ੴ

ਸਿੱਖਬਾਣੀ · SikhBani

ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥

poore gur kee kaar karam kamaaeeai
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 144 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਪੂਰੇ ਗੁਰ ਕੀ ਕਾਰ; ਕਰਮਿ ਕਮਾਈਐ ॥

poore gur kee kaar; karam kamaaeeai |

Sant Singh KhalsaBy the karma of good actions, some come to serve the Perfect Guru.
Manmohan SinghBy good fortune does man perform the service of the perfect Guru.
Manmohan Singh (Punjabi)ਚੰਗੇ ਭਾਗਾਂ ਦੁਆਰਾ ਇਨਸਾਨ ਸੱਚੇ ਗੁਰਾਂ ਦੀ ਟਹਿਲ ਸੇਵਾ ਕਰਦਾ ਹੈ।
Fareedkot Teekaਪੂਰੇ ਗੁਰੋਂ ਕੀ (ਕਾਰ) ਸੇਵਾ ਉੱਤਮ ਕਰਮੋਂ ਕਰ ਕਮਾਈ ਜਾਤੀ ਹੈ॥
Prof. Sahib Singhਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ,

ਪਦ ਅਰਥ ਕਰਮਿ = ਮਿਹਰ ਨਾਲ।

SikhNet (Spanish)Por buena fortuna nos dedicamos al Servicio del Perfecto Guru;

ਗੁਰਮਤੀ. ਆਪੁ ਗਵਾਇ; ਨਾਮੁ ਧਿਆਈਐ ॥

guramatee. aap gavaae; naam dhiaaeeai |

Sant Singh KhalsaThrough the Guru's Teachings, some eliminate selfishness and conceit, and meditate on the Naam, the Name of the Lord.
Manmohan SinghEffacing his self under the Guru's instruction the mortal meditates on God's Name.
Manmohan Singh (Punjabi)ਗੁਰਾਂ ਦੇ ਊਪਦੇਸ਼ ਤਾਬੇ ਆਪਣੇ ਆਪ ਨੂੰ ਗੁਆ ਕੇ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਗੁਰੋਂ ਕੀ ਸਿਖ੍ਯਾ ਲੇ ਕਰ ਔਰ ਹੰਕਾਰ ਕੋ ਗਵਾਇ ਕਰ ਨਾਮ ਕਾ ਧਿਆਉਨਾ ਕਰੀਏ॥
Prof. Sahib Singhਗੁਰੂ ਦੀ ਮਤਿ ਨਾਲ ਆਪਾ-ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।
SikhNet (Spanish)nos perdemos a través de la Palabra del Shabd del Guru, y habitamos en el Naam, el Nombre del Señor.

ਦੂਜੀ ਕਾਰੈ ਲਗਿ; ਜਨਮੁ ਗਵਾਈਐ ॥

doojee kaarai lag; janam gavaaeeai |

Sant Singh KhalsaUndertaking any other task, they waste their lives in vain.
Manmohan SinghBy taking to another task man wastes his life.
Manmohan Singh (Punjabi)ਹੋਰਸ ਕੰਮਕਾਜ ਨਾਲ ਜੁੜ ਕੇ ਬੰਦਾ ਆਪਣਾ ਜੀਵਨ ਵੰਞਾ ਲੈਂਦਾ ਹੈ।
Fareedkot Teekaਦੂਸਰੀ ਕਾਰ ਮੇਂ ਲਗਿ ਕਰ ਜਨਮ ਕੋ ਗਵਾਈਤਾ ਹੈ॥
Prof. Sahib Singh(ਪ੍ਰਭੂ ਦੀ ਬੰਦਗੀ ਵਿਸਾਰ ਕੇ) ਹੋਰ ਕੰਮ ਵਿਚ ਰੁੱਝਿਆਂ ਮਨੁੱਖਾ-ਜਨਮ ਵਿਅਰਥ ਜਾਂਦਾ ਹੈ,
SikhNet (Spanish)Aquél que hace las tareas de otros, desperdicia su vida en vano.

ਵਿਣੁ ਨਾਵੈ. ਸਭ ਵਿਸੁ; ਪੈਝੈ ਖਾਈਐ ॥

vin naavai. sabh vis; paijhai khaaeeai |

Sant Singh KhalsaWithout the Name, all that they wear and eat is poison.
Manmohan SinghWithout the Name all which man wears and eats is poison.
Manmohan Singh (Punjabi)ਨਾਮ ਦੇ ਬਾਜੋਂ ਸਾਰਾ ਕੁਝ ਜੋ ਆਦਮੀ ਪਹਿਨਦਾ ਤੇ ਖਾਂਦਾ ਹੈ, ਜਹਿਰ ਹੈ।
Fareedkot Teekaਪਰਮੇਸ੍ਵਰ ਕੇ ਨਾਮ ਸੇ ਬਿਨਾਂ ਕੁਛ ਪਹਰਨਾ ਖਾਨਾ ਹੈ ਸਭ ਜਹਰ ਕੇ ਸਮ ਹੈਂ॥
Prof. Sahib Singh(ਕਿਉਂਕਿ) ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ, ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ।

ਪਦ ਅਰਥ ਵਿਸੁ = ਵਿਹੁ, ਜ਼ਹਿਰ। ਪੈਝੈ ਖਾਈਐ = ਜੋ ਕੁਝ ਪਹਿਨੀਦਾ ਤੇ ਖਾਈਦਾ ਹੈ।

SikhNet (Spanish)Sin el Nombre del Señor, todo lo que usamos y comemos es veneno.

ਸਚਾ ਸਬਦੁ ਸਾਲਾਹਿ; ਸਚਿ ਸਮਾਈਐ ॥

sachaa sabad saalaeh; sach samaaeeai |

Sant Singh KhalsaPraising the True Word of the Shabad, they merge with the True Lord.
Manmohan SinghBy praising the True Name one merges in the True Master.
Manmohan Singh (Punjabi)ਸੱਚੇ ਨਾਮ ਦੇ ਸਿਫ਼ਤ ਸ਼ਲਾਘਾ ਕਰਨ ਦੁਆਰਾ ਮਨੁੱਖ ਸੱਚੇ ਮਾਲਕ ਵਿੰਚ ਲੀਨ ਹੋ ਜਾਂਦਾ ਹੈ।
Fareedkot Teekaਤਾਂ ਤੇ ਸਚਾ ਉਪਦੇਸ਼ ਵਾ ਬ੍ਰਹਮ ਕੋ ਸਲਾਹਣਾ ਕਰ ਕੇ ਸਚ ਮੇਂ ਸਮਾਈਤਾ ਹੈ॥
Prof. Sahib Singhਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿਚ ਜੁੜੀਦਾ ਹੈ।
SikhNet (Spanish)Pero Aquél que alaba la Verdadera Palabra, inmerge su ser en la Verdad.

ਵਿਣੁ ਸਤਿਗੁਰੁ ਸੇਵੇ. ਨਾਹੀ ਸੁਖਿ ਨਿਵਾਸੁ; ਫਿਰਿ ਫਿਰਿ ਆਈਐ ॥

vin satigur seve. naahee sukh nivaas; fir fir aaeeai |

Sant Singh KhalsaWithout serving the True Guru, they do not obtain the home of peace; they are consigned to reincarnation, over and over again.
Manmohan SinghWithout serving the True Guru, one attains not an abode in peace and is born over and over again.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ ਇਨਸਾਨ ਨੂੰ ਆਰਾਮ ਅੰਦਰ ਵਸੇਬਾ ਨਹੀਂ ਮਿਲਦਾ ਅਤੇ ਉਹ ਮੁੜ ਮੁੜ ਕੇ ਜੰਮਦਾ ਰਹਿੰਦਾ ਹੈ।
Fareedkot Teekaਸਤਿਗੁਰੋਂ ਕੇ ਸੇਵੇ ਬਿਨਾਂ ਸੁਖ ਮੇਂ ਇਸਥਿਤੀ ਨਹੀਂ ਹੋਤੀ ਵਾਰ ਵਾਰ ਜਨਮੀਤਾ ਹੈ॥
Prof. Sahib Singhਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਸੁਖ ਵਿਚ (ਮਨ ਦਾ) ਟਿਕਾਉ ਨਹੀਂ ਹੋ ਸਕਦਾ, ਮੁੜ ਮੁੜ ਜਨਮ (ਮਰਨ) ਵਿਚ ਆਈਦਾ ਹੈ।

ਪਦ ਅਰਥ ਸੁਖਿ = ਸੁਖ ਵਿਚ।

SikhNet (Spanish)Sin el Servicio del Guru, no hay Paz, y uno va y viene.

ਦੁਨੀਆ ਖੋਟੀ ਰਾਸਿ; ਕੂੜੁ ਕਮਾਈਐ ॥

duneea khottee raas; koorr kamaaeeai |

Sant Singh KhalsaInvesting counterfeit capital, they earn only falsehood in the world.
Manmohan SinghWith the false capital the mortal earns falsehood in the world.
Manmohan Singh (Punjabi)ਝੂਠੀ ਪੂੰਜੀ ਨਾਲ ਜੀਵ ਜਹਾਨ ਅੰਦਰ ਝੂਠ ਦੀ ਖੱਟੀ ਖੱਟਦਾ ਹੈ।
Fareedkot Teekaਸੰਸਾਰ ਕੀ ਪੂੰਜੀ ਖੋਟੀ ਹੈ ਅਰਥਾਤ ਵਿਸ੍ਯੋਂ ਮੇਂ ਸਰਧਾ ਔਰ ਝੂਠੇ ਕਰਮ ਕਮਾਵਤੇ ਹੈਂ॥
Prof. Sahib Singhਦੁਨੀਆ (ਦਾ ਪਿਆਰ) ਖੋਟੀ ਪੂੰਜੀ ਹੈ, ਇਹ ਕਮਾਈ ਕੂੜ (ਦਾ ਵਪਾਰ ਹੈ)।

ਪਦ ਅਰਥ ਰਾਸਿ = ਪੂੰਜੀ।

SikhNet (Spanish)Con una inversión de capital falso, nosotros ganamos la falsedad en el mundo.

ਨਾਨਕ. ਸਚੁ ਖਰਾ ਸਾਲਾਹਿ; ਪਤਿ ਸਿਉ ਜਾਈਐ ॥੧੪॥

naanak. sach kharaa saalaeh; pat siau jaaeeai |14|

Sant Singh KhalsaO Nanak, singing the Praises of the Pure, True Lord, they depart with honor. ||14||
Manmohan SinghNanak by singing the praises of the Pure True Lord man departs with honour.
Manmohan Singh (Punjabi)ਨਾਨਕ ਨਿਰਮਲ ਸੱਚੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਇਨਸਾਨ ਇਜਤ ਨਾਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਖਰਾ) ਸੂਧ ਰੂਪ ਸਚੇ ਕੋ ਸਲਾਹਿ ਕਰ ਕੇ ਪਤ ਸੰਜੁਗਤ ਜਾਈਤਾ ਹੈ॥੧੪॥
Prof. Sahib Singhਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ ॥੧੪॥
SikhNet (Spanish)Alaba al Uno Verdadero, dice Nanak, para que puedas ir al más allá con Honor. (14)
Answers quote the Granth verbatim with Ang citations. AI commentary is not Gurbani and not a religious ruling.