ਆਸਾ ਮਹਲਾ ੧ ॥
aasaa mahalaa 1 | Ang 356
Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਏਕ ਨ. ਭਰੀਆ; ਗੁਣ ਕਰਿ ਧੋਵਾ ॥
ek na. bhareea; gun kar dhovaa | Ang 356
Sant Singh KhalsaI am not stained by only one sin, that could be washed clean by virtue.
Manmohan SinghI am not soiled with one sin, that may be washed clean with virtue alone.
Manmohan Singh (Punjabi)ਮੈਂ ਕੇਵਲ ਇਕ ਅੱਧੇ ਪਾਪ ਨਾਲ ਲਿਬੜੀ ਹੋਈ ਨਹੀਂ ਜੋ ਮੈਂ ਨੇਕੀ ਨਾਲ ਧੋ ਕੇ ਸਾਫ (ਪਵਿੱਤ੍ਰ) ਹੋ ਜਾਵਾਂਗੀ।
Fareedkot Teekaਮੈਂ ਏਕ ਪਾਪ ਕਰ ਭਰੀ ਹੂਈ ਨਹੀਂ ਹੂੰ ਜੋ ਕਿਸੀ ਗੁਣ ਸੇ ਉਸ ਪਾਪ ਕੋ ਧੋ ਕਰ ਸੁਧ ਹੋ ਜਾਊਂ, ਭਾਵ ਏਹ ਕਿ ਮੁਝ ਮੇਂ ਅਨੰਤ ਪਾਪ ਹੈਂ॥
Prof. Sahib Singhਮੈਂ ਕਿਸੇ ਸਿਰਫ਼ ਇੱਕ ਔਗੁਣ ਨਾਲ ਲਿੱਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰ ਕੇ ਉਸ ਇੱਕ ਔਗੁਣ ਨੂੰ ਧੋ ਸਕਾਂ (ਮੇਰੇ ਅੰਦਰ ਤਾਂ ਬੇਅੰਤ ਔਗੁਣ ਹਨ ਕਿਉਂਕਿ)
SikhNet (Spanish)Mi error no es sólo uno, con una actitud virtuosa podría ser lavado.
ਮੇਰਾ ਸਹੁ ਜਾਗੈ; ਹਉ ਨਿਸਿ ਭਰਿ ਸੋਵਾ ॥੧॥
meraa sahu jaagai; hau nis bhar sovaa |1| Ang 356
Sant Singh KhalsaMy Husband Lord is awake, while I sleep through the entire night of my life. ||1||
Manmohan Singhmy spouse awakes and sleep the whole night.
Manmohan Singh (Punjabi)ਮੇਰਾ ਕੰਤ ਜਾਗਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ।
Fareedkot Teekaਮੇਰਾ ਪਤੀ ਤੋ ਜਾਗਤਾ ਰਹਤਾ ਹੈ ਔਰ ਮੇਂ ਰਾਤ ਭਰ ਸੋਈ ਰਹਤੀ ਹੂੰ॥
Prof. Sahib Singhਮੈਂ ਤਾਂ ਸਾਰੀ ਉਮਰ-ਰਾਤ ਹੀ (ਮੋਹ ਦੀ ਨੀਂਦ ਵਿਚ ਸੁੱਤੀ ਰਹੀ ਹਾਂ, ਤੇ ਮੇਰਾ ਖਸਮ-ਪ੍ਰਭੂ ਜਾਗਦਾ ਰਹਿੰਦਾ ਹੈ (ਉਸ ਦੇ ਨੇੜੇ ਮੋਹ ਢੁਕ ਹੀ ਨਹੀਂ ਸਕਦਾ) ॥੧॥ਪਦ ਅਰਥ ਨਿਸਿ = ਰਾਤ। ਨਿਸਿ ਭਰਿ = ਸਾਰੀ ਰਾਤ, ਸਾਰੀ ਉਮਰ। ਸੋਵਾ = ਮੈਂ (ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹਾਂ। ਜਾਗੈ = ਜਾਗਦਾ ਹੈ; ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ ॥੧॥
SikhNet (Spanish)Mi Señor Esposo estuvo despierto, mientras que yo me dormí la vida entera. (1)
ਇਉ ਕਿਉ; ਕੰਤ ਪਿਆਰੀ ਹੋਵਾ ॥
eiau kiau; kant piaaree hovaa | Ang 356
Sant Singh KhalsaIn this way, how can I become dear to my Husband Lord?
Manmohan SinghHow can I, thus become dear to my spouse?
Manmohan Singh (Punjabi)ਮੈਂ ਐਕੁਰ ਕਿਸ ਤਰ੍ਹਾਂ ਆਪਣੇ ਭਰਤੇ ਦੀ ਲਾਡਲੀ ਹੋ ਸਕਦੀ ਹਾਂ?
Fareedkot Teekaਐਸੇ ਮੈਂ ਕਿਸ ਪ੍ਰਕਾਰ ਪਤੀ ਕੀ ਪ੍ਯਾਰੀ ਹੋਊਂਗੀ॥
Prof. Sahib Singhਅਜੇਹੀ ਹਾਲਤ ਵਿਚ ਮੈਂ ਖਸਮ-ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ?
SikhNet (Spanish)¿Cómo puedo pensar que me convertí en el amante de mi Bienamado,
ਸਹੁ ਜਾਗੈ; ਹਉ ਨਿਸ ਭਰਿ ਸੋਵਾ ॥੧॥ ਰਹਾਉ ॥
sahu jaagai; hau nis bhar sovaa |1| rahaau | Ang 356
Sant Singh KhalsaMy Husband Lord remains awake, while I sleep through the entire night of my life. ||1||Pause||
Manmohan SinghMy Husband keeps awake, I sleep the whole night. Pause.
Manmohan Singh (Punjabi)ਮੇਰਾ ਖ਼ਸਮ ਜਾਗਦਾ ਰਹਿੰਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਠਹਿਰਾਉ।
Fareedkot Teekaਮੇਰਾ ਪਤੀ ਤੋ ਜਾਗਤਾ ਰਹਤਾ ਹੈ ਔਰ ਮੇਂ ਰਾਤ ਭਰ ਸੋਈ ਰਹਤੀ ਹੂੰ, ਭਾਵ ਏਹ ਕਿ ਪਤਿ ਤੋ ਚੈਤੰਨ੍ਯ ਦੇਵ ਹੈ, ਮੈਂ ਅਵਿਦ੍ਯਾ ਨਿੰਦ੍ਰਾ ਕਰ ਗ੍ਰਸ੍ਤ ਅਵਸਥਾ ਭਰ ਸੋ ਰਹੀ ਹੂੰ॥੧॥ ਰਹਾਉ ॥
Prof. Sahib Singhਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ ॥੧॥ ਰਹਾਉ ॥
SikhNet (Spanish)cuando Él se mantiene despierto y yo duermo toda la noche? (1-Pausa)
ਆਸ ਪਿਆਸੀ; ਸੇਜੈ ਆਵਾ ॥
aas piaasee; sejai aavaa | Ang 357
Sant Singh KhalsaWith hope and desire, I approach His Bed,
Manmohan SinghDesiring and thirsting to meet my groom, I approach His couch,
Manmohan Singh (Punjabi)ਆਪਣੇ ਪਤੀ ਨੂੰ ਮਿਲਣ ਦੀ ਇੱਛਾ ਅਤੇ ਤਰੇਹ ਨਾਲ ਮੈਂ ਉਸ ਦੇ ਪਲੰਘ ਤੇ ਜਾਂਦੀ ਹਾਂ;
Fareedkot Teekaਮਿਲਨੇ ਕੀ ਆਸਾ ਇਛ੍ਯਾ ਕਰ ਕੇ ਪ੍ਯਾਸੀ ਹੂਈ ਹੂਈ ਸਰਧਾ ਰੂਪ ਸੇਜ੍ਯਾ ਪਰ ਆਵੋ॥
Prof. Sahib Singhਮੈਂ ਸੇਜ ਤੇ ਆਉਂਦੀ ਹਾਂ (ਮੈਂ ਹਿਰਦੇ-ਸੇਜ ਵਲ ਪਰਤਦੀ ਹਾਂ, ਪਰ ਅਜੇ ਭੀ) ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਮੈਂ ਵਿਆਕੁਲ ਹਾਂ।ਪਦ ਅਰਥ ਪਿਆਸੀ = ਪਿਆਸ ਨਾਲ ਵਿਆਕੁਲ। ਆਸ ਪਿਆਸੀ = ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਵਿਆਕੁਲ।
SikhNet (Spanish)Deseosa está mi Alma de ver a su Amado, me voy a Su Alcoba,
ਆਗੈ ਸਹ ਭਾਵਾ; ਕਿ ਨ ਭਾਵਾ ॥੨॥
aagai seh bhaavaa; ki na bhaavaa |2| Ang 357
Sant Singh Khalsabut I do not know whether He will be pleased with me or not. ||2||
Manmohan Singhbut I know not further, if I please Him not.
Manmohan Singh (Punjabi)ਪਰੰਤੂ ਅੱਗੇ ਮੈਨੂੰ ਪਤਾ ਨਹੀਂ ਕਿ ਮੈਂ ਉਸ ਨੂੰ ਚੰਗੀ ਲੱਗਦੀ ਹਾਂ ਕਿ ਨਹੀਂ।
Fareedkot Teekaਤੌ ਭੀ ਸੰਦੇਹ ਰਹਤਾ ਹੈ ਅਗਲੇ ਮੇਰੇ ਅਪਰਾਧੋਂ ਕਰ ਕੇ ਸਹੁ ਕੋ (ਭਾਵਾ ਕਿ ਨ ਭਾਵਾ) ਅਛੀ ਲਗੂੰ ਯਾ ਨਾ ਲਗੂੰ॥੨॥
Prof. Sahib Singh(ਅਜੇਹੀ ਆਤਮਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ) ਮੈਂ ਖਸਮ-ਪ੍ਰਭੂ ਨੂੰ ਪਸੰਦ ਆਵਾਂ ਕਿ ਨਾਹ ਪਸੰਦ ਆਵਾਂ ॥੨॥
SikhNet (Spanish)pero no sé si Lo Complaceré. (2)
ਕਿਆ ਜਾਨਾ; ਕਿਆ ਹੋਇਗਾ. ਰੀ ਮਾਈ ॥
kiaa jaanaa; kiaa hoeigaa. ree maaee | Ang 357
Sant Singh KhalsaHow do I know what will happen to me, O my mother?
Manmohan SinghHow do I know what shall befall me, O my mother?
Manmohan Singh (Punjabi)ਮੈਨੂੰ ਕੀ ਪਤਾ ਹੈ, ਮੇਰੇ ਨਾਲ ਕੀ ਵਾਪਰੇਗੀ, ਹੇ ਮੇਰੀ ਮਾਤਾ?
Fareedkot Teeka(ਰੀ ਮਾਈ) ਹੇ ਸੰਤ ਜਨੋ! ਨ ਜਾਨੈ ਕ੍ਯਾ ਮੇਰਾ ਹਾਲ ਹੋਇਗਾ॥
Prof. Sahib Singhਹੇ ਮਾਂ! (ਸਾਰੀ ਉਮਰ ਮਾਇਆ ਦੀ ਨੀਂਦ ਵਿਚ ਸੁੱਤੀ ਰਹਿਣ ਕਰ ਕੇ) ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀਹ ਬਣੇਗਾ,
SikhNet (Spanish)No sé, oh mi madre, qué me va a suceder,
ਹਰਿ ਦਰਸਨ ਬਿਨੁ; ਰਹਨੁ ਨ ਜਾਈ ॥੧॥ ਰਹਾਉ ॥
har darasan bin; rehan na jaaee |1| rahaau | Ang 357
Sant Singh KhalsaWithout the Blessed Vision of the Lord's Darshan, I cannot survive. ||1||Pause||
Manmohan SinghWithout the sight of God I can survive not. Pause.
Manmohan Singh (Punjabi)ਵਾਹਿਗੁਰੂ ਦੇ ਦੀਦਾਰ ਦੇ ਬਗੈਰ ਮੈਂ ਰਹਿ ਨਹੀਂ ਸਕਦੀ। ਠਹਿਰਾਉ।
Fareedkot Teekaਹਰਿ ਦਰਸਨ ਬਿਨਾ ਮੇਰੇ ਸੇ ਰਹਾ ਨਹੀਂ ਜਾਤਾ॥੧॥ ਰਹਾਉ ॥
Prof. Sahib Singh(ਮੈਨੂੰ ਪਤੀ-ਪ੍ਰਭੂ ਪਰਵਾਨ ਕਰੇਗਾ ਕਿ ਨਹੀਂ, ਪਰ ਹੁਣ) ਪ੍ਰਭੂ-ਪਤੀ ਦੇ ਦਰਸ਼ਨ ਤੋਂ ਬਿਨਾ ਮੈਨੂੰ ਧਰਵਾਸ ਭੀ ਨਹੀਂ ਬੱਝਦਾ ॥੧॥ ਰਹਾਉ ॥
SikhNet (Spanish)pero, la verdad, es que no puedo estar en Paz sin ver a mi Señor. (1‑Pausa)
ਪ੍ਰੇਮੁ. ਨ ਚਾਖਿਆ; ਮੇਰੀ ਤਿਸ. ਨ ਬੁਝਾਨੀ ॥
prem. na chaakhiaa; meree tis. na bujhaanee | Ang 357
Sant Singh KhalsaI have not tasted His Love, and my thirst is not quenched.
Manmohan SinghI have not tasted love and my thirst is not quenched,
Manmohan Singh (Punjabi)ਮੈਂ ਪ੍ਰੀਤ ਦਾ ਸੁਆਦ ਨਹੀਂ ਮਣਿਆ ਅਤੇ ਮੇਰੀ ਪਿਆਸ ਨਹੀਂ ਬੁਝੀ,
Fareedkot Teekaਮੈਨੇ ਪ੍ਰੇਮ ਰਸ ਕੋ ਨਹੀਂ ਚਾਖਾ ਇਸੀ ਕਰ ਕੇ ਮੇਰੀ ਤ੍ਰਿਖਾ ਦੂਰ ਨਹੀਂ ਭਈ॥
Prof. Sahib Singh(ਹੇ ਮਾਂ! ਸਾਰੀ ਉਮਰ) ਮੈਂ ਪ੍ਰਭੂ-ਪਤੀ ਦੇ ਪ੍ਰੇਮ ਦਾ ਸੁਆਦ ਨ ਚੱਖਿਆ; ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ (ਦੀ ਅੱਗ) ਨਹੀਂ ਬੁੱਝ ਸਕੀ।ਪਦ ਅਰਥ ਤਿਸ = ਪਿਆਸ, ਮਾਇਆ ਦੀ ਤ੍ਰਿਸ਼ਨਾ।
SikhNet (Spanish)No he tenido la experiencia del Amor y mi sed no se logra saciar;
ਗਇਆ ਸੁ ਜੋਬਨੁ; ਧਨ ਪਛੁਤਾਨੀ ॥੩॥
geaa su joban; dhan pachhutaanee |3| Ang 357
Sant Singh KhalsaMy beautiful youth has run away, and now I, the soul-bride, repent and regret. ||3||
Manmohan Singhmy beautiful youth has fled away and I, the bride, repent.
Manmohan Singh (Punjabi)ਮੇਰੀ ਸੁੰਦਰ ਜੁਆਨੀ ਚਲੀ ਗਈ ਹੈ ਅਤੇ ਮੈਂ ਪਤਨੀ, ਪਸਚਾਤਾਪ ਕਰਦੀ ਹਾਂ।
Fareedkot Teekaਜਬ ਜੋਬਨ, ਭਾਵ ਮਾਨੁਖ ਸਰੀਰ ਜਾਤਾ ਰਹੇਗਾ ਤਬ ਮੈਂ ਧਨ ਇਸਤ੍ਰੀ ਪਸਚਾਤਾਪ ਕਰੂੰਗੀ॥੩॥
Prof. Sahib Singhਮੇਰੀ ਜਵਾਨੀ ਲੰਘ ਗਈ ਹੈ, ਹੁਣ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ ॥੩॥ਪਦ ਅਰਥ ਧਨ = ਜੀਵ-ਇਸਤ੍ਰੀ ॥੩॥
SikhNet (Spanish)mi juventud se desperdicia, y yo, la esposa, vivo mortificada. (3)
ਅਜੈ ਸੁ ਜਾਗਉ; ਆਸ ਪਿਆਸੀ ॥
ajai su jaagau; aas piaasee | Ang 357
Sant Singh KhalsaEven now, I am held by hope and desire.
Manmohan SinghEven now, I awake smitten with intense expectation.
Manmohan Singh (Punjabi)ਹੁਣ ਭੀ ਮੈਂ ਪਰਮ ਚਾਹਵਾਨ ਹੋ ਜਾਗਦੀ ਰਹਿੰਦੀ ਹਾਂ।
Fareedkot Teekaਅਬੀ ਤੌ ਮੈਂ ਮਿਲਨੇ ਕੀ ਆਸ ਕੀ ਪ੍ਯਾਸਾ ਕਰ ਜਾਗਤੀ ਹੂੰ॥
Prof. Sahib Singh(ਹੇ ਮਾਂ! ਜਵਾਨੀ ਤਾਂ ਲੰਘ ਗਈ ਹੈ, ਪਰ ਅਰਦਾਸ ਕਰ) ਅਜੇ ਭੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵਲੋਂ-ਪਦ ਅਰਥ ਅਜੈ = ਹੁਣ ਭੀ ਜਦੋਂ ਕਿ ਸਰੀਰ ਕਾਇਮ ਹੈ।
SikhNet (Spanish)Si pudiera estar despierto para calmar mi sed
ਭਈਲੇ ਉਦਾਸੀ; ਰਹਉ ਨਿਰਾਸੀ ॥੧॥ ਰਹਾਉ ॥
bheele udaasee; rhau niraasee |1| rahaau | Ang 357
Sant Singh KhalsaI am depressed; I have no hope at all. ||1||Pause||
Manmohan SinghI have become sad and remain without hope. Pause.
Manmohan Singh (Punjabi)ਮੈਂ ਗ਼ਮਗੀਨ ਹੋ ਗਈ ਹਾਂ ਅਤੇ ਬੇ-ਉਮੈਦ ਰਹਿੰਦੀ ਹਾਂ। ਠਹਿਰਾਉ।
Fareedkot Teekaਔਰ ਉਦਾਸੀਨ ਭਈ ਹੂਈ ਸੰਸਾਰ ਸੇ ਨਿਰਾਸ ਰਹਤੀ ਹੂੰ॥੧॥ ਰਹਾਉ ॥
Prof. Sahib Singhਉਪਰਾਮ ਹੋ ਕੇ ਮਾਇਆ ਦੀਆਂ ਆਸਾਂ ਲਾਹ ਕੇ ਜੀਵਨ ਗੁਜ਼ਾਰਾਂ (ਸ਼ਾਇਦ ਮੇਹਰ ਕਰ ਹੀ ਦੇਵੇ) ॥੧॥ ਰਹਾਉ ॥ਪਦ ਅਰਥ ਰਹਉ = ਮੈਂ ਰਹਿ ਪਵਾਂ, ਮੈਂ ਹੋ ਜਾਵਾਂ ॥੧॥ ਰਹਾਉ ॥
SikhNet (Spanish)ahora que he renunciado a todo, incluso a mi esperanza. (1-Pausa)
ਹਉਮੈ ਖੋਇ; ਕਰੇ ਸੀਗਾਰੁ ॥
haumai khoe; kare seegaar | Ang 357
Sant Singh KhalsaShe overcomes her egotism, and adorns herself;
Manmohan SinghIf she stills her ego and so adorns herself,
Manmohan Singh (Punjabi)ਜੇਕਰ ਪਤਨੀ ਆਪਣੀ ਹੰਗਤਾ ਛੱਡ ਦੇਵੇ ਅਤੇ ਇਸ ਤਰ੍ਹਾਂ ਦਾ ਹਾਰ ਸ਼ਿੰਗਾਰ ਕਰੇ,
Fareedkot Teekaਹੰਤਾ ਮਮਤਾ ਕੋ (ਖੋਇ) ਨਸ੍ਟ ਕਰ ਸਤ ਸੰਤੋਖਾਦਿ ਸੇ ਅਪਨਾ ਜਬ ਸਿੰਗਾਰ ਕਰੇ॥
Prof. Sahib Singhਜਦੋਂ ਜੀਵ-ਇਸਤ੍ਰੀ ਹਉਮੈ ਗਵਾਂਦੀ ਹੈ ਜਦੋਂ ਜਿੰਦ ਨੂੰ ਸੁੰਦਰ ਬਣਾਨ ਦਾ ਇਹ ਉੱਦਮ ਕਰਦੀ ਹੈ,ਪਦ ਅਰਥ ਖੋਇ = ਨਾਸ ਕਰ ਕੇ। ਸੀਗਾਰੁ = ਆਤਮਕ ਸਿੰਗਾਰ, ਆਤਮਾ ਨੂੰ ਸੁੰਦਰ ਬਨਾਣ ਵਾਲਾ ਉੱਦਮ।
SikhNet (Spanish)Si la esposa se libera del ego y se vuelve humilde,
ਤਉ ਕਾਮਣਿ; ਸੇਜੈ ਰਵੈ ਭਤਾਰੁ ॥੪॥
tau kaaman; sejai ravai bhataar |4| Ang 357
Sant Singh Khalsathe Husband Lord now ravishes and enjoys the soul-bride on His Bed. ||4||
Manmohan Singhthen the groom enjoys the bride on his bed-stead.
Manmohan Singh (Punjabi)ਤਦ, ਉਸ ਦਾ ਖ਼ਸਮ ਆਪਣੀ ਸੇਜ ਉਤੇ ਉਸ ਨੂੰ ਮਾਣਦਾ ਹੈ।
Fareedkot Teekaਤਬ ਜਗ੍ਯਾਸੂ ਰੂਪਿ ਇਸਤ੍ਰੀ ਕੀ ਸੇਜ੍ਯਾ ਪਰ (ਭਤਾਰੁ) ਪਤਿ ਰਮਣ ਕਰਤਾ ਹੈ, ਭਾਵ ਸਾਖ੍ਹ੍ਹਛਾਤ ਹੋਤਾ ਹੈ॥੪॥
Prof. Sahib Singhਤਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਉਸ ਦੀ ਹਿਰਦਾ-ਸੇਜ ਤੇ ਆ ਕੇ ਮਿਲਦਾ ਹੈ ॥੪॥ਪਦ ਅਰਥ ਭਤਾਰੁ = ਖਸਮ-ਪ੍ਰਭੂ ॥੪॥
SikhNet (Spanish)entonces podrá subir al Aposento de su Señor, y Él gozará de ella. (4)
ਤਉ ਨਾਨਕ; ਕੰਤੈ ਮਨਿ ਭਾਵੈ ॥
tau naanak; kantai man bhaavai | Ang 357
Sant Singh KhalsaThen, O Nanak, the bride becomes pleasing to the Mind of her Husband Lord;
Manmohan SinghThen, Nanak, the bride becomes pleasing to the mind of her spouse.
Manmohan Singh (Punjabi)ਤਦ, ਨਾਨਕ, ਪਤਨੀ ਆਪਣੇ ਪਤੀ ਦੇ ਚਿੱਤ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਪ੍ਰਕਾਰ (ਕੰਤੈ) ਸ੍ਵਾਮੀ ਕੋ ਭਾਉਤੀ ਹੈ॥
Prof. Sahib Singhਹੇ ਨਾਨਕ! ਤਦੋਂ ਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਮਨ ਵਿਚ ਚੰਗੀ ਲੱਗਦੀ ਹੈ,
SikhNet (Spanish)Dice Nanak, la esposa complace la Mente del Esposo
ਛੋਡਿ ਵਡਾਈ; ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥
chhodd vaddaaee; apane khasam samaavai |1| rahaau |26| Ang 357
Sant Singh Khalsashe sheds her self-conceit, and is absorbed in her Lord and Master. ||1||Pause||26||
Manmohan SinghShe sheds her self-conceit and gets absorbed in her beloved. Pause.
Manmohan Singh (Punjabi)ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਅਤੇ ਆਪਣੇ ਪ੍ਰੀਤਮ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਸੋ ਅਪਨੀ ਬਡਾਈ ਛੋਡਿ ਕਰ ਪਿਆਰੇ ਹੀ ਮੇਂ ਸਮਾਇ ਜਾਤੀ ਹੈ॥੧॥ ਰਹਾਉ ॥੨੬॥
Prof. Sahib Singhਜਦੋਂ ਮਾਣ-ਵਡਿਆਈ ਛੱਡ ਕੇ ਆਪਣੇ ਖਸਮ ਦੀ ਰਜ਼ਾ ਵਿਚ ਲੀਨ ਹੁੰਦੀ ਹੈ ॥੧॥ ਰਹਾਉ ॥੨੬॥* ਨੋਟ: ਆਮ ਤੌਰ ਤੇ ਹਰੇਕ ਸ਼ਬਦ ਵਿਚ ਇਕ ਬੰਦ 'ਰਹਾਉ' ਦਾ ਹੁੰਦਾ ਹੈ। ਲਫ਼ਜ਼ 'ਰਹਾਉ' ਦਾ ਅਰਥ ਹੈ 'ਠਹਰ ਜਾਓ' ਇਹੀ ਬੰਦ ਹੈ 'ਕੇਂਦਰੀ ਖ਼ਿਆਲ' ਵਾਲਾ। ਇਸ ਸ਼ਬਦ ਵਿਚ ਚਾਰ 'ਰਹਾਉ' ਦੇ ਬੰਦ ਹਨ। ਸ਼ਬਦ ਦੇ ਹਰੇਕ ਬੰਦ ਦੇ ਨਾਲ ਇਕ ਇਕ 'ਰਹਾਉ' ਦਾ ਬੰਦ ਹੈ। ਇਹਨਾਂ ਵਿਚ ਮਨੁੱਖ ਦੇ ਮਨ ਦੀਆਂ ਚਾਰ ਤਰਤੀਬਵਾਰ ਅਵਸਥਾਂ ਦਿੱਤੀਆਂ ਹਨ, ਜਿਨ੍ਹਾਂ ਵਿਚੋਂ ਲੰਘ ਕੇ ਜੀਵ ਦਾ ਪ੍ਰਭੂ ਨਾਲ ਮਿਲਾਪ ਹੁੰਦਾ ਹੈ: ੧. ਪਛੁਤਾਵਾ, ੨. ਦਰਸ਼ਨ ਦੀ ਤਾਂਘ, ੩. ਵਿਆਕੁਲਤਾ, ੪. ਰਜ਼ਾ ਵਿਚ ਲੀਨਤਾ।
SikhNet (Spanish)si se deshace de su ego y se inmerge en Él. (1‑Pausa‑26)