ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਅਪੁਨੇ ਸੇਵਕ ਕੀ. ਆਪੇ ਰਾਖੈ; ਆਪੇ ਨਾਮੁ ਜਪਾਵੈ ॥
apune sevak kee. aape raakhai; aape naam japaavai |
Sant Singh KhalsaHe Himself preserves His servants; He causes them to chant His Name.
Manmohan SinghThe Lord Himself preserves the honour of His slave, and of Himself He causes him to repeat His name.
Manmohan Singh (Punjabi)ਸੁਆਮੀ ਆਪ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ ਅਤੇ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਅਪਨੇ ਸੇਵਕੋਂ ਕੀ ਆਪ ਹੀ ਪਤਿ ਰਾਖਤਾ ਹੈ ਔਰ ਆਪ ਹੀ ਉਨਸੇ ਨਾਮ ਜਪਾਵਤਾ ਹੈ॥
Prof. Sahib Singhਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ।ਪਦ ਅਰਥ ਰਾਖੈ = ਰੱਖ ਲੈਂਦਾ ਹੈ, ਇੱਜ਼ਤ ਰੱਖਦਾ ਹੈ। ਆਪੇ = ਆਪ ਹੀ।
SikhNet (Spanish)El Señor Mismo mantiene el honor de Su Propio Sirviente, y Él Mismo lo une a Su Servicio.
ਜਹ ਜਹ ਕਾਜ ਕਿਰਤਿ ਸੇਵਕ ਕੀ; ਤਹਾ ਤਹਾ ਉਠਿ ਧਾਵੈ ॥੧॥
jeh jeh kaaj kirat sevak kee; tahaa tahaa utth dhaavai |1|
Sant Singh KhalsaWherever the business and affairs of His servants are, there the Lord hurries to be. ||1||
Manmohan SinghWheresoever the business and affair of His slave is, thither the Lord runs.
Manmohan Singh (Punjabi)ਜਿੱਥੇ ਕਿਤੇ ਭੀ ਉਸ ਦੇ ਗੋਲੇ ਦਾ ਕੰਮ ਕਾਜ ਹੈ, ਉਥੇ ਹੀ ਸੁਅਮੀ ਭੱਜ ਕੇ ਜਾਂਦਾ ਹੈ।
Fareedkot Teekaਜਹਾਂ ਜਹਾਂ ਸੇਵਕੋਂ ਕੋ ਕਾਰਜ ਬਡਾ ਔ ਖੇਤੀ ਆਦਿ ਕ੍ਰਿਤ ਆਨ ਬਨਤੀ ਹੈ, (ਕਾਜ) ਜੈਸੇ ਨਰਸੀ ਭਗਤ ਕੇ ਗਏ ਪੁਨਾ ਜੈਸੇ ਧੰਨੇ ਕੀ ਕ੍ਰਿਤ ਖੇਤੀ ਕਰੀ, ਨਾਮਦੇਉ ਕੀ ਛਪਰੀ ਛਾਈ, ਤਹਾਂ ਤਹਾਂ ਉਠ ਦੌੜਤਾ ਹੈ ਅਰਥਾਤ ਉਸੀ ਕਾਜ ਕੋ ਪੂਰਣ ਕਰ ਦੇਤਾ ਹੈ॥੧॥
Prof. Sahib Singhਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ ॥੧॥ਪਦ ਅਰਥ ਜਹ ਜਹ = ਜਿੱਥੇ ਜਿੱਥੇ। ਕਾਜ ਕਿਰਤਿ = ਕੰਮ-ਕਾਰ। ਉਠਿ ਧਾਵੈ = ਉੱਠ ਕੇ ਦੌੜ ਪੈਂਦਾ ਹੈ, ਛੇਤੀ ਪਹੁੰਚ ਜਾਂਦਾ ਹੈ ॥੧॥
SikhNet (Spanish)Y cualquiera que sea el trabajo de Su Sirviente, ahí el Señor asiste para que cumpla con su obra. (1)
ਸੇਵਕ ਕਉ; ਨਿਕਟੀ ਹੋਇ ਦਿਖਾਵੈ ॥
sevak kau; nikattee hoe dikhaavai |
Sant Singh KhalsaThe Lord appears near at hand to His servant.
Manmohan SinghTo his servant, the Lord shows Himself to be near.
Manmohan Singh (Punjabi)ਆਪਣੇ ਨੌਕਰ ਨੂੰ ਸਾਹਿਬ ਆਪਣੇ ਆਪ ਨੂੰ ਨੇੜੇ ਵਿਖਾਲਦਾ ਹੈ।
Fareedkot Teekaਪ੍ਰਭੂ ਕਾ ਬਿਰਦ ਹੈ, ਜੋ ਸੇਵਕ ਕੋ (ਨਿਕਟੀ) ਸਮੀਪ ਹੋ ਕਰ ਅਪਨਾ ਰੂਪ ਵਾ ਪ੍ਰਤਾਪ ਦਿਖਲਾਉਤਾ ਹੈ॥
Prof. Sahib Singhਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ),ਪਦ ਅਰਥ ਕਉ = ਨੂੰ। ਦਿਖਾਵੈ = ਆਪਣਾ ਆਪ ਵਿਖਾਂਦਾ ਹੈ। ਨਿਕਟੀ = ਨਿਕਟ-ਵਰਤੀ, ਅੰਗ-ਸੰਗ ਰਹਿਣ ਵਾਲਾ।
SikhNet (Spanish)De Su Sirviente, el Señor parece estar muy cerca; lo que el Sirviente
ਜੋ ਜੋ ਕਹੈ ਠਾਕੁਰ ਪਹਿ ਸੇਵਕੁ; ਤਤਕਾਲ ਹੋਇ ਆਵੈ ॥੧॥ ਰਹਾਉ ॥
jo jo kahai tthaakur peh sevak; tatakaal hoe aavai |1| rahaau |
Sant Singh KhalsaWhatever the servant asks of his Lord and Master, immediately comes to pass. ||1||Pause||
Manmohan SinghWhatever the servant asks his Master, forthwith comes to pass. Pause.
Manmohan Singh (Punjabi)ਜਿਹੜਾ ਕੁਛ ਨੌਕਰ ਆਪਣੇ ਮਾਲਕ ਕੋਲ ਆਖਦਾ ਹੈ, ਉਹ ਤੁਰਤ ਹੀ ਹੋ ਜਾਂਦਾ ਹੈ। ਠਹਿਰਾਉ।
Fareedkot Teekaਸੇਵਕ ਜੋ ਜੋ ਮਨੋਰਥ ਠਾਕਰ ਕੇ ਪਾਸ ਕਹਿਤਾ ਹੈ, ਸੋ ਸੀਘ੍ਰ ਹੋਇ ਆਵਤਾ ਹੈ॥੧॥ ਰਹਾਉ ॥
Prof. Sahib Singhਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਠਾਕੁਰ ਪਹਿ = ਮਾਲਕ-ਪ੍ਰਭੂ ਪਾਸ। ਕਹੈ = ਆਖਦਾ ਹੈ। ਤਤਕਾਲ = ਤੁਰਤ, ਉਸੇ ਵੇਲੇ ॥੧॥ ਰਹਾਉ ॥
SikhNet (Spanish)Le pide a su Amo, eso viene a suceder en un instante. (1-Pausa)
ਤਿਸੁ ਸੇਵਕ ਕੈ ਹਉ ਬਲਿਹਾਰੀ; ਜੋ ਅਪਨੇ ਪ੍ਰਭ ਭਾਵੈ ॥
tis sevak kai hau balihaaree; jo apane prabh bhaavai |
Sant Singh KhalsaI am a sacrifice to that servant, who is pleasing to his God.
Manmohan SinghI am a sacrifice unto the attendant, who is pleasing to his Master.
Manmohan Singh (Punjabi)ਮੈਂ ਉਸ ਟਹਿਲੂਏ ਉਤੇ ਕੁਰਬਾਨ ਹਾਂ, ਜਿਹੜਾ ਆਪਣੇ ਮਾਲਕ ਨੂੰ ਚੰਗਾ ਲਗਦਾ ਹੈ।
Fareedkot Teekaਜੋ ਅਪਨੇ ਸ੍ਵਾਮੀ ਕੋ ਅਛਾ ਲਗਤਾ ਹੈ ਮੈਂ ਤਿਸ ਸੇਵਕ ਕੇ ਬਲਿਹਾਰੇ ਜਾਤਾ ਹੂੰ॥
Prof. Sahib Singhਹੇ ਨਾਨਕ! (ਆਖ-) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।ਪਦ ਅਰਥ ਹਉ = ਮੈਂ। ਬਲਿਹਾਰੀ = ਸਦਕੇ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ।
SikhNet (Spanish)Yo ofrezco mi ser en sacrificio al Sirviente del Señor, con quien el Señor está complacido.
ਤਿਸ ਕੀ ਸੋਇ ਸੁਣੀ, ਮਨੁ ਹਰਿਆ; ਤਿਸੁ ਨਾਨਕ. ਪਰਸਣਿ ਆਵੈ ॥੨॥੭॥੧੨੯॥
tis kee soe sunee, man hariaa; tis naanak. parasan aavai |2|7|129|
Sant Singh KhalsaHearing of his glory, the mind is rejuvenated; Nanak comes to touch his feet. ||2||7||129||
Manmohan SinghHearing his glory, Nanak's mind is reverdured and to him Nanak goes to touch his feet.
Manmohan Singh (Punjabi)ਉਸ ਦੀ ਸੋਭਾ ਸੁਣ ਕੇ ਨਾਨਕ ਦਾ ਹਿਰਦਾ ਹਰਾ ਭਰਾ ਹੋ ਜਾਂਦਾ ਹੈ। ਉਸ ਦੇ ਪੈਰਾ ਨੂੰ ਛੁਹਣ ਲਈ ਨਾਨਕ ਉਸ ਕੋਲ ਜਾਂਦਾ ਹੈ।
Fareedkot Teekaਤਿਸ ਕੀ ਸੋਭਾ ਸੁਣਨੇ ਕਰ ਕੇ ਮੇਰਾ ਮਨ ਹਰਿਆ ਹੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਪਰਸਨ ਕੋ ਆਉਤਾ ਹੂੰ, ਭਾਵ ਐਸੇ ਮਹਾਤਮਾ ਕਾ ਦਰਸ਼ਨ ਕਰਤਾ ਹੂੰ॥੨॥੭॥੧੨੯॥☬ਸੰਤ ਮਿਤ੍ਰੋਂ ਪ੍ਰਤੀ ਉਪਦੇਸ਼:
Prof. Sahib Singhਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ ॥੨॥੭॥੧੨੯॥ਪਦ ਅਰਥ ਤਿਸ ਕੀ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਸੁਣੀ = ਸੁਣਿਆਂ। ਪਰਸਣਿ = ਛੁਹਣ ਲਈ ॥੨॥੭॥੧੨੯॥
SikhNet (Spanish)Escuchando de la Gloria del Sirviente, la mente de uno florece, y Nanak busca ponerse a Sus Pies. (2-7-129)