ੴ

ਸਿੱਖਬਾਣੀ · SikhBani

ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥

tudh bhaavai taa vaaveh gaaveh tudh bhaavai jal naaveh
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 144, 145 · 9 lines
Translations

ਸਲੋਕੁ ਮਃ ੧ ॥

salok mahalaa 1 | Ang 144

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਤੁਧੁ ਭਾਵੈ. ਤਾ ਵਾਵਹਿ ਗਾਵਹਿ; ਤੁਧੁ ਭਾਵੈ. ਜਲਿ ਨਾਵਹਿ ॥

tudh bhaavai. taa vaaveh gaaveh; tudh bhaavai. jal naaveh | Ang 144

Sant Singh KhalsaWhen it pleases You, we play music and sing; when it pleases You, we bathe in water.
Manmohan SinghWhen it pleases Thee then man plays upon musical instruments and sings. When it is Thine will he bathes in water.
Manmohan Singh (Punjabi)ਜਦ ਤੈਨੂੰ ਚੰਗਾ ਲੱਗਦਾ ਹੈ ਤਦ ਆਦਮੀ ਸੰਗੀਤਕ ਸਾਜ ਵਜਾਉਂਦਾ ਤੇ ਗਾਉਂਦਾ ਹੈ। ਜਦ ਤੇਰੀ ਰਜਾ ਹੁੰਦੀ ਹੈ ਉਹ ਪਾਣੀ ਵਿੱਚ ਨਹਾਉਂਦਾ ਹੈ।
Fareedkot Teekaਤੇਰੇ ਭਾਣੇ ਮੇਂ ਵਾਜੇ ਵਜਾਵਤੇ ਔਰ ਗਾਵਤੇ ਹੈਂ, ਅਰੁ ਤੇਰੇ ਭਾਣੇ ਮੇਂ ਜਲ ਬੀਚ ਅਰਥਾਤ ਤੀਰਥੋਂ ਮੇਂ ਇਸਨਾਨ ਕਰਤੇ ਹੈਂ॥
Prof. Sahib Singhਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ,

ਪਦ ਅਰਥ ਤੁਧੁ ਭਾਵੈ = ਜੇ ਤੇਰੀ ਰਜ਼ਾ ਹੋਵੇ। ਵਾਵਹਿ = (ਸਾਜ਼) ਵਜਾਂਦੇ ਹਨ। ਜਲਿ = ਪਾਣੀ ਵਿਚ।

SikhNet (Spanish)Si es Tu Voluntad, uno canta y baila; si es Tu Voluntad uno se lava.

ਜਾ ਤੁਧੁ ਭਾਵਹਿ. ਤਾ ਕਰਹਿ ਬਿਭੂਤਾ; ਸਿੰਙੀ ਨਾਦੁ ਵਜਾਵਹਿ ॥

jaa tudh bhaaveh. taa kareh bibhootaa; singee naad vajaaveh | Ang 145

Sant Singh KhalsaWhen it pleases You, we smear our bodies with ashes, and blow the horn and the conch shell.
Manmohan SinghWhen it pleases Thee, O Lord! then the mortal smears his body with ashes and sounds the horn and the shell.
Manmohan Singh (Punjabi)ਜਦ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਤਦ ਪ੍ਰਾਣੀ ਆਪਣੇ ਸਰੀਰ ਨੂੰ ਸਵਾਹ ਮਲਦਾ ਹੈ ਅਤੇ ਸਿੰਗ ਅਤੇ ਸੰਖ ਵਜਾਉਂਦਾ ਹੈ।
Fareedkot Teekaਜੇ ਕਰ ਤੇਰੇ ਕੋ ਜੀਵ ਭਾਵੈ ਤੌ ਸਰੀਰ ਪਰ ਵਿਭੂਤੀ ਕਾ ਮਲਨ ਕਰੇ ਹੈਂ, ਸਿਙੀ ਔਰ ਨਾਦ ਕਾ ਵਜਾਵਣਾ ਕਰਤੇ ਹੈਂ॥
Prof. Sahib Singhਕਈ (ਪਿੰਡੇ ਉਤੇ) ਸੁਆਹ ਮਲਦੇ ਹਨ ਤੇ ਸਿੰਙੀ ਦਾ ਨਾਦ ਵਜਾਂਦੇ ਹਨ।

ਪਦ ਅਰਥ ਬਿਭੂਤਾ = ਸੁਆਹ।

SikhNet (Spanish)Si es Tu Voluntad, uno unta su cuerpo con cenizas, y si es Tu Voluntad, toca el corno y la concha del Yogui.

ਜਾ ਤੁਧੁ ਭਾਵੈ. ਤਾ ਪੜਹਿ ਕਤੇਬਾ; ਮੁਲਾ ਸੇਖ ਕਹਾਵਹਿ ॥

jaa tudh bhaavai. taa parreh katebaa; mulaa sekh kahaaveh | Ang 145

Sant Singh KhalsaWhen it pleases You, we read the Islamic Scriptures, and are acclaimed as Mullahs and Shaykhs.
Manmohan SinghWhen it pleases Thee one reads then the Muslim texts, and is acclaimed a Mullah and a Sheikh.
Manmohan Singh (Punjabi)ਜਦ ਤੈਨੂੰ ਚੰਗਾ ਲੱਗਦਾ ਹੈ ਬੰਦਾ ਮੁਸਲਮਾਨੀ ਗ੍ਰੰਥ ਵਾਚਦਾ ਹੈ। ਅਤੇ ਮੁਲਾਂ ਅਤੇ ਸ਼ੇਖ ਆਖਿਆ ਜਾਂਦਾ ਹੈ।
Fareedkot Teekaਜੇ ਕਰ ਤੇਰੇ ਕੌ ਭਾਵੈ ਤੌ ਕਤਾਬੋਂ ਕੋ ਪੜ ਕਰ ਮੁਲਾ ਸੇਖ ਕਹਾਵਤੇ ਹੈਂ॥
Prof. Sahib Singhਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ਼ ਅਖਵਾਂਦੇ ਹਨ।
SikhNet (Spanish)Si es Tu Voluntad, uno lee los textos musulmanes y es aclamado como un Mulhá o un sultán.

ਜਾ ਤੁਧੁ ਭਾਵੈ. ਤਾ ਹੋਵਹਿ ਰਾਜੇ; ਰਸ ਕਸ ਬਹੁਤੁ ਕਮਾਵਹਿ ॥

jaa tudh bhaavai. taa hoveh raaje; ras kas bahut kamaaveh | Ang 145

Sant Singh KhalsaWhen it pleases You, we become kings, and enjoy all sorts of tastes and pleasures.
Manmohan SinghWhen it is Thy will Then they become kings and enjoy good many sweet and saltish savours.
Manmohan Singh (Punjabi)ਜਦ ਤੇਰੀ ਰਜਾ ਹੁੰਦੀ ਹੈ ਤਦ ਉਹ ਪਾਤਸ਼ਾਹ ਹੋ ਜਾਂਦੇ ਹਨ ਅਤੇ ਘਨੇਰੇ ਮਿੱਠੇ ਤੇ ਸਲੋਨੇ ਸੁਆਦ ਮਾਣਦੇ ਹਨ।
Fareedkot Teekaਜੇ ਕਰ ਤੇਰੇ ਕੋ ਭਾਵੈ ਤੌ ਰਾਜੇ ਹੋਵਹਿ ਔਰ ਰਸ ਕਸੋਂ ਕੋ ਬਹੁਤ ਕਮਾਵਹਿ ਅਰਥਾਤ ਰਸ ਕਸੋਂ ਕੋ ਭੋਗੇ ਹੈਂ॥
Prof. Sahib Singhਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ।

ਪਦ ਅਰਥ ਰਸ ਕਸ = ਕਈ ਕਿਸਮ ਦੇ ਸੁਆਦਲੇ ਭੋਜਨ।

SikhNet (Spanish)Si es Tu Voluntad, uno es un rey, y disfruta de platillos de sabores dulces y salados.

ਜਾ ਤੁਧੁ ਭਾਵੈ. ਤੇਗ ਵਗਾਵਹਿ; ਸਿਰ ਮੁੰਡੀ ਕਟਿ ਜਾਵਹਿ ॥

jaa tudh bhaavai. teg vagaaveh; sir munddee katt jaaveh | Ang 145

Sant Singh KhalsaWhen it pleases You, we wield the sword, and cut off the heads of our enemies.
Manmohan SinghWhen it is Thy will men wield the sword and sever the head from the neck.
Manmohan Singh (Punjabi)ਜਦ ਤੇਰੀ ਮਰਜੀ ਹੁੰਦੀ ਹੈ ਇਨਸਾਨ ਤਲਵਾਰ ਵਾਹੁੰਦੇ ਹਨ, ਤੇ ਸੀਸ ਨੂੰ ਧੌਣ ਨਾਲੋਂ ਵੱਢ ਸੁੱਟਦੇ ਹਨ।
Fareedkot Teekaਜੇ ਕਰ ਤੇਰੇ ਕੋ ਭਾਵੈ ਤੌ ਸੂਰਮੇ ਹੋ ਕਰ ਤੇਗ ਕੋ ਵਗਾਵੈ ਅਰਥਾਤ ਜੁਧ ਕਰਤੇ ਹੈਂ, ਔਰ (ਮੁੰਡੀ) ਗਰਦਨ ਸੇ ਸਿਰ ਕਾਟ ਜਾਤੇ ਹੈਂ॥
Prof. Sahib Singhਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ।

ਪਦ ਅਰਥ ਮੁੰਡੀ = ਧੌਣ।

SikhNet (Spanish)Si es Tu Voluntad, los hombres toman la espada y cortan la cabeza de los adversarios.

ਜਾ ਤੁਧੁ ਭਾਵੈ. ਜਾਹਿ ਦਿਸੰਤਰਿ; ਸੁਣਿ ਗਲਾ ਘਰਿ ਆਵਹਿ ॥

jaa tudh bhaavai. jaeh disantar; sun galaa ghar aaveh | Ang 145

Sant Singh KhalsaWhen it pleases You, we go out to foreign lands; hearing news of home, we come back again.
Manmohan SinghWhen it is Thine will, O master! people go in foreign lands and hearing various news, return home.
Manmohan Singh (Punjabi)ਜਦ ਤੇਰੀ ਇਹ ਰਜਾ ਹੁੰਦੀ ਹੈ, ਹੇ ਮਾਲਿਕ! ਲੋਕ ਪਰਾਏ ਦੇਸ਼ਾਂ ਅੰਦਰ ਜਾਂਦੇ ਹਨ ਅਤੇ ਅਨੇਗਾਂ ਖਬਰਾਂ ਸਰਵਣ ਕਰਕੇ ਗ੍ਰਹਿ ਨੂੰ ਮੁੜ ਆਉਂਦੇ ਹਨ।
Fareedkot Teekaਜੇ ਕਰ ਤੇਰੇ ਕੋ ਭਾਵੈ ਤੌ ਦੇਸਾਂਤ੍ਰੋਂ ਕੋ ਜਾਤੇ ਹੈਂ ਔਰ ਅਨੇਕ ਪ੍ਰਕਾਰ ਕੀ ਬਾਤਾਂ ਸੁਨ ਕਰ ਘਰ ਕੋ ਆਵਤੇ ਹੈਂ॥
Prof. Sahib Singhਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆਉਂਦੇ ਹਨ।

ਪਦ ਅਰਥ ਦਿਸੰਤਰਿ = ਹੋਰ ਦੇਸ਼ ਵਿਚ। ਸੁਣਿ = ਸੁਣ ਕੇ।

SikhNet (Spanish)Si es tu voluntad, Izamos espadas, y cortamos las cabezas de nuestros enemigos.

ਜਾ ਤੁਧੁ ਭਾਵੈ. ਨਾਇ ਰਚਾਵਹਿ; ਤੁਧੁ ਭਾਣੇ ਤੂੰ ਭਾਵਹਿ ॥

jaa tudh bhaavai. naae rachaaveh; tudh bhaane toon bhaaveh | Ang 145

Sant Singh KhalsaWhen it pleases You, we are attuned to the Name, and when it pleases You, we become pleasing to You.
Manmohan SinghWhen it is Thine pleasure man is absorbed in Thy Name and when it is Thy will he becomes pleasing to Thee.
Manmohan Singh (Punjabi)ਜਦ ਤੇਰੀ ਇਹ ਖੁਸ਼ੀ ਹੁੰਦੀ ਹੈ ਮਨੁੱਖ ਤੇਰੇ ਨਾਮ ਵਿੰਚ ਲੀਨ ਹੋ ਜਾਂਦਾ ਹੈ। ਅਤੇ ਜਦ ਤੇਰੀ ਰਜਾ ਹੁੰਦੀ ਹੈ ਉਹ ਤੈਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
Fareedkot Teekaਜੇ ਤੇਰੇ ਕੋ ਭਾਵੇ ਤੋ ਗੁਰੋਂ ਦੁਆਰੇ ਨਾਮ ਮੇਂ ਰਚਾਇ ਲੇਤਾ ਹੈ, ਤੇਰਾ ਭਾਣਾ ਹੋਵੈ, ਤੌ ਤੂ ਭਾਇ ਜਾਵੈ ਅਰਥਾਤ ਪਿਆਰਾ ਲਾਗੈ॥
Prof. Sahib Singh(ਹੇ ਪ੍ਰਭੂ! ਇਹ ਭੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ) ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ ਤੈਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਨਾਇ = ਨਾਮ ਵਿਚ। ਤੁਧੁ ਭਾਣੇ = ਜੋ ਤੇਰੇ ਭਾਣੇ (ਰਜ਼ਾ) ਵਿਚ ਹਨ। ਤੂੰ = ਤੈਨੂੰ। ਭਾਵਹਿ = ਪਿਆਰੇ ਲੱਗਦੇ ਹਨ।

SikhNet (Spanish)Si es Tu Voluntad, el hombre se absorbe en Tu Nombre, y cuando así lo deseas, llega a complacerte, oh Señor.

ਨਾਨਕੁ ਏਕ ਕਹੈ ਬੇਨੰਤੀ; ਹੋਰਿ ਸਗਲੇ ਕੂੜੁ ਕਮਾਵਹਿ ॥੧॥

naanak ek kahai benantee; hor sagale koorr kamaaveh |1| Ang 145

Sant Singh KhalsaNanak utters this one prayer; everything else is just the practice of falsehood. ||1||
Manmohan SinghNanak makes one supplication (that he may walk according to Thy will). All else is to practice false-hood.
Manmohan Singh (Punjabi)ਨਾਨਕ ਇਕ ਪ੍ਰਾਰਥਨਾ ਕਹਿੰਦਾ ਹੈ (ਕੀ ਊਹ ਤੇਰੀ ਰਜਾ ਅਨੁਸਾਰ ਟੁਰੇ) ਹੋਰ ਸਭ ਕੁਝ ਝੂਠ ਦੀ ਕਮਾਈ ਕਰਨਾ ਹੈ।
Fareedkot Teekaਸ੍ਰੀ ਗੁਰੂ ਜੀ ਏਕ ਬੇਨਤੀ ਕਹਤੇ ਹੈਂ: ਕਿ ਤੇਰਾ ਭਾਣਾ ਹੀ ਮੈਨੂੰ ਭਾਵੇ ਇਸਤੇ ਬਿਨਾ ਹੋਰ ਸਭ ਜੀਵ ਝੂਠ ਕਰਮ ਕਮਾਵਤੇ ਹੈਂ॥੧॥
Prof. Sahib Singhਨਾਨਕ ਇਕ ਅਰਜ਼ ਕਰਦਾ ਹੈ (ਕਿ ਰਜ਼ਾ ਵਿਚ ਤੁਰਨ ਤੋਂ ਬਿਨਾ) ਹੋਰ ਸਾਰੇ (ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ) ਕੂੜ ਕਮਾ ਰਹੇ ਹਨ (ਭਾਵ, ਉਹ ਸਉਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ) ॥੧॥
SikhNet (Spanish)Nanak hace una súplica, que pueda caminar en Tu Voluntad; todo lo demás es practicar la falsedad. (1)
Answers quote the Granth verbatim with Ang citations. AI commentary is not Gurbani and not a religious ruling.