ੴ

ਸਿੱਖਬਾਣੀ · SikhBani

ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥

sisatt upaaee sabh tudh aape rijak sanbaahiaa
Guru Ramdas Ji ਗੁਰੂ ਰਾਮਦਾਸ ਜੀ · Siree Raag · Ang 85 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.

ਸਿਸਟਿ ਉਪਾਈ ਸਭ ਤੁਧੁ; ਆਪੇ. ਰਿਜਕੁ ਸੰਬਾਹਿਆ ॥

sisatt upaaee sabh tudh; aape. rijak sanbaahiaa |

Sant Singh KhalsaYou created the entire universe, and You Yourself bring sustenance to it.
Manmohan SinghThou Thyself hast created the entire creation and reachest sustenance to it.
Manmohan Singh (Punjabi)ਤੂੰ ਆਪ ਹੀ ਸਮੂਹ ਰਚਨਾ ਰਚੀ ਹੈ ਅਤੇ ਇਸ ਨੂੰ ਰੋਜ਼ੀ ਪੁਚਾਉਂਦਾ ਹੈਂ।
Fareedkot Teekaਤੈਨੇ ਸਰਬ ਸ੍ਰਿਸਟੀ ਉਤਪੰਨ ਕਰ ਕੇ ਆਪ ਹੀ ਰਿਜਕ (ਸੰਬਾਹਿਆ) ਪਹੁਚਾਇਆ ਹੈ॥
Prof. Sahib Singh(ਹੇ ਹਰੀ!) ਤੂੰ ਆਪੇ (ਸਾਰਾ) ਸੰਸਾਰ ਰਚਿਆ ਹੈ, ਅਤੇ (ਸਭ ਨੂੰ) ਰਿਜ਼ਕ ਅਪੜਾ ਰਿਹਾ ਹੈਂ।

ਪਦ ਅਰਥ ਸੰਬਾਹਿਆ = ਅਪੜਾਇਆ।

SikhNet (Spanish)Tú, oh Señor, creaste el Universo y le diste sustancia a todo.

ਇਕਿ ਵਲੁ ਛਲੁ ਕਰਿ ਕੈ ਖਾਵਦੇ; ਮੁਹਹੁ. ਕੂੜੁ ਕੁਸਤੁ ਤਿਨੀ ਢਾਹਿਆ ॥

eik val chhal kar kai khaavade; muhahu. koorr kusat tinee dtaahiaa |

Sant Singh KhalsaSome eat and survive by practicing fraud and deceit; from their mouths they drop falsehood and lies.
Manmohan SinghSome eat by practising deceit and fraud, and from their mouth they drop falsehood and untruth.
Manmohan Singh (Punjabi)ਕਈ ਧੋਖਾ ਤੇ ਫਰੇਬ ਕਰ ਕੇ ਖਾਂਦੇ ਹਨ ਅਤੇ ਆਪਣੇ ਮੂੰਹ ਤੋਂ ਉਹ ਝੂਠ ਅਤੇ ਅਸੱਤਤਾ ਸੁਟਦੇ ਹਨ।
Fareedkot Teekaਏਕ ਪੁਰਸ (ਵਲੁ) ਕੁਟਲਤਾ ਸੇ ਛਲ ਕਰ ਕੇ ਖਾਵਤੇ ਹੈਂ, ਔਰ ਮੁਖ ਸੇ ਝੂਠ ਬੋਲਾ ਹੈ, ਤਿਨ੍ਹੋਂ ਨੇ (ਕੁਸਤੁ) ਖੋਟਾ ਹਠ ਧਾਰਨ ਕਰਾ ਹੈ॥
Prof. Sahib Singh(ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ।

ਪਦ ਅਰਥ ਇਕਿ = ਕਈ ਜੀਵ। ਮੁਹਹੁ = ਮੂੰਹੋਂ। ਢਾਹਿਆ = ਬੋਲਿਆ।

SikhNet (Spanish)Algunos viven de mañas y no hablan más que falsedades.

ਤੁਧੁ ਆਪੇ ਭਾਵੈ ਸੋ ਕਰਹਿ; ਤੁਧੁ ਓਤੈ ਕੰਮਿ ਓਇ ਲਾਇਆ ॥

tudh aape bhaavai so kareh; tudh otai kam oe laaeaa |

Sant Singh KhalsaAs it pleases You, You assign them their tasks.
Manmohan SinghThou hast put them to that task and they do that very work which pleaseth Thine own self.
Manmohan Singh (Punjabi)ਤੂੰ ਉਨ੍ਹਾਂ ਨੂੰ ਉਸ ਕਾਰੇ ਲਾਇਆ ਹੈ ਅਤੇ ਉਹ ਉਹੋ ਕੁਛ ਕਰਦੇ ਹਨ ਜੋ ਤੇਰੇ ਆਪਣੇ ਆਪ ਨੂੰ ਚੰਗਾ ਲੱਗਦਾ ਹੈ।
Fareedkot Teekaਹੇ ਮਹਾਰਾਜ! ਜੋ ਤੇਰੇ ਕੋ ਆਪ ਹੀ ਭਾਵਤਾ ਹੈ, ਸੋ ਕਰਤਾ ਹੈਂ, ਤੈਂਨੇ ਉਸੀ ਕਾਮ ਕੋ ਵਹੁ ਮਨਮੁਖੋਂ ਕੋ ਲਾਇਆ ਹੈ॥
Prof. Sahib Singh(ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ।

ਪਦ ਅਰਥ ਓਇ = ਉਹ ਸਾਰੇ ਜੀਵ।

SikhNet (Spanish)Ésta también es Tú Voluntad, pues Tú los involucraste en esa tarea.

ਇਕਨਾ. ਸਚੁ ਬੁਝਾਇਓਨੁ; ਤਿਨਾ ਅਤੁਟ ਭੰਡਾਰ ਦੇਵਾਇਆ ॥

eikanaa. sach bujhaaeon; tinaa atutt bhanddaar devaaeaa |

Sant Singh KhalsaSome understand Truthfulness; they are given the inexhaustible treasure.
Manmohan SinghTo some Thou has explained truthfulness, and to them Thou hast given inexhaustible treasures there-of.
Manmohan Singh (Punjabi)ਕਈਆਂ ਨੂੰ ਤੂੰ ਸੱਚਾਈ ਦਰਸਾਈ ਹੈ ਅਤੇ ਉਨ੍ਰਾਂ ਨੂੰ ਉਸ ਦੇ ਅਮੁੱਕ ਖ਼ਜ਼ਾਨੇ ਦਿੱਤੇ ਹਨ।
Fareedkot Teekaਏਕ ਪੁਰਸ਼ੋਂ ਕੋ ਸਚ ਕੀ ਬੂਝ ਦਈ ਹੈ, ਤਿਨ ਸਚ ਕੀ ਬੂਝ ਵਾਲਿਓਂ ਕੋ ਅਤੁਟ ਭੰਡਾਰ ਜੋ ਨਾਮ ਹੈ, ਸੋ ਗੁਰੋਂ ਸੇ ਤੈਨੇ ਦਵਾਇਆ ਹੈ॥
Prof. Sahib Singhਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ।

ਪਦ ਅਰਥ ਬੁਝਾਇਓਨੁ = ਬੁਝਾਇਆ ਉਸ (ਹਰੀ) ਨੇ।

SikhNet (Spanish)Algunos realizan la Verdad y reciben el Tesoro Ilimitado del Nombre del Señor.

ਹਰਿ ਚੇਤਿ ਖਾਹਿ, ਤਿਨਾ ਸਫਲੁ ਹੈ; ਅਚੇਤਾ. ਹਥ ਤਡਾਇਆ ॥੮॥

har chet khaeh, tinaa safal hai; achetaa. hath taddaaeaa |8|

Sant Singh KhalsaThose who eat by remembering the Lord are prosperous, while those who do not remember Him stretch out their hands in need. ||8||
Manmohan SinghProfitable is the advent of those who eat by remembering God. They, who remember not the Lord, stretch out their hand to beg.
Manmohan Singh (Punjabi)ਫਲ-ਦਾਇਕ ਹੈ ਉਨ੍ਹਾਂ ਦਾ ਆਗਮਨ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਖਾਂਦੇ ਹਨ। ਜੋ ਸਾਹਿਬ ਦਾ ਸਿਮਰਨ ਨਹੀਂ ਕਰਦੇ ਉਹ ਮੰਗਣ ਲਈ ਹੱਥ ਅੱਡਦੇ ਹਨ।
Fareedkot Teekaਹੇ ਹਰੀ! ਜੋ ਤੇਰੇ ਕੋ ਚੇਤ ਕਰ ਖਾਤੇ ਹੈਂ ਤਿਨ੍ਹੋਂ ਕਾ ਜਨਮ ਸਫਲਾ ਹੈ, ਔਰ ਜੋ (ਅਚੇਤਾ) ਭੂਲੇ ਹੂਏ ਹੈਂ ਤਿਨ੍ਹੋਂ ਕਾ ਹਾਥ ਔਰ ਪੁਰਸ਼ੋਂ ਆਗੇ (ਤਡਾਇਆ) ਪਸਾਰਿਆ ਹੈ, ਭਾਵ ਏਹਿ ਕਿ ਵਹੁ ਪੁਰਸ ਸਦਾ ਦੀਨ ਰਹਿਤੇ ਹੈਂ॥੮॥
Prof. Sahib Singh(ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ॥੮॥

ਪਦ ਅਰਥ ਚੇਤਿ = ਚੇਤ ਕੇ, ਸਿਮਰ ਕੇ ॥੮॥

SikhNet (Spanish)Benditos son los que al tomar sus alimentos Te recuerdan, pues los que no, viven en la ansiedad. (8)
Answers quote the Granth verbatim with Ang citations. AI commentary is not Gurbani and not a religious ruling.