ਸਲੋਕੁ ॥
salok |
Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok
ਚਤੁਰ ਸਿਆਣਾ ਸੁਘੜੁ ਸੋਇ; ਜਿਨਿ ਤਜਿਆ ਅਭਿਮਾਨੁ ॥
chatur siaanaa sugharr soe; jin tajiaa abhimaan |
Sant Singh KhalsaOne who renounces egotistical pride is intelligent, wise and refined.
Manmohan SinghHe who eschews his ego is intelligent, wise and accomplished.
Manmohan Singh (Punjabi)ਜੋ ਆਪਣੇ ਹੰਕਾਰ ਨੂੰ ਛੱਡਦਾ ਹੈ, ਉਹ ਅਕਲਮੰਦ, ਦਾਨਾ ਅਤੇ ਕਾਮਲ ਹੈ।
Fareedkot Teekaਬਾਣੀ ਕਰ ਚਤਰ ਔਰ ਬੁਧੀ ਕਰ ਸਿਆਣਾ ਅਰੁ ਸੁਘੜੁ ਸਰੀਰ ਕੇ ਬਿਉਹਾਰ ਕੀ ਘਾੜਤ ਕਿਆ ਬਨਾਵਟ ਸ੍ਰੇਸ੍ਟ ਅਚਾਰ ਮੇਂ ਸੋਈ ਹੈ ਜਿਸ ਨੇ ਅਭਿਮਾਨ ਕੋ ਦੂਰ ਕੀਆ ਹੈ॥
Prof. Sahib Singh(ਨਾਮ ਦੀ ਬਰਕਤਿ ਨਾਲ) ਜਿਸ ਮਨੁੱਖ ਨੇ (ਆਪਣੇ ਮਨ ਵਿਚੋਂ) ਅਹੰਕਾਰ ਦੂਰ ਕਰ ਲਿਆ ਹੈ, ਉਹੀ ਹੈ ਅਕਲਮੰਦ ਸਿਆਣਾ ਤੇ ਸੁਚੱਜਾ।
ਪਦ ਅਰਥ ਚਤੁਰ = ਅਕਲਮੰਦ। ਸੁਘੜੁ = ਸੁਚੱਜਾ। ਸੋਇ = ਉਹ (ਮਨੁੱਖ) ਹੀ।
SikhNet (Spanish)Sólo es sabio y culto aquél que se deshace de su ego.
ਚਾਰਿ ਪਦਾਰਥ ਅਸਟ ਸਿਧਿ; ਭਜੁ ਨਾਨਕ. ਹਰਿ ਨਾਮੁ ॥੪॥
chaar padaarath asatt sidh; bhaj naanak. har naam |4|
Sant Singh KhalsaThe four cardinal blessings, and the eight spiritual powers of the Siddhas are obtained, O Nanak, by meditating, vibrating on the Lord's Name. ||4||
Manmohan SinghNanak by meditating on the Name of God the four cardinal boons and eight occult powers are attained.
Manmohan Singh (Punjabi)ਨਾਨਕ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਚਾਰ ਉੱਤਮ ਦਾਤਾਂ ਤੇ ਅੱਠ ਕਰਾਮਾਤੀ ਸ਼ਕਤੀਆਂ ਮਿਲ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਚਾਰੋਂ ਪਦਾਰਥ ਔਰ ਅਸ੍ਟ ਸਿਧੀਆਂ ਪ੍ਰਾਪਤਿ ਹੋਵੇਂਗੀਆਂ ਜੋ ਹਰੀ ਨਾਮ ਕੋ ਭਜਤਾ ਹੈ॥੪॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ (ਸਦਾ) ਜਪਦਾ ਰਹੁ (ਇਸੇ ਵਿਚ ਹਨ ਦੁਨੀਆ ਦੇ) ਚਾਰੇ ਪਦਾਰਥ ਤੇ (ਜੋਗੀਆਂ ਵਾਲੀਆਂ) ਅੱਠੇ ਕਰਾਮਾਤੀ ਤਾਕਤਾਂ ॥੪॥
ਪਦ ਅਰਥ ਚਾਰਿ ਪਦਾਰਥ = (ਧਰਮ, ਅਰਥ, ਕਾਮ, ਮੋਖ)। ਅਸਟ = ਅੱਠ। ਸਿਧਿ = ਸਿੱਧੀਆਂ, ਕਰਾਮਾਤੀ ਤਾਕਤਾਂ। ਭਜੁ = ਸਿਮਰੁ, ਜਪ ॥੪॥
SikhNet (Spanish)Contempla el Naam, el Nombre del Señor y lograrás los cuatro objetivos de la vida y los ocho poderes milagrosos.(4)