ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl, Guru Nanak, Primer Canal Divino.
ਜੇ ਦਰਿ ਮਾਂਗਤੁ ਕੂਕ ਕਰੇ; ਮਹਲੀ ਖਸਮੁ ਸੁਣੇ ॥
je dar maangat kook kare; mahalee khasam sune |
Sant Singh KhalsaIf a beggar cries out at the door, the Master hears it in His Mansion.
Manmohan SinghIf a beggar cries aloud at the door, the Husband (God) hears it in His Mansion.
Manmohan Singh (Punjabi)ਜੇਕਰ ਭਿਖਾਰੀ ਦਰਵਾਜ਼ੇ ਤੇ ਸਦਾਅ ਕਰੇ ਤਾਂ ਸੁਆਮੀ ਆਪਣੇ ਮੰਦਰ ਅੰਦਰ ਇਸ ਨੂੰ ਸੁਣ ਲੈਂਦਾ ਹੈ।
Fareedkot Teekaਰਾਜਾ ਕੇ ਦੁਆਰੇ ਪਰ ਜੋ (ਮਾਂਗਤੁ) ਭਿਛਕ (ਕੂਕ) ਪੁਕਾਰ ਕਰੇ, ਮਹਲੋਂ ਕੇ ਬੀਚ (ਖਸਮੁ) ਰਾਜਾ ਉਸ ਕੀ ਪੁਕਾਰ ਜਬ ਸੁਣੇ॥
Prof. Sahib Singhਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ) ਪ੍ਰਭੂ ਦੇ ਦਰ ਤੇ ਪੁਕਾਰ ਕਰੇ, ਤਾਂ ਉਹ ਮਹਲ ਦਾ ਮਾਲਕ ਖਸਮ-ਪ੍ਰਭੂ (ਉਸ ਦੀ ਪੁਕਾਰ) ਸੁਣ ਲੈਂਦਾ ਹੈ।ਪਦ ਅਰਥ ਦਰਿ = (ਪ੍ਰਭੂ ਦੇ) ਦਰ ਤੇ। ਮਾਂਗਤੁ = ਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ)। ਕੂਕ = ਪੁਕਾਰ, ਫ਼ਰਿਆਦ। ਮਹਲੀ = ਮਹਲ ਦਾ ਮਾਲਕ।
SikhNet (Spanish)Si un pordiosero llora en la puerta, el Maestro lo escucha desde Su Mansión,
ਭਾਵੈ ਧੀਰਕ, ਭਾਵੈ ਧਕੇ; ਏਕ. ਵਡਾਈ ਦੇਇ ॥੧॥
bhaavai dheerak, bhaavai dhake; ek. vaddaaee dee |1|
Sant Singh KhalsaWhether He receives him or pushes him away, it is the Gift of the Lord's Greatness. ||1||
Manmohan SinghO Lord, grant unto Thine beggar one honour- either that of giving consolation or a push.
Manmohan Singh (Punjabi)ਹੇ ਸੁਆਮੀ, ਆਪਣੇ ਮੰਗਤੇ ਨੂੰ ਇਕ ਇੱਜ਼ਤ ਬਖ਼ਸ਼, ਜਾਂ ਆਦਰ-ਦਿਲਾਸਾ ਦੇਣ ਜਾਂ ਧੱਕਾ ਮਾਰਨ ਦੀ।
Fareedkot Teekaਤਬ ਚਾਹੇ ਕਿਸੀ ਕੋ ਧੱਕਾ ਦੇਵੇ ਕਿਸੀ ਕੋ ਧੀਰਜ ਦੇਵੇ। ਔਰ ਅਕਾਲ ਪੁਰਖ ਕੇ ਦ੍ਵਾਰੇ ਜੋ ਨਾਮੁ ਮਾਂਗਤਾ ਹੈ ਤਿਸ ਕੋ ਧੱਕਾ ਨਹੀਂ ਮਿਲਤਾ, ਸੋ ਏਕ ਬਡਾਈ ਹੀ ਦੇਤਾ ਹੈ॥੧॥
Prof. Sahib Singh(ਫਿਰ) ਉਸ ਦੀ ਮਰਜ਼ੀ ਹੌਸਲਾ ਦੇਵੇ ਉਸ ਦੀ ਮਰਜ਼ੀ ਧੱਕਾ ਦੇ ਦੇਵੇ (ਮੰਗਤੇ ਦੀ ਅਰਦਾਸ ਸੁਣ ਲੈਣ ਵਿਚ ਹੀ) ਪ੍ਰਭੂ ਉਸ ਨੂੰ ਵਡਿਆਈ ਹੀ ਦੇ ਰਿਹਾ ਹੈ ॥੧॥ਪਦ ਅਰਥ ਧੀਰਕ = ਧੀਰਜ, ਹੌਸਲਾ। ਦੇਇ = ਦੇਂਦਾ ਹੈ ॥੧॥
SikhNet (Spanish)si lo recibe o lo empuja para afuera, es el Regalo de la Grandeza del Señor. (1)
ਜਾਣਹੁ ਜੋਤਿ. ਨ ਪੂਛਹੁ ਜਾਤੀ; ਆਗੈ. ਜਾਤਿ ਨ ਹੇ ॥੧॥ ਰਹਾਉ ॥
jaanahu jot. na poochhahu jaatee; aagai. jaat na he |1| rahaau |
Sant Singh KhalsaRecognize the Lord's Light within all, and do not consider social class or status; there are no classes or castes in the world hereafter. ||1||Pause||
Manmohan SinghRecognise Lord's light within all and inquire not the caste, as there is no caste in the next world. Pause.
Manmohan Singh (Punjabi)ਸਾਰਿਆਂ ਅੰਦਰ ਪ੍ਰਭੂ ਦੇ ਪ੍ਰਕਾਸ਼ ਦੀ ਪਛਾਣ ਕਰ ਅਤੇ ਜਾਤ ਵਰਨ ਬਾਰੇ ਨਾਂ ਪੁਛ ਕਿਉਂਕਿ ਪਰਲੋਕ ਵਿੱਚ ਕੋਈ ਜਾਤੀ ਨਹੀਂ। ਠਹਿਰਾਉ।
Fareedkot Teekaਹੇ ਪ੍ਯਾਰੇ! ਜੋਤੀ ਪਰਮਾਤਮਾ ਕੋ ਸਭ ਮੇਂ ਜਾਨਹੁ ਅਰ ਸੰਤੋਂ ਕੀ ਖੱਤ੍ਰੀ, ਬ੍ਰਹਮਣ ਆਦੀ ਜਾਤ ਨ ਪੂਛਹੁ, ਕਿਉਂਕਿ ਆਗੇ ਜਾਤ ਕੀ ਗਿਨਤੀ ਨਹੀਂ ਹੈ, ਭਾਵ ਇਹ ਕਿ ਸੰਤੋਂ ਕੋ ਹਰੀ ਰੂਪ ਜਾਣੋ॥੧॥ ਰਹਾਉ ॥
Prof. Sahib Singhਹੇ ਭਾਈ! ਸਭਨਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤਿ ਨਾ ਪੁੱਛੋ (ਕਿਉਂਕਿ) ਅੱਗੇ (ਪਰਲੋਕ ਵਿੱਚ) ਕਿਸੇ ਦੀ ਜਾਤਿ ਨਾਲ ਨਹੀਂ ਜਾਂਦੀ ॥੧॥ ਰਹਾਉ ॥ਪਦ ਅਰਥ ਜਾਣਹੁ = ਪਛਾਣੋ। ਆਗੈ = ਪਰਲੋਕ ਵਿਚ ॥੧॥ ਰਹਾਉ ॥
SikhNet (Spanish)Reconoce la Luz de Dios en todo, y no le des valor a la clase social o al estatus, en el más Allá, no hay clases o castas de ningún tipo. (1-Pausa)
ਆਪਿ ਕਰਾਏ; ਆਪਿ ਕਰੇਇ ॥
aap karaae; aap karee |
Sant Singh KhalsaHe Himself acts, and He Himself inspires us to act.
Manmohan SinghThe Lord acts Himself and Himself causes to act.
Manmohan Singh (Punjabi)ਸਾਈਂ ਖ਼ੁਦ ਹੀ ਕਰਦਾ ਹੈ ਅਤੇ ਖ਼ੁਦ ਹੀ ਕਰਾਉਂਦਾ ਹੈ।
Fareedkot Teekaਆਪ ਹੀ ਜੀਵੋਂ ਕੋ ਕੀਆ ਹੈ ਔਰ ਆਪ ਹੀ ਜੀਵੋਂ ਸੇ ਕਰਮ ਕਰਾਉਤਾ ਹੈ॥
Prof. Sahib Singh(ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵ ਪਾਸੋਂ ਪੁਕਾਰ) ਕਰਾਂਦਾ ਹੈ, (ਹਰੇਕ ਵਿਚ ਵਿਆਪਕ ਹੋ ਕੇ) ਆਪ ਹੀ (ਪੁਕਾਰ) ਕਰਦਾ ਹੈ,
SikhNet (Spanish)Él Mismo actúa y nos inspira a actuar,
ਆਪਿ ਉਲਾਮੑੇ; ਚਿਤਿ ਧਰੇਇ ॥
aap ulaamae; chit dharee |
Sant Singh KhalsaHe Himself considers our complaints.
Manmohan SinghHe Himself pays attention to complaints.
Manmohan Singh (Punjabi)ਉਹ ਆਪੇ ਹੀ ਸ਼ਿਕਵਾ-ਸ਼ਿਕਾਇਤਾਂ ਵਲ ਧਿਆਨ ਦਿੰਦਾ ਹੈ।
Fareedkot Teekaਅਰ ਆਪੁ ਹੀ ਜਮੁ ਕੇ (ਉਲਾਂਭੇ) ਤਾਂਨੇ ਜੀਵੋਂ ਕੇ ਚਿਤ ਮੇਂ, ਵਾ ਜੀਵ ਰੂਪ ਹੋ ਕਰ ਧਾਰਨ ਕਰਤਾ ਹੈ॥☬ਇਸ ਪ੍ਰਕਾਰ ਬੇਨਤੀ ਕਰੇ:
Prof. Sahib Singhਆਪ ਹੀ ਪ੍ਰਭੂ (ਹਰੇਕ ਜੀਵ ਦੇ) ਗਿਲੇ ਸੁਣਦਾ ਹੈ।ਪਦ ਅਰਥ ਉਲਾਮ੍ਹ੍ਹੇ = ਸ਼ਿਕਾਇਤਾਂ, ਗਿਲੇ। ਚਿਤਿ ਧਰੇਇ = ਚਿੱਤ ਵਿਚ ਧਰਦਾ ਹੈ, ਸੁਣਦਾ ਹੈ।
SikhNet (Spanish)Él Mismo considera nuestras quejas,
ਜਾ ਤੂੰ ਕਰਣਹਾਰੁ ਕਰਤਾਰੁ ॥
jaa toon karanahaar karataar |
Sant Singh KhalsaSince You, O Creator Lord, are the Doer,
Manmohan SinghSince, Thou, O Creator, art the doer,
Manmohan Singh (Punjabi)ਜਦ ਤੂੰ ਹੇ ਸਿਰਜਣਹਾਰ! ਕਰਨ ਵਾਲਾ ਹੈ,
Fareedkot Teekaਜੋ ਤੂੰ ਕਰਣਹਾਰ ਕਰਤਾ ਮੇਰੀ ਵਲ ਹੈਂ॥
Prof. Sahib Singhਜਦੋਂ (ਹੇ ਪ੍ਰਭੂ! ਕਿਸੇ ਜੀਵ ਨੂੰ ਤੂੰ ਇਹ ਨਿਸਚਾ ਕਰਾ ਦੇਂਦਾ ਹੈਂ ਕਿ) ਤੂੰ ਸਿਰਜਣਹਾਰ ਸਭ ਕੁਝ ਕਰਨ ਦੇ ਸਮਰੱਥ (ਸਿਰ ਉਤੇ ਰਾਖਾ) ਹੈਂ,
SikhNet (Spanish)puesto que Tú, oh Señor Creador eres el Hacedor.
ਕਿਆ ਮੁਹਤਾਜੀ; ਕਿਆ ਸੰਸਾਰੁ ॥੨॥
kiaa muhataajee; kiaa sansaar |2|
Sant Singh Khalsawhy should I submit to the world? ||2||
Manmohan Singhwhy and what for, should I, then, owe subservience to the world?
Manmohan Singh (Punjabi)ਤਦ ਮੈਂ ਜਗਤ ਦੀ ਮੁਥਾਜੀ ਕਿਉਂ ਤੇ ਕਾਹਦੇ ਲਈ ਧਰਾਵਾਂ?
Fareedkot Teekaਤੋ ਫਿਰ ਮੁਝ ਕੋ ਕਿਆ ਕਿਸੀ ਕੀ (ਮੁਹਤਾਜੀ) ਅਧੀਨਤਾ ਹੈ ਔਰ ਕਿਆ ਸੰਸਾਰ ਕਾ ਦੁਖ ਹੈ, ਭਾਵ ਕੁਛ ਨਹੀਂ॥੨॥
Prof. Sahib Singhਤਾਂ ਉਸ ਨੂੰ (ਜਗਤ ਦੀ) ਕੋਈ ਮੁਥਾਜੀ ਨਹੀਂ ਰਹਿੰਦੀ, ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੨॥
SikhNet (Spanish)¿Por qué entonces, someterme al mundo? (2)
ਆਪਿ ਉਪਾਏ; ਆਪੇ ਦੇਇ ॥
aap upaae; aape dee |
Sant Singh KhalsaYou Yourself created and You Yourself give.
Manmohan SinghThou Thyself didst create and Thyself doest bestow.
Manmohan Singh (Punjabi)ਤੂੰ ਖੁਦ ਪੈਦਾ ਕੀਤਾ ਹੈ ਅਤੇ ਖ਼ੁਦ ਹੀ ਦਿੰਦਾ ਹੈ।
Fareedkot Teekaਆਪ ਹੀ ਜੀਵ ਉਪਾਏ ਹੈਂ ਆਪ ਹੀ ਖਾਨ ਪਾਨ ਦੇਤਾ ਹੈ॥
Prof. Sahib Singhਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭਨਾਂ ਨੂੰ ਰਿਜ਼ਕ ਆਦਿਕ) ਦੇਂਦਾ ਹੈ।ਪਦ ਅਰਥ ਆਪੇ = ਆਪ ਹੀ।
SikhNet (Spanish)Tú Mismo creas y Tú Mismo das;
ਆਪੇ; ਦੁਰਮਤਿ ਮਨਹਿ ਕਰੇਇ ॥
aape; duramat maneh karee |
Sant Singh KhalsaYou Yourself eliminate evil-mindedness;
Manmohan SinghThou Thyself forbiddest evil inclinations.
Manmohan Singh (Punjabi)ਤੂੰ ਆਪ ਹੀ ਮੰਦੀਆਂ ਵਾਸ਼ਨਾਂ ਨੂੰ ਵਰਜਦਾ ਹੈਂ।
Fareedkot Teekaਆਪ ਹੀ ਗੁਰੂ ਰੂਪ ਹੋ ਕਰ (ਦੁਰਮਤਿ) ਖੋਟੀ ਸਿਖ੍ਯਾ ਸੇ ਜੀਵੋਂ ਕੋ ਹਟਾਉਤਾ ਹੈ॥
Prof. Sahib Singhਪ੍ਰਭੂ ਆਪ ਹੀ ਜੀਵਾਂ ਨੂੰ ਭੈੜੀ ਮਤਿ ਵਲੋਂ ਵਰਜਦਾ ਹੈ।ਪਦ ਅਰਥ ਮਨਹਿ ਕਰੇਇ = ਰੋਕਦਾ ਹੈ, ਵਰਜਦਾ ਹੈ।
SikhNet (Spanish)Tú Mismo eliminas la maldad de la mente
ਗੁਰ ਪਰਸਾਦਿ; ਵਸੈ ਮਨਿ ਆਇ ॥
gur parasaad; vasai man aae |
Sant Singh Khalsaby Guru's Grace, You come to abide in our minds,
Manmohan SinghBy Guru's grace, when the Lord comes to abide in man's mind,
Manmohan Singh (Punjabi)ਜਦ ਗੁਰਾਂ ਦੀ ਰਹਿਮਤ ਸਦਕਾ ਸਾਹਿਬ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ,
Fareedkot Teekaਜਬ ਗੁਰੂ ਕੀ ਕ੍ਰਿਪਾ ਸੇ ਮਨ ਮੇਂ ਅਇ ਬਸਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ,ਪਦ ਅਰਥ ਮਨਿ = ਮਨ ਵਿਚ।
SikhNet (Spanish)y por la Gracia del Guru vienes a habitar a nuestra mente.
ਦੁਖੁ ਅਨੑੇਰਾ; ਵਿਚਹੁ ਜਾਇ ॥੩॥
dukh anaeraa; vichahu jaae |3|
Sant Singh Khalsaand then, pain and darkness are dispelled from within. ||3||
Manmohan Singhhis suffering and darkness flee from within then.
Manmohan Singh (Punjabi)ਤਾਂ ਉਸ ਦੀ ਤਕਲੀਫ ਅਤੇ ਅਨ੍ਹੇਰਾ ਅੰਦਰੋਂ ਦੌੜ ਜਾਂਦੇ ਹਨ।
Fareedkot Teekaਤਬ ਦੁਖਦਾਇਕ ਅਗ੍ਯਾਨ ਰੂਪੀ ਅੰਧੇਰਾ ਅੰਤਸਕਰਣ ਸੇ ਚਲਾ ਜਾਤਾ ਹੈ॥੩॥
Prof. Sahib Singhਉਸ ਦੇ ਅੰਦਰੋਂ ਦੁਖ ਦੂਰ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ ॥੩॥
SikhNet (Spanish)Así las penas y la oscuridad son disipadas de nuestro interior. (3)
ਸਾਚੁ ਪਿਆਰਾ; ਆਪਿ ਕਰੇਇ ॥
saach piaaraa; aap karee |
Sant Singh KhalsaHe Himself infuses love for the Truth.
Manmohan SinghHe Himself infuses the love for truth.
Manmohan Singh (Punjabi)ਉਹ ਖੁਦ ਹੀ ਅੰਦਰ ਸਚ ਲਈ ਪ੍ਰੀਤ ਫੂਕਦਾ ਹੈ।
Fareedkot Teekaਜਿਸ ਪਰ ਆਪ ਕ੍ਰਿਪਾ ਕਰਤਾ ਹੈ ਤਿਸ ਕੋ ਸਚਿ ਕਾ ਪਿਆਰੁ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਆਪਣਾ ਸਿਮਰਨ ਪਿਆਰਾ ਕਰਦਾ ਹੈ (ਸਿਮਰਨ ਦਾ ਪਿਆਰ ਪੈਦਾ ਕਰਦਾ ਹੈ);
SikhNet (Spanish)Él Mismo infunde el Amor a la Verdad
ਅਵਰੀ ਕਉ; ਸਾਚੁ ਨ ਦੇਇ ॥
avaree kau; saach na dee |
Sant Singh KhalsaUnto others, the Truth is not bestowed.
Manmohan SinghUnto others He bestows not truth.
Manmohan Singh (Punjabi)ਹੋਰਨਾਂ ਨੂੰ ਉਹ ਸੱਚ ਪਰਦਾਨ ਨਹੀਂ ਕਰਦਾ।
Fareedkot Teeka(ਅਵਰੀ ਕਉ) ਬਿਨਾ ਪ੍ਰੇਮੀਓਂ ਸੇ ਔਰ ਕੋ ਸਤਿਨਾਮ ਨਹੀਂ ਦੇਤਾ ਹੈ॥
Prof. Sahib Singhਜਿਨ੍ਹਾਂ ਦੇ ਅੰਦਰ ਪਿਆਰ ਦੀ ਅਜੇ ਘਾਟ ਹੈ, ਉਹਨਾਂ ਨੂੰ ਆਪ ਹੀ ਸਿਮਰਨ ਦੀ ਦਾਤਿ ਨਹੀਂ ਦੇਂਦਾ।ਪਦ ਅਰਥ ਅਵਰੀ ਕਉ = ਹੋਰਨਾਂ ਨੂੰ ਜੋ ਆਦਰਸ਼ ਤੋਂ ਅਜੇ ਨੀਵੇਂ ਹਨ।
SikhNet (Spanish)y a otros la Verdad no les es dada.
ਜੇ ਕਿਸੈ ਦੇਇ, ਵਖਾਣੈ ਨਾਨਕੁ; ਆਗੈ. ਪੂਛ ਨ ਲੇਇ ॥੪॥੩॥
je kisai dee, vakhaanai naanak; aagai. poochh na lee |4|3|
Sant Singh KhalsaIf He bestows it upon someone, says Nanak, then, in the world hereafter, that person is not called to account. ||4||3||
Manmohan SinghIf He blesses some one with truth says Nanak, He asks for no account from him here-after.
Manmohan Singh (Punjabi)ਜੇਕਰ ਉਹ ਕਿਸੇ ਨੂੰ ਸੱਚ ਬਖਸ਼ਦਾ ਹੈ, ਨਾਨਕ ਜੀ ਆਖਦੇ ਹਨ, ਉਹ ਉਸ ਕੋਲੋ, ਮਗਰੋਂ ਹਿਸਾਬ ਕਿਤਾਬ ਨਹੀਂ ਮੰਗਦਾ।
Fareedkot Teekaਔਰ ਜਿਸ ਕਿਸੀ ਕੋ ਸਤਿਨਾਮ ਦੇਤਾ ਹੈ, (ਵਖਾਣੈ) ਸ੍ਰੀ ਗੁਰੂ ਜੀ ਕਹਤੇ ਹੈਂ: ਉਸ ਕੇ ਕਰਮੋਂ ਕਾ ਹਿਸਾਬ ਆਗੇ ਪਰਲੋਕ ਮੇਂ ਪੂਛ ਕਰ ਲੇਤਾ ਨਹੀਂ ਹੈ॥੪॥੩॥☬ਕਹੀਂ ਰਾਸ ਹੋ ਰਹੀ ਥੀ। ਸਿਖੋਂ ਨੇ ਕਹਾ ਗੁਰੂ ਜੀ ਚਲ ਕਰ ਦੇਖੀਏ। ਮਾਯਾ ਕੀ ਪਰਬਲਤਾ ਕਰ ਕੇ ਕਲਿਜੁਗ ਕੇ ਜੀਵਾਂ ਕੀ ਕਿਰਿਆ ਦੇਖਾਵਤੇ ਹੂਏ ਵੱਡੀ ਸੰਸਾਰ ਰੂਪ ਰਾਸ ਦੇਖਾਵਤੇ ਹੈਂ, ਜੋ ਹਮੇਸਾਂ ਹੋ ਰਹੀ ਹੈ।
Prof. Sahib Singhਨਾਨਕ ਆਖਦਾ ਹੈ- ਜਿਸ ਕਿਸੇ ਨੂੰ ਸਿਮਰਨ ਦੀ ਦਾਤਿ ਪ੍ਰਭੂ ਦੇਂਦਾ ਹੈ ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ (ਭਾਵ, ਉਹ ਜੀਵ ਕੋਈ ਅਜੇਹੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਕਰਕੇ ਕੋਈ ਤਾੜਨਾ ਹੋਵੇ) ॥੪॥੩॥ਪਦ ਅਰਥ ਵਖਾਣੈ = ਆਖਦਾ ਹੈ। ਪੂਛ ਨ ਲੇਇ = ਲੇਖਾ ਨਹੀਂ ਮੰਗਦਾ ॥੪॥੩॥
SikhNet (Spanish)Si se la da a alguien, dice Nanak, entonces en el más allá, no se le llama para entregar las cuentas. (4-3)