ਮਃ ੩ ॥
mahalaa 3 |
Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਨਮੁਖ. ਨਾਮ ਵਿਹੂਣਿਆ; ਰੰਗੁ ਕਸੁੰਭਾ ਦੇਖਿ. ਨ ਭੁਲੁ ॥
manamukh. naam vihooniaa; rang kasunbhaa dekh. na bhul |
Sant Singh KhalsaO self-willed manmukh, devoid of the Naam, do not be misled upon beholding the color of the safflower.
Manmohan SinghO perverse person! bereft of Lord's Name, go not astray by beholding the colour of the safflower.
Manmohan Singh (Punjabi)ਹੇ ਸੁਆਮੀ ਦੇ ਨਾਮ ਤੋਂ ਸੱਖਣੇ, ਪ੍ਰਤੀਕੂਲ ਪੁਰਸ਼ ਕੁਸੰਭੇ ਦੀ ਫੁੱਲ ਦੀ ਰੰਗਤ ਨੂੰ ਵੇਖ ਕੇ ਕੁਰਾਹੇ ਨਾਂ ਪਉ।
Fareedkot Teekaਹੇ ਬੇਮੁਖ ਜੀਵ! ਨਾਮ ਸੇ ਖਾਲੀਆ, ਜਿਨ ਪਦਾਰਥੋਂ ਕਾ ਅਨੰਦ ਕਸੁੰਭੇ ਸਮ ਤੁਛ ਹੈ, ਤਿਨ ਕੋ ਦੇਖ ਕਰ ਪ੍ਰਮੇਸ੍ਵਰ ਸੇ ਨ ਭੂਲ॥
Prof. Sahib Singhਹੇ ਨਾਮ ਤੋਂ ਸੱਖਣੇ ਮਨਮੁਖ! ਕਸੁੰਭੇ ਦਾ (ਮਾਇਆ ਦਾ) ਰੰਗ ਵੇਖ ਕੇ ਮੁਹਿਤ ਨਾਹ ਹੋ ਜਾ,
SikhNet (Spanish)Oh arrogante Manmukj, estás privado del Nombre del Señor, no te dejes engañar por el color del azafrán,
ਇਸ ਕਾ ਰੰਗੁ ਦਿਨ ਥੋੜਿਆ; ਛੋਛਾ ਇਸ ਦਾ ਮੁਲੁ ॥
eis kaa rang din thorriaa; chhochhaa is daa mul |
Sant Singh KhalsaIts color lasts for only a few days-it is worthless!
Manmohan SinghIt's colour will last a few days and paltry is its price.
Manmohan Singh (Punjabi)ਇਸ ਦੀ ਭਾ ਭੜਕ ਕੁਝ ਦਿਹਾੜਿਆਂ ਦੀ ਹੈ ਅਤੇ ਤੁੱਛ ਹੈ ਇਸ ਕੀ ਕੀਮਤ।
Fareedkot Teekaਇਨ ਵਿਖ੍ਯੋਂ ਕਾ ਅਨੰਦ ਥੋੜੇ ਦਿਨੋਂ ਕਾ ਹੈ, ਔਰ ਇਸ ਕਾ ਮੋਲ ਸਕਾਮ ਕਰਮ (ਛੋਛਾ) ਤੁਛ ਹੈ॥
Prof. Sahib Singhਇਸ ਦਾ ਰੰਗ (ਆਨੰਦ) ਥੋੜੇ ਦਿਨ ਹੀ ਰਹਿੰਦਾ ਹੈ, ਤੇ ਇਸ ਦਾ ਮੁੱਲ ਭੀ ਤੁੱਛ ਜਿਹਾ ਹੁੰਦਾ ਹੈ।
ਪਦ ਅਰਥ ਛੋਛਾ = ਤੁੱਛ।
SikhNet (Spanish)pues durará sólo unos cuantos días, su valor es pequeño.
ਦੂਜੈ ਲਗੇ ਪਚਿ ਮੁਏ; ਮੂਰਖ ਅੰਧ ਗਵਾਰ ॥
doojai lage pach mue; moorakh andh gavaar |
Sant Singh KhalsaAttached to duality, the foolish, blind and stupid people waste away and die.
Manmohan SinghThrough attachment to duality, the foolish, blind and stupid persons putrefy to death.
Manmohan Singh (Punjabi)ਦਵੈਤ-ਭਾਵ ਨਾਲ ਜੁੜਣ ਦੇ ਰਾਹੀਂ, ਬੇਵਕੂਫ ਅੰਨ੍ਹੇ ਤੇ ਬੁਧੂ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ।
Fareedkot Teekaਯਾਂ ਤੇ ਜੋ ਮਨ ਤਨ ਬਾਣੀ ਕਰ ਕੇ ਅੰਧੇ ਹੈਂ, ਸੋ ਦ੍ਵੈਤ ਮੇਂ ਲਾਗ ਕਰ ਕਾਲ ਅਗਨੀ ਵਾ ਤ੍ਰਿਸਨਾ ਅਗਨੀ ਮੇਂ (ਪਚਿ ਮੁਏ) ਸੜ ਕਰ ਮੁਏ ਹੈਂ॥
Prof. Sahib Singhਮੂਰਖ (ਅਕਲੋਂ) ਅੰਨ੍ਹੇ ਤੇ ਮਤਿ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ ਦੁਖੀ ਹੁੰਦੇ ਹਨ,
ਪਦ ਅਰਥ ਪਚਿ ਮੁਏ = ਖ਼ੁਆਰ ਹੁੰਦੇ ਹਨ।
SikhNet (Spanish)En la dualidad los tontos ciegos desperdiciaron su vida,
ਬਿਸਟਾ ਅੰਦਰਿ ਕੀਟ ਸੇ; ਪਇ ਪਚਹਿ ਵਾਰੋ ਵਾਰ ॥
bisattaa andar keett se; pe pacheh vaaro vaar |
Sant Singh KhalsaLike worms, they live in manure, and in it, they die over and over again.
Manmohan SinghThey fall as worms into ordure and perish over and over again there-in.
Manmohan Singh (Punjabi)ਉਹ ਟੱਟੀ ਵਿੱਚ ਕਿਰਮ ਹੋ ਕੇ ਪੈਦੇ ਹਨ। ਅਤੇ ਮੁੜ ਮੁੜ ਕੇ ਉਸੇ ਅੰਦਰ ਬਿਨਸਦੇ ਹਨ।
Fareedkot Teekaਫੁਨਾ: ਬਿਸਟਾ ਬੀਚ ਕੇ ਕੀਟੋਂ ਸਮਾਨ ਵਹੁ ਮੂਰਖ ਲੋਗ ਵਾਰੰਵਾਰ ਜੋਨੀਓਂ ਮੇਂ ਪੈ ਕਰ ਜਰਤੇ ਹੈਂ॥
Prof. Sahib Singhਜਿਵੇਂ ਬਿਸ਼ਟੇ ਵਿਚ ਪਏ ਹੋਏ ਕੀੜੇ ਵਿਲੂੰ ਵਿਲੂੰ ਕਰਦੇ ਹਨ।
ਪਦ ਅਰਥ ਕੀਟ = ਕੀੜੇ। ਪਇ = ਪੈ ਕੇ। ਵਾਰੋ ਵਾਰ = ਮੁੜ ਮੁੜ।
SikhNet (Spanish)vivieron en la mugre y como gusanos perdieron la vida.
ਨਾਨਕ ਨਾਮ ਰਤੇ. ਸੇ ਰੰਗੁਲੇ; ਗੁਰ ਕੈ ਸਹਜਿ ਸੁਭਾਇ ॥
naanak naam rate. se rangule; gur kai sehaj subhaae |
Sant Singh KhalsaO Nanak, those who are attuned to the Naam are dyed in the color of truth; they take on the intuitive peace and poise of the Guru.
Manmohan SinghNanak, they who are imbued with the Name and are happy and take on the Guru's state of equipoise.
Manmohan Singh (Punjabi)ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਪ੍ਰਸੰਨ ਹਨ ਅਤੇ ਗੁਰਾਂ ਦੀ ਅਡੋਲਤਾ ਵਾਲੀ ਅਵਸਥਾ ਨੂੰ ਪਰਾਪਤ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਤੇ ਹੈਂ, ਸੋ (ਰੰਗੁਲੇ) ਅਨੰਦ ਵਾਲੇ ਹੈਂ, ਪਰੰਤੂ ਜਿਨਹੋਂ ਨੇ ਗੁਰੋਂ ਕੇ ਬੀਚ ਪ੍ਰੀਤੀ ਕਰੀ ਹੈ, ਸੋ (ਸਹਜਿ) ਸੁਤੇ ਹੀ ਸੁਭਾਇਵਾਨ ਹੂਏ ਹੈਂ॥
Prof. Sahib Singhਹੇ ਨਾਨਕ! ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿਚ (ਆਪਣੀ ਮਤਿ ਤੇ ਸੁਭਾਉ ਲੀਨ ਕਰ ਦੇਂਦੇ ਹਨ), ਉਹ ਨਾਮ ਵਿਚ ਭਿੱਜੇ ਹੋਏ ਤੇ ਸੁੰਦਰ ਹਨ।
ਪਦ ਅਰਥ ਰੰਗੁਲੇ = ਸੋਹਣੇ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ।
SikhNet (Spanish)Dice Nanak, quienes estaban imbuidos en el Nombre del Señor, fueron teñidos con el Verdadero Color pues recibieron la Paz del Guru.
ਭਗਤੀ ਰੰਗੁ. ਨ ਉਤਰੈ; ਸਹਜੇ ਰਹੈ ਸਮਾਇ ॥੨॥
bhagatee rang. na utarai; sahaje rahai samaae |2|
Sant Singh KhalsaThe color of devotional worship does not fade away; they remain intuitively absorbed in the Lord. ||2||
Manmohan SinghThe colour of devotion fades not and they easily remain absorbed in God.
Manmohan Singh (Punjabi)ਸੁਧਾ-ਪਰੇਮ ਦੀ ਰੰਗਤ ਲਹਿੰਦੀ ਨਹੀਂ ਅਤੇ ਉਹ ਸੁਖੈਨ ਹੀ ਵਾਹਿਗੁਰੂ ਵਿੱਚ ਲੀਨ ਰਹਿੰਦੇ ਹਨ।
Fareedkot Teekaਕਿਉਂਕਿ ਭਗਤੀ ਕਾ ਰੰਗ ਨਹੀਂ ਉਤਰਤਾ, ਜੋ ਭਗਤ ਜਨ ਹੈਂ, ਸੋ ਸੁਤੇ ਹੀ ਸਮਾਇ ਰਹੇ ਹੈਂ, ਭਾਵ ਏਹਿ ਕਿ ਅਭੇਦ ਹੋ ਗਏ ਹੈਂ॥੨॥
Prof. Sahib Singhਸਹਜ ਅਵਸਥਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ ॥੨॥
ਪਦ ਅਰਥ ਸਹਜੇ = 'ਸਹਜ' ਵਿਚ ॥੨॥
SikhNet (Spanish)El color de la Devoción no se desvanece y así ellos se inmergen en la Gran Paz. (2)