ਕਬੀਰ. ਜਪਨੀ ਕਾਠ ਕੀ; ਕਿਆ ਦਿਖਲਾਵਹਿ ਲੋਇ ॥
kabeer. japanee kaatth kee; kiaa dikhalaaveh loe |
Sant Singh KhalsaKabeer, why do you show other people your rosary beads?
Manmohan SinghKabir, why thou display thy wooden rosary to people?
Manmohan Singh (Punjabi)ਕਬੀਰ, ਤੂੰ ਆਪਣੀ ਲਕੜ ਦੀ ਮਾਲਾ ਲੋਕਾਂ ਨੂੰ ਕਿਉਂ ਵਿਖਾਲਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ ਹਾਥੋਂ ਮੇਂ ਕਾਠ ਕੀ (ਜਪਨੀ) ਮਾਲਾ ਲੇ ਕਰ ਕਿਆ ਲੋਕੋਂ ਕੋ ਦਿਖਲਾਇ ਰਹਿਆ ਹੈਂ॥
Prof. Sahib Singhਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ?
ਪਦ ਅਰਥ ਜਪਨੀ = ਮਾਲਾ। ਕਾਠ ਕੀ = ਤੁਲਸੀ ਰੁਦ੍ਰਾਖ ਆਦਿਕ ਦੀ। ਲੋਇ = ਜਗਤ ਵਿਚ ਲੋਕਾਂ ਨੂੰ।
SikhNet (Spanish)Kabir, ¿por qué le muestras a la gente tu rosario?, ¿qué no recuerdas al Señor en tu corazón?,
ਹਿਰਦੈ ਰਾਮੁ. ਨ ਚੇਤਹੀ; ਇਹ ਜਪਨੀ ਕਿਆ ਹੋਇ ॥੭੫॥
hiradai raam. na chetahee; ih japanee kiaa hoe |75|
Sant Singh KhalsaYou do not remember the Lord in your heart, so what use is this rosary to you? ||75||
Manmohan SinghIn thy mind thou remember not the Lord; of what avail is this rosary to thee?
Manmohan Singh (Punjabi)ਤੂੰ ਆਪਣੇ ਮਨ ਅੰਦਰ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ। ਇਹ ਮਾਲਾ ਦਾ ਤੈਨੂੰ ਕੀ ਲਾਭ ਹੈ?
Fareedkot Teekaਕਿਉਂਕਿ ਜਬ ਤੂੰ ਹਿਰਦੇ ਮੇਂ ਰਾਮ ਕੋ ਨਹੀਂ ਸਿਮਰਨ ਕਰਤਾ ਤੋ ਇਸ ਮਾਲਾ ਕੇ ਫੇਰਨੇ ਸੇ ਕਿਆ ਹੋਇਗਾ, ਭਾਵ ਇਸ ਤੇ ਕੁਛ ਸਿਧ ਨਹੀਂ ਹੋਇਗਾ॥੭੫॥
Prof. Sahib Singhਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ॥੭੫॥
ਪਦ ਅਰਥ ਨ ਚੇਤਹੀ = ਨ ਚੇਤਹਿ, ਤੂੰ ਨਹੀਂ ਸਿਮਰਦਾ। ਕਿਆ ਹੋਇ = ਕੋਈ ਲਾਭ ਨਹੀਂ ॥੭੫॥
SikhNet (Spanish)¿de qué sirve entonces el rosario?(75)