀਰ ਵਿਚ, ਮੇਰੇ ਹਿਰਦੇ ਵਿਚ। ਅਥਾਹ = ਬੇਅੰਤ। ਪਸਣ ਕੂ = ਵੇਖਣ ਲਈ। ਧਣੀ = ਮਾਲਕ ॥੩॥
SikhNet (Spanish)Sí, mi ser está compenetrado de la añoranza infinita de ver a Dios. (3)